ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦੇ ਵਿਵਾਦਿਤ ਟਵੀਟ 'ਤੇ ਟਵਿੱਟਰ ਨੇ ਆਪਣੇ ਨਿਯਮਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਸ ਵਿੱਚ ਅਜਿਹਾ ਕੁਝ ਨਹੀਂ ਹੈ ਜਿਸ ਨੂੰ ਹਟਾਇਆ ਜਾਵੇ।
ਅਨਿਲ ਵਿਜ ਨੇ ਸੋਮਵਾਰ ਨੂੰ ਇੱਕ ਟਵੀਟ ਕਰਕੇ ਕਿਹਾ ਸੀ, "ਦੇਸ ਵਿਰੋਧ ਦਾ ਬੀਜ ਜਿਸ ਦੇ ਦਿਮਾਗ ਵਿੱਚ ਹੋਵੇ ਉਸ ਦਾ ਸਮੂਲ ਨਾਸ਼ ਕਰ ਦੇਣਾ ਚਾਹੀਦਾ ਹੈ ਫਿਰ ਭਾਵੇਂ ਉਹ #ਦਿਸ਼ਾ_ਰਵੀ ਹੋਵੇ ਜਾਂ ਕੋਈ ਹੋਰ।"
https://twitter.com/anilvijminister/status/1361176412950982659?s=20
ਇਸ ਟਵੀਟ ਕਾਰਨ ਅਨਿਲ ਵਿਜ ਦੀ ਕਾਫੀ ਆਲੋਚਨਾ ਹੋਈ ਹੈ।
Click here to see the BBC interactive
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ।
'ਮੋਦੀ ਅਤੇ ਅਮਿਤ ਸ਼ਾਹ ਸਮਝਦੇ ਹੋਣਗੇ ਕਿ ਉਨ੍ਹਾਂ ਨੇ ਕਿਸੇ ਵੀ ਵਿਰੋਧ ਨੂੰ ਦਬਾਉਣ ਜਾਂ ਕਾਬੂ ਕਰਨ ਦਾ ਇਕ ਮੁਕੰਮਲ ਨੁਸਖ਼ਾ ਲੱਭ ਲਿਆ ਹੈ'
ਕਿਸਾਨ ਅੰਦੋਲਨ: ਸੱਤਾ 'ਤੇ ਪਕੜ ਰੱਖਣ ਵਾਲੀ ਮੋਦੀ-ਸ਼ਾਹ ਦੀ ਜੋੜੀ ਕੀ ਕਿਸੇ ਭੁਲੇਖ਼ੇ 'ਚ ਰਹਿ ਗਈ
ਕਿਸਾਨ ਅੰਦੋਲਨ ਬਾਰੇ ਕੁਝ ਟਿੱਪਣੀਕਾਰ ਕਹਿੰਦੇ ਹਨ ਕਿ ਮੋਦੀ ਸਰਕਾਰ ਨੇ ਸਭ ਤੋਂ ਵੱਡੀ ਗ਼ਲਤੀ ਇਹ ਕੀਤੀ ਕਿ ਉਹ ਪੰਜਾਬ ਨੂੰ ਸਮਝ ਨਹੀਂ ਸਕੇ।
ਮੇਰਾ ਖਿਆਲ ਹੈ ਕਿ ਮੋਦੀ-ਸ਼ਾਹ ਜੋੜੀ ਦੀ ਗ਼ਲਤੀ ਪੰਜਾਬ ਨੂੰ ਨਾ ਸਮਝਣ ਵਿੱਚ ਨਹੀਂ ਸੀ, ਸਗੋਂ ਇਸ ਵਹਿਮ ਵਿੱਚ ਸੀ ਕਿ ਸਮਾਜ ਨੂੰ ਤੁਸੀਂ ਆਪਣੀਆਂ ਜੁਗਤਾਂ/ਸਕੀਮਾਂ ਨਾਲ ਪੂਰੀ ਤਰਾਂ ਬੰਨ੍ਹ ਸਕਦੇ ਹੋ ਜਾਂ ਅਜਿਹੇ ਭੁਲੇਖੇ ਦਾ ਸ਼ਿਕਾਰ ਹੋਣ 'ਚ ਸੀ ਕਿ ਤੁਸੀਂ ਕੋਈ ਅਜਿਹਾ ਨੁਸਖਾ ਲੱਭ ਸਕਦੇ ਹੋ, ਜਿਸ ਨਾਲ ਤੁਸੀਂ ਹਮੇਸ਼ਾ ਲਈ ਰਾਜ ਕਰ ਸਕਦੇ ਹੋ।
ਇਹ ਵੀ ਪੜ੍ਹੋ
ਇੱਕ ਪੰਜਾਬੀ ਕਹਾਵਤ ਹੈ ਕਿ ਜਦੋਂ ਇਨਸਾਨ ਦੇ ਬੁਰੇ ਦਿਨ ਆਉਂਦੇ ਹਨ ਤਾਂ ਊਠ 'ਤੇ ਬੈਠੇ ਨੂੰ ਵੀ ਕੁੱਤਾ ਵੱਢ ਜਾਂਦਾ ਹੈ।
ਇਸ ਤਰ੍ਹਾਂ ਬਹੁਤ ਵਾਰ ਹੁੰਦਾ ਹੈ ਕਿ ਤੁਸੀਂ ਕਰਨ ਕੁਝ ਹੋਰ ਲੱਗਦੇ ਹੋ ਤੇ ਹੋ ਕੁਝ ਹੋਰ ਜਾਂਦਾ ਹੈ। ਇੱਕ ਚੀਜ਼ ਠੀਕ ਕਰਦੇ ਹੋ ਤਾਂ ਦੂਜੀ ਵਿਗੜ ਜਾਂਦੀ ਹੈ। ਉਸ ਨੂੰ ਦਰੁਸਤ ਕਰਨ ਲੱਗਦੇ ਹੋ ਤਾਂ ਤੀਜੀ ਵਿਗੜ ਜਾਂਦੀ ਹੈ।
ਮੋਦੀ-ਸ਼ਾਹ ਦੀ ਜੋੜੀ ਤੋਂ ਹੋਈ ਚੂਕ ਨੂੰ ਸਮਝਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਕੀ ਮਹਾਂਪੰਚਾਇਤਾਂ ਨੇ ਇਸ ਨੂੰ ਸਿਰਫ਼ ਜਾਟ ਭਾਈਚਾਰੇ ਦਾ ਅੰਦੋਲਨ ਬਣਾ ਦਿੱਤਾ ਹੈ
ਅੱਜ-ਕੱਲ੍ਹ ਕਿਸਾਨ ਅੰਦੋਲਨ ਦੀ ਲਗ਼ਾਮ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਬਹੁਤ ਮਜ਼ਬੂਤੀ ਨਾਲ ਸੰਭਾਲਦੇ ਨਜ਼ਰ ਆ ਰਹੇ ਹਨ।
ਰਾਕੇਸ਼ ਟਿਕੈਤ ਉਂਝ ਤਾਂ ਪੱਛਮੀ ਉੱਤਰ ਪ੍ਰਦੇਸ਼ ਤੋਂ ਹਨ, ਪਰ ਹੁਣ ਉਨ੍ਹਾਂ ਨੂੰ ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਅਤੇ ਮੱਧ ਪ੍ਰਦੇਸ਼ ਤੋਂ ਵੀ ਕਿਸਾਨ ਮਹਾਂਪੰਚਾਇਤਾਂ ਵਿੱਚ ਸ਼ਿਰਕਤ ਕਰਨ ਲਈ ਸੱਦਿਆ ਜਾ ਰਿਹਾ ਹੈ।
ਆਉਣ ਵਾਲੇ ਦਿਨਾਂ ਵਿੱਚ ਰਾਕੇਸ਼ ਟਿਕੈਤ ਇੰਨੇ ਮਸਰੂਫ਼ ਹਨ ਕਿ ਉਨ੍ਹਾਂ ਨੇ ਹਰ ਦੂਜੇ ਦਿਨ ਕਿਸੇ ਨਾ ਕਿਸੇ ਜਗ੍ਹਾ ਸਮਾਗਮ ਵਿੱਚ ਸ਼ਿਰਕਤ ਕਰਨੀ ਹੈ।
ਰਾਕੇਸ਼ ਟਿਕੈਤ ਦੇ ਸਾਥੀ ਧਰਮਿੰਦਰ ਮਲਿਕ ਕਹਿੰਦੇ ਹਨ, "26 ਜਨਵਰੀ ਤੋਂ ਬਾਅਦ ਰਾਕੇਸ਼ ਟਿਕੈਤ ਹਰਿਆਣਾ ਵਿੱਚ ਚਾਰ ਮਹਾਂਪੰਚਾਇਤਾਂ ਨੂੰ ਸੰਬੋਧਿਤ ਕਰ ਚੁੱਕੇ ਹਨ ਜਿਸ ਵਿੱਚ ਜੀਂਦ ਵਿੱਚ ਇੱਕ ਅਤੇ ਚਰਖੀ ਦਾਦਰੀ ਤੇ ਕੁਰੂਕਸ਼ੇਤਰ ਵਿੱਚ ਇੱਕ-ਇੱਕ ਮਹਾਂਪੰਚਾਇਤ ਸ਼ਾਮਲ ਹੈ।"
ਮਹਾਂਪੰਚਾਇਤ ਬਾਰੇ ਹੋਰ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕ੍ਰੀਨ 'ਤੇ ਇੰਝ ਲਿਆਓ
https://www.youtube.com/watch?v=xWw19z7Edrs&t=1s
ਦਿਸ਼ਾ ਰਵੀ ਦੀ ਗ੍ਰਿਫ਼ਤਾਰੀ 'ਤੇ ਪਾਕਿਸਤਾਨ ਤੋਂ ਲੈ ਕੇ ਬ੍ਰਿਟੇਨ ਤੇ ਅਮਰੀਕਾ ਤੱਕ ਕੌਣ ਕੀ ਕਹਿ ਰਿਹਾ
ਦਿੱਲੀ ਪੁਲਿਸ ਨੇ 22 ਸਾਲਾ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਕਿਸਾਨ ਅੰਦੋਲਨ ਨਾਲ ਜੁੜੀ ਟੂਲਕਿੱਟ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਖ਼ੂਬ ਚਰਚਾ ਹੋ ਰਹੀ ਹੈ।
ਸੀਨੀਅਰ ਵਕੀਲ ਰੇਬੇਕਾ ਜੌਹਨ ਨੇ ਕਿਹਾ, "ਪਟਿਆਲਾ ਹਾਊਸ ਕੋਰਟ ਦੇ ਡਿਊਟੀ ਮੈਜਿਸਟ੍ਰੇਟ ਦੀ ਕਾਰਵਾਈ ਤੋਂ ਮੈਂ ਕਾਫ਼ੀ ਨਿਰਾਸ਼ ਹਾਂ ਜਿਸ ਨੇ ਕਾਉਂਸਲ ਦੀ ਗ਼ੈਰ ਮੌਜੂਦਗੀ 'ਚ ਇੱਕ ਨੌਜਵਾਨ ਕੁੜੀ ਨੂੰ 5 ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ।''
''ਮੈਜਿਸਟ੍ਰੇਟ ਨੂੰ ਆਪਣੀ ਰਿਮਾਂਡ ਦੀ ਡਿਊਟੀ ਨੂੰ ਕਾਫ਼ੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਸਵਿਧਾਨ ਦੇ ਆਰਟੀਕਲ 22 ਨੂੰ ਫੌਲੋ ਕਰਨਾ ਚਾਹੀਦਾ ਹੈ।"
ਉਨ੍ਹਾਂ ਕਿਹਾ ਕਿ ਇਸ ਵਿੱਚ ਲਿਖਿਆ ਹੈ ਕਿ ਜੇਕਰ ਮੁਲਜ਼ਮ ਨੂੰ ਕਾਉਂਸਲ ਦੀ ਗ਼ੈਰ ਮੌਜੂਦਗੀ 'ਚ ਪੇਸ਼ ਕੀਤਾ ਜਾਂਦਾ ਹੈ ਤਾਂ ਮਜਿਸਟ੍ਰੇਟ ਨੂੰ ਕਾਉਂਸਲ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਜਾਂ ਕਾਨੂੰਨੀ ਮਦਦ ਮੁਹੱਈਆ ਕਰਵਾਉਣੀ ਚਾਹੀਦੀ ਹੈ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ
ਯੁਵਰਾਜ ਉੱਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 14 ਫ਼ਰਵਰੀ ਨੂੰ ਮਾਮਲਾ ਦਰਜ ਕੀਤਾ ਗਿਆ
ਯੁਵਰਾਜ ਸਿੰਘ 'ਤੇ ਜਿਸ ਮਾਮਲੇ 'ਚ FIR ਹੋਈ, ਉਹ ਪੂਰਾ ਮਾਮਲਾ ਜਾਣੋ
ਕ੍ਰਿਕਟਰ ਯੁਵਰਾਜ ਸਿੰਘ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਜਾਤ ਆਧਾਰਿਤ ਟਿੱਪਣੀਆਂ ਕਰਨ ਦੇ ਇਲਜ਼ਾਮਾਂ ਸਬੰਧੀ ਸ਼ਿਕਾਇਤ ਮਿਲਣ ਤੋਂ 8 ਮਹੀਨਿਆਂ ਬਾਅਦ, ਹਰਿਆਣਾ ਪੁਲਿਸ ਨੇ ਉਨ੍ਹਾਂ ਵਿਰੁੱਧ ਐੱਸਸੀ/ਐੱਸਟੀ ਐਕਤ ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਮਾਮਲਾ ਹਿਸਾਰ ਦੇ ਹਾਂਸੀ ਸ਼ਹਿਰ ਵਿੱਚ ਦਰਜ ਹੋਇਆ ਹੈ।
ਹਾਲਾਂਕਿ ਕੁਝ ਦਿਨ ਬਾਅਦ ਯੁਵਰਾਜ ਸਿੰਘ ਨੇ ਇਸ ਘਟਨਾ 'ਤੇ ਮੁਆਫ਼ੀ ਮੰਗਦਿਆ ਕਿਹਾ ਸੀ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਸਨ।
ਪੁਲਿਸ ਨੇ ਕਿਹਾ ਕਿ ਯੁਵਰਾਜ ਉੱਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 14 ਫ਼ਰਵਰੀ ਨੂੰ ਮਾਮਲਾ ਦਰਜ ਕੀਤਾ ਗਿਆ ਹੈ।
ਪੂਰੀ ਖ਼ਬਰ ਨੂੰ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਰਾਤਾਂ ਭੁੱਖਿਆਂ ਕੱਟ ਕੇ ਆਟੋ ਡਰਾਇਵਰ ਦੀ ਧੀ ਮਿਸ ਇੰਡੀਆ ਖਿਤਾਬ ਦੇ ਨੇੜੇ ਕਿਵੇਂ ਪਹੁੰਚੀ
ਤੇਲੰਗਾਨਾ ਦੇ ਹੈਦਰਾਬਾਦ ਦੀ ਰਹਿਣ ਵਾਲੀ ਮਾਨਸਾ ਵਾਰਾਣਸੀ ਨੇ ਫ਼ੈਮਿਨਾ ਮਿਸ ਇੰਡੀਆ 2020 ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ।
ਕੁਝ ਦਿਨ ਪਹਿਲਾਂ ਮੁੰਬਈ ਵਿੱਚ ਫ਼ੈਮਿਨਾ ਮਿਸ ਇੰਡੀਆ 2020 ਦਾ ਗ੍ਰੈਂਡ ਫ਼ਿਨਾਲੇ ਹੋਇਆ, ਜਿਸ ਵਿੱਚ ਮਿਸ ਇੰਡੀਆ 2020 ਦਾ ਤਾਜ 23 ਸਾਲਾ ਮਾਨਸਾ ਵਾਰਾਣਸੀ ਦੇ ਸਿਰ 'ਤੇ ਸਜਿਆ।
ਇਸੇ ਮੁਕਾਬਲੇ ਵਿੱਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਮਾਨਿਆ ਸਿੰਘ ਅਤੇ ਹਰਿਆਣਾ ਦੀ ਮਨਿਕਾ ਸ਼ਿਯੋਕਾਂਡ ਫ਼ਸਟ ਤੇ ਸੈਂਕੇਡ ਰਨਰ-ਅੱਪ ਰਹੀਆਂ। ਤਿੰਨਾਂ ਹੀ ਜੈਤੂਆਂ ਦੇ ਨਾਮ ਦਾ ਪਹਿਲਾ ਅੱਖਰ 'ਮ' ਹੈ।
ਆਪਣੇ ਨਾਮ ਦੇ ਪਹਿਲੇ ਅੱਖਰਾਂ ਦੀ ਤਰ੍ਹਾਂ ਤਿੰਨਾਂ ਵਿੱਚ ਇੱਕੋ ਜਿਹੀਆਂ ਕਈ ਖ਼ੂਬੀਆਂ ਵੀ ਹਨ ਅਤੇ ਤਿੰਨਾਂ ਲਈ ਹੀ ਮਿਸ ਇੰਡੀਆ ਦੇ ਖ਼ਿਤਾਬ ਤੱਕ ਪਹੁੰਚਣ ਦਾ ਰਾਹ ਵੀ ਸੌਖਾ ਨਹੀਂ ਸੀ।
ਮਾਨਿਆ ਸਿੰਘ ਦੀ ਜ਼ਿੰਦਗੀ ਬਾਰੇ ਹੋਰ ਜਾਨਣ ਲਈ ਇਸ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ:
https://www.youtube.com/watch?v=gLevyLovZok
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '4fd9b810-016e-4c21-9910-18425a2a1116','assetType': 'STY','pageCounter': 'punjabi.india.story.56079868.page','title': 'ਦਿਸ਼ਾ ਰਵੀ ਮਾਮਲਾ: ਹਰਿਆਣਾ ਦੇ ਮੰਤਰੀ ਨੇ ਅਜਿਹੀ ਕੀ ਟਵੀਟ ਕੀਤਾ ਕਿ ਛਿੜ ਪਿਆ ਵਿਵਾਦ - 5 ਅਹਿਮ ਖਬਰਾਂ','published': '2021-02-16T02:12:40Z','updated': '2021-02-16T02:12:40Z'});s_bbcws('track','pageView');

ਦਿਸ਼ਾ ਰਵੀ ਕੌਣ ਹੈ ਜਿਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਡਰ ''ਚ ਹਨ ਵਾਤਾਵਰਨ ਕਾਰਕੁਨ
NEXT STORY