ਲਗਭਗ 7 ਦਹਾਕਿਆਂ ਤੋਂ ਚੱਲ ਰਹੇ ਫਲਸਤੀਨੀ-ਇਜ਼ਰਾਇਲੀ ਸੰਘਰਸ਼ ਵਿੱਚ ਆਮ ਤੌਰ 'ਤੇ ਫਲਸਤੀਨੀ ਅਰਬਾਂ ਨੇ ਇਜ਼ਰਾਈਲ ਦੀ ਫੌਜ ਦਾ ਸਾਹਮਣਾ ਕੀਤਾ ਹੈ।
ਪਰ ਲਗਭਗ 51 ਸਾਲ ਪਹਿਲਾਂ, ਫਲਸਤੀਨ ਦੀ ਆਜ਼ਾਦੀ ਦੀ ਲੜਾਈ ਲੜਨ ਵਾਲਿਆਂ ਨੇ ਮੁਸਲਮਾਨ ਦੇਸ਼ ਜੌਰਡਨ ਦੇ ਖ਼ਿਲਾਫ਼ ਵੀ ਇੱਕ ਯੁੱਧ ਲੜਿਆ ਸੀ, ਜਿਸ 'ਚ ਉਨ੍ਹਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਸਹਿਣਾ ਪਿਆ ਸੀ।
ਪਰ ਜ਼ਿਆਦਾਤਰ ਲੋਕ ਸ਼ਾਇਦ ਇਹ ਨਹੀਂ ਜਾਣਦੇ ਹੋਣਗੇ ਕਿ ਇਸ ਯੁੱਧ ਵਿੱਚ ਪਾਕਿਸਤਾਨ ਦੇ ਇੱਕ ਫੌਜੀ ਅਧਿਕਾਰੀ ਦੀ ਵੀ ਅਹਿਮ ਭੂਮਿਕਾ ਸੀ।
ਇਹ ਵੀ ਪੜ੍ਹੋ:
ਇਹ ਗੱਲ 1970 'ਚ 16 ਸਤੰਬਰ ਤੱਕ ਚੱਲੇ ਉਸ ਯੁੱਧ ਦੀ ਹੈ, ਜਿਸ ਨੂੰ ਇਤਿਹਾਸ ਵਿੱਚ 'ਬਲੈਕ ਸਤੰਬਰ' ਦੇ ਨਾਮ ਨਾਲ ਚੇਤੇ ਕੀਤਾ ਜਾਂਦਾ ਹੈ।
ਬਾਅਦ ਵਿੱਚ ਕਈਆਂ ਨੇ ਲਿਖਿਆ ਕਿ ਜੌਰਡਨ ਦੇ ਸ਼ਾਸਕ ਸ਼ਾਹ ਹੁਸੈਨ ਨੂੰ ਇਸ ਯੁੱਧ ਲਈ ਸਲਾਹ ਦੇਣ ਵਾਲੇ ਪਾਕਿਸਤਾਨ ਦੇ ਫੌਜੀ ਤਾਨਾਸ਼ਾਹ ਜ਼ਿਯਾ-ਉਲ-ਹਕ ਸਨ। ਉਨ੍ਹਾਂ ਦੀ ਹੀ ਸਲਾਹ ਨਾਲ ਜੌਰਡਨ ਦੀ ਫੌਜ ਨੂੰ ਲੜਾਈ ਜਿੱਤਣ 'ਚ ਮਦਦ ਮਿਲੀ।
ਜ਼ਿਯਾ-ਉਲ-ਹਕ ਉਸ ਸਮੇਂ ਜੌਰਡਨ 'ਚ ਕੀ ਕਰ ਰਹੀ ਸਨ?
ਇਜ਼ਰਾਈਲ ਖ਼ਿਲਾਫ਼ 1967 ਵਿੱਚ ਹੋਣ ਵਾਲੀ ਛੇ ਦਿਨਾਂ ਦੇ ਯੁੱਧ ਵਿੱਚ ਹਾਰ ਤੋਂ ਬਾਅਦ ਜੌਰਡਨ ਦੀ ਹਾਲਤ ਬਹੁਤ ਤਣਾਅ ਭਰੀ ਸੀ। ਮਿਸਰ ਅਤੇ ਸੀਰੀਆ ਦੇ ਨਾਲ, ਜੌਰਡਨ ਨੂੰ ਵੀ ਇਸ ਯੁੱਧ ਵਿੱਚ ਭਾਰੀ ਨੁਕਸਾਨ ਹੋਇਆ ਸੀ। ਇਹ ਯੇਰੋਸ਼ਲਮ, ਗਜ਼ਾ ਅਤੇ ਪੱਛਮੀ ਤੱਟ ਵਰਗੇ ਖ਼ੇਤਰਾਂ ਤੋਂ ਹੱਥ ਗੁਆ ਬੈਠਾ ਸੀ।
ਅਜਿਹੇ 'ਚ ਫਲਸਤੀਨੀ 'ਫ਼ਿਦਾਯੀਨ' ਨੇ ਪੱਛਮੀ ਤੱਟ ਨਾਲ ਲੱਗਦੇ ਖ਼ੇਤਰਾਂ 'ਚ ਆਪਣੀ ਮੌਜੂਦਗੀ ਦਰਜ ਕਰਵਾਈ ਅਤੇ ਸਮੇਂ-ਸਮੇਂ 'ਤੇ ਇਜ਼ਰਾਈਲ ਦੇ ਕਬਜ਼ੇ ਵਾਲੇ ਸਰਹੱਦੀ ਖ਼ੇਤਰਾਂ ਉੱਤੇ ਸਫ਼ਲ ਹਮਲੇ ਕੀਤੇ, ਜਿਸ ਨਾਲ ਉਨ੍ਹਾਂ ਨੂੰ ਹੋਰ ਪ੍ਰਸਿੱਧੀ ਮਿਲੀ। ਇਸੇ ਕਰਕੇ ਉਨ੍ਹਾਂ ਨੂੰ ਸੀਰੀਆ ਅਤੇ ਇਰਾਕ ਦਾ ਸਮਰਥਨ ਵੀ ਮਿਲਣ ਲੱਗਿਆ।
ਇਸ ਨੂੰ ਦੇਖਦੇ ਹੋਏ, ਜੌਰਡਨ ਦੇ ਮੁਖੀ ਸ਼ਾਹ ਹੁਸੈਨ ਨੇ ਆਪਣੇ ਪਾਕਿਸਤਾਨੀ ਦੋਸਤ ਬ੍ਰਿਗੇਡੀਅਰ ਜ਼ਿਯਾ-ਉਲ-ਹਕ ਤੋਂ ਮਦਦ ਮੰਗੀ, ਜੋ ਉਸ ਸਮੇਂ ਓਮਾਨ ਵਿੱਚ ਪਾਕਿਸਤਾਨੀ ਦੂਤਾਵਾਸ 'ਚ ਡਿਫੈਂਸ ਅਟੈਚੇ ਦੀ ਡਿਊਟੀ ਨਿਭਾ ਰਹੇ ਸਨ।
ਲੇਖਕ ਤੇ ਰਿਸਰਚਰ ਤਾਰਿਕ ਅਲੀ ਨੇ ਆਪਣੀ ਕਿਤਾਬ 'ਦਿ ਡਾਇਲ' 'ਚ ਲਿਖਿਆ ਹੈ ਕਿ ਜ਼ਿਯਾ-ਉਲ-ਹਕ ਅਮਰੀਕਾ ਤੋਂ ਆਪਣੀ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਦੇਸ਼ ਵਾਪਸ ਆਏ ਤਾਂ ਉਨ੍ਹਾਂ ਨੂੰ ਜੌਰਡਨ ਭੇਜ ਦਿੱਤਾ ਗਿਆ, ਜੋ ਹਾਲ ਹੀ 'ਚ ਛੇ-ਦਿਨਾਂ ਦੇ ਯੁੱਧ ਦੌਰਾਨ ਸ਼ਰਮਿੰਦਾ ਹੋਇਆ ਸੀ।
ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਅਮਰੀਕਾ ਦੀ ਸੀਆਈਏ ਦੇ ਇੱਕ ਸਾਬਕਾ ਅਧਿਕਾਰੀ ਬ੍ਰੂਸ ਰਿਡਲੇ ਨੇ ਆਪਣੀ ਕਿਤਾਬ 'ਵ੍ਹਾਟ ਵੀ ਵੌਨ' 'ਚ ਲਿਖਿਆ ਹੈ ਕਿ ਜ਼ਿਯਾ-ਉਲ-ਹਕ ਤਿੰਨ ਸਾਲ ਪਹਿਲਾਂ ਜੌਰਡਨ ਆਏ ਸਨ। ਉਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਪਾਕਿਸਤਾਨ ਅਤੇ ਜੌਰਡਨ ਦੀਆਂ ਫੌਜਾਂ ਵਿਚਾਲੇ ਫੌਜੀ ਮਾਮਲਿਆਂ ਉੱਤੇ ਆਪਸੀ ਸਬੰਧ ਵਧਾਉਣ ਅਤੇ ਜੌਰਡਨ ਵਿੱਚ ਹੋਣ ਵਾਲੀਆਂ ਘਟਨਾਵਾਂ ਦੀ ਰਿਪੋਰਟ ਵਾਪਸ ਪਾਕਿਸਤਾਨ ਭੇਜਣ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਪਰ ਬ੍ਰਿਗੇਡੀਅਰ ਜ਼ਿਯਾ-ਉਲ-ਹਕ ਨੇ ਇਸ ਤੋਂ ਵੱਧ ਕੇ ਜ਼ਿੰਮੇਵਾਰੀਆਂ ਅਦਾ ਕੀਤੀਆਂ। ਇਸ ਦਾ ਜ਼ਿਕਰ ਉਸ ਸਮੇਂ ਜੌਰਡਨ ਵਿੱਚ ਮੌਜੂਦ ਸੀਆਈਏ ਦੇ ਅਧਿਕਾਰੀ ਜੈਕ ਓਕੋਨੇਲ ਨੇ ਆਪਣੀ ਕਿਤਾਬ 'ਕਿੰਗਜ਼ ਕਾਊਂਸਲ' 'ਚ ਕੀਤਾ ਹੈ।
ਜੈਕ ਓਕੋਨੇਲ ਨੇ ਖ਼ੁਦ ਲਾਹੌਰ ਦੀ ਪੰਜਾਬ ਯੂਨੀਵਰਸਿਟੀ ਵਿੱਚ ਉੱਚ ਸਿੱਖਿਆ ਲਈ ਦੋ ਸਾਲ ਗੁਜ਼ਾਰੇ ਸਨ। ਉਹ ਲਿਖਦੇ ਹਨ ਕਿ ''ਸਾਲ 1970 ਵਿੱਚ, ਜਦੋਂ ਸੀਰੀਆਈ ਫੌਜ, ਜੌਰਡਨ ਉੱਤੇ ਹਮਲਾ ਕਰਨ ਲਈ ਟੈਂਕ ਲੈ ਕੇ ਆ ਗਈ ਅਤੇ ਜੌਰਡਨ ਨੂੰ ਅਮਰੀਕਾ ਵੱਲੋਂ ਮਦਦ ਬਾਰੇ ਕੋਈ ਜਵਾਬ ਨਾ ਮਿਲਿਆ ਤਾਂ ਸ਼ਾਹ ਹੁਸੈਨ ਦੀਆਂ ਫਿਕਰਾਂ ਵੱਧ ਗਈਆਂ।''
ਇਸ ਹਾਲਤ ਨੂੰ ਦੇਖਦੇ ਹੋਏ ਸ਼ਾਹ ਹੁਸੈਨ ਨੇ ਆਪਣੇ 'ਦੋਸਤ' ਜ਼ਿਯਾ-ਉਲ-ਹਕ ਨੂੰ ਸੀਰੀਆਈ ਮੋਰਚੇ ਦਾ ਦੌਰਾ ਕਰਨ ਅਤੇ ਉਨ੍ਹਾਂ ਨੂੰ ਜ਼ਮੀਨੀ ਹਾਲਤ ਤੋਂ ਜਾਣੂ ਕਰਵਾਉਣ ਦੀ ਅਪੀਲ ਕੀਤੀ।
ਜੈਕ ਓਕੋਨੇਲ ਲਿਖਦੇ ਹਨ ਕਿ ਜਦੋਂ ਜ਼ਿਯਾ-ਉਲ-ਹਕ ਨੂੰ ਜੌਰਡਨ ਦੇ ਅਧਿਕਾਰੀਆਂ ਨੇ ਹਾਲਾਤ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਵਿੱਚ ਕਿਹਾ ਕਿ ''ਹਾਲਾਤ ਬਹੁਤ ਖ਼ਰਾਬ ਹਨ।''
ਸ਼ਾਹ ਹੁਸੈਨ
ਬ੍ਰੂਸ ਰਿਡੇਲ ਨੇ ਆਪਣੀ ਕਿਤਾਬ ਦੇ ਚੌਥੇ ਚੈਪਟਰ ਵਿੱਚ ਲਿਖਿਆ ਹੈ ਕਿ ਇਸ ਮੌਕੇ 'ਤੇ ਜ਼ਿਯਾ-ਉਲ-ਹਕ ਨੇ ਸ਼ਾਹ ਹੁਸੈਨ ਨੂੰ ਸੀਰੀਆਈ ਫੌਜ ਦੇ ਖ਼ਿਲਾਫ਼ ਜੌਰਡਨ ਦੀ ਹਵਾਈ ਫੌਜ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਅਤੇ ''ਇਹੀ ਉਹ ਫ਼ੈਸਲਾ ਸਾਬਤ ਹੋਇਆ ਜਿਸ ਕਾਰਨ ਜੌਰਡਨ ਯੁੱਧ ਜਿੱਤਣ 'ਚ ਸਫ਼ਲ ਹੋਇਆ।''
'ਬਲੈਕ ਸਤੰਬਰ' ਵਿੱਚ ਜ਼ਿਯਾ-ਉਲ-ਹਕ ਦੀ ਭੂਮਿਕਾ ਬਾਰੇ ਸਭ ਤੋਂ ਅਹਿਮ ਗਵਾਹੀ ਸ਼ਾਹ ਹੁਸੈਨ ਦੇ ਭਰਾ ਅਤੇ ਤਤਕਾਲੀ ਕ੍ਰਾਊਨ ਪ੍ਰਿੰਸ ਹਸਨ ਬਿਨ ਤਲਾਲ ਨੇ ਬ੍ਰੂਸ ਰਿਡੇਲ ਨਾਲ ਗੱਲਬਾਤ ਕਰਦਿਆਂ ਦਿੱਤੀ ਸੀ।
ਬ੍ਰੂਸ ਰਿਡੇਲ ਲਿਖਦੇ ਹਨ ਕਿ ਪ੍ਰਿੰਸ ਹਸਨ ਬਿਨ ਤਲਾਲ ਨੇ ਉਨ੍ਹਾਂ ਨੂੰ ਅਪ੍ਰੈਲ 2010 ਵਿੱਚ ਦੱਸਿਆ ਸੀ ਕਿ ''ਜ਼ਿਯਾ-ਉਲ-ਹਕ ਸ਼ਾਹ ਹੁਸੈਨ ਦੇ ਮਿੱਤਰ ਅਤੇ ਵਿਸ਼ਵਾਸ ਪਾਤਰ ਸਨ।'' ਸ਼ਾਹੀ ਪਰਿਵਾਰ ਇਸ ਯੁੱਧ ਵਿੱਚ ਉਨ੍ਹਾਂ ਦੀ ਮਦਦ ਲਈ ਬਹੁਤ ਧੰਨਵਾਦੀ ਸੀ, ਜਿਸ ਵਿੱਚ ਉਨ੍ਹਾਂ ਦੀ ਮੌਜੂਦਗੀ ਇਨੀਂ ਅਹਿਮ ਸੀ ਕਿ ਉਹ ਲਗਭਗ ਫੌਜ ਦੀ ਅਗਵਾਈ ਕਰ ਰਹੇ ਸਨ।
ਬ੍ਰੂਸ ਰਿਡੇਲ ਮੁਤਾਬਕ, ''ਜ਼ਿਯਾ-ਉਲ-ਹਕ ਦੀ ਇਸ ਕਾਰਵਾਈ ਨੇ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਨਾਰਾਜ਼ ਕਰ ਦਿੱਤਾ, ਕਿਉਂਕਿ ਇਹ ਸਾਫ਼ ਸੀ ਕਿ ਜ਼ਿਯਾ-ਉਲ-ਹਕ ਨੇ ਜੌਰਡਨ ਦੀ ਫੌਜ ਨਾਲ ਲੜਾਈ ਵਿੱਚ ਸ਼ਾਮਲ ਹੋ ਕੇ ਆਪਣੀ ਰਾਜਨਾਇਕ ਜ਼ਿੰਮੇਵਾਰੀਆਂ ਅਤੇ ਆਦੇਸ਼ਾਂ ਦਾ ਉਲੰਘਣ ਕੀਤਾ ਸੀ।''
ਪਰ ਇਨ੍ਹਾਂ ਸੇਵਾਵਾਂ ਦਾ ਬਦਲਾ ਜ਼ਿਯਾ-ਉਲ-ਹਕ ਨੂੰ ਸ਼ਾਹ ਹੁਸੈਨ ਵੱਲੋਂ ਕੀਤੀ ਗਈ ਸਿਫ਼ਾਰਿਸ਼ ਦੇ ਰੂਪ ਵਿੱਚ ਮਿਲਿਆ, ਜਿਨ੍ਹਾਂ ਨੇ ਜ਼ਿਯਾ-ਉਲ-ਹਕ ਦੀ ਬਲੈਕ ਸਤੰਬਰ ਯੁੱਧ ਦੀ ਉੁਪਲਬਧੀਆਂ ਬਾਰੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਜ਼ੁਲਫ਼ਿਕਾਰ ਅਲੀ ਭੁੱਟੋ ਨੂੰ ਦੱਸਿਆ। ਜਿਸ ਤੋਂ ਬਾਅਦ ਭੁੱਟੋ ਨੇ ਜ਼ਿਯਾ-ਉਲ-ਹਕ ਨੂੰ ਬ੍ਰਿਗੇਡੀਅਰ ਤੋਂ ਮੇਜਰ ਜਨਰਲ ਦੇ ਅਹੁਦੇ ਉੱਤੇ ਤਾਇਨਾਤ ਕਰ ਦਿੱਤਾ।
ਬਾਅਦ ਵਿੱਚ ਜ਼ੁਲਫ਼ਿਕਾਰ ਅਲੀ ਭੁੱਟੋ ਦੇ ਸਾਬਕਾ ਸਲਾਹਕਾਰ ਰਾਜਾ ਅਨਵਰ ਨੇ ਆਪਣੀ ਕਿਤਾਬ 'ਦਿ ਟੇਰਰਿਸਟ ਪ੍ਰਿੰਸ' ਵਿੱਚ ਪ੍ਰਧਾਨ ਮੰਤਰੀ ਭੁੱਟੋ ਦੇ ਗ਼ਲਤ ਫ਼ੈਸਲਿਆਂ ਦੇ ਬਾਰੇ ਲਿਖਿਆ, ਕਿ ਜੇ ਸ਼ਾਹ ਹੁਸੈਨ ਉਸ ਮੌਕੇ 'ਤੇ ਜ਼ਿਯਾ-ਉਲ-ਹਕ ਦੀ ਸਿਫ਼ਾਰਿਸ਼ ਨਾ ਕਰਦੇ ਤਾਂ ਨਿਸ਼ਚਿਤ ਤੌਰ 'ਤੇ ਉਨ੍ਹਾਂ ਦਾ ਫੌਜੀ ਕਰੀਅਰ ਬ੍ਰਿਗੇਡੀਅਰ ਦੇ ਰੂਪ ਵਿੱਚ ਹੀ ਖ਼ਤਮ ਹੋ ਜਾਂਦਾ।
''ਕਿਹਾ ਜਾਂਦਾ ਹੈ ਕਿ ਜ਼ਿਯਾ-ਉਲ-ਹਕ ਨੇ ਬਲੈਕ ਸਤੰਬਰ ਕਤਲ-ਏ-ਆਮ ਵਿੱਚ ਹਿੱਸਾ ਲਿਆ ਸੀ ਅਤੇ ਆਪਣੀ ਫੌਜੀ ਅਤੇ ਰਾਜਨਾਇਕ ਜ਼ਿੰਮੇਵਾਰੀਆਂ ਤੋਂ ਨਿਯਮਾਂ ਦੀ ਉਲੰਘਣਾ ਕੀਤੀ ਸੀ।''
''ਪਰ ਸ਼ਾਹ ਹੁਸੈਨ ਦੀ ਸਿਫ਼ਾਰਿਸ਼ ਨੇ ਸ਼ਾਇਦ ਪ੍ਰਧਾਨ ਮੰਤਰੀ ਭੁੱਟੋ ਨੂੰ ਇਹ ਇਸ਼ਾਰਾ ਕੀਤਾ ਕਿ ਜ਼ਿਯਾ-ਉਲ-ਹਕ ਉਨ੍ਹਾਂ ਪ੍ਰਤੀ ਆਪਣੀ ਵਫ਼ਾਦਾਰੀ ਸਾਬਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ।''
ਕੀ ''ਬਲੈਕ ਸਤੰਬਰ'' ਦੌਰਾਨ ਫਲਸਤੀਨੀਆਂ ਦੇ ''ਕਤਲ-ਏ-ਆਮ'' 'ਚ ਵੀ ਜ਼ਿਯਾ-ਉਲ-ਹਕ ਸ਼ਾਮਲ ਸਨ?
ਅਧਿਕਾਰਤ ਤੌਰ 'ਤੇ ਇਹ ਯੁੱਧ 16 ਸਤੰਬਰ ਤੋਂ 27 ਸਤੰਬਰ ਵਿਚਾਲੇ ਚੱਲਿਆ, ਜਿਸ ਤੋਂ ਬਾਅਦ ਅਗਲੇ ਸਾਲ ਜੁਲਾਈ ਤੱਕ ਛੋਟੇ ਪੱਧਰ 'ਤੇ ਝੜਪਾਂ ਹੁੰਦੀਆਂ ਰਹੀਆਂ।
ਵੱਖ-ਵੱਖ ਸੰਦਰਭਾਂ ਅਤੇ ਬ੍ਰੂਸ ਰਿਡੇਲ ਸਣੇ ਵੱਖ-ਵੱਖ ਵਿਸ਼ਲੇਸ਼ਕਾਂ ਮੁਤਾਬਕ ਇਸ ਲੜਾਈ ਵਿੱਚ ਤਿੰਨ ਤੋਂ ਚਾਰ ਹਜ਼ਾਰ ਫਲਸਤੀਨੀ ਫ਼ਿਦਾਯੀਨ ਮਾਰੇ ਗਏ ਸਨ, ਜਦਕਿ ਲਗਭਗ 600 ਸੀਰੀਆਈ ਫੌਜੀ ਮਾਰੇ ਗਏ ਸਨ ਅਤੇ ਜੌਰਡਨ ਦੇ 537 ਫੌਜ ਦੇ ਲੋਕ ਜ਼ਖ਼ਮੀ ਹੋਏ ਸਨ।
ਪਰ ਇਸ ਦੇ ਨਾਲ-ਨਾਲ ਦੂਜੇ ਪੱਖਾਂ ਉੱਤੇ ਨਜ਼ਰ ਮਾਰੀਏ ਤਾਂ ਫਲਸਤੀਨੀ ਆਗੂ ਯਾਸਿਰ ਅਰਾਫ਼ਾਤ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਵੱਡੀ ਗਿਣਤੀ 'ਚ ਫਿਦਾਯੀਨ ਨੂੰ ਨੁਕਸਾਨ ਹੋਇਆ ਸੀ, ਜਿਸ ਦੀ ਗਿਣਤੀ 20 ਤੋਂ 25 ਹਜ਼ਾਰ ਵਿਚਾਲੇ ਸੀ।
ਪਾਕਿਸਤਾਨ ਫਲਸਤੀਨੀਆਂ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਦਿਖਿਆ ਹੈ। ਤਾਜ਼ਾ ਘਟਨਾ ਵਿੱਚ ਵੀ ਦੁਨੀਆਂ ਭਰ ਦੇ ਕਈ ਦੂਜੇ ਦੇਸ਼ਾਂ ਵਾਂਗ ਪਾਕਿਸਤਾਨ ਵਿੱਚ ਵੀ ਫਲਸਤੀਨ ਦੇ ਸਮਰਥਨ ਵਿੱਚ ਬਹੁਤ ਸਾਰੇ ਪ੍ਰਦਰਸ਼ਨ ਕੀਤੇ ਗਏ, ਜਿਨ੍ਹਾਂ ਵਿੱਚ ਵੱਡੀ ਗਿਣਤੀ 'ਚ ਲੋਕ ਸ਼ਾਮਲ ਹੋਏ।
ਇਸੇ ਤਰ੍ਹਾਂ ਇਤਿਹਾਸਕ ਰੂਪ ਨਾਲ ਪਾਕਿਸਤਾਨ ਵੱਲੋਂ ਵੀ ਫਲਸਤੀਨ ਦਾ ਸਮਰਥਨ ਕਰਨ ਅਤੇ ਇਜ਼ਰਾਈਲ ਦਾ ਵਿਰੋਧ ਕਰਨ ਦੀ ਪਾਕਿਸਤਾਨ ਦੀ ਨੀਤੀ ਨੂੰ ਅਟੁੱਟ ਮੰਨਿਆ ਗਿਆ ਹੈ।
ਅਤੀਤ 'ਚ, ਜਦੋਂ ਵੀ ਇਜ਼ਰਾਈਲ ਦੇ ਨਾਲ ਰਾਜਨਾਇਕ ਸਬੰਧਾਂ ਨੂੰ ਫ਼ਿਰ ਤੋਂ ਸ਼ੁਰੂ ਕਰਨ ਦਾ ਕੋਈ ਸੰਕੇਤ ਮਿਲਿਆ ਹੈ ਤਾਂ ਉਸ ਉੱਤੇ ਤਿੱਖੀ ਬਹਿਸ ਅਤੇ ਆਲੋਚਨਾ ਸੁਣਨ ਨੂੰ ਮਿਲੀ ਹੈ ਅਤੇ ਇਸ ਨੂੰ ਫਲਸਤੀਨੀਆਂ ਨਾਲ ਧੋਖਾ ਮੰਨਿਆ ਗਿਆ ਹੈ।
ਪਰ ਇਸ ਦਾ ਇੱਕ ਦੂਜਾ ਪਹਿਲੂ ਵੀ ਹੈ।
ਇਹ ਵੀ ਪੜ੍ਹੋ:
ਤਾਰਿਕ ਅਲੀ ਨੇ ਆਪਣੀ ਕਿਤਾਬ 'ਦਿ ਡਾਇਲ' 'ਚ ਪ੍ਰਸਿੱਧ ਇਜ਼ਰਾਇਲੀ ਜਨਰਲ ਮੋਸ਼ੇ ਦਾਯਾਨ ਨਾਲ ਜੁੜਿਆ ਬਿਆਨ ਦੁਹਰਾਉਂਦੇ ਹੋਏ ਲਿਖਿਆ ਹੈ ਕਿ ''ਸ਼ਾਹ ਹੁਸੈਨ ਨੇ 11 ਦਿਨਾਂ 'ਚ ਜਿੰਨੇ ਫਲਸਤੀਨੀ ਮਾਰੇ ਉਨੇਂ ਤਾਂ ਇਜ਼ਰਾਈਲ 20 ਸਾਲਾਂ ਵਿੱਚ ਵੀ ਨਹੀਂ ਮਾਰ ਸਕਦਾ।''
ਇਸ ਤਰ੍ਹਾਂ ਖੱਬੇਪੱਖੀ ਝੁਕਾਅ ਵਾਲੇ ਭਾਰਤੀ ਪੱਤਰਕਾਰ ਅਤੇ ਇਤਿਹਾਸਕਾਰ ਵਿਜੇ ਪ੍ਰਸਾਦ ਆਪਣੇ 2002 ਵਿੱਚ ਲਿਖੇ ਇੱਕ ਲੇਖ ਵਿੱਚ ਲਿਖਦੇ ਹਨ ਕਿ ''ਸ਼ਾਹ ਹੁਸੈਨ ਨੇ ਜ਼ਿਯਾ-ਉਲ-ਹਕ ਦੀ ਮਦਦ ਨਾਲ ਫਲਸਤੀਨੀਆਂ ਨੂੰ ਹਰਾਉਣ ਦੇ ਲਈ ਇੱਕ ਖ਼ਾਨਾਬਦੋਸ਼ ਫੌਜ ਭੇਜੀ ਅਤੇ ਇਸ ਤੋਂ ਬਾਅਦ ਇੱਕ ਅਜਿਹਾ ਕਤਲ-ਏ-ਆਮ ਹੋਇਆ ਜਿਸ ਦਾ ਕੋਈ ਹਿਸਾਬ ਨਹੀਂ ਲਗਾਇਆ ਜਾ ਸਕਦਾ।''
ਪਰ ਇਸ ਦੇ ਬਿਲਕੁਲ ਉਲਟ ਪੱਖ, ਅੱਜ ਤੋਂ 11 ਸਾਲ ਪਹਿਲਾਂ ਇੱਕ ਸਾਬਕਾ ਪਾਕਿਸਤਾਨੀ ਰਾਜਨਾਇਕ ਨੇ ਰੱਖਿਆ, ਜੋ ਉਸ ਸਮੇਂ ਯਾਨੀ ਸਤੰਬਰ 1970 ਵਿੱਚ ਜੌਰਡਨ 'ਚ ਤਾਇਨਾਤ ਸਨ।
ਅਗਸਤ 2010 ਵਿੱਚ ਅੰਗਰੇਜ਼ੀ ਅਖ਼ਬਾਰ ਦਿ ਨਿਊਜ਼ ਵਿੱਚ ਛਪੇ ਆਪਣੇ ਲੇਖ ਵਿੱਚ ਸਾਬਕਾ ਰਾਜਦੂਤ ਤਯੱਬ ਸਿੱਦੀਕੀ ਨੇ ਲਿਖਿਆ ਸੀ ਕਿ ''ਛੇ ਦਿਨਾਂ ਤੱਕ ਚੱਲੀ ਲੜਾਈ ਵਿੱਚ ਹਾਰ ਤੋਂ ਬਾਅਦ, ਵੱਖ-ਵੱਖ ਅਰਬ ਦੇਸ਼ਾਂ ਨੇ ਪਾਕਿਸਤਾਨ ਤੋਂ ਫੌਜੀ ਮਦਦ ਅਤੇ ਟ੍ਰੇਨਿੰਗ ਦੀ ਗੁਜ਼ਾਰਿਸ਼ ਕੀਤੀ ਸੀ। ਜਿਸ ਤੋਂ ਬਾਅਦ ਪਾਕਿਸਤਾਨ ਨੇ ਜੌਰਡਨ, ਸੀਰੀਆ ਅਤੇ ਇਰਾਕ ਵਿੱਚ ਆਪਣੇ ਅਧਿਕਾਰੀਆਂ ਨੂੰ ਭੇਜਿਆ ਸੀ।''
ਤਯੱਬ ਸਿੱਦੀਕੀ ਲਿਖਦੇ ਹਨ ਕਿ ਜੌਰਡਨ ਵਿੱਚ ਭੇਜੇ ਗਏ ਲੋਕਾਂ ਵਿੱਚ ਤਿੰਨੇ ਫੌਜਾਂ ਦੇ 20 ਉੱਚ ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਦੀ ਅਗਵਾਈ ਸਮੁੰਦਰੀ ਫੌਜ ਦੇ ਮੇਜਰ ਜਨਰਲ ਨਵਾਜ਼ਿਸ਼ ਅਲੀ ਕਰ ਰਹੇ ਸਨ ਅਤੇ ਜ਼ਿਯਾ-ਉਲ-ਹਕ ਉਨ੍ਹਾਂ ਦੇ ਡਿਪਟੀ ਸਨ।
ਸਿੱਦੀਕੀ ਲਿਖਦੇ ਹਨ ਕਿ ਬਾਅਦ ਵਿੱਚ ਸ਼ਾਹ ਹੁਸੈਨ ਦੀ ਅਪੀਲ ਉੱਤੇ ਪਾਕਿਸਤਾਨ ਹਵਾਈ ਫੌਜ ਦੀ ਵੀ ਇੱਕ ਰੈਜੀਮੈਂਟ ਜੌਰਡਨ ਪਹੁੰਚ ਗਈ। ਪਰ ਇਸ ਪੂਰੀ ਟੀਮ ਦਾ ਮੈਂਡੇਟ ਸਿਰਫ਼ ਜੌਰਡਨ ਦੀ ਫੌਜ ਨੂੰ ਟ੍ਰੇਨਿੰਗ ਦੇਣਾ ਸੀ ਨਾ ਕਿ ਕਿਸੇ ਵੀ ਤਰ੍ਹਾਂ ਦੀ ਲੜਾਈ ਵਿੱਚ ਹਿੱਸਾ ਲੈਣਾ।
ਸਿੱਦੀਕੀ ਨੇ ਆਪਣੇ ਲੇਖ ਵਿੱਚ ਅੱਗੇ ਲਿਖਿਆ ਹੈ ਕਿ ''ਪਾਕਿਸਤਾਨੀ ਰਾਜਦੂਤ ਅਤੇ ਫੌਜੀ ਦਸਤੇ ਦੇ ਮੁਖੀ ਦੀ ਗ਼ੈਰ-ਹਾਜ਼ਰੀ ਵਿੱਚ, ਉਹ ਦੂਤਾਵਾਸ ਦੀ ਅਗਵਾਈ ਕਰ ਰਹੇ ਸਨ। ਜਦੋਂ ਦੋ ਸਤੰਬਰ ਨੂੰ ਉਨ੍ਹਾਂ ਨੂੰ ਜ਼ਿਯਾ-ਉਲ-ਹਕ ਦਾ ਫ਼ੋਨ ਆਇਆ, ਉਨ੍ਹਾਂ ਨੇ ਕਿਹਾ ਕਿ ਸ਼ਾਹ ਹੁਸੈਨ ਨੇ ਸੀਰੀਆਈ ਸਰਹੱਦ ਦੇ ਕੋਲ ਇਰਬਿਦ ਸ਼ਹਿਰ ਵਿੱਚ ਉਨ੍ਹਾਂ ਨੂੰ ਫੌਜੀ ਡਿਵੀਜ਼ਨ ਦੀ ਅਗਵਾਈ ਕਰਨ ਲਈ ਕਿਹਾ ਗਿਆ ਹੈ, ਕਿਉਂਕਿ ਜੌਰਡਨ ਦਾ ਕਮਾਂਡਰ ਮੈਦਾਨ ਛੱਡ ਕੇ ਭੱਜ ਗਿਆ ਹੈ।''
''ਮੈਂ ਤੁਰੰਤ ਰੱਖਿਆ ਸਕੱਤਰ ਗਯਾਸੁਦੀਨ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੇ ਮਾਮਲੇ ਬਾਰੇ ਦੱਸਿਆ, ਤਾਂ ਉਨ੍ਹਾਂ ਬਿਨਾਂ ਕਿਸੇ ਝਿਝਕ ਦੇ ਇਜਾਜ਼ਤ ਦੇ ਦਿੱਤੀ। ਮੈਂ ਆਪਣਾ ਰੋਸ ਜਤਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਮੈਨੂੰ ਰੋਕਦੇ ਹੋਏ ਕਿਹਾ, 'ਅਸੀਂ ਇਸਤੀਖ਼ਾਰਾ ਕਰ ਲਿਆ ਹੈ।' ਹਾਸ਼ਮਾ ਸਾਮਰਾਜ ਦਾ ਸਿਤਾਰਾ ਬੁਲੰਦ ਹੋ ਰਿਹਾ ਹੈ। ਬਾਦਸ਼ਾਹ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।''
ਸਿੱਦੀਕੀ ਮੁਤਾਬਕ, ਜ਼ਿਯਾ-ਉਲ-ਹਕ ਨੇ ਫੌਜੀ ਦਸਤੇ ਦੀ ਕਮਾਨ ਸੰਭਾਲ ਲਈ, ਪਰ ਕੋਈ ਫੌਜੀ ਅਭਿਆਨ ਸ਼ੁਰੂ ਹੋਣ ਤੋਂ ਪਹਿਲਾਂ ਹੀ, ਸੀਰੀਆ ਨੇ ਅਮਰੀਕਾ ਅਤੇ ਇਜ਼ਰਾਈਲ ਦੇ ਦਬਾਅ ਵਿੱਚ ਆ ਕੇ ਆਪਣੀ ਫੌਡ ਵਾਪਸ ਸੱਦ ਲਈ।
ਉਹ ਲਿਖਦੇ ਹਨ ਕਿ ''ਕਥਿਤ ਫਲਸਤੀਨੀ ਕਤਲ-ਏ-ਆਮ 'ਚ ਜ਼ਿਯਾ-ਉਲ-ਹਕ ਦੀ ਕੁੱਲ ਭੂਮਿਕਾ ਇਨੀਂ ਹੀ ਸੀ।''
ਤਯੱਬ ਸਿੱਦੀਕੀ ਨੇ ਆਪਣੇ ਲੇਖ ਦੇ ਆਖਿਰ ਵਿੱਚ ਲਿਖਿਆ ਹੈ ਕਿ ''ਆਮ ਤੌਰ 'ਤੇ ਇਹ ਨਿਸ਼ਚਿਤ ਰੂਪ ਵਿੱਚ ਕਿਹਾ ਜਾਂਦਾ ਹੈ ਕਿ ਜ਼ਿਯਾ-ਉਲ-ਹਕ ਨੇ ਤੈਅ ਕੀਤਾ ਸੀ ਕਿ ਉਹ ਕਦੇ ਵੀ ਪਾਕਿਸਤਾਨ ਨਹੀਂ ਜਾਣਗੇ।''
''ਪਰ ਇਸ ਗੱਲ ਦਾ ਸੱਚਾਈ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਹੈ। ਯਾਸਿਰ ਅਰਾਫ਼ਾਤ ਬਾਅਦ ਵਿੱਚ ਕਈ ਵਾਰ ਪਾਕਿਸਤਾਨ ਦੇ ਦੌਰੇ ਉੱਤੇ ਗਏ।''
ਇਹ ਵੀ ਪੜ੍ਹੋ:
https://www.youtube.com/watch?v=LzZ820hgktc
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '87e0ecc3-353d-4b00-828e-d9c8ebc8a661','assetType': 'STY','pageCounter': 'punjabi.international.story.57230374.page','title': 'ਕੀ ਪਾਕਿਸਤਾਨ ਦੇ ਜ਼ਿਯਾ-ਉਲ-ਹਕ 1970 \'ਚ \'ਫਲਸਤੀਨੀਆਂ ਦੇ ਕਤਲ-ਏ-ਆਮ\' \'ਚ ਸ਼ਾਮਲ ਸਨ','author': 'ਆਬਿਦ ਹੂਸੈਨ','published': '2021-05-28T06:27:49Z','updated': '2021-05-28T06:27:49Z'});s_bbcws('track','pageView');

ਕੋਰੋਨਾਵਾਇਰਸ ਦੇ ਲੈਬ ਵਿੱਚ ਪੈਦਾ ਹੋਣ ਦੇ ਦਾਅਵਿਆਂ ਦੀ ਜਾਂਚ ਦੇ ਹੁਕਮਾਂ ਬਾਰੇ ਚੀਨ ਨੇ ਕੀ ਕਿਹਾ-ਅਹਿਮ...
NEXT STORY