ਜੰਮੂ ਕਸ਼ਮੀਰ ਪੁਲਿਸ ਦੀ ਚਾਰਜਸ਼ੀਟ ਅਨੁਸਾਰ, ਪਿਛਲੇ ਸਾਲ ਸ਼ੋਪੀਆਂ 'ਚ ਹੋਇਆ ਕਥਿਤ ਪੁਲਿਸ ਮੁਕਾਬਲਾ, ਫੌਜ ਦੇ ਕੈਪਟਨ ਵਲੋਂ 20 ਲੱਖ ਰੁਪਏ ਦੀ ਇਨਾਮੀ ਰਕਮ ਲੈਣ ਦੀ ਸਾਜਿਸ਼ ਸੀ।
ਇਸ ਪੁਲਿਸ ਮੁਕਾਬਲੇ ਵਿੱਚ ਤਿੰਨ ਨੌਜਵਾਨ ਮਾਰੇ ਗਏ ਸੀ। ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਆਰਮੀ ਵਲੋਂ ਘੇਰਾਬੰਦੀ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੌਜਵਾਨਾਂ 'ਤੇ ਗੋਲੀਆਂ ਮਾਰੀਆਂ ਗਈਆਂ ਸਨ।
ਖ਼ਬਰ ਏਜੰਸੀ ਪੀਟੀਆਈ ਦੇ ਹਵਾਲੇ ਨਾਲ ਦਿ ਟ੍ਰਿਬਿਊਨ ਅਖ਼ਬਾਰ ਦੀ ਰਿਪੋਰਟ 'ਚ ਲਿਖਿਆ ਹੈ ਕਿ ਸੂਤਰਾਂ ਨੇ ਦੱਸਿਆ ਕਿ ਕੈਪਟਨ ਭੁਪਿੰਦਰ ਸਿੰਘ, ਜੋ ਇਸ ਸਮੇਂ ਫੌਜ ਦੀ ਹਿਰਾਸਤ ਵਿਚ ਹਨ, ਨੂੰ ਕੋਰਟ-ਮਾਰਸ਼ਲ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਕੇਸ ਪਿਛਲੇ ਸਾਲ 18 ਜੁਲਾਈ ਨੂੰ ਸ਼ੋਪੀਆਂ ਦੇ ਅਮਸ਼ੀਪੋਰਾ ਵਿਖੇ ਹੋਏ ਮੁਕਾਬਲੇ ਨਾਲ ਸਬੰਧਤ ਹੈ, ਜਿਸ ਵਿੱਚ ਰਾਜੌਰੀ ਜ਼ਿਲ੍ਹੇ ਦੇ ਤਿੰਨ ਨੌਜਵਾਨਾਂ - ਇਮਤਿਆਜ਼ ਅਹਿਮਦ, ਅਬਰਾਰ ਅਹਿਮਦ ਅਤੇ ਮੁਹੰਮਦ ਇਬਰਾਰ ਨੂੰ ਮਾਰਿਆ ਗਿਆ ਸੀ ਅਤੇ ''ਅੱਤਵਾਦੀ" ਕਰਾਰ ਗਿਆ ਸੀ।
ਇਹ ਵੀ ਪੜ੍ਹੋ
ਜ਼ਿਲੇ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਮਣੇ ਪੇਸ਼ ਕੀਤੀ ਗਈ ਚਾਰਜਸ਼ੀਟ ਵਿੱਚ ਦੋ ਨਾਗਰਿਕਾਂ - ਤਾਬੀਸ਼ ਨਜ਼ੀਰ ਅਤੇ ਬਿਲਾਲ ਅਹਿਮਦ ਲੋਨ ਦੀ ਭੂਮਿਕਾ ਬਾਰੇ ਵੀ ਦੱਸਿਆ ਗਿਆ ਹੈ। ਉਸ ਤੋਂ ਬਾਅਦ ਲੋਨ ਨੇ ਆਪਣਾ ਇਕਬਾਲੀਆ ਬਿਆਨ ਇਕ ਮੈਜਿਸਟ੍ਰੇਟ ਸਾਹਮਣੇ ਦਰਜ ਕੀਤਾ ਸੀ।
ਸੋਸ਼ਲ ਮੀਡੀਆ 'ਤੇ ਇਹ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਕਿ ਇਹ ਤਿੰਨੇ ਨੌਜਵਾਨ ਅੱਤਵਾਦ ਨਾਲ ਜੁੜੇ ਨਹੀਂ ਸਨ, ਸੈਨਾ ਨੇ ਕੋਰਟ ਆਫ਼ ਇਨਕੁਆਰੀ ਦਾ ਆਦੇਸ਼ ਦਿੱਤਾ ਸੀ, ਜਿਸ ਨੇ ਸਤੰਬਰ ਵਿਚ ਆਪਣੀ ਜਾਂਚ ਪੂਰੀ ਕੀਤੀ ਸੀ।
ਹਿੰਦੂ ਮਹਾਸਭਾ ਨੇ ਖੋਲ੍ਹੀ 'ਗੋਡਸੇ' ਲਾਇਬ੍ਰੇਰੀ, ਕਿਹਾ ਉਹ ਸੱਚੇ ਰਾਸ਼ਟਰਵਾਦੀ ਸਨ
ਵਿਸ਼ਵ ਹਿੰਦੀ ਦਿਵਸ ਦੇ ਮੌਕੇ 'ਤੇ ਅਖਿਲ ਭਾਰਤੀ ਹਿੰਦੂ ਮਹਾਂਸਭਾ ਨੇ ਐਤਵਾਰ ਨੂੰ ਗਵਾਲੀਅਰ 'ਚ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੇ ਦੀ ਜ਼ਿੰਦਗੀ ਅਤੇ ਵਿਚਾਰਧਾਰਾ ਨੂੰ ਸਮਰਪਿਤ ਇਕ ਲਾਇਬ੍ਰੇਰੀ ਖੋਲ੍ਹੀ।
ਇੰਡੀਅਨ ਐਕਪ੍ਰੈਸ ਦੀ ਖ਼ਬਰ ਮੁਤਾਬਕ, ਗੋਡਸੇ ਗਿਆਨ ਸ਼ਾਲਾ ਦਾ ਉਦਘਾਟਨ ਦੌਲਤ ਗੰਜ ਵਿਖੇ ਮਹਾਸਭਾ ਦੇ ਦਫਤਰ ਵਿੱਚ ਕੀਤਾ ਗਿਆ। ਇਸ ਵਿਚ ਸਾਹਿਤ ਸ਼ਾਮਲ ਹੈ ਕਿ ਕਿਵੇਂ ਗੌਡਸੇ ਨੇ ਮਹਾਤਮਾ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਲੇਖ ਅਤੇ ਭਾਸ਼ਣ ਵੀ ਇਸ ਵਿੱਚ ਰੱਖੇ ਗਏ ਹਨ।
ਮਹਾਂਸਭਾ ਦੇ ਉਪ-ਪ੍ਰਧਾਨ, ਜੈਵੀਰ ਭਾਰਦਵਾਜ ਨੇ ਕਿਹਾ, "ਲਾਇਬ੍ਰੇਰੀ ਨੂੰ ਦੁਨੀਆ ਦੇ ਸਾਹਮਣੇ ਸੱਚੇ ਰਾਸ਼ਟਰਵਾਦੀ ਗੌਡਸੇ ਬਾਰੇ ਜਾਨਣ ਲਈ ਖੋਲ੍ਹਿਆ ਗਿਆ ਹੈ। ਉਹ ਖੜ੍ਹੇ ਰਹੇ ਅਤੇ ਇਕ ਅਣਵੰਡੇ ਭਾਰਤ ਲਈ ਆਪਣੀ ਜਾਨ ਦੇ ਦਿੱਤੀ। ਲਾਇਬ੍ਰੇਰੀ ਦਾ ਉਦੇਸ਼ ਸੱਚੇ ਰਾਸ਼ਟਰਵਾਦ ਨੂੰ ਅੱਜ ਦੇ ਅਣਜਾਣ ਨੌਜਵਾਨਾਂ ਵਿੱਚ ਲਿਆਉਣਾ ਹੈ। "
ਇਹ ਵੀ ਪੜ੍ਹੋ
ਅਸੀ ਨਹੀਂ ਜਾਵਾਂਗੇ ਸੁਪਰੀਮ ਕੋਰਟ - ਕਿਸਾਨ
ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਆਪਣੀ ਮੰਗ 'ਤੇ ਕਾਇਮ ਪੰਜਾਬ ਨਾਲ ਸਬੰਧਤ 32 ਕਿਸਾਨ ਜਥੇਬੰਦੀਆਂ ਨੇ ਸਰਕਾਰ ਵੱਲੋਂ 8 ਜਨਵਰੀ ਦੀ ਮੀਟਿੰਗ ਦੌਰਾਨ ਦਿੱਤੇ ਗ਼ੈਰ-ਰਸਮੀ ਕਮੇਟੀ ਬਣਾਉਣ ਅਤੇ ਦੋਵਾਂ ਧਿਰਾਂ ਦੇ ਸੁਪਰੀਮ ਕੋਰਟ ਵਿੱਚ ਜਾਣ ਦੇ ਦਿੱਤੇ, ਦੋਵਾਂ ਸੁਝਾਵਾਂ ਨੂੰ ਰੱਦ ਕਰ ਦਿੱਤਾ ਹੈ।
ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਵੀ ਇਸ ਫੈਸਲੇ 'ਤੇ ਰਸਮੀ ਮੋਹਰ ਲਾ ਦਿੱਤੀ ਗਈ।
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਕਿਸਾਨ ਯੂਨੀਅਨ ਕ੍ਰਾਂਤੀਕਾਰ (ਪੰਜਾਬ) ਦੇ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਪਿਛਲੀ ਮੀਟਿੰਗ ਦੌਰਾਨ ਇਕ ਗ਼ੈਰ-ਰਸਮੀ ਕਮੇਟੀ ਬਣਾਉਣ ਤੇ ਸੁਪਰੀਮ ਕੋਰਟ ਵਿੱਚ ਦੋਵਾਂ ਧਿਰਾਂ ਦੇ ਜਾਣ ਨਾਲ ਸਬੰਧਤ ਦੋ ਸੁਝਾਅ ਦਿੱਤੇ ਸਨ, ਜੋ ਅੱਜ ਰੱਦ ਕਰ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਸੋਮਵਾਰ ਨੂੰ ਖੇਤੀਬਾੜੀ ਕਾਨੂੰਨਾਂ ਬਾਰੇ ਪਾਈਆਂ ਗਈਆਂ ਵੱਖ-ਵੱਖ ਪਟੀਸ਼ਨਾਂ 'ਤੇ ਕੀਤੀ ਜਾਣ ਵਾਲੀ ਸੁਣਵਾਈ ਦੌਰਾਨ ਜਿਨ੍ਹਾਂ ਕਿਸਾਨ ਆਗੂਆਂ ਨੂੰ ਸੱਦਿਆ ਗਿਆ ਹੈ, ਉਨ੍ਹਾਂ ਦੇ ਵਕੀਲ ਜਾਣਗੇ, ਜਿਨ੍ਹਾਂ ਪੂਰੀ ਤਿਆਰੀ ਕੀਤੀ ਹੋਈ ਹੈ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਪਿਛਲੀ ਸੁਣਵਾਈ ਦੌਰਾਨ ਮਾਹਿਰਾਂ ਦੀ ਇਕ ਕਮੇਟੀ ਬਣਾਉਣ ਦੇ ਦਿੱਤੇ ਸੰਕੇਤ ਤਹਿਤ ਕਿਸਾਨਾਂ ਨੇ ਉਸ ਕਮੇਟੀ ਨਾਲ ਸਹਿਮਤ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀਆਂ ਭਾਵ ਸੰਸਦ ਦੇ ਨੁਮਾਇੰਦਿਆਂ ਨਾਲ ਵਾਰਤਾ ਜਾਰੀ ਹੈ ਤੇ ਕਿਸਾਨ ਸੰਸਦ ਤੋਂ ਹੱਲ ਚਾਹੁੰਦੇ ਹਨ, ਕਿਉਂਕਿ ਇਹ ਕਾਨੂੰਨ ਸੰਸਦ ਨੇ ਪਾਸ ਕੀਤੇ ਸਨ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
https://www.youtube.com/watch?v=KGtOJC1ZOco
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'f99ca5f7-7545-41d8-a11c-fa72e6821029','assetType': 'STY','pageCounter': 'punjabi.india.story.55614209.page','title': 'ਫੌਜ ਦੇ ਕੈਪਟਨ ਨੇ 20 ਲੱਖ ਰੁਪਏ ਲਈ ਬਣਾਇਆ ਸੀ 3 ਜਣਿਆ ਦਾ ਮੁਕਾਬਲਾ : ਜਾਂਚ ਰਿਪੋਰਟ - ਪ੍ਰੈਸ ਰੀਵਿਊ','published': '2021-01-11T02:58:23Z','updated': '2021-01-11T03:00:52Z'});s_bbcws('track','pageView');
ਇੰਡੋਨੇਸ਼ੀਆਂ ਜਹਾਜ਼ ਹਾਦਸਾ: ਬਲੈਕ ਬਾਕਸ ਦੀ ਲੋਕੇਸ਼ਨ ਮਿਲੀ ਪਰ ਪਰਿਵਾਰਾਂ ਦੀ ਉਡੀਕ ਲੰਮੀ - 5 ਅਹਿਮ...
NEXT STORY