ਭੂਚਾਲ ਤੋਂ ਬਾਅਦ ਘਰਾਂ ਤੋਂ ਬਾਹਰ ਆਏ ਲੋਕ
ਦੇਸ਼ ਦੇ ਗ੍ਰਹਿ ਮੰਤਰਾਲੇ ਮੁਤਾਬਕ ਮੱਧ ਮੋਰੱਕੋ ਵਿੱਚ 6.8 ਤੀਬਰਤਾ ਦੇ ਇੱਕ ਸ਼ਕਤੀਸ਼ਾਲੀ ਭੂਚਾਲ ਕਾਰਨ ਘੱਟੋ-ਘੱਟ 296 ਲੋਕਾਂ ਦੀ ਮੌਤ ਹੋ ਗਈ ਹੈ।
ਅਮਰੀਕੀ ਭੂ-ਵਿਗਿਆਨ ਸਰਵੇ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਮਾਰਾਕੇਸ਼ ਤੋਂ 71 ਕਿਲੋਮੀਟਰ ਦੱਖਣ-ਪੱਛਮ ਵਿੱਚ ਉੱਚ ਐਟਲਸ ਪਹਾੜਾਂ ਵਿੱਚ 18.5 ਕਿਲੋਮੀਟਰ ਦੀ ਡੂੰਘਾਈ ’ਚ ਸੀ।
ਭੂਚਾਲ ਸਥਾਨਕ ਸਮੇਂ ਮੁਤਬਾਕ ਰਾਤ 11 ਵੱਜ ਕੇ 11 ਮਿੰਟਾਂ ''ਤੇ ਆਇਆ। ਐਕਸ (ਪਹਿਲਾਂ ਟਵਿੱਟਰ) ''ਤੇ ਅਣ-ਪ੍ਰਮਾਣਿਤ ਵੀਡੀਓਜ਼ ਮੋਜੂਦ ਹਨ ਜਿਨ੍ਹਾਂ ਵਿੱਚ ਨੁਕਸਾਨੀਆਂ ਇਮਾਰਤਾਂ ਅਤੇ ਮਲਬੇ ਨਾਲ ਭਰੀਆਂ ਗਲੀਆਂ ਦੇਖੀਆਂ ਜਾ ਸਕਦੀਆਂ ਹਨ।
ਲੋਕਾਂ ਵਿੱਚ ਘਬਰਾਹਟ
ਲੋਕ ਹੜਬੜਾਹਟ ਵਿੱਚ ਇੱਧਰ-ਓੱਧਰ ਭੱਜਦੇ ਨਜ਼ਰ ਆ ਰਹੇ ਹਨ।
ਮਾਰਾਕੇਸ਼ ਦੇ ਇੱਕ ਸਥਾਨਕ ਵਾਸੀ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਪੁਰਾਣੇ ਸ਼ਹਿਰ ਵਿੱਚ ਕੁਝ ਇਮਾਰਤਾਂ ਢਹਿ ਗਈਆਂ ਹਨ।
ਐਕਸ ''ਤੇ ਕਈ ਕਲਿੱਪਾਂ ਵਿੱਚ ਇਮਾਰਤਾਂ ਨੂੰ ਡਿੱਗਦਿਆਂ ਦੇਖਿਆ ਜਾ ਸਕਦਾ ਹੈ ਪਰ ਬੀਬੀਸੀ ਇਹ ਪੁਸ਼ਟੀ ਨਹੀਂ ਕਰ ਸਕਿਆ ਕਿ ਇਹ ਕਿਸ ਇਲਾਕੇ ਦੀਆਂ ਹਨ।
ਤਬਾਹੀਕੁੰਨ ਝਟਕਿਆਂ ਦੇ ਚਲਦਿਆਂ ਲੋਕਾਂ ਨੂੰ ਘਰਾਂ ਤੋਂ ਬਾਹਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਤਿਹਾਸਕ ਸ਼ਹਿਰ ਦੇ ਇੱਕ ਹੋਰ ਵਿਅਕਤੀ ਨੇ ਇਨ੍ਹਾਂ ਨੂੰ ‘ਹਿੰਸਕ ਝਟਕੇ’ ਕਿਹਾ ਹੈ ਤੇ ਦੱਸਿਆ ਕਿ ਉਨ੍ਹਾਂ ਨੇ ‘ਇਮਾਰਤਾਂ ਨੂੰ ਹਿੱਲਦੇ’ ਦੇਖਿਆ।
ਖ਼ਬਰ ਏਜੰਸੀ ਏਐੱਫ਼ਪੀ ਨੂੰ ਅਬਦੇਲਹੱਕ ਅਲ ਅਮਰਾਨੀ ਨੇ ਦੱਸਿਆ, "ਲੋਕ ਸਾਰੇ ਸਦਮੇ ਅਤੇ ਦਹਿਸ਼ਤ ਵਿੱਚ ਸਨ। ਬੱਚੇ ਰੋ ਰਹੇ ਸਨ ਅਤੇ ਮਾਪੇ ਪਰੇਸ਼ਾਨ ਸਨ।"
ਉਨ੍ਹਾਂ ਕਿਹਾ ਕਿ ਬਿਜਲੀ ਅਤੇ ਫ਼ੋਨ ਲਾਈਨਾਂ ਦਸ ਮਿੰਟ ਲਈ ਬੰਦ ਸਨ।
ਏਐਫ਼ਪੀ ਨੇ ਇਹ ਵੀ ਰਿਪੋਰਟ ਕੀਤਾ ਕਿ ਇੱਕ ਪਰਿਵਾਰ ਇੱਕ ਘਰ ਦੇ ਢਹਿ-ਢੇਰੀ ਹੋਏ ਮਲਬੇ ਵਿੱਚ ਫਸਿਆ ਹੋਇਆ ਸੀ - ਅਤੇ ਸ਼ਹਿਰ ਵਿੱਚੋਂ ਵੱਡੀ ਗਿਣਤੀ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ।
ਉੱਚ ਐਟਲਸ ਪਹਾੜਾਂ ਦੇ ਇੱਕ ਦੂਰ-ਦੁਰਾਡੇ ਦੇ ਖੇਤਰ ਵਿੱਚ ਭੂਚਾਲ ਦਾ ਕੇਂਦਰ ਮੁਕਾਬਲਤਨ ਘੱਟ ਸੀ ਅਤੇ ਕਥਿਤ ਤੌਰ ''ਤੇ 350 ਕਿਲੋਮੀਟਰ ਦੂਰ ਰਾਜਧਾਨੀ ਰਬਾਤ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਨਾਲ ਹੀ ਕੈਸਾਬਲਾਂਕਾ ਅਤੇ ਐਸਾਓਇਰਾ ਵਿੱਚ ਵੀ।
ਭੂਚਾਲ ਦੇ ਕੇਂਦਰ ਦੇ ਨੇੜੇ ਪਹਾੜੀ ਪਿੰਡਾਂ ਵਿੱਚ ਸਾਧਾਰਨ ਇਮਾਰਤਾਂ ਸ਼ਾਇਦ ਬਚੀਆਂ ਨਾ ਰਹਿ ਸਕੀਆਂ ਹੋਣ ਅਤੇ ਕਿਉਂਕਿ ਇਹ ਦੂਰ-ਦੁਰਾਡੇ ਦੇ ਇਲਾਕੇ ਹਨ ਇਸ ਲਈ ਜਾਨੀ ਨੁਕਸਾਨ ਦਾ ਪਤਾ ਲਗਾਉਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਜੀ-20 ਸੰਮੇਲਨਾਂ ਤੋਂ ਦੁਨੀਆਂ ਨੂੰ ਪਿਛਲੇ 20 ਸਾਲਾਂ ਵਿੱਚ ਕੀ ਕੁਝ ਹਾਸਲ ਹੋਇਆ
NEXT STORY