ਅਮ੍ਰਿਤਪਾਲ ਸਿੰਘ ਖਿਲਾਫ਼ ਪੰਜਾਬ ਪੁਲਿਸ ਦੀ ਕਾਰਵਾਈ ਉੱਤੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਨੇ ਪੁਲਿਸ ਵੱਲੋਂ ਪੱਤਰਕਾਰਾਂ ਉੱਤੇ ਕਥਿਤ ਕਾਰਵਾਈ ਨੂੰ ਵੀ ਮੰਦਭਾਗਾ ਦੱਸਿਆ ਹੈ।
ਹਰਪ੍ਰੀਤ ਸਿੰਘ ਨੇ ਅਮ੍ਰਿਤਪਾਲ ਸਿੰਘ ਨੂੰ ਵੀ ਗ੍ਰਿਫ਼ਤਾਰੀ ਦੇਣ ਦੀ ਅਪੀਲ ਕੀਤੀ ਹੈ।
27 ਮਾਰਚ ਦੀ ਬੈਠਕ ਤੋਂ ਪਹਿਲਾਂ ਸਿੱਖ ਜਥੇਬੰਦੀ ਦਲ ਖਾਲਸਾ ਨੇ ਜਥੇਦਾਰ ਦੀ ਅਮ੍ਰਿਤਪਾਲ ਨੂੰ ਕੀਤੀ ਗਈ ਆਤਮ ਸਮਰਪਣ ਦੀ ਨਸੀਹਤ ਉੱਤੇ ਸਵਾਲ ਖੜ੍ਹੇ ਕੀਤੀ ਹਨ।
ਦਲ ਖਾਲਸਾ ਨੇ ਇੱਕ ਚਿੱਠੀ ਲਿਖ ਕੇ ਕਿਹਾ ਕਿ ਬੀਤੇ ਦਿਨੀਂ ਆਪ ਜੀ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਆਤਮ ਸਮਰਪਣ ਦੀ ਕੀਤੀ ਨਸੀਹਤ ਜਥੇਦਾਰ ਦੀ ਪਦਵੀ ਦੇ ਅਨੁਕੂਲ ਨਹੀਂ ਹੈ।
ਚਿੱਠੀ ਵਿੱਚ ਅੱਗੇ ਕਿਹਾ, ''''ਸਿੱਖ ਦ੍ਰਿਸ਼ਟੀਕੋਣ ਤੋਂ ਅਕਾਲ ਤਖਤ ਦੇ ਜਥੇਦਾਰ ਦੇ ਇਹ ਸਰੋਕਾਰ ਨਹੀਂ ਹਨ। ਆਪ ਦੇ ਅਧਿਕਾਰ-ਖੇਤਰ ਅਤੇ ਕਾਰਜ-ਖੇਤਰ ਵਿੱਚ ਮਰਯਾਦਾ, ਰਵਾਇਤਾਂ, ਅਤੇ ਸਿਧਾਂਤਾਂ ਦੀ ਪਹਿਰੇਦਾਰੀ ਆਉਂਦੀ ਹੈ ਨਾ ਕਿ ਕਾਨੂੰਨ-ਵਿਵਸਥਾ ਦੀ!''''
''''ਸਿੱਖ ਫ਼ਲਸਫ਼ੇ ਅਨੁਸਾਰ ਅਕਾਲ ਤਖਤ ਨੇ ਸਰਕਾਰ ਦੇ ਜ਼ੁਲਮਾਂ ਦੇ ਸਤਾਏ ਮਜ਼ਲੂਮ ਦੀ ਹਰ ਪੱਖ ਤੋਂ ਹਿਫ਼ਾਜ਼ਤ ਕਰਨੀ ਅਤੇ ਕੌਮ ਨੂੰ ਸਮੂਹਿਕ ਰੂਪ ਵਿੱਚ ਸਿੱਖੀ ਸਿਧਾਂਤ, ਰਵਾਇਤਾਂ ਤੇ ਫ਼ਲਸਫ਼ੇ ਦੀ ਰੌਸ਼ਨੀ ਵਿਚ ਸੇਧ ਅਤੇ ਦਿਸ਼ਾ ਦੇਣੀ ਹੁੰਦੀ ਹੈ।''''
ਦਲ ਖਾਲਸਾ ਦਾ ਕਹਿਣਾ ਹੈ ਕਿ ਜਥੇਦਾਰ ਦੀ ਪਦਵੀ ‘ਤੇ ਸੇਵਾ ਨਿਭਾ ਰਹੀ ਸ਼ਖ਼ਸੀਅਤ ਦੇ ਕਹੇ ਇੱਕ-ਇੱਕ ਲਫ਼ਜ਼ ਸਰਕਾਰਾਂ ਦੇ ਨਾਲ-ਨਾਲ ਹਰ ਆਮ-ਖ਼ਾਸ ਸਿੱਖ ਉਤੇ ਪ੍ਰਭਾਵ ਪਾਉਣ ਵਾਲੇ ਹੋਣੇ ਚਾਹੀਦੇ ਹਨ। ਪਰ ਅਫ਼ਸੋਸ ਕਿ ਜਥੇਦਾਰ ਦੇ ਰੁਤਬੇ ਵਿੱਚੋਂ ਝਲਕਣ ਵਾਲੀ ਕਮਾਂਡ ਅਤੇ ਸਿਧਾਂਤਕ ਸਪਸ਼ਟਤਾ ਆਪ ਦੇ ਸ਼ਬਦਾਂ ਅਤੇ ਅਮਲਾਂ ਵਿੱਚੋਂ ਮਨਫੀ ਹਨ।
ਰਿਪੋਰਟ - ਰਵਿੰਦਰ ਸਿੰਘ ਰੌਬਿਨ, ਐਡਿਟ - ਰਾਜਨ ਪਪਨੇਜਾ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

ਬਿਲਕਿਸ ਬਾਨੋ ਗੈਂਗਰੇਪ ਮਾਮਲੇ ਦਾ ਦੋਸ਼ੀ ਭਾਜਪਾ ਦੇ ਮੰਚ ਉੱਤੇ ਵਿਧਾਇਕ ਤੇ ਐੱਮਪੀ ਨਾਲ ਦਿਖਿਆ
NEXT STORY