Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    SAT, JUL 19, 2025

    2:09:55 AM

  • two candidates likely to win uncontested ward level elections

    ਵਜੀਦਕੇ ਕਲਾਂ ਅਤੇ ਕੁਤਬਾ ਪਿੰਡਾਂ 'ਚ ਵਾਰਡ ਪੱਧਰੀ...

  • power cut

    ਅੱਜ ਲੱਗੇਗਾ ਲੰਬਾ Power Cut, ਕਪੂਰਥਲਾ, ਫਗਵਾੜਾ...

  • partap singh bajwa at sachkhand sri harmandir sahib

    ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਪ੍ਰਤਾਪ...

  • akali dal has given important responsibilities to these 2 leaders

    ਅਕਾਲੀ ਦਲ ਵੱਲੋਂ ਇਨ੍ਹਾਂ 2 ਆਗੂਆਂ ਨੂੰ ਦਿੱਤੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਕਿਸਾਨ ਅੰਦੋਲਨ: ਜੇ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਕਰ ਦੇਵੇ ਤਾਂ ਭਲਾ ਕਿਸ ਦਾ ਹੋਵੇਗਾ

ਕਿਸਾਨ ਅੰਦੋਲਨ: ਜੇ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਕਰ ਦੇਵੇ ਤਾਂ ਭਲਾ ਕਿਸ ਦਾ ਹੋਵੇਗਾ

  • Updated: 12 Dec, 2020 10:33 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਭਾਰਤ ਵਿੱਚ ਭੋਜਨ ਸੰਕਟ ਇਤਿਹਾਸ ਦਾ ਹਿੱਸਾ ਬਣ ਗਿਆ ਹੈ। ਪਰ ਛੇ ਦਹਾਕੇ ਪਹਿਲਾਂ ਅਜਿਹਾ ਨਹੀਂ ਸੀ।

ਦਿੱਲੀ ਵਿੱਚ ਅੰਦੋਲਨ ਕਰ ਰਹੇ ਪੰਜਾਬ-ਹਰਿਆਣਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਖ਼ੁਰਾਕ ਸੰਕਟ ਵਿੱਚੋਂ ਬਾਹਰ ਕੱਢਣ 'ਚ ਉਨ੍ਹਾਂ ਦਾ ਯੋਗਦਾਨ ਸਭ ਤੋਂ ਵੱਧ ਹੈ। ਇਸ ਗੱਲ 'ਚ ਸਚਾਈ ਵੀ ਹੈ।

ਉਸ ਸਮੇਂ ਸਰਕਾਰ ਨੇ ਇੰਨਾਂ ਸੂਬਿਆਂ ਨੂੰ ਕਣਕ ਅਤੇ ਚਾਵਲ ਦਾ ਉਤਪਾਦ ਵਧਾਉਣ ਲਈ ਉਤਸ਼ਾਹਿਤ ਕੀਤਾ ਸੀ।

ਸਰਕਾਰ ਵਲੋਂ ਘੱਟੋ ਘੱਟ ਸਮਰਥਨ ਮੁੱਲ ਯਾਨੀ ਐਮਐਸਪੀ ਵੀ ਯਕੀਨੀ ਬਣਾਈ ਗਈ ਤਾਂ ਕਿ ਉਨ੍ਹਾਂ ਨੂੰ ਲਾਗਤ ਤੋਂ ਵੱਧ ਕੀਤਮ ਮਿਲ ਸਕੇ।

ਐਮਐਸਪੀ ਤੋਂ ਅੱਜ ਵੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਸਭ ਤੋਂ ਵੱਧ ਫ਼ਾਇਦਾ ਹੁੰਦਾ ਹੈ। ਸਰਕਾਰ ਨੇ ਇਸ ਲਈ ਹੋਰ ਸਬਸਿਡੀ ਵੀ ਯਕੀਨੀ ਬਣਾਈ।

ਇਹ ਵੀ ਪੜ੍ਹੋ

  • ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਬਾਰੇ ਦਿੱਤੇ ਪ੍ਰਸਤਾਵ ਨੂੰ ਠੁਕਰਾਇਆ, ਕੀਤੇ ਇਹ ਵੱਡੇ ਐਲਾਨ
  • ਕਿਸਾਨਾਂ ਵੱਲੋਂ ਰੱਦ ਕੀਤੇ ਕੇਂਦਰ ਸਰਕਾਰ ਦੇ ਪ੍ਰਸਤਾਵ ਵਿੱਚ ਕੀ ਹੈ
  • ਕੀ ਮੋਦੀ ਸਰਕਾਰ ਨੂੰ ਕਿਸਾਨ ਅੰਦੋਲਨ ਨੂੰ ਸਮਝਣ ਵਿੱਚ ਭੁਲੇਖਾ ਪੈ ਗਿਆ - ਨਜ਼ਰੀਆ

ਹੁਣ ਜਦੋਂ ਭਾਰਤ ਖੁਰਾਕ ਸੰਕਟ ਵਿੱਚੋਂ ਨਿਕਲ ਚੁੱਕਿਆ ਹੈ ਅਤੇ ਕਣਕ ਤੇ ਚਾਵਲ ਦਾ ਉਤਪਾਦਨ ਇੰਨਾਂ ਹੋ ਰਿਹਾ ਹੈ ਕਿ ਰੱਖਣ ਲਈ ਜਗ੍ਹਾ ਨਹੀਂ ਹੈ ਤਾਂ ਸਰਕਾਰ ਨੂੰ ਲੱਗਦਾ ਹੈ ਕਿ ਐਮਐਸਪੀ ਉਨ੍ਹਾਂ ਲਈ ਇੱਕ ਬੋਝ ਹੈ ਅਤੇ ਇਸਦਾ ਕੋਈ ਹੱਲ ਹੋਣਾ ਚਾਹੀਦਾ ਹੈ।

ਮੋਦੀ ਸਰਕਾਰ ਨੇ ਜਿਹੜੇ ਤਿੰਨ ਕਾਨੂੰਨ ਬਣਾਏ ਹਨ ਉਨ੍ਹਾਂ ਵਿੱਚ ਖੇਤੀ ਉਤਪਾਦ ਦੀ ਮੰਡੀ, ਖ਼ਰੀਦ ਅਤੇ ਉਤਪਾਤਨ ਦਾ ਨਿਯੰਤਰਨ ਮੁਕਤ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।

ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਲੱਗ ਰਿਹਾ ਹੈ ਕਿ ਉਹ ਬਾਕੀ ਸੂਬਿਆਂ ਦੇ ਕਿਸਾਨਾਂ ਵਰਗੇ ਹੋ ਜਾਣਗੇ, ਜਿਨ੍ਹਾਂ ਨੂੰ ਆਪਣੇ ਉਤਪਾਦਨ ਨੂੰ ਜੋ ਵੀ ਥੋੜੀ ਬਹੁਤ ਕੀਮਤ ਮਿਲੇ ਉਸੇ 'ਤੇ ਵੇਚਣਾ ਪੈਂਦਾ ਹੈ।

ਅਜਿਹੇ 'ਚ ਉਹ ਸੜਕਾਂ 'ਤੇ ਡਟੇ ਹੋਏ ਹਨ ਕਿ ਐਮਐਸਪੀ ਵਰਗੀ ਵਿਵਸਥਾ ਸਰਕਾਰੀ ਮੰਡੀ ਜਾਂ ਨਿੱਜੀ ਮੰਡੀ ਹਰ ਜਗ੍ਹਾ ਲਾਜ਼ਮੀ ਹੋਈ ਚਾਹੀਦੀ ਹੈ।

ਐਪਐਸਪੀ ਦਾ ਇਤਿਹਾਸ

ਭਾਰਤ ਦੇ ਖੁਰਾਕ ਸੁਰੱਖਿਆ ਵਿੱਚ ਆਤਮ ਨਿਰਭਰ ਹੋਣ ਦੀ ਕਹਾਣੀ ਸਾਲ 1964 ਵਿੱਚ ਸ਼ੁਰੂ ਹੋਈ।

1964 ਵਿੱਚ ਤੱਤਕਾਲੀਨ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਆਪਣੇ ਸਕੱਤਰ ਲਕਸ਼ਮੀ ਕਾਂਤ ਝਾਅ (ਐਲਕੇ ਝਾਅ) ਦੀ ਅਗਵਾਈ ਵਿੱਚ ਖ਼ੁਰਾਕ-ਅਨਾਜ ਮੁੱਲ ਕਮੇਟੀ ਦਾ ਗਠਨ ਕੀਤਾ ਸੀ।

ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਬਦਲੇ ਘੱਟੋ ਘੱਟ ਉਨੇਂ ਪੈਸੇ ਮਿਲਣ ਕੇ ਨੁਕਸਾਨ ਨਾ ਹੋਵੇ।

ਇਸ ਕਮੇਟੀ ਨੇ ਆਪਣੀ ਰਿਪੋਰਟ 24 ਸਤੰਬਰ ਨੂੰ ਸਰਕਾਰ ਨੂੰ ਸੌਂਪੀ ਅਤੇ ਆਖ਼ਰੀ ਮੌਹਰ ਦਸੰਬਰ ਮਹੀਨੇ 'ਚ ਲੱਗੀ।

1966 ਵਿੱਚ ਪਹਿਲੀ ਵਾਰ ਕਣਕ ਅਤੇ ਚਾਵਲ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਨਿਰਧਾਰਿਤ ਕੀਤਾ ਗਿਆ।

ਐਮਐਸਪੀ ਤੈਅ ਕਰਨ ਲਈ ਖੇਤੀ ਮੁੱਲ ਕਮਿਸ਼ਨ ਦਾ ਗਠਨ ਕੀਤਾ ਗਿਆ, ਜਿਸਦਾ ਨਾਮ ਬਦਲ ਕੇ ਖੇਤੀ ਲਾਗਤ ਅਤੇ ਮੁੱਲ ਕਮਿਸ਼ਨ (ਸੀਏਸੀਪੀ) ਰੱਖ ਦਿੱਤਾ ਗਿਆ।

ਸਾਲ 1966 ਵਿੱਚ ਸ਼ੁਰੂ ਹੋਈ ਇਹ ਰਵਾਇਤ ਅੱਜ ਤੱਕ ਤੁਰੀ ਆ ਰਹੀ ਹੈ। ਅੱਜ ਸੀਐਸੀਪੀ ਦੇ ਸੁਝਾਅ 'ਤੇ ਹਰ ਸਾਲ 23 ਫ਼ਸਲਾਂ ਦੀ ਐਮਐਸਪੀ ਤੈਅ ਕੀਤੀ ਜਾਂਦੀ ਹੈ।

ਕਿਸਾਨ ਆਪਣੀ ਫ਼ਸਲ, ਖੇਤਾਂ ਤੋਂ ਸੂਬਿਆਂ ਦੀਆਂ ਅਨਾਜ ਮੰਡੀਆਂ ਤੱਕ ਪਹੁੰਚਾਉਂਦੇ ਹਨ। ਇਨਾਂ ਫ਼ਸਲਾਂ ਵਿੱਚ ਕਣਕ ਅਤੇ ਚੌਲ ਨੂੰ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਐਮਐਸਪੀ ਦਰ 'ਤੇ ਖ਼ਰੀਦਦੀ ਹੈ।

ਐਫ਼ਸੀਆਈ ਕਿਸਾਨਾਂ ਤੋਂ ਖ਼ਰੀਦੇ ਅਨਾਜ ਨੂੰ ਗ਼ਰੀਬਾਂ ਨੂੰ ਸਸਤਾ ਘੱਟ ਕੀਮਤ 'ਤੇ ਦਿੰਦੀ ਹੈ। ਪਰ ਐਫ਼ਸੀਆਈ ਕੋਲ ਅਨਾਜ ਦਾ ਭੰਡਾਰ ਇਸ ਤੋਂ ਬਾਅਦ ਵੀ ਬਚ ਜਾਂਦਾ ਹੈ। ਗ਼ਰੀਬਾਂ ਨੂੰ ਅਨਾਜ ਪੀਡੀਐਸ ਤਹਿਤ ਦਿੱਤਾ ਜਾਂਦਾ ਹੈ।

ਪੀਡੀਐਸ, ਭਾਰਤੀ ਖ਼ੁਰਾਕ ਸੁਰੱਖਿਆ ਪ੍ਰਣਾਲੀ ਹੈ, ਜੋ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ ਖ਼ੁਰਾਕ ਸਰੱਖਿਆ ਪ੍ਰਣਾਲੀਆਂ ਵਿਚੋਂ ਇੱਕ ਦੱਸੀ ਜਾਂਦੀ ਹੈ।

ਇਸ ਯੋਜਨਾ ਅਧੀਨ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਮਿਲਕੇ ਗ਼ਰੀਬਾਂ ਲਈ ਸਬਸਿਡੀ ਵਾਲੇ ਖ਼ੁਰਾਕ ਅਤੇ ਗ਼ੈਰ-ਖ਼ੁਰਾਕ ਪਦਾਰਥਾਂ ਨੂੰ ਵੰਡਦੇ ਹਨ।

ਯਾਨੀ ਐਮਐਸਪੀ ਵਾਲੀਆਂ ਫ਼ਸਲਾਂ ਦੀਆਂ ਕੀਮਤਾਂ ਸਰਕਾਰ ਤੈਅ ਕਰ ਦਿੰਦੀ ਹੈ, ਤਾਂ ਇਹ ਯਕੀਨੀ ਹੋ ਜਾਂਦਾ ਹੈ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਦਾ ਇੱਕ ਨਿਸ਼ਚਿਤ ਮੁੱਲ ਮਿਲ ਜਾਵੇਗਾ।

ਨਵੇਂ ਖੇਤੀ ਕਾਨੂੰਨਾਂ ਦੇ ਆਉਣ ਨਾਲ ਕਿਸਾਨਾਂ ਨੂੰ ਲੱਗ ਰਿਹਾ ਹੈ ਕਿ ਹੁਣ ਨਿੱਜੀ ਖ਼ਰੀਦਦਾਰ ਬਾਜ਼ਾਰ ਵਿੱਚ ਆ ਜਾਣਗੇ ਅਤੇ ਮੰਡੀ ਵਿਵਸਥਾ ਖ਼ਤਮ ਹੋ ਜਾਵੇਗੀ।

ਅਜਿਹੇ ਵਿੱਚ ਉਨ੍ਹਾਂ ਦੀ ਐਮਐਸਪੀ ਦੀ ਯਕੀਨੀ ਆਮਦਨ ਖ਼ਤਮ ਹੋ ਜਾਵੇਗੀ।

ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਐਮਐਸਪੀ ਚਾਹੇ 23 ਫ਼ਸਲਾਂ ਲਈ ਹਰ ਸਾਲ ਐਲਾਨੀ ਜਾਂਦੀ ਹੋਵੇ, ਸਰਕਾਰ ਸਿਰਫ਼ ਕਣਕ, ਚਾਵਲ ਤੋਂ ਇਲਾਵਾ ਕਪਾਹ ਵਰਗੀਆਂ ਇੱਕ ਦੋ ਹੋਰ ਫ਼ਸਲਾਂ ਹੀ ਹਨ, ਜਿਹੜੀਆਂ ਮੰਡੀ ਵਿੱਚ ਜਾ ਕੇ ਕਿਸਾਨਾਂ ਨੂੰ ਐਮਐਸਪੀ ਦਰ 'ਤੇ ਖ਼ਰੀਦਦੀ ਹੈ।

ਕਿਸਾਨ ਅੰਦੋਲਨ
EPA
ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਐਮਐਸਪੀ ਦਾ ਫ਼ਾਇਦਾ ਸਿਰਫ਼ 6ਫ਼ੀਸਦ ਕਿਸਾਨਾਂ ਨੂੰ ਮਿਲਦਾ ਹੈ

ਐਮਐਸਪੀ ਦਾ ਫ਼ਾਇਦਾ ਕਿਸ ਨੂੰ?

ਖੇਤੀ ਅਰਥਸ਼ਾਸਤਰੀ ਵਿਜੇ ਸਰਦਾਨਾ ਮੁਤਾਬਿਕ, ਫ਼ਸਲਾਂ ਦੀ ਕੀਮਤ ਬਜ਼ਾਰ ਦੇ ਹਿਸਾਬ ਨਾਲ ਹੀ ਤੈਅ ਹੋਣੀ ਚਾਹੀਦੀ ਹੈ ਨਾ ਕਿ ਸਰਕਾਰ ਦੁਆਰਾ ਨਿਯੰਤਰਿਤ ਕੀਤੀ ਜਾਣੀ ਚਾਹੀਦੀ ਹੈ। ਕਿਸਾਨਾਂ ਨੂੰ ਅਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀ ਵਿੱਚ ਹੋਣ ਵਾਲੀ ਲਾਗਤ ਨੂੰ ਘੱਟ ਕਰਨ।

ਐਮਐਸਪੀ ਨਾਲ ਹੀ ਕਿਸਾਨਾਂ ਦਾ ਭਲਾ ਹੋ ਸਕਦਾ ਹੈ, ਇਹ ਧਾਰਨਾ ਗ਼ਲਤ ਹੈ। ਦੋਵੇਂ ਅਲੱਗ ਅਲੱਗ ਗੱਲਾਂ ਹਨ।

ਸਾਲ 2015 ਵਿੱਚ ਐਫ਼ਸੀਆਈ ਦੇ ਮੁੜ-ਗਠਨ ਬਾਰੇ ਸੁਝਾਅ ਦੇਣ ਲਈ ਸ਼ਾਂਤਾ ਕੁਮਾਰ ਕਮੇਟੀ ਬਣਾਈ ਗਈ ਸੀ।

ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਐਮਐਸਪੀ ਦਾ ਫ਼ਾਇਦਾ ਸਿਰਫ਼ 6 ਫ਼ੀਸਦ ਕਿਸਾਨਾਂ ਨੂੰ ਮਿਲਦਾ ਹੈ। ਯਾਨੀ 94 ਫ਼ੀਸਦ ਕਿਸਾਨਾਂ ਨੂੰ ਐਮਐਸਪੀ ਦਾ ਕੋਈ ਫ਼ਾਇਦਾ ਨਹੀਂ ਮਿਲਦਾ।

ਅਜਿਹੇ ਵਿੱਚ ਸੋਚਣ ਵਾਲੀ ਗੱਲ ਹੈ ਕਿ ਜਿਹੜਾ ਪ੍ਰਬੰਧ 94 ਫ਼ੀਸਦ ਕਿਸਾਨਾਂ ਲਈ ਫ਼ਾਇਦੇਮੰਦ ਨਹੀਂ ਹੈ, ਉਹ ਭਲਾਂ ਦੇਸ ਦੇ ਕਿਸਾਨਾਂ ਨੂੰ ਸੰਕਟ ਵਿੱਚੋਂ ਕੱਢਣ ਦਾ ਸਥਾਈ ਜ਼ਰੀਆ ਕਿਵੇਂ ਹੋ ਸਕਦਾ ਹੈ।

ਇਹ ਵੀ ਪੜ੍ਹੋ

  • ਕੀ ਮੋਦੀ ਸਰਕਾਰ ਨੂੰ ਕਿਸਾਨ ਅੰਦੋਲਨ ਨੂੰ ਸਮਝਣ ਵਿੱਚ ਭੁਲੇਖਾ ਪੈ ਗਿਆ - ਨਜ਼ਰੀਆ
  • 'ਜੇ ਦਿੱਲੀ ਗਿਆ ਹੈ ਤਾਂ ਹੱਕ ਲੈ ਕੇ ਪਰਤੀਂ, ਖਾਲੀ ਹੱਥ ਨਹੀਂ' - ਮਾਂ ਦਾ ਪੁੱਤਰ ਨੂੰ ਸੁਨੇਹਾ
  • ਕਿਸਾਨ ਸੰਘਰਸ਼ ਨੂੰ ਸਿਰੇ ਚੜਾਉਣ ਲਈ ਹੁਣ ਕੀ ਹੈ ਕਿਸਾਨਾਂ ਦੀ ਰਣਨੀਤੀ

ਮੰਡੀ ਪ੍ਰਬੰਧ

ਸਰਕਾਰ ਨੇ ਜਿਹੜੇ ਤਿੰਨ ਕਾਨੂੰਨ ਬਣਾਏ ਹਨ ਉਨਾਂ ਵਿੱਚੋਂ ਇੱਕ ਹੈ, ਕਿਸਾਨ, ਉਪਜ, ਵਪਾਰ ਅਤੇ ਵਣਜ (ਪ੍ਰਚਾਰ ਅਤੇ ਸਰਲਤਾ) ਬਿੱਲ 2020।

ਇਸ ਅਧੀਨ ਕਿਸਾਨਾਂ ਅਤੇ ਵਪਾਰੀਆਂ ਨੂੰ ਏਪੀਐਮਸੀ ਦੀ ਮੰਡੀ ਤੋਂ ਬਾਹਰ ਫ਼ਸਲ ਵੇਚਣ ਦੀ ਆਜ਼ਾਦੀ ਹੋਵੇਗੀ।

ਕਿਸਾਨਾਂ ਨੂੰ ਡਰ ਹੈ ਕਿ ਇਸ ਨਾਲ ਮੰਡੀਆਂ ਖ਼ਤਮ ਹੋ ਜਾਣਗੀਆਂ।

ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਉਹ ਏਪੀਐਮਸੀ ਮੰਡੀਆਂ ਬੰਦ ਨਹੀਂ ਕਰ ਰਹੀ ਹੈ ਬਲਕਿ ਕਿਸਾਨਾਂ ਲਈ ਅਜਿਹਾ ਪ੍ਰਬੰਧ ਕਰ ਰਹੀ ਹੈ ਜਿਸ ਵਿੱਚ ਉਹ ਨਿੱਜੀ ਖ਼ਰੀਦਦਾਰ ਨੂੰ ਚੰਗੀ ਕੀਮਤ 'ਤੇ ਆਪਣੀ ਫ਼ਸਲ ਵੇਚ ਸਕਣਗੇ। ਪਰ ਸਰਕਾਰ ਦੇ ਇਸ ਤਰਕ ਤੋਂ ਕਿਸਾਨ ਸੰਤੁਸ਼ਟ ਨਹੀਂ ਹਨ।

ਦੇਸ ਭਰ ਵਿੱਚ 6000 ਤੋਂ ਵੱਧ ਏਪੀਐਮਸੀ ਮੰਡੀਆਂ ਹਨ ਜਿਨਾਂ ਵਿੱਚੋਂ 33 ਫ਼ੀਸਦ ਇਕੱਲੇ ਪੰਜਾਬ ਵਿੱਚ ਹਨ।

ਇਹ ਇੱਕ ਅਹਿਮ ਪਹਿਲੂ ਹੈ ਜਿਸ ਕਰਕੇ ਐਫ਼ਸੀਆਈ, ਐਮਐਸਪੀ 'ਤੇ ਕਣਕ ਅਤੇ ਚਾਵਲ ਪੰਜਾਬ ਤੋਂ ਖ਼ਰੀਦਦੀ ਹੈ। ਐਫ਼ਸੀਆਈ ਨੂੰ ਇਸ ਕਰਕੇ ਫ਼ਸਲ ਖ਼ਰੀਦਣ ਵਿੱਚ ਸਹੂਲਤ ਹੁੰਦੀ ਹੈ।

ਇਨਾਂ ਮੰਡੀਆਂ ਵਿੱਚ ਐਮਐਸਪੀ 'ਤੇ ਕਣਕ ਖ਼ਰੀਦਣ 'ਤੇ ਸਰਕਾਰ ਨੂੰ ਉਤਪਾਦ ਉੱਪਰ ਮੰਡੀ ਟੈਕਸ, ਆੜ੍ਹਤੀਆ ਟੈਕਸ ਅਤੇ ਪੇਂਡੂ ਵਿਕਾਸ ਸੈੱਸ ਵਜੋਂ ਵੱਖਰੇ ਤੌਰ 'ਤੇ ਕੁਝ ਪੈਸਾ ਦੇਣਾ ਪੈਂਦਾ ਹੈ। ਇਸ ਨਾਲ ਸੂਬਾ ਸਰਕਾਰ ਦੇ ਖ਼ਜਾਨੇ ਵੀ ਭਰਦੇ ਹਨ।

ਪੰਜਾਬ ਵਿੱਚ ਉੱਪਰ ਦਿੱਤੇ ਤਿੰਨਾਂ ਟੈਕਸਾਂ ਨੂੰ ਮਿਲਾ ਕੇ ਸਭ ਤੋਂ ਜ਼ਿਆਦਾ 8.5 ਫ਼ੀਸਦ ਵਾਧੂ ਖ਼ਰਚ ਆਉਂਦਾ ਹੈ ਅਤੇ ਹਰਿਆਣਾ ਵਿੱਚ ਇਹ ਵਾਧੂ ਖ਼ਰਚ 6.5 ਫ਼ੀਸਦ ਹੈ।

ਬਾਕੀ ਸੂਬਿਆਂ ਵਿੱਚ ਇਹ ਖ਼ਰਚ ਇੱਕ ਤੋਂ ਪੰਜ ਫ਼ੀਸਦ ਦਰਮਿਆਨ ਰਹਿੰਦਾ ਹੈ।

ਕਿਸਾਨ ਅੰਦੋਲਨ
BBC

ਕੌਮਾਂਤਰੀ ਬਾਜ਼ਾਰ ਵਿੱਚ ਭਾਰਤ ਦੀਆਂ ਫ਼ਸਲਾਂ ਦੀ ਉੱਚੀ ਕੀਮਤ

ਵਿਜੇ ਸਰਦਾਨਾ ਦੀ ਮੰਨੀ ਜਾਵੇ ਤਾਂ ਸਰਕਾਰ ਕਿਸਾਨਾਂ ਨੂੰ ਸਬਸਿਡੀ ਵੀ ਦਿੰਦੀ ਹੈ ਅਤੇ ਫ਼ਸਲਾ ਦੀ ਖ਼ਰੀਦ 'ਤੇ ਐਮਐਸਪੀ ਵੀ ਦਿੰਦੀ ਹੈ, ਜਿਹੜੀ ਕੌਮਾਂਤਰੀ ਬਾਜ਼ਾਰ ਕੀਮਤ ਤੋਂ ਵੱਧ ਹੁੰਦੀ ਹੈ।

ਅਜਿਹਾ ਦੁਨੀਆਂ ਦੀ ਕਿਸੇ ਹੋਰ ਅਰਥ ਵਿਵਸਥਾ ਵਿੱਚ ਨਹੀਂ ਹੁੰਦਾ। ਆਪਣੇ ਇਸ ਬਿਆਨ ਦੇ ਪੱਖ ਵਿੱਚ ਉਹ ਸੀਏਸੀਪੀ ਦੀ ਰਿਪੋਰਟ ਦਾ ਹਵਾਲਾ ਦਿੰਦੇ ਹਨ।

ਸੀਏਸੀਪੀ ਦੀ ਰਿਪੋਰਟ ਮੁਤਾਬਕ ਐਫ਼ਸੀਆਈ ਦੇ ਗੋਦਾਮ ਵਿੱਚ ਕਣਕ ਅਤੇ ਚਾਵਲ ਮਿਲਾ ਕੇ ਸਰਕਾਰ ਕੋਲ 74.3 ਮਿਲੀਅਨ ਟਨ ਸਨ ਜੋ ਕਿ 41 ਮਿਲੀਅਨ ਟਨ ਹੋਣਾ ਚਾਹੀਦਾ ਹੈ। ਯਾਨੀ ਭਾਰਤ ਦੀ ਲੋੜ ਨਾਲੋਂ 33.1 ਮਿਲੀਅਨ ਟਨ ਵੱਧ ਹੈ।

ਇਸੇ ਰਿਪੋਰਟ ਵਿੱਚ ਇਹ ਵੀ ਲਿਖਿਆ ਹੈ ਕਿ ਕੌਮਾਂਤਰੀ ਬਾਜ਼ਾਰ ਵਿੱਚ ਭਾਰਤ ਦੀ ਕਣਕ ਨੂੰ ਆਸਟਰੇਲੀਆ ਅਤੇ ਯੁਕਰੇਨ ਦੀ ਕਣਕ ਤੋਂ ਤਕੜੀ ਟੱਕਰ ਮਿਲ ਰਹੀ ਹੈ ਅਤੇ ਭਾਰਤ ਦੀ ਕਣਕ ਦੀਆਂ ਕੀਮਤਾਂ ਕਾਫ਼ੀ ਜ਼ਿਆਦਾ ਹਨ। ਇਸ ਕਰਕੇ ਨਿਰਯਾਤ 'ਤੇ ਕਾਫ਼ੀ ਅਸਰ ਪੈ ਰਿਹਾ ਹੈ।

ਐਫ਼ਸੀਆਈ 'ਤੇ ਐਮਐਸਪੀ ਦਰਾਂ 'ਤੇ ਫ਼ਸਲ ਖ਼ਰੀਦਣ ਨਾਲ ਬੋਝ ਪੈਂਦਾ ਹੈ

ਅਲੋਕ ਸਿਨਹਾਂ 2006 ਤੋਂ 2008 ਤੱਕ ਫ਼ੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਚੇਅਰਮੈਂਨ ਰਹੇ ਹਨ। ਐਮਐਸਪੀ 'ਤੇ ਕਣਕ ਖ਼ਰੀਦਣ ਤੋਂ ਬਾਅਦ ਇਸ 'ਤੇ ਸਰਕਾਰ ਨੂੰ ਉਪਰੋਂ ਕਿੰਨਾਂ ਖ਼ਰਚਾ ਕਰਨਾ ਪੈਂਦਾ ਹੈ ਇਸ ਬਾਰੇ ਉਨ੍ਹਾਂ ਨੇ ਵਿਸਥਾਰ ਵਿੱਚ ਸਮਝਾਇਆ।

ਐਫ਼ਸੀਆਈ ਨੂੰ ਐਮਐਸਪੀ ਉੱਪਰ ਮੰਡੀ ਤੋਂ ਕਣਕ ਖ਼ਰੀਦਣ ਲਈ 14 ਫ਼ੀਸਦ ਖ਼ਰੀਦ ਲਾਗਤ (ਮੰਡੀ ਟੈਕਸ, ਆੜ੍ਹਤੀਆ ਟੈਕਸ, ਪੇਂਡੂ ਵਿਕਾਸ ਸੈੱਸ, ਪੈਕੇਜਿੰਗ, ਲੇਬਰ ਅਤੇ ਭੰਡਾਰਨ ਦਾ ਖ਼ਰਚਾ) ਦੇਣਾ ਪੈਂਦਾ ਹੈ।

ਇਸਤੋਂ ਬਾਅਦ 12 ਫ਼ੀਸਦ ਉਸਨੂੰ ਵੰਡਣ 'ਤੇ ਖ਼ਰਚ ਕਰਨਾ ਪੈਂਦਾ ਹੈ (ਲੇਬਰ, ਢੋਆ-ਢੋਆਈ) ਅਤੇ 8 ਫ਼ੀਸਦ ਹੋਲਡਿੰਗ ਕੌਸਟ (ਰੱਖਣ ਦਾ ਖ਼ਰਚ) ਆਉਂਦਾ ਹੈ।

ਯਾਨੀ ਐਫ਼ਸੀਆਈ ਐਮਐਸਪੀ 'ਤੇ ਕਣਕ ਖ਼ਰੀਦਣ 34 ਲਈ ਫ਼ੀਸਦ ਹੋਰ ਵੱਧ ਖ਼ਰਚਾ ਕਰਦੀ ਹੈ।

ਮਤਲਬ, ਜੇ ਕਣਕ ਦੀ ਐਮਐਸਪੀ 2000 ਰੁਪਏ ਪ੍ਰਤੀ ਕਵਿੰਟਲ ਹੈ ਤਾਂ ਪੀਡੀਐਸ ਵਿੱਚ ਲੋਕਾਂ ਨੂੰ ਵੰਡਣ 'ਤੇ ਸਰਕਾਰ ਨੂੰ ਤਕਰੀਬਨ 2680 ਰੁਪਏ ਪ੍ਰਤੀ ਕਵਿੰਟਲ ਖ਼ਰਚ ਕਰਨਾ ਪੈਂਦਾ ਹੈ।

ਇਸ ਤੋਂ ਇਲਾਵਾ ਇੱਕ ਹੋਰ ਦਿੱਕਤ ਹੈ। ਐਫ਼ਸੀਆਈ ਦੇ ਨਿਯਮਾਂ ਮੁਤਾਬਕ, ਕੁੱਲ ਖ਼ਰੀਦ ਦਾ 8 ਫ਼ੀਸਦ ਤੱਕ ਖ਼ਰਾਬ ਪੈਦਾਵਰ ਸਰਕਾਰ ਖ਼ਰੀਦ ਸਕਦੀ ਹੈ।

ਯਾਨੀ 8 ਫ਼ੀਸਦ ਕਣਕ ਜਿਹੜੀ ਸਰਕਾਰ ਖ਼ਰੀਦਦੀ ਹੈ ਉਸਦਾ ਪੈਸਾ ਵੀ ਦਿੰਦੀ ਹੈ ਪਰ ਉਹ ਇਸਤੇਮਾਲ ਯੋਗ ਵੀ ਨਹੀਂ ਹੁੰਦੀ।

ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਐਮਐਸਪੀ ਤੋਂ ਭਾਵੇਂ ਕਿਸਾਨਾਂ ਨੂੰ ਫ਼ਾਇਦਾ ਹੋ ਰਿਹਾ ਹੈ ਪਰ ਇਸ ਤੋਂ ਭਾਰਤ ਵਿੱਚ ਖ਼ੇਤੀ ਕਿਸਾਨੀ ਦਾ ਸੰਕਟ ਨਹੀਂ ਟਲ ਰਿਹਾ। ਅਜਿਹਾ ਇਸ ਕਰਕੇ ਕਿਉਂਕਿ ਇਸ ਪ੍ਰਬੰਧ ਵਿੱਚੋਂ 94 ਫ਼ੀਸਦ ਕਿਸਾਨ ਬਾਹਰ ਹਨ।

ਇਸ ਕਰਕੇ ਕਣਕ ਦੀ ਐਮਐਸਪੀ ਜੇ 2000 ਰੁਪਏ ਪ੍ਰਤੀ ਕਵਿੰਟਲ ਹੈ ਤਾਂ ਐਫ਼ਸੀਆਈ ਨੂੰ ਖ਼ਰੀਦਣ 'ਤੇ ਤਕਰੀਬਨ 3000 ਰੁਪਏ ਪ੍ਰਤੀ ਕਵਿੰਟਲ ਪੈਂਦੀ ਹੈ।

ਕਈ ਵਾਰ ਤਾਂ ਇਹ ਮਾਲ ਦੋ-ਤਿੰਨ ਸਾਲਾਂ ਤੋਂ ਵੀ ਵੱਧ ਸਮੇਂ ਲਈ ਗੋਦਾਮ ਵਿੱਚ ਪਿਆ ਰਹਿੰਦਾ ਹੈ। ਤਾਂ ਇਸਦੀ ਗੁਣਵੱਤਾ ਅਤੇ ਵਜ਼ਨ ਦੋਵਾਂ 'ਤੇ ਅਸਰ ਪੈਂਦਾ ਹੈ।

ਅਲੋਕ ਸਿਨਹਾਂ ਕਹਿੰਦੇ ਹਨ ਕਿ ਇੱਕ ਵਾਰ ਮੰਡੀ ਵਿੱਚੋਂ ਫ਼ਸਲ ਖ਼ਰੀਦਣ 'ਤੇ ਉਸਨੂੰ ਸੂਬਿਆਂ ਤੱਕ ਪਹੁੰਚਾਉਣ ਵਿੱਚ ਉਸ ਦੀ ਘੱਟੋ ਘੱਟ ਤਿੰਨ ਵਾਰ ਲੋਡਿੰਗ ਅਨਲੋਡਿੰਗ ਕੀਤੀ ਜਾਂਦੀ ਹੈ।

ਵਿਜੇ ਸਰਦਾਨਾ ਕਹਿੰਦੇ ਹਨ ਕਿ ਨਿੱਜੀ ਵਪਾਰੀ ਜੇ ਫ਼ਸਲ ਖ਼ਰੀਦੇਗਾ ਤਾਂ ਯਕੀਨੀ ਤੌਰ 'ਤੇ ਇਹ ਖ਼ਰਚਾ ਉਹ ਨਹੀਂ ਚੁੱਕ ਸਕੇਗਾ।

ਇਹ ਹੀ ਕਾਰਨ ਹੈ ਕਿ ਐਮਐਸਪੀ 'ਤੇ ਖ਼ਰੀਦ ਨੂੰ ਸਰਕਾਰ ਕਾਨੂੰਨ ਨਹੀਂ ਬਣਾ ਸਕਦੀ।

ਉਨ੍ਹਾਂ ਦਾ ਕਹਿਣਾ ਹੈ ਕਿ ਐਮਐਸਪੀ 'ਤੇ ਕਾਨੂੰਨ ਬਣਾਉਣ ਨਾਲ ਖੇਤੀ ਖੇਤਰ ਦਾ ਕੋਈ ਭਲਾ ਨਹੀਂ ਹੋਣ ਵਾਲਾ। ਹੁਣ ਇਸ ਕਾਨੂੰਨ ਦੀ ਐਕਸਪਾਇਰੀ ਡੇਟ ਆ ਚੁੱਕੀ ਹੈ।

ਕਿਸਾਨ ਅੰਦੋਲਨ
EPA
ਖੇਤੀ ਮਾਹਰ ਦਵਿੰਦਰ ਸ਼ਰਮਾਂ ਵੀ ਮੰਨਦੇ ਹਨ ਕਿ ਐਮਐਸਪੀ ਸੰਬੰਧੀ ਕਾਨੂੰਨ ਬਣਨ ਨਾਲ ਦੇਸ ਦੇ ਸਿਰਫ਼ 60ਫ਼ੀਸਦ ਕਿਸਾਨਾਂ ਨੂੰ ਫ਼ਾਇਦਾ ਪਹੁੰਚੇਗਾ

ਐਮਐਸਪੀ ਕਾਨੂੰਨ ਨਾਲ ਸਰਕਾਰ ਨੂੰ 15 ਲੱਖ ਕਰੋੜ ਦਾ ਘਾਟਾ

ਉਹ ਕਹਿੰਦੇ ਹਨ, "ਜਿਸ ਤਰ੍ਹਾਂ ਕਿਸਾਨ ਆਪਣੀ ਗੱਲ ਮੰਨਵਾਉਣ ਲਈ ਇੱਕਜੁੱਟ ਅਤੇ ਸੰਗਠਿਤ ਹਨ, ਮੰਨ ਲਉ ਕਿ ਕੇਂਦਰ ਸਰਕਾਰ ਕਾਨੂੰਨ ਬਣਾ ਦਿੰਦੀ ਹੈ ਕਿ ਐਮਐਸਪੀ ਤੋਂ ਥੱਲੇ ਫ਼ਸਲਾਂ ਦੀ ਖ਼ਰੀਦ ਅਪਰਾਧ ਹੋਵੇਗੀ। ਪਰ ਕਿਸੇ ਵੀ ਨਿੱਜੀ ਕੰਪਨੀ ਨੂੰ ਸਰਕਾਰ ਫ਼ਸਲ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਦੀ।''

''ਕਾਨੂੰਨ ਪਾਸ ਹੋਣ ਤੋਂ ਬਾਅਦ ਜੇ ਵਪਾਰੀ ਇੱਕਜੁੱਟ ਹੋ ਕੇ ਕਹਿਣ ਕੇ ਉਹ ਐਮਐਸਪੀ 'ਤੇ ਫ਼ਸਲ ਨਹੀਂ ਖ਼ਰਦੀਣਗੇ, ਤਾਂ ਸਰਕਾਰ ਕੀ ਕਰੇਗੀ?"

"ਅਜਿਹੇ ਵਿੱਚ ਸਰਕਾਰ 'ਤੇ ਇੰਨਾਂ ਫ਼ਸਲਾਂ ਦੀ ਖ਼ਰੀਦ ਦਾ ਦਬਾਅ ਵਧੇਗਾ। ਹੁਣ ਕਿਉਂਕਿ ਇਹ ਕਾਨੂੰਨ ਹੈ ਤਾਂ ਸਰਕਾਰ ਨੂੰ ਇਹ 23 ਫ਼ਸਲਾਂ ਖ਼ਰੀਦਣ ਲਈ ਮਜਬੂਰ ਹੋਣਾ ਪਵੇਗਾ।''

''23 ਫ਼ਸਲਾਂ ਦਾ ਐਮਐਸਪੀ ਮੁੱਲ ਅਤੇ ਉਸ 'ਤੇ ਐਫ਼ਸੀਆਈ ਦੀ ਵੰਡ ਪ੍ਰਣਾਲੀ 'ਤੇ ਉੱਪਰੋਂ ਹੋਣ ਵਾਲੇ ਸਾਰੇ ਖ਼ਰਚ ਨੂੰ ਮਿਲਾ ਦਿੱਤਾ ਜਾਵੇ ਤਾਂ ਇਹ ਖ਼ਰਚ ਸਰਕਾਰ ਲਈ 15 ਲੱਖ ਕਰੋੜ ਤੱਕ ਪਵੇਗਾ।"

"ਇੰਨਾਂ ਹੀ ਨਹੀਂ ਅੱਗੇ ਇਸ ਗੱਲ ਦੀ ਕੋਈ ਗਾਰੰਟੀ ਵੀ ਨਹੀਂ ਹੈ ਕਿ ਐਮਐਸਪੀ 23 ਫ਼ਸਲਾਂ ਲਈ ਕਾਨੂੰਨੀ ਅਧਿਕਾਰ ਬਣ ਜਾਵੇਗਾ ਤਾਂ ਅੱਗੇ ਜਾ ਕੇ ਬਾਕੀ ਫ਼ਸਲਾਂ ਪੈਦਾ ਕਰਨ ਵਾਲੇ ਕਿਸਾਨ ਹੋਰ ਫ਼ਸਲਾਂ ਲਈ ਵੀ ਅਜਿਹੀ ਮੰਗ ਲੈ ਕੇ ਅਦਾਲਤ ਜਾਂ ਫ਼ਿਰ ਸਰਕਾਰ ਕੋਲ ਨਹੀਂ ਜਾਣਗੇ।"

ਖੇਤੀ ਮਾਹਰ ਦਵਿੰਦਰ ਸ਼ਰਮਾਂ ਵੀ ਮੰਨਦੇ ਹਨ ਕਿ ਐਮਐਸਪੀ ਸੰਬੰਧੀ ਕਾਨੂੰਨ ਬਣਨ ਨਾਲ ਦੇਸ ਦੇ ਸਿਰਫ਼ 60 ਫ਼ੀਸਦ ਕਿਸਾਨਾਂ ਨੂੰ ਫ਼ਾਇਦਾ ਪਹੁੰਚੇਗਾ। 40 ਫ਼ੀਸਦ ਕਿਸਾਨਾਂ ਨੂੰ ਹੋਰ ਤਰ੍ਹਾਂ ਦੇ ਲਾਭਾਂ ਜਿਵੇਂ ਕਿਸਾਨ ਸਨਮਾਨ ਨਿਧੀ, ਦੀ ਜ਼ਰੂਰਤ ਫ਼ਿਰ ਵੀ ਪਵੇਗੀ।

2015-16 ਵਿੱਚ ਹੋਈ ਜਨਗਣਨਾ ਅਨੁਸਾਰ, ਭਾਰਤ ਦੇ 86 ਫ਼ੀਸਦ ਕਿਸਾਨਾਂ ਕੋਲ ਘੱਟ ਜ਼ਮੀਨਾਂ ਹਨ ਜਾਂ ਇਹ ਉਹ ਕਿਸਾਨ ਹਨ ਜਿਨ੍ਹਾਂ ਕੋਲ 2 ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ।

ਐਮਐਸਪੀ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਦਿੱਕਤ

ਪ੍ਰੋਫ਼ੈਸਰ ਪ੍ਰਮੋਦ ਕੁਮਾਰ ਜੋਸ਼ੀ, ਸਾਊਥ ਏਸ਼ੀਆ ਫ਼ੂਡ ਪਾਲਿਸੀ ਰਿਸਰਚ ਇੰਸਟੀਚਿਊਟ ਦੇ ਸਾਬਕਾ ਨਿਰਦੇਸ਼ਕ ਰਹਿ ਚੁੱਕੇ ਹਨ। ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਐਮਐਸਪੀ 'ਤੇ ਕਾਨੂੰਨ ਭਾਰਤ ਦੇ ਖੇਤੀ ਖੇਤਰ ਵਿੱਚ ਵਿਕਾਸ ਦਾ ਕੋਈ ਸਥਾਈ ਹੱਲ ਨਹੀਂ ਹੈ।

ਉਨ੍ਹਾਂ ਮੁਤਾਬਕ ਇਸ ਲਈ ਸਾਨੂੰ ਤਕਨੀਕ ਦਾ ਸਹਾਰਾ ਲੈਣਾ ਚਾਹੀਦਾ ਹੈ, ਜ਼ਿਆਦਾ ਚੰਗੇ ਮਿਆਰ ਦੀ ਪੈਦਾਵਰ, ਫ਼ਸਲ ਦੀ ਲਾਗਤ ਘੱਟ ਕਰਨੀ ਚਾਹੀਦੀ ਹੈ ਅਤੇ ਨਵੀਂ ਕਿਸਮ ਦੀਆਂ ਫ਼ਸਲਾਂ ਪੈਦਾ ਕਰਨੀਆਂ ਚਾਹੀਦੀਆਂ ਹਨ ਜਿਨਾਂ ਦੀ ਬਾਜ਼ਾਰ ਵਿੱਚ ਬਿਹਤਰ ਕੀਮਤ ਮਿਲੇ।

ਇਨਾਂ ਮਾਪਦੰਡਾਂ 'ਤੇ ਖੇਤੀ ਖੇਤਰ ਵਿੱਚ ਸਥਾਈ ਅਤੇ ਨਿਰੰਤਰ ਵਿਕਾਸ ਸੰਭਵ ਹੈ।

ਉਹ ਇੱਕ ਹੋਰ ਗੱਲ ਵੀ ਕਹਿੰਦੇ ਹਨ। ਕਿਸਾਨਾਂ ਨੂੰ ਐਮਐਸਪੀ ਦੇਣ ਤੋਂ ਬਾਅਦ ਭਾਰਤ ਵਿਸ਼ਵ ਵਪਾਰ ਸੰਗਠਨ ਵਿੱਚ ਜਾ ਕੇ ਬਿਹਤਰ ਤਰੀਕੇ ਨਾਲ ਕੀਮਤਾਂ ਤੈਅ ਨਹੀਂ ਕਰ ਸਕੇਗਾ।

ਕੌਮਾਂਤਰੀ ਨਿਯਮਾਂ ਮੁਤਾਬਕ, ਕੋਈ ਦੇਸ ਖੇਤੀ ਜੀਡੀਪੀ ਦੇ 10 ਫ਼ੀਸਦ ਤੱਕ ਹੀ ਕਿਸਾਨਾਂ ਨੂੰ ਸਬਸਿਡੀ ਦੇ ਸਕਦਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਐਮਐਸਪੀ ਵੀ ਸਬਸਿਡੀ ਦਾ ਹੀ ਇੱਕ ਤਰੀਕਾ ਮੰਨਿਆ ਜਾਂਦਾ ਹੈ।

10 ਫ਼ੀਸਦ ਤੋਂ ਜ਼ਿਆਦਾ ਸਬਸਿਡੀ ਦੇਣ ਵਾਲੇ ਦੇਸਾਂ 'ਤੇ ਇਲਜ਼ਾਮ ਲਾਏ ਜਾਂਦੇ ਹਨ ਕਿ ਉਹ ਕੌਮਾਂਤਰੀ ਬਾਜ਼ਾਰ ਵਿੱਚ ਕੀਮਤਾਂ ਤੋੜਦੇ ਮਰੋੜਦੇ ਹਨ। ਕੈਨੇਡਾ ਵੀ ਭਾਰਤ 'ਤੇ ਅਜਿਹੇ ਇਲਜ਼ਾਮ ਲਾ ਚੁੱਕਿਆ ਹੈ।

ਪਰ ਪੀਐਮ ਕਿਸਾਨ ਨਿਧੀ ਵਰਗੇ ਤਰੀਕਿਆਂ ਨਾਲ ਜਦੋਂ ਸਰਕਾਰ ਕਿਸਾਨਾਂ ਦੀ ਮਦਦ ਕਰਦੀ ਹੈ ਤਾਂ ਉਸ ਨੂੰ ਸਬਸਿਡੀ ਵਿੱਚ ਨਹੀਂ ਗਿਣਿਆ ਜਾਂਦਾ, ਇਸ ਨੂੰ ਆਮਦਨ ਸਹਾਇਤਾ ਵਜੋਂ ਲਿਆ ਜਾਂਦਾ ਹੈ।

ਇਸ ਲਈ ਵੀ ਐਮਐਸਪੀ ਭਾਰਤ ਦੀ ਖੇਤੀ ਸਮੱਸਿਆ ਦਾ ਸਥਾਈ ਹੱਲ ਨਹੀਂ ਹੈ।

ਕਿਸਾਨ ਅੰਦੋਲਨ
Getty Images
60ਦੇ ਦਹਾਕੇ ਵਿੱਚ ਜਦੋਂ ਐਮਐਸਪੀ ਲਿਆਂਦੀ ਗਈ ਸੀ, ਉਸ ਸਮੇਂ ਭਾਰਤ ਖ਼ੁਰਾਕ ਉਤਪਾਦ ਪੱਖੋਂ ਆਤਮ-ਨਿਰਭਰ ਨਹੀਂ ਸੀ

ਇਸਦਾ ਹੱਲ ਹੀ ਹੈ?

ਵਿਜੇ ਸਰਦਾਨਾ ਕਹਿੰਦੇ ਹਨ, ਅਜਿਹਾ ਨਹੀਂ ਕਿ ਐਮਐਸਪੀ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਮੁਤਾਬਕ, ਐਮਐਸਪੀ ਤੋਂ ਉੱਪਰ ਸਰਕਾਰ ਜਿਹੜਾ 40 ਫ਼ੀਸਦ ਖ਼ਰਚ ਕਰ ਰਹੀ ਹੈ ਉਹ ਪੈਸਾ ਕਿਸਾਨਾਂ ਕੋਲ ਤਾਂ ਜਾ ਨਹੀਂ ਰਿਹਾ।

ਇਸ ਪੈਸੈ ਨੂੰ ਸਰਕਾਰ ਨੂੰ ਸਿੱਧਾ ਕਿਸਾਨਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਹਰ ਜਗ੍ਹਾ ਪੀਡੀਐਸ ਵਿੱਚ ਕਣਕ, ਚਾਵਲ ਦੇਣ ਦੀ ਲੋੜ ਨਹੀਂ ਹੈ। ਹਰ ਸੂਬੇ ਵਿੱਚ ਉਥੋਂ ਦਾ ਜਿਹੜਾ ਵੀ ਮੁੱਖ ਭੋਜਨ ਹੈ ਉਸ ਦੀ ਪੈਦਾਵਰ ਉਥੇ ਹੁੰਦੀ ਹੈ, ਉਸ ਨੂੰ ਉਥੇ ਹੀ ਵੰਡਣ ਦਾ ਪ੍ਰਬੰਧ ਲਾਗੂ ਕੀਤਾ ਜਾਣਾ ਚਾਹੀਦਾ ਹੈ।

ਇਸ ਲਈ ਸਰਕਾਰ ਨੂੰ ਫ਼ਸਲ ਦੀ ਉਤਪਾਦਕਤਾ ਵਧਾਉਣ, ਫ਼ਸਲਾਂ ਦੀ ਗੁਣਵੱਤਾ ਵਧਾਉਣ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੀ ਕੀਮਤ ਤੈਅ ਕਰਨ ਦੀ ਤਾਕਤ ਵਧਾਉਣੀ ਚਾਹੀਦੀ ਹੈ।

ਵਿਜੇ ਸਰਦਾਨਾ ਕਹਿੰਦੇ ਹਨ ਇਸ ਵਿੱਚ ਕੇਰਲ ਦੀ ਸੂਬਾ ਸਰਕਾਰ ਦੇ ਕੰਮ ਨੂੰ ਇੱਕ ਮਾਡਲ ਮੰਨਦੇ ਹਾਂ। ਕੇਰਲ ਵਿੱਚ ਕਿਸਾਨਾਂ ਨੂੰ ਉਨ੍ਹਾਂ ਦੀ ਲਾਗਤ ਦਾ ਪੂਰਾ ਮੁੱਲ ਮਿਲ ਰਿਹਾ ਹੈ ਅਤੇ ਜੇ ਕੀਮਤਾਂ ਹੇਠਾਂ ਡਿਗਦੀਆਂ ਹਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀਮਤਾਂ ਵਿੱਚ ਦਖ਼ਲਅੰਦਾਜ਼ੀ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

60 ਦੇ ਦਹਾਕੇ ਵਿੱਚ ਜਦੋਂ ਐਮਐਸਪੀ ਲਿਆਂਦੀ ਗਈ ਸੀ, ਉਸ ਸਮੇਂ ਭਾਰਤ ਖ਼ੁਰਾਕ ਉਤਪਾਦ ਪੱਖੋਂ ਆਤਮ-ਨਿਰਭਰ ਨਹੀਂ ਸੀ। ਪਰ ਅੱਜ ਭਾਰਤ ਕੋਲ ਕਣਕ ਅਤੇ ਚਾਵਲ ਦੋਵਾਂ ਦੀ ਜ਼ਰੂਰਤ ਤੋਂ ਵੱਧ ਮਾਤਰਾ ਗੋਦਾਮਾਂ ਵਿੱਚ ਪਈ ਹੈ।

ਵੱਧ ਕੀਮਤ ਅਤੇ ਕਿਤੇ ਕਿਤੇ ਮਾੜੇ ਮਿਆਰ ਕਰਕੇ ਇਸਦਾ ਨਿਰਯਾਤ ਨਹੀਂ ਹੋ ਪਾ ਰਿਹਾ।

ਇਹ ਵੀ ਪੜ੍ਹੋ:

  • ਇੰਦਰਾ ਨੂੰ ਗੋਲੀ ਮਾਰਨ ਮਗਰੋਂ ਜਦੋਂ ਬੇਅੰਤ ਸਿੰਘ ਸਤਵੰਤ ਸਿੰਘ 'ਤੇ ਚੀਕਿਆ
  • ਅਮਰੀਕੀ ਰਾਸ਼ਟਰਪਤੀ ਨੂੰ ਕਿੰਨੀ ਤਨਖ਼ਾਹ ਅਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ
  • ਪਿਤਾ ਦਾ ਪੁਲਿਸ ਮੁਕਾਬਲਾ ਬਣਾਉਣ ਵਾਲੇ ਪੁਲਿਸ ਅਫ਼ਸਰ ਨੂੰ ਜਦੋਂ ਧੀ ਮਿਲੀ

https://www.youtube.com/watch?v=5LczZbWlo5o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '3fdc9ead-2424-4101-b242-950e9a92f651','assetType': 'STY','pageCounter': 'punjabi.india.story.55247768.page','title': 'ਕਿਸਾਨ ਅੰਦੋਲਨ: ਜੇ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਕਰ ਦੇਵੇ ਤਾਂ ਭਲਾ ਕਿਸ ਦਾ ਹੋਵੇਗਾ','author': 'ਸਰੋਜ ਸਿੰਘ','published': '2020-12-11T02:18:37Z','updated': '2020-12-11T15:46:23Z'});s_bbcws('track','pageView');

  • bbc news punjabi

ਕਿਸਾਨ ਅੰਦੋਲਨ: ਕੀ ਭਾਰਤੀ ਕਿਸਾਨਾਂ ਨੇ ਕਿਸੇ ਨਵੇਂ ਖੇਤੀ ਕਾਨੂੰਨ ਦੀ ਮੰਗ ਕੀਤੀ ਸੀ, ਸਣੇ 3 ਸਭ ਤੋਂ ਅਹਿਮ...

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • bjp is starting to turn back towards hindu vote bank in punjab
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ...
  • important news for those taking the driving test
    Punjab: ਡਰਾਈਵਿੰਗ ਟੈਸਟ ਦੇਣ ਵਾਲੇ ਪੜ੍ਹ ਲੈਣ ਇਹ ਖ਼ਬਰ, ਹੋਵੇਗਾ ਟੋਕਨ ਸਿਸਟਮ...
  • schools closed in adampur electricity supply also stopped
    ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ...
  • big weather forecast in punjab
    ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ! 22 ਤਾਰੀਖ਼ ਤੱਕ ਲਗਾਤਾਰ ਭਾਰੀ ਮੀਂਹ,...
  • brother attacked for helping sister in agricultural work at home
    ਭੈਣ ਦੇ ਘਰ ਖੇਤੀਬਾੜੀ ਦੇ ਕੰਮ 'ਚ ਮਦਦ ਕਰਨ ਗਏ ਭਰਾ 'ਤੇ ਜਾਨਲੇਵਾ ਹਮਲਾ
  • punjab government five districts projects
    ਸੂਬੇ ਦੇ ਪੰਜ ਜ਼ਿਲ੍ਹਿਆਂ ਲਈ ਵੱਡਾ ਐਲਾਨ, ਪੰਜਾਬ ਸਰਕਾਰ ਨੇ ਇਸ ਵੱਡੇ ਪ੍ਰੋਜੈਕਟ...
  • jalandhar municipal corporation sets new record in swachhata survey 2025
    ਜਲੰਧਰ ਨਗਰ ਨਿਗਮ ਨੇ ਸਵੱਛਤਾ ਸਰਵੇਖਣ ’ਚ ਬਣਾਇਆ ਨਵਾਂ ਰਿਕਾਰਡ, ਹਾਸਲ ਕੀਤਾ 82ਵਾਂ...
  • woman died in a major accident on highway while returning from a funeral
    ਅੰਤਿਮ ਸੰਸਕਾਰ ਤੋਂ ਪਰਤਦਿਆਂ ਹਾਈਵੇਅ 'ਤੇ ਵਾਪਰਿਆ ਵੱਡਾ ਹਾਦਸਾ, ਇਕ ਔਰਤ ਦੀ ਮੌਤ
Trending
Ek Nazar
bjp is starting to turn back towards hindu vote bank in punjab

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ...

schools closed in adampur electricity supply also stopped

ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ...

big weather forecast in punjab

ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ! 22 ਤਾਰੀਖ਼ ਤੱਕ ਲਗਾਤਾਰ ਭਾਰੀ ਮੀਂਹ,...

the leave of these employees of punjab has been cancelled

ਪੰਜਾਬ ਦੇ ਇਨ੍ਹਾਂ ਮੁੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਹੁਣ Holiday ਵਾਲੇ ਦਿਨ ਵੀ...

2 arrested for running a prostitution business

ਦੇਹ ਵਪਾਰ ਦਾ ਧੰਦਾ ਚਲਾਉਣ ਵਾਲਿਆਂ 'ਤੇ ਪੁਲਸ ਦੀ ਵੱਡੀ ਕਾਰਵਾਈ, 2 ਜਣੇ...

china issues safety warning to its students

ਚੀਨ ਨੇ ਆਪਣੇ ਵਿਦਿਆਰਥੀਆਂ ਲਈ ਸੁਰੱਖਿਆ ਚੇਤਾਵਨੀ ਕੀਤੀ ਜਾਰੀ

trump decides to give relief to coal  chemical industries

Trump ਨੇ ਕੋਲਾ, ਲੋਹਾ ਧਾਤ, ਰਸਾਇਣਕ ਉਦਯੋਗਾਂ ਨੂੰ ਰਾਹਤ ਦੇਣ ਦਾ ਕੀਤਾ ਫੈਸਲਾ

north korea bans foreign tourists

ਉੱਤਰੀ ਕੋਰੀਆ ਨੇ ਨਵੇਂ ਰਿਜ਼ੋਰਟ 'ਚ ਵਿਦੇਸ਼ੀ ਸੈਲਾਨੀਆਂ ਦੇ ਦਾਖਲੇ 'ਤੇ ਲਾਈ...

security forces arrest is suspects

ਸੁਰੱਖਿਆ ਬਲਾਂ ਨੇ ਹਿਰਾਸਤ 'ਚ ਲਏ 153 ਆਈ.ਐਸ ਸ਼ੱਕੀ

afghan citizens taliban

ਹਜ਼ਾਰਾਂ ਅਫਗਾਨ ਨਾਗਰਿਕਾਂ ਨੂੰ ਰਾਹਤ, ਤਾਲਿਬਾਨ ਨਹੀਂ ਚਲਾਏਗਾ ਮੁਕੱਦਮਾ

man hijacked plane

ਹੈਰਾਨੀਜਨਕ! ਵਿਅਕਤੀ ਨੇ ਹਾਈਜੈਕ ਕਰ ਲਿਆ ਜਹਾਜ਼ ਤੇ ਫਿਰ....

wreckage of missing plane found

ਲਾਪਤਾ ਜਹਾਜ਼ ਦਾ ਮਲਬਾ ਮਿਲਿਆ, ਪਾਇਲਟ ਦਾ ਕੋਈ ਸੁਰਾਗ ਨਹੀਂ

big news gas leaked in adampur jalandhar

ਵੱਡੀ ਖ਼ਬਰ: ਜਲੰਧਰ ਦੇ ਆਦਮਪੁਰ 'ਚ ਗੈਸ ਹੋਈ ਲੀਕ, ਸਕੂਲ ਕੀਤੇ ਗਏ ਬੰਦ, ਬਿਜਲੀ...

indian navy to participate in simbex exercise

ਭਾਰਤੀ ਜਲ ਸੈਨਾ ਸਿੰਗਾਪੁਰ 'ਚ SIMBEX ਅਭਿਆਸ 'ਚ ਲਵੇਗੀ ਹਿੱਸਾ

chinese university expels female student

ਮਾਮੂਲੀ ਜਿਹੀ ਗੱਲ 'ਤੇ ਯੂਨੀਵਰਸਿਟੀ ਨੇ ਵਿਦਿਆਰਥਣ ਨੂੰ ਕੱਢਿਆ

important news for those getting registries in punjab big decision taken

ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਲਿਆ ਗਿਆ ਵੱਡਾ ਫ਼ੈਸਲਾ

indian origin man arrested in canada

ਕੈਨੇਡਾ 'ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ, ਬਰੈਂਪਟਨ ਮੇਅਰ ਨੂੰ ਦਿੱਤੀ ਸੀ...

indian doctor convicted of drug offense in us

ਅਮਰੀਕਾ 'ਚ ਭਾਰਤੀ ਡਾਕਟਰ ਸੰਜੇ ਮਹਿਤਾ ਸੰਘੀ ਡਰੱਗ ਅਪਰਾਧ ਦਾ ਦੋਸ਼ੀ ਕਰਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • new zealand australia work visas
      New zeland ਅਤੇ Australia 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਮਿਲੇਗਾ ਵਰਕ ਵੀਜ਼ਾ
    • shubman gill lords test
      ਲਾਰਡਜ਼ ਦੀ ਹਾਰ ਤੋਂ ਬਾਅਦ ਰੋਣ ਲੱਗੇ ਸ਼ੁਭਮਨ ਗਿੱਲ? ਸਾਹਮਣੇ ਆਇਆ ਵੀਡੀਓ
    • recruitment in hindustan aeronautics limited
      ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ 'ਚ ਨਿਕਲੀ ਭਰਤੀ, ITI ਪਾਸ ਨੌਜਵਾਨਾਂ ਲਈ...
    • 6 6 6 6 6 5 sixes in an over strike rate of 390
      6,6,6,6,6,... : ਇਕ ਓਵਰ 'ਚ 5 ਛੱਕੇ, 390 ਦਾ ਸਟ੍ਰਾਈਕ ਰੇਟ, ਧਾਕੜ ਬੱਲੇਬਾਜ਼...
    • this rule will shake up t20 cricket
      ਪਹਿਲੀ ਗੇਂਦ 'ਤੇ ਡਿੱਗਾ ਵਿਕਟ ਤਾਂ ਦੂਜਾ ਬੱਲੇਬਾਜ਼ ਫ੍ਰੀ 'ਚ ਆਊਟ, T20 ਕ੍ਰਿਕਟ...
    • drink curry leaves water
      ਸਿਹਤ ਲਈ ਬੇਹੱਦ ਗੁਣਕਾਰੀ ਹਨ ਇਹ ਪੱਤੇ, ਪਾਣੀ 'ਚ ਉਬਾਲ ਕੇ ਪੀਣ ਨਾਲ ਹੋਣਗੇ...
    • clash between leaders
      ਵਿਧਾਨ ਸਭਾ ਕੰਪਲੈਕਸ 'ਚ ਹੀ ਲੜ ਪਏ ਵਿਧਾਇਕ! ਚੱਲੇ ਘਸੁੰਨ-ਮੁੱਕੇ
    • china unveils wind powered oil tanker
      ਰੋਜ਼ ਬਚੇਗਾ 14.5 ਲੱਖ ਟਨ ਈਂਧਨ! ਚੀਨ ਵੱਲੋਂ ਦੁਨੀਆ ਦਾ ਪਹਿਲਾ Intelligent...
    • canada  prison
      ਲੱਖਾਂ ਰੁਪਏ ਲਗਾ ਨੌਜਵਾਨਾਂ ਨੂੰ ਕੈਨੇਡਾ ਜਾਣਾ ਪਿਆ ਮਹਿੰਗਾ, ਹੋ ਗਈ 3 ਸਾਲ ਦੀ ਕੈਦ
    • petrol diesel will be cheaper  minister hardeep puri
      ਸਸਤਾ ਹੋਵੇਗਾ ਪੈਟਰੋਲ-ਡੀਜ਼ਲ, ਮੰਤਰੀ ਹਰਦੀਪ ਪੁਰੀ ਨੇ ਦਿੱਤੇ ਸੰਕੇਤ
    • betting markets 99 chance trump is named in the epstein files
      Epstein files 'ਚ ਟਰੰਪ ਦਾ ਨਾਂ ਹੋਣ ਦੀ 99 ਫੀਸਦੀ ਸੰਭਾਵਨਾ, ਬੈਟਿੰਗ ਮਾਰਕੀਟ...
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +