ਭਾਰਤ ਦੀ ਨਰਿੰਦਰ ਮੋਦੀ ਸਰਕਾਰ ਨੇ ਡਿਜੀਟਲ ਕਰੰਸੀ ਉੱਤੇ ਕਾਨੂੰਨ ਬਣਾਉਣ ਦੀ ਦਿਸ਼ਾ ਵਿੱਚ ਕੰਮ ਸ਼ੁਰੂ ਕਰ ਦਿੱਤਾ ਹੈ। 29 ਨਵੰਬਰ ਨੂੰ ਸ਼ੁਰੂ ਹੋਣ ਜਾ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਇਸ ਬਾਰੇ ਇੱਕ ਬਿੱਲ ਲਿਆਂਦਾ ਜਾਵੇਗਾ।
ਮੰਗਲਵਾਰ ਨੂੰ ਲੋਕ ਸਭਾ ਨੇ ਸੰਸਦੀ ਇਜਲਾਸ ਲਈ ਆਪਣੀ ਕਾਰਜਸੂਚੀ ਵਿੱਚ ਜਨਤਕ ਕੀਤੀ ਹੈ।
ਇਸ ਕਾਰਜ ਯੋਜਨਾ ਵਿੱਚ 26 ਬਿੱਲਾਂ ਨੂੰ ਪੇਸ਼ ਕਰਨ ਦੀ ਗੱਲ ਕਹੀ ਗਈ ਹੈ। ਇਨ੍ਹਾਂ ਵਿੱਚ ਇੱਕ ਕ੍ਰਿਪਟੋ ਕਰੰਸੀ ਅਤੇ ਡਿਜੀਟਲ ਡਿਜੀਟਲ ਕਰੰਸੀ ਉੱਪਰ ਕਾਨੂੰਨ ਬਣਾਉਣ ਦਾ ਬਿੱਲ ਵੀ ਦਰਜ ਹੈ।
ਇਸ ਬਿੱਲ ਨੂੰ ਕ੍ਰਿਪਟੋ ਕੰਰਸੀ ਅਤੇ ਅਧਿਕਾਰਤ ਡਿਜੀਟਲ ਕਰੰਸੀ ਰੈਗੂਲੇਸ਼ਨ ਬਿੱਲ, 2021 ਦਾ ਨਾਮ ਦਿੱਤਾ ਗਿਆ ਹੈ।
ਲੋਕ ਸਭਾ ਨੇ ਆਪਣੀ ਕਾਰਜ ਯੋਜਨਾ ਵਿੱਚ ਦੱਸਿਆ ਹੈ ਕਿ ਇਸ ਬਿੱਲ ਨੂੰ ਲਿਆਉਣ ਦਾ ਮੰਤਵ ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੀ ਜਾਣ ਵਾਲੀ ਇੱਕ ਸੁਵਿਧਾਜਨਕ ਪ੍ਰਣਾਲੀ ਤਿਆਰ ਕਰਨਾ ਅਤੇ ਦੇਸ਼ ਵਿੱਚ ਸਾਰੀਆਂ ਗੈਰ-ਸਰਕਾਰੀ ਡਿਜੀਟਲ ਮੁਦਰਾਵਾਂ ਉੱਪਰ ਪਾਬੰਦੀ ਲਗਾਉਣਾ ਹੈ।
ਹਾਲਾਂਕਿ ਇਸ ਵਿੱਚ ਅੱਗੇ ਇਹ ਵੀ ਲਿਖਿਆ ਗਿਆ ਹੈਕਿ ਬਿੱਲ ਕੁਝ ਮਾਮਲਿਆਂ ਵਿੱਚ ਰਾਹਤ ਵੀ ਦਿੰਦਾ ਹੈ ਕਿ ਜਿਸ ਦੇ ਤਹਿਤ ਕ੍ਰਿਪਟੋ ਕਰੰਸੀ ਦੀ ਤਕਨੀਕ ਅਤੇ ਇਸ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।
ਇਹ ਵੀ ਪੜ੍ਹੋ:
ਦਿ ਹਿੰਦੂ ਦੀ ਰਿਪੋਰਟ ਮੁਤਾਬਕ ਪਿਛਲੀ 13 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਪਟੋ ਕਰੰਸੀ ਉੱਪਰ ਨਿਯਮ ਬਣਾਉਣ ਬਾਬਤ ਬੈਠਕ ਕੀਤੀ ਸੀ।
ਜਿਸ ਵਿੱਚ ਰਿਜ਼ਰਵ ਬੈਂਕ, ਗ੍ਰਹਿ ਅਤੇ ਵਿੱਤ ਮੰਤਰਾਲਾ ਦੇ ਉੱਚ ਅਧਿਕਾਰੀ ਸ਼ਾਮਲ ਹੋਏ ਸਨ।
ਇਸ ਬੈਠਕ ਵਿੱਚ ਸਹਿਮਤੀ ਬਣੀ ਸੀ ਕਿ ਵੱਡੇ-ਵੱਡੇ ਦਾਅਵਿਆਂ ਤੇ ਮਸ਼ਹੂਰੀਆਂ ਨਾਲ ਨੌਜਵਾਨਾਂ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ ਜਾਵੇ।
ਇਸ ਦੌਰਾਨ ਇਹ ਵੀ ਦੇਖਿਆ ਗਿਆ ਸੀ ਕਿ ਕ੍ਰਿਪਟੋ ਮਨੀ ਲਾਂਡਰਿੰਗ ਅਤੇ ਟੈਰਰ ਫੰਡਿੰਗ ਲਈ ਵਰਤੀ ਜਾ ਸਕਦੀ ਹੈ। ਇਸ ਲਈ ਸਰਕਾਰ ਨੂੰ ਫ਼ੌਰੀ ਇਸ ਦਿਸ਼ਾ ਵਿੱਚ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ।
ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਕ੍ਰਿਪਟੋ ਮਾਰਕਿਟ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਕ੍ਰਿਪਟੋ ਕਰੰਸੀ ਕੀ ਹੁੰਦੀ ਹੈ
ਕ੍ਰਿਪਟੋ ਕਰੰਸੀ ਕਿਸੇ ਵੀ ਕਰੰਸੀ ਦਾ ਇੱਕ ਡਿਜੀਟਲ ਰੂਪ ਹੈ। ਇਹ ਸਿੱਕੇ ਜਾਂ ਨੋਟ ਵਰਗੇ ਠੋਸ ਰੂਪ ਵਿੱਚ ਤੁਹਾਡੀ ਜੇਬ ਵਿੱਚ ਨਹੀਂ ਹੈ। ਇਹ ਪੂਰੀ ਤਰ੍ਹਾਂ ਆਨਲਾਈਨ ਹੈ ਅਤੇ ਬਿਜ਼ਨਸ ਦੇ ਤੌਰ 'ਤੇ ਬਿਨਾਂ ਕਿਸੇ ਨਿਯਮਾਂ ਦੇ ਇਸ ਰਾਹੀਂ ਕਾਰੋਬਾਰ ਕੀਤਾ ਜਾਂਦਾ ਹੈ।
ਇਹ ਕਿਸੇ ਸਰਕਾਰ ਜਾਂ ਕਿਸੇ ਰੈਗੂਲੇਟਰੀ ਅਥਾਰਟੀ ਦੁਆਰਾ ਜਾਰੀ ਨਹੀਂ ਕੀਤਾ ਜਾਂਦਾ ਹੈ।
ਕੇਂਦਰੀ ਰਿਜ਼ਰਵ ਬੈਂਕ ਨੇ ਇਸ ਸਾਲ ਇੱਕ ਵਾਰ ਫਿਰ ਡਿਜੀਟਲ ਕਰੰਸੀ ਕਾਰਨ ਸਾਈਬਰ ਧੋਖਾਧੜੀ ਦਾ ਮੁੱਦਾ ਉਠਾਇਆ ਹੈ।
2018 ਵਿੱਚ, RBI ਨੇ ਬੈਂਕਾਂ ਅਤੇ ਨਿੱਜੀ ਕੰਟਰੋਲ ਵਾਲੀਆਂ ਵਿੱਤੀ ਸੰਸਥਾਵਾਂ ਨੂੰ ਕ੍ਰਿਪਟੋਕਰੰਸੀ ਲੈਣ-ਦੇਣ ਦਾ ਸਮਰਥਨ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ।
ਪਰ ਮਾਰਚ 2020 ਵਿੱਚ, ਭਾਰਤ ਦੀ ਸੁਪਰੀਮ ਕੋਰਟ ਨੇ ਆਰਬੀਆਈ ਦੀ ਪਾਬੰਦੀ ਦੇ ਖਿਲਾਫ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਰਕਾਰ ਨੂੰ 'ਇਸ ਮਾਮਲੇ 'ਤੇ ਫੈਸਲਾ ਲੈ ਕੇ ਕਾਨੂੰਨ ਬਣਾਉਣਾ ਚਾਹੀਦਾ ਹੈ।'
ਕ੍ਰਿਪਟੋ ਕਰੰਸੀ ਦਾ ਭਾਰਤ 'ਚ ਕਾਰੋਬਾਰ
ਰਿਜ਼ਰਵ ਬੈਂਕ ਨੇ ਇਸ ਸਾਲ ਮੁੜ ਤੋਂ ਡਿਜੀਟਲ ਕਰੰਸੀ ਦੇ ਕਾਰਨ ਸਾਈਬਰ ਧੋਖਾਧੜੀ ਦੇ ਮੁੱਦੇ ਨੂੰ ਚੁੱਕਿਆ ਹੈ।
2018 ਵਿੱਚ ਆਰਬੀਆਈ ਨੇ ਕ੍ਰਿਪਟੋ ਕਰੰਸੀ ਦੇ ਲੈਣ-ਦੇਣ ਬਾਰੇ ਬੈਂਕਾਂ ਅਤੇ ਵਿੱਤੀ ਅਦਾਰਿਆਂ ਉੱਪਰ ਪਾਬੰਦੀ ਲਗਾ ਦਿੱਤੀ ਸੀ।
ਹਾਲਾਂਕਿ ਮਾਰਚ 2020 ਵਿੱਚ ਭਾਰਤੀ ਸੁਪਰੀਮ ਕੋਰਟ ਨੇ ਰਿਜ਼ਰਵ ਬੈਂਕ ਦੇ ਖ਼ਿਲਾਫ਼ ਫ਼ੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਸਰਕਾਰ ਨੂੰ ਇਸ ਬਾਰੇ ਕੋਈ ਫ਼ੈਸਲਾ ਲੈਂਦੇ ਹੋਏ ਇਸ ਬਾਰੇ ਕੋਈ ਕਾਨੂੰਨ ਬਣਾਉਣਾ ਚਾਹੀਦਾ ਹੈ।
ਮਾਰਚ ਵਿੱਚ ਰਿਜ਼ਰਵ ਬੈਂਕ ਨੇ ਇੱਕ ਵਾਰ ਕਿਹਾ ਸੀ ਕਿ ਭਾਰਤ ਨੂੰ ਆਪਣੀ ਕ੍ਰਿਪਟੋ ਕਰੰਸੀ ਜਾਰੀ ਕਰਨ ਅਤੇ ਉਸ ਦੇ ਪ੍ਰਚਲਣ ਲਈ ਵਿਕਲਪ ਤਲਾਸ਼ ਰਹੀ ਹੈ।
ਸਰਕਾਰ ਦੇ ਫ਼ੈਸਲੇ ਬਾਰੇ ਇੱਕ ਨਜ਼ਰੀਆ ਇਹ ਵੀ ਬੇਹੱਦ ਫ਼ੈਸਲਾਕੁਨ ਹੋਵੇਗਾ ਕਿ ਭਾਰਤ ਵਿੱਚ ਇਸ ਮੁਦਰਾ ਦੀ ਵਰਤੋਂ ਕਿਵੇਂ ਹੋਵੇਗੀ।
ਇਸ ਦਾ ਕੋਈ ਅਧਿਕਾਰਿਤ ਅੰਕੜਾ ਨਹੀਂ ਹੈ ਕਿ ਕਿੰਨੇ ਭਾਰਤੀਆਂ ਕੋਲ ਕ੍ਰਿਪਟੋ ਕਰੰਸੀ ਹੈ ਜਾਂ ਕਿੰਨੇ ਲੋਕ ਇਸ ਵਿੱਚ ਕਾਰੋਬਾਰ ਕਰਦੇ ਹਨ।
ਪਰ ਕਈ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕਰੋੜਾਂ ਲੋਕ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰ ਰਹੇ ਹਨ ਅਤੇ ਮਹਾਮਾਰੀ ਦੇ ਦੌਰਾਨ ਇਸ ਵਿੱਚ ਵਾਧਾ ਹੋਇਆ ਹੈ।
ਕ੍ਰਿਪਟੋ ਕਰੰਸੀ ਬਿੱਲ ਉੱਪਰ ਸਰਕਾਰ ਦੀ ਖ਼ਾਮੋਸ਼ੀ
ਆਰਬੀਆਈ ਕਾਫ਼ੀ ਸਮੇਂ ਤੋਂ ਆਪਣੀ ਡਿਜੀਟਲ ਕਰੰਸੀ ਜਾਰੀ ਕਰਨ ਦੀ ਦਿਸ਼ਾ ਵਿੱਚ ਸੋਚ ਰਿਹਾ ਹੈ। ਹਾਲਾਂਕਿ ਹਾਲੇ ਤੱਕ ਤੈਅ ਨਹੀਂ ਹੈ ਕਿ ਇਸ ਦਾ ਪਾਇਲਟ ਪ੍ਰੋਜੈਕਟ ਕਦੋਂ ਤੱਕ ਸ਼ੁਰੂ ਹੋ ਸਕਦਾ ਹੈ।
ਹਾਲੇ ਤੱਕ ਇਸ ਬਿਲ ਦੀ ਸਟੀਕ ਰੂਪਰੇਖਾ ਜਨਤਕ ਨਹੀਂ ਕੀਤੀ ਗਈ ਹੈ ਅਤੇ ਨਾ ਨੀ ਇਸ ਬਾਰੇ ਕੋਈ ਜਨਤ ਵਿਚਾਰ ਸ਼ੁਰੂ ਹੋਇਆ ਹੈ।
ਵਿੱਤ ਮੰਤਰਾਲਾ ਵੱਲੋਂ ਕਾਫ਼ੀ ਸਮੇਂ ਤੋਂ ਇਸ ਬਿਲ ਬਾਰੇ ਕੁਝ ਨਹੀਂ ਕਿਹਾ ਜਾ ਰਿਹਾ ਹੈ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਬਿੱਲ ਅਗਸਤ ਵਿੱਚ ਕੈਬਨਿਟ ਦੀ ਪ੍ਰਵਾਨਗੀ ਮਗਰੋਂ ਤਿਆਰ ਕੀਤਾ ਗਿਆ ਹੈ।
ਇਸ ਬਿੱਲ ਬਾਰੇ ਕਈ ਸਵਾਲ ਜੁੜੇ ਹਨ ਕਿਉਂਕਿ ਕ੍ਰਿਪਟੋ ਕੰਰਸੀ ਵਿੱਚ ਕਈ ਲੋਕਾਂ ਦਾ ਨਿਵੇਸ਼ ਹੈ।
ਜੇ ਸਰਕਾਰ ਸਾਰੀਆਂ ਕ੍ਰਿਪਟੋ ਕਰੰਸੀਆਂ ਉੱਪਰ ਪਾਬੰਦੀ ਲਗਾ ਦਿੰਦੀ ਹੈ ਤਾਂ ਉਨ੍ਹਾਂ ਪੂੰਜੀਕਾਰਾਂ ਦਾ ਕੀ ਹੋਵੇਗਾ। ਇਸ ਬਾਰੇ ਅਜੇ ਸਪੱਸ਼ਟਤਾ ਦੀ ਕਮੀ ਹੈ।
ਹਾਲਾਂਕਿ ਮੋਦੀ ਸਰਕਾਰ ਦੇ ਕ੍ਰਿਪਟੋ ਕਰੰਸੀ ਬਾਰੇ ਉਦੇਸ਼ ਕੁਝ ਹੋਰ ਵੀ ਹਨ।
ਕ੍ਰਿਪਟੋ ਕਰੰਸੀ ਪਿਛਲੀ ਤਕਨੀਕ ਕੀ ਹੈ
ਫ਼ਰਜ਼ ਕਰੋ ਕਿ ਤੁਸੀਂ ਖ਼ਰੀਦਾਰੀ ਕਰ ਰਹੇ ਹੋ ਅਤੇ ਤੁਹਾਡਾ ਕਾਰਡ ਕੰਮ ਨਹੀਂ ਕਰ ਰਿਹਾ ਹੈ। ਪਤਾ ਲਗਦਾ ਹੈ ਕਿ ਤੁਹਾਡੇ ਬੈਂਕ ਦਾ ਸਰਵਰ ਡਾਊਨ ਚੱਲ ਰਿਹਾ ਹੈ ਅਤੇ ਹੁਣ ਤੁਸੀਂ ਅਤੇ ਕਈ ਹੋਰ ਗਾਹਕ ਕਿਸੇ ਕਿਸਮ ਦਾ ਲੈਣ-ਦੇਣ ਨਹੀਂ ਕਰ ਸਕਦੇ।
ਹੁਣ ਜੇ ਦੁਕਾਨਦਾਰ ਤੁਹਾਡੇ ਬੈਂਕ ਦੇ ਖਾਤੇ ਨੂੰ ਦੇਖ ਸਕਦਾ ਹੋਵੇ ਅਤੇ ਤੁਹਾਡੇ ਕਾਰਡ ਵਿੱਚ ਬਕਾਇਆ ਵੀ ਦੇਖ ਸਕਦਾ ਹੋਵੇ। ਇਹ ਖਾਤਾ ਜਦੋਂ ਵੀ ਤੁਸੀਂ ਕੋਈ ਲੈਣ-ਦੇਣ ਕਰੋ ਤਾਂ ਅਪਡੇਟ ਕੀਤਾ ਜਾਂਦਾ ਹੈ।
ਅਜਿਹੀ ਸਥਿਤੀ ਵਿੱਚ ਹੋਵੇਗਾ ਇਹ ਕਿ ਤੁਹਾਡਾ ਕ੍ਰੈਡਿਟ ਤੇ ਡੈਬਿਟ ਕਾਰਡ ਚਲਦਾ ਰਹੇਗਾ।
ਇਹ ਚਮਤਕਾਰ ਹੈ ਕ੍ਰਿਪਟੋ ਕੰਰਸੀ ਦੇ ਪਿੱਛੇ ਕੰਮ ਕਰਨ ਵਾਲੀ ਡਿਸਟਰੀਬਿਊਟਰ ਲੈਜਰ (ਅਜਿਹੀ ਵਹੀ ਜਿਸ ਨੂੰ ਬਹੁਤ ਸਾਰੇ ਲੋਕ ਸੰਭਾਲਦੇ ਹਨ। ਇਸ ਦਾ ਮਤਲਬ ਹੈ ਕਿ ਤੁਹਾਡੀਆਂ ਵਿੱਤੀ ਲੈਣ-ਦੇਣਦਾਰੀਆਂ ਦਾ ਲੇਖਾ ਸਿਰਫ਼ ਤੁਹਾਡੇ ਬੈਂਕ ਕੋਲ ਨਹੀਂ ਹੈ।
ਸਗੋਂ ਕਈ ਲੋਕ ਤੁਹਾਡਾ ਖਾਤਾ ਸੰਭਾਲ ਰਹੇ ਹਨ, ਕਿ ਤੁਸੀਂ ਕਦੋਂ ਕੁਝ ਖ਼ਰੀਦਿਆ ਅਤੇ ਕਦੋਂ ਕੁਝ ਵੇਚਿਆ।) ਇਸ ਨੂੰ ਬਲੌਕਚੇਨ ਟੈਕਨੌਲੋਜੀ ਵੀ ਕਿਹਾ ਜਾਂਦਾ ਹੈ।
ਇਹ ਸੰਕਲਪ ਪੜ੍ਹਨ-ਸੁਣਨ ਨੂੰ ਜਿੰਨਾ ਸੌਖਾ ਲਗਦਾ ਹੈ ਉਨਾ ਹੈ ਨਹੀਂ ਪਰ ਹੁਣ ਇਹ ਤਕਨੀਕ ਕ੍ਰਿਪਟੋ ਕਰੰਸੀ ਦੇ ਪ੍ਰਬੰਧਨ ਤੋਂ ਕਈ ਕਦਮ ਅੱਗੇ ਚਲੀ ਗਈ ਹੈ।
ਇਸ ਸੰਕਲਪ ਦੀ ਬੁਨਿਆਦ ਕਿ ਵਹੀ ਕਿਸੇ ਇੱਕ ਸੰਸਥਾ ਕੋਲ ਨਾ ਹੋ ਕੇ ਬਹੁਤ ਸਾਰੇ ਲੋਕਾਂ ਕੋਲ ਹੈ। ਉਸ ਨੇ ਮੁਦਰਾ ਦੇ ਭਵਿੱਖ ਲਈ ਨਵੀਂ ਸੰਭਾਵਨਾਵਾਂ ਖੋਲ੍ਹੀਆਂ ਹਨ।
ਕ੍ਰਿਪਟੋ ਪੱਖੀ ਇਸ ਨੂੰ ਮੁਦਰਾ ਦਾ ਲੋਕਤੰਰੀਕਰਨ ਕਹਿ ਰਹੇ ਹਨ। ਬਲੌਕਚੇਨ ਤਕਨੀਕ ਦੀ ਵਰਤੋਂ ਬਾਰੇ ਹੋਰ ਵੀ ਕਈ ਵਿਚਾਰ ਹਵਾ ਵਿੱਚ ਹਨ।
ਲਗਜ਼ਮਬਰਗ ਯੂਨੀਵਰਸਿਟੀ ਵਿੱਚ ਵਿੱਤੀ ਸੇਵਾਵਾਂ ਦੇ ਮਾਹਰ ਪ੍ਰੋਫ਼ੈਸਰ ਗਿਲਬਰਟ ਫਰਿਜਨ ਕਹਿੰਦੇ ਹਨ ਕਿ ਫ਼ਰਜ਼ ਕਰੋ ਕਿਸੇ ਯੂਨੀਵਰਸਿਟੀ ਤੋਂ ਤੁਸੀਂ ਜੋ ਵੀ ਡਿਗਰੀਆਂ-ਡਿਪਲੋਮੇ ਕੀਤੇ ਹਨ, ਉਨ੍ਹਾਂ ਦਾ ਰਿਕਾਰਡ ਸਿਰਫ਼ ਉਸ ਯੂਨੀਵਰਿਸਟੀ ਕੋਲ ਨਾ ਹੋਵੇ ਸਗੋਂ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਕੋਲ ਇਸ ਦੀਆਂ ਕਾਪੀਆਂ ਹੋਣ।
ਇਸ ਤਰੀਕੇ ਨਾਲ ਬੜੇ ਹੀ ਸੁਖਾਲੇ ਤਰੀਕੇ ਨਾਲ ਸਰਟੀਫਿਕੇਟਾਂ ਦੀ ਜਾਂਚ ਕੀਤੀ ਜਾ ਸਕੇਗੀ ਅਤੇ ਜਾਅਲਸਾਜ਼ੀਆਂ ਵਿੱਚ ਕਮੀ ਆਏਗੀ।
ਫਿਰ ਵੀ ਫਰਿਜਨ ਸਾਵਧਾਨ ਕਰਦੇ ਹਨ ਕਿ ਇੱਕ ਵਹੀ ਦੀਆਂ ਅਣਗਿਣਤ ਨਕਲਾ ਬਣਾ ਲੈਣ ਨਾਲ ਹੀ ਇਹ ਤਕਨੀਕ ਸਿੱਕੇਬੰਦ ਨਹੀਂ ਜਾਵੇਗੀ ਸਗੋਂ ਇਸ ਉਦੇਸ਼ ਲਈ ਹੋਰ ਵੀ ਉਪਰਾਲੇ ਕਰਨੇ ਪੈਣਗੇ।
ਹਾਲਾਂਕਿ ਜੇ ਇੱਕ ਵਾਰ ਇਹ ਤਕਨੀਕੀ ਦਿੱਕਤਾ ਸੁਲਝਾਅ ਲਈਆਂ ਜਾਣ ਤਾਂ ਇਸ ਤਕਨੀਕ ਦੇ ਲਾਭ ਕਿਆਸ ਤੋਂ ਬਾਹਰ ਦੱਸੇ ਜਾਂਦੇ ਹਨ।
ਇਸੇ ਦੀ ਇੱਕ ਹੋਰ ਮਿਸਾਲ ਹੈ ਸਵੀਡਨ ਲੈਂਡ ਰਿਕਾਰਡ ਲਈ ਬਲੌਕਚੇਨ ਤਕਨੌਲੋਜੀ ਦੀ ਸ਼ੁਰੂਆਤ ਕੀਤੀ ਗਈ ਹੈ।
ਜਾਇਦਾਦ ਦੀ ਵੇਚ-ਖ਼ਰੀਦ ਨਾਲ ਸੰਬਧਿਤ ਰਿਕਾਰਡ ਜਾਇਦਾਦ ਨਾਲ ਜੁੜੀਆਂ ਸਾਰੀਆਂ ਧਿਰਾਂ ਕੋਲ ਰਿਕਾਰਡ ਦੀਆਂ ਨਕਲਾਂ ਹਨ।
ਇਸ ਦੀ ਮਦਦ ਨਾਲ ਕਿਸੇ ਵੀ ਸੌਦੇ ਵਿੱਚ ਵੜਨ ਤੋਂ ਪਹਿਲਾਂ ਕੋਈ ਸੰਭਾਵੀ ਗਾਹਕ, ਦਲਾਲ, ਮਾਲੀਆ ਵਿਭਾਗ ਤੁਰੰਤ ਹੀ ਉਸ ਜ਼ਮੀਨ ਦੀ ਸਾਰੀ ਜਨਮ-ਪੱਤਰੀ ਦੇਖ ਸਕਦੇ ਹਨ।
ਇਸ ਨਾਲ ਜ਼ਮੀਨਾਂ ਦੀ ਜਾਅਲੀ ਵੇਚ-ਵਟਾਂਦਰੇ ਉੱਪਰ ਰੋਕ ਲਗਾਉਣ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ:
ਇਹ ਵੀ ਵੇਖੋ:
https://www.youtube.com/watch?v=GEQv1PzwXvo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '107bdd48-e58f-4c3d-ab1b-2a1f69366a71','assetType': 'STY','pageCounter': 'punjabi.india.story.59397910.page','title': 'ਕ੍ਰਿਪਟੋ ਕਰੰਸੀ ਕੀ ਹੁੰਦੀ ਹੈ, ਇਹ ਕੰਮ ਕਰਦੀ ਹੈ ਅਤੇ ਸਰਕਾਰ ਇਸ ਉੱਤੇ ਪਾਬੰਦੀ ਕਿਉਂ ਲਗਾ ਰਹੀ ਹੈ','published': '2021-11-24T07:13:59Z','updated': '2021-11-24T07:13:59Z'});s_bbcws('track','pageView');
ਸਿੱਖ ਬਣਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ
NEXT STORY