ਨੌਂ ਮਈ ਨੂੰ ਰੂਸ ਦੀ ਰਾਜਧਾਨੀ ਮਾਸਕੋ ਅਤੇ ਹੋਰ ਸ਼ਹਿਰਾਂ ਵਿੱਚ ਹਰ ਸਾਲ ਮਿਲਟਰੀ ਪਰੇਡ ਹੁੰਦੀ ਹੈ। ਇਹ ਦਿਨ 1945 ਵਿੱਚ ਜਰਮਨੀ ਉੱਪਰ ਰੂਸ ਦੀ ਜਿੱਤ ਦੀ ਸਾਲਗਿਰ੍ਹਾ ਵਜੋਂ ਮਨਾਇਆ ਜਾਂਦਾ ਹੈ।
ਵਲਾਦੀਮੀਰ ਪੁਤਿਨ ਦੇ ਕਾਰਜਕਾਲ ਦੌਰਾਨ ਵਿਕਟਰੀ ਡੇ ਦੀ ਪਰੇਡ ਰੂਸ ਦੀ ਫ਼ੌਜੀ ਸ਼ਕਤੀ ਦੀ ਨਿਮਾਇਸ਼ ਦਾ ਰੂਪ ਧਾਰਨ ਕਰ ਗਈ ਹੈ। ਇਸ ਦੌਰਾਨ ਦੂਜੇ ਵਿਸ਼ਵ ਯੁੱਧ ਵਿੱਚ ਮਾਰੇ ਗਏ ਰੂਸੀ ਫ਼ੌਜੀਆਂ ਦੀ ਕੁਰਬਾਨੀ ਨੂੰ ਵੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
ਦੂਜੇ ਵਿਸ਼ਵ ਯੁੱਧ ਦੌਰਾਨ ਰੂਸ ਦੇ 2.7 ਲੱਖ ਨਾਗਰਿਕਾਂ ਦੀ ਮੌਤ ਹੋਈ ਸੀ। ਇਹ ਉਸ ਜੰਗ ਵਿੱਚ ਸ਼ਾਮਲ ਕਿਸੇ ਵੀ ਦੇਸ਼ ਦਾ ਸਭ ਤੋਂ ਜ਼ਿਆਦਾ ਜਾਨੀ ਨੁਕਸਾਨ ਸੀ। ਰੂਸ ਵਿੱਚ ਇਸ ਨੂੰ ਰਾਸ਼ਟਰਭਗਤੀ ਦੀ ਮਹਾਨ ਜੰਗ ਕਹਿ ਕੇ ਯਾਦ ਕੀਤਾ ਜਾਂਦਾ ਹੈ।
ਇਸ ਸਾਲ ਇਸ ਦਿਨ ਦਾ ਮਹੱਤਵ ਆਪਣੇ ਆਪ ਵੀ ਕਈ ਗੁਣਾਂ ਵਧ ਗਿਆ ਹੈ। ਵਜ੍ਹਾ ਹੈ ਰੂਸ ਦੀ ਯੂਕਰੇਨ ਨਾਲ ਜਾਰੀ ਜੰਗ।
ਦੂਜੇ ਵਿਸ਼ਵ ਯੁੱਧ ਦੌਰਾਨ ਜਿੱਥੇ ਰੂਸ ਨੇ ਪੂਰੇ ਯੂਰਪ ਨੂੰ ਨਾਜ਼ੀ ਜਰਮਨੀ ਤੋਂ ਅਜ਼ਾਦੀ ਦੁਆਈ ਸੀ ਪਰ ਇਸ ਵਾਰ ਰੂਸ ਖ਼ੁਦ ਹੀ ਆਪਣੇ ਗੁਆਂਢੀ ਮੁਲਕ ਉੱਪਰ ਹਮਲਾਵਰ ਹੈ। ਯੂਕਰੇਨ ਵਿੱਚ ਰੂਸ ਨਾਲ ਹੋ ਰਿਹਾ ਹੈ ਉਹ ਕਿਸੇ ਜਸ਼ਨ ਮਨਾਉਣ ਵਾਲੀ ਜਿੱਤ ਵਰਗਾ ਤਾਂ ਨਹੀਂ ਹੈ।
ਦੂਜੇ ਵਿਸ਼ਵ ਯੁੱਧ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀਆਂ ਫ਼ੌਜੀ ਟੁਕੜੀਆਂ ਇਸ ਪਰੇਡ ਵਿੱਚ ਸ਼ਾਮਲ ਹੋਣਗੀਆਂ। ਪਰੇਡ ਰੂਸ ਦੇ ਰਾਸ਼ਟਰਪਤੀ ਪੂਤਿਨ ਨੂੰ ਸਲਾਮੀ ਵੀ ਦੇਵੇਗੀ। ਇਸ ਦੌਰਾਨ ਪੁਤਿਨ ਜੋ ਸੰਬੋਧਨ ਦੇਣਗੇ ਉਹ ਪੂਰੇ ਰੈਡ ਸਕੁਏਰ ਵਿੱਚ ਗੂੰਜੇਗਾ।
ਵਿਸ਼ਲੇਸ਼ਕ ਉਨ੍ਹਾਂ ਦੇ ਸੰਬੋਧਨ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ। ਸੰਬੋਧਨ ਵਿੱਚ ਸ਼ਾਇਦ ਉਹ ਯੂਕਰੇਨ ਬਾਰੇ ਰੂਸ ਦੀ ਅਗਲੀ ਰਣਨੀਤੀ ਬਾਰੇ ਵੀ ਕੋਈ ਇਸ਼ਾਰਾ ਦੇਣ।
ਇਹ ਵੀ ਪੜ੍ਹੋ:
ਰੂਸੀ ਆਗੂ ਅਕਸਰ ਹੀ ਇਸ ਮੌਕੇ ਦੀ ਵਰਤੋਂ ਆਪਣੇ ਨਾਗਰਿਕਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਸੰਦੇਸ਼ ਦੇਣ ਲਈ ਕਰਦੇ ਹਨ।
ਵਿਕਟਰੀ ਡੇ ਦੀ ਪਰੇਡ ਪਹਿਲਾਂ ਸੋਵੀਅਤ ਰੂਸ ਵਿੱਚ ਕੱਢੀ ਜਾਂਦੀ ਸੀ। ਉਸ ਦੇ ਪਤਨ ਤੋਂ ਬਾਅਦ ਤਤਕਾਲੀ ਰਾਸ਼ਟਰਪਤੀ ਬੋਰਿਸ ਯੈਲਸਿਸ ਨੇ ਇਸ ਨੂੰ 1995 ਵਿੱਚ ਵਿਕਟਰੀ ਡੇ ਦੀ 50ਵੀਂ ਵਰ੍ਹੇਗੰਢ ਮੌਕੇ ਮੁੜ ਸ਼ੁਰੂ ਕੀਤਾ। ਉਸ ਤੋਂ ਬਾਅਦ ਸਾਲ 2008 ਵਿੱਚ ਵਲਾਦੀਮੀਰ ਪੁਤਿਨ ਨੇ ਇਸ ਵਿੱਚ ਰੂਸ ਦੇ ਹਥਿਆਰਾਂ ਦੀਆਂ ਝਾਕੀਆਂ ਸ਼ਾਮਲ ਕਰਕੇ ਹਰ ਸਾਲ ਕਰਨਾ ਸ਼ੁਰੂ ਕਰ ਦਿੱਤਾ।
ਰੂਸ ਦੀ ਪਛਾਣ ਉੱਥੋਂ ਦੀਆਂ ਸਕੂਲੀ ਕਿਤਾਬਾਂ ਵਿੱਚ ਯੂਰਪ ਨੂੰ ਅਜ਼ਾਦੀ ਦਵਾਉਣ ਵਾਲੇ ਇੱਕ ਮਸੀਹਾ ਦੀ ਹੈ।
ਪੁਤਿਨ ਕੀ ਐਲਾਨ ਕਰ ਸਕਦੇ ਹਨ?
ਗਲਾਸਗੋ ਯੂਨੀਵਰਸਿਟੀ ਦੇ ਐਮੋਨ ਚੈਸਕਿਨ ਮੁਤਾਬਕ,''ਕਿਸੇ ਆਮ ਸਾਲ ਦੌਰਾਨ ਵੀ ਵਿਕਟਰੀ ਡੇ 'ਤੇ ਰੂਸ ਦੀ ਸ਼ਕਤੀ ਦੇ ਨਾਲ-ਨਾਲ ਪੁਤਿਨ ਦੇ ਇਸ ਉੱਪਰ ਕੰਟਰੋਲ ਦਾ ਵੀ ਭਰਵਾਂ ਪ੍ਰਦਰਸ਼ਨ ਹੁੰਦਾ ਹੈ। ਇਸ ਸਾਲ ਇਹ ਬੱਸ ਕੁਝ ਜ਼ਿਆਦਾ ਹੋਵੇਗਾ।''
ਕਿਆਸ ਲਗਾਏ ਜਾ ਰਹੇ ਹਨ ਕਿ ਉਹ ਯੂਕਰੇਨ ਵਿੱਚ ਆਪਣੀ ਮੁਹਿੰਮ ਖ਼ਤਮ ਕਰਨ ਦਾ ਐਲਾਨ ਤਾਂ ਬਿਲਕੁਲ ਵੀ ਕਰਨਗੇ। ਹਾਂ ਉਹ ਯੂਕਰੇਨ ਖ਼ਿਲਾਫ਼ ਖੁੱਲ੍ਹੀ ਜੰਗ ਦਾ ਐਲਾਨ ਕਰਨਗੇ। ਉਹ ਇਹ ਇਸ ਜੰਗ ਵਿੱਚ ਰੂਸੀ ਮਰਦਾਂ ਨੂੰ ਭੇਜਣ ਦਾ ਐਲਾਨ ਵੀ ਕਰ ਸਕਦੇ ਹਨ।
ਰੂਸ ਦੇ ਵਿਦੇਸ਼ ਮੰਤਰੀ ਸਰਗੇ ਲੈਵਰੋਵ ਨੇ ਇੱਕ ਵਾਰ ਕਿਹਾ ਸੀ ਕਿ ਰੂਸ ਦੀ ਮਿਲਟਰੀ ਕਿਸੇ ਇੱਕ ਦੇਸ ਵਿਸ਼ੇਸ਼ ਖਿਲਾਫ਼ ਬਣਾਵਟੀ ਤੌਰ 'ਤੇ ਆਪਣੀ ਕਾਰਵਾਈ ਨੂੰ ਨਹੀਂ ਬਦਲੇਗੀ।
ਯੂਕਰੇਨ ਦੀ ਯੁੱਧ ਭੂਮੀ ਵਿੱਚ ਰੂਸ ਦੇ ਹੋ ਚੁੱਕੇ ਨੁਕਸਾਨ ਦੇ ਜਵਾਬ ਵਜੋਂ ਫੁੱਲ ਮੋਬਲਾਈਜ਼ੇਸ਼ਨ ਦਾ ਐਲਾਨ ਕੀਤਾ ਜਾ ਸਕਦਾ ਹੈ। ਫੁਲ ਮੋਬਲਾਈਜ਼ੇਸ਼ਨ ਹੁੰਦੀ ਹੈ ਜਦੋਂ ਫ਼ੌਜ ਦੀਆਂ ਰਾਖਵੀਆਂ ਟੁਕੜੀਆਂ ਵੀ ਕਿਸੇ ਮੁਹਿੰਮ ਵਿੱਚ ਲਗਾਉਣ ਦਾ ਫ਼ੈਸਲਾ ਕੀਤਾ ਜਾਂਦਾ ਹੈ।
ਪਿਛਲੇ ਦਿਨਾਂ ਦੌਰਾਨ ਰੂਸ ਦੇ ਅਖ਼ਬਾਰਾਂ ਵਿੱਚ ਮੋਬਲਾਈਜ਼ੇਸ਼ਨ ਸਬੰਧੀ ਬਹੁਤ ਸਾਰੇ ਇਸ਼ਤਿਹਾਰ ਦੇਖਣ ਨੂੰ ਮਿਲੇ ਹਨ। ਹਾਲਾਂਕਿ ਜੇ ਪੁਤਿਨ ਇਸ ਦਾ ਐਲਾਨ ਕਰਦੇ ਹਨ ਤਾਂ ਇਸ ਨਾਲ ਉਨ੍ਹਾਂ ਦੀ ਲੋਕਪ੍ਰਿਅਤਾ ਪ੍ਰਭਾਵਿਤ ਹੋ ਸਕਦੀ ਹੈ। 9 ਮਈ ਅਜਿਹੇ ਕਿਸੇ ਵੀ ਐਲਾਨ ਲਈ ਢੁਕਵਾਂ ਸਮਾਂ ਨਹੀਂ ਹੈ।
ਵਿਸ਼ੇਸ਼ ਫ਼ੌਜੀ ਕਾਰਵਾਈ
ਸਾਲ 2014 ਵਿੱਚ ਜਦੋਂ ਰੂਸ ਨੇ ਕ੍ਰੀਮੀਆ ਨੂੰ ਆਪਣੇ ਵਿੱਚ ਸ਼ਾਮਲ ਕੀਤਾ ਤਾਂ ਪੁਤਿਨ ਨੇ ਰੈਡ ਸਕੁਏਰ ਤੋਂ ਆਪਣੇ ਵਿਕਟਰੀ ਡੇ ਦੇ ਸੰਬੋਧਨ ਵਿੱਚ ਕਿਹਾ ਕਿ ਫਾਸੀਵਾਦ ਨੂੰ ਹਾਰ ਦਿੱਤਾ ਗਿਆ ਹੈ।
ਉਸ ਤੋਂ ਬਾਅਦ ਉਹ ਕਾਲੇ ਸਾਗਰ ਵਿੱਚ ਇਸ ਜਿੱਤ ਦੇ ਜਸ਼ਨਾਂ ਵਿੱਚ ਸ਼ਾਮਲ ਹੋਏ ਜਿੱਥੇ ਹਜ਼ਾਰਾਂ ਦਰਸ਼ਕ ਉਨ੍ਹਾਂ ਨੂੰ ਦੇਖ ਰਹੇ ਸਨ।
ਸੈਂਟਰ ਫਾਰ ਪੌਲਿਸ਼-ਰਸ਼ੀਅਨ ਡਾਇਲੌਗ ਐਂਡ ਅੰਡਰਸਟੈਂਡਿੰਗ ਦੇ ਅਰਨੈਸਟ ਵਾਸਕਿਊਵਿਚ,''ਇਸ ਸਾਲ ਵੀ ਪਹਿਲਾ ਉਦੇਸ਼ ਤਾਂ ਉਸ ਜਿੱਤ ਦਾ ਐਲਾਨ ਕਰਨਾ ਸੀ ਜਿਸ ਬਾਰੇ ਉਮੀਦ ਸੀ ਕਿ ਫਰਵਰੀ ਵਿੱਚ ਹਾਸਲ ਕਰ ਲਈ ਜਾਵੇਗੀ। ਹੁਣ ਉਹ ਸੋਮਵਾਰ ਲਈ ਕੋਈ ਪੀਆਰ ਐਕਸਰਸਾਈਜ਼ ਕਰ ਰਹੇ ਹਨ।''
''ਰੂਸੀ ਨਾਗਰਿਕਾਂ ਦਾ ਇਹ ਦੇਖਣਾ ਜ਼ਰੂਰੀ ਹੈ ਕਿ ਜਿਸ ਵਿਸ਼ੇਸ਼ ਫੌਜੀ ਕਾਰਵਾਈ ਬਾਰੇ ਉਹ ਇੰਨੇ ਦਿਨਾਂ ਤੋਂ ਸੁਣ ਰਹੇ ਹਨ, ਉਸ ਵਿੱਚੋਂ ਕੁਝ ਖ਼ਾਸ ਹਾਸਲ ਹੋਇਆ ਹੈ।''
ਹਾਲਾਂਕਿ ਵਿਕਟਰੀ ਡੇ ਮੌਕੇ ਇਹ ਤਾਂ ਨਹੀਂ ਕਿਹਾ ਜਾ ਸਕੇਗਾ ਕਿ ਅਸੀਂ ਯੂਕਰੇਨ ਵਿੱਚ ਸਰਕਾਰ ਬਦਲ ਦਿੱਤੀ ਹੈ। ਹਾਂ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਅਸੀਂ ਮਾਰੀਓਪੋਲ ਦੇ ਵੱਡੇ ਹਿੱਸੇ ਉੱਪਰ ਅਧਿਕਾਰ ਕਰ ਲਿਆ ਹੈ। ਮਾਰੀਓਪੋਲ ਭਾਵੇਂ ਰਾਖ ਦਾ ਢੇਰ ਬਣ ਗਿਆ ਹੋਵੇ ਪਰ ਰੂਸ ਦਾ ਦਾਅਵਾ ਰਿਹਾ ਹੈ ਕਿ ਉਹ ਯੂਕਰੇਨ ਵਿੱਚੋਂ ਨਾਜ਼ੀ ਖ਼ਤਮ ਕਰ ਰਿਹਾ ਹੈ।
ਰੂਸ ਅਜ਼ੋਵ ਬਟਾਲੀਅਨ ਨੂੰ ਹਰਾਉਣ ਦਾ ਵੀ ਦਾਅਵਾ ਕਰ ਸਕਦਾ ਹੈ। ਜਿਨ੍ਹਾਂ ਨੂੰ ਉਹ ਨਾਜ਼ੀ ਦੱਸਦਾ ਰਿਹਾ ਹੈ। ਇਹ ਦਾਅਵਾ ਦੂਜੇ ਵਿਸ਼ਵ ਯੁੱਧ ਵਿੱਚ ਨਾਜ਼ੀਆਂ ਨੂੰ ਹਰਾਉਣ ਦੀ ਸਾਲਗਿਰ੍ਹਾ ਦੇ ਅਵਸਰ ਨਾਲ ਵੀ ਮੇਲ ਖਾਵੇਗਾ।
ਪਰੇਡ ਵਿੱਚ ਕੀ ਕੁਝ ਹੋਵੇਗਾ
ਓਲਗਾ ਇਰੀਸੋਵਾ ਰਿਡਲ ਰਸ਼ੀਆ ਨਾਮ ਦੇ ਵਿਸ਼ਲੇਸ਼ਣ ਸਮੂਹ ਦੇ ਸਹਿ-ਸੰਸਥਾਪਕ ਹਨ, ਮੁਤਾਬਕ, ''ਰੂਸ ਦੇ ਸ਼ਹਿਰ ਅਤੇ ਖੇਤਰੀ ਰਾਜਧਾਨੀਆਂ ਵਿੱਚ ਵਿਕਟਰੀ ਡੇ ਦੇ ਨਿਸ਼ਾਨ ਲਗਾਏ ਦੇਖੇ ਜਾ ਸਕਦੇ ਹਨ। ਆਮ ਤੌਰ 'ਤੇ ਇਨ੍ਹਾਂ ਉੱਪਰ 1945 ਲਿਖਿਆ ਹੁੰਦਾ ਹੈ ਪਰ ਇਸ ਵਾਰ ਇਨ੍ਹਾਂ ਉੱਪਰ 1945-2022 ਲਿਖਿਆ ਗਿਆ ਹੈ। ਇਸ ਤਰ੍ਹਾਂ ਉਹ ਲੋਕਾਂ ਨੂੰ ਇੱਕ ਅਭਾਸ ਦੇਣਾ ਚਾਹੁੰਦੇ ਹਨ ਕਿ ਇੱਕ ਵਾਰ ਫਿਰ ਉਹ ਨਾਜ਼ੀਆਂ ਦੇ ਖਿਲਾਫ਼ ਖੜ੍ਹੇ ਹਨ।''
ਹਾਲਾਂਕਿ ਮਾਰੀਓਪੋਲ ਵਿੱਚ ਸੁਰੱਖਿਆ ਕਾਰਨਾਂ ਕਰਕੇ ਵਿਕਟਰੀ ਡੇ ਪਰੇਡ ਨਹੀਂ ਹੋ ਸਕਦੀ। ਮਾਰੀਓਪੋਲ ਵਿੱਚ ਪੁਤਿਨ ਦੇ ਪ੍ਰੌਕਸੀ ਡੈਨਿਸ ਪੁਸ਼ਲਿਨ ਨੇ ਕਿਹਾ ਹੈ ਕਿ ਮਾਰੀਓਪੋਲ ਵਿੱਚ ਵਿਕਟਰੀ ਡੇ ਉਦੋਂ ਹੀ ਸੰਭਵ ਹੈ ਜਦੋਂ ਮਾਰੀਓਪੋਲ ਪੂਰੀ ਤਰ੍ਹਾਂ ਉਨ੍ਹਾਂ ਦੇ ਦੋਨੇਤਸਕ ਪੀਪਲਜ਼ ਰਿਪਬਲਿਕ ਦਾ ਹਿੱਸਾ ਨਹੀਂ ਬਣ ਜਾਂਦਾ।
ਵਿਕਟਰੀ ਡੇ ਰੈਡ ਸਕੁਏਰ ਉੱਪਰ ਸਜਧੱਜ ਦਾ ਵੀ ਮੌਕਾ ਹੁੰਦਾ ਹੈ। ਇਹ ਉਹ ਦਿਨ ਹੁੰਦਾ ਹੈ ਜਦੋਂ ਰੂਸ ਪੂਰੀ ਸ਼ਾਨ ਨਾਲ ਆਪਣੇ ਅਸਲ੍ਹੇਖਾਨੇ ਦੇ ਸਭ ਤੋਂ ਆਧੁਨਿਕ ਹਥਿਆਰਾਂ ਦਾ ਵਿਖਾਵਾ ਕਰਦਾ ਹੈ।
ਸਾਲ 2015 ਦੀ ਵਿਕਟਰੀ ਪਰੇਡ ਵਿੱਚ ਟੀ-14 ਟੈਂਕ ਨੇ ਸਭ ਦਾ ਧਿਆਨ ਖਿੱਚਿਆ ਸੀ ਪਰ ਯੂਕਰੇਨ ਜੰਗ ਵਿੱਚ ਇਸ ਨੂੰ ਸ਼ਾਮਲ ਨਹੀਂ ਕੀਤਾ ਗਿਆ। ਇਸ ਤੋਂ ਵੀ ਕਈ ਲੋਕ ਹੈਰਾਨ ਸਨ। ਯੂਕਰੇਨ ਦਾ ਦਾਅਵਾ ਹੈ ਕਿ ਉਸ ਨੇ ਰੂਸ ਦੇ ਲਗਭਗ ਇੱਕ ਹਜ਼ਾਰ ਟੈਂਕ ਤਬਾਹ ਕਰ ਦਿੱਤੇ ਹਨ।
ਬੀਬੀਸੀ ਰੂਸੀ ਸੇਵਾ ਦੇ ਇੱਕ ਵਿਸ਼ਲੇਸ਼ਕ ਮੁਤਾਬਕ, ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਪਰੇਡ ਵਿੱਚ ਥੋੜ੍ਹੇ ਫ਼ੌਜੀ ਅਤੇ ਥੋੜ੍ਹੇ ਹਥਿਆਰ ਸ਼ਾਮਲ ਕੀਤੇ ਜਾਣਗੇ। ਫਿਰ ਵੀ ਕਿਆਸ ਹਨ ਕਿ ਇਸ ਵਾਰ ਲਗਭਗ 10 ਹਜ਼ਾਰ ਫੌਜੀ ਅਤੇ 129 ਹਥਿਆਰ ਇਸ ਪਰੇਡ ਦਾ ਹਿੱਸਾ ਹੋ ਸਕਦੇ ਹਨ।
ਹਵਾਈ ਸ਼ੋਅ ਵੀ ਪਹਿਲਾਂ ਵਾਂਗ ਹੀ ਹੋਵੇਗਾ। ਇਸ ਵਿੱਚ 77 ਜਹਾਜ਼ ਅਤੇ ਹੈਲੀਕਾਪਟਰ ਸ਼ਾਮਲ ਹੋਣਗੇ ਅਤੇ ਹਵਾਈ ਫ਼ੌਜ ਰੈਡ ਸਕੁਏਰ ਦੇ ਉੱਪਰ Z ਦੇ ਅਕਾਰ ਦੀ ਸੰਰਚਨਾ ਵਿੱਚ ਉਡਾਣ ਭਰਨ ਦਾ ਅਭਿਆਸ ਕਰ ਰਹੇ ਹਨ।
ਇਹ ਉਹੀ ਚਿੰਨ੍ਹ ਹੈ ਜੋ ਯੂਕਰੇਨ ਉੱਪਰ ਹਮਲਾਵਰ ਹੋ ਕੇ ਗਈਆਂ ਰੂਸੀ ਫ਼ੌਜਾਂ ਦੀਆਂ ਗੱਡੀਆਂ ਅਤੇ ਮਿਲਟਰੀ ਉਪਕਰਣਾਂ ਉੱਪਰ ਬਣਾਇਆ ਗਿਆ ਹੈ।
ਵਿਦੇਸ਼ੀ ਮਹਿਮਾਨਾਂ ਦੀ ਗੈਰ-ਹਾਜ਼ਰੀ
ਹਾਲਾਂਕਿ ਇਸ ਸਾਲ ਦੇ ਪਰੇਡ ਵਿੱਚ ਕੋਈ ਵਿਦੇਸ਼ੀ ਮਹਿਮਾਨ ਸ਼ਾਮਲ ਨਹੀਂ ਹੋਣਗੇ। ਕਰੈਮਿਲਨ ਵੀ ਕਹਿ ਰਹੀ ਹੈ ਕਿ 77ਵੀਂ ਪਰੇਡ ਦੀ ਐਨੀ ਅਹਿਮੀਅਤ ਨਹੀਂ ਹੈ।
ਓਲਗਾ ਕਹਿੰਦੇ ਹਨ ਕਿ ਵਿਕਟਰੀ ਡੇਅ ਬਾਰੇ ਇਸ ਵਾਰ ਜੋ ਵੀ ਸੁਨੇਹੇ ਭੇਜੇ ਜਾ ਰਹੇ ਹਨ ਉਹ ਰੂਸੀ ਨਾਗਰਿਕਾਂ ਦੇ ਮੁਖਾਤਿਬ ਹਨ।
ਦੂਜੇ ਵਿਸ਼ਵ ਯੁੱਧ ਦੇ ਨਾਜ਼ੀ ਸੰਵਾਦ ਨੂੰ ਛੇੜ ਕੇ ਕਰੈਮਲਿਨ ਰੂਸੀ ਨਾਗਰਿਕਾਂ ਨੂੰ ਖਿੱਚਣ ਵਿੱਚ ਸਫ਼ਲ ਹੋ ਸਕਦਾ ਹੈ। ਬਹੁਤ ਸਾਰੇ ਰੂਸੀ ਨਾਗਰਿਕ ਹਨ ਜਿਨ੍ਹਾਂ ਦੇ ਪਰਿਵਾਰ ਜਾਂ ਰਿਸ਼ਤੇਦਾਰਾਂ ਵਿੱਚੋਂ ਕਿਸੇ ਨਾ ਕਿਸੇ ਦੀ ਮੌਤ ਉਸ ਜੰਗ ਦੌਰਾਨ ਹੋਈ ਹੈ।
ਜਦੋਂ ਰੂਸ ਵਿੱਚ ਨੌਂ ਮਈ ਨੂੰ ਜਸ਼ਨ ਮਨਾਏ ਜਾ ਰਹੇ ਹਨ ਤਾਂ ਇਸ ਦਾ ਗੁਆਂਢੀ ਮੁਲਕ ਯੂਕਰੇਨ ਲਗਭਗ ਪ੍ਰਸੰਗਹੀਣ ਹੋ ਚੁੱਕਿਆ ਹੈ। ਜਿੱਥੇ ਰੂਸ ਹਮਲਾਵਰ ਹੈ।
ਯੂਕਰੇਨ ਦਾ ਵੀ ਜੰਗ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਤਾਜ਼ਾ ਓਪੀਨੀਅਨ ਪੋਲਜ਼ ਦੱਸਦੇ ਹਨ ਕਿ ਰੂਸ ਵਿੱਚ ਨੌਂ ਮਈ ਨੂੰ ਯਾਦਗਾਰੀ ਦਿਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਨਾ ਕਿ ਜਿੱਤ ਦੇ ਦਿਹਾੜੇ ਵਜੋਂ।
ਕਜ਼ਾਕਿਸਤਾਨ ਨੇ ਆਪਣੀ ਪਰੇਡ ਲਗਾਤਾਰ ਤੀਜੇ ਸਾਲ ਰੱਦ ਕਰ ਦਿੱਤੀ ਹੈ ਅਤੇ ਲਾਤੀਵੀਆ ਨੇ ਇਸ ਦਿਨ ਨੂੰ ਯਾਦਗਾਰੀ ਦਿਨ ਐਲਾਨਿਆ ਹੈ। ਇਹ ਫ਼ੈਸਲਾ ਰੂਸ ਦੇ ਯੂਕਰੇਨ ਉੱਪਰ ਹਮਲੇ ਦੇ ਪੀੜਤਾਂ ਨਾਲ ਹਮਦਰਦੀ ਵਜੋਂ ਲਿਆ ਗਿਆ ਹੈ।
ਇਹ ਵੀ ਪੜ੍ਹੋ:
https://www.youtube.com/watch?v=61I3rDR9eqg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws('syndSource','ISAPI');s_bbcws('orgUnit','ws');s_bbcws('platform','partner');s_bbcws('partner','jagbani');s_bbcws('producer','punjabi');s_bbcws('language','pa');s_bbcws('setStory', {'origin': 'cps','guid': '46ac735b-6ac1-41f2-b32a-ad91d605bee5','assetType': 'STY','pageCounter': 'punjabi.international.story.61371751.page','title': 'ਰੂਸ ਦਾ ਵਿਕਟਰੀ ਡੇਅ: ਕੀ ਯੂਕਰੇਨ-ਰੂਸ ਜੰਗ ਸਬੰਧੀ ਹੋਵੇਗਾ ਕੋਈ ਐਲਾਨ, ਸਭ ਦੀਆਂ ਨਜ਼ਰਾਂ ਪੁਤਿਨ \'ਤੇ ਟਿਕੀਆਂ','author': 'ਪੌਲ ਕਿਰਬੀ','published': '2022-05-09T02:52:32Z','updated': '2022-05-09T02:52:32Z'});s_bbcws('track','pageView');

ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਖ਼ਿਲਾਫ਼ ਹਿਮਾਚਲ ''ਚ ਕੇਸ ਦਰਜ, ਖਾਲਿਸਤਾਨ ਝੰਡੇ ਲਗਾਉਣ ਦਾ...
NEXT STORY