ਬੀਤੇ ਕੁਝ ਦਿਨਾਂ ਤੋਂ ਬੀਬੀਸੀ ਦੀ ਫੰਡਿੰਗ ਬਾਰੇ ਕਈ ਧਾਰਨਾਵਾਂ ਚੱਲ ਰਹੀਆਂ ਹਨ। ਇਸ ਬਾਰੇ ਮੀਡੀਆ ਵਿੱਚ ਗੁੰਮਰਾਹ ਕਰਨ ਵਾਲੀਆਂ ਕਈ ਖ਼ਬਰਾਂ ਵੀ ਪ੍ਰਕਾਸ਼ਿਤ ਵੀ ਕੀਤੀਆਂ ਗਈਆਂ ਹਨ।
ਇਸ ਬਾਰੇ ਕਈ ਦਾਅਵੇ ਕੀਤੇਜਾ ਰਹੇ ਹਨ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੀਬੀਸੀ ਨੂੰ ਚੀਨ ਤੋਂ ਪੈਸੇ ਮਿਲਦੇ ਹਨ।
ਬੀਬੀਸੀ ਦੇ ਕੰਮ ਤੇ ਉਸ ਦੀ ਫੰਡਿੰਗ ਬਾਰੇ ਪੂਰੀ ਜਾਣਕਾਰੀ ਸਰਵਜਨਿਕ ਤੌਰ ’ਤੇ ਉਪਲੱਬਧ ਹੈ। ਅਸੀਂ ਆਪਣੇ ਪਾਠਕਾਂ ਲਈ ਬੀਬੀਸੀ ਦੇ ਗਠਨ ਤੇ ਉਸ ਦੀ ਫੰਡਿੰਗ ਨਾਲ ਸਬੰਧਿਤ ਸਾਰੀ ਜਾਣਕਾਰੀ ਸਾਂਝੀ ਕਰ ਰਹੇ ਹਾਂ।
ਬੀਬੀਸੀ ਦਾ ਗਠਨ
ਬੀਬੀਸੀ ਦਾ ਗਠਨ 18 ਅਕਤੂਬਰ 1922 ਨੂੰ ਹੋਇਆ ਸੀ। ਉਸ ਸਮੇਂ ਇਸ ਦਾ ਗਠਨ ਮਾਰਕੋਨੀ ਸਮੇਤ ਚੋਟੀ ਦੇ ਵਾਇਰਲੈੱਸ ਨਿਰਮਤਾਵਾਂ ਵੱਲੋਂ ਕੀਤਾ ਗਿਆ ਸੀ।
ਜਿਸ ਸਮੇਂ ਇਸ ਦੀ ਸਥਾਪਨਾ ਹੋਈ ਸੀ, ਉਸ ਸਮੇਂ ਇਸ ਦਾ ਨਾਮ ਬ੍ਰਿਟਿਸ਼ ਬ੍ਰਾਡਕਾਸਟਿੰਗ ਕੰਪਨੀ ਸੀ।
ਬੀਬੀਸੀ ਨੇ ਆਪਣੇ ਨਿਯਮਤ ਪ੍ਰਸਾਰਣ ਦੀ ਸ਼ੁਰੂਆਤ 14 ਨਵੰਬਰ 1922 ਨੂੰ ਮਾਰਕੋਨੀ ਦੇ ਲੰਡਨ ਸਟੂਡਿਓ ਤੋਂ ਕੀਤੀ ਸੀ।
33 ਸਾਲਾ ਇੰਜੀਨੀਅਰ ਜੌਨ ਰੀਥ ਜੋ ਸਕਾਟਲੈਂਡ ਤੋਂ ਸਨ, ਨੂੰ ਬੀਬੀਸੀ ਦਾ ਜਨਰਲ ਮੈਨੇਜਰ ਬਣਾਇਆ ਗਿਆ ਸੀ।
ਅੱਜ ਦੀ ਬੀਬੀਸੀ ਯਾਨੀ ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਸਥਾਪਨਾ 1927 ’ਚ ਇੱਕ ਰਾਇਲ ਚਾਰਟਰ ਦੇ ਤਹਿਤ ਕੀਤੀ ਗਈ ਸੀ। ਯਾਨੀ ਇਸ ਦੀ ਸਥਾਪਨਾ ਸਰਕਾਰ ਵੱਲੋਂ ਨਹੀਂ ਬਲਕਿ ਮਹਾਰਾਣੀ ਦੇ ਹੁਕਮਾਂ ’ਤੇ ਹੋਈ ਅਤੇ ਅੱਜ ਵੀ ਉਹੀ ਰਿਵਾਇਤ ਜਾਰੀ ਹੈ।
ਬੀਬੀਸੀ ਬਰਤਾਨਵੀ ਸੰਸਦ ਦੇ ਪ੍ਰਤੀ ਜਵਾਬਦੇਹੀ ਤਾਂ ਰੱਖਦਾ ਹੈ ਪਰ ਬੀਬੀਸੀ ’ਤੇ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਕੰਟਰੋਲ ਨਹੀਂ ਹੈ। ਬੀਬੀਸੀ ਪੂਰੀ ਤਰ੍ਹਾਂ ਨਾਲ ਖ਼ੁਦਮੁਖਤਿਆਰ ਹੈ ਅਤੇ ਉਸ ਦੀ ਖ਼ੁਦਮੁਖਤਿਆਰੀ ਨੂੰ ਯਕੀਨੀ ਬਣਾਉਣ ਲਈ ਬਹੁਤ ਹੀ ਸਖ਼ਤ ਨਿਯਮ ਅਤੇ ਮਾਪਦੰਡ ਮੌਜੂਦ ਹਨ।
ਸਰ ਜੌਨ ਰੀਥ ਨੂੰ ਬੀਬੀਸੀ ਦਾ ਪਹਿਲਾ ਡਾਇਰੈਕਟਰ ਜਨਰਲ ਬਣਾਇਆ ਗਿਆ ਸੀ।
ਚਾਰਟਰ ’ਚ ਬੀਬੀਸੀ ਦੇ ਉਦੇਸ਼, ਉਸ ਦੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦਾ ਵਰਣਨ ਕੀਤਾ ਗਿਆ ਸੀ।
ਚਾਰਟਰ ’ਚ ਨੀਤੀਆਂ ਦਾ ਵੇਰਵਾ ਵਿਸਥਾਰ ਰੂਪ ਵਿੱਚ ਦਿੱਤਾ ਗਿਆ ਸੀ। ਡਾਇਰੈਕਟਰ ਜਨਰਲ ਅਤੇ ਸੀਨੀਅਰ ਮੁਲਾਜ਼ਮਾਂ ਦਾ ਕੰਮ ਉਨ੍ਹਾਂ ਨੀਤੀਆਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਦਾ ਸੀ।
ਸਭ ਤੋਂ ਪਸੰਦੀਦਾ ਇੰਟਰਨੈਸ਼ਨਲ ਬ੍ਰੌਡਕਾਸਟਰ
ਬੀਬੀਸੀ ਦੁਨੀਆ ਦਾ ਸਭ ਤੋਂ ਪ੍ਰਸਿੱਧ ਅਤੇ ਸਭ ਤੋਂ ਵੱਡਾ ਪਬਲਿਕ ਸਰਵਿਸ ਇੰਟਰਨੈਸ਼ਨਲ ਬ੍ਰਾਡਕਾਸਟਰ ਹੈ।
ਬੀਬੀਸੀ ਦਾ ਕੰਮ ਬਰਤਾਨੀਆਂ ਸਮੇਤ ਦੁਨੀਆ ਦੇ ਬਾਕੀ ਹਿੱਸਿਆਂ ’ਚ ਸੁਤੰਤਰ ਅਤੇ ਨਿਰਪੱਖ ਹੈ। ਬੀਬੀਸੀ ਦਾ ਮੁੱਡਲੇ ਕੰਮਾਂ ਵਿੱਚ ਵਿਸ਼ੇਸ਼ ਕੌਮਾਂਤਰੀ ਪ੍ਰੋਗਰਾਮ ਅਤੇ ਸਮੱਗਰੀ ਤਿਆਰ ਕਰਨਾ ਅਤੇ ਨਾਲ ਹੀ ਲੋਕਾਂ ਤੱਕ ਸੂਚਨਾ ਪਹੁੰਚਾਉਣਾ, ਉਨ੍ਹਾਂ ਨੂੰ ਸਿੱਖਿਅਤ ਕਰਨਾ ਅਤੇ ਉਨ੍ਹਾਂ ਦਾ ਮਨੋਰੰਜਨ ਕਰਨਾ ਸ਼ਾਮਿਲ ਹਨ।
ਬੀਬੀਸੀ ਦੁਨੀਆ ਭਰ ’ਚ ਟੀਵੀ, ਰੇਡਿਓ ਅਤੇ ਡਿਜੀਟਲ ਮੰਚਾਂ ਉੱਤੇ ਮੌਜੂਦ ਹੈ। ਇੰਨ੍ਹਾਂ ’ਚ ਬ੍ਰਿਟੇਨ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਚੈਨਲ ‘ਬੀਬੀਸੀ ਵਨ’ ਵੀ ਸ਼ਾਮਲ ਹੈ ਜੋ ਕਿ ਇੱਕ ਰਾਸ਼ਟਰੀ ਪ੍ਰਸਾਰਕ ਹੈ।
ਬੀਬੀਸੀ ਇੰਗਲੈਂਡ ਤੋਂ ਇਲਾਵਾ ਉੱਤਰੀ ਆਇਰਲੈਂਡ, ਸਕਾਟਲੈਂਡ ਅਤੇ ਵੇਲਸ ’ਚ ਵੀ ਟੈਲੀਵਿਜ਼ਨ ਚੈਨਲ ਚਲਾਉਂਦਾ ਹੈ।
ਇਸ ਤੋਂ ਇਲਾਵਾ ਬ੍ਰਿਟੇਨ ’ਚ ਬੀਬੀਸੀ ਦੇ ਕਈ ਰੇਡਿਓ ਨੈੱਟਵਰਕ ਵੀ ਕੰਮ ਕਰਦੇ ਹਨ।
ਬੀਬੀਸੀ ਛੋਟੇ ਬੱਚਿਆਂ ਲਈ ਸੀਬੀਬੀਜ਼, ਤੇ ਕੁਝ ਵੱਡੇ ਬੱਚਿਆਂ ਲਈ ਸੀਬੀਬੀਸੀ ਅਤੇ ਨੌਜਵਾਨਾਂ ਦੇ ਲਈ ਚੈਨਲ-3 ਵੀ ਚਲਾਉਂਦਾ ਹੈ।
ਬਰਤਾਨੀਆਂ ’ਚ ਬੀਬੀਸੀ ਦੇ ਸਾਰੇ ਹੀ ਪ੍ਰਸਾਰਣ (ਰੇਡਿਓ, ਟੀਵੀ, ਡਿਜੀਟਲ) ਪੂਰੀ ਤਰ੍ਹਾਂ ਨਾਲ ਵਿਗਿਆਪਨ-ਮੁਕਤ ਹਨ, ਕਿਉਂਕਿ ਉੱਥੇ ਰਹਿਣ ਵਾਲੇ ਲੋਕ ਬੀਬੀਸੀ ਨੂੰ ਚਲਾਉਣ ਲਈ ਲਾਈਸੈਂਸ ਫ਼ੀਸ ਅਦਾ ਕਰਦੇ ਹਨ।
ਰਾਇਲ ਚਾਰਟਰ ਕੀ ਹੈ?
ਬੀਬੀਸੀ ਵਰਲਡ ਸਰਵਿਸ ਵੀ ਟੀਵੀ, ਰੇਡਿਓ ਅਤੇ ਡਿਜੀਟਲ ਮੰਚਾਂ ’ਤੇ 40 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੀ ਹੈ।
ਰਾਇਲ ਚਾਰਟਰ ਦੀਆਂ ਵਿਵਸਥਾਵਾਂ ਤਹਿਤ ਲਾਇਸੈਂਸ ਫ਼ੀਸ ਦਾ ਪੈਸਾ ਬੀਬੀਸੀ ਨੂੰ ਜਾਂਦਾ ਹੈ , ਜਿਸ ਨਾਲ ਉਹ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਤਿਆਰ ਕਰਕੇ ਪ੍ਰਸਾਰਿਤ ਕਰਦਾ ਹੈ।
ਰਾਇਲ ਚਾਰਟਰ ਵਿਚਲੀਆਂ ਵਿਵਸਥਾਵਾਂ ਮੁਤਾਬਕ ਬੀਬੀਸੀ ਨੇ ਆਪਣੀ ਆਪਣੀ ਸਲਾਨਾ ਵਿੱਤੀ ਰਿਪੋਰਟ ਜਨਤਕ ਕਰਨੀ ਹੁੰਦੀ ਹੈ।
ਬੀਬੀਸੀ ਦੇ ਕੰਮਕਾਜ ’ਤੇ ਹਰ ਉਸ ਵਿਅਕਤੀ ਦੀ ਨਜ਼ਰ ਰਹਿੰਦੀ ਹੈ ਜੋ ਕਿ ਲਾਇਸੈਂਸ ਫ਼ੀਸ ਅਦਾ ਕਰਦਾ ਹੈ।
ਮੌਜੂਦਾ ਸਮੇਂ ’ਚ ਜਿੰਨ੍ਹਾਂ ਵੀ ਘਰਾਂ ਵਿੱਚ ਟੀਵੀ ਹਨ, ਉਨ੍ਹਾਂ ਨੂੰ ਲਾਈਸੈਂਸ ਫ਼ੀਸ ਦੇਣੀ ਹੀ ਪੈਂਦੀ ਹੈ। ਲਾਇਸੈਂਸ ਫ਼ੀਸ ਦੀ ਅਦਾਇਗੀ ਨਾ ਕਰਨ ਇੱਕ ਅਪਰਾਧ ਦੀ ਸ਼੍ਰੈਣੀ ਵਿੱਚ ਰੱਖਿਆ ਗਿਆ ਹੈ।
ਹਾਲਾਂਕਿ ਮੌਜੂਦਾ ਦੌਰ ਵਿੱਚ ਇਸ ਨੂੰ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ।
ਬੀਬੀਸੀ ਦੀਆਂ ਬਾਕੀ ਇਕਾਈਆਂ ਦੀ ਤਰ੍ਹਾਂ ਹੀ ਬੀਬੀਸੀ ਵਰਲਡ ਵੀ ਬੀਬੀਸੀ ਟਰੱਸਟ ਪ੍ਰਤੀ ਜਵਾਬਦੇਹ ਹੈ।
ਬੀਬੀਸੀ ਟਰੱਸਟ ਦਾ ਗਠਨ ਰਾਇਲ ਚਾਰਟਰ ਦੀਆਂ ਵਿਵਸਾਥਾਵਾਂ ਤਹਿਤ ਕੀਤਾ ਜਾਂਦਾ ਹੈ। ਟਰੱਸਟ ਦੇ ਮੈਂਬਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਲੋਕ ਹਿੱਤ ’ਚ ਕੰਮ ਕਰਨ ਅਤੇ ਬੀਬੀਸੀ ਦੀਆਂ ਗਤੀਵਿਧੀਆਂ ਉੱਤੇ ਪੈਣੀ ਨਿਗ੍ਹਾ ਰੱਖਣ।
ਇਸ ਤੋਂ ਇਲਾਵਾ ਬੀਬੀਸੀ ਵਰਲਡ ਸਰਵਿਸ ਦਾ ਬੋਰਡ ਵੀ ਹੈ ਅਤੇ ਇਸ ਬੋਰਡ ਕੋਲ ਸਾਰੇ ਆਉਟਪੁੱਟ ਅਤੇ ਸੇਵਾਵਾਂ ਦੀ ਕਾਰਜਸ਼ੀਲ ਜ਼ਿੰਮੇਵਾਰੀ ਹੁੰਦੀ ਹੈ।
ਬੀਬੀਸੀ ਵਰਲਡ ਸਰਵਿਸ ਦਾ ਬੋਰਡ ਗਲੋਬਲ ਨਿਊਜ਼ ਡਾਇਰੈਕਸ਼ਨ ਗਰੁੱਪ ਨੂੰ ਰਿਪੋਰਟ ਕਰਦਾ ਹੈ।
ਬੀਬੀਸੀ ਵਰਲਡ ਸਰਵਿਸ ਦੀ ਸ਼ੁਰੂਆਤ
ਬੀਬੀਸੀ ਨੇ ਆਪਣੀ ਐਮਪਾਇਰ ਸਰਵਿਸ (ਉਸ ਸਮੇਂ ਵਰਲਡ ਸਰਵਿਸ ਨੂੰ ਐਮਪਾਇਰ ਸਰਵਿਸ ਕਿਹਾ ਜਾਂਦਾ ਸੀ) 19 ਦਸੰਬਰ 1932 ਨੂੰ ਸ਼ੁਰੂ ਕੀਤੀ ਸੀ।
ਉਸ ਸਮੇਂ ਇਸ ਸਰਵਿਸ ਨੂੰ ਨਵੀਂ ਸ਼ਾਰਟ ਵੈੱਬ ਤਕਨੀਕ ਨਾਲ ਬਹੁਤ ਮਦਦ ਮਿਲੀ ਸੀ, ਜਿਸ ਨਾਲ ਦੂਰ ਦਰਾਡੇ ਦੇ ਖੇਤਰਾਂ ਤੱਕ ਪ੍ਰਸਾਰਣ ਸੰਭਵ ਹੋ ਗਿਆ ਸੀ।
ਦੂਜੇ ਵਿਸ਼ਵ ਯੁੱਧ ਦੇ ਦੌਰਾਨ ਐਮਪਾਇਰ ਸਰਵਿਸ ਦਾ ਵਧੇਰੇ ਪ੍ਰਸਾਰ ਹੋਇਆ। ਉਸ ਸਮੇਂ ਇਸ ਸਰਵਿਸ ਦਾ ਨਾਮ ਓਵਰਸੀਜ਼ ਸਰਵਿਸ ਕਰ ਦਿੱਤਾ ਗਿਆ ਸੀ।
ਦੂਜੇ ਵਿਸ਼ਵ ਯੁੱਧ ਦੇ ਅੰਤ ਤੱਕ ਇਹ ਸੇਵਾ 40 ਭਾਸ਼ਾਵਾਂ ਵਿੱਚ ਹੋਣ ਲੱਗੀ ਸੀ।
1965 ਵਿੱਚ ਇਸ ਦਾ ਨਾਮ ਬਦਲ ਕੇ ਬੀਬੀਸੀ ਵਰਲਡ ਸਰਵਿਸ ਰੱਖ ਦਿੱਤਾ ਗਿਆ ਸੀ।
ਸ਼ੀਤ ਯੁੱਧ ਦਾ ਸਮਾਂ ਬੀਬੀਸੀ ਵਰਲਡ ਲਈ ਬਹੁਤ ਹੀ ਚੁਣੌਤੀਪੂਰਨ ਸਮਾਂ ਸੀ।
ਕਈ ਦੇਸ਼ਾਂ ਵਿੱਚ ਸੇਵਾਵਾਂ ਉੱਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਕਈ ਦੇਸ਼ਾਂ ’ਚ ਬੀਬੀਸੀ ਦੇ ਪੱਤਰਕਾਰਾਂ ਨੂੰ ਨਿੱਜੀ ਤੌਰ ਉੱਤੇ ਵੀ ਨਿਸ਼ਾਨਾ ਬਣਾਇਆ ਗਿਆ ਸੀ।
ਇਸ ਵਿੱਚ ਸਭ ਤੋਂ ਵੱਧ ਚਰਚਾ ਬੀਬੀਸੀ ਦੇ ਬੁਲਗਾਰੀਆ ਦੇ ਪੱਤਰਕਾਰ ਜਾਰਜੀ ਮਾਰਕੋਵ ਦੀ ਹੁੰਦੀ ਹੈ, ਜਿੰਨ੍ਹਾਂ ਦੀ 1978 ’ਚ ਲੰਡਨ ਵਿਖੇ ਇੱਕ ਜ਼ਹਿਰੀਲੀ ਛੱਤਰੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਸ਼ੀਤ ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਆਏ ਸਿਆਸੀ ਬਦਲਾਵਾਂ ਦੇ ਚਲਦਿਆਂ ਕਈ ਯੂਰਪੀਅਨ ਭਾਸ਼ਾਵਾਂ ਦੀਆਂ ਸੇਵਾਵਾਂ ਬੰਦ ਕਰਨੀਆਂ ਪਈਆਂ ਸਨ।
ਇਸ ਦੇ ਨਾਲ ਹੀ, ਬੀਬੀਸੀ ਵਰਲਡ ਸਰਵਿਸ ਨੇ ਆਪਣੀਆ ਤਰਜੀਹਾਂ ’ਚ ਵੀ ਬਦਲਾਵ ਲਿਆਂਦਾ।
ਇਸੇ ਕ੍ਰਮ ਵਿੱਚ ਸਾਲ 2008 ’ਚ ਅਰਬੀ ਭਾਸ਼ਾ ਵਿੱਚ ਟੀਵੀ ਪ੍ਰਸਾਰਣ ਦੀ ਸ਼ੁਰੂਆਤ ਹੋਈ ਅਤੇ ਸਾਲ 2009 ’ਚ ਫ਼ਾਰਸੀ ਟੀਵੀ ਦਾ ਆਗਾਜ਼ ਹੋਇਆ।
ਬੀਬੀਸੀ ਵਰਲਡ ਸਰਵਿਸ ਟੀਵੀ ਦੀ ਸ਼ੁਰੂਆਤ
ਇਸ ਦੌਰਾਨ 1991 ’ਚ ਬੀਬੀਸੀ ਵਰਲਡ ਸਰਵਿਸ ਨੇ ਆਪਣਾ ਟੀਵੀ ਨਿਊਜ਼ ਚੈਨਲ ਵੀ ਸ਼ੁਰੂ ਕੀਤਾ। ਇਸ ਦੀ ਸ਼ੁਰੂਆਤ ਯੂਰਪ ਵਿੱਚ ਹੋਈ ਸੀ, ਪਰ ਬਾਅਦ ’ਚ ਇਸ ਦਾ ਵਿਸਥਾਰ ਏਸ਼ੀਆ ਅਤੇ ਮੱਧ-ਪੂਰਬ ਵਿੱਚ ਵੀ ਹੋਇਆ।
ਬੀਬੀਸੀ ਵਰਲਡ ਸਰਵਿਸ ਟੀਵੀ ਨਿਊਜ਼ ਦਾ ਗਠਨ ਬੀਬੀਸੀ ਦੀ ਸਹਾਇਕ ਕੰਪਨੀ ਵੱਜੋਂ ਹੋਇਆ ਸੀ। ਇਸ ਲਈ ਪੈਸਾ ਸਬਸਕ੍ਰਿਪਸ਼ਨ ਅਤੇ ਇਸ਼ਤਿਹਾਰਾਂ ਰਾਹੀਂ ਇੱਕਠਾ ਹੁੰਦਾ ਹੈ।
ਵਰਲਡ ਸਰਵਿਸ ਟੀਵੀ ਨਿਊਜ਼ ਦਾ ਪਹਿਲਾ ਨਾਮ ਬੀਬੀਸੀ ਵਰਲਡ ਸੀ ਅਤੇ ਫ਼ਿਰ 1998 ਵਿੱਚ ਇਸ ਦਾ ਨਾਮ ਬੀਬੀਸੀ ਵਰਲਡ ਨਿਊਜ਼ ਰੱਖ ਦਿੱਤਾ ਗਿਆ ਸੀ।
ਮੌਜੂਦਾ ਸਮੇਂ ਬੀਬੀਸੀ ਵਰਲਡ ਨਿਊਜ਼ 200 ਤੋਂ ਵੀ ਵੱਧ ਦੇਸ਼ਾਂ ਵਿੱਚ ਉਪਲਬਧ ਹੈ ਅਤੇ ਇਸ ਦੇ ਹਫ਼ਤਾਵਾਰੀ ਦਰਸ਼ਕਾਂ ਦੀ ਗਿਣਤੀ 7.6 ਕਰੋੜ ਹੈ।
1941 ਤੋਂ ਲੰਡਨ ਦਾ ਬੁਸ਼ ਹਾਊਸ ਬੀਬੀਸੀ ਵਰਲਡ ਸਰਵਿਸ ਦਾ ਮੁੱਖ ਦਫ਼ਤਰ ਹੋਇਆ ਕਰਦਾ ਸੀ, ਪਰ ਸਾਲ 2012 ’ਚ ਵਰਲਡ ਸਰਵਿਸ ਨੇ ਬੁਸ਼ ਹਾਊਸ ਖਾਲੀ ਕਰ ਦਿੱਤਾ ਅਤੇ ਫ਼ਿਰ ਪੂਰੀ ਟੀਮ ਬ੍ਰਾਡਕਾਸਟਿੰਗ ਹਾਊਸ ਵਿੱਚ ਸ਼ਿਫਟ ਹੋ ਗਈ ਸੀ, ਜਿੱਥੇ ਕਿ ਬੀਬੀਸੀ ਦੇ ਹੋਰ ਪੱਤਰਕਾਰ ਵੀ ਕੰਮ ਕਰਦੇ ਸਨ।
ਬੀਬੀਸੀ ਵਰਲਡ ਸਰਵਿਸ ਇੱਕ ਕੌਮਾਂਤਰੀ ਮਲਟੀਮੀਡੀਆ ਪ੍ਰਸਾਰਕ ਹੈ। ਇਹ ਰੇਡਿਓ, ਟੀਵੀ ਅਤੇ ਡਿਜੀਟਲ ਮੰਚਾਂ ‘ਤੇ ਕਈ ਭਾਸ਼ਾਵਾਂ ਅਤੇ ਖੇਤਰੀ ਸੇਵਾਵਾਂ ਵਿੱਚ ਉਪਲਬੱਧ ਹੈ।
ਬੀਬੀਸੀ ਕਿੰਨੇ ਲੋਕਾਂ ਤੱਕ ਪਹੁੰਚਦਾ ਹੈ?
ਦੁਨੀਆ ਭਰ ’ਚ ਬੀਬੀਸੀ ਦੇ ਦਰਸ਼ਕਾਂ ਅਤੇ ਸਰੋਤਿਆਂ ਦੀ ਗਿਣਤੀ ਕਰੋੜਾਂ ‘ਚ ਹੈ।
ਬੀਬੀਸੀ ਵਰਲਡ ਸਰਵਿਸ ਦੇ ਹਫ਼ਤਾਵਾਰੀ ਦਰਸ਼ਕਾਂ ਦੇ ਇੱਕ ਤਿਹਾਈ ਹਿੱਸੇ ਦੀ ਉਮਰ 15 ਤੋਂ 24 ਸਾਲ ਦੇ ਦਰਮਿਆਨ ਹੈ।
ਬੀਬੀਸੀ ਵਰਲਡ ਸਰਵਿਸ ਦਾ ਇੱਕ ਹੋਰ ਹਿੱਸਾ ਬੀਬੀਸੀ ਲਰਨਿੰਗ ਇੰਗਲਿਸ਼ ਹੈ। ਇਸ ਦਾ ਕੰਮ ਅੰਤਰਰਾਸ਼ਟਰੀ ਦਰਸ਼ਕਾਂ ਨੂੰ ਅੰਗਰੇਜ਼ੀ ਸਿਖਾਉਣਾ ਹੈ।
ਅੰਗਰੇਜ਼ੀ ਸਿਖਾਉਣ ਲਈ ਬੀਬੀਸੀ ਲਰਨਿੰਗ ਇੰਗਲਿਸ਼ ਆਪਣੇ ਦਰਸ਼ਕਾਂ ਨੂੰ ਮੁਫ਼ਤ ’ਚ ਆਡੀਓ, ਵੀਡੀਓ ਅਤੇ ਟੈਕਸ ਸਮੱਗਰੀ ਵੀ ਪ੍ਰਦਾਨ ਕਰਦਾ ਹੈ।
ਹਾਲ ਹੀ ਦੇ ਸਾਲਾਂ ਵਿੱਚ 1940 ਤੋਂ ਬਾਅਦ ਬੀਬੀਸੀ ਵਰਲਡ ਸਰਵਿਸ ਦਾ ਸਭ ਤੋਂ ਵੱਧ ਵਿਸਥਾਰ ਹੋਇਆ ਹੈ।
ਹੁਣ ਬੀਬੀਸੀ ਵਰਲਡ ਸਰਵਿਸ 40 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਦੁਨੀਆ ਦੇ ਕਈ ਹਿੱਸਿਆਂ ’ਚ ਮੌਜੂਦ ਹੈ। ਇਸ ਦੀਆਂ ਸੇਵਾਵਾਂ ਹੁਣ ਕਾਹਿਰਾ ਅਤੇ ਸਿਓਲ ਦੇ ਨਾਲ-ਨਾਲ ਬੇਲਗ੍ਰੇਡ ਅਤੇ ਬੈਂਕਾਕ ’ਚ ਵੀ ਮੌਜੂਦ ਹਨ।
ਬਰਤਾਨੀਆਂ ਤੋਂ ਬਾਹਰ ਬੀਬੀਸੀ ਵਰਲਡ ਸਰਵਿਸ ਦਾ ਸਭ ਤੋਂ ਵੱਡਾ ਬਿਓਰੋ ਦਿਲੀ ਅਤੇ ਨੈਰੋਬੀ ਵਿੱਚ ਹੈ।
ਬੀਬੀਸੀ ਵਰਲਡ ਸਰਵਿਸ ਦੀ ਡਿਜੀਟਲ ਪਹੁੰਚ 14.8 ਕਰੋੜ (ਪ੍ਰਤੀ ਹਫ਼ਤਾ)
ਬੀਬੀਸੀ ਵਰਲਡ ਸਰਵਿਸ ਦੀ ਟੈਲੀਵਿਜ਼ਨ ਪਹੁੰਚ 14.8 ਕਰੋੜ (ਪ੍ਰਤੀ ਹਫ਼ਤਾ)
ਬੀਬੀਸੀ ਵਰਲਡ ਸਰਵਿਸ ਦੀ ਰੇਡਿਓ ਪਹੁੰਚ 14.8 ਕਰੋੜ (ਪ੍ਰਤੀ ਹਫ਼ਤਾ)
ਬੀਬੀਸੀ ਨੂੰ ਪੈਸੇ ਕਿੱਥੋਂ ਮਿਲਦੇ ਹਨੈ ਤੇ ਲਾਇਸੈਂਸ ਫ਼ੀਸ ਕੀ ਹੈ?
ਬੀਬੀਸੀ ਵਰਲਡ ਸਰਵਿਸ ਨੂੰ ਬਰਤਾਨੀਆਂ ਦੀ ਲਾਈਸੈਂਸ ਫ਼ੀਸ ਤੋਂ ਫੰਡ ਹਾਸਲ ਹੁੰਦਾ ਹੈ।
ਇਸ ਦੇ ਨਾਲ ਹੀ ਕੁਝ ਪੈਸਾ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰਾਂ ਤੋਂ ਵੀ ਹਾਸਲ ਹੁੰਦਾ ਹੈ।
ਬਰਤਾਨੀਆਂ ਵਿੱਚ ਟੀਵੀ ਵੇਖਣ ਵਾਲੇ ਹਰ ਘਰ ਨੂੰ ਟੀਵੀ ਲਾਇਸੈਂਸ ਫ਼ੀਸ ਦੇਣੀ ਹੀ ਪੈਂਦੀ ਹੈ। ਇਸ ਸਮੇਂ ਸਟੈਂਡਰਡ ਸਲਾਨਾ ਲਾਈਸੈਂਸ ਫ਼ੀਸ 159 ਪੌਂਡ, ਭਾਰਤੀ ਮੁਦਰਾ ਮੁਤਾਬਕ ਤਕਰੀਬਨ 15 ਹਜ਼ਾਰ ਰੁਪਏ ਅਦਾ ਕਰਨੀ ਪੈਂਦੀ ਹੈ।
ਪਹਿਲਾ ਬੀਬੀਸੀ ਵਰਲਡ ਸਰਵਿਸ ਨੂੰ ਬ੍ਰਿਟੇਨ ਸਰਕਾਰ ਸੰਸਦ ਰਾਹੀਂ ਗ੍ਰਾਂਟ ਦਿੰਦੀ ਸੀ। ਸੰਸਦ ਵੱਲੋਂ ਮਿਲੀ ਮਦਦ ਵਿਦੇਸ਼ੀ ਅਤੇ ਰਾਸ਼ਟਰਮੰਡਲ ਦਫ਼ਤਰ ਭਾਵ ਐੱਫ਼ਸੀਓ ਦਿੰਦਾ ਸੀ।
ਸਾਲ 2010 ਵਿੱਚ ਇਹ ਤੈਅ ਕੀਤਾ ਗਿਆ ਕਿ 2014-15 ਤੋਂ ਬੀਬੀਸੀ ਵਰਲਡ ਸਰਵਿਸ ਨੂੰ ਸਿਰਫ਼ ਲਾਇਸੈਂਸ ਫ਼ੀਸ ਰਾਹੀਂ ਹੀ ਫੰਗਿੰਡ ਦਿੱਤੀ ਜਾਵੇਗੀ।
ਹਾਲਾਂਕਿ ਪਿਛਲੇ ਸਾਲ ਬ੍ਰਿੇਟਨ ਦੀ ਸਰਕਾਰ ਨੇ ਅਗਲੇ ਦੋ ਸਾਲਾਂ ਲਈ ਲਾਇਸੈਂਸ ਫੀਸ ਨੂੰ ਫਰੀਜ਼ ਕਰ ਦਿੱਤਾ ਸੀ ਭਾਵ ਉਸ ’ਚ ਕਿਸੇ ਵੀ ਤਰ੍ਹਾਂ ਦੇ ਵਾਧੇ ਉੱਤੇ ਰੋਕ ਲਗਾ ਦਿੱਤੀ ਗਈ ਸੀ।
ਪਿਛਲੇ ਸਾਲ ਦੀ ਸਮੀਖਿਆ ਤੋਂ ਬਾਅਦ, ਬਰਤਾਨਵੀਂ ਸਰਕਾਰ ਨੇ ਤਿੰਨ ਸਾਲਾਂ ਲਈ ਬੀਬੀਸੀ ਵਰਲਡ ਸਰਵਿਸ ਨੂੰ 28.3 ਕਰੋੜ ਪੌਂਡ ਦੇਣ ਦਾ ਐਲਾਨ ਕੀਤਾ ਸੀ। ਜੋ ਕਿ ਪ੍ਰਤੀ ਸਾਲ 9.44 ਕਰੋੜ ਪੌਂਡ ਬਣਦਾ ਹੈ।
ਲਾਇਸੈਂਸ ਫ਼ੀਸ ਤੋਂ ਇਲਾਵਾ ਬੀਬੀਸੀ ਨੂੰ ਆਪਣੀਆਂ ਤਿੰਨ ਵਪਾਰਕ ਕੰਪਨੀਆਂ ਤੋਂ ਵੀ ਕਮਾਈ ਹੁੰਦੀ ਹੈ।
ਬੀਬੀਸੀ ਦੀਆਂ ਵਪਾਰਕ ਕੰਪਨੀਆਂ
ਇਹ ਕੰਪਨੀਆਂ ਹਨ- ਬੀਬੀਸੀ ਸਟੂਡੀਓਜ਼ ਅਤੇ ਬੀਬੀਸੀ ਸਟੂਡਿਓਵਰਕਸ।
ਇੰਨ੍ਹਾਂ ਵਪਾਰਕ ਕੰਪਨੀਆਂ ਤੋਂ ਹੋਣ ਵਾਲੀ ਆਮਦਨ ਨੂੰ ਬੀਬੀਸੀ ਨਵੇਂ ਪ੍ਰੋਗਰਾਮਾਂ ਅਤੇ ਸਮੱਗਰੀ ’ਚ ਨਿਵੇਸ਼ ਕਰਦਾ ਹੈ।
ਬੀਬੀਸੀ ਵਰਲਡ ਨਿਊਜ਼ ਬੀਬੀਸੀ ਦਾ ਵਪਾਰਕ ਨਿਊਜ਼ ਅਤੇ ਇੰਨਫ਼ਰਮੇਸ਼ਨ ਟੀਵੀ ਚੈਨਲ ਹੈ। ਇਹ ਚੈਨਲ ਦੁਨੀਆ ਦੇ ਕਈ ਦੇਸ਼ਾਂ ਵਿੱਚ 24 ਘੰਟੇ ਪ੍ਰਸਾਰਿਤ ਹੁੰਦਾ ਹੈ।
ਬੀਬੀਸੀ ਵਰਲਡ ਨਿਊਜ਼ 200 ਤੋਂ ਵੀ ਵੱਧ ਦੇਸ਼ਾਂ ’ਚ ਵੇਖਿਆ ਜਾ ਸਕਦਾ ਹੈ।ִ
ਇਹ ਚੈਨਲ ਖ਼ਬਰਾਂ, ਕਾਰੋਬਾਰ, ਖੇਡਾਂ ਸਮੇਤ ਤਾਜ਼ੀਆਂ ਖ਼ਬਰਾਂ/ਮੌਜੂਦਾ ਮਾਮਲਿਆਂ ਨਾਲ ਸਬੰਧਤ ਖ਼ਬਰਾਂ ਅਤੇ ਲਾਈਫ ਸਟਾਇਲ ’ਤੇ ਦਸਤਾਵੇਜ਼ੀ ਫਿਲਮਾਂ ਦਾ ਪ੍ਰਸਾਰਣ ਵੀ ਕਰਦਾ ਹੈ।
ਜਦਕਿ ਬੀਬੀਸੀ ਦੀ ਵਪਾਰਕ ਨਿਊਜ਼ ਵੈੱਬਸਾਈਟ ਹੈ। ਇਹ ਵੈੱਬਸਾਈਟ ਅੰਤਰਰਾਸ਼ਟਰੀ ਦਰਸ਼ਕਾਂ ਦੇ ਲਈ ਨਿਊਜ਼ ਅਤੇ ਫ਼ੀਚਰ ਪ੍ਰਕਾਸ਼ਿਤ ਕਰਦੀ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਪੰਜਾਬੀ ਵਿੱਚ ਅਦਾਰਿਆਂ ਤੇ ਦੁਕਾਨਾਂ ਦੇ ਬੋਰਡ ਲਿਖਣ ਨਾਲ ਕੀ ਸਭ ਕੁਝ ਠੀਕ ਹੋ ਜਾਵੇਗਾ
NEXT STORY