"ਜਿੰਨਾ ਕੁ ਮੈਂ ਦੀਪ ਨੂੰ ਜਾਣਦੀ ਹਾਂ, ਉਹ ਸ਼ਹੀਦ ਨਹੀਂ ਸੀ। ਉਹ ਇੱਕ ਆਮ ਬੰਦਾ ਸੀ, ਹੱਕਾਂ ਲਈ ਲੜਦਾ ਸੀ।"
ਮਰਹੂਮ ਅਦਾਕਾਰ ਤੇ ਸਮਾਜਿਕ ਕਾਰਕੁਨ ਦੀਪ ਸਿੱਧੂ ਦੀ ਦੋਸਤ ਰੀਨਾ ਰਾਏ ਦੇ ਇਨ੍ਹਾਂ ਸ਼ਬਦਾਂ ਨੇ ਉਸ ਬਹਿਸ ਨੂੰ ਹੋਰ ਹਵਾ ਦੇ ਦਿੱਤੀ ਹੈ, ਜਿਸ ਤਹਿਤ ਕੋਈ ਉਸ ਨੂੰ ''''ਸ਼ਹੀਦ'''' ਕਹਿ ਰਿਹਾ ਸੀ ਅਤੇ ਕੋਈ ਸੜਕ ਹਾਦਸੇ ਵਿੱਚ ਹੋਈ ਮੌਤ ਕਰਾਰ ਦੇ ਰਿਹਾ ਸੀ।
ਦੀਪ ਸਿੱਧੂ ਦੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੌਜੂਦਾ ਮੁਖੀ ਅਮ੍ਰਿਤਪਾਲ ਇਹ ਦਾਅਵਾ ਕਰਦੇ ਹਨ ਕਿ ਦੀਪ ਸਿੱਧੂ ਨੂੰ ਇੱਕ ਸਾਜ਼ਿਸ਼ ਤਹਿਤ ਸ਼ਹੀਦ ਕੀਤਾ ਗਿਆ ਸੀ। ਪਿਛਲ਼ੇ ਦਿਨੀ ਪਰਿਵਾਰ ਅਤੇ ਜਥੇਬੰਦੀ ਨੇ ਉਸ ਦੇ ਦੋ ''''ਸ਼ਹੀਦੀ ਸਮਾਗਮ'''' ਵੀ ਕੀਤੇ ਹਨ।
ਅਮ੍ਰਿਤਪਾਲ ਦੇ ਸਮਰਥਕ ਅਤੇ ਦੀਪ ਸਿੱਧੂ ਦੇ ਕਈ ਸਾਥੀ ਵੀ ਉਸ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਨੂੰ ਸਿਆਸੀ ਕਤਲ ਕਹਿੰਦੇ ਰਹੇ ਹਨ।
ਪਰ ਹੁਣ ਰੀਨਾ ਰਾਏ ਨੇ ਦੀਪ ਸਿੱਧੂ ਨੂੰ ''ਸ਼ਹੀਦ'' ਕਹੇ ਜਾਣ ''ਤੇ ਵੀ ਇਤਰਾਜ਼ ਪ੍ਰਗਟਾ ਕੇ ਦੀਪ ਸਿੱਧੂ ਅਤੇ ਅਮ੍ਰਿਤਪਾਲ ਦੇ ਸਮਰਥਕਾਂ ਦੇ ਦਾਅਵਿਆਂ ਰੱਦ ਕਰਕੇ ਨਵੀਂ ਬਹਿਸ ਛੇੜ ਦਿੱਤੀ ਹੈ।
ਰੀਨਾ ਰਾਏ, ਜੋ ਦੀਪ ਸਿੱਧੂ ਨਾਲ ਸੜਕ ਹਾਦਸੇ ਦੌਰਾਨ ਆਖ਼ਰੀ ਸਮੇਂ ਨਾਲ ਸੀ ਨੇ ਅਮ੍ਰਿਤਪਾਲ ਸਿੰਘ ਨਾਲ ਉਸ ਦੇ ਰਿਸ਼ਤਿਆਂ ਅਤੇ ਗਤੀਵਿਧੀਆਂ ਉੱਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਰੀਨਾ ਰਾਏ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਮੀਡੀਆ ਅਦਾਰਿਆਂ ਨਾਲ ਗੱਲਬਾਤ ਕਰ ਰਹੀ ਹੈ। ਉਹ ਅਮ੍ਰਿਤਪਾਲ ਸਿੰਘ, ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਉੱਤੇ ਕਈ ਇਲਜ਼ਾਮ ਵੀ ਲਗਾਏ ਹਨ। ਜਿਨ੍ਹਾਂ ਦਾ ਅੱਗਿਓ ਜਵਾਬ ਮਿਲਣਾ ਵੀ ਸੁਭਾਵਿਕ ਹੈ।
ਇਸੇ ਕਾਰਨ ਦੀਪ ਸਿੱਧੂ ਦੀ ਮੌਤ ਤੋਂ ਇੱਕ ਸਾਲ ਬਾਅਦ ਉਹੀ ਬਹਿਸ ਮੁੜ ਗਰਮਾਈ ਹੋਈ ਹੈ, ਜੋ ਉਸ ਦੀ ਮੌਤ ਵੇਲੇ ਚੱਲੀ ਸੀ ਕਿ ਉਸ ਦੀ ਮੌਤ ਸੜ੍ਹਕ ਹਾਦਸੇ ਵਿੱਚ ਹੋਈ ਕੁਦਰਤੀ ਮੌਤ ਸੀ ਜਾਂ ਸਿਆਸੀ ਕਤਲ ਜਿਵੇਂ ਉਸ ਦੇ ਸਮਰਥਕ ਦਾਅਵਾ ਕਰਦੇ ਹਨ।
ਸ਼ਹੀਦ ਨਹੀਂ ਹੈ ਦੀਪ- ਰੀਨਾ ਰਾਏ
"ਇਹ ਦੀਪ ਨੂੰ ਸ਼ਹੀਦ ਬਣਾ ਕੇ ਉਸ ਦੇ ਨਾਮ ''ਤੇ ਫੰਡਿੰਗ ਲੈ ਰਹੇ ਹਨ, ਮੇਰੇ ਕੋਲ ਇਸ ਬਾਰੇ ਕਾਫੀ ਸਬੂਤ ਹਨ।''''
ਨਿੱਜੀ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਰੀਨਾ ਰਾਏ ਨੇ ਕਿਹਾ ਕਿ ਦੀਪ ਸਿੱਧੂ ਦੀ ਜਾਨ ਸੜਕ ਹਾਦਸੇ ਵਿੱਚ ਗਈ ਹੈ। ਉਹ ਕੋਈ ''ਸ਼ਹੀਦ'' ਨਹੀਂ ਹੈ।
ਸੜਕ ਹਾਦਸੇ ਦੌਰਾਨ ਰੀਨਾ ਰਾਏ ਵੀ ਦੀਪ ਸਿੱਧੂ ਨਾਲ ਸਵਾਰ ਸਨ
ਉਨ੍ਹਾਂ ਨੇ ਕਿਹਾ, "ਉਸ ਕੋਲ ਕੋਈ ਬਦਲ ਨਹੀਂ ਸੀ। ਸ਼ਹੀਦ ਦੀ ਪਰਿਭਾਸ਼ਾ ਕੀ ਹੁੰਦੀ ਸਾਨੂੰ ਪਤਾ ਹੈ, ਉਸ ਕੋਲ ਕੋਈ ਬਦਲ ਨਹੀਂ ਸੀ ਜਾਂ ਉਸ ਦੀ ਮਰਜ਼ੀ ਨਹੀਂ ਸੀ।"
"ਮੈਂ ਵੀ ਮੰਨ ਗਈ ਸੀ ਕਿ ਸ਼ਹੀਦ ਸੀ। ਇਹ ਸੋਹਣਾ ਸਿਰਲੇਖ ਹੈ। ਪਰ ਮੈਂ ਇੰਨਾ ਪਿਆਰ ਕਰਦੀ ਦੀਪ ਨੂੰ ਕਿ ਇਸ ਦੇ ਅੱਗੇ ਸ਼ਹੀਦ ਨਹੀਂ ਲਗਾ ਸਕਦੀ।"
ਇੱਕ ਹੋਰ ਨਿੱਜੀ ਅਦਾਰੇ ਨਾਲ ਗੱਲ ਕਰਦਿਆਂ ਰੀਨਾ ਨੇ ਕਿਹਾ ਕਿ ਉਹ ਦੀਪ ਦੇ ਘਰੇ ਲੁਧਿਆਣੇ ਵੀ ਜਾਂਦੇ ਰਹਿੰਦੇ ਸੀ ਅਤੇ ਰੁਕੇ ਵੀ ਸੀ। ਉਨ੍ਹਾਂ ਦੀ ਮਾਤਾ ਨਾਲ ਵੀ ਮਿਲੇ ਸੀ।
ਉਨ੍ਹਾਂ ਨੇ ਅੱਗੇ ਕਿਹਾ, "ਮੈਨੂੰ ਜਦੋਂ ਹਸਪਤਾਲ ਵਿੱਚ ਪਤਾ ਲੱਗਾ ਕਿ ਦੀਪ ਦੀ ਮੌਤ ਹੋ ਗਈ ਤਾਂ ਮੈਂ ਮਨਦੀਪ (ਦੀਪ ਦਾ ਭਰਾ) ਤੇ ਹੋਰਨਾਂ ਨੂੰ ਮੈਸੇਜ ਕੀਤੇ ਕਿ ਮੈਂ ਦੀਪ ਨੂੰ ਆ ਕੇ ਦੇਖਣਾ ਪਰ ਮੈਨੂੰ ਕੋਈ ਵੀ ਇਸ ਵੇਲੇ ਜਵਾਬ ਨਹੀਂ ਦੇ ਰਿਹਾ ਸੀ।"
"ਫਿਰ ਜਦੋਂ ਮੈਂ ਪੋਸਟ ਪਾਈ ਤਾਂ ਮੈਨੂੰ ਦੀਪ ਦੇ ਰਿਸ਼ਦੇ ''ਚ ਲੱਗਦੇ ਭਰਾ ਦਾ ਫੋਨ ਆਇਆ ਕਿ ਰੀਨਾ ਪੋਸਟ ਹਟਾ ਦੇ ਅਤੇ ਇੱਥੋਂ ਚਲੀ ਜਾ ਕਿਉਂਕਿ ਤੇਰੇ ''ਤੇ ਇਲਜ਼ਾਮ ਲੱਗ ਰਹੇ ਹਨ। ਮੈਨੂੰ ਵੀ ਲੱਗਾ ਕਿ ਪਰਿਵਾਰ ਹੈ, ਮੇਰਾ ਚੰਗਾ ਹੀ ਸੋਚ ਰਹੇ ਹੋਣੇ ਅਤੇ ਮੈਂ 18 ਫਰਵਰੀ ਨੂੰ ਇੱਥੋਂ ਚਲੀ ਗਈ।"
ਰੀਨਾ ਕਹਿੰਦੇ ਹਨ, "ਮੈਨੂੰ ਕੁਝ ਨਹੀਂ ਚਾਹੀਦਾ ਬਸ ਇਸ ਗੱਲ ਦਾ ਜਵਾਬ ਚਾਹੀਦਾ ਕਿ ਇਨ੍ਹਾਂ ਨੇ ਮੈਨੂੰ ਕਿਉਂ ਵਾਪਸ ਭੇਜਿਆ। ਜੇ ਇਹ ਮੇਰੇ ਨਾਲ ਨਹੀਂ ਤਾਂ ਦੀਪ ਨਾਲ ਵੀ ਕਿਉਂ ਨਹੀਂ ਖੜ੍ਹੇ, ਸੱਚ ਲਈ ਕਿਉਂ ਨਹੀਂ ਖੜ੍ਹੇ। ਘੱਟੋ-ਘੱਟ ਤੁਸੀਂ ਸਾਹਮਣੇ ਆ ਕੇ ਇਹ ਤਾਂ ਬੋਲ ਸਕਦੇ ਹੋ ਕਿ ਸੱਚ ਕੀ ਹੈ, ਅਸਲ ਵਿੱਚ ਹੋਇਆ ਕੀ ਹੈ।"
ਦੀਪ ਸਿੱਧੂ ਦਾ ਪਿਛੋਕੜ
- ਦੀਪ ਸਿੱਧੂ ਦਾ ਜੱਦੀ ਪਿੰਡ ਪੰਜਾਬ ਦੇ ਜ਼ਿਲ੍ਹੇ ਮੁਕਤਸਰ ਸਾਹਿਬ ਦਾ ਪਿੰਡ ਉਦੇਕਰਨ ਹੈ।
- ਦੀਪ ਸਿੱਧੂ ਦਾ ਪਰਿਵਾਰ ਖੇਤੀਬਾੜੀ ਨਾਲ ਸਬੰਧਿਤ ਸੀ।
- ਦੀਪ ਨੇ ਮਹਾਸ਼ਟਰ ਦੇ ਪੁਣੇ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ ਸੀ।
- ਉਸ ਤੋਂ ਬਾਅਦ ਮੁੰਬਈ ਵਿਖੇ ਸੈੱਟ ਹੋ ਗਏ ਸੀ ਤੇ ਉੱਥੇ ਹੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਸੀ।
- ਦੀਪ ਦਾ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਇੱਕ ਬੇਟੀ ਵੀ ਹੈ।
ਅਮ੍ਰਿਤਪਾਲ ਦਾ ਰੀਨਾ ਰਾਏ ਨੂੰ ਜਵਾਬ
ਰੀਨਾ ਆਖਦੇ ਹਨ ਕਿ ਦੀਪ ਅਕਸਰ ਗੱਡੀ ਤੇਜ਼ ਚਲਾਉਂਦੇ ਹੁੰਦੇ ਸਨ ਅਤੇ ਉਸ ਦਿਨ ਵੀ ਉਨ੍ਹਾਂ ਦੀ ਗੱਡੀ ਦੀ ਸਪੀਡ ਕਾਫੀ ਤੇਜ਼ ਸੀ।
ਅਮ੍ਰਿਤਪਾਲ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ, "ਮੈਨੂੰ ਇਸ ਬਾਰੇ ਵਧੇਰੇ ਜਾਣਕਾਰੀ ਨਹੀਂ ਪਰ ਇੰਨਾ ਕੁ ਪਤਾ ਕਿ ਅਮ੍ਰਿਤਪਾਲ ਬਲੌਕ ਸੀ। ਮੈਂ ਆਪ ਦੇਖਿਆ ਸੀ ਕਿ ਕਾਫੀ ਲੋਕ ਬਲੌਕ ਸੀ ਅਤੇ ਉਨ੍ਹਾਂ ਵਿੱਚੋਂ ਅਮ੍ਰਿਤਪਾਲ ਵੀ ਇੱਕ ਸੀ।"
"ਅਮ੍ਰਿਤਪਾਲ ਦੀ ਮੇਰੇ ਨਾਲ ਗੱਲ ਹੋਈ ਸੀ ਕਿ ਸਾਨੂੰ ਸੱਚ ਦੱਸਣ ਲਈ ਮੁੰਹਿਮ ਚਲਾਉਣੀ ਪੈਣੀ ਅਤੇ ਅਸੀਂ ਇਸ ਬਾਰੇ ਮਨਦੀਪ (ਦੀਪ ਸਿੱਧੂ ਦੇ ਭਰਾ) ਨੂੰ ਵੀ ਪੁੱਛਦੇ ਹਾਂ। ਉਨ੍ਹਾਂ ਨੇ ਕਿਹਾ ਕਿ ''ਮੈਨੂੰ ਨਹੀਂ ਪਤਾ ਕਿ ਪਰ ਮੈਂ ਤੇਰੇ ਨਾਲ ਹਾਂ, ਤੂੰ ਮੀਡੀਆ ''ਤੇ ਨਾ ਜਾ''।"
ਰੀਨਾ ਰਾਏ ਨੇ ਇਹ ਵੀ ਕਿਹਾ, "ਮੈਂ ਨਹੀਂ ਕਹਿੰਦੀ ਕਿ ਅਮ੍ਰਿਤਪਾਲ ਗ਼ਲਤ ਹੈ। ਮੈਂ ਅਜੇ ਵੀ ਉਨ੍ਹਾਂ ਦਾਸ ਸਤਿਕਾਰ ਕਰਦੀ ਹਾਂ।"
ਰੀਨਾ ਰਾਏ ਵੱਲੋਂ ਕੀਤੀ ਗਈ ਅਜਿਹੀ ਬਿਆਨਬਾਜ਼ੀ ''ਤੇ ਅਮ੍ਰਿਤਪਾਲ ਸਿੰਘ ਦੀ ਵੀ ਪ੍ਰਤੀਕਿਰਿਆ ਆਈ ਹੈ।
ਅਮ੍ਰਿਤਪਾਲ ਸਿੰਘ ਨੇ ਰੀਨਾ ਬਾਰੇ ਬੋਲਦਿਆਂ ਕਿਹਾ ਕਿ ਰੀਨਾ ਰਾਏ ਨਾਲ ਦੀਪ ਸਿੱਧੂ ਦਾ ਰਿਸ਼ਤਾ ਸੀ ਅਤੇ ਉਹ ਵਿਆਹ ਕਰਵਾਉਣਾ ਚਾਹੁੰਦੇ ਸੀ।
ਅਮ੍ਰਿਤਪਾਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, "ਦੀਪ ਦੇ ਭੋਗ ਤੋਂ ਬਾਅਦ ਉਹ ਚਾਹੁੰਦੇ ਸੀ ਕਿ ਦੀਪ ਦਾ ਪਰਿਵਾਰ ਇਸ ਗੱਲ ''ਤੇ ਸਹਿਮਤੀ ਦੇਣ ਕੇ ਉਨ੍ਹਾਂ (ਰੀਨਾ) ਦਾ ਦੀਪ ਸਿੱਧੂ ਨਾਲ ਰਿਸ਼ਤਾ ਸੀ ਅਤੇ ਅਸੀਂ ਮੰਨਦੇ ਹਾਂ ਕਿ ਉਨ੍ਹਾਂ ਦੀ ਰਿਸ਼ਤਾ ਹੈ ਵੀ ਸੀ, ਇਸ ਵਿੱਚ ਮੁਕਰਨ ਵਾਲੀ ਗੱਲ ਨਹੀਂ ਕੋਈ।"
"ਅਸੀਂ ਤਾਂ ਉਦੋਂ ਵੀ ਕਿਹਾ ਸੀ ਤੇ ਹੁਣ ਵੀ ਕਹਿੰਦੇ ਹਾਂ ਕਿ ਦੀਪ ਨਾਲ ਉਨ੍ਹਾਂ ਦਾ ਰਿਸ਼ਤਾ ਸੀ, ਜੋ ਅਸੀਂ ਦੀਪ ਸਿੱਧੂ ਦੇ ਮੂੰਹੋਂ ਸੁਣਿਆ ਸੀ ਪਰ ਪਰਿਵਾਰ ਹੁਣ ਨਹੀਂ ਸਹਿਮਤ ਤੇ ਜ਼ਬਰਦਸਤੀ ''ਤੇ ਕਿਸੇ ਕੋਲੋਂ ਬਿਆਨ ਨਹੀਂ ਦਿਵਾਇਆ ਜਾ ਸਕਦਾ।"
"ਅਸੀਂ ਕੋਸ਼ਿਸ਼ ਕੀਤੀ ਪਰ ਉਨ੍ਹਾਂ (ਪਰਿਵਾਰ) ਬਿਆਨ ਨਹੀਂ ਦਿੱਤਾ। ਮੈਨੂੰ ਵੀ ਲੱਗਦਾ ਹੈ ਕਿ ਉਨ੍ਹਾਂ (ਰੀਨਾ) ਨੂੰ ਵੀ ਹੁਣ ਦੀਪ ਜਾਣ ਤੋਂ ਬਾਅਦ ਬਦਨਾਮ ਨਹੀਂ ਕਰਨਾ ਚਾਹੀਦਾ।"
ਮਨਦੀਪ ਸਿੱਧੂ ਦੀ ਪ੍ਰਤੀਕਿਰਿਆ
ਇਸ ਤੋਂ ਪਹਿਲਾਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੇ ਉਨ੍ਹਾਂ ਦੀ ਬਰਸੀ ਮੌਕੇ ਰੀਨਾ ਰਾਏ ਦੇ ਪਹਿਲੀ ਵੀਡੀਓ ਬਾਰੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦਾ ਜਵਾਬ ਸੰਗਤ ਨੇ ਤੇ ਪੰਥ ਦੇ ਦਿੱਤਾ ਹੈ।
ਉਨ੍ਹਾਂ ਨੇ ਕਿਹਾ, "ਗੱਡੀ ਖੜ੍ਹੀ ਹੈ, ਦੇਖ ਸਕਦੇ ਹੋ ਕਿ ਕੌਣ ਬਚਾ ਸਕਦਾ ਤੇ ਕਿਸੇ ਨੂੰ ਝਰੀਟ ਵੀ ਨਹੀਂ ਵੱਜ ਸਕਦੀ। ਅੱਜ ਤੱਕ ਉਨ੍ਹਾਂ ਦਾ ਬਿਆਨ ਨਹੀਂ ਰਿਕਾਰਡ ਹੋਇਆ, ਕੀ ਅਸੀਂ ਏਜੰਸੀਆਂ ਤੋਂ, ਸਿਸਿਟਮ ਤੋਂ ਆਸ ਰੱਖਦੇ ਹਾਂ।"
ਦਲਜੀਤ ਕਲਸੀ ਦਾ ਜਵਾਬ
ਪੰਜਾਬੀ ਅਦਾਕਾਰ ਦਲਜੀਤ ਕਲਸੀ ਨੇ ਵੀ ਰੀਨਾ ਰਾਏ ਤੇ ਬਿਆਨ ''ਤੇ ਪ੍ਰਤੀਕਿਰਿਆ ਦਿੱਤੀ ਹੈ।
ਉਨ੍ਹਾਂ ਨੇ ਆਪਣੀ ਫੇਸਬੁੱਕ ਉੱਤੇ ਪੋਸਟ ਪਾ ਕਿਹਾ ਹੈ, "ਜੇ ਮੈਂ ਅੱਜ ਇੱਕ ਵੀਡੀਓ ਪਾ ਦਿਆਂ ਕਿ ਭਾਈ ਸਾਬ੍ਹ (ਅਮ੍ਰਤਿਪਾਲ ਸਿੰਘ) ਦੀ ਰੱਖਿਆ ਲਈ ਜਾਂ ਜਥੇਬੰਦੀ ਲਈ ਦੇ ਹੋਰਨਾਂ ਕੰਮਾਂ ਲਈ ਪੈਸੇ ਚਾਹੀਦੇ ਹਨ ਤਾਂ ਕਰੋੜਾਂ ਰੁਪਏ ਇੱਕ ਘੰਟੇ ਵਿੱਚ ਆ ਜਾਵੇਗਾ।"
ਉਨ੍ਹਾਂ ਨੇ ਦਾਅਵਾ ਕੀਤਾ ਕਿ ਰੀਨ ਰਾਏ ਆਪ ਨਹੀਂ ਬੋਲ ਰਹੀ ਉਸ ਕੋਲੋਂ ਬੁਲਵਾਇਆ ਜਾ ਕਿਹਾ ਹੈ।
ਉਨ੍ਹਾਂ ਨੇ ਕਿਹਾ, "ਪਰ ਅੱਜ ਤੱਕ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਅਜਿਹਾ ਨਹੀਂ ਕੀਤਾ। ਜਥੇਬੰਦੀ ਦੇ ਜਿੰਨੇ ਬੰਦੇ ਕਿਤੇ ਵੀ ਜਾਂਦੇ ਹਨ ਤਾਂ ਪੈਸੇ ਕੋਲੋਂ ਖਰਚ ਕਰਦੇ ਹਨ।"
ਉਨ੍ਹਾਂ ਨੇ ਕਿਹਾ, "ਉਸ ਨੂੰ ਪੁੱਛੋ ਕਿ ਕਿਹੜਾ ਸੱਚ ਅਸੀਂ ਰੋਕ ਰੱਖਿਆ ਸੀ। ਗੁੱਸਾ ਉਸ ਨੂੰ ਸਾਡੇ ਨਾਲ ਇਸ ਗੱਲ ਦਾ ਸੀ, ਜੋ ਵਾਰ-ਵਾਰ ਸਾਨੂੰ ਕਹਿੰਦੀ ਸੀ ਕਿ ਮਨਦੀਪ ਭਾਜੀ, ਨੂੰ ਕਹੋ ਕਿ ਉਹ ਇੱਕ ਵੀਡੀਓ ਪਾਉਣ ਜਿਸ ਵਿੱਚ ਉਹ ਕਹਿਣ ਕਿ ਰੀਨਾ ਦਾ ਦੀਪ ਸਿੱਧੂ ਦਾ ਰਿਸ਼ਤਾ ਸੀ।"
ਦਲਜੀਤ ਕਲਸੀ ਨੇ ਕਿਹਾ ਕਿ ਇਹ ਹੁਣ ਦਾ ਨਹੀਂ ਉਦੋਂ ਦਾ ਹੀ ਹੈ, ਜਦੋਂ ਅਜੇ ਦੀਪ ਸਿੱਧੂ ਦਾ ਭੋਗ ਵੀ ਨਹੀਂ ਪਿਆ ਸੀ।
ਦਲਜੀਤ ਸਿੰਘ ਨੇ ਕਿਹਾ, "ਉਦੋਂ ਵੀ ਇਨ੍ਹਾਂ ਵਾਸਤੇ ਇਹ ਜ਼ਰੂਰੀ ਸੀ ਕਿ ਇਹ ਵੀਡੀਓ ਪਾਈ ਜਾਵੇ। ਇਹ ਜਦੋਂ ਭਾਰਤ ਆਈ ਤਾਂ ਇਸ ਨੇ ਮੈਨੂੰ ਕਿਹਾ ਕਿ ''ਮਨਦੀਪ ਮੇਰੀਆਂ ਚੀਜ਼ਾਂ ਨਹੀਂ ਦਿੰਦਾ. ਮੈਂ ਪ੍ਰੈੱਸ ਕਾਨਫਰੰਸ ਕਰਨੀ ਹੈ।'' ਜਿਸ ਲਈ ਮੈਂ ਇਸ ਨੂੰ ਮਨ੍ਹਾਂ ਕੀਤਾ।"
"ਫਿਰ ਵੀ ਮੈਂ ਕਿਹਾ, ਜੇ ਤੂੰ ਆਪਣੀ ਗੱਲ ਕਰਨੀ ਹੈ ਤਾਂ ਕਰਨ ਪਰ ਕਿਸੇ ਦੇ ਖ਼ਿਲਾਫ਼ ਨਾ ਬੋਲੀ।"
ਦੀਪ ਸਿੱਧੂ ਦੀ ਮੌਤ
ਅਦਾਕਾਰ ਅਤੇ ਕਿਸਾਨ ਅੰਦੋਲਨ ਵਿੱਚ ਸਰਗਰਮ ਰਹੇ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀ 15 ਫਰਵਰੀ 2022 ਨੂੰ ਦਿੱਲੀ ਤੋਂ ਪੰਜਾਬ ਜਾਂਦਿਆਂ ਹਰਿਆਣਾ ਦੇ ਸੋਨੀਪਤ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਇਸ ਦੌਰਾਨ ਰੀਨਾ ਰਾਏ ਵੀ ਉਨ੍ਹਾਂ ਦੇ ਨਾਲ ਹੀ ਸਨ। ਇਸ ਹਾਦਸੇ ਦੌਰਾਨ ਉਹ ਬਚ ਗਏ ਸਨ। ਪੁਲਿਸ ਇਸ ਮਾਮਲੇ ਨੂੰ ਸੜਕ ਹਾਦਸਾ ਮੰਨ ਰਹੀ ਹੈ।
ਸਿੱਧੂ ਦੀ ਮੌਤ ਤੋਂ ਕੁਝ ਦਿਨ ਬਾਅਦ ਹੀ ਉਸ ਟਰਾਲੇ ਦੇ ਡਰਾਇਵਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਨਾਲ ਦੀਪ ਸਿੱਧੂ ਦੀ ਗੱਡੀ ਟਕਰਾਈ ਸੀ।
ਪੁਲਿਸ ਦੀਪ ਸਿੱਧੂ ਦੀ ਮੌਤ ਨੂੰ ਸੜਕ ਹਾਦਸੇ ਦਾ ਕੇਸ ਮੰਨ ਕੇ ਕਾਰਵਾਈ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਚਾਰਜਸ਼ੀਟ ਪੇਸ਼ ਹੋ ਚੁੱਕੀ ਹੈ।ਪਰ ਦੀਪ ਸਿੱਧੂ ਦੀ ਜਥੇਬੰਦੀ ''ਵਾਰਿਸ ਪੰਜਾਬ ਦੇ'' ਦੇ ਮੌਜੂਦਾ ਮੁਖੀ ਅਮ੍ਰਿਤਪਾਲ ਸਿੰਘ ਸਣੇ ਕਈ ਲੋਕ ਅਜਿਹੇ ਹਨ ਜੋ ਇਸ ਨੂੰ ਸਿਆਸੀ ਕਤਲ ਦੱਸਦੇ ਹੋਏ ਉਨ੍ਹਾਂ ਨੂੰ ''ਸ਼ਹੀਦ'' ਮੰਨਦੇ ਹਨ।
-
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ 2022 ਦਾ ਅੱਜ ਹੋਵੇਗਾ ਐਲਾਨ
NEXT STORY