Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    FRI, SEP 22, 2023

    12:05:09 AM

  • cm mann launches whatsapp channel

    ਲੋਕਾਂ ਨਾਲ ਸਿੱਧਾ WhatsApp 'ਤੇ ਰਾਬਤਾ ਕਾਇਮ...

  • ayurvedic physical illness treament by roshan health care

    ਜ਼ਿਆਦਾਤਰ ਪੁਰਸ਼ ਮਰਦਾਨਾ ਤਾਕਤ ਵਧਾਉਣ ਦੇ ਇਸ ਦੇਸੀ...

  • cm mann handed over checks to heirs of the martyrs

    CM ਮਾਨ ਨੇ ਅਨੰਤਨਾਗ 'ਚ ਸ਼ਹੀਦ ਹੋਏ 2 ਬਹਾਦਰ...

  • cm mann arrived at inauguration ceremony of punjab s digitized vidhan sabha

    ਪੰਜਾਬ ਦੀ ਡਿਜੀਟਲ ਹੋਈ ਵਿਧਾਨ ਸਭਾ ਦੇ ਉਦਘਾਟਨੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਭਲਵਾਨਾਂ ਦਾ ਧਰਨਾ : ਫੋਗਾਟ ਭੈਣਾਂ ਦੀਆਂ ਤਸਵੀਰਾਂ ਨਾਲ ਛੇੜਛਾੜ,ਕੀ ਭਵਿੱਖ ਦੀ ਫੇਕ ਨਿਊਜ਼ ਦਾ ਆਗਾਜ਼

ਭਲਵਾਨਾਂ ਦਾ ਧਰਨਾ : ਫੋਗਾਟ ਭੈਣਾਂ ਦੀਆਂ ਤਸਵੀਰਾਂ ਨਾਲ ਛੇੜਛਾੜ,ਕੀ ਭਵਿੱਖ ਦੀ ਫੇਕ ਨਿਊਜ਼ ਦਾ ਆਗਾਜ਼

  • Updated: 01 Jun, 2023 07:19 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਫੋਗਾਟ ਭੈਣਾਂ
Twitter
ਪੱਤਰਕਾਰ ਮਨਦੀਪ ਪੂਨੀਆ ਨੇ ਉਸ ਦਿਨ ਦੁਪਹਿਰ 12:30 ਵਜੇ ਜੋ ਫੋਟੋ ਟਵੀਟ ਕੀਤੀ ਸੀ ਉਸ ’ਚ ਵਿਨੇਸ਼ ਅਤੇ ਸੰਗੀਤਾ ਗੰਭੀਰ ਪੋਜ਼ ’ਚ ਬੈਠੀਆਂ ਨਜ਼ਰ ਆਉਂਦੀਆ ਹਨ।

28 ਮਈ ਨੂੰ ਜਦੋਂ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਭਲਵਾਨਾਂ ਨੂੰ ਹਿਰਾਸਤ ’ਚ ਲਿਆ ਤਾਂ ਵਿਨੇਸ਼ ਫੋਗਾਟ ਵੱਲੋਂ ਲਈ ਗਈ ਸੈਲਫੀ ਦੇ ਦੋ ਰੂਪ ਵੀ ਸੋਸ਼ਲ ਮੀਡੀਆ ’ਤੇ ਵਾਇਲਰ ਹੋਏ।

ਇਸ ਸੈਲਫੀ ’ਚ ਵਿਨੇਸ਼ ਅਤੇ ਸੰਗੀਤਾ ਫੋਗਾਟ ਦੋਵੇਂ ਪੁਲਿਸ ਦੀ ਬੱਸ ’ਚ ਬੈਠੇ ਨਜ਼ਰ ਆ ਰਹੇ ਹਨ।

ਉਨ੍ਹਾਂ ਦੇ ਨਾਲ ਬੱਸ ’ਚ ਤਿੰਨ ਪੁਲਿਸ ਮੁਲਾਜ਼ਮ ਅਤੇ ਚਾਰ ਹੋਰ ਲੋਕ ਵੀ ਬੈਠੈ ਨਜ਼ਰ ਆ ਰਹੇ ਹਨ।

ਪੱਤਰਕਾਰ ਮਨਦੀਪ ਪੂਨੀਆ ਨੇ ਉਸ ਦਿਨ ਦੁਪਹਿਰ 12:30 ਵਜੇ, ਜੋ ਫੋਟੋ ਟਵੀਟ ਕੀਤੀ ਸੀ ਉਸ ’ਚ ਵਿਨੇਸ਼ ਅਤੇ ਸੰਗੀਤਾ ਗੰਭੀਰ ਪੋਜ਼ ’ਚ ਬੈਠੀਆਂ ਨਜ਼ਰ ਆਉਂਦੀਆ ਹਨ।

ਸਾਨੂੰ ਤਕਰੀਬਨ ਡੇਢ ਘੰਟੇ ਬਾਅਦ ਦੁਪਹਿਰ 2 ਵਜੇ ਰਿਅਲ ਬਾਬਾ ਬਨਾਰਸ ਨਾਮ ਦੇ ਇੱਕ ਟਵਿੱਟਰ ਯੂਜ਼ਰ ਵੱਲੋਂ ਟਵੀਟ ਕੀਤੀ ਇੱਕ ਫੋਟੋ ਮਿਲੀ।

ਭਲਵਾਨ
Twitter

ਸੈਲਫੀ ਦੇ ਇਸ ਦੂਜੇ ਵਰਜ਼ਨ ’ਚ ਵਿਨੇਸ਼ ਅਤੇ ਸੰਗੀਤਾ ਮੁਸਕਰਾਉਂਦੇ ਹੋਏ ਵਿਖਾਈ ਦਿੰਦੇ ਹਨ ਅਤੇ ਉਨ੍ਹਾਂ ਦੇ ਚੇਹਰਿਆਂ ’ਤੇ ਡਿੰਪਲ ਵੀ ਹਨ।

ਇਹ ਸੰਭਵ ਹੈ ਕਿ ਇਸ ਤੋਂ ਪਹਿਲਾਂ ਵੀ ਇਹੀ ਤਸਵੀਰ ਟਵੀਟ ਕੀਤੀ ਗਈ ਹੋਵੇ, ਜਿਸ ਨੂੰ ਅਸੀਂ ਵੇਖ ਨਹੀਂ ਸਕੇ।

ਕਈ ਟਵਿੱਟਰ ਵਰਤੋਂਕਾਰਾਂ ਨੇ ਇਸ ਮੁਸਕਰਾਉਂਦੀ ਹੋਈ ਤਸਵੀਰ ਨੂੰ ਸ਼ੇਅਰ ਕੀਤਾ ਅਤੇ ਇਸ ਦਾ ਇਹ ਮਤਲਬ ਕੱਢਿਆ ਕਿ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਭਲਵਾਨ ਆਪਣੇ ਵਿਰੋਧ ਨੂੰ ਲੈ ਕੇ ਗੰਭੀਰ ਨਹੀਂ ਹਨ।

ਇੱਕ ਟਵਿੱਟਰ ਯੂਜ਼ਰ ਨੇ ਲਿਖਿਆ , “ ਇਹ ਇੱਕ ਟੂਲ ਕਿੱਟ ਦਾ ਹਿੱਸਾ ਬਣ ਚੁੱਕੇ ਹਨ, ਜੋ ਆਪਣੇ ਦੇਸ਼ ਨੂੰ ਤੋੜਨ ਦਾ ਕੰਮ ਕਰਦੇ ਹਨ।”

ਬਾਅਦ ’ਚ ਮੁਜ਼ਾਹਰਾ ਕਰ ਰਹੇ ਭਲਵਾਨ ਬਜਰੰਗ ਪੂਨੀਆ ਨੇ ਇਸ ਮੁਸਕਰਾਉਂਦੀ ਹੋਈ ਵਾਇਰਲ ਫੋਟੋ ਨੂੰ ਜਾਅਲੀ ਦੱਸਦੇ ਹੋਏ ਟਵੀਟ ਕੀਤਾ ਅਤੇ ਲਿਖਿਆ , “ਆਈਟੀ ਸੈੱਲ ਵਾਲੇ ਇਹ ਫਰਜ਼ੀ ਫੋਟੋਜ਼ ਫੈਲਾ ਰਹੇ ਹਨ।”

ਭਲਵਾਨ
Twitter

ਕਿਸ ਨੇ ਕੀਤੀ ਫੋਟੋ ਨਾਲ ਛੇੜਛਾੜ

ਇਹ ਅਜੇ ਤੱਕ ਸੱਪਸ਼ਟ ਨਹੀਂ ਹੈ ਕਿ ਅਸਲ ਫੋਟੋ ਨਾਲ ਕਿਸ ਨੇ ਛੇੜਖਾਨੀ ਕੀਤੀ ਹੈ।

ਤੱਥਾਂ ਦੀ ਜਾਂਚ ਕਰਨ ਵਾਲੀ ਵੈੱਬਸਾਈਟ ਬੂਮ ਲਾਈਵ ਨੇ ਕਿਹਾ ਕਿ ਵਿਨੇਸ਼ ਅਤੇ ਸੰਗੀਤਾ ਫੋਗਾਟ ਦੀ ਅਸਲ ਤਸਵੀਰ ’ਚ ਮੁਸਕਰਾਹਟ ਨੂੰ ਜੋੜ ਦਿੱਤਾ ਗਿਆ ਹੈ।

ਬੂਮ ਲਾਈਵ ਤੋਂ ਇਲਾਵਾ ਅਸੀਂ ਵੀ ਫੇਸਐਪ ਨਾਮ ਦੀ ਇੱਕ ਐਪ ਦੀ ਵਰਤੋਂ ਕੀਤੀ। ਇਸ ਐਪ ਦੀ ਮਦਦ ਨਾਲ ਤੁਸੀਂ ਤਸਵੀਰਾਂ ’ਚ ਲੋਕਾਂ ਦੇ ਹਾਵ-ਭਾਵ ਬਦਲ ਸਕਦੇ ਹੋ। ਅਸੀਂ ਹੋਰਨਾਂ ਫੇਸ ਐਡੀਟਿੰਗ ਐਪ ਦੀ ਵੀ ਵਰਤੋਂ ਕੀਤੀ ਪਰ ਫੇਸਐਪ ਦੀ ਮਦਦ ਨਾਲ ਬਦਲੀ ਫੋਟੋ ਦਾ ਨਤੀਜਾ ਵਾਇਰਲ ਹੋਈ ਫੋਟੋ ਵਰਗਾ ਹੀ ਸੀ।

ਕਈ ਕੋਸ਼ਿਸ਼ਾਂ ਦੇ ਬਾਵਜੂਦ ਸਾਡੀ ਵਿਨੇਸ਼, ਸੰਗੀਤਾ ਫੋਗਾਟ ਅਤੇ ਬਜਰੰਗ ਪੂਨੀਆ ਨਾਲ ਇਸ ਫੋਟੋ ਸਬੰਧੀ ਸਿੱਧੀ ਗੱਲਬਾਤ ਸੰਭਵ ਨਹੀਂ ਹੋ ਸਕੀ।

ਪਰ ਸੰਗੀਤਾ ਫੋਗਾਟ ਵੱਲੋਂ ਬੀਬੀਸੀ ਨੂੰ ਭੇਜੇ ਗਏ ਇੱਕ ਸੁਨੇਹੇ ’ਚ ਕਿਹਾ ਗਿਆ ਹੈ ਕਿ ਸੈਲਫੀ ਇਸ ਲਈ ਖਿੱਚੀ ਗਈ ਸੀ ਕਿਉਂਕਿ ‘ਭਲਵਾਨਾਂ ’ਚ ਅਨਿਸ਼ਚਿਤਤਾ ਅਤੇ ਡਰ ਸੀ ਕਿ ਉਨ੍ਹਾਂ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ।

ਉਨ੍ਹਾਂ ਸਮੇਤ ਹੋਰ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਵਾਲਿਆਂ ਨੂੰ ਕੀ ਆਦੇਸ਼ ਦਿੱਤੇ ਗਏ ਸਨ’।

ਭਲਵਾਨ
Twitter

ਫੈਕਟ ਚੈਕਰ ਪੰਕਜ ਜੈਨ ਅਨੁਸਾਰ ਜੇਕਰ ਵਿਨੇਸ਼ ਅਤੇ ਸੰਗੀਤਾ ਫੋਗਾਟ ਦੀ ਅਸਲ ਫੋਟੋ ਸਾਹਮਣੇ ਨਹੀਂ ਆਉਂਦੀ ਤਾਂ ਲੋਕ ਉਸ ਜਾਅਲੀ ਤਸਵੀਰ ’ਤੇ ਹੀ ਵਿਸ਼ਵਾਸ ਕਰ ਲੈਂਦੇ।

ਉਨ੍ਹਾਂ ਦਾ ਕਹਿਣਾ ਹੈ, “ ਇਹ ਭਵਿੱਖ ਦੀਆਂ ਫਰਜ਼ੀ ਖ਼ਬਰਾਂ ਦਾ ਆਗਾਜ਼ ਹੈ। ਹੁਣ ਤੱਕ ਤਾਂ ਫਰਜ਼ੀ, ਜਾਅਲੀ ਤਸਵੀਰਾਂ ਨੂੰ ਆਮ ਆਦਮੀ ਵੀ ਪਛਾਣ ਲੈਂਦਾ ਸੀ ਪਰ ਹੁਣ ਅੱਗੇ ਇਹ ਬਹੁਤ ਮੁਸ਼ਕਲ ਹੋ ਜਾਵੇਗਾ।”

ਭਲਵਾਨਾਂ
BBC

ਫੋਗਾਟ ਭੈਣਾਂ ਦੀਆਂ ਤਸਵੀਰਾਂ ਬਾਰੇ ਖਾਸ ਗੱਲਾਂ

  • ਮਹਿਲਾਂ ਭਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ
  • ਭਲਵਾਨਾਂ ਨੇ 28 ਮਈ ਨੂੰ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ
  • ਕਈ ਟਵਿੱਟਰ ਵਰਤੋਂਕਾਰਾਂ ਨੇ ਉਹਨਾਂ ਦੇ ਮੁਸਕਰਾਉਂਦੇ ਹੋਏ ਦੀ ਇੱਕ ਤਸਵੀਰ ਨੂੰ ਸ਼ੇਅਰ ਕੀਤਾ
  • ਭਲਵਾਨ ਬਜਰੰਗ ਪੂਨੀਆ ਨੇ ਇਸ ਮੁਸਕਰਾਉਂਦੀ ਹੋਈ ਵਾਇਰਲ ਫੋਟੋ ਨੂੰ ਜਾਅਲੀ ਦੱਸਿਆ ਸੀ
  • ਇਹ ਅਜੇ ਤੱਕ ਸੱਪਸ਼ਟ ਨਹੀਂ ਹੈ ਕਿ ਅਸਲ ਫੋਟੋ ਨਾਲ ਕਿਸ ਨੇ ਛੇੜਖਾਨੀ ਕੀਤੀ ਹੈ
ਭਲਵਾਨ
BBC

ਓਪਨ ਸੋਰਸ ਇਨਵੇਸਟੀਗੇਟਰ ਅਤੇ ਸੈਂਟਰ ਫਾਰ ਇਨਫਰਮੇਸ਼ਨ ਰੈਜ਼ੀਲੀਐਂਸ ਦੇ ਬੈਜਾਮਿਨ ਸਟ੍ਰਿਕ ਪਿਛਲੇ ਲੰਮੇ ਸਮੇਂ ਤੋਂ ਭਾਰਤ ’ਚ ਜਾਅਲੀ ਖ਼ਬਰਾਂ ’ਤੇ ਨਜ਼ਰ ਰੱਖ ਰਹੇ ਹਨ।

ਭਲਵਾਨਾਂ ਵੱਲੋਂ ਇੱਕ ਮਹੀਨੇ ਤੋਂ ਜਾਰੀ ਧਰਨਾ ਪ੍ਰਦਰਸ਼ਨ ’ਤੇ ਵੀ ਉਨ੍ਹਾਂ ਦੀ ਨਜ਼ਰ ਸੀ। ਉਨ੍ਹਾਂ ਨੇ ਵਿਨੇਸ਼ ਦੀ ਸੈਲਫੀ ਦੇ ਦੋਵੇਂ ਵਰਜ਼ਨ ਵੇਖੇ ਹਨ।

ਉਹ ਜਾਅਲੀ ਕੰਮ ਤੋਂ ‘ਬਹੁਤ ਪ੍ਰਭਾਵਿਤ’ ਤਾਂ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ’ਚ ‘ਡਰ’ ਵੀ ਹੈ, ਖਾਸ ਕਰਕੇ ਜਿਸ ਤਰ੍ਹਾਂ ਨਾਲ ਅਸਲੀ ਤਸਵੀਰ ’ਚ ਬਦਲਾਵ ਲਿਆਂਦਾ ਗਿਆ ਹੈ।

ਭਲਵਾਨ
BBC

ਉਨ੍ਹਾਂ ਦੇ ਅਨੁਸਾਰ ਜਿਸ ਤਰ੍ਹਾਂ ਨਾਲ ਵਾਇਰਲ ਫੋਟੋ ’ਚ ਵਿਨੇਸ਼ ਅਤੇ ਸੰਗੀਤਾ ਫੋਗਾਟ ਦੇ ਚੇਹਰਿਆਂ ’ਤੇ ਇਕੋ ਜਿਹੀ ਮੁਸਕਰਾਹਟ ਸੀ, ਉਨ੍ਹਾਂ ਦੇ ਪੂਰੇ ਦੰਦ ਵਿਖਾਈ ਦੇ ਰਹੇ ਸਨ, ਉਸ ਤੋਂ ਹੀ ਸੰਕੇਤ ਮਿਲਿਆ ਕਿ ਇਹ ਫੋਟੋ ਜਾਅਲੀ ਸੀ।

ਅਸੀਂ ਵਿਨੇਸ਼ ਅਤੇ ਸੰਗੀਤਾ ਫੋਗਾਟ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਲੱਭਿਆ ਪਰ ਕਿਸੇ ਵੀ ਫੋਟੋ ’ਚ ਉਨ੍ਹਾਂ ਦੇ ਚੇਹਰੇ ’ਤੇ ਡਿੰਪਲ ਨਹੀਂ ਸਨ।

ਹਾਲਾਂਕਿ ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਸੰਕੇਤ ਕਰਦੀਆਂ ਹਨ ਕਿ ਕਿਹੜੀ ਫੋਟੋ ਅਸਲੀ ਹੈ ਅਤੇ ਕਿਹੜੀ ਜਾਅਲੀ।

ਸਮੇਂ ਦੇ ਨਾਲ-ਨਾਲ ਨਵੀਆਂ-ਨਵੀਆਂ ਤਕਨੀਕਾਂ ਮਾਰਕੀਟ ’ਚ ਆ ਰਹੀਆਂ ਹਨ, ਜਿੰਨ੍ਹਾਂ ’ਚ ਅਸਲੀ ਅਤੇ ਜਾਅਲੀ ਫੋਟੋਆਂ, ਵੀਡੀਓ ਦੇ ਵਿਚਾਲੇ ਦਾ ਫਰਕ ਦੱਸਣਾ ਔਖਾ ਹੁੰਦਾ ਜਾ ਰਿਹਾ ਹੈ।

ਬ੍ਰਿਟੇਨ ਦੀ ਲੈਸਟਰ ਯੂਨੀਵਰਸਿਟੀ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਖੋਜ ਕਰ ਰਹੀ ਸਹਾਇਕ ਪ੍ਰੋਫੈਸਰ ਡਾ. ਸੋਫ਼ੀ ਨਾਈਟਿੰਗੇਲ ਦਾ ਕਹਿਣਾ ਹੈ ਕਿ ਜੇਕਰ ਬਦਲਾਵ ਬਹੁਤ ਹੀ ਗੁੰਝਲਦਾਰ ਢੰਗ ਨਾਲ ਕੀਤੇ ਗਏ ਹੋਣ ਤਾਂ ਇਹ ਯਕੀਨੀ ਤੌਰ ’ਤੇ ਨਹੀਂ ਕਿਹਾ ਜਾ ਸਕਦਾ ਕਿ ਕਿਹੜੀ ਤਸਵੀਰ ਅਸਲੀ ਅਤੇ ਕਿਹੜੀ ਜਾਅਲੀ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ
Getty Images
ਪਿਛਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ, ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਜਾਅਲੀ ਖ਼ਬਰਾਂ ਫੈਲਾਉਣ ਲਈ ਕੀਤੀ ਗਈ ਸੀ।

ਇਸ ਸਥਿਤੀ ਤੋਂ ਪੈਦਾ ਹੋਣ ਵਾਲੀਆਂ ਚਿੰਤਾਵਾਂ

ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਜਿੱਥੇ ਡਾਟਾ ਬੇਹੱਦ ਸਸਤਾ ਹੈ ਅਤੇ ਹੋਰ ਕਈ ਦੇਸ਼ਾਂ ਵਾਂਗ ਜਾਅਲੀ ਖ਼ਬਰਾਂ ਦੀ ਸਮੱਸਿਆ ਚੁਣੌਤੀਪੂਰਨ ਹੈ।

ਅਜਿਹੇ ’ਚ ਅਸਲੀ ਵਰਗੇ ਵਿਖਾਈ ਦੇਣ ਵਾਲੇ ਜਾਅਲੀ ਵੀਡੀਓ, ਡੀਪਫ਼ੇਕ ਵੀਡੀਓ ਸਥਿਤੀ ਨੂੰ ਹੋਰ ਗੰਭੀਰ ਬਣਾ ਰਹੇ ਹਨ।

ਡੀਪਫ਼ੇਕ ਇੱਕ ਤਰ੍ਹਾਂ ਦੀ ਤਕਨੀਕ ਹੈ, ਜਿਸ ਦੀ ਵਰਤੋਂ ਆਡੀਓ ਅਤੇ ਵੀਡੀਓ ’ਚ ਛੇੜਛਾੜ ਕਰਨ ਲਈ ਕੀਤੀ ਜਾਂਦੀ ਹੈ।

ਇਸ ਤਕਨੀਕ ਦੀ ਵਰਤੋਂ ਕਰਕੇ ਲੋਕਾਂ ਨੂੰ ਉਹ ਗੱਲਾਂ ਕਰਨ ਜਾਂ ਕਹਿੰਦੇ ਵਿਖਾਇਆ ਜਾਂਦਾ ਹੈ, ਜੋ ਉਨ੍ਹਾਂ ਨੇ ਕਹੀਆਂ ਜਾਂ ਕੀਤੀਆਂ ਹੀ ਨਾ ਹੋਣ।

ਇਸ ਦੇ ਨਾਲ ਹੀ ਡਰ ਇਹ ਵੀ ਹੈ ਕਿ ਅਸਲੀ ਵਿਖਾਈ ਦੇਣ ਵਾਲੀ ਜਾਅਲੀ ਵੀਡੀਓ ਨੂੰ ਬਣਾਉਣ ਵਾਲੇ ਸਾਫਟਵੇਅਰ ਜਾਂ ਤਾਂ ਮੁਫ਼ਤ ਜਾਂ ਫਿਰ ਬਹੁਤ ਹੀ ਸਸਤੇ ਭਾਅ ’ਤੇ ਉਪਲੱਬਧ ਹਨ।

ਸਟ੍ਰਿਕ ਦਾ ਕਹਿਣਾ ਹੈ, “ ਬਹੁਤ ਸਾਰੀਆਂ ਐਪਲੀਕੇਸ਼ਨਾਂ ਜਾਂ ਤਾਂ ਮੁਫ਼ਤ ਹਨ ਜਾਂ ਫਿਰ ਉਨ੍ਹਾਂ ਦਾ ਪ੍ਰਤੀ ਮਹੀਨਾ ਖਰਚ 5 ਤੋਂ 8 ਡਾਲਰ ਹੈ। ਕਈਆਂ ਦੀ ਲਾਗਤ ਸਾਲਾਨਾ 50 ਡਾਲਰ ਆਉਂਦੀ ਹੈ ਅਤੇ ਇੰਨ੍ਹਾਂ ਸਾਫਟਵੇਅਰਜ਼ ਦੀ ਵਰਤੋਂ ਕਰਕੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਡੀਪਫ਼ੇਕ ਵੀਡੀਓ ਬਣਾ ਸਕਦੇ ਹੋ ਜਾਂ ਫਿਰ ਤਸਵੀਰਾਂ ਨਾਲ ਛੇੜਛਾੜ ਕਰ ਸਕਦੇ ਹੋ।”

ਵ੍ਹਟਸਐਪ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਐਪਾਂ ਦੀ ਵਰਤੋਂ ਨਾਲ ਇੰਨ੍ਹਾਂ ਜਾਅਲੀ ਵੀਡੀਓਜ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੋਰ ਸੌਖਾ ਹੋ ਜਾਂਦਾ ਹੈ। ਗੱਲ ਹੋ ਰਹੀ ਹੈ ਕਿ ਜਾਅਲੀ ਖ਼ਬਰਾਂ ਫੈਲਾਉਣ ਵਾਲਿਆਂ ਤੋਂ ਇਲਾਵਾ ਸੋਸ਼ਲ ਮੀਡੀਆ ਕੰਪਨੀਆਂ ਦੀ ਵੀ ਜਵਾਬਦੇਹੀ ਬਣਦੀ ਹੈ।

ਸੋਫ਼ੀ ਨਾਇਟਿੰਗੇਲ ਦਾ ਕਹਿਣਾ ਹੈ, “ ਜਾਅਲੀ ਸਮੱਗਰੀ ਦੇ ਪ੍ਰਸਾਰ ਲਈ ਸੋਸ਼ਲ ਮੀਡੀਆ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਾਧਨ ਹੈ। ਅਜਿਹੀ ਸਮੱਗਰੀ ਇੰਨ੍ਹਾਂ ਪਲੇਟਫਾਰਮਾਂ ਤੋਂ ਦੂਰ ਰਹੇ, ਉਸ ਦੇ ਲਈ ਇੰਨ੍ਹਾਂ ਕੰਪਨੀਆਂ ’ਤੇ ਦਬਾਅ ਪਾਉਣ ਲਈ ਅਜੇ ਫਿਲਹਾਲ ਬਹੁਤ ਹੀ ਘੱਟ ਕਾਨੂੰਨੀ ਕੰਟਰੋਲ ਹੈ।”

ਰਿਪੋਰਟਾਂ ਅਨੁਸਾਰ ਭਾਰਤ ’ਚ ਆਰਟੀਫੀਸ਼ੀਅਲ ਇੰਟੀਲੀਜੈਂਸੀ ਦੀ ਮਦਦ ਨਾਲ ਫੈਲਣ ਵਾਲੀਆ ਜਾਅਲੀ ਖ਼ਬਰਾਂ ਨੂੰ ਰੋਕਣ ਲਈ ਸਰਕਾਰ ਕਾਨੂੰਨ ਲਿਆ ਰਹੀ ਹੈ ਅਤੇ ਬਿੱਲ ਦਾ ਪਹਿਲਾ ਖਰੜਾ ਜੂਨ ਦੇ ਪਹਿਲੇ ਹਫ਼ਤੇ ‘ਚ ਆ ਜਾਵੇਗਾ।

ਇਹ ਪਹਿਲੀ ਘਟਨਾ ਨਹੀਂ ਹੈ

ਆਰਟੀਫੀਸ਼ੀਅਲ ਇੰਟੀਲੀਜੈਂਸ ਨੂੰ ਜਿੱਥੇ ਦੁਨੀਆ ਭਰ ’ਚ ਮੈਡੀਕਲ ਖੇਤਰ ਆਦਿ ਦੇ ਵਿਕਾਸ ’ਚ ਅਹਿਮ ਮੰਨਿਆ ਜਾ ਰਿਹਾ ਹੈ, ਉੱਥੇ ਹੀ ਇਸ ਤੋਂ ਪੈਦਾ ਹੋਣ ਵਾਲੇ ਸੰਭਾਵੀ ਖ਼ਤਰਿਆਂ ਦੀ ਚਰਚਾ ਵੀ ਜ਼ੋਰਾਂ-ਸ਼ੋਰਾਂ ’ਤੇ ਹੈ।

ਗੱਲ ਹੋ ਰਹੀ ਹੈ ਕਿ ਕੀ ਕਦੇ ਅਜਿਹਾ ਸਮਾਂ ਵੀ ਆਵੇਗਾ ਜਦੋਂ ਮਸ਼ੀਨ ਇਨਸਾਨ ਤੋਂ ਵਧੇਰੇ ਸਮਝਦਾਰ ਹੋ ਜਾਵੇਗੀ।

ਆਰਟੀਫੀਸ਼ੀਅਲ ਇੰਟੀਲੀਜੈਂਸ ਦੇ ਖੋਜਕਰਤਾ ਪ੍ਰੋਫੈਸਰ ਸ਼ੰਕਰ ਪਾਲ ਦਾ ਕਹਿਣਾ ਹੈ, “ ਅਸੀਂ ਨਹੀਂ ਚਾਹੁੰਦੇ ਕਿ ਮਸ਼ੀਨ ਮਨੁੱਖ ਨੂੰ ਕੰਟਰੋਲ ਕਰੇ। ਇਸ ਨਾਲ ਸਭ ਕੁਝ ਗਲਤ ਹੋ ਜਾਵੇਗਾ।”

ਅਰਬਪਤੀ ਐਲਨ ਮਸਕ ਨੇ ਤਾਂ ਆਰਟੀਫੀਸ਼ੀਅਲ ਇੰਟੀਲੀਜੈਂਸ ਨੂੰ ਮਨੁੱਖੀ ਹੋਂਦ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ।

ਹਾਲ ਹੀ ’ਚ ਮਸਕ ਸਮੇਤ ਤਕਨਾਲੋਜੀ ਦੀ ਦੁਨੀਆ ਦੀਆਂ ਇੱਕ ਹਜ਼ਾਰ ਤੋਂ ਵੱਧ ਹਸਤੀਆਂ ਨੇ ਇੱਕ ਖੁੱਲੇ ਪੱਤਰ ’ਚ ਸਭ ਤੋਂ ਵੱਧ ਸ਼ਕਤੀਸ਼ਾਲੀ ਆਰਟੀਫੀਸ਼ੀਅਲ ਇੰਟੀਲੀਜੈਂਸ ਸਿਸਟਮ ਦੇ ਵਿਕਾਸ ’ਤੇ 6 ਮਹੀਨਿਆਂ ਦੇ ਲਈ ਰੋਕ ਲਗਾਉਣ ਦੀ ਗੱਲ ਕਹੀ ਸੀ।

ਇਸ ਤੋਂ ਇਲਾਵਾ ਚੈਟ ਜੀਪੀਟੀ ਦੇ ਮੁਖੀ ਨੇ ਹਾਲ ਹੀ ’ਚ ਕਿਹਾ ਸੀ ਕਿ ਆਰਟੀਫੀਸ਼ੀਅਲ ਇੰਟੀਲੀਜੈਂਸ ਨੂੰ ਕੋਈ ਆਲਮੀ ਏਜੰਸੀ ਜਾਂ ਅਮਰੀਕਾ ਕੰਟਰੋਲ ਕਰੇ।

ਟਰੰਪ
Twitter
ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਗ੍ਰਿਫਤਾਰੀ ਦੀਆਂ ਫਰਜ਼ੀ ਤਸਵੀਰਾਂ ਵਾਇਰਲ ਕੀਤੀਆਂ ਗਈਆਂ ਹਨ।

ਆਰਟੀਫੀਸ਼ੀਅਲ ਇੰਟੀਲੀਜੈਂਸ ਨੂੰ ਦੁਨੀਆ ਭਰ ’ਚ ਗਲਤ ਜਾਣਕਾਰੀ ਫੈਲਾਉਣ ਦੇ ਸੰਭਾਵੀ ਗੰਭੀਰ ਖ਼ਤਰਿਆਂ ਵਜੋਂ ਵੇਖਿਆ ਜਾ ਰਿਹਾ ਹੈ।

ਸਾਲ 2020 ’ਚ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਆਰਟੀਫੀਸ਼ੀਅਲ ਤਕਨੀਕ ਦੀ ਕਥਿਤ ਵਰਤੋਂ ਨੂੰ ਲੈ ਕੇ ਕਾਫੀ ਬਹਿਸ ਹੋਈ ਸੀ।

ਗੁਜਰਾਤ ’ਚ ਸਿਆਸਤਦਾਨਾਂ ਖਿਲਾਫ ਡੀਪਫੇਕ ਤਕਨੀਕ ਦੀ ਕਥਿਤ ਵਰਤੋਂ ‘ਤੇ ਚਿੰਤਾ ਦੀ ਗੱਲ ਵੀ ਖ਼ਬਰਾਂ ਦਾ ਵਿਸ਼ਾ ਰਹੀ ਹੈ।

ਇਸ ਤੋਂ ਇਲਾਵਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਦੀ ਗ੍ਰਿਫਤਾਰੀ ਦੀਆਂ ਜਾਅਲੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ।

ਆਰਟੀਫੀਸ਼ੀਅਲ ਇੰਟੀਲੀਜੈਂਸ ਦੇ ਲਾਭ ਅਤੇ ਨੁਕਸਾਨ ਸਬੰਧੀ ਜਿੱਥੇ ਪੱਛਮੀ ਦੇਸ਼ਾਂ ’ਚ ਚਰਚਾ ਹੋ ਰਹੀ ਹੈ, ਕੀ ਅਜਿਹੀ ਜਾਗਰੂਕਤਾ ਭਾਰਤ ’ਚ ਵੀ ਹੈ?

ਬੈਂਜਾਮਿਨ ਸਟ੍ਰਿਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਰਟੀਫੀਸ਼ੀਅਲ ਇੰਟੀਲੀਜੈਂਸ ਦੀਆਂ ਨੀਤੀਆਂ ਸਬੰਧੀ ਜਿੰਨੀ ਜਾਗਰੂਕਤਾ ਦੂਜੇ ਦੇਸ਼ਾਂ ਖਾਸ ਕਰਕੇ ਪੱਛਮੀ ਦੇਸ਼ਾਂ ’ਚ ਨਜ਼ਰ ਆਉਂਦੀ ਹੈ, ਉਨੀਂ ਜਾਗਰੂਕਤਾ ਭਾਰਤ ’ਚ ਨਹੀਂ ਹੈ।

ਦੂਜੇ ਪਾਸੇ ਸੋਫ਼ੀ ਨਾਈਟਿੰਗੇਲ ਦਾ ਕਹਿਣਾ ਹੈ ਕਿ “ ਸਮਾਜ ਨੂੰ ਲਾਭ ਅਤੇ ਨੁਕਸਾਨ ਬਾਰੇ ਸਮਝਾਉਣ ’ਚ ਮਦਦ ਕਰਨਾ ਲੋਕਾਂ ਨੂੰ ਸਮਰੱਥ ਬਣਾਉਣ ਦੀ ਇੱਕ ਅਹਿਮ ਪਹਿਲ ਹੈ ਤਾਂ ਜੋ ਲੋਕ ਬਿਹਤਰ ਫੈਸਲੇ ਲੈ ਸਕਣ ਕਿ ਕਿਹੜੀ ਸਮੱਗਰੀ ‘ਤੇ ਭਰੋਸਾ ਕੀਤਾ ਜਾਵੇ ਅਤੇ ਕਿਸ ‘ਤੇ ਨਹੀਂ।”

(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)


  • bbc news punjabi

ਭਗਵੰਤ ਮਾਨ ਨੇ ਚੰਨੀ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਣ ਵਾਲੇ ਖਿਡਾਰੀ ਨੂੰ ਸਾਹਮਣੇ ਲਿਆਂਦਾ, ਚੰਨੀ ਦਾ...

NEXT STORY

Stories You May Like

  • bbc news
    ਚੰਦਰਯਾਨ-3: ਜੇ ਪ੍ਰਗਿਆਨ ਰੋਵਰ ਨਾ ਜਾਗਿਆ ਤਾਂ ਕੀ ਹੋਵੇਗਾ? ਚੰਦਰਯਾਨ ਬਾਰੇ ਹਰ ਅਹਿਮ ਸਵਾਲ ਦਾ ਜਵਾਬ
  • bbc news
    ਸੁੱਖਾ ਦੁੱਨੇਕੇ ਕੌਣ ਹੈ ਤੇ ‘ਕੈਨੇਡਾ ’ਚ ਉਸ ਦੇ ਕਤਲ’ ਹੋਣ ਦੀਆਂ ਖ਼ਬਰਾਂ ਬਾਰੇ ਪੁਲਿਸ ਕੀ ਕਹਿੰਦੀ ਹੈ
  • bbc news
    ਭਾਰਤ-ਕੈਨੇਡਾ ਦੇ ਵਿਗੜਦੇ ਰਿਸ਼ਤਿਆਂ ਦਾ ਉੱਥੇ ਰਹਿੰਦੇ ਭਾਰਤੀਆਂ ’ਤੇ ਕੀ ਅਸਰ ਹੋ ਸਕਦਾ ਹੈ
  • bbc news
    ਭਾਰਤ-ਕੈਨੇਡਾ ਮਸਲਾ : ਭਾਰਤੀ ਐਡਵਾਇਜ਼ਰੀ ਦਾ ਕੈਨੇਡਾ ਨੇ ਦਿੱਤਾ ਜਵਾਬ, ਅਮਰੀਕਾ ਦਾ ਨਵਾਂ ਬਿਆਨ
  • bbc news
    ਹਰਦੀਪ ਸਿੰਘ ਨਿੱਝਰ ਕਤਲ ਕੇਸ: ਭਾਰਤ-ਕੈਨੇਡਾ ਸਬੰਧਾਂ ਵਿੱਚ ਕਿਵੇਂ ਆਈ ਖੱਟਾਸ ਤੇ ਇਸ ਦਾ ਕੀ ਅਸਰ ਪਵੇਗਾ
  • bbc news
    ਸ਼ੁਭ ਕੌਣ ਹਨ, ਕਿਸ ਵਿਵਾਦ ਕਾਰਨ ਉਨ੍ਹਾਂ ਦਾ ਭਾਰਤ ਦਾ ਟੂਰ ਰੱਦ ਹੋ ਗਿਆ
  • bbc news
    ਹਰਦੀਪ ਸਿੰਘ ਨਿੱਝਰ ਦੇ ਪਿੰਡ ਦਾ ਹਾਲ, ''ਹੁਣ ਸਾਡਾ ਬੰਦਾ ਹੀ ਚਲਾ ਗਿਆ ਤਾਂ ਉਸ ਦੀ ਕੋਈ ਭਰਪਾਈ ਨਹੀਂ ਹੋ ਸਕਦੀ''
  • bbc news
    ਹਰਦੀਪ ਨਿੱਝਰ ਬਾਰੇ ਟਰੂਡੋ ਨੇ ਜਾਣਕਾਰੀ ਜਨਤਕ ਕਿਉਂ ਕੀਤੀ, ਕੈਨੇਡਾ ਦੇ ਮੰਤਰੀ ਨੇ ਦੱਸੀ ਵਜ੍ਹਾ
  • beha langar is being served in gurdwara sri panja sahib
    ਪਾਕਿ ਗਏ ਸਿੱਖ ਸ਼ਰਧਾਲੂ ਦਾ ਦਾਅਵਾ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ’ਚ ਵਰਤਾਇਆ ਜਾ...
  • bikram singh majithia big statement on suspend visas of canadian citizens
    ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ਮੁਅੱਤਲ ਹੋਣ ਦੇ ਫ਼ੈਸਲੇ 'ਤੇ ਮਜੀਠੀਆ ਦਾ ਵੱਡਾ...
  • jalandhar famous couples objectionable videos go viral
    ਜਲੰਧਰ ਦੇ ਮਸ਼ਹੂਰ ਕੱਪਲ ਦੀਆਂ ਇਕ ਤੋਂ ਬਾਅਦ ਇਕ ਇਤਰਾਜ਼ਯੋਗ ਵੀਡੀਓਜ਼ ਵਾਇਰਲ, ਪੁਲਸ...
  • pap school of jalandhar declares holiday on 22nd september
    ਜਲੰਧਰ ਦੇ ਇਸ ਸਕੂਲ 'ਚ ਭਲਕੇ ਛੁੱਟੀ ਦਾ ਐਲਾਨ, ਪ੍ਰੀਖਿਆ ਮੁਲਤਵੀ
  • kidnapping of a minor boy  one accused arrested  2 fr
    ਨਾਬਾਲਗ ਲੜਕੇ ਨੂੰ ਅਗਵਾ ਕਰ ਕੇ ਕੀਤਾ ਕੁਕਰਮ, ਇਕ ਮੁਲਜ਼ਮ ਗ੍ਰਿਫ਼ਤਾਰ, 2 ਫ਼ਰਾਰ
  • arun narang s departure is a loss for every hardworking worker of punjab bjp
    ਅਰੁਣ ਨਾਰੰਗ ਦਾ 'ਆਪ' 'ਚ ਜਾਣਾ ਪੰਜਾਬ ਭਾਜਪਾ ਦੇ ਹਰ ਮਿਹਨਤੀ ਵਰਕਰ ਤੇ ਆਗੂ ਲਈ ਨਾ...
  • gift will be given to the youth looking for jobs
    ਨੌਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਮਾਨ ਸਰਕਾਰ
  • received in the government business meeting
    ਸਰਕਾਰ-ਵਪਾਰੀ ਮਿਲਣੀ ’ਚ ਮਿਲੀ ਫੀਡਬੈਕ ਮਗਰੋਂ ਵੱਡਾ ਕਦਮ ਚੁੱਕਣ ਦੀ ਰੌਂਅ 'ਚ...
Trending
Ek Nazar
uptick in influx of migrants at us mexico border

ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀਆਂ ਦੀ ਆਮਦ 'ਚ ਲਗਾਤਾਰ ਵਾਧਾ

if you are snoring while sleeping at night follow these remedies get relief

Health Tips: ਕੁਝ ਲੋਕ ਸੌਂਦੇ ਸਮੇਂ ਘੁਰਾੜੇ ਕਿਉਂ ਮਾਰਦੇ ਹਨ? ਜਾਣੋ ਸਮੱਸਿਆ ਤੋਂ...

oscars 2024 indian films

ਭਾਰਤ ’ਚ ਆਸਕਰ 2024 ਦੀਆਂ ਤਿਆਰੀਆਂ ਸ਼ੁਰੂ, ਇਨ੍ਹਾਂ ਫ਼ਿਲਮਾਂ ਦੇ ਨਾਂ ਆਏ ਸਾਹਮਣੇ

disha parmar gave birth to a baby girl

ਰਾਹੁਲ ਵੈਦਿਆ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਪਤਨੀ ਦਿਸ਼ਾ ਪਰਮਾਰ ਨੇ...

during india visit canadian pm trudeau denied this

ਭਾਰਤ ਦੌਰੇ ਦੌਰਾਨ ਕੈਨੇਡੀਅਨ PM ਟਰੂਡੋ ਨੇ ਦਿਖਾਏ ਨਖਰੇ, ਇਸ ਚੀਜ਼ ਤੋਂ ਕੀਤਾ ਸੀ...

trudeau not answer about india  s rejection of allegations to nijjar massacre

ਟਰੂਡੋ ਨੇ ਨਿੱਝਰ ਕਤਲੇਆਮ ਨਾਲ ਸਬੰਧਤ ਦੋਸ਼ਾਂ ਨੂੰ ਭਾਰਤ ਵੱਲੋਂ ਰੱਦ ਕਰਨ ਬਾਰੇ...

allies have different opinions on canada s accusations against india

ਭਾਰਤ ’ਤੇ ਲਾਏ ਗਏ ਕੈਨੇਡਾ ਦੇ ਦੋਸ਼ਾਂ ’ਤੇ ਸਹਿਯੋਗੀ ਦੇਸ਼ਾਂ ਦੀ ਵੱਖ-ਵੱਖ ਰਾਏ

australian govt announces investigation into impact of covid 19 on country

ਆਸਟ੍ਰੇਲੀਆਈ ਸਰਕਾਰ ਨੇ ਦੇਸ਼ 'ਤੇ ਕੋਵਿਡ-19 ਦੇ ਪ੍ਰਭਾਵ ਦੀ ਜਾਂਚ ਦਾ ਕੀਤਾ ਐਲਾਨ

passengers get special facility at singapore s changi airport from 2024

2024 ਤੋਂ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਮਿਲੇਗੀ ਖ਼ਾਸ ਸਹੂਲਤ

3 idiots actor akhil mishra dies

ਫ਼ਿਲਮ ‘3 ਇਡੀਅਟਸ’ ਦੇ ਅਦਾਕਾਰ ਅਖਿਲ ਮਿਸ਼ਰਾ ਦੀ ਉੱਚੀ ਇਮਾਰਤ ਤੋਂ ਡਿੱਗਣ ਕਾਰਨ...

teeth will not fall even after 60 years of age

60 ਸਾਲ ਦੀ ਉਮਰ ਤੋਂ ਬਾਅਦ ਵੀ ਨਹੀਂ ਡਿੱਗਣਗੇ ਦੰਦ, ਅਪਣਾਓ ਇਹ ਆਸਾਨ ਘਰੇਲੂ ਨੁਸਖ਼ੇ

rahul gandhi met the porter brothers

ਰਾਹੁਲ ਗਾਂਧੀ ਬਣੇ 'ਕੂਲੀ', ਸਿਰ 'ਤੇ ਚੁੱਕਿਆ ਯਾਤਰੀਆਂ ਦਾ ਸਾਮਾਨ

america attack on a surgeon of punjabi origin in san francisco

ਅਮਰੀਕਾ : ਸੈਨ ਫਰਾਂਸਿਸਕੋ 'ਚ ਪੰਜਾਬੀ ਮੂਲ ਦੇ ਸਰਜਨ 'ਤੇ ਹਮਲਾ, ਗੰਭੀਰ ਜ਼ਖ਼ਮੀ

sukhee star cast interview

ਰਿਸ਼ਤਿਆਂ ਨੂੰ ਨਿਭਾਉਣ ਲਈ ਸਮਾਂ ਚਾਹੀਦਾ ਹੈ : ਸਿਲਪਾ ਸ਼ੈੱਟੀ

inflation increased in canada opposition demanded an emergency debate

ਕੈਨੇਡਾ ’ਚ ਮਹਿੰਗਾਈ ਨੇ ਲੋਕਾਂ ਦਾ ਤੋੜਿਆ ਲੱਕ, ਵਿਰੋਧੀ ਧਿਰ ਨੇ ਐਮਰਜੈਂਸੀ ਡਿਬੇਟ...

british pm rishi sunak hints at withdrawing from some climate targets

ਬ੍ਰਿਟਿਸ਼ PM ਰਿਸ਼ੀ ਸੁਨਕ ਨੇ ਕੁਝ 'ਜਲਵਾਯੂ ਟੀਚਿਆਂ' ਤੋਂ ਪਿੱਛੇ ਹਟਣ ਦੇ...

british sikh mps term canada s allegations against india as worrying

ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਨੇ ਭਾਰਤ ਖ਼ਿਲਾਫ਼ ਕੈਨੇਡਾ ਦੇ ਦੋਸ਼ਾਂ ਨੂੰ ਦੱਸਿਆ...

drink basil leaves boiled in milk daily there will be many benefits

Health Tips: ਰੋਜ਼ਾਨਾ ਤੁਲਸੀ ਦੀਆਂ ਪੱਤੀਆਂ ਨੂੰ ਦੁੱਧ 'ਚ ਉਬਾਲ ਕੇ ਪੀਓ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • the youth of dera baba nanak became a victim of facebook beauty fraud
      ਫੇਸਬੁੱਕ ਸੁੰਦਰੀ ਦੀ ਠੱਗੀ ਦਾ ਸ਼ਿਕਾਰ ਹੋਇਆ ਡੇਰਾ ਬਾਬਾ ਨਾਨਕ ਦਾ ਨੌਜਵਾਨ, ਹੈਰਾਨ...
    • death of newly married woman under suspicious circumstances
      ਫਿਰੋਜ਼ਪੁਰ: ਸਾਲ ਪਹਿਲਾਂ ਚਾਵਾਂ ਨਾਲ ਤੋਰੀ ਸੀ ਧੀ ਦੀ ਡੋਲੀ, ਹੁਣ ਲਾਸ਼ ਬਣੀ ਵੇਖ...
    • heavy police force deployed outside sri kali mata temple
      ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ,...
    • do not cook these foods in aluminum utensils
      ਐਲੂਮੀਨੀਅਮ ਦੇ ਭਾਂਡਿਆਂ 'ਚ ਭੁੱਲ ਕੇ ਵੀ ਨਾ ਪਕਾਓ ਇਹ ਚੀਜ਼ਾਂ, ਸਵਾਦ ਤੇ ਸਿਹਤ...
    • robbers who came to rob the bank shot the policeman alert issued
      ਪੰਜਾਬ ’ਚ ਵੱਡੀ ਵਾਰਦਾਤ, ਬੈਂਕ ਲੁੱਟਣ ਆਏ ਲੁਟੇਰਿਆਂ ਨੇ ਪੁਲਸ ਮੁਲਾਜ਼ਮ ਨੂੰ...
    • ranking siraj became the number one bowler
      ਵਨਡੇ ਰੈਂਕਿੰਗ : ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੂੰ ਏਸ਼ੀਆ ਕੱਪ ਜਿਤਾਉਣ ਵਾਲਾ...
    • important news for students of punjab school education board
      ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵਿਭਾਗ ਨੇ ਲਿਆ ਇਹ...
    • the biggest revelation so far in the muktsar bus accident
      ਮੁਕਤਸਰ ਬੱਸ ਹਾਦਸੇ ’ਚ ਹੁਣ ਤਕ ਦਾ ਸਭ ਤੋਂ ਵੱਡਾ ਖ਼ੁਲਾਸਾ, ਪੁਲਸ ਨੇ ਕੀਤੀ ਵੱਡੀ...
    • increase in school fees by pseb various organizations expressed their protest
      PSEB ਵੱਲੋਂ ਸਕੂਲਾਂ ਦੀ ਫ਼ੀਸ 'ਚ ਵਾਧੇ ਦੇ ਫ਼ੈਸਲੇ ਨਾਲ ਵਿਦਿਆਰਥੀਆਂ ਦੇ ਮਾਪਿਆਂ...
    • boy dead on road accident
      ਘਰ ਦੀਆਂ ਖ਼ੁਸ਼ੀਆਂ ਹੋਈਆਂ ਤਬਾਹ, ਟਰੈਕਟਰ-ਟਰਾਲੀ ਹੇਠਾਂ ਆਉਣ ਕਰਕੇ 15 ਸਾਲਾ ਮੁੰਡੇ...
    • know what is women s reservation bill
      ਜਾਣੋ ਕੀ ਹੈ ਮਹਿਲਾ ਰਾਖਵਾਂਕਰਨ ਬਿੱਲ, ਪੜ੍ਹੋ ਇਸ ਨਾਲ ਜੁੜੇ ਅਹਿਮ ਸਵਾਲਾਂ ਦੇ ਜਵਾਬ
    • BBC News Punjabi ਦੀਆਂ ਖਬਰਾਂ
    • bbc news
      ਹਰਦੀਪ ਸਿੰਘ ਨਿੱਝਰ : ਭਾਰਤ- ਕੈਨੇਡਾ ਦੇ ਕੂਟਨੀਤਿਕ ਸੰਕਟ ਤੋਂ ਪੱਛਮੀ ਮੁਲਕ ਕਿਉਂ...
    • bbc news
      ਪੇਟ ਖ਼ਰਾਬ ਰਹਿੰਦਾ ਹੈ ਤਾਂ ਇਸ ਦਾ ਕੀ ਕਾਰਨ ਹੋ ਸਕਦਾ ਹੈ ਅਤੇ ਭੋਜਨ ਖਾਣ ਸਮੇਂ ਇਹ...
    • bbc news
      ਕੈਨੇਡਾ ਦੀ ਨਾਗਰਿਕਾਂ ਨੂੰ ਬੇਲੋੜਾ ਭਾਰਤ ਨਾ ਜਾਣ ਦੀ ਸਲਾਹ, ਹਰਦੀਪ ਨਿੱਝਰ ਮਾਮਲੇ...
    • bbc news
      ਮਹਿਲਾ ਰਾਖਵਾਂਕਰਨ ਬਿੱਲ : ਕਦੋਂ ਤੱਕ ਲਾਗੂ ਹੋ ਸਕੇਗਾ ਅਤੇ ਇਸ ਨਾਲ ਕੀ ਬਦਲਾਅ...
    • bbc news
      ਹਰਦੀਪ ਨਿੱਝਰ ਦੇ ਕਤਲ ਦੇ ਇਲਜ਼ਾਮ ਤੇ ਭਾਰਤ ਨਾਲ ਸਬੰਧਾਂ ਬਾਰੇ ਕੈਨੇਡਾ ਦਾ ਮੀਡੀਆ...
    • bbc news
      ਭਾਰਤ - ਕੈਨੇਡਾ ਵਿਚਾਲੇ ਵਾਰ-ਪਲਟਵਾਰ, ਜਸਟਿਨ ਟਰੂਡੋ ਅਤੇ ਪੀਐੱਮ ਮੋਦੀ ਦੇ...
    • bbc news
      ਹਰਦੀਪ ਸਿੰਘ ਨਿੱਝਰ ਕਤਲ ਕੇਸ : ਟਰੂਡੋ ਵਲੋਂ ਭਾਰਤ ਦਾ ਨਾਂ ਜੋੜਨ ਉੱਤੇ ਕੌਣ ਕੀ...
    • bbc news
      ਮਹਿਲਾ ਰਾਖਵਾਂਕਰਨ ਬਿੱਲ ਕੀ ਹੈ ਅਤੇ ਇਸ ਮਾਮਲੇ ਵਿੱਚ ਹੁਣ ਤੱਕ ਕੀ-ਕੀ ਹੋਇਆ
    • bbc news
      ਪਰਵਾਸੀਆਂ ਦੇ ਬੰਦ ਪਏ ਘਰਾਂ ਦੀ ਸੰਭਾਲ ਵੀ ਬਣਿਆ ਰੁਜ਼ਗਾਰ ਦੀ ਸਾਧਨ, ਨਵਾਂ ਸ਼ਹਿਰ...
    • bbc news
      ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋ ਸਕਦਾ ਹੈ: ਟਰੂਡੋ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +