ਹਿੰਦੂਆਂ ਵਿੱਚ ਪੈਦਾ ਹੋ ਰਿਹਾ ਹੈ ਬੇਭਰੋਸਗੀ ਦਾ ਸੰਕਟ
ਮਾਲਵਿਕਾ ਮਜੂਮਦਾਰ ਢਾਕਾ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਕੰਮ ਕਰਦੀ ਹੈ। ਉਨ੍ਹਾਂ ਦਾ ਆਪਣਾ ਘਰ ਫੇਨੀ ਵਿੱਚ ਅਤੇ ਸਹੁਰੇ ਨੋਆਖਾਲੀ ਜ਼ਿਲ੍ਹੇ ਵਿੱਚ ਹੈ।
ਜਿਨ੍ਹਾਂ ਇਲਾਕਿਆਂ ਵਿੱਚ ਤਿੰਨ ਦਿਨ ਤੱਕ ਪੂਜਾ ਪੰਡਾਲਾਂ ਅਤੇ ਮੰਦਿਰਾਂ 'ਤੇ ਹਮਲਾ ਹੋਇਆ, ਉਨ੍ਹਾਂ ਇਲਾਕਿਆਂ ਵਿੱਚ ਫੇਨੀ ਸਦਰ ਅਤੇ ਨੋਆਖਾਲੀ ਚੌਮੁਹਾਨੀ ਇਲਾਕਾ ਵੀ ਸ਼ਾਮਿਲ ਹੈ।
ਮਾਲਵਿਕਾ ਮਜੂਮਦਾਰ ਦੱਸਦੀ ਹੈ, "ਉਨ੍ਹਾਂ ਦੇ ਦੋਵੇਂ ਪਾਸੇ ਸਗੇ-ਸਬੰਧੀ ਹੁਣ ਡਰ ਦੇ ਮਾਰੇ ਘਰੋਂ ਬਾਹਰ ਨਹੀਂ ਨਿਕਲ ਰਹੇ ਹਨ। ਉਹ ਲੋਕ ਆਪਣੇ ਘਰਾਂ ਵਿੱਚ ਰਾਤਾਂ ਜਾਗ ਦੇ ਕੱਟਦੇ ਹਨ ਅਤੇ ਕਾਰੋਬਾਰੀ ਅਦਾਰਿਆਂ ਦੀ ਪਹਿਰੇਦਾਰੀ ਕਰਦੇ ਹਨ।
ਉਹ ਕਹਿੰਦੀ ਹੈ ਕਿ ਇਸ ਦੇਸ਼ ਵਿੱਚ ਉਹ ਅਤੇ ਉਨ੍ਹਾਂ ਦਾ ਪਰਿਵਾਰ ਕਿੰਨੇ ਸੁਰੱਖਿਅਤ ਹਨ, ਇਸ ਨੂੰ ਲੈ ਕੇ ਮਨ ਵਿੱਚ ਸ਼ੱਕ ਪੈਦਾ ਹੋ ਰਿਹਾ ਹੈ।
"ਦੇਸ਼ ਵਿੱਚ ਇੱਕ ਸਥਿਰ ਸਰਕਾਰ ਹੁੰਦਿਆਂ ਹੋਇਆਂ ਵੀ ਅਜਿਹੇ ਹਾਲਾਤ ਸਾਡੇ ਵਿੱਚੋਂ ਕੋਈ ਨਹੀਂ ਚਾਹੁੰਦਾ। ਸਾਡੇ ਵਿੱਚੋਂ ਜਿਹੜਾ ਵੀ ਸਮਰੱਥ ਹੈ, ਉਹ ਦੇਸ਼ ਛੱਡਣ ਦੀ ਗੱਲ ਕਦੇ ਨਹੀਂ ਸੋਚਦਾ ਸੀ, ਪਰ ਹੁਣ ਉਹ ਪਹਿਲੀ ਚਿੰਤਾ ਬਣ ਗਈ ਹੈ।"
ਹਮਲੇ ਦੀ ਸ਼ੁਰੂਆਤ ਦੁਰਗਾ ਪੂਜਾ ਦੌਰਾਨ 13 ਅਕਤੂਬਰ ਨੂੰ ਕੋਮਿੱਲਾ ਸ਼ਹਿਰ ਤੋਂ ਹੋਈ
ਉਹ ਸਵਾਲ ਕਰਦੀ ਹੈ, "ਇੱਥੇ ਅਸੀਂ ਕਿੰਨੇ ਕੁ ਸੁਰੱਖਿਅਤ ਹਾਂ? ਅਸੀਂ ਕੀ ਭਵਿੱਖ ਵਿੱਚ ਇੱਥੇ ਰਹਿ ਸਕਾਂਗੇ? ਸਾਡੀ ਅਗਲੀ ਪੀੜ੍ਹੀ, ਸਾਡੀ ਬੇਟੀ ਇੱਥੇ ਕਿੰਨੀ ਸੁਰੱਖਿਅਤ ਹੈ, ਹੁਣ ਇਹ ਸਵਾਲ ਮੇਰੇ ਦਿਮਾਗ਼ ਵਿੱਚ ਘੁੰਮ ਰਿਹਾ ਹੈ।"
ਬੰਗਲਾਦੇਸ਼ ਵਿੱਚ ਪਿਛਲੇ ਸਾਲਾਂ ਵਿੱਚ ਇਸਲਾਮ ਦੇ ਅਪਮਾਨ ਨੂੰ ਲੈ ਕੇ ਫੇਸਬੁਕ 'ਤੇ ਅਫ਼ਵਾਹਾਂ ਫੈਲਣ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਘਰਾਂ ਅਤੇ ਮੰਦਿਰਾਂ 'ਤੇ ਹਮਲੇ ਦੀਆਂ ਜੋ ਘਟਨਾਵਾਂ ਵਾਪਰੀਆਂ ਹਨ, ਉਹ ਸਾਰੇ ਇੱਕ ਪਿੰਡ ਜਾਂ ਇੱਕ ਖ਼ਾਸ ਇਲਾਕੇ ਤੱਕ ਹੀ ਸੀਮਤ ਸਨ।
ਪਰ ਇਸ ਵਾਰ ਦੁਰਗਾ ਪੂਜਾ ਦੌਰਾਨ ਜਿਸ ਤਰ੍ਹਾਂ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪੂਜਾ ਮੰਡਪਾਂ ਅਤੇ ਮੰਦਿਰਾਂ 'ਤੇ ਲਗਾਤਾਰ ਤਿੰਨ ਦਿਨ ਤੱਕ ਵੱਡੇ ਪੈਮਾਨੇ 'ਤੇ ਹਮਲੇ ਹੋਏ ਅਤੇ ਹਿੰਸਾ ਦੀਆਂ ਘਟਨਾਵਾਂ ਹੋਈਆਂ ਹਨ, ਅਜਿਹਾ ਪਿਛਲੇ ਕੁਝ ਸਮੇਂ ਤੋਂ ਕਦੇ ਨਹੀਂ ਦੇਖਿਆ ਗਿਆ।
ਇਹ ਵੀ ਪੜ੍ਹੋ-
ਪੂਜਾ ਮੰਡਪਾਂ ਅਤੇ ਮੰਦਿਰਾਂ 'ਤੇ ਤਿੰਨ ਦਿਨ ਤੱਕ ਹਮਲੇ ਹੋਏ
ਬੰਗਲਾਦੇਸ਼ ਵਿੱਚ ਹਿੰਦੂ, ਬੁੱਧ ਅਤੇ ਇਸਾਈ ਏਕਤਾ ਪਰੀਸ਼ਦ ਦੇ ਜਨਰਲ ਸਕੱਤਰ ਰਾਣਾ ਦਾਸਗੁਪਤਾ ਨੇ ਬੀਬੀਸੀ ਨੂੰ ਦੱਸਿਆ, "ਮਾਣਯੋਗ ਪ੍ਰਧਾਨ ਮੰਤਰੀ ਨੇ ਨਵਮੀ ਵਾਲੇ ਦਿਨ ਜੋ ਭਾਸ਼ਣ ਦਿੱਤਾ, ਉਸ ਭਾਸ਼ਣ ਤੋਂ ਬਾਅਦ ਉਨ੍ਹਾਂ ਵਿੱਚ (ਹਿੰਦੂ ਭਾਈਚਾਰੇ ਦੇ ਲੋਕਾਂ ਵਿੱਚ) ਵਿਸ਼ਵਾਸ਼ ਮੁੜ ਆਇਆ ਸੀ।"
"ਪਰ ਉਨ੍ਹਾਂ ਦੇ ਭਾਸ਼ਣ ਨੂੰ ਠੇਂਗਾ ਦਿਖਾਉਂਦਿਆਂ ਹੋਇਆਂ 15 ਤਰੀਕ ਨੂੰ ਚੌਮੁਹਾਨੀ ਵਿੱਚ ਜੋ ਘਟਨਾ ਘਟੀ, ਇਸ ਤੋਂ ਬਾਅਦ ਉਨ੍ਹਾਂ ਨੂੰ ਉਸ 'ਤੇ ਯਕੀਨ ਨਹੀਂ ਆ ਰਿਹਾ।"
ਢਾਕਾ ਵਿੱਚ ਸ਼ੁੱਕਰਵਾਰ ਨੂੰ ਹਿੰਸਕ ਵਿਰੋਧ ਪ੍ਰਦਰਸ਼ਨ ਹੋਏ
"ਵਿਸ਼ਵਾਸ਼ ਦੇ ਇਸ ਸੰਕਟ ਨੂੰ ਖ਼ਤਮ ਕਰਨ ਲਈ ਅਜੇ ਤੱਕ ਨਜ਼ਰ ਆਉਣ ਲਾਇਕ ਕੋਈ ਕਦਮ ਚੁੱਕਿਆ ਗਿਆ ਹੋਵੇ, ਅਜਿਹਾ ਸਾਨੂੰ ਨਜ਼ਰ ਨਹੀਂ ਆ ਰਿਹਾ ਹੈ।"
ਦਾਸਗੁਪਤਾ ਕਹਿੰਦੇ ਹਨ, "ਇਨ੍ਹਾਂ ਘਟਨਾਵਾਂ ਤੋਂ ਬਾਅਦ ਜੋ ਨੇਤਾ ਉਨ੍ਹਾਂ ਥਾਵਾਂ 'ਤੇ ਗਏ, ਉਹ ਸੱਚੇ ਦਿਲ ਨਾਲ ਉੱਥੇ ਗਏ, ਅਜਿਹਾ ਪੀੜਤਾਂ ਨੂੰ ਨਹੀਂ ਲਗਦਾ। ਉਨ੍ਹਾਂ ਨੂੰ ਲਗਦਾ ਹੈ ਕਿ ਉਹ ਸਿਰਫ਼ ਦਿਖਾਵੇ ਲਈ ਉੱਥੇ ਗਏ ਸਨ।"
ਆਵਾਮੀ ਲੀਗ ਵੱਲੋ ਕੀਤੇ ਗਏ ਯਤਨ
ਇਸ ਵਾਰ ਹਮਲੇ ਦੀ ਸ਼ੁਰੂਆਤ ਦੁਗਰਾ ਪੂਜਾ ਦੌਰਾਨ 13 ਅਕਤੂਬਰ ਨੂੰ ਯਾਨਿ ਅਸ਼ਟਮੀ ਵਾਲੇ ਦਿਨ ਕੋਮਿੱਲਾ ਸ਼ਹਿਰ ਨਾਲ ਹੋਈ। ਉੱਥੇ ਇੱਕ ਪੂਜਾ ਮੰਡਪ ਤੋਂ ਕੁਰਾਨ ਮਿਲਣ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੂਜਾ ਮੰਡਪਾਂ ਅਤੇ ਮੰਦਿਰਾਂ 'ਤੇ ਹਮਲੇ ਹੋਏ।
ਅਗਲੇ ਦਿਨ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਅਪਰਾਧੀਆਂ ਨੂੰ ਸਖ਼ਤ ਸਜ਼ਾ ਦੇਣ ਅਤੇ ਇਸ ਦੇ ਨਾਲ ਹੀ ਹਿੰਦੂ ਭਾਈਚਾਰੇ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ।
ਇਸ ਦੇ ਬਾਵਜੂਦ, ਸ਼ੁੱਕਰਵਾਰ ਨੂੰ ਮੂਰਤੀ ਵਿਸਰਜਨ ਵਾਲੇ ਦਿਨ ਢਾਕਾ ਸਣੇ ਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਸੰਘਰਸ਼, ਪੂਜਾ ਮੰਡਪਾਂ ਅਤੇ ਮੰਦਿਰਾਂ 'ਤੇ ਹਮਲਿਆਂ ਦੀਆਂ ਘਟਨਾਵਾਂ ਹੋਈਆਂ।
ਬੀਤੇ ਸ਼ਨੀਵਾਰ ਨੂੰ ਵੀ ਫੇਨੀ ਵਿੱਚ ਸੰਘਰਸ਼ ਹੋਇਆ।
ਇਨ੍ਹਾਂ ਸਾਰੀਆਂ ਘਟਨਾਵਾਂ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋਈ ਹੈ।
ਏਕਤਾ ਪਰੀਸ਼ਦ ਮੁਤਾਬਕ ਤਿੰਨ ਦਿਨਾਂ ਵਿੱਚ 60 ਮੰਡਪਾਂ 'ਤੇ ਹਮਲੇ, ਭੰਨਤੋੜ, ਲੁੱਟ-ਖਸੁਟ ਅਤੇ ਅੱਗ ਲਗਾਉਣ ਦੀਆਂ ਘਟਨਾਵਾਂ ਹੋਈਆਂ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਘਟਨਾ ਤੋਂ ਬਾਅਦ, ਆਵਾਮੀ ਲੀਗ ਦੇ ਜਨਰਲ ਸਕੱਤਰ ਓਬੈਦੁਲ ਕਾਦਰ ਅਤੇ ਪਾਰਟੀ ਦੇ ਹੋਰਨਾਂ ਨੇਤਾਵਾਂ ਅਤੇ ਕਈ ਮਹੱਤਵਪੂਰਨ ਮੰਤਰੀਆਂ ਨੇ ਇਸ ਮੁੱਦੇ 'ਤੇ ਚਰਚਾ ਕੀਤੀ।
ਅਜਿਹੇ ਬਿਆਨ ਵੀ ਆਏ ਕਿ ਸਰਕਾਰ ਨੂੰ ਹੋਰ ਸਾਵਧਾਨ ਹੋਣਾ ਚਾਹੀਦਾ ਸੀ। ਆਵਾਮੀ ਲੀਗ ਨੇ ਨੇਤਾਵਾਂ ਨੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ।
ਪਾਰਟੀ ਦੇ ਸੰਗਠਨ ਸਕੱਤਰ ਅਬੂ ਸਈਅਦ ਅਲ ਮਹਿਮੂਦ ਉਨ੍ਹਾਂ ਵਿੱਚੋਂ ਇੱਕ ਹਨ। ਉਨ੍ਹਾਂ ਕੋਲੋਂ ਪੁੱਛਿਆ ਕਿ ਇਸ ਵਾਰ ਜੋ ਵਿਸ਼ਵਾਸ ਦਾ ਸੰਕਟ ਪੈਦਾ ਹੋਇਆ ਹੈ, ਉਸ ਨੂੰ ਦੂਰ ਕਰਨ ਲਈ ਕੀ ਕੀਤਾ ਜਾ ਰਿਹਾ ਹੈ?
ਇਸ 'ਤੇ ਅਬੂ ਸਈਅਦ ਅਲ ਮਹਿਮੂਦ ਨੇ ਕਿਹਾ, "ਜਿਵੇਂ ਹੀ ਇਹ ਘਟਨਾ ਹੋਈ, ਉਸ ਦੇ ਅਗਲੇ ਦਿਨ ਅਸੀਂ ਸਾਰੇ ਤੁਰੰਤ ਪੀੜਤਾਂ ਨਾਲ ਮਿਲਣ ਪਹੁੰਚੇ ਅਤੇ ਉਨ੍ਹਾਂ ਦੀ ਹਿੰਮਤ ਬਣਾਈ।"
"ਹਰ ਥਾਂ ਨਹੀਂ ਜਾ ਸਕਣ 'ਤੇ ਵੀ ਸੰਕੇਤਕ ਤੌਰ 'ਤੇ ਭਰੋਸਾ ਦਿੱਤਾ ਕਿ ਦੇਸ਼ ਉਨ੍ਹਾਂ ਦੇ ਨਾਲ ਹੈ।"
ਉਹ ਕਹਿੰਦੇ ਹਨ, "ਦੁਰਗਾ ਪੂਜਾ ਦੌਰਾਨ ਅਸੀਂ ਪੂਰੇ ਦੇਸ਼ ਵਿੱਚ ਸਖ਼ਤ ਸੁਰੱਖਿਆ ਵਿਵਸਥਾ ਕੀਤੀ। ਇਹ ਕੋਸ਼ਿਸ਼ ਕੀਤੀ ਕਿ ਸਾਰੇ ਆਪਣੇ-ਆਪਣੇ ਧਰਮ ਦਾ ਸ਼ਾਂਤੀ ਨਾਲ ਪਾਲਣ ਕਰ ਸਕਣ। ਪਰ ਕੁਝ ਥਾਵਾਂ 'ਤੇ ਅਸੀਂ ਅਸਫ਼ਲ ਰਹੇ।"
ਏਕਤਾ ਪਰੀਸ਼ਦ ਦਾ ਇਲਜ਼ਾਮ ਹੈ ਕਿ ਹਮਲੇ ਵੇਲੇ ਸੁਰੱਖਿਆ ਬਲਾਂ ਦੇ ਮੈਂਬਰਾਂ ਨੇ ਕਈ ਥਾਵਾਂ 'ਤੇ ਕੁਝ ਨਹੀਂ ਕੀਤਾ ਅਤੇ ਕਿਤੇ-ਕਿਤੇ ਉਹ ਭੱਜ ਵੀ ਗਏ।"
ਸੰਗਠਨ ਨੇ ਪ੍ਰਸ਼ਾਸਨ 'ਤੇ ਹਮਲਿਆਂ ਅਤੇ ਜ਼ੁਲਮਾਂ ਨੂੰ ਰੋਕਣ ਵਿੱਚ ਅਸਫ਼ਲ ਰਹਿਣ ਦਾ ਇਲਜ਼ਾਮ ਲਗਾਇਆ ਹੈ।
ਅਬੂ ਸਈਅਦ ਅਲ ਮਹਿਮੂਦ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੀ ਅਸਫ਼ਲਤਾ ਦੀ ਜਾਂਚ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰਸ਼ਾਸਨ ਦੇ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ:
https://www.youtube.com/watch?v=scYSU4sqfYI
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': 'a4215309-12b6-4c6a-b82d-28e88ebd2258','assetType': 'STY','pageCounter': 'punjabi.international.story.58970104.page','title': 'ਬੰਗਲਾਦੇਸ਼ ਵਿੱਚ ਪੂਜਾ ਪੰਡਾਲਾਂ \'ਤੇ ਹਮਲੇ˸ ਹਿੰਦੂਆਂ \'ਚ ਬੇਭਰੋਸਗੀ ਦਾ ਕਿੰਨਾ ਕੁ ਸੰਕਟ ਪੈਦਾ ਕਰ ਰਹੇ','author': 'ਸ਼ਾਹਨਵਾਜ਼ ਪਰਵੀਨ','published': '2021-10-20T02:31:15Z','updated': '2021-10-20T02:31:15Z'});s_bbcws('track','pageView');

ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਨਵੀਂ ਪਾਰਟੀ ਬਣਾਉਣ ਦਾ ਐਲਾਨ, ਇੰਝ ਦਿੱਤੇ ਭਾਜਪਾ ਨਾਲ ਜਾਣ ਦੇ ਸੰਕੇਤ
NEXT STORY