ਪ੍ਰਿਤਪਾਲ ਮੁਤਾਬਕ ਉਹ ਅਜਿਹੇ ਕਹਾਣੀਆਂ ਅਤੇ ਖਿਡੌਣੇ ਚਾਹੁੰਦੇ ਹਨ ਜੋ ਲੋਕਾਂ ਨੂੰ ਸਿੱਖ ਧਰਮ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰਨ
ਇੱਕ ਲੇਖਕ ਨੂੰ ਆਸ ਹੈ ਕਿ ਉਸ ਦੀ ਕਿਤਾਬ ਦੇ ਪਾਤਰਾਂ ਤੋਂ ਪ੍ਰੇਰਿਤ ਸੰਗੀਤਕ ਟੈਡੀ (ਨਰਮ ਖਿਡੌਣੇ) ਸਿੱਖਾਂ ਅਤੇ ਖ਼ਾਸ ਤੌਰ ''ਤੇ ਉਨ੍ਹਾਂ ਦੀਆਂ ਪੱਗਾਂ ਦੇ ਆਲੇ-ਦੁਆਲੇ ਦੀਆਂ ਰੂੜ੍ਹੀਬੱਧ ਧਾਰਨਾਵਾਂ ਨੂੰ ਚੁਣੌਤੀ ਦੇ ਸਕਦੀ ਹੈ।
ਕੋਵੈਂਟਰੀ ਤੋਂ ਪ੍ਰਿਤਪਾਲ ਰਾਏ, ਉਨ੍ਹਾਂ ਮਾਪਿਆਂ ਦੇ ਸਮੂਹ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਨਸਲਵਾਦ ਨਾਲ ਲੜਨ ਅਤੇ ਬੱਚਿਆਂ ਨੂੰ ਧਰਮ ਬਾਰੇ ਸਿਖਾਉਣ ਲਈ ਖਾਲਸਾ ਪਰਿਵਾਰ (ਸਿੱਖ ਫੈਮਿਲੀ ਸਿਰੀਜ਼) ਦੇ ਨਾਮ ਨਾਲ ਬੱਚਿਆਂ ਦੀਆਂ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ।
ਉਨ੍ਹਾਂ ਨੇ ਬੀਬੀਸੀ ਪੰਜਾਬੀ ਦੀ ਪੱਤਰਕਾਰ ਸੁਮਨਦੀਪ ਕੌਰ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਬਹੁਤ ਸਾਲ ਪਹਿਲਾਂ ਉਨ੍ਹਾਂ ਨੇ ਇੱਕ ਕਿਤਾਬ ''ਖਾਲਸਾ ਫੈਮਿਲੀ'' ਲਿਖੀ ਸੀ।
ਕਹਾਣੀਆਂ ਦੇ ਪਾਤਰਾਂ ਵਿੱਚ ਇੱਕ ਸੁਪਰਹੀਰੋ ਅਤੇ ਇੱਕ ਉਸ ਦੀ ਦਲੇਰ ਭੈਣ ਦਿਖਾਈ ਦਿੰਦੀ ਹੈ
ਉਸ ਦੀਆਂ ਕਹਾਣੀਆਂ ਦੇ ਪਾਤਰਾਂ ਵਿੱਚ ਇੱਕ ਸੁਪਰਹੀਰੋ ਅਤੇ ਇੱਕ ਉਸ ਦੀ ਦਲੇਰ ਭੈਣ ਦਿਖਾਈ ਦਿੰਦੀ ਹੈ, ਜਿਨ੍ਹਾਂ ਦਾ ਨਾਮ ਸਿਮਰਨ ਅਤੇ ਕ੍ਰਿਪਾ ਕੌਰ ਹੈ।
ਬਾਅਦ ਵਿੱਚ ਇਹ ਪਾਤਰ ਸੰਗੀਤਕ ਖਿਡੌਣਿਆਂ ਵਿੱਚ ਬਦਲ ਗਏ ਹਨ ਜੋ ਸਿਮਰਨ ਕਰਦੇ ਅਤੇ ਅਰਦਾਸਾਂ ਕਰਦੇ ਸੁਣੇ ਜਾ ਸਕਦੇ ਹਨ।
ਪ੍ਰਿਤਪਾਲ ਰਾਏ ਦਾ ਕਹਿਣਾ ਹੈ ਕਿ ਉਹ ਪਹਿਲਾਂ ਤੋਂ ਹੀ ਧਾਰਨਾਵਾਂ ਬਦਲਣ ਵਿੱਚ ਲੱਗੇ ਹੋਏ ਹਨ।
ਪ੍ਰਿਤਪਾਲ ਸਿੰਘ ਦਾ ਪਿਛੋਕੜ
ਪ੍ਰਿਤਪਾਲ ਸਿੰਘ ਰਾਏ ਦਾ ਪਿਛੋਕੜ ਪੰਜਾਬ ਦੇ ਜਲੰਧਰ ਜ਼ਿਲ੍ਹੇ ਤੋਂ ਹੈ। ਪ੍ਰਿਤਪਾਲ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਤੇ ਉਨ੍ਹਾਂ ਦੋ ਪੁੱਤਰ ਹਨ, ਜਿਨ੍ਹਾਂ ਦੀ ਉਮਰ 4 ਸਾਲ ਅਤੇ 7 ਸਾਲ ਦੀ ਹੈ।
ਉਨ੍ਹਾਂ ਨੇ ਦੱਸਿਆ ਕਿ 2016 ਵਿੱਚ ਉਨ੍ਹਾਂ ਨੇ ''ਦਿ ਗੁਰੂ ਸੌਂਗ ਐਡਵੈਂਚਰ'' ਕਿਤਾਬ ਰਿਲੀਜ਼ ਕੀਤੀ ਸੀ ਜਿਸ ਵਿੱਚ ਸਿਮਰਨ ਅਤੇ ਕ੍ਰਿਪਾ ਕੌਰ ਪਾਤਰਾਂ ਦੀ ਮੁੜ ਸਿਰਜਨਾ ਕੀਤੀ ਗਈ।
ਇਸ ਕਿਤਾਬ ਦਾ ਮੁੱਖ ਮਕਸਦ ਉਹ ਗ਼ੈਰ-ਸਿੱਖੀ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਸਿੱਖੀ ਦੇ ਸਿਧਾਂਤਾ ਬਾਰੇ, ਸਿੱਖ ਸੱਭਿਆਚਾਰ ਬਾਰੇ, ਖਾਲਸਾ ਰੂਪ, ਬਾਣਾ ਆਦਿ ਬਾਰੇ ਅਸਿੱਧੇ ਤੌਰ ''ਤੇ ਕਹਾਣੀਆਂ ਰਾਹੀਂ ਜਾਣਕਾਰੀ ਦੇਣਾ ਹੈ।
ਪ੍ਰਿਤਪਾਲ ਕਹਿੰਦੇ ਹਨ, "ਇਸੇ ਲਈ ''ਖਾਲਸਾ ਫੈਮਿਲੀ ਦੀ ਸਿਰਜਣਾ ਕੀਤੀ ਗਈ ਸੀ। ਇਸ ਕਿਤਾਬ ਬਾਰੇ ਵਧੀਆ ਪ੍ਰਤੀਕਿਰਿਆ ਆਈ।"
ਉਹ ਸਿੱਖਾਂ ਵੱਲੋਂ ਪਹਿਨੀ ਜਾਂਦੀ ਖਾਲਸਾ ਵਰਦੀ ਬਾਰੇ ਵੀ ਬੱਚਿਆਂ ਨੂੰ "ਵੱਖਰਾ ਨਜ਼ਰੀਆ" ਦੇਣਾ ਚਾਹੁੰਦੇ ਹਨ।
ਉਹ ਦੱਸਦੇ ਹਨ, "ਲੰਬੇ ਸਮੇਂ ਤੋਂ, ਖ਼ਾਸ ਤੌਰ ''ਤੇ 9/11 ਤੋਂ ਬਾਅਦ, ਦਸਤਾਰ ਬਾਰੇ ਭੁਲੇਖੇ ਪੈਣ ਲੱਗੇ ਅਤੇ ਉਨ੍ਹਾਂ ਦਾ ਅਕਸ ਅੱਤਵਾਦ ਨਾਲ ਜੋੜਿਆ ਜਾਣ ਲੱਗਾ ਸੀ।"
"ਸਿੱਖਾਂ ਨੇ ਇਸ ਦੌਰਾਨ ਕਾਫੀ ਨਫ਼ਰਤੀ ਅਪਰਾਧ ਦਾ ਸਾਹਮਣਾ ਕੀਤਾ, ਮੈਂ ਸੋਚਿਆ ''ਅਸੀਂ ਇਸ ਬਿਰਤਾਂਤ ਨੂੰ ਕਿਵੇਂ ਬਦਲ ਸਕਦੇ ਹਾਂ... ਖ਼ਾਸ ਕਰਕੇ ਛੋਟੇ ਬੱਚਿਆਂ ਲਈ''?"
ਰਾਏ ਨੇ ਦੱਸਿਆ, "ਇਹ ਕਹਿਣ ਦੀ ਬਜਾਏ ਕਿ ''ਉਹ ਬਿਨ ਲਾਦੇਨ ਵਰਗੇ ਨਜ਼ਰ ਆਉਂਦੇ ਹੈ'', ਉਹ ਕਹਿਣ ਲੱਗਣ ਕਿ ''ਉਹ ਸਿਮਰਨ ਵਾਂਗ ਲੱਗਦਾ ਹੈ ਜਾਂ ਕ੍ਰਿਪਾ ਵਰਗੇ ਹਨ'' (ਉਸ ਦੀ ਕਿਤਾਬ ਦੇ ਪਾਤਰ)।"
ਉਹ ਹੁਣ ਤੱਕ 5000 ਤੋਂ ਵੱਧ ਕਿਤਾਬਾਂ ਜਾਰੀ ਕਰ ਚੁੱਕੇ ਹਨ।
“ਕਿਤਾਬ ਦੀ ਸਫ਼ਲਤਾ ਤੋਂ ਬਾਅਦ ਮੇਰਾ ਪੁੱਤਰ ਇੱਕ ਦਿਨ ਬਿਮਾਰ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ।”
ਉਹ ਦੱਸਦੇ, "ਉਸ ਵੇਲੇ, ਮੇਰਾ ਪੁੱਤਰ ਬੇਚੈਨ ਰਹਿੰਦਾ ਸੀ ਅਤੇ ਸਿਮਰਨਾ ਸੁਣ ਕੇ ਹੋ ਸ਼ਾਂਤ ਹੋ ਜਾਂਦਾ ਸੀ। ਜਿਸ ਤੋਂ ਮੈਨੂੰ ਇਹ ਫੁਰਨਾ ਫੁਰਿਆ।"
ਉਹ ਦੱਸਦੇ ਹਨ, "ਉਸ ਵੇਲੇ ਸਿਮਰਨਾ ਨੇ ਕਾਫੀ ਮਦਦ ਕੀਤੀ ਤਾਂ ਇੱਥੋਂ ਹੀ ਸਿੱਖ ਗੁਰੂ ਸੌਂਗ ਬਾਰੇ ਵੀ ਵਿਚਾਰ ਆਇਆ।"
ਉਸ ਵੇਲੇ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਦੀ ਲੋਰੀ ਨੇ ਉਨ੍ਹਾਂ ਦੇ ਪੁੱਤਰ ਨੂੰ ਸ਼ਾਂਤ ਕਰਨ ਵਿੱਚ ਮਦਦ ਕੀਤੀ ਸੀ।
"ਮੈਂ ਸੋਚਿਆ ''ਮੈਂ ਇਸ ਲੋਰੀ ਨੂੰ ਬੱਚਿਆਂ ਦੇ ਬੈੱਡਰੂਮ ਤੱਕ ਕਿਵੇਂ ਲਿਆ ਸਕਦਾ ਹਾਂ''?"
ਤਾਂ ਇਹ ਖ਼ਿਲਾਅ ਮੇਰੇ ਮਨ ਵਿੱਚ ਆਇਆ। ਉਹ ਦੱਸਦੇ ਹਨ, "''ਸਿੱਖ ਗੁਰੂ ਸੌਂਗ'' ''ਤੇ ਵੀ ਵੱਡਾ ਹੁੰਗਾਰਾ ਮਿਲਿਆ ਸੀ। ਇਸ ਵਿੱਚ ਸਿੱਖ ਗੁਰੂਆਂ ਬਾਰੇ ਉਨ੍ਹਾਂ ਦੇ ਨਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਸਭ ਰਵਾਇਤੀ ਢੰਗ ਨਾਲ ਨਹੀਂ ਦੱਸਿਆ ਜਾਂਦਾ ਬਲਕਿ ਬੱਚਿਆਂ ਦੇ ਲਿਹਾਜ਼ ਨਾਲ ਲੋਰੀ ਵਜੋਂ ਪੇਸ਼ ਕੀਤਾ ਜਾਂਦਾ ਹੈ।"
"ਐਨੀਮੇਸ਼ਨ ਵਿੱਚ ਇੱਕ ਜਾਦੂ ਹੁੰਦਾ ਹੈ। ਅਸੀਂ ਕਿਤਾਬਾਂ ਵਿਚਲੇ ਐਨੀਮੇਸ਼ਨ ਨਾਲ, ਇਲੈਸਟ੍ਰੇਸ਼ਨ ਨਾਲ ਸਿਖਾ ਸਕਦੇ ਹਾਂ ਕਿ ਸਿੱਖ ਕੌਣ ਹੁੰਦੇ ਹਨ ਅਤੇ ਉਨ੍ਹਾਂ ਪ੍ਰਤੀ ਨਕਾਰਾਤਮਕ ਅਕਸ ਨੂੰ ਬਦਲ ਸਕਦੇ ਹਾਂ।"
ਬੀਬੀਸੀ ਨਾਲ 2020 ਵਿੱਚ ਗੱਲ ਕਰਦਿਆਂ ਹੋਇਆ ਰਾਏ ਨੇ ਇੱਕ ਕਿੱਸਾ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ, "ਮੈਨੂੰ ਇਸ ਦਾ ਵਧੀਆ ਹੁੰਗਾਰਾ ਮਿਲਿਆ। ਇੱਕ ਵਿਅਕਤੀ ਨੇ ਮੈਨੂੰ ਮੈਸੇਜ ਕੀਤਾ ਕਿ ''ਕਿਤਾਬ ਪੜ੍ਹਨ ਤੋਂ ਪਹਿਲਾਂ ਮੈਨੂੰ ਸਿੱਖਾਂ ਬਾਰੇ ਕੁਝ ਨਹੀਂ ਪਤਾ ਸੀ। ਮੈਨੂੰ ਕਿਤਾਬ ਸੋਹਣੀ ਲੱਗੀ ਮੈਂ ਲੈ ਲਈ। ਮੇਰੇ ਬੱਚੇ ਨੇ ਮੈਨੂੰ ਕਿਹਾ ਕਿਤਾਬ ਪੜ੍ਹ ਕੇ ਹੁਣ ਮੈਨੂੰ ਬੁਰੇ ਸੁਪਨੇ ਨਹੀਂ ਆਉਂਦੇ ਕਿਉਂਕਿ ਗੁਰੂ ਮੇਰੇ ਸੁਪਨੇ ਵਿੱਚ ਹੁੰਦੇ ਹਨ।"
"ਉਸ ਨੇ ਮੈਨੂੰ ਕਿਹਾ ਕਿ ਇਸ ਤੋਂ ਵਧੀਆ ਕੀ ਹੋ ਸਕਦਾ ਹੈ ਕਿ ਮੇਰੇ ਬੱਚੇ ਨੂੰ ਕਿਤਾਬ ਪੜ੍ਹ ਕੇ ਸਕੂਨ ਮਿਲਿਆ ਹੈ।"
ਹੁਣ ਤੱਕ 1000 ਤੋਂ ਵੱਧ ਟੈਡੀ ਬਣਾਏ ਜਾ ਚੁੱਕੇ ਹਨ
ਸੰਗੀਤਕ ਟੈਡੀ ਦਾ ਵਿਚਾਰ
ਇਸ ਦੇ ਨਾਲ ਹੀ ਉਨ੍ਹਾਂ ਨੂੰ ਟੈਡੀਜ਼ ਜ਼ਰੀਏ ਸਿੱਖੀ ਦੇ ਪਹਿਰਾਵੇ ਬਾਰੇ ਜਾਗਰੂਕਤਾ ਫੈਲਾਉਣ ਬਾਰੇ ਵੀ ਖ਼ਿਆਲ ਆਇਆ।
ਉਹ ਆਖਦੇ ਹਨ ਕਿ ਉਨ੍ਹਾਂ ਨੇ ਸਿੱਖੀ ਦੇ ਬਾਣੇ, ਦੁਮਾਲਾ ਦਿੱਖ, ਕ੍ਰਿਪਾਨ ਆਦਿ ਬਾਰੇ ਜਾਣਕਾਰੀ ਲਈ ਸੰਗੀਤਕ ਟੈਡੀ ਬਣਾਉਣੇ ਸ਼ੁਰੂ ਕੀਤੇ।
ਮੈਸੀ ਓਲਾਹ, ਸ਼ਹਿਨਾਜ਼ ਖ਼ਾਨ ਅਤੇ ਨਿਸ਼ਾ ਸਹਿਦੇਵ ਦੀ ਰਿਪੋਰਟ ਮੁਤਾਬਕ ਰਾਏ ਨੇ ਕਿਤਾਬ ਦੇ ਚਿੱਤਰਕਾਰ ਬੇਨ ਬਾਰਟਰ ਦੇ ਨਾਲ ਖਿਡੌਣਿਆਂ ਨੂੰ ਡਿਜ਼ਾਈਨ ਕਰਨ ਲਈ ਕੰਮ ਕੀਤਾ।
ਉਨ੍ਹਾਂ ਮੁਤਾਬਕ, ਕਿਤਾਬਾਂ ਦੇ ਪਾਤਰ ਸਿਮਰਨ ਅਤੇ ਉਸ ਦੀ ਭੈਣ ਕ੍ਰਿਪਾ ਕੌਰ ''ਤੇ ਅਧਾਰਤ ਇਸ ਇੱਕ ਪ੍ਰਕਿਰਿਆ ਵਿੱਚ ਲਗਭਗ ਇੱਕ ਸਾਲ ਲੱਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਇਨ੍ਹਾਂ ਖਿਡੌਣਿਆਂ ਦੀ ਪੱਗ ਦਾ ਡਿਜ਼ਾਈਨ ਅਤੇ ਪਹਿਰਾਵਾ ਬਿਲਕੁਲ "ਰਵਾਇਤੀ ਪਹਿਰਾਵੇ" ਵਾਂਗ ਹੀ ਹੋਵੇ।
ਉਨ੍ਹਾਂ ਨੇ ਕਿਹਾ ਕਿ ਕਿਤਾਬਾਂ ਦੇ ਪ੍ਰਸ਼ੰਸਕਾਂ ਲਈ ਉਹ ਕਹਾਣੀਆਂ ਦੇ ਪਾਤਰਾਂ ਵਜੋਂ ਤੁਰੰਤ ਪਛਾਣਨ ਯੋਗ ਸਨ।
ਉਨ੍ਹਾਂ ਲਈ ਡਿਜ਼ਾਈਨ ਪ੍ਰਕਿਰਿਆ ਨੂੰ ਮੁਸ਼ਕਲ ਅਤੇ "ਬਹੁਤ ਚੁਣੌਤੀਪੂਰਨ" ਸੀ ਪਰ ਆਖ਼ਰਕਾਰ ਨਤੀਜਾ "ਸ਼ਾਨਦਾਰ" ਰਿਹਾ।
ਰਾਏ ਨੇ ਕਿਹਾ, "ਮੈਨੂੰ ਉਨ੍ਹਾਂ (ਬੱਚਿਆਂ) ਲਈ ਦੋ ਟੈਡੀ ਲੈਣੇ ਪਏ ਕਿਉਂਕਿ ਉਹ ਉਨ੍ਹਾਂ ਲਈ ਆਪਸ ਵਿੱਚ ਲੜਦੇ ਹਨ।"
"ਮੇਰੇ ਲਈ ਇਹੀ ਜਾਣਨਾ ਕਾਫ਼ੀ ਹੈ ਕਿ ਇਹ ਇੱਕ ਵਧੀਆ ਵਿਚਾਰ ਹੈ ਅਤੇ ਇਹ ਕੰਮ ਕਰਦਾ ਹੈ।"
"ਮੇਰੇ ਕੋਲ ਇੱਕ ਨਿਊਜ਼ਲੈਂਡ ਤੋਂ ਨਰਸ ਹੈ, ਜਿਸ ਨੇ ਮੈਨੂੰ ਦੱਸਿਆ ਕਿ ਉਹ ਮਾਨਸਿਕ ਰੋਗੀਆਂ ਲਈ ਲੋਰੀਆਂ ਵਜਾਉਂਦੀ ਹੈ।"
ਉਹ ਹੁਣ ਭਵਿੱਖ ਵਿੱਚ ਇਨ੍ਹਾਂ ਦੋ ਪਾਤਰਾਂ ਨੂੰ 30-ਮਿੰਟ ਦੇ ਐਨੀਮੇਸ਼ਨ ਵਿੱਚ ਬਦਲਣਾ ਚਾਹੁੰਦੇ ਹਨ।
ਅਜਿਹੇ ਲਗਭਗ 1000 ਟੈਡੀਜ਼ ਬਣਾਏ ਗਏ ਹਨ ਅਤੇ ਸਾਰੇ ਮੁਨਾਫੇ ਆਈਐਮ1313 ਗ਼ੈਰ-ਲਾਭਕਾਰੀ ਸੰਸਥਾ ਵਿੱਚ ਜਾਂਦੇ ਹਨ।
ਰਾਏ ਨੇ ਕਿਤਾਬ ਦੇ ਚਿੱਤਰਕਾਰ ਬੇਨ ਬਾਰਟਰ ਦੇ ਨਾਲ ਖਿਡੌਣਿਆਂ ਨੂੰ ਡਿਜ਼ਾਈਨ ਕਰਨ ਲਈ ਕੰਮ ਕੀਤਾ
ਮੁੱਖ ਮਕਸਦ
ਪ੍ਰਿਤਪਾਲ ਸਿੰਘ ਰਾਏ ਦੱਸਦੇ ਹਨ ਕਿ ਉਨ੍ਹਾਂ ਦਾ ਮੁੱਖ ਮਕਸਦ ਦੁਨੀਆਂ ਨੂੰ ਜਾਗਰੂਕ ਕਰਨਾ ਹੈ।
ਉਹ ਕਹਿੰਦੇ ਹਨ, "ਦਰਅਸਲ, 9/11 ਤੋਂ ਬਾਅਦ ਅਮਰੀਕਾ ਵਿੱਚ ਕਾਫੀ ਲੋਕ ਸਿੱਖਾਂ ਦੇ ਖ਼ਿਲਾਫ਼ ਹੋ ਗਏ ਸਨ ਅਤੇ ਅਜਿਹਾ ਸਿਰਫ਼ ਜਾਗਰੂਕਤਾ ਦੀ ਘਾਟ ਕਾਰਨ ਹੋ ਰਿਹਾ ਸੀ।"
"ਦੁਨੀਆਂ ਵਿੱਚ ਵੱਖ-ਵੱਖ ਧਰਮ ਵਸਦੇ ਹਨ ਅਤੇ ਇਹ ਅਸੀਂ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਖਾਲਸਾ ਵੀ ਵੱਖਰਾ ਪੰਥ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਅਲ ਚੈਪੋ : ‘ਆਲੀਸ਼ਾਨ’ ਹੋਟਲ ਵਰਗੀ ਜੇਲ੍ਹ, ਜਿੱਥੇ ਸਲਾਖਾਂ ਨਹੀਂ ਹਨ, ਪਰ ਫੇਰ ਵੀ ਕੋਈ ਕੈਦੀ ਭੱਜ ਨਹੀਂ...
NEXT STORY