ਪੰਜਾਬੀ ਗਾਇਕਾ ਸਿਮੀਰਨ ਕੌਰ ਧਾਦਲੀ ਦਾ ਇੱਕ ਗੀਤ 'ਲਹੂ ਦੀ ਆਵਾਜ਼' ਅੱਜਕੱਲ ਚਰਚਾ ਵਿੱਚ ਹੈ। ਇਸ ਗੀਤ ਦੇ ਬੋਲ ਕੁੜੀਆਂ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਉਨ੍ਹਾਂ ਦੇ ਪਹਿਰਾਵੇ 'ਤੇ ਟਿੱਪਣੀ ਕਰਦੇ ਹਨ।
ਇਸ ਗੀਤ ਵਿੱਚ ਸਿਮੀਰਨ ਕੌਰ ਨੇ ਪੰਜਾਬ ਦੇ ਪੁਰਾਣੇ ਸੱਭਿਆਚਾਰ ਵੇਲੇ ਅਤੇ ਮੌਜੂਦਾ ਸਮੇਂ ਦੀਆਂ ਕੁੜੀਆਂ ਦੀ ਤੁਲਨਾ ਕੀਤੀ ਹੈ।
ਉਨ੍ਹਾਂ ਦੇ ਤਾਜ਼ਾ ਗੀਤ ‘ਲਹੂ ਦੀ ਆਵਾਜ਼’ ਦੇ ਵੀਡੀਓ 'ਚ ਭਾਵੇਂ ਉਨ੍ਹਾਂ ਕੁੜੀਆਂ ਦੇ ਚਿਹਰੇ ਲੁਕਾਏ ਹੋਏ ਹਨ, ਜਿਨ੍ਹਾਂ ਦਾ ਜ਼ਿਕਰ ਸਿਮੀਰਨ ਵੱਲੋਂ ਗੀਤ ਵਿੱਚ ਕੀਤਾ ਜਾ ਰਿਹਾ ਹੈ ਪਰ ਕਈ ਥਾਂਵਾਂ 'ਤੇ ਪਛਾਣ ਨਜ਼ਰ ਵੀ ਆ ਰਹੀ ਹੈ।
ਸੋਸ਼ਲ ਮੀਡੀਆ 'ਤੇ ਇਸ ਗੀਤ ਦੇ ਵਿਸ਼ੇ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਕਈ ਲੋਕ ਸਿਮੀਰਨ ਦਾ ਪੱਖ ਲੈ ਰਹੇ ਹਨ ਅਤੇ ਕਈ ਲੋਕ ਮਿਮੀਰਨ ਦੇ ਇਸ ਗੀਤ 'ਤੇ ਸਵਾਲ ਚੁੱਕ ਰਹੇ ਹਨ।
ਇਹ ਵੀ ਪੜ੍ਹੋ:
ਇਹ ਗੀਤ ਸਿਮੀਰਨ ਕੌਰ ਧਾਦਲੀ ਦੇ ਯੂਟਿਊੂਬ ਚੈਨਲ 'ਤੇ 13 ਸਤੰਬਰ ਨੂੰ ਰਿਲੀਜ਼ ਹੋਇਆ ਸੀ। ਹੁਣ ਤੱਕ ਇਸ ਗੀਤ ਨੂੰ 21 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਗੀਤ ਨੂੰ ਲੈ ਕੇ ਲੋਕਾਂ ਦੀਆਂ ਪ੍ਰਤਿਕਿਰਿਆਵਾਂ ਵੱਖੋ-ਵੱਖਰੀਆਂ ਹਨ।
ਦਾਅਵਾ ਹੈ ਕਿ 16 ਸਤੰਬਰ ਦੀ ਸ਼ਾਮ ਨੂੰ ਸਿਮੀਰਨ ਕੌਰ ਧਾਦਲੀ ਦਾ ਢਾਈ ਲੱਖ ਤੋਂ ਵੱਧ ਫੋਲੋਅਰਜ਼ ਵਾਲਾ ਇੰਸਟਾਗ੍ਰਾਮ ਅਕਾਊਂਟ ਸਸਪੈਂਡ ਹੋ ਗਿਆ ਹੈ। ਹਾਲਾਂਕਿ, ਇਹ ਉਨ੍ਹਾਂ ਦਾ ਵੈਰੀਫ਼ਾਈਡ ਅਕਾਊਂਟ ਨਹੀਂ ਹੈ।
ਹਾਲਾਂਕਿ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨੇ ਸਿਮੀਰਨ ਦੇ ਟੀਮ ਮੈਂਬਰ ਸਹਿਜ ਪਾਲ ਸਿੱਧੂ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਸਿਮੀਰਨ ਦੇ ਇੰਸਟਾਗ੍ਰਾਮ ਅਕਾਊਂਟ ਸੰਸਪੈਂਡ ਹੋਣ ਦੀ ਤਸਦੀਕ ਕੀਤਾ ਹੈ ਅਤੇ ਕਿਹਾ ਕਿ ਉਹ ਇਹ ਅਕਾਊਂਟ ਰੀਕਵਰ ਕਰਨ ਵਿੱਚ ਲੱਗੇ ਹੋਏ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਸੋਸ਼ਲ ਮੀਡੀਆ ਉੱਤੇ ਚਰਚਾ ਕੀ?
ਸੋਸ਼ਲ ਮੀਡੀਆ 'ਤੇ ਇਸ ਗੀਤ ਦੇ ਕੰਟੈਂਟ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ। ਕਈ ਲੋਕ ਸਿਮੀਰਨ ਦਾ ਪੱਖ ਲੈ ਰਹੇ ਹਨ ਅਤੇ ਕਈ ਲੋਕ ਮਿਮੀਰਨ ਦੇ ਇਸ ਗੀਤ 'ਤੇ ਸਵਾਲ ਚੁੱਕ ਰਹੇ ਹਨ।
ਗੀਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਛਿੜੀ ਹੋਈ ਹੈ। ਕੋਈ ਮਿਮੀਰਨ ਦੇ ਗਾਣੇ ਦੀ ਤਾਰੀਫ਼ ਕਰ ਰਿਹਾ ਹੈ ਤਾਂ ਕੋਈ ਆਲੋਚਨਾ।
ਟਵਿੱਟਰ ਯੂਜ਼ਰ ਗੁਰਲੀਨ ਕੌਰ ਲਿਖਦੇ ਹਨ ਕਿ ਗੀਤ ਲਹੂ ਦੀ ਆਵਾਜ਼ ਦੀ ਤਾਰੀਫ਼ ਹੋਣੀ ਚਾਹੀਦੀ ਹੈ, ਕਿਉਂਕਿ ਸਿਮੀਰਨ ਤੱਥ ਦੱਸ ਰਹੇ ਹਨ।
https://twitter.com/prettyyouuuu/status/1437336571288567808
ਨਿਕੀਤਾ ਆਜ਼ਾਦ ਨੇ ਟਵੀਟ ਕੀਤਾ ਕਿ ਸਿਮੀਰਨ ਕੌਰ ਧਾਦਲੀ ਦਾ ਨਵਾਂ ਗੀਤ ਬਹੁਤ ਹੀ ਖ਼ਰਾਬ ਹੈ।
ਉਹ ਲਿਖਦੇ ਹਨ, ''ਇਹ ਰੇਪ ਸੱਭਿਆਚਾਰ ਦੀ ਵਡਿਆਈ ਕਰਦਾ ਹੈ, ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਸ਼ਰਮਸਾਰ ਕਰਦਾ ਹੈ, ਬਲਾਤਕਾਰ ਲਈ ਔਰਤਾਂ ਦੇ ਕੱਪੜਿਆਂ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ।”
https://twitter.com/Nikita_azad/status/1438093063231053825
ਟਵਿੱਟਰ 'ਤੇ ਹੀ ਰੁਪਿੰਦਰ ਨੇ ਲਿਖਿਆ ਕਿ ਇਹ ਗੀਤ ਬਹੁਤਿਆਂ ਦੇ ਮੂੰਹ ਤੇ ਚਪੇੜ ਵਾਂਗ ਵੱਜਿਆ ਹੋਣਾ।
https://twitter.com/iRoopinder/status/1437395868496195584
ਡਾ. ਰਵਨੀਤ ਕੌਰ ਨਾਮ ਦੇ ਯੂਜ਼ਰ ਨੇ ਲਿਖਿਆ, ''ਜਦੋਂ ਮੈਂ ਇਹ ਸੋਚਿਆ ਕਿ ਸਿਮੀਰਨ ਪੰਜਾਬੀ ਸੰਗੀਤ ਦਾ ਮੁਹਾਂਦਰਾ ਔਰਤਾਂ ਲਈ ਬਦਲੇਗੀ ਤਾਂ ਉਸ ਨੇ ਔਰਤਾਂ ਨੂੰ ਸ਼ਰਮਸਾਰ ਕਰਨ ਲਈ ਗੀਤ ਕੱਢਿਆ। ਆਖ਼ਿਰੀ ਚੀਜ਼ ਜੋ ਮੈਂ ਦੇਖਣਾ ਚਾਹਾਂਗੀ, ਉਹ ਹੈ ਔਰਤ ਦਾ ਔਰਤ ਖ਼ਿਲਾਫ਼ ਲਿਖਣਾ।''
https://twitter.com/_morphiine_/status/1437422576691650562
ਦਿ ਬੇਗਜ਼ੀ ਨਾ ਦੇ ਯੂਜ਼ਰ ਨੇ ਲਿਖਿਆ, ''ਟਵਿੱਟਰ ਉੱਤੇ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕੁਝ ਲੋਕ ਸਿਮੀਰਨ ਦਾ ਗੀਤ ਸਹਿਣ ਨਹੀਂ ਕਰ ਸਕਦੇ। ਮੈਨੂੰ ਇਹ ਸਮਝ ਨਹੀਂ ਆਉਂਦਾ, ਕੋਈ ਕੱਪੜਾ ਪਹਿਨਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਸ਼ਕਤ ਹੋ ਰਹੇ ਹੋ। ਲੋਕ ਸਿਰਫ਼ ਵੈਧਤਾ ਅਤੇ ਅਟੈਂਸਨ ਲੈਣ ਲਈ ਤਸਵੀਰਾਂ ਪਾਉਂਦੇ ਹਨ ਅਤੇ ਖ਼ੁਦ ਦੀ ਇਸ਼ਤਿਹਾਰਬਾਜ਼ੀ ਕਰਦੇ ਹਨ। ਸੱਚ ਦੁੱਖ ਪਹੁੰਚਾਉਂਦਾ ਹੈ।''
https://twitter.com/TheBagzy/status/1438020163199246336
ਹੈਰੀ ਢੀਂਡਸਾ ਨੇ ਲਿਖਿਆ, ''ਬੈਸਟ ਗੀਤ ਉਹ ਹੈ ਜੋ ਤੁਹਾਡੇ ਰੌਂਗਟੇ ਖੜ੍ਹੇ ਕਰ ਦੇਵੇ ਅਤੇ ਤੁਹਾਨੂੰ ਰੁਵਾ ਦੇਵੇ ਜਾਂ ਫ਼ਿਰ ਤੁਹਾਨੂੰ ਜਵਾਬ ਲੱਭਣ ਵਿੱਚ ਮਦਦ ਕਰੇ।''
https://twitter.com/harry_dhindsa22/status/1437798294709620745
ਕੌਣ ਹਨ ਮਿਮੀਰਨ ਕੌਰ ਧਾਦਲੀ?
ਸਿਮੀਰਨ ਆਪਣੇ ਬਾਰੇ ਦਸੰਬਰ 2019 ਦੀ ਇੱਕ ਇੰਟਰਵੀਊ ਵਿੱਚ ਦੱਸਦੇ ਹਨ ਕਿ ਬਚਪਨ ਤੋਂ ਗਾਉਣ ਤੇ ਲਿਖਣ ਦਾ ਸ਼ੌਕ ਸੀ ਅਤੇ ਲੋਕਾਂ ਨੇ ਇਸ ਚੀਜ਼ ਦੀ ਤਾਰੀਫ਼ ਕੀਤੀ।
ਉਨ੍ਹਾਂ ਦੱਸਿਆ ਕਿ ਲੋਕਾਂ ਨੇ ਹੱਲਾਸ਼ੇਰੀ ਦਿੱਤੀ ਕਿ ਇਸ ਖ਼ੇਤਰ ਵਿੱਚ ਉਹ ਵਧੀਆ ਕਰ ਸਕਦੇ ਹਨ।
ਉਨ੍ਹਾਂ ਮੁਤਾਬਕ ਲਗਭਗ 2017 ਤੋਂ ਉਹ ਦੋਸਤਾਂ, ਪਰਿਵਾਰਕ ਤੇ ਕਾਲਜ ਪ੍ਰੋਗਰਾਮਾਂ ਵਿੱਚ ਗਾਉਂਦੇ ਸਨ।
ਗਾਇਕੀ ਬਾਰੇ ਟ੍ਰੇਨਿੰਗ ਸਬੰਧੀ ਉਹ ਦੱਸਦੇ ਹਨ ਕਿ ਰਿਆਜ਼ ਦੇ ਨਾਲ-ਨਾਲ ਉਨ੍ਹਾਂ 3-4 ਮਹੀਨੇ ਸੰਗੀਤ ਵੀ ਸਿੱਖਿਆ ਹੈ।
ਸਿਮੀਰਨ ਮੁਤਾਬਕ ਉਹ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹਨ ਅਤੇ ਉਨ੍ਹਾਂ ਦੇ ਪਰਿਵਾਰ ਜਾਂ ਰਿਸ਼ਤੇਦਾਰੀ ਵਿੱਚ ਸੰਗੀਤ ਖ਼ੇਤਰ ਦੇ ਵਿੱਚ ਕੋਈ ਨਹੀਂ ਹੈ।
ਇਸੇ ਤਰ੍ਹਾਂ ਅਗਸਤ 2019 ਦੀ ਇੱਕ ਹੋਰ ਇੰਟਰਵੀਊ ਵਿੱਚ ਸਿਮੀਰਨ ਦੱਸਦੇ ਹਨ ਕਿ ਉਨ੍ਹਾਂ ਦਾ ਸਬੰਧ ਹਰਿਆਣਾ ਦੇ ਸ਼ਹਿਰ ਅੰਬਾਲਾ ਤੋਂ ਹੈ।
ਉਨ੍ਹਾਂ ਮੁਤਾਬਕ ਸਾਰੀ ਪੜ੍ਹਾਈ ਚੰਡੀਗੜ੍ਹ ਤੋਂ ਹੋਈ ਹੈ ਅਤੇ ਪਹਿਲਾਂ ਉਨ੍ਹਾਂ ਨੇ ਗਾਉਣਾ ਸ਼ੁਰੂ ਕੀਤਾ ਅਤੇ ਫ਼ਿਰ ਅੱਠਵੀਂ ਜਮਾਤ ਤੋਂ ਲਿਖਣਾ ਸ਼ੁਰੂ ਕੀਤਾ। ਉਨ੍ਹਾਂ ਮੁਤਾਬਕ ਸਭ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਕਵਿਤਾ ਲਿਖੀ ਸੀ।
ਲੰਘੇ ਦੋ ਸਾਲਾਂ ਦੌਰਾਨ ਉਨ੍ਹਾਂ ਦੇ ਕਈ ਗੀਤ ਮੁਕੰਮਲ ਤੌਰ 'ਤੇ ਰਿਕਾਰਡ ਹੋਏ ਅਤੇ ਵੀਡੀਓਜ਼ ਵੀ ਬਣੀਆਂ।
ਇਨ੍ਹਾਂ ਵਿੱਚੋਂ ਹੀ ਫ਼ਰਵਰੀ 2021 ਵਿੱਚ ਆਇਆ ਗੀਤ 'ਬਰੂਦ ਵਰਗੀ' ਗੀਤ ਉੱਤੇ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੀ ਇੱਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਗੀਤ ਦੀ ਚਰਚਾ ਹੋਰ ਵੱਧ ਗਈ।
ਇਹ ਵੀ ਪੜ੍ਹੋ:
https://www.youtube.com/watch?v=_6S8NDW3u0o
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'fed04bec-4b26-491a-8aa8-6dda12e4b01a','assetType': 'STY','pageCounter': 'punjabi.india.story.58598664.page','title': 'ਸਿਮੀਰਨ ਕੌਰ ਧਾਦਲੀ ਦੇ ਗਾਣੇ ਨਾਲ ਜੁੜਿਆ ਵਿਵਾਦ ਕੀ ਹੈ ਤੇ ਸੋਸ਼ਲ ਮੀਡੀਆ ਉੱਤੇ ਕੀ ਚਰਚਾ ਹੋ ਰਹੀ ਹੈ','published': '2021-09-17T12:41:48Z','updated': '2021-09-17T12:41:48Z'});s_bbcws('track','pageView');

ਨਿਊਜ਼ੀਲੈਂਡ ਨੇ ਪਾਕਿਸਤਾਨ ਦਾ ਦੌਰਾ ਮੈਦਾਨ ''ਚ ਉਤਰਨ ਤੋਂ ਕੁਝ ਵਕਤ ਪਹਿਲਾਂ ਰੱਦ ਕੀਤਾ, ਇਹ ਕਾਰਨ ਦੱਸਿਆ
NEXT STORY