ਦਿੱਲੀ ਕੈਪੀਟਲਸ ਨੇ ਆਈਪੀਐੱਲ ਵਿੱਚ ਸ਼ਨੀਵਾਰ ਨੂੰ ਖੇਡੇ ਗਏ ਮੈਚ ਵਿੱਚ ਚੇਨਈ ਸੁਪਰ ਕਿੰਗਸ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ।
ਇਸ ਮੁਕਾਬਲੇ ਵਿੱਚ ਦਿੱਲੀ ਦੇ ਸ਼ਿਖਰ ਧਵਨ ਤੇ ਪ੍ਰਿਥਵੀ ਸ਼ਾਹ ਨੇ ਬਹਿਤਰੀਨ ਬੱਲੇਬਾਜ਼ੀ ਕੀਤੀ। ਉੱਥੇ ਚੇਨੱਈ ਦੀ ਟੀਮ ਵਿੱਚ ਇੱਕ ਸੀਜ਼ਨ ਦੇ ਬਾਅਦ ਵਾਪਸੀ ਕਰਦੇ ਹੋਏ ਸੁਰੇਸ਼ ਰੈਨਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ।
ਪਰ ਇਸ ਸਭ ਤੋਂ ਵੱਧ ਚਰਚਾ ਰਹੀ ਚੇਨੱਈ ਸੁਪਰ ਕਿੰਗਸ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਦੀ।
ਮਹੇਂਦਰ ਸਿੰਘ ਧੋਨੀ ਲਗਾਤਾਰ 15ਵੇਂ ਸਾਲ ਚੇਨੱਈ ਸੁਪਰ ਕਿੰਗਸ ਦੀ ਕਪਤਾਨੀ ਕਰ ਰਹੇ ਹਨ, ਉਹ ਆਈਪੀਐੱਲ ਇਤਿਹਾਸ ਦੇ ਸਭ ਤੋਂ ਕਾਮਯਾਬ ਕਪਤਾਨ ਵੀ ਹਨ ਤੇ ਸਭ ਤੋਂ ਬਹਿਤਰ ਫ਼ਿਨਿਸ਼ਰ ਵੀ। ਪਰ ਸ਼ਨੀਵਾਰ ਦਾ ਦਿਨ ਸ਼ਾਇਦ ਉਨ੍ਹਾਂ ਦਾ ਦਿਨ ਨਹੀਂ ਸੀ।
ਇਹ ਵੀ ਪੜ੍ਹੋ
ਬੱਲੇਬਾਜ਼ੀ ਦੌਰਾਨ ਦੋ ਗੇਂਦਾਂ 'ਤੇ ਉਹ ਆਪਣਾ ਖਾਤਾ ਨਹੀਂ ਖੋਲ੍ਹ ਪਾਏ ਤੇ ਕਲੀਨ ਬੋਲਡ ਹੋ ਗਏ। ਮਹੇਂਦਰ ਸਿੰਘ ਧੋਨੀ ਜਦੋਂ ਬੱਲੇਬਾਜ਼ੀ ਕਰਨ ਉਤਰੇ, ਉਸ ਸਮੇਂ ਚੇਨੱਈ ਸੁਪਰ ਕਿੰਗਸ ਦੀ ਪੂਰੇ ਪੰਜ ਓਵਰਜ਼ ਦੀ ਬੱਲੇਬਾਜ਼ੀ ਬਾਕੀ ਸੀ।
ਟੀਮ ਨੂੰ ਆਪਣੇ ਬੈਸਟ ਫ਼ਿਨਿਸ਼ਰ ਤੋਂ ਕੁਝ ਧਮਾਕੇਦਾਰ ਸ਼ਾਟਸ ਦੀ ਆਸ ਸੀ ਪਰ ਆਵੇਸ਼ ਖਾਨ ਨੇ ਆਪਣੀ ਤੇਜ਼ੀ ਨਾਲ ਮਹੇਂਦਰ ਸਿੰਘ ਧੋਨੀ ਦਾ ਖਾਤਾ ਵੀ ਨਾ ਖੁੱਲ੍ਹਣ ਦਿੱਤਾ।
205 ਆਈਪੀਐੱਲ ਮੈਂਚਾਂ ਦੌਰਾਨ ਇਹ ਚੌਥਾ ਮੌਕਾ ਸੀ ਜਦੋਂ ਧੋਨੀ ਆਪਣਾ ਖਾਤਾ ਨਹੀਂ ਖੋਲ੍ਹ ਸਕੇ।
ਇਸ ਦੇ ਬਾਵਜੂਦ ਸੋਸ਼ਲ ਮੀਡੀਆ 'ਤੇ ਧੋਨੀ, ਡਕ (ਯਾਨਿ ਕਿ ਜ਼ੀਰੋ 'ਤੇ ਆਊਟ ਹੋਣਾ) ਵੱਖੋ-ਵੱਖ ਤਰੀਕੇ ਨਾਲ ਟਰੈਂਡ ਕਰਨ ਲੱਗੇ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਧੋਨੀ ਦੇ ਕਈ ਮੀਮਸ ਸ਼ੇਅਰ ਕੀਤੇ।
https://twitter.com/royhly_/status/1380905301151346689
https://twitter.com/CricketSaish45/status/1380906547325198336
https://twitter.com/Na1naaa/status/1380904438320271361
ਸ਼ਿਖਰ ਧਵਨ ਤੇ ਪ੍ਰਿਥਵੀ ਸ਼ਾਹ ਦੀ ਧਮਾਲ
ਹਾਲਾਂਕਿ ਅਜਿਹੇ ਵੀ ਯੂਜ਼ਰਸ ਸਨ ਜਿਨ੍ਹਾਂ ਨੇ ਯਾਦ ਦਿਵਾਇਆ ਕਿ ਇਹ ਮਹਿਜ਼ ਚੌਥਾ ਮੌਕਾ ਹੈ ਜਦੋਂ ਧੋਨੀ ਨੇ ਆਈਪੀਐੱਲ ਵਿੱਚ ਖਾਤਾ ਨਹੀਂ ਖੋਲ੍ਹਿਆ, ਜਦੋਂ ਕਿ ਆਈਪੀਐੱਲ ਦੇ ਹਿੱਟ ਖਿਡਾਰੀ ਰੋਹਿਤ ਸ਼ਰਮਾਂ 13 ਵਾਰ ਸਿਫ਼ਰ 'ਤੇ ਆਉਟ ਹੋ ਚੁੱਕੇ ਹਨ।
https://twitter.com/akshaykv07/status/1380913394702639107
ਵੈਸੇ ਕਪਤਾਨ ਦੇ ਤੌਰ 'ਤੇ ਵੀ ਧੋਨੀ ਇਸ ਮੈਚ ਵਿੱਚ ਕੋਈ ਅਸਰ ਨਹੀਂ ਛੱਡ ਸਕੇ। ਸ਼ਿਖ਼ਰ ਧਵਨ ਤੇ ਪ੍ਰਿਥਵੀ ਸ਼ਾਹ ਨੇ ਉਨ੍ਹਾਂ ਲਈ ਅਜਿਹਾ ਮੌਕਾ ਹੀ ਨਹੀਂ ਛੱਡਿਆ।
ਦਿੱਲੀ ਦੀ ਜਿੱਤ ਵਿੱਚ ਸ਼ਿਖ਼ਰ ਧਵਨ ਤੇ ਪ੍ਰਿਥਵੀ ਸ਼ਾਹ ਦੀ ਪਾਰੀ ਦਾ ਅਹਿਮ ਯੋਗਦਾਨ ਰਿਹਾ। ਦੋਵਾਂ ਬੱਲੇਬਾਜ਼ਾਂ ਨੇ ਪਹਿਲੇ ਪੰਜ ਓਵਰਾਂ ਵਿੱਚ 58 ਦੌੜਾਂ ਜੋੜਕੇ ਚੇਨੱਈ ਸੁਪਰ ਕਿੰਗਸ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ ਸੀ।
ਸੈਮ ਨੇ ਕੀਤੀ ਟਾਮ ਦੀ ਧੁਲਾਈ
ਆਈਪੀਐੱਲ ਦੀ ਬੱਲੇਬਾਜ਼ੀ ਵਿੱਚ ਵਰਲਡ ਟੀ-20 ਦੀ ਟੀਮ ਲਈ ਸਥਾਨ ਪੱਕਾ ਹੋਣਾ ਹੈ, ਇਹ ਜਾਣਦੇ ਹੋਏ ਸ਼ਿਖਰ ਧਵਨ ਇਸ ਮੈਚ ਵਿੱਚ ਆਪਣੇ ਪੂਰੇ ਰੰਗ ਵਿੱਚ ਸਨ। ਉੱਥੇ ਹੀ ਪ੍ਰਿਥਵੀ ਸ਼ਾਹ ਉਨ੍ਹਾਂ ਤੋਂ ਵੀ ਤੇਜ਼ ਰਫ਼ਤਾਰ ਨਾਲ ਬੱਲੇਬਾਜ਼ੀ ਕਰਦੇ ਨਜ਼ਰ ਆਏ।
ਪ੍ਰਿਥਵੀ ਸ਼ਾਹ ਨੇ 38 ਗੇਂਦਾਂ 'ਤੇ 72 ਦੌੜਾਂ ਬਣਾਈਆਂ। ਇਸੇ ਪਾਰੀ ਵਿੱਚ ਉਨ੍ਹਾਂ ਨੇ ਤਿੰਨ ਛੱਕੇ ਤੇ ਨੌਂ ਚੌਕੇ ਵੀ ਮਾਰੇ।
ਜਦੋਂ ਕਿ ਸ਼ਿਖਰ ਧਵਨ ਨੇ 54 ਗੇਂਦਾਂ 'ਤੇ 85 ਦੌੜਾਂ ਬਣਾਈਆਂ। ਉਨ੍ਹਾਂ ਨੇ 10 ਚੌਕੇ ਤੇ ਦੋ ਛੱਕੇ ਮਾਰੇ।
ਇਹ ਵੀ ਪੜ੍ਹੋ
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਸੁਰੇਸ਼ ਰੈਨਾ ਦੀ ਵਾਪਸੀ
ਫ਼ਿਰ ਪਾਰੀ ਦੇ 19ਵੇਂ ਓਵਰ ਵਿੱਚ ਸੈਮ ਨੇ ਆਪਣਾ ਜ਼ੋਰ ਦਿਖਾਇਆ। ਟੀਮ ਦੀ ਤੀਜੀ ਫ਼ੁੱਲ ਟਾਸ ਲਈ ਉਨ੍ਹਾਂ ਨੇ ਲਾਂਗ ਆਨ 'ਤੇ ਛੱਕਾ ਲਗਾਇਆ ਤੇ ਅਗਲੀ ਬਾਉਂਸਰ ਗੇਂਦ 'ਤੇ ਮਿਟਵਿਕੇਟ 'ਤੇ ਛੱਕਾ।
ਪੰਜਵੀਂ ਗੇਂਦ ਤੇ ਬਾਉਂਡਰੀ। ਤਿੰਨ ਗੇਂਦਾਂ 'ਤੇ ਛੋਟੇ ਭਾਰ ਨੇ 16 ਦੌੜਾਂ ਬਣਾਈਆਂ। ਤਿੰਨ ਓਵਰਜ਼ ਵਿੱਚ 17 ਦੋੜਾਂ ਦੇਣ ਵਾਲੇ ਟੌਮ ਨੇ ਆਪਣੇ ਆਖ਼ਰੀ ਓਵਰ ਵਿੱਚ 23 ਦੋੜਾਂ ਦਿੱਤੀਆਂ।
ਇਸ ਤੋਂ ਪਹਿਲਾਂ ਚੇਨੱਈ ਸੁਪਰ ਕਿੰਗਸ ਵਲੋਂ ਸੁਰੇਸ਼ ਰੈਨਾ ਨੇ ਜ਼ੋਰਦਾਰ ਵਾਪਸੀ ਕੀਤੀ।
ਟੀਮ ਨੂੰ ਸ਼ੁਰੂਆਤੀ ਝਟਕਿਆਂ ਵਿੱਚੋਂ ਉਭਾਰਦਿਆਂ ਉਨ੍ਹਾਂ ਨੇ ਮੋਈਨ ਅਲੀ ਅਤੇ ਅੰਬਾਤੀ ਰਾਇਡੂ ਦੇ ਨਾਲ ਪਾਰੀ ਨੂੰ ਜਮਾਇਆ। ਰੈਨਾ ਨੇ 32 ਗੇਂਦਾਂ 'ਤੇ ਆਪਣਾ ਅੱਧਾ ਸੈਂਕੜਾ ਪੂਰਾ ਕੀਤਾ।
ਦੋਵਾਂ ਬੱਲੇਬਾਜ਼ਾਂ ਸਾਹਮਣੇ ਆਪਣਾ ਆਪਣਾ ਸੈਂਕੜਾ ਪੂਰਾ ਕਰਨ ਦਾ ਮੌਕਾ ਸੀ ਪਰ ਦੋਵੇਂ ਸੈਂਕੜਾ ਬਣਾ ਨਾ ਸਕੇ। ਧਵਨ ਨੇ ਇਸ ਮੌਕੇ ਤਿੰਨ ਬਹਿਤਰੀਨ ਕੈਚ ਵੀ ਲਏ। ਸ਼ਤਰੂਰਾਜ ਗਾਇਕਵਾੜ ਅਤੇ ਮੋਇਨ ਅਲੀ ਦਾ ਮੁਸ਼ਕਿਲ ਕੈਚ ਉਨ੍ਹਾਂ ਨੇ ਬੇਹੱਦ ਅਸਾਨੀ ਨਾਲ ਫੜਿਆ।
ਚੇਨੱਈ ਤੇ ਦਿੱਲੀ ਦੇ ਇਸ ਮੁਕਾਬਲੇ ਵਿੱਚ ਆਹਮਣੇ-ਸਾਹਮਣੇ ਦੋ ਭਰਾ ਵੀ ਸਨ। ਛੋਟੇ ਭਰਾ ਸੈਮ ਕਰਨ ਜਦੋਂ ਚੇਨੱਈ ਵਲੋਂ ਬੱਲੇਬਾਜ਼ੀ ਕਰਨ ਲਈ ਉੱਤਰੇ। ਉਸ ਸਮੇਂ ਦਿੱਲੀ ਵੱਲੋਂ ਵੱਡੇ ਭਰਾ ਨੇ ਦੋ ਓਵਰਾਂ ਦੀ ਗੇਂਦਬਾਜ਼ੀ ਕਰਨੀ ਸੀ।
ਟੌਮ ਕਰਨ ਦੀ ਪਹਿਲੀ ਗੇਂਦ 'ਤੇ ਸੈਮ ਨੇ ਇੱਕ ਰਨ ਬਣਾਇਆ। ਇਸ ਦੇ ਬਾਅਦ ਟੌਮ ਨੇ ਬਾਉਂਸਰ ਸੁੱਟ ਕੇ ਛੋਟੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਪਰ ਅਗ਼ਲੀ ਹੀ ਗੇਂਦ 'ਤੇ ਸੈਮ ਨੇ ਫ਼ਾਈਨ ਲੇਗ 'ਤੇ ਬਾਉਂਡਰੀ ਜਮ੍ਹਾ ਦਿੱਤੀ।
ਜਦੋਂ ਉਨ੍ਹਾਂ ਦੇ ਬੱਲੇ ਤੋਂ ਤੁਫ਼ਾਨੀ ਸ਼ਾਟਸ ਨਿਕਲ ਰਹੇ ਸਨ ਉਸ ਸਮੇਂ ਰਵਿੰਦਰ ਜਡੇਜਾ ਦੇ ਨਾਲ ਭੱਜ ਦੌੜ ਵਿੱਚ ਤਾਲਮੇਲ ਗੜਬੜਾਇਆ ਤੇ ਉਹ ਆਉਟ ਹੋ ਗਏ।
ਰੈਨਾ ਦੁਬਈ ਵਿੱਚ ਖੇਡੇ ਗਏ ਪਿਛਲੇ ਸੀਜ਼ਨ ਵਿੱਚ ਨਿੱਜੀ ਕਾਰਨਾਂ ਕਰਕੇ ਹਿੱਸਾ ਨਹੀਂ ਸਨ ਲੈ ਸਕੇ। ਪਰ 14ਵੇਂ ਸੀਜ਼ਨ ਦੇ ਪਹਿਲੇ ਮੁਕਾਬਲੇ ਵਿੱਚ 35 ਗੇਂਦਾਂ ਤੇ ਤਿੰਨ ਚੌਕੇ ਤੇ ਚਾਰ ਛੱਕਿਆਂ ਦੀ ਮਦਦ ਨਾਲ ਉਨ੍ਹਾਂ ਨੇ 54 ਦੌੜਾਂ ਬਣਾਈਆਂ।
ਆਵੇਸ਼ ਖ਼ਾਨ ਨੇ ਪਾਇਆ ਅਸਰ
ਦਿੱਲੀ ਦੀ ਜਿੱਤ ਵਿੱਚ ਤੇਜ਼ ਗੇਂਦਬਾਜ਼ਾਂ ਨੇ ਅਹਿਮ ਯੋਗਦਾਨ ਪਾਇਆ। ਕ੍ਰਿਸ ਵੋਕਸ ਅਤੇ ਆਵੇਸ਼ ਖ਼ਾਨ ਦੋਵਾਂ ਨੇ ਚੇਨੱਈ ਦੇ ਬੱਲੇਬਾਜ਼ਾਂ ਨੂੰ ਮੁਸ਼ਕਿਲ ਵਿੱਚ ਪਾਇਆ।
ਕ੍ਰਿਸ ਵੋਕਸ ਨੇ ਤਿੰਨ ਓਵਰਾਂ ਵਿੱਚ 18 ਦੌੜਾਂ ਦੇ ਕੇ ਦੋ ਵਿਕੇਟ ਲਏ। ਪਰ ਅਸਲੀ ਹੀਰੋ ਬਣ ਕੇ ਉੱਭਰੇ ਆਵੇਸ਼ ਖ਼ਾਨ ਜਿਨ੍ਹਾਂ ਨੇ ਇਸ ਮੁਕਾਬਲੇ ਵਿੱਚ ਮਹੇਂਦਰ ਸਿੰਘ ਧੋਨੀ ਨੂੰ ਸਿਫ਼ਰ ਦੌੜਾਂ 'ਤੇ ਕਲੀਨ ਬੋਲਡ ਕਰਨ ਦੇ ਨਾਲ ਫ਼ੈਂਫ਼ ਡੂ ਪਲੇਸੀ ਨੂੰ ਵੀ ਖਾਤਾ ਨਾ ਖੋਲ੍ਹਣ ਦਿੱਤਾ।
ਆਵੇਸ਼ ਖ਼ਾਨ ਨੇ ਚਾਰ ਓਵਰਾਂ ਵਿੱਚ 23 ਦੋੜਾਂ ਦੇ ਕੇ ਦੋ ਵਿਕੇਟ ਲਏ। ਆਪਣੀਆਂ ਗੇਂਦਾਂ ਦੀ ਤੇਜ਼ੀ ਨਾਲ ਉਨ੍ਹਾਂ ਨੇ ਨਾ ਸਿਰਫ਼ ਬੱਲੇਬਾਂਜ਼ਾਂ ਨੂੰ ਪ੍ਰਭਾਵਿਤ ਕੀਤਾ ਬਲਕਿ ਫ਼ਾਇਦੇਮੰਦ ਵੀ ਸਾਬਤ ਹੋਏ।
24 ਸਾਲ ਦੇ ਆਵੇਸ਼ ਖ਼ਾਨ ਇੰਦੌਰ ਤੋਂ ਨਿਕਲੇ ਨੌਜਵਾਨ ਤੇਜ਼ ਗੇਂਦਬਾਜ਼ ਹਨ ਜੋ 2016 ਦੀ ਅੰਡਰ-19 ਵਰਲਡ ਕੱਪ ਖੇਡਣ ਵਾਲੀ ਟੀਮ ਵਿੱਚ ਸ਼ਾਮਲ ਸਨ। ਉਨ੍ਹਾਂ ਨੂੰ 2018 ਵਿੱਚ ਦਿੱਲੀ ਦੀ ਟੀਮ ਨੇ ਖਰੀਦਿਆ ਸੀ ਅਤੇ ਹੁਣ ਉਹ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ:
https://www.youtube.com/watch?v=KwIwQE_kQnA
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '95bc0982-c5cb-4c45-b2f8-d76cc37e580b','assetType': 'STY','pageCounter': 'punjabi.india.story.56708028.page','title': 'IPL: ਧੋਨੀ ਦਾ ਖਾਤਾ ਨਾ ਖੋਲ੍ਹਣਾ ਕਰਨ ਲੱਗਾ ਟਰੈਂਡ ਤੇ ਛੋਟੇ ਭਰਾ ਨੇ ਛੁਡਾਏ ਵੱਡੇ ਭਰਾ ਦੇ ਛੱਕੇ','published': '2021-04-11T07:49:29Z','updated': '2021-04-11T07:49:29Z'});s_bbcws('track','pageView');

ਮਿਆਂਮਾਰ ''ਚ ਫੌਜ ਦੇ ਹੱਥੋਂ 82 ਲੋਕਾਂ ਦੀ ਮੌਤ, ਇੱਕ ਦੇ ਉੱਪਰ ਇੱਕ ਰੱਖੀਆਂ ਲਾਸ਼ਾਂ - ਸਥਾਨਕ ਮੀਡੀਆ ਦਾ...
NEXT STORY