ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ ''ਤੇ ਲੈ ਕੇ ਆਏ ਹਾਂ।
ਤੁਸੀਂ ਹੇਠਾਂ ਦਿੱਤੇ ਲਿੰਕ ''ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਬੀਬੀਸੀ ਪੰਜਾਬੀ ਦੀਆਂ ਖ਼ਬਰਾਂ ਵਿੱਚ ਅਮਰੀਕਾ ਵਿੱਚ ਪਰਵਾਸੀਆਂ ਲਈ ਬਦਲੀ ਨੀਤੀ ਚਿੰਤਾ ਵਿੱਚ ਰਹੀ ਤੇ ਨਾਲ ਹੀ ਜਲੰਧਰ ਚੋਣਾਂ ਕਾਰਨ ਡੇਰਾ ਸੱਚਖੰਡ ਬੱਲਾਂ ਵੀ ਚਰਚਾ ਵਿੱਚ ਰਿਹਾ।
ਅਮਰੀਕਾ ਦੀ ਪਰਵਾਸੀਆਂ ਲਈ ਨੀਤੀ ਵਿੱਚ ਕੀ ਬਦਲਿਆ ਹੈ
ਅਮਰੀਕਾ ਵਿੱਚ ਤਿੰਨ ਸਾਲਾਂ ਤੋਂ ਵੱਧ ਸਮੇਂ ਬਾਅਦ, ਟਾਈਟਲ 42 ਵਜੋਂ ਜਾਣੀ ਜਾਂਦੀ ਟਰੰਪ-ਯੁੱਗ ਦੀ ਇੱਕ ਵਿਵਾਦਪੂਰਨ ਇਮੀਗ੍ਰੇਸ਼ਨ ਨੀਤੀ 11 ਮਈ ਨੂੰ ਹੋ ਰਹੀ ਹੈ।
ਅਜਿਹਾ ਹੋਣ ''ਤੇ ਅਧਿਕਾਰੀ ਅਮਰੀਕਾ-ਮੈਕਸੀਕੋ ਸਰਹੱਦ ''ਤੇ ਪ੍ਰਵਾਸੀਆਂ ਦੀ ਆਮਦ ਲਈ ਤਿਆਰ ਹਨ।
ਮੰਗਲਵਾਰ ਨੂੰ, ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਸਵੀਕਾਰ ਕੀਤਾ ਕਿ ਨੀਤੀ ਨੂੰ ਹਟਾਏ ਜਾਣ ''ਤੇ "ਇਹ ਥੋੜ੍ਹੇ ਸਮੇਂ ਲਈ ਸਥਿਤੀ ਅਵਿਵਸਥਿਤ ਹੋ ਜਾਵੇਗੀ।"
ਇਸ ਨੀਤੀ ਨੂੰ ਕੋਰੋਨਾ ਮਹਾਮਾਰੀ ਦੇ ਦੌਰਾਨ ਡੌਨਲਡ ਟਰੰਪ ਦੀ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਸੀ।
ਲੰਮੇ ਸਮੇਂ ਤੋਂ ਇਮੀਗ੍ਰੇਸ਼ਨ ਹਿਮਾਇਤੀ ਅਤੇ ਕੁਝ ਡੈਮੋਕਰੇਟਸ ਇਸ ਨੀਤੀ ਦੀ ਸਖ਼ਤ ਆਲੋਚਨਾ ਕਰਦੇ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨੇ ਬਹੁਤ ਸਾਰੇ ਪਨਾਹ ਮੰਗਣ ਵਾਲਿਆਂ ਨੂੰ ਦੇਸ਼ ਵਿੱਚ ਆਉਣ ਤੋਂ ਰੋਕਿਆ ਹੈ। ਟਾਈਟਲ 42 ਕੀ ਹੈ ਅਤੇ ਇਹ ਕਿਉਂ ਹਟਾਇਆ ਜਾ ਰਿਹਾ ਹੈ? ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਰੋ।
ਸਆਦਤ ਹਸਨ ਮੰਟੋ: ਮੌਤ ਦੇ ਬਾਅਦ ਖ਼ਤਮ ਹੋਇਆ ਇੱਕ ਮੁਕੱਦਮਾ
ਉਰਦੂ ਦੀਆਂ ਬਹੁਤ ਸਾਰੀਆਂ ਕਿਤਾਬਾਂ ਅਜਿਹੀਆਂ ਹਨ ਜਿਨ੍ਹਾਂ ''ਤੇ ਵੱਖ-ਵੱਖ ਇਲਜ਼ਾਮਾਂ ਤਹਿਤ ਮੁਕੱਦਮੇ ਚੱਲੇ। ਉਹ ਕਿਤਾਬਾਂ ਜ਼ਬਤ ਹੋਈਆਂ ਅਤੇ ਕੁਝ ਲੇਖਕਾਂ ਨੂੰ ਕੈਦ ਜਾਂ ਜੁਰਮਾਨਾ ਭਰਨ ਵਰਗੀਆਂ ਮੁਸ਼ਕਿਲਾਂ ਵੀ ਝੱਲਣੀਆਂ ਪਈਆਂ।
ਇਨ੍ਹਾਂ ਕਿਤਾਬਾਂ ਵਿੱਚ ਡਿਪਟੀ ਨਜ਼ੀਰ ਅਹਿਮਦ ਦੀ ''ਉਮਹਾਤ-ਉਲ-ਉੰਮਾ'', ਮੁਨਸ਼ੀ ਪ੍ਰੇਮਚੰਦ ਦੀ ''ਸੋਜ਼-ਏ-ਵਤਨ'' ਅਤੇ ਪ੍ਰਗਤੀਸ਼ੀਲ ਕਥਾ ਲੇਖਕਾਂ ਦਾ ਸੰਗ੍ਰਹਿ ''ਅੰਗਾਰੇ'' ਸਭ ਤੋਂ ਉੱਪਰ ਹੈ।
ਪਰ ਸਆਦਤ ਹਸਨ ਮੰਟੋ ਇਨ੍ਹਾਂ ਸਾਰੇ ਲੇਖਕਾਂ ਤੋਂ ਵੀ ਅੱਗੇ ਨਿਕਲ ਗਏ।
ਪਾਕਿਸਤਨ ਦੇ ਗਠਨ ਤੋਂ ਪਹਿਲਾਂ ਮੰਟੋ ਦੀਆਂ ਤਿੰਨ ਕਹਾਣੀਆਂ ''ਕਾਲੀ ਸਲਵਾਰ'', ''ਧੂੰਆਂ'' ਅਤੇ ''ਬੂ'' ''ਤੇ ਅਸ਼ਲੀਲਤਾ ਦੇ ਇਲਜ਼ਾਮ ਵਿੱਚ ਮੁਕੱਦਮੇ ਚੱਲੇ। ਇਨ੍ਹਾਂ ਮੁਕੱਦਮਿਆਂ ਵਿੱਚ ਸਜ਼ਾਵਾਂ ਵੀ ਹੋਈਆਂ, ਪਰ ਹਰ ਵਾਰ ਅਪੀਲ ਕਰਨ ''ਤੇ ਅਦਾਲਤ ਨੇ ਮੰਟੋ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਅਸ਼ਲੀਲਤਾ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ।
ਮੰਟੋ ਦੀ ਇਹ ਮਸ਼ਹੂਰ ਕਹਾਣੀ ਲਾਹੌਰ ਦੇ ਅਦਬੀ ਮਹਾਨਾਮਾ (ਸਾਹਿਤਕ ਮਾਸਿਕ) ''ਜਾਵੇਦ'' ਵਿੱਚ ਮਾਰਚ 1949 ਦੇ ਸੰਸਕਰਣ ਵਿੱਚ ਪ੍ਰਕਾਸ਼ਿਤ ਹੋਈ ਸੀ।
ਮੰਟੋ ਬਾਰੇ ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਰੋ।
ਡੇਰਾ ਸੱਚਖੰਡ ਬੱਲਾਂ ਦਾ ਕਿਵੇਂ ਹੋਇਆ ਉਭਾਰ ਤੇ ਇਸ ਦੀ ਸਿਆਸੀ ਅਹਿਮੀਅਤ ਕੀ ਹੈ
ਡੇਰਾ ਸੱਚਖੰਡ ਬੱਲਾਂ ਪੰਜਾਬ ਦੇ ਦੁਆਬਾ ਖਿੱਤੇ ਦੇ ਵੱਡੇ ਧਾਰਮਿਕ ਡੇਰਿਆਂ ਵਿੱਚੋਂ ਇੱਕ ਹੈ।
ਇਹ ਡੇਰਾ ਜਲੰਧਰ ਸ਼ਹਿਰ ਤੋਂ 13 ਕਿਲੋਮੀਟਰ ਬਾਹਰਵਾਰ ਪਠਾਨਕੋਟ ਰੋਡ ’ਤੇ, ਪਿੰਡ ਬੱਲਾਂ ਵਿੱਚ ਨਹਿਰ ਦੇ ਕੰਢੇ ਬਣਿਆ ਹੋਇਆ ਹੈ।
ਇਸ ਡੇਰੇ ਵਿੱਚ ਦਲਿਤ ਸਮਾਜ ਤੇ ਖ਼ਾਸ ਕਰਕੇ ਰਵਿਦਾਸੀਆ ਭਾਈਚਾਰੇ ਨਾਲ ਸਬੰਧਤ ਵੱਡੀ ਗਿਣਤੀ ਲੋਕ ਧਾਰਮਿਕ ਆਸਥਾ ਰੱਖਦੇ ਹਨ।
ਡੇਰੇ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਤੋਂ ਇਸ ਡੇਰੇ ਦੀ ਮਾਨਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਸ ਦੇ ਨਾਲ ਨਾਲ ਵੱਡੇ ਸਿਆਸੀ ਆਗੂ ਖਾਸਕਰ ਚੋਣਾਂ ਦੇ ਨੇੜੇ ਜਿਵੇਂ ਡੇਰੇ ਵਿੱਚ ਪਹੁੰਚਦੇ ਹਨ,ਉਸ ਤੋਂ ਇਸ ਦੀ ਸਮਾਜਿਕ ਤੇ ਸਿਆਸਤ ਪੱਖ਼ੋਂ ਵੀ ਅਹਿਮਤੀਅਤ ਸਮਝ ਆਉਂਦੀ ਹੈ।
ਡੇਰੇ ਬਾਰੇ ਵਧੇਰੇ ਜਾਣਕਾਰੀ ਲਈ ਕਰੋ।
ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਮੁਕੇਸ਼ ਅੰਬਾਨੀ ਦੇ ਗੁਆਂਢੀਆਂ ਦੀ ਕਹਾਣੀ
ਮੁੰਬਈ ਦੇ ਲਗਭਗ ਹਰ ਇਲਾਕੇ ’ਚ ਕੋਈ ਨਾ ਕੋਈ ਕਲਾਕਾਰ ਰਹਿੰਦਾ ਹੈ।
ਫਿਰ ਭਾਵੇਂ ਪਤੇ ਦੀ ਥਾਂ ’ਤੇ ਸਿਰਫ਼ ‘ਅਮਿਤਾਭ ਬੱਚਨ, ਜੁਹੂ’ ਲਿਖ ਦੇਣ ’ਤੇ ਚਿੱਠੀਆਂ ਹਾਸਲ ਕਰਨ ਵਾਲੇ ਅਮਿਤਾਭ ਬੱਚਨ ਹੋਣ ਜਾਂ ਫਿਰ ਸਾਂਤਾਕਰੂਜ਼ ਦੀਆਂ ਤੰਗ ਗਲੀਆਂ ’ਚ 500-1000 ਰੁਪਏ ਪ੍ਰਤੀ ਐਪੀਸੋਡ ’ਤੇ ਕੰਮ ਕਰਨ ਵਾਲਾ ਕੋਈ ਜੂਨੀਅਰ ਕਲਾਕਾਰ।
ਇਸ ਕਹਾਣੀ ’ਚ ਅਸੀਂ ਉਨ੍ਹਾਂ ਕੁਝ ਮਸ਼ਹੂਰ ਹਸਤੀਆਂ ਦੇ ਘਰ ਦੇ ਨੇੜੇ-ਤੇੜੇ ਦੇ ਮਹੌਲ ਅਤੇ ਗੁਆਢੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ, ਜਿਨ੍ਹਾਂ ਦੇ ਘਰ ਸਭ ਤੋਂ ਵੱਧ ਚਰਚਾ ’ਚ ਰਹਿੰਦੇ ਹਨ ਅਤੇ ਜਿਨ੍ਹਾਂ ਘਰਾਂ ਨੂੰ ਸਿਰਫ਼ ਬਾਹਰੋਂ ਵੇਖਣ ਖਾਤਰ ਹੀ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਜਿਵੇਂ- ਸ਼ਾਹਰੁਖ ਖਾਨ, ਸਲਮਾਨ ਖਾਨ, ਅਮਿਤਾਭ ਬੱਚਨ ਅਤੇ ਮੁਕੇਸ਼ ਅੰਬਾਨੀ।
ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਰੋ।
ਉਸ ਮਹਿਲਾ ਪੱਤਰਕਾਰ ਦੀ ਕਹਾਣੀ ਜੋ ਬਿਨਾਂ ਕਾਰਨ ਦੱਸੇ 1,000 ਦਿਨਾਂ ਤੋਂ ਚੀਨ ਦੀ ਜੇਲ੍ਹ ਵਿੱਚ ਬੰਦ ਹੈ
ਆਸਟ੍ਰੇਲੀਆ ਦੀ ਪੱਤਰਕਾਰ ਚੇਂਗ ਲੀ ਚੀਨ ਦੀ ਜੇਲ੍ਹ ਵਿੱਚ ਬੰਦ ਹਨ।
ਉਨ੍ਹਾਂ ਦੇ ਪਾਰਟਨਰ ਨਿਕ ਕੋਇਲੇ ਚੇਂਗ ਬਾਰੇ ਗੱਲ ਕਰਦਿਆਂ ਕੁਝ ਭਾਵੁਕ ਹੋ ਜਾਂਦੇ ਹਨ। ਉਹ ਕਹਿੰਦੇ ਹਨ, “ਨਜ਼ਰਬੰਦੀ ਵਿੱਚ ਇੱਕ ਹਜ਼ਾਰ ਦਿਨ ਬਹੁਤ ਲੰਬਾ ਸਮਾਂ ਹੁੰਦਾ ਹੈ।”
ਜੋ ਕਿ ਚੀਨ ਦੀ ਜੇਲ੍ਹ ਵਿੱਚ ਹੈ। ਚੇਂਗ ਖ਼ਿਲਾਫ਼ ਇਲਜ਼ਾਮਾਂ ਬਾਰੇ ਡੀਟੇਲ ਜਾਣਕਾਰੀ ਹਾਲੇ ਵੀ ਇੱਕ ਰਾਜ਼ ਹੈ ਅਤੇ ਉਸ ਨੂੰ ਹਾਲੇ ਸਜ਼ਾ ਸੁਣਾਈ ਨਹੀਂ ਗਈ ਹੈ।
ਚੇਂਗ ਦੇ ਹੋਰ ਦੋਸਤਾਂ ਅਤੇ ਪਰਿਵਾਰ ਦੀ ਤਰ੍ਹਾਂ, ਕੋਇਲੇ ਨੂੰ ਵੀ ਕੋਈ ਜਾਣਕਾਰੀ ਨਹੀਂ ਕਿ ਉਨ੍ਹਾਂ ਨੇ ਅਜਿਹਾ ਕੀ ਕੀਤਾ ਹੋਏਗਾ ਜਿਸ ਬਦਲੇ ਉਨ੍ਹਾਂ ਨਾਲ ਅਜਿਹਾ ਵਤੀਰਾ ਹੋ ਰਿਹਾ ਹੈ।
ਉਹ ਬੀਬੀਸੀ ਨਾਲ ਗੱਲ ਕਰਦਿਆਂ ਕਹਿੰਦੇ ਹਨ, “ਮੈਂ ਚੀਨ ਵਿੱਚ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਇਸ ਸਥਿਤੀ ਨਾਲ ਛੇਤੀ ਤੋਂ ਛੇਤੀ ਨਜਿੱਠਣ ਬਾਰੇ ਕਹਾਂਗਾ।”
ਚੇਂਗ ਦੀ ਕਹਾਣੀ ਨੂੰ ਜਾਣਨ ਲਈ ਇੱਥੇ ਕਰੋ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)
ਉਸ ਮਹਿਲਾ ਪੱਤਰਕਾਰ ਦੀ ਕਹਾਣੀ ਜੋ ਬਿਨਾਂ ਕਾਰਨ ਦੱਸੇ 1,000 ਦਿਨਾਂ ਤੋਂ ਚੀਨ ਦੀ ਜੇਲ੍ਹ ਵਿੱਚ ਬੰਦ ਹੈ
NEXT STORY