ਵੈਕਸੀਨ ਦੀ ਘਾਟ ਦੀਆਂ ਖ਼ਬਰਾਂ ਵਿਚਾਲੇ ਜੇ ਕੋਈ ਅਜਿਹੀ ਖ਼ਬਰ ਆ ਜਾਵੇ ਕਿ ਵੈਕਸੀਨ ਦੀ ਇੱਕ ਖੁਰਾਕ ਨਾਲ ਵੀ ਕੰਮ ਚੱਲ ਸਕਦਾ ਹੈ ਤਾਂ ਜ਼ਾਹਰ ਹੈ ਕਿ ਹਰ ਕੋਈ ਉਸ ਨੂੰ ਬਹੁਤ ਹੀ ਧਿਆਨ ਅਤੇ ਦਿਲਚਸਪੀ ਨਾਲ ਪੜ੍ਹੇਗਾ। ਅਜਿਹੀ ਹੀ ਇੱਕ ਖ਼ਬਰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਸ਼ਹਿਰ ਤੋਂ ਆਈ ਹੈ।
ਉੱਤਰ ਪ੍ਰਦੇਸ਼ ਦੀ ਬਨਾਰਸ ਹਿੰਦੂ ਯੂਨੀਵਰਸਿਟੀ (BHU) ਦੇ ਪ੍ਰੋਫੈਸਰਾਂ ਨੇ ਖੋਜ 'ਚ ਦੇਖਿਆ ਕਿ ਕੋਰੋਨਾ ਦੀ ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਨੂੰ ਵੈਕਸੀਨ ਦੀ ਇੱਕ ਹੀ ਖੁਰਾਕ ਕਾਫ਼ੀ ਹੈ।
ਇਹ ਵੀ ਪੜ੍ਹੋ:
ਆਪਣੀ ਇਸ ਖੋਜ ਦੇ ਨਤੀਜਿਆਂ ਬਾਰੇ BHU ਦੇ ਪ੍ਰੋਫੈਸਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਆਪਣੀ ਖੋਜ ਦੇ ਨਤੀਜਿਆਂ ਦੇ ਅਧਾਰ 'ਤੇ ਸੁਝਾਅ ਦਿੱਤਾ ਹੈ ਕਿ ਜੋ ਲੋਕ ਕੋਰੋਨਾ ਲਾਗ ਤੋਂ ਠੀਕ ਹੋ ਚੁੱਕੇ ਹਨ, ਉਨ੍ਹਾਂ ਨੂੰ ਵੈਕਸੀਨ ਦੀ ਇੱਕ ਹੀ ਖੁਰਾਕ ਦਿੱਤੀ ਜਾਵੇ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਵੈਕਸੀਨ ਦੀਆਂ 2 ਕਰੋੜ ਖੁਰਾਕਾਂ ਬਚਾਈਆਂ ਜਾ ਸਕਦੀਆਂ ਹਨ।
ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਲਾਗ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 2 ਕਰੋੜ ਤੋਂ ਵੱਧ ਹੈ। ਭਾਰਤ 'ਚ ਵੈਕਸੀਨ ਦੀ ਘਾਟ ਦੀਆਂ ਖ਼ਬਰਾਂ ਦੇ ਚੱਲਦਿਆਂ ਇਸ ਖ਼ਬਰ ਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
BHU 'ਚ ਖੋਜ ਅਤੇ ਉਸ ਦੇ ਨਤੀਜੇ
BHU 'ਚ ਨਿਊਰੋਲੋਜੀ ਵਿਭਾਗ ਦੇ ਦੋ ਪ੍ਰੋਫੈਸਰ ਵਿਜੈ ਨਾਥ ਮਿਸ਼ਰਾ, ਅਭਿਸ਼ੇਕ ਪਾਠਕ ਅਤੇ ਅਣੂ ਮਾਨਵ ਵਿਗਿਆਨ (ਮੌਲੀਕਿਊਲਰ ਐਂਥਰੋਪੋਲੋਜੀ) ਵਿਭਾਗ ਦੇ ਪ੍ਰੋਫੈਸਰ ਗਿਆਨੇਸ਼ਵਰ ਚੌਬੇ ਨੇ 20 ਲੋਕਾਂ 'ਤੇ ਇਹ ਖੋਜ ਕੀਤੀ ਹੈ। ਇਹ ਉਹ ਲੋਕ ਸਨ ਜੋ ਕੋਰੋਨਾ ਦੀ ਲਾਗ ਤੋਂ ਠੀਕ ਹੋ ਚੁੱਕੇ ਸਨ।
BHU ਦੇ ਤਿੰਨੇ ਪ੍ਰੋਫ਼ੈਸਰ
ਉਨ੍ਹਾਂ ਨੇ ਆਪਣੀ ਖੋਜ 'ਚ ਵੇਖਿਆ ਕਿ ਜੋ ਲੋਕ ਕੋਰੋਨਾ ਲਾਗ ਤੋਂ ਠੀਕ ਹੋ ਚੁੱਕੇ ਹਨ, ਉਨ੍ਹਾਂ ਦੇ ਸਰੀਰ 'ਚ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ 10 ਦਿਨਾਂ ਦੇ ਅੰਦਰ ਲੋੜੀਂਦੀ ਐਂਟੀਬਾਡੀਜ਼ ਪੈਦਾ ਕਰ ਦਿੰਦੀ ਹੈ। ਜਦਕਿ ਕੋਰੋਨਾ ਦੀ ਲਾਗ ਦੀ ਲਪੇਟ 'ਚ ਅਜੇ ਤੱਕ ਨਹੀਂ ਆਏ ਲੋਕਾਂ 'ਚ ਵੈਕਸੀਨ ਦੀ ਪਹਿਲੀ ਖੁਰਾਕ ਇੰਨ੍ਹੇ ਐਂਟੀਬਾਡੀਜ਼ ਨਹੀਂ ਬਣਾਉਂਦੀ ਹੈ।
ਸਿਰਫ 20 ਲੋਕਾਂ 'ਤੇ ਕੀਤੇ ਇਸ ਅਧਿਐਨ ਦੇ ਅਧਾਰ 'ਤੇ ਪ੍ਰਧਾਨ ਮੰਤਰੀ ਨੂੰ ਅਜਿਹਾ ਸੁਝਾਅ ਦੇਣਾ ਕਿੰਨ੍ਹਾ ਕੁ ਸਹੀ ਹੈ?
ਇਸ ਸਵਾਲ ਦੇ ਜਵਾਬ 'ਚ ਪ੍ਰੋ. ਚੌਬੇ ਨੇ ਬੀਬੀਸੀ ਨੂੰ ਦੱਸਿਆ, "ਵਿਸ਼ਵ ਦੇ ਦੂਜੇ ਦੇਸ਼ਾਂ 'ਚ ਵੀ ਇਸ ਤਰ੍ਹਾਂ ਦਾ ਅਧਿਐਨ ਹੋਇਆ ਹੈ। ਅਮਰੀਕਾ 'ਚ ਐਮਆਰਐਨਏ ਵੈਕਸੀਨ 'ਤੇ ਇਸ ਤਰ੍ਹਾਂ ਦੀ ਖੋਜ ਕੀਤੀ ਗਈ ਹੈ ਅਤੇ ਉਸ ਦੇ ਨਤੀਜੇ ਵੀ ਸਾਡੀ ਖੋਜ ਦੇ ਨਤੀਜਿਆਂ ਵਾਂਗ ਹੀ ਹਨ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਾਡੀ ਖੋਜ ਸਹੀ ਹੈ। ਅਸੀਂ ਤਾਂ ਸਿਰਫ ਸੁਝਾਅ ਦਿੱਤਾ ਹੈ। ਭਾਰਤ ਸਰਕਾਰ ਕੋਲ ਸਰੋਤਾਂ ਦੀ ਘਾਟ ਨਹੀਂ ਹੈ। ਸਾਡੀ ਖੋਜ ਦੇ ਨਤੀਜਿਆਂ ਅਤੇ ਵਿਦੇਸ਼ 'ਚ ਹੋਈ ਖੋਜ ਦੇ ਨਤੀਜਿਆਂ ਦੇ ਆਧਾਰ 'ਤੇ ਕੇਂਦਰ ਸਰਕਾਰ ਆਪ ਵੀ ਇਸ ਸਬੰਧੀ ਡੇਟਾ ਇੱਕਠਾ ਕਰਕੇ ਕੰਮ ਕਰ ਸਕਦੀ ਹੈ। ਇਸ ਸਾਰੀ ਪ੍ਰਕਿਰਿਆ 'ਚ ਮੁਸ਼ਕਲ ਨਾਲ ਇੱਕ ਮਹੀਨੇ ਦਾ ਸਮਾਂ ਲੱਗੇਗਾ।"
ਪ੍ਰੋ. ਚੌਬੇ ਦਾ ਕਹਿਣਾ ਹੈ ਕਿ ਇਹ ਅਧਿਐਨ ਉੱਤਰ ਭਾਰਤ ਦੇ ਲੋਕਾਂ 'ਤੇ ਫਰਵਰੀ ਮਹੀਨੇ ਕੀਤਾ ਗਿਆ ਸੀ। ਇਹ ਉਹ ਲੋਕ ਸਨ ਜੋ ਕਿ ਕੋਰੋਨਾ ਦੀ ਪਹਿਲੀ ਲਹਿਰ ਨਾਲ ਪ੍ਰਭਾਵਿਤ ਹੋਏ ਸਨ ਅਤੇ ਉਨ੍ਹਾਂ ਨੂੰ ਕੋਵੀਸ਼ੀਲਡ ਵੈਕਸੀਨ ਲੱਗੀ ਹੋਈ ਸੀ। ਕੋਵੈਕਸੀਨ 'ਤੇ ਇਸ ਤਰ੍ਹਾਂ ਦਾ ਅਧਿਐਨ ਅਜੇ ਜਾਰੀ ਹੈ।
ਕੀ ਹੈ ਇਸ ਪਿੱਛੇ ਦਾ ਵਿਗਿਆਨਕ ਆਧਾਰ?
ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਕਮਿਊਨਿਟੀ ਮੈਡੀਸਨ ਵਿਭਾਗ ਦੀ ਮੁਖੀ ਡਾਕਟਰ ਸੁਨੀਲਾ ਗਰਗ ਦਾ ਮੰਨਣਾ ਹੈ ਕਿ ਜੇ ਇਸ ਨੂੰ ਵਿਗਿਆਨਕ ਆਧਾਰ 'ਤੇ ਵੇਖਿਆ ਜਾਵੇ ਤਾਂ ਖੋਜ ਦੇ ਨਤੀਜਿਆਂ 'ਚ ਜੋ ਪੁਸ਼ਟੀ ਕੀਤੀ ਗਈ ਹੈ, ਉਹ ਸੰਭਵ ਹੈ।
ਇੱਕ ਵਾਰ ਜਦੋਂ ਕਿਸੇ ਵੀ ਕਿਸਮ ਦੀ ਲਾਗ ਨਾਲ ਸਰੀਰ ਪ੍ਰਭਾਵਿਤ ਹੁੰਦਾ ਹੈ ਤਾਂ ਸਰੀਰ ਦੇ ਅੰਦਰ ਦੇ ਮੈਮੋਰੀ ਸੈੱਲ ਉਸ ਨੂੰ ਯਾਦ ਰੱਖਦੇ ਹਨ ਕਿ ਮੁੜ ਉਸ ਬਿਮਾਰੀ ਦੇ ਹੋਣ 'ਤੇ ਕਿਸ ਤਰ੍ਹਾਂ ਨਾਲ ਉਸ ਦਾ ਮੁਕਾਬਲਾ ਕਰਨਾ ਹੈ। ਕੋਰੋਨਾ ਦੀ ਲਾਗ ਤੋਂ ਬਾਅਦ ਸਰੀਰ 'ਚ ਵਾਇਰਸ ਦੇ ਖ਼ਿਲਾਫ਼ ਐਂਟੀਬਾਡੀਜ਼ ਬਣ ਹੀ ਜਾਂਦੇ ਹਨ ਅਤੇ ਵਾਇਰਸ ਦਾ ਮੁਕਾਬਲਾ ਕਰਨ ਲਈ ਮੈਮੋਰੀ ਸੈੱਲ ਵੀ ਤਿਆਰ ਹੋ ਜਾਂਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs
ਇਸ ਦਾ ਮਤਲਬ ਇਹ ਹੈ ਕਿ ਜਿੰਨ੍ਹਾਂ ਲੋਕਾਂ ਨੂੰ ਕੋਰੋਨਾ ਹੋ ਚੁੱਕਿਆ ਹੈ, ਉਨ੍ਹਾਂ ਨੂੰ ਇੱਕ ਤਰ੍ਹਾਂ ਨਾਲ ਕੋਰੋਨਾ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ।
ਪਰ ਡਾ. ਸੁਨੀਲਾ ਇੱਕ ਹੋਰ ਗੱਲ ਕਹਿੰਦੇ ਹਨ ਕਿ ਕੁਝ ਵੈਕਸੀਨ ਵਾਇਰਸ ਦੇ ਨਵੇਂ ਰੂਪ ਦੇ ਖ਼ਿਲਾਫ਼ ਵੀ ਕਾਰਗਰ ਸਿੱਧ ਹੋ ਰਹੇ ਹਨ। ਪਰ ਕੋਵਿਡ-19 ਦੀ ਲਾਗ ਇੱਕ ਵਾਰ ਲੱਗਣ ਤੋਂ ਬਾਅਦ ਵੀ ਦੂਜੇ ਵੈਰੀਏਂਟ ਦੀ ਲਾਗ ਲੱਗਣ ਦਾ ਖ਼ਤਰਾ, ਘੱਟ ਹੀ ਸਹੀ ਪਰ ਰਹਿੰਦਾ ਜ਼ਰੂਰ ਹੈ।
ਇਸ ਲਈ ਭਾਰਤ ਸਰਕਾਰ ਦੀ ਦੋ ਡੋਜ਼ ਵਾਲੇ ਦਿਸ਼ਾ ਨਿਰਦੇਸ਼ ਦੀ ਹੀ ਪਾਲਣਾ ਕਰਨਾ ਸਹੀ ਹੈ। ਡਾ. ਸੁਨੀਲਾ ਕੇਂਦਰ ਸਰਕਾਰ ਦੀ ਕੋਵਿਡ-19 ਟਾਸਕ ਫੋਰਸ ਦੀ ਵੀ ਮੈਂਬਰ ਹਨ।
ਭਾਰਤ ਸਰਕਾਰ ਦਾ ਪਹਿਲੂ
BHU ਦੇ ਪ੍ਰੋਫੈਸਰਾਂ ਵੱਲੋਂ 15 ਦਿਨ ਪਹਿਲਾਂ ਆਪਣੇ ਸੁਝਾਅ ਭੇਜ ਦਿੱਤੇ ਗਏ ਸਨ। ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ BHU ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਅਧੀਨ ਹੀ ਆਉਂਦਾ ਹੈ।
ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਦੇ ਅਨੁਸਾਰ ਭਾਰਤ ਸਰਕਾਰ ਟੀਕਾਕਰਨ ਮੁਹਿੰਮ ਨੂੰ ਟ੍ਰੈਕ ਕਰਨ ਲਈ ਇੱਕ ਨਵਾਂ ਮੰਚ ਤਿਆਰ ਕਰ ਰਹੀ ਹੈ। ਇਸ ਨਾਲ ਟੀਕਾਕਰਨ ਦੀ ਰਣਨੀਤੀ ਨੂੰ ਵਧੇਰੇ ਬਿਹਤਰ ਬਣਾਉਣ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ:
ਇਸ 'ਚ ਵੱਖ-ਵੱਖ ਵੈਕਸੀਨ ਦੀਆਂ ਖੁਰਾਕਾਂ ਨੂੰ ਮਿਲਾਉਣ ਤੋਂ ਲੈ ਕੇ ਵੈਕਸੀਨ ਦੀ ਇੱਕ ਖ਼ੁਰਾਕ ਦੇ ਪ੍ਰਭਾਵ ਨੂੰ ਵੀ ਟ੍ਰੈਕ ਕੀਤਾ ਜਾਵੇਗਾ ਅਤੇ ਬਾਅਦ 'ਚ ਇਸ ਤੋਂ ਹਾਸਲ ਅੰਕੜਿਆਂ ਦੇ ਆਧਾਰ 'ਤੇ ਰਿਪੋਰਟ ਤਿਆਰ ਕੀਤੀ ਜਾਵੇਗੀ ਜੋ ਕਿ ਟੀਕਾਕਰਨ ਰਣਨੀਤੀ ਨੂੰ ਸਮੇਂ-ਸਮੇਂ 'ਤੇ ਬਦਲਣ 'ਚ ਸਹਾਇਤਾ ਕਰੇਗੀ।
ਪਰ ਅਜੇ ਇਹ ਸਪਸ਼ਟ ਨਹੀਂ ਹੈ ਕਿ ਕੇਂਦਰ ਸਰਕਾਰ ਵੈਕਸੀਨ ਦੀ ਇੱਕ ਖੁਰਾਕ ਦੇ ਪ੍ਰਭਾਵ ਨੂੰ ਸਿਰਫ ਕੋਵਿਡ-19 ਤੋਂ ਠੀਕ ਹੋ ਚੁੱਕੇ ਲੋਕਾਂ 'ਤੇ ਟ੍ਰੈਕ ਕਰ ਰਹੀ ਹੈ ਜਾਂ ਫਿਰ ਆਮ ਲੋਕਾਂ 'ਤੇ ਵੀ।
ਕੋਰੋਨਾ ਤੋਂ ਠੀਕ ਹੋਣ ਤੋਂ ਕਿੰਨੇ ਸਮੇਂ ਬਾਅਦ ਲਗਵਾਇਆ ਜਾਵੇ ਟੀਕਾ
ਭਾਰਤ ਸਰਕਾਰ ਨੇ ਮਈ ਮਹੀਨੇ 'ਚ ਹੀ ਕੋਰੋਨਾ ਟੀਕਾਕਰਨ ਮੁਹਿੰਮ ਸਬੰਧੀ ਨਵੀਂ ਸੋਧੀ ਹੋਈ ਗਾਈਡਲਾਈਨਜ਼ ਜਾਰੀ ਕੀਤੀਆਂ ਸੀ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕ, ਲਾਗ ਖ਼ਤਮ ਹੋਣ ਤੋਂ 3 ਮਹੀਨਿਆਂ ਬਾਅਦ ਹੀ ਵੈਕਸੀਨ ਲੈ ਸਕਦੇ ਹਨ। ਪਰ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਚ ਅਜਿਹੇ ਲੋਕਾਂ ਲਈ ਵੀ ਟੀਕੇ ਦੀਆਂ ਖੁਰਾਕਾਂ ਦੀ ਹੀ ਤਜਵੀਜ਼ ਹੈ।
ਅਮਰੀਕਾ ਦੇ ਬਿਮਾਰੀ ਕੰਟਰੋਲ ਅਤੇ ਰੋਕਥਾਮ ਲਈ ਕੇਂਦਰ, ਸੀਡੀਸੀ ਦੀ ਵੈਬਸਾਈਟ 'ਤੇ ਟੀਕਾਕਰਨ ਨਾਲ ਸਬੰਧਤ ਮੌਜੂਦ ਸਵਾਲ-ਜਵਾਬ 'ਚ ਵੀ ਕੋਰੋਨਾ ਦੀ ਲਾਗ ਤੋਂ ਠੀਕ ਹੋਣ ਵਾਲਿਆਂ ਨੂੰ 3 ਮਹੀਨੇ ਬਾਅਦ ਹੀ ਟੀਕਾ ਲਗਵਾਉਣ ਦੀ ਗੱਲ ਕਹੀ ਗਈ ਹੈ।
ਸੀਡੀਸੀ ਦੇ ਮੁਤਾਬਕ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਕਿੰਨ੍ਹੀ ਦੇਰ ਤੱਕ ਕੁਦਰਤੀ ਪ੍ਰਤੀਰੋਧਕ ਸ਼ਕਤੀ ਸਰੀਰ 'ਚ ਮੌਜੂਦ ਰਹਿੰਦੀ ਹੈ, ਇਸ ਬਾਰੇ ਕੋਈ ਠੋਸ ਜਾਣਕਾਰੀ ਹਾਸਲ ਨਹੀਂ ਹੋਈ ਹੈ। ਇਸ ਲਈ ਕੋਵਿਡ-19 ਦੀ ਲਾਗ ਤੋਂ ਉਭਰਨ ਤੋਂ ਬਾਅਦ ਵੀ ਵੈਕਸੀਨ ਜ਼ਰੂਰੀ ਹੈ।
ਦੁਨੀਆਂ ਦੇ ਜਿਸ ਵੀ ਦੇਸ਼ 'ਚ ਕੋਰੋਨਾ ਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾ ਰਹੀਆਂ, ਉੱਥੇ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ ਲਈ ਵੀ ਦੋ ਖੁਰਾਕਾਂ ਦਾ ਹੀ ਪ੍ਰਬੰਧ ਹੈ।
ਸੀਡੀਸੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੋ ਖੁਰਾਕਾਂ ਵਾਲੀਆਂ ਵੈਕਸੀਨ (ਜਿਵੇਂ ਕਿ ਕੋਵੈਕਸੀਨ ਅਤੇ ਕੋਵੀਸ਼ੀਲਡ) ਦੀਆਂ ਦੋਵੇਂ ਖੁਰਾਕਾਂ ਲੈਣ ਤੋਂ 2 ਹਫ਼ਤੇ ਬਾਅਦ ਹੀ ਉਸ ਵਿਅਕਤੀ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਮੰਨਿਆ ਜਾਂਦਾ ਹੈ।
ਸਿੰਗਲ ਡੋਜ਼ ਵੈਕਸੀਨ ਜਿਵੇਂ ਕਿ ਜੌਨਸਨ ਐਂਡ ਜੌਨਸਨ ਦੇ ਪ੍ਰਸੰਗ 'ਚ ਇੱਕ ਖੁਰਾਕ ਲੈਣ ਤੋਂ 2 ਹਫ਼ਤੇ ਬਾਅਦ ਹੀ ਕਿਸੇ ਵੀ ਵਿਅਕਤੀ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਮੰਨਿਆ ਜਾਂਦਾ ਹੈ।
BHU ਦੇ ਪ੍ਰੋਫੈਸਰਾਂ ਦੀ ਸਲਾਹ ਮੰਨਣ ਤੋਂ ਬਾਅਧ ਇਸ ਪਰਿਭਾਸ਼ਾ ਨੂੰ ਵੀ ਤਬਦੀਲ ਕਰਨ ਦੀ ਲੋੜ ਹੋਵੇਗੀ।
ਵਿਸ਼ਵ 'ਚ ਅਜਿਹੀ ਖੋਜ ਹੋਰ ਕਿੱਥੇ-ਕਿੱਥੇ ਹੋਈ ਹੈ?
BHU ਦੇ ਪ੍ਰੋਫੈਸਰਾਂ ਨੇ ਜਿਸ ਦਿਸ਼ਾ 'ਚ ਪਹਿਲ ਕੀਤੀ ਹੈ, ਉਸ ਦਿਸ਼ਾ 'ਚ ਦੁਨੀਆਂ ਦੇ ਦੂਜੇ ਦੇਸ਼ ਵੀ ਖੋਜ ਕਰ ਰਹੇ ਹਨ। ਕਈ ਹੋਰ ਖੋਜ ਰਸਾਲਿਆਂ 'ਚ ਵੀ ਇਸ ਤਰ੍ਹਾਂ ਦੀਆਂ ਖ਼ਬਰਾਂ ਪ੍ਰਕਾਸ਼ਤ ਹੋਈਆਂ ਹਨ।
ਇੰਪੀਰੀਅਲ ਕਾਲਜ ਲੰਡਨ ਦੀ ਵੈਬਸਾਈਟ 'ਤੇ ਸਿਹਤ ਸੈਕਸ਼ਨ 'ਚ ਪ੍ਰਕਾਸ਼ਿਤ ਹੋਏ ਇੱਕ ਲੇਖ 'ਚ ਕਿਹਾ ਗਿਆ ਹੈ ਕਿ ਵੈਕਸੀਨ ਦੀ ਸਿੰਗਲ ਡੋਜ਼ ਕੋਰੋਨਾ ਦੀ ਲਾਗ ਤੋਂ ਉੱਭਰ ਚੁੱਕੇ ਲੋਕਾਂ 'ਚ ਬੂਸਟਰ ਡੋਜ਼ ਦੀ ਤਰ੍ਹਾਂ ਕੰਮ ਕਰਦੀ ਹੈ। ਇਹ ਖੋਜ ਇਸ ਸਾਲ ਫਰਵਰੀ ਮਹੀਨੇ ਪ੍ਰਕਾਸ਼ਿਤ ਕੀਤੀ ਗਈ ਸੀ।
ਇਸ ਦੇ ਨਤੀਜੇ ਬ੍ਰਿਟੇਨ 'ਚ 51 ਲੋਕਾਂ 'ਤੇ ਕੀਤੇ ਗਏ ਅਧਿਐਨ 'ਤੇ ਆਧਾਰਿਤ ਸਨ। ਇੰਨ੍ਹਾਂ 'ਚੋਂ 24 ਲੋਕ ਕੋਰੋਨਾ ਦੀ ਲਾਗ 'ਤੋਂ ਉਭਰ ਚੁੱਕੇ ਸਨ। ਜਿੰਨ੍ਹਾਂ ਲੋਕਾਂ ਨੂੰ ਕੋਰੋਨਾ ਨਹੀਂ ਹੋਇਆ ਸੀ, ਉਨ੍ਹਾਂ ਦੇ ਸਰੀਰ 'ਚ ਵੈਕਸੀਨ ਦੀ ਪਹਿਲੀ ਖੁਰਾਕ ਦੇਣ ਲੱਗਣ ਤੋਂ ਬਾਅਦ ਐਂਟੀਬਾਡੀਜ਼ ਦੀ ਮਾਤਰਾ ਉਨ੍ਹੀ ਹੀ ਰਹੀ ਜਿੰਨ੍ਹੀ ਕਿ ਘੱਟ ਲੱਛਣ ਵਾਲੇ ਕੋਰੋਨਾ ਮਰੀਜ਼ਾਂ 'ਚ ਪਾਈ ਜਾਂਦੀ ਹੈ। ਜਦਕਿ ਦੂਜੇ ਪਾਸੇ ਕੋਰੋਨਾ ਤੋਂ ਠੀਕ ਹੋ ਚੁੱਕੇ ਲੋਕਾਂ 'ਚ ਵੈਕਸੀਨ ਦੀ ਪਹਿਲੀ ਖੁਰਾਕ ਤੋਂ ਬਾਅਦ ਬਹੁਤ ਵਧੇਰੇ ਐਂਟੀਬਾਡੀਜ਼ ਪਾਏ ਗਏ ਸਨ।
ਅਮਰੀਕਾ ਦੀ ਇੱਕ ਖੋਜ ਸੰਸਥਾ ਸੀਡਰ ਸਿਨਾਈ (Cedars Sinai) ਨੇ ਫਾਈਜ਼ਰ- ਬਾਇਓਏਨਟੇਕ ਟੀਕੇ ਬਾਰੇ ਵੀ ਅਜਿਹੀ ਹੀ ਖੋਜ ਕੀਤੀ ਹੈ। ਇਸ ਅਧਿਐਨ 'ਚ 228 ਲੋਕ ਸ਼ਾਮਲ ਸਨ। ਇਸ ਖੋਜ 'ਚ ਪਾਇਆ ਗਿਆ ਕਿ ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੇ ਜਾਣ ਤੋਂ ਬਾਅਦ ਜਿੰਨ੍ਹੀ ਐਂਟੀਬਾਡੀਜ਼ ਬਣੀ, ਉਹ ਕੋਰੋਨਾ ਲਾਗ ਤੋਂ ਬਚੇ ਲੋਕਾਂ ਨੂੰ ਦੋ ਖੁਰਾਕਾਂ ਦੇਣ ਤੋਂ ਬਾਅਦ ਬਣੀ ਹੈ।
ਇਹ ਵੀ ਪੜ੍ਹੋ:
https://www.youtube.com/watch?v=BEkrl6ZeKjs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '7142d1e8-66eb-4718-b8cb-4b206a82793e','assetType': 'STY','pageCounter': 'punjabi.india.story.57317045.page','title': 'ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ, ਕੀ ਵੈਕਸੀਨ ਦੀ ਇੱਕ ਖੁਰਾਕ ਹੀ ਕਾਫ਼ੀ ਹੈ?','author': 'ਸਰੋਜ ਸਿੰਘ','published': '2021-06-01T13:33:32Z','updated': '2021-06-01T13:33:32Z'});s_bbcws('track','pageView');

ਕੋਰੋਨਾਵਾਇਰਸ ਨਾਲ ਠੀਕ ਹੋ ਚੁੱਕੇ ਮਰੀਜ਼ਾਂ ਦੀ ਕਈ ਵਾਰ ਅਚਾਨਕ ਮੌਤ ਕਿਉਂ ਹੋ ਜਾਂਦੀ ਹੈ
NEXT STORY