''ਮੇਰੇ ਲਈ ਪਾਰਟੀ ਵਿੱਚੋਂ ਕੱਢਿਆ ਜਾਣਾ ਸਜ਼ਾ ਨਹੀਂ ਹੈ, ਇੱਕ ਗੋਲਡ ਮੈਡਲ ਹੈ। ਜੇ ਕਿਸਾਨ ਇਜਾਜ਼ਤ ਦੇਣਗੇ ਤੇ ਮੈਂ ਉਨ੍ਹਾਂ ਕੋਲ ਉੱਥੇ ਜਾਵਾਂਗਾ ਕਿਉਂਕਿ ਮੈਂ ਕਿਸੇ ਪਾਰਟੀ ਨਾਲ ਹੁਣ ਤਾਲੁਕ ਨਹੀਂ ਰੱਖਦਾ।''
ਇਹ ਸ਼ਬਦ ਅਨਿਲ ਜੋਸ਼ੀ ਦੇ ਹਨ, ਜਿਨ੍ਹਾਂ ਨੂੰ ਕਿਸਾਨ ਅੰਦੋਲਨ ਅਤੇ ਕਿਸਾਨਾਂ ਦੀ ਹਮਾਇਤ ਵਿੱਚ ਹਾਅ ਦਾ ਨਾਅਰਾ ਮਾਰਨ ਕਰਕ ਲੰਘੇ ਦਿਨੀਂ ਭਾਜਪਾ ਨੇ 6 ਸਾਲਾਂ ਲਈ ਸਸਪੈਂਡ ਕੀਤਾ ਸੀ।
ਅਨਿਲ ਜੋਸ਼ੀ ਭਾਜਪਾ ਦੇ ਸੀਨੀਅਰ ਆਗੂ ਸਨ ਤੇ ਭਾਜਪਾ-ਅਕਾਲੀ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੇ ਹਨ।
ਅਨਿਲ ਜੋਸ਼ੀ ਨੇ ਬਕਾਇਦਾ ਹੁਣ ਪ੍ਰੈੱਸ ਕਾਨਫਰੰਸ ਕਰਦਿਆਂ ਪਾਰਟੀ ਦੀ ਉਨ੍ਹਾਂ ਖ਼ਿਲਾਫ਼ ਇਸ ਕਾਰਵਾਈ ਬਾਰੇ ਗੱਲ ਕੀਤੀ ਹੈ।
ਉਨ੍ਹਾਂ ਕਿਹਾ, ''ਪੰਜਾਬ ਦੀ ਗੱਲ ਕਰਨਾ ਮੇਰਾ ਧਰਮ ਹੈ, ਪੰਜਾਬ ਐਗਰੀਕਲਚਰ ਸਟੇਟ ਹੈ ਪਰ ਪੰਜਾਬ 'ਚ ਕੋਈ ਇੰਡਸਟਰੀ ਨਹੀਂ ਹੈ ਤੇ ਕਿਸਾਨਾਂ ਦੇ ਹੱਕ ਵਿੱਚ ਨਾਅਰਾ ਲਾਉਣਾ ਗ਼ਲਤ ਨਹੀਂ ਹੈ। ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ।''
ਇਹ ਵੀ ਪੜ੍ਹੋ:
''ਪੰਜਾਬ 'ਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਤੇ ਇਸ ਵੇਲੇ ਪੂਰੇ ਦੇਸ਼ ਵਿੱਚ ਇਸ ਨੂੰ ਸਮਰਥਨ ਮਿਲ ਰਿਹਾ ਹੈ। ਸਮੇਂ ਸਿਰ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਤਾਂ ਸਥਿਤੀ ਨਿਘਾਰ ਵੱਲ ਨਹੀਂ ਆਉਣੀ ਸੀ।''
ਅਨਿਲ ਜੋਸ਼ੀ ਨੇ ਅੱਗੇ ਕਿਹਾ, ''ਅੰਨਦਾਤਾ ਦੀ ਬੇਕਦਰੀ ਹੋ ਰਹੀ ਸੀ, ਮੈਂ ਤਾਂ ਉਨ੍ਹਾਂ ਦੀ ਗੱਲ ਕੀਤੀ ਸੀ। ਜਿੱਥੇ ਅਸੀਂ ਸਿਆਸਤ ਕਰ ਰਹੇ ਹਾਂ ਤੇ ਜੇ ਉਨ੍ਹਾਂ ਲੋਕਾਂ ਦੀ ਕਦਰ ਨਹੀਂ ਕਰਾਂਗੇ ਤਾਂ ਸਾਨੂੰ ਸਿਆਸਤ ਕਰਨ ਦਾ ਵੀ ਕੋਈ ਹੱਕ ਨਹੀਂ।''
''ਬੀਜੇਪੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ, ਪਾਰਟੀਆਂ ਤੋਂ ਇਲਾਵਾ ਛੋਟੀਆਂ ਵੱਡੀਆਂ ਸੰਸਥਾਵਾਂ ਨੇ ਵੀ ਉਨ੍ਹਾਂ ਦੇ ਨਾਲ ਖੜ੍ਹੀਆਂ ਹੋਈਆਂ। ਬੀਜੇਪੀ ਦੇ ਵੀ 90 ਫੀਸਦ ਵਰਕਰ ਚਾਹੁੰਦੇ ਹਨ ਕਿ ਇਸ ਦਾ ਹੱਲ ਕਰਨਾ ਚਾਹੀਦਾ ਹੈ।''
ਅਨਿਲ ਜੋਸ਼ੀ ਨੇ ਮੁੜ ਦੁਹਰਾਇਆ ਕਿ, ''ਮੈਂ ਪਾਰਟੀ ਨੂੰ ਬਚਾਉਣ ਦੀ ਗੱਲ ਕੀਤੀ ਹੈ, ਖ਼ਰਾਬ ਕਰਨ ਦੀ ਨਹੀਂ। ਮੈਂ ਸਮਝਦਾਂ ਹਾਂ ਕਿ ਸਾਨੂੰ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੋਣਾ ਚਾਹੀਦਾ ਹੈ।''
ਉਨ੍ਹਾਂ ਕਿਹਾ ਕਿ ''ਪੰਜਾਬ ਬੀਜੇਪੀ ਨੂੰ ਕਿਸਾਨਾਂ ਨਾਲ ਖੜ੍ਹੇ ਹੋਣਾ ਚਾਹੀਦਾ ਸੀ ਤੇ ਮੈਂ ਤਾਂ ਕਿਸਾਨਾਂ ਦੇ ਹੱਕ ਵਿੱਚ ਇੱਕ ਹਾਅ ਦਾ ਨਾਅਰਾ ਮਾਰਿਆ ਸੀ। ਪੰਜਾਬ ਭਾਜਪਾ ਨੇ ਕੇਂਦਰ ਸਰਕਾਰ ਨੂੰ ਧੋਖੇ 'ਚ ਰੱਖਿਆ ਹੋਇਆ ਹੈ ਤੇ ਪੰਜਾਬ ਭਾਜਪਾ ਪ੍ਰਧਾਨ ਆਪਣੀ ਕੁਰਸੀ ਬਚਾਉਣ ਦੀ ਫਿਰਾਕ 'ਚ ਹਨ।''
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਅਨਿਲ ਜੋਸ਼ੀ ਨੇ ਕਿਹਾ, ''ਡੇਢ ਫੀਸਦੀ ਵੋਟ ਵੀ ਪੰਜਾਬ ਬੀਜੇਪੀ ਨੂੰ ਨਹੀਂ ਪਈ, ਪਾਰਟੀ ਭੁਲੇਖੇ ਵਿੱਚ ਹੈ।''
''ਪੰਜਾਬ ਬੀਜੇਪੀ ਨੇ ਆਪਣੇ ਆਲੇ-ਦੁਆਲੇ ਝੂਠ ਦੀ ਦੁਨੀਆ ਵਸਾ ਲਈ ਹੈ। ਪੰਜਾਬ ਬੀਜੇਪੀ ਦੇ ਲੀਡਰ ਲੋਕਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਰਹੇ ਅਤੇ ਕਿਉਂਕਿ ਮੈਂ ਵਰਕਰ ਦੀ ਗੱਲ ਕੀਤੀ ਸੀ, ਲੋਕਾਂ ਦੀ ਗੱਲ ਕੀਤੀ ਸੀ ਤਾਂ ਮੇਰੇ 'ਤੇ ਕਾਰਵਾਈ ਹੋਈ।''
ਅਨਿਲ ਜੋਸ਼ੀ ਮੁਤਾਬਕ ''ਪਾਰਟੀ ਦੇ ਅੰਦਰ ਦਾ ਲੋਕਤੰਤਰ ਖ਼ਤਮ ਹੋ ਚੁੱਕਿਆ ਹੈ ਅਤੇ ਪੰਜਾਬ ਪ੍ਰਧਾਨ ਨੂੰ ਚਾਹੀਦਾ ਸੀ ਕਿ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਦੀ ਇੱਕ ਟੀਮ ਲੈ ਕੇ ਕੇਂਦਰ ਸਰਕਾਰ ਕੋਲ ਜਾਂਦੇ ਤੇ ਸੱਚਾਈ ਦੱਸਦੇ।''
''ਮੋਦੀ ਸਾਹਿਬ ਦੀ ਸਰਕਾਰ ਬਹੁਤ ਚੰਗੀ ਤਰ੍ਹਾਂ ਚੱਲ ਰਹੀ ਸੀ, ਪੰਜਾਬ ਬੀਜੇਪੀ ਨੇ ਉਨ੍ਹਾਂ ਦੀ ਕਿਰਕਿਰੀ ਕਰਵਾਈ ਹੈ। ਮੈਂ ਤਾਂ ਮਿੱਟੀ ਨਾਲ ਮਿੱਟੀ ਹੋ ਕੇ ਪਾਰਟੀ ਦਾ ਕੰਮ ਕੀਤਾ ਪਰ ਪੰਜਾਬ ਬੀਜੇਪੀ ਨੂੰ ਚਾਪਲੂਸ ਚਾਹੀਦੇ ਹਨ।''
2022 ਚੋਣਾਂ ਬਾਰੇ ਜ਼ਿਕਰ ਕਰਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਚੋਣਾਂ ਨੂੰ ਹਾਲੇ ਸਮਾਂ ਪਿਆ ਹੈ ਤੇ ਮੈਂ ਸਿਆਸੀ ਤੌਰ 'ਤੇ ਕੀ ਕਰਾਂਗਾ, ਇਸ ਬਾਰੇ ਨਹੀਂ ਸੋਚਿਆ, ਹਾਲਾਂਕਿ ਮੈਨੂੰ ਫੋਨ ਆ ਰਹੇ ਹਨ।
ਅਨਿਲ ਜੋਸ਼ੀ ਨੇ ਪਹਿਲਾਂ ਕੀ ਕਿਹਾ ਸੀ
ਦਰਅਸਲ ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਉਨ੍ਹਾਂ ਨੇ ਆਪਣੀ ਹੀ ਸਰਕਾਰ ਦੇ ਆਗੂਆਂ 'ਤੇ ਸਵਾਲ ਚੁੱਕੇ ਸਨ।
ਬੀਤੇ ਦਿਨੀਂ ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਅਨਿਲ ਜੋਸ਼ੀ ਨੇ ਕਿਹਾ ਸੀ, "ਸਾਡੀ ਰੋਟੀ-ਬੇਟੀ ਦੀ ਸਾਂਝ ਹੈ। ਸਾਡਾ ਵਪਾਰ, ਪਿਆਰ ਕਿਸਾਨਾਂ ਨਾਲ ਹੈ। ਦੁਖ-ਸੁਖ 'ਚ ਨਾਲ ਖੜ੍ਹੇ ਹੁੰਦੇ ਹਾਂ, ਉਹ ਸਾਡੇ ਭਰਾ ਹੀ ਹਨ। ਸਾਨੂੰ ਤਾਂ ਆਪਣੇ ਲੋਕਾਂ ਨਾਲ ਖੜ੍ਹੇ ਹੋਣਾ ਚਾਹੀਦਾ ਹੈ। ਬੰਗਾਲੀ ਬੰਗਾਲ ਦੀ ਗੱਲ ਕਰਦਾ ਹੈ, ਯੂਪੀ ਵਾਲਾ ਯੂਪੀ ਦੀ ਗੱਲ ਕਰਦਾ ਅਸੀਂ ਕਿਉਂ ਨਹੀਂ ਪੰਜਾਬ ਦੀ ਗੱਲ ਕਰੀਏ।"
"ਮਤਲਬ ਅਸੀਂ ਦਿੱਲੀ ਹੀ ਗੱਲ ਕਰੀ ਜਾਈਏ, ਦਿੱਲੀ ਸਰਕਾਰ ਦੀ ਹੀ ਗੱਲ ਕਰੀ ਜਾਈਏ। ਸਰਕਾਰ ਤਾਂ ਸਭ ਦੀ ਹੁੰਦੀ ਹੈ। ਇਕੱਲੀ ਭਾਜਪਾ ਦੀ ਥੋੜ੍ਹੀ ਹੁੰਦੀ ਹੈ।"
ਅਨਿਲ ਜੋਸ਼ੀ ਨੇ ਪੰਜਾਬ ਭਾਜਪਾ ਆਗੂਆਂ ਨੂੰ ਕਿਸਾਨਾਂ ਨਾਲ ਖੜ੍ਹੇ ਹੋਣ ਦੀ ਸਲਾਹ ਦਿੰਦਿਆਂ ਕਿਹਾ ਸੀ, "ਇਸ ਕਰਕੇ ਸਾਨੂੰ ਵੀ ਲੱਤ ਲਾਉਣੀ ਚਾਹੀਦੀ ਹੈ। ਜੇ ਨਹੀਂ ਮੰਨਦੇ ਤਾਂ ਅਸੀਂ ਕਹਾਂਗੇ ਕਿ ਮੋਦੀ ਸਾਹਿਬ ਅਜੇ ਨਹੀਂ ਮੰਨਦੇ ਪਏ ਅਸੀਂ ਜ਼ੋਰ ਲਾ ਰਹੇ ਹਾਂ। ਉਨ੍ਹਾਂ ਨਾਲ ਅਸੀਂ ਖੜ੍ਹੇ ਤਾਂ ਹੋਈਏ। ਘੱਟੋ-ਘੱਟ ਸਾਡਾ ਵਰਕਰ ਤਾਂ ਪੀੜਤ ਨਹੀਂ ਹੋਵੇਗਾ। ਸਾਨੂੰ ਆਪਣੇ ਕਿਸਾਨ ਭਰਾਵਾਂ ਨਾਲ ਖੜ੍ਹੇ ਹੋਣ ਦੀ ਲੋੜ ਹੈ।"
ਖੇਤੀ ਕਾਨੂੰਨਾਂ ਬਾਰੇ ਅਨਿਲ ਜੋਸ਼ੀ ਦਾ ਕਹਿਣਾ ਹੈ, "ਬਿਨਾ ਤਿਆਰੀ ਇਹ ਕਾਨੂੰਨ ਜਲਦਬਾਜ਼ੀ ਵਿੱਚ ਤਿਆਰ ਹੋਏ ਹਨ। ਹੁਣ ਜੇ ਗੱਲ ਅੜ ਗਈ ਹੈ ਤਾਂ ਬੈਠ ਕੇ ਗੱਲ ਕਰ ਸਕਦੇ ਹਨ। ਵੱਡੀਆਂ-ਵੱਡੀਆਂ ਲੜਾਈਆਂ ਦਾ ਹੱਲ ਟੇਬਲ 'ਤੇ ਹੋ ਜਾਂਦਾ ਹੈ। ਇਹ ਕੋਈ ਵੱਡੀ ਗੱਲ ਨਹੀਂ ਹੈ।"
ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਸੀ, "ਪਹਿਲ ਤਾਂ ਪੰਜਾਬ ਭਾਜਪਾ ਯੂਨਿਟ ਨੂੰ ਕਰਨੀ ਚਾਹੀਦੀ ਹੈ। ਮੁੱਦਾ ਕੇਂਦਰ ਦਾ ਅਤੇ ਕੇਂਦਰ ਵਿੱਚ ਸਰਕਾਰ ਭਾਜਪਾ ਦੀ ਹੈ। ਕਿਸਾਨ ਇਸੇ ਕਰਕੇ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਹਨ ਕਿ ਇਨ੍ਹਾਂ ਦੀ ਸਰਕਾਰ ਕੇਂਦਰ ਵਿੱਚ ਹੈ ਅਤੇ ਇਹ ਸਾਡੀ ਗੱਲ ਨਹੀਂ ਕਰਦੇ ਪਏ।"
ਇਹ ਵੀ ਪੜ੍ਹੋ:
https://www.youtube.com/watch?v=i87qSPUnvV4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '578c6314-1db7-4862-8b9d-7fc44dfaf192','assetType': 'STY','pageCounter': 'punjabi.india.story.57793528.page','title': 'ਭਾਜਪਾ ਨੂੰ ਚਾਪਲੂਸਾਂ ਦੀ ਲੋੜ ਹੈ ਤੇ ਪ੍ਰਧਾਨ ਆਪਣੀ ਕੁਰਸੀ ਬਚਾਉਣ ਦੀ ਫਿਰਾਕ \'ਚ ਹੈ- ਅਨਿਲ ਜੋਸ਼ੀ','author': 'ਰਵਿੰਦਰ ਸਿੰਘ ਰੌਬਿਨ','published': '2021-07-11T05:11:56Z','updated': '2021-07-11T05:17:48Z'});s_bbcws('track','pageView');

ਪੰਜਾਬ ''ਚ ਮੁਫ਼ਤ ਬਿਜਲੀ: ਸਰਕਾਰ ਉੱਪਰ ਬੋਝ ਜਾਂ ਕਿਸਾਨਾਂ ਦੀ ਲੋੜ ਤੇ ਕੀ ਹੋ ਸਕਦਾ ਹੈ ਇਸਦਾ ਹੱਲ
NEXT STORY