ਚੰਦਰਮਾ ਦੇ ਦੱਖਣੀ ਧੁਰੇ ਉੱਤੇ ਚੰਦਰਯਾਨ-3 ਹੋਇਆ ਲੈਂਡ
ਚੰਦਰਯਾਨ-3 ਚੰਨ ਦੇ ਦੱਖਣੀ ਧੁਰੇ ਉੱਤੇ ਉੱਤਰਨ ਵਿੱਚ ਸਫ਼ਲ ਰਿਹਾ। ਇਹ ਭਾਰਤ ਲਈ ਵੱਡੀ ਕਾਮਯਾਬੀ ਹੈ।
ਦੱਖਣੀ ਧੁਰੇ ਉੱਤੇ ਲੈਂਡ ਕਰਨ ਵਾਲਾ ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ, ਇਸੇ ਦੇ ਨਾਲ ਚੰਦਰਯਾਨ-3 ਮਿਸ਼ਨ ਤੇ ਤਿੰਨੋਂ ਟੀਚੇ ਪੂਰੇ ਹੋ ਗਏ ਹਨ।
ਚੰਦਰਯਾਨ-3 ਨੇ 14 ਜੁਲਾਈ ਨੂੰ ਦੁਪਹਿਰ 2.35 ਵਜੇ ਆਪਣੀ ਇਤਿਹਾਸਕ ਯਾਤਰਾ ਸ਼ੁਰੂ ਕੀਤੀ ਸੀ।
ਧਰਤੀ ਤੋਂ ਪੁਲਾੜ ਤੱਕ 40 ਦਿਨਾਂ ਦੀ ਲੰਬੀ ਯਾਤਰਾ ਤੋਂ ਬਾਅਦ, 23 ਅਗਸਤ ਨੂੰ ਸ਼ਾਮ 6.04 ਵਜੇ ਇਸ ਨੇ ਦੱਖਣੀ ਧਰੁਵ ਤੱਕ ਆਪਣਾ ਸਫਰ ਪੂਰਾ ਕਰ ਲਿਆ ਹੈ।
ਭਾਰਤ ਦੇ ਚੰਨ ਉੱਤੇ ਪਹੁੰਚਣ ਦੀ ਉਪਲਬਧੀ ਉੱਤੇ ਦੁਨੀਆਂ ਦੇ ਕਈ ਦੇਸ਼ਾਂ ਨੇ ਵਧਾਈ ਦਿੱਤੀ ਹੈ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ ਵਧਾਈ ਦਿੰਦੇ ਹੋਏ ਕਿਹਾ ਸੀ ਕਿ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਵਿਗਿਆਨ ਅਤੇ ਤਕਨੀਕ ਦੀ ਦੁਨੀਆਂ ਵਿੱਚ ਭਾਰਤ ਦੀ ਤਰੱਕੀ ਨੂੰ ਦਿਖਾਉਂਦਾ ਹੈ।
ਪਾਕਿਸਤਾਨ ਦੇ ਸਾਬਕਾ ਮੰਤਰੀ ਫਵਾਦ ਚੌਧਰੀ ਨੇ ਵੀ ਇਸਰੋ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਭਾਰਤ ਦੇ ਇਸ ਪਲ ਨੂੰ ਵੱਡੀ ਉਪਲਬਧੀ ਕਰਾਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ, “ਚੰਦਰਯਾਨ-3 ਦਾ ਚੰਨ ਉੱਤੇ ਪਹੁੰਚਣਾ ਇਸਰੋ ਦੇ ਲਈ ਵੱਡੀ ਉਪਲਬਧੀ ਹੈ। ਇਸਰੋ ਦੇ ਮੁਖੀ ਐੱਸ ਸੋਮਨਾਥ ਦੇ ਨਾਲ ਨੌਜਵਾਨ ਵਿਗਿਆਨੀਆਂ ਦੇ ਜਸ਼ਨ ਨੂੰ ਵੀ ਦੇਖ ਰਿਹਾ ਹਾਂ, ਸੁਪਨੇ ਦੇਖਣ ਵਾਲੇ ਨੌਜਵਾਨ ਹੀ ਦੁਨੀਆਂ ਨੂੰ ਬਦਲ ਸਕਦੇ ਹਨ, ਗੁਡ ਲੱਕ।”
ਹਾਲਾਂਕਿ, ਸਫ਼ਲ ਲੈਂਡਿੰਗ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਪ੍ਰਗਿਆਨ ਰੋਵਰ ਉੱਤੇ ਹਨ।
ਚੰਦਰਯਾਨ-3 ਦੀ ਲੈਂਡਿੰਗ ਦੇ ਅੱਧੇ-ਘੰਟੇ ਦੇ ਅੰਦਰ ਹੀ ਪ੍ਰਗਿਆਨ ਰੋਵਰ ਚੰਨ ਦੇ ਤਲ ਉੱਤੇ ਬਾਹਰ ਆ ਗਿਆ ਹੈ। ਮਿਸ਼ਨ ਦਾ ਅੱਗੇ ਦਾ ਕੰਮ ਹੁਣ ਰੋਵਰ ਹੀ ਪੂਰਾ ਕਰੇਗਾ।
ਰੋਵਰ ਕਿਵੇਂ ਕੰਮ ਕਰੇਗਾ, ਚੰਨ ਦੇ ਦੱਖਣੀ ਧੁਰੇ ‘ਤੇ ਕਿਹੜੀਆਂ ਚੀਜ਼ਾਂ ਦੀ ਤਲਾਸ਼ ਕਰੇਗਾ, ਅਜਿਹੇ ਕੁਝ ਸਵਾਲ ਅਸੀਂ ਪੁੱਛੇ ਸ਼ਿਵ ਨਾਦਰ ਯੂਨੀਵਰਸਿਟੀ ਦੇ ਪ੍ਰੋਫੈਸਰ ਆਕਾਸ਼ ਸਿਨਹਾ ਕੋਲੋਂ, ਆਕਾਸ਼ ਸਿਨਹਾ ਸਪੇਸ, ਰੋਬੋਟਿਕਸ ਅਤੇ ਏਆਈ ਜਿਹੇ ਖੇਤਰਾਂ ਵਿੱਚ ਮਾਹਰ ਹਨ।
ਚੰਦਰਯਾਨ-3 ਦੇ ਕੈਮਰੇ ਤੋਂ ਲਈਆਂ ਗਈਆਂ ਚੰਨ ਦੀਆਂ ਤਸਵੀਰਾਂ
ਚੰਦਰਯਾਨ ਦਾ ਲੈਂਡਰ, ਹੁਣ ਚੰਨ ਦੇ ਤਲ ਉੱਤੇ ਉੱਤਰ ਗਿਆ ਹੈ, ਹੁਣ ਅੱਗੇ ਕੀ?
ਕਿਸੇ ਵੀ ਸਪੇਸ ਮਿਸ਼ਨ ਦਾ ਨਤੀਜਾ ਕਿਸੇ ਵੀ ਰੋਵਰ ਜਾਂ ਰੋਬਟ ਤੋਂ ਹੀ ਆਉਂਦਾ ਹੈ।
ਮਿਸ਼ਨ ਤਾਂ ਪੂਰਾ ਹੋ ਗਿਆ, ਹੁਣ ਚੰਨ ਉੱਤੇ ਪਹੁੰਚ ਗਏ, ਤਾਂ ਹੁਣ ਰੋਵਰ ਦਾ ਕੀ ?
ਤਾਂ ਹੁਣ ਰੋਵਰ ਦਾ ਕੰਮ ਇੱਥੋਂ ਸ਼ੁਰੂ ਹੁੰਦਾ ਹੈ।
ਰੋਵਰ ਨੂੰ ਬਹੁਤ ਹੀ ਸਮਾਰਟ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਉਹ ਚੰਨ ਉੱਤੇ ਸੈਂਪਲ ਇਕੱਠੇ ਕਰ ਸਕੇ, ਚੰਨ ਉੱਤੇ ਨੈਵੀਗੇਟ ਕਰ ਸਕੇ ਅਤੇ ਸਾਨੂੰ ਡੇਟਾ ਭੇਜ ਸਕੇ।
ਰੋਵਰ ਚੰਨ ਦੇ ਤਲ ਉੱਤੇ ਕਿਵੇਂ ਚੱਲੇਗਾ?
ਰੋਵਰ ਇੱਕ ਬਗ਼ੈਰ ਡਰਾਈਵਰ ਦੇ ਕਾਰ ਦੇ ਵਰਗਾ ਹੈ ਅਤੇ ਇਹ ਚੰਨ ''ਤੇ ਆਪਣੇ ਆਪ ਚੱਲੇਗਾ।
ਇਸ ਨੇ ਆਪਣੇ ਆਪ ਹੀ ਫ਼ੈਸਲੇ ਲੈਣੇ ਹਨ ਕਿ ਸਾਹਮਣੇ ਕੋਈ ਕਰੇਟਰ ਤਾਂ ਨਹੀਂ ਹੈ, ਕੋਈ ਪੱਥਰ ਤਾਂ ਨਹੀਂ ਹੈ, ਕੀ ਮੈਂ ਉਸਨੂੰ ਪਾਰ ਕਰ ਸਕਦਾ ਹਾਂ।
ਇਸਨੂੰ ਤੈਅ ਕਰਨ ਦੇ ਲਈ ਅਸੀਂ ਰੋਵਰ ਵਿੱਚ ਦੋ ਬਹੁਤ ਸਮਾਰਟ ਕੈਮਰੇ ਲਾਏ ਹਨ।
ਇਸੇ ਕੈਮਰੇ ਦੀ ਸਹਾਇਤਾ ਨਾਲ ਰੋਵਰ ਆਪਣਾ ਥ੍ਰੀ ਡੀ ਮਾਡਲ ਬਣਾ ਲੈਂਦਾ ਹੈ ਅਤੇ ਉਸਦੀ ਮਦਦ ਨਾਲ ਨੈਵੀਗੇਟ ਕਰਦਾ ਹੈ।
ਚੰਦਰਯਾਨ-3 ਵੱਲੋਂ ਜਾਰੀ ਕੀਤੀਆਂ ਗਈਆਂ ਪਹਿਲੀਆਂ ਤਸਵੀਰਾਂ
ਰੋਵਰ ਇੱਥੇ ਕਿਹੜੀਆਂ ਚੀਜ਼ਾਂ ਦੀ ਤਲਾਸ਼ ਕਰੇਗਾ?
ਪਾਣੀ ਸਭ ਤੋਂ ਵੱਡੀ ਚੀਜ਼ ਹੈ, ਇਸਤੋਂ ਇਲਾਵਾ ਦੁਰਲਭ ਚੀਜ਼ਾਂ ਮਿਲਣ ਦੀ ਵੀ ਸੰਭਾਵਨਾ ਹੈ
ਹੀਲੀਅਮ-3 ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਨਿਯੂਕਲੀਅਰ ਈਂਧਨ ਬਣ ਸਕਦਾ ਹੈ।
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਰਨ ਲਈ ਰੋਵਰ ਵਿੱਚ ਵਿਸ਼ੇਸ਼ ਸੈਂਸਰ ਹਨ।
ਰੋਵਰ ਕਿਵੇਂ ਸੰਪਰਕ ਸਥਾਪਤ ਕਰੇਗਾ?
ਸੰਪਰਕ ਦੇ ਲਈ ਇਸਰੋ ਨੇ ਇਸ ਵਾਰੀ ਖ਼ਾਸ ਧਿਆਨ ਰੱਖਿਆ ਹੈ।
ਰੋਵਰ ਪ੍ਰੋਪੋਰਸ਼ਨ ਅਤੇ ਲੈਂਡਰ ਸਮੇਤ ਦਸ ਤੋਂ ਵੱਧ ਐਂਟੀਨਾ ਹਨ ਅਤੇ ਇੱਕ ਖ਼ਾਸ ਗੱਲ ਇਹ ਹੈ ਕਿ ਰੋਵਰ ਚੰਦਰਯਾਨ-3 ਦੇ ਮੌਡਿਊਲ ਨਾਲ ਤਾਂ ਸੰਪਰਕ ਕਰ ਹੀ ਸਕਦਾ ਹੈ ਇਸਦੇ ਨਾਲ ਚੰਦਰਯਾਨ-2 ਦੇ ਮੌਡਿਊਲ ਨਾਲ ਵੀ ਸੰਪਰਕ ਕਰ ਸਕਦਾ ਹੈ।
ਇੱਥੋਂ ਤੱਕ ਕਿ ਲੈਂਡਰ ਵੀ ਦੋਵੇਂ ਹੀ ਚੰਦਰਯਾਨਾਂ ਦੇ ਮੌਡਿਊਲ ਨਾਲ ਸੰਪਰਕ ਕਰ ਸਕਦਾ ਹੈ।
ਇਹ ਧਰਤੀ ਉੱਤੇ ਇਸਰੋ ਦੇ ਸਟੇਸ਼ਨ ਨਾਲ ਸਿੱਧੇ ਹੀ ਸੰਪਰਕ ਕਰ ਸਕਦਾ ਹੈ।
ਤਾਂ ਇੰਨੇ ਰਸਤੇ ਹਨ ਕਿ ਸੰਪਰਕ ਟੁੱਟਣ ਦਾ ਮੌਕਾ ਸ਼ਾਇਦ ਹੀ ਆਏ।
ਰੋਵਰ ਵਿੱਚ ਮੌਜੂਦ ਸਿਰਫ਼ 26 ਕਿਲੋਗ੍ਰਾਮ ਵਜ਼ਨ ਵਾਲੇ ਇਹ ਦੋ ਯੰਤਰ ਹੀ ਇਹ ਸਾਰਾ ਅਧਿਐਨ ਕਰਨਗੇ।
ਕੀ ਰੋਵਰ ਦੇ ਨਾਲ ਭਾਰਤ ਦਾ ਤਿਰੰਗਾ ਵੀ ਗਿਆ ਹੈ?
ਚੰਦਰਮਾ ਦੇ ਦੱਖਣੀ ਧੁਰੇ ਉੱਤੇ ਭਾਰਤ ਨੇ ਆਪਣਾ ਝੰਡਾ 2008 ਵਿੱਚ ਹੀ ਗੱਡ ਦਿੱਤਾ ਸੀ, ਸਾਲ 2008 ਵਿੱਚ ਚੰਦਰਯਾਨ-1 ਨੇ ਇੱਕ ਇੰਪੈਕਟ ਪ੍ਰੋਬ ਭੇਜਿਆ ਸੀ। ਜਿਸਨੇ ਤਕਰੀਬਨ ਦੱਖਣੀ ਪੋਲ ਉੱਤੇ ਜਾ ਕੇ ਹਿੱਟ ਕੀਤਾ।
ਉਸ ਵਿੱਚ ਇੱਕ ਸਪੈਕਟ੍ਰੋਮੀਟਰ ਵੀ ਗਿਆ ਸੀ, ਜਿਸ ਨੇ ਇਸ ਹਿੱਸੇ ਵਿੱਚ ਪਾਣੀ ਦੇ ਕਣਾਂ ਦੀ ਪੁਸ਼ਟੀ ਕੀਤੀ ਸੀ।
ਇਸ ਨਾਲ ਹੀ ਉਸਦੇ ਨਾਲ ਭਾਰਤ ਦਾ ਇੱਕ ਤਿਰੰਗਾ ਵੀ ਸ਼ਾਮਿਲ ਸੀ। ਇਸ ਵਾਰੀ ਰੋਵਰ ਨੇ ਕੋਈ ਤਿਰੰਗਾ ਤਾਂ ਨਾਲ ਨਹੀਂ ਰੱਖਿਆ ਪਰ ਇੱਕ ਖ਼ਾਸ ਤਿਆਰੀ ਕੀਤੀ ਗਈ ਹੈ।
ਰੋਵਰ ਦੇ ਦੋਵੇਂ ਟਾਇਰਾਂ ਉੱਤੇ ਮੋਹਰਾਂ ਬਣੀਆਂ ਹੋਈਆਂ ਹਨ। ਇੱਕ ਪਾਸੇ ਇਹ ਭਾਰਤ ਦਾ ਰਾਸ਼ਟਰੀ ਪ੍ਰਤੀਕ ਹੈ ਅਤੇ ਦੂਜੇ ਪਾਸੇ ਇਸਰੋ ਦਾ ਲੋਗੋ ਹੈ।
ਹੁਣ ਜਿੱਥੇ-ਜਿੱਥੇ ਇਹ ਰੋਵਰ ਜਾਵੇਗਾ ਉੱਥੇ-ਉੱਥੇ ਚੰਨ ਉੱਤੇ ਆਪਣੀਆਂ ਪੈੜਾਂ ਦੇ ਨਿਸ਼ਾਨ ਛੱਡੇਗਾ, ਜਿਸ ਵਿੱਚ ਸਾਡਾ ਰਾਸ਼ਟਰੀ ਪ੍ਰਤੀਕ ਹੈ ਅਤੇ ਇਸਰੋ ਦਾ ਲੋਗੋ ਹੋਵੇਗਾ।
ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਨਿਸ਼ਾਨ ਉੱਤੇ ਹਮੇਸ਼ਾ ਦੇ ਲਈ ਰਹਿਣਗੇ ਕਿਉਂਕਿ ਚੰਨ ਉੱਤੇ ਕੋਈ ਹਵਾ ਨਹੀਂ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਲੀਬੀਆ ''ਚ ਪੰਜਾਬੀ ਦੀ ਮੌਤ: ''ਖਾਣ ਲਈ ਕੁਝ ਨਹੀਂ ਦਿੰਦੇ ਸੀ, ਬੈਲਟਾਂ ਤੇ ਪਲਾਸਟਿਕ ਪਾਈਪਾਂ ਨਾਲ ਕੁੱਟਦੇ...
NEXT STORY