- ਇਜ਼ਰਾਈਲ ਅਤੇ ਫਲਸਤੀਨ ਵਿਵਾਦ: ਹਮਾਸ ਅਤੇ ਇਜ਼ਰਾਈਲੀ ਸੁਰੱਖਿਆ ਬਲਾਂ ਵਿਚਾਲੇ ਲੜਾਈ ਜਾਰੀ ਹੈ
- ਬੀਬੀਸੀ ਪੱਤਰਕਾਰ ਜੋਨਾਥਨ ਬੇਨੇ ਮੁਤਾਬਕ ਹਮਾਸ ਲੜਾਕਿਆਂ ਦੀਆਂ ਲਾਸ਼ਾਂ ਅਜੇ ਵੀ ਖਿੰਡੀਆਂ ਪਈਆਂ ਹਨ, ਪਰ ਇਜ਼ਰਾਈਲੀ ਆਪਣੇ ਲੋਕਾਂ ਦੀਆਂ ਲਾਸ਼ਾਂ ਚੁੱਕ ਕੇ ਲੈ ਗਏ
- ਰਾਇਟਰਜ਼ ਮੁਤਾਬਕ ਹਮਾਸ ਦੇ ਕਬਜ਼ੇ ਵਿੱਚੋਂ ਔਰਤਾਂ ਅਤੇ ਬੱਚਿਆਂ ਨੂੰ ਛੁ਼ਡਾਉਣ ਲਈ ਕਤਰ ਦੇ ਅਧਿਕਾਰੀ ਗੱਲਬਾਤ ਕਰ ਰਹੇ ਹਨ
- ਬੀਬੀਸੀ-4 ਰੇਡੀਓ ਨਾਲ ਗੱਲਬਾਤ ਦੌਰਾਨ ਹਮਾਸ ਨੇ ਕਿਹਾ ਹੈ, ‘‘ਅਸੀਂ ਬੰਧਕਾਂ ਨਾਲ ਮਨੁੱਖੀ, ਆਦਰਮਈ ਤਰੀਕੇ ਨਾਲ ਪੇਸ਼ ਆਉਣ ਲਈ ਬਚਨਬੱਧ ਹੈ।’’
ਫਲਸਤੀਨੀ ਕੱਟੜਵਾਦੀ ਸਮੂਹ ਹਮਾਸ ਨੇ ਇਜ਼ਰਾਈਲ ''ਤੇ ਬੇਮਿਸਾਲ ਹਮਲਾ ਕੀਤਾ ਹੈ, ਇਸਦੇ ਲੜਾਕਿਆਂ ਨੇ ਗਾਜ਼ਾ ਪੱਟੀ ਦੇ ਨੇੜੇ ਭਾਈਚਾਰਿਆਂ ਵਿੱਚ ਦਾਖ਼ਲ ਹੋ ਕੇ ਉੱਥੇ ਰਹਿਣ ਵਾਲ ਲੋਕਾਂ ਨੂੰ ਮਾਰਿਆ ਅਤੇ ਬੰਧੀ ਬਣਾਇਆ ਹੈ।
ਇੱਥੇ ਤੁਹਾਨੂੰ ਇਸ ਵਿੱਚ ਸ਼ਾਮਲ ਲੋਕਾਂ ਤੇ ਸਥਾਨਾਂ ਬਾਰੇ ਅਤੇ ਇਸ ਕਹਾਣੀ ਨੂੰ ਸਮਝਣ ਲਈ ਜ਼ਰੂਰੀ ਸੰਦਰਭ ਬਾਰੇ ਜਾਣਨ ਦੀ ਲੋੜ ਹੈ।
ਹਮਾਸ ਕੀ ਹੈ?
ਹਮਾਸ ਫਲਸਤੀਨੀ ਕੱਟੜਪੰਥੀ ਇਸਲਾਮਿਕ ਜਥੇਬੰਦੀਆਂ ਵਿੱਚ ਸਭ ਤੋਂ ਵੱਡੀ ਖਾੜਕੂ ਜਥੇਬੰਦੀ ਹੈ।
ਹਮਾਸ ਨੇ ਇਜ਼ਰਾਈਲ ਦੇ ਵਿਨਾਸ਼ ਦੀ ਸਹੁੰ ਖਾਧੀ ਹੋਈ ਹੈ ਅਤੇ 2007 ਵਿੱਚ ਗਾਜ਼ਾ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਉਹ ਇਜ਼ਰਾਈਲ ਨਾਲ ਕਈ ਯੁੱਧ ਲੜ ਚੁੱਕੇ ਹਨ।
ਉਨ੍ਹਾਂ ਯੁੱਧਾਂ ਦੇ ਵਿਚਾਲੇ, ਇਸ ਨੇ ਗੋਲੀਬਾਰੀ ਕੀਤੀ ਹੈ ਜਾਂ ਦੂਜੇ ਸਮੂਹਾਂ ਨੂੰ ਇਜ਼ਰਾਈਲ ''ਤੇ ਹਜ਼ਾਰਾਂ ਰਾਕੇਟ ਦਾਗਣ ਦੀ ਇਜਾਜ਼ਤ ਦਿੱਤੀ ਹੈ ਅਤੇ ਕਈ ਹੋਰ ਘਾਤਕ ਹਮਲੇ ਕੀਤੇ ਹਨ।
ਇਜ਼ਰਾਈਲ ਨੇ ਵੀ ਵਾਰ-ਵਾਰ ਹਮਾਸ ''ਤੇ ਹਵਾਈ ਹਮਲੇ ਕੀਤੇ ਅਤੇ ਮਿਸਰ ਦੇ ਨਾਲ ਮਿਲ ਕੇ, 2007 ਤੋਂ ਗਾਜ਼ਾ ਪੱਟੀ ਦੀ ਨਾਕਾਬੰਦੀ ਕੀਤੀ ਹੋਈ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਆਪਣੀ ਸੁਰੱਖਿਆ ਲਈ ਹੈ।
ਸਮੁੱਚੇ ਤੌਰ ''ਤੇ ਹਮਾਸ ਜਾਂ ਕੁਝ ਮਾਮਲਿਆਂ ਵਿੱਚ ਇਸ ਦੀ ਫੌਜੀ ਸ਼ਾਖ਼ਾ, ਸੰਯੁਕਤ ਰਾਜ ਅਮਰੀਕਾ, ਯੂਰਪੀਅਨ ਯੂਨੀਅਨ ਅਤੇ ਯੂਕੇ ਦੇ ਨਾਲ-ਨਾਲ ਹੋਰ ਸ਼ਕਤੀਆਂ ਦੁਆਰਾ ਇੱਕ ਕੱਟੜਵਾਦੀ ਸਮੂਹ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਹਮਾਸ ਨੂੰ ਈਰਾਨ ਦਾ ਸਮਰਥਨ ਪ੍ਰਾਪਤ ਹੈ ਜੋ ਇਸ ਨੂੰ ਫੰਡ ਦਿੰਦਾ ਹੈ ਅਤੇ ਹਥਿਆਰ ਅਤੇ ਸਿਖਲਾਈ ਪ੍ਰਦਾਨ ਕਰਦਾ ਹੈ।
ਗਾਜ਼ਾ ਪੱਟੀ ਕੀ ਹੈ?
ਗਾਜ਼ਾ ਪੱਟੀ ਇਜ਼ਰਾਈਲ, ਮਿਸਰ ਅਤੇ ਭੂਮੱਧ ਸਾਗਰ ਦੇ ਵਿਚਕਾਰ 41 ਕਿਲੋਮੀਟਰ (25-ਮੀਲ) ਲੰਬਾ ਅਤੇ 10 ਕਿਲੋਮੀਟਰ-ਚੌੜਾ ਖੇਤਰ ਹੈ। ਇਹ ਲਗਭਗ 23 ਲੱਖ ਲੋਕਾਂ ਦਾ ਘਰ ਹੈ ਅਤੇ ਦੁਨੀਆ ਵਿੱਚ ਸਭ ਤੋਂ ਵੱਧ ਆਬਾਦੀ ਦੀ ਘਣਤਾ ਵਿੱਚੋਂ ਇੱਕ ਹੈ।
ਇਜ਼ਰਾਈਲ ਗਾਜ਼ਾ ਅਤੇ ਇਸ ਦੇ ਸਮੁੰਦਰੀ ਕੰਢੇ ''ਤੇ ਹਵਾਈ ਖੇਤਰ ਨੂੰ ਨਿਯੰਤਰਿਤ ਕਰਦਾ ਹੈ।
ਇਸ ਦੇ ਨਾਲ ਹੀ ਇਹ ਇਸ ''ਤੇ ਵੀ ਪਾਬੰਦੀ ਲਗਾਉਂਦਾ ਹੈ ਕਿ ਇਸ ਦੀਆਂ ਸਰਹੱਦੀ ਕ੍ਰਾਸਿੰਗਾਂ ਰਾਹੀਂ ਕਿਸ ਨੂੰ ਅਤੇ ਕਿਸ ਸਾਮਾਨ ਨੂੰ ਅੰਦਰ ਅਤੇ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ।
ਇਸੇ ਤਰ੍ਹਾਂ, ਮਿਸਰ, ਗਾਜ਼ਾ ਨਾਲ ਲੱਗਦੀ ਆਪਣੀ ਸਰਹੱਦ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਨੂੰ ਨਿਯੰਤਰਿਤ ਕਰਦਾ ਹੈ।
ਸੰਯੁਕਤ ਰਾਸ਼ਟਰ ਅਨੁਸਾਰ, ਗਾਜ਼ਾ ਦੀ ਲਗਭਗ 80% ਆਬਾਦੀ ਕੌੰਮਾਂਤਰੀ ਸਹਾਇਤਾ ''ਤੇ ਨਿਰਭਰ ਕਰਦੀ ਹੈ ਅਤੇ ਲਗਭਗ 10 ਲੱਖ ਲੋਕ ਰੋਜ਼ਾਨਾ ਭੋਜਨ ਸਹਾਇਤਾ ''ਤੇ ਨਿਰਭਰ ਕਰਦੇ ਹਨ।
ਫਲਸਤੀਨ ਕੀ ਹੈ ਅਤੇ ਇਨ੍ਹਾਂ ਘਟਨਾਵਾਂ ਦਾ ਇਸ ਨਾਲ ਕੀ ਸਬੰਧ ਹੈ?
ਵੈਸਟ ਬੈਂਕ ਅਤੇ ਗਾਜ਼ਾ, ਜੋ ਕਿ ਫਲਸਤੀਨੀ ਖੇਤਰਾਂ ਵਜੋਂ ਜਾਣੇ ਜਾਂਦੇ ਹਨ, ਨਾਲ ਹੀ ਪੂਰਬੀ ਯੇਰੂਸ਼ਲਮ ਅਤੇ ਇਜ਼ਰਾਈਲ, ਰੋਮਨ ਕਾਲ ਤੋਂ ਫਲਸਤੀਨ ਵਜੋਂ ਜਾਣੀ ਜਾਂਦੀ ਭੂਮੀ ਦਾ ਹਿੱਸਾ ਹਨ।
ਇਹ ਬਾਈਬਲ ਵਿਚ ਯਹੂਦੀ ਸਾਮਰਾਜਾਂ ਦੀਆਂ ਜ਼ਮੀਨਾਂ ਵੀ ਸਨ ਅਤੇ ਯਹੂਦੀ ਇਸ ਨੂੰ ਆਪਣੀ ਮਾਤ ਭੂਮੀ ਵਜੋਂ ਦੇਖਦੇ ਸਨ।
ਇਜ਼ਰਾਈਲ ਨੂੰ 1948 ਵਿੱਚ ਇੱਕ ਰਾਜ ਐਲਾਨ ਦਿੱਤਾ ਗਿਆ ਸੀ, ਹਾਲਾਂਕਿ ਇਸ ਧਰਤੀ ਨੂੰ ਅਜੇ ਵੀ ਉਨ੍ਹਾਂ ਲੋਕਾਂ ਵੱਲੋਂ ਫਲਸਤੀਨ ਆਖਿਆ ਜਾਂਦਾ ਹੈ ਜੋ ਇਜ਼ਰਾਈਲ ਦੀ ਹੋਂਦ ਦੇ ਅਧਿਕਾਰ ਨੂੰ ਮਾਨਤਾ ਨਹੀਂ ਦਿੰਦੇ ਹਨ।
ਫਲਸਤੀਨੀ ਵੀ ਪੱਛਮੀ ਕੰਢੇ, ਗਾਜ਼ਾ ਅਤੇ ਪੂਰਬੀ ਯੇਰੂਸ਼ਲਮ ਲਈ ਇੱਕ ਵਿਆਪਕ ਸ਼ਬਦ ਵਜੋਂ ਫਲਸਤੀਨ ਨਾਮ ਦੀ ਵਰਤੋਂ ਕਰਦੇ ਹਨ।
ਇਜ਼ਰਾਇਲ ਅਤੇ ਹਮਾਸ ਕਿਉਂ ਲੜ ਰਹੇ ਹਨ ?
ਇਜ਼ਰਾਈਲ ਅਤੇ ਹਮਾਸ ਵਿਚਾਲੇ ਲਗਾਤਾਰ ਤਣਾਅ ਜਾਰੀ ਹੈ ਪਰ ਸ਼ਨੀਵਾਰ ਨੂੰ ਖਾੜਕੂਆਂ ਵੱਲੋਂ ਇਹ ਹਮਲਾ ਬਿਨਾਂ ਕਿਸੇ ਚਿਤਾਵਨੀ ਦੇ ਕੀਤਾ ਗਿਆ।
ਹਮਾਸ ਨੇ ਇਜ਼ਰਾਈਲ ''ਤੇ ਹਜ਼ਾਰਾਂ ਰਾਕੇਟ ਦਾਗ਼ੈ ਜਦਕਿ ਦਰਜਨਾਂ ਲੜਾਕਿਆਂ ਨੇ ਸਰਹੱਦ ਦੀ ਪਾਰ ਕੀਤੀ ਅਤੇ ਇਜ਼ਰਾਈਲੀ ਭਾਈਚਾਰਿਆਂ ''ਤੇ ਹਮਲਾ ਕੀਤਾ, ਦਰਜਨਾਂ ਨਾਗਰਿਕਾਂ ਨੂੰ ਮਾਰਿਆ ਅਤੇ ਕਈਆਂ ਨੂੰ ਬੰਦੀ ਬਣਾ ਲਿਆ।
ਇਜ਼ਰਾਈਲ ਨੇ ਇਹ ਕਹਿੰਦੇ ਹੋਏ ਤੁਰੰਤ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਕਿ ਉਹ ਗਾਜ਼ਾ ਵਿੱਚ ਕੱਟੜਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਇਹ ਹਮਲਾ ਕਿੰਨਾ ਬੇਮਿਸਾਲ ਹੈ?
ਜਿਵੇਂ ਕਿ ਸਾਡੇ ਕੌਮਾਂਤਰੀ ਸੰਪਾਦਕ ਜੇਰੇਮੀ ਬੋਵੇਨ ਲਿਖਦੇ ਹਨ, ਇਹ ਹਮਾਸ ਦਾ ਗਾਜ਼ਾ ਤੋਂ ਹੁਣ ਤੱਕ ਦਾ ਸਭ ਤੋਂ ਵੱਧ ਉਤਸ਼ਾਹੀ ਆਪ੍ਰੇਸ਼ਨ ਹੈ ਅਤੇ ਇਜ਼ਰਾਈਲ ਨੇ ਇੱਕ ਪੀੜ੍ਹੀ ਤੋਂ ਵੱਧ ਸਮੇਂ ਵਿੱਚ ਸਭ ਤੋਂ ਗੰਭੀਰ ਸਰਹੱਦ ਪਾਰ ਹਮਲੇ ਦਾ ਸਾਹਮਣਾ ਕੀਤਾ ਹੈ।
ਖਾੜਕੂਆਂ ਨੇ ਕਈ ਥਾਵਾਂ ''ਤੇ ਗਾਜ਼ਾ ਨੂੰ ਇਜ਼ਰਾਈਲ ਤੋਂ ਵੱਖ ਕਰਨ ਵਾਲੀ ਤਾਰ ਦੀ ਉਲੰਘਣਾ ਕੀਤੀ।
ਇਹ ਬੇਮਿਸਾਲ ਹਮਲਾ 1973 ਵਿੱਚ ਮਿਸਰ ਅਤੇ ਸੀਰੀਆ ਵੱਲੋਂ ਕੀਤੇ ਗਏ ਅਚਨਚੇਤ ਹਮਲੇ ਦੀ 50ਵੀਂ ਵਰ੍ਹੇਗੰਢ ਤੋਂ ਇੱਕ ਦਿਨ ਬਾਅਦ ਹੋਇਆ ਹੈ।
50 ਸਾਲ ਪਹਿਲਾਂ ਇਸ ਹਮਲੇ ਨੇ ਮੱਧ ਪੂਰਬ ਵਿੱਚ ਇੱਕ ਵੱਡਾ ਯੁੱਧ ਸ਼ੁਰੂ ਕੀਤਾ ਸੀ। ਹਮਾਸ ਦੀ ਲੀਡਰਸ਼ਿਪ ''ਤੇ ਤਾਰੀਖ਼ ਦੀ ਮਹੱਤਤਾ ਖ਼ਤਮ ਨਹੀਂ ਹੋਵੇਗੀ।
ਕੀ ਇਹ ਇੱਕ ਵੱਡੀ ਇਜ਼ਰਾਈਲੀ ਖ਼ੁਫ਼ੀਆ ਅਸਫ਼ਲਤਾ ਹੈ?
ਹਾਂ, ਸਾਡੇ ਸੁਰੱਖਿਆ ਪੱਤਰਕਾਰ ਫਰੈਂਕ ਗਾਰਡਨਰ ਦਾ ਕਹਿਣਾ ਹੈ। ਸ਼ਿਨ ਬੇਟ, ਇਜ਼ਰਾਈਲ ਦੀ ਘਰੇਲੂ ਖ਼ੁਫ਼਼ੀਆ, ਮੋਸਾਦ, ਇਸਦੀ ਬਾਹਰੀ ਜਾਸੂਸੀ ਏਜੰਸੀ ਅਤੇ ਇਜ਼ਰਾਈਲ ਰੱਖਿਆ ਬਲਾਂ ਦੀਆਂ ਸਾਰੀਆਂ ਸੰਪਤੀਆਂ ਦੇ ਸਾਂਝੇ ਯਤਨਾਂ ਨਾਲ, ਉਹ ਕਹਿੰਦੇ ਹਨ ਕਿ ਇਹ ਸਪੱਸ਼ਟ ਤੌਰ ''ਤੇ ਹੈਰਾਨੀਜਨਕ ਹੈ ਕਿ ਕਿਸੇ ਨੇ ਵੀ ਇਸ ਨੂੰ ਆਉਂਦੇ ਹੋਏ ਨਹੀਂ ਦੇਖਿਆ ਜਾਂ ਇਸ ''ਤੇ ਕਾਰਵਾਈ ਕਰਨ ਵਿੱਚ ਅਸਫਲ ਰਿਹਾ ਜੇ ਉਨ੍ਹਾਂ ਕੋਲ ਚੇਤਾਵਨੀ ਸੀ।
ਇਜ਼ਰਾਈਲ ਕੋਲ ਫਲਸਤੀਨੀ ਕੱਟੜਵਾਦੀ ਸਮੂਹਾਂ ਦੇ ਨਾਲ-ਨਾਲ ਲੇਬਨਾਨ, ਸੀਰੀਆ ਅਤੇ ਹੋਰ ਥਾਵਾਂ ''ਤੇ ਮੁਖ਼ਬਰਾਂ ਅਤੇ ਏਜੰਟਾਂ ਦੇ ਨਾਲ ਮੱਧ ਪੂਰਬ ਵਿੱਚ ਸਭ ਤੋਂ ਵਿਆਪਕ ਅਤੇ ਚੰਗੀ ਤਰ੍ਹਾਂ ਫੰਡ ਪ੍ਰਾਪਤ ਖ਼ੁਫ਼ੀਆ ਸੇਵਾਵਾਂ ਹਨ।
ਜੇਕਰ ਜ਼ਮੀਨੀ ਪੱਦਰ ''ਤੇ ਦੇਖਿਆ ਜਾਵੇ ਤਾਂ ਗਾਜ਼ਾ ਅਤੇ ਇਜ਼ਰਾਈਲ ਵਿਚਕਾਰ ਤਣਾਅ ਵਾਲੀ ਸਰਹੱਦੀ ਵਾੜ ''ਤੇ ਕੈਮਰੇ, ਜ਼ਮੀਨੀ-ਮੋਸ਼ਨ ਸੈਂਸਰ ਅਤੇ ਲਗਾਤਾਰ ਫੌਜੀ ਗਸ਼ਤ ਹੁੰਦੀ ਹੈ।
ਇਸ ਹਮਲੇ ਵਿੱਚ ਹੋਣ ਵਾਲੀ ਘੁਸਪੈਠ ਨੂੰ ਬਿਲਕੁਲ ਰੋਕਣ ਲਈ ਕੰਡਿਆਲੀ ਤਾਰ ਵਾਲੀ ਵਾੜ ਨੂੰ ਇੱਕ "ਸਮਾਰਟ ਬੈਰੀਅਰ" ਮੰਨਿਆ ਜਾਂਦਾ ਹੈ।
ਫਿਰ ਵੀ ਹਮਾਸ ਦੇ ਲੜਾਕਿਆਂ ਨੇ ਇਸ ਰਾਹੀਂ ਆਪਣਾ ਰਸਤਾ ਤਿਆਰ ਕੀਤਾ, ਤਾਰ ਵਿੱਚ ਛੇਕ ਕੀਤੇ ਜਾਂ ਪੈਰਾਗਲਾਈਡਰ ਜਾਂ ਸਮੁੰਦਰ ਰਾਹੀਂ ਇਜ਼ਰਾਈਲ ਵਿੱਚ ਦਾਖ਼ਲ ਹੋਏ।
ਅੱਗੇ ਕੀ ਹੋ ਸਕਦਾ ਹੈ?
ਹਮਾਸ ਦੇ ਕੱਟੜਵਾਦੀ ਕਮਾਂਡਰ ਮੁਹੰਮਦ ਦੇਈਫ ਨੇ ਫਲਸਤੀਨੀਆਂ ਅਤੇ ਹੋਰ ਅਰਬਾਂ ਨੂੰ "(ਇਜ਼ਰਾਈਲੀ) ਕਬਜ਼ੇ ਨੂੰ ਖ਼ਤਮ ਕਰਨ" ਲਈ ਖਾੜਕੂਆਂ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਲਈ ਸੱਦਾ ਦੇ ਰਹੇ ਹਨ।
ਸਾਡੇ ਯੇਰੂਸ਼ਲਮ ਦੇ ਪੱਤਰਕਾਰ ਯੋਲੈਂਡੇ ਕਨੇਲ ਮੁਤਾਬਕ, ਹੁਣ ਇੱਕ ਵੱਡਾ ਸਵਾਲ ਇਹ ਹੈ ਕਿ ਕੀ ਕਬਜ਼ੇ ਵਾਲੇ ਪੱਛਮੀ ਕੰਢੇ ਅਤੇ ਪੂਰਬੀ ਯੇਰੂਸ਼ਲਮ ਜਾਂ ਇਸ ਖੇਤਰ ਵਿੱਚ ਕਿਤੇ ਵੀ ਰਹਿਣ ਵਾਲੇ ਫਿਲਸਤੀਨੀ ਉਸ ਦੇ ਸੱਦੇ ਨੂੰ ਸੁਣਨਗੇ,
ਇਜ਼ਰਾਈਲ ਬਿਨਾਂ ਸ਼ੱਕ ਇੱਕ ਯੁੱਧ ਦੀ ਸੰਭਾਵਨਾ ਨੂੰ ਦੇਖਦਾ ਹੈ ਜੋ ਕਈ ਮੋਰਚਿਆਂ ''ਤੇ ਖੁੱਲ੍ਹ ਸਕਦਾ ਹੈ।
ਇੱਕ ਸਭ ਤੋਂ ਮਾੜੀ ਸਥਿਤੀ ਇਹ ਹੈ ਕਿ ਇਹ ਸ਼ਕਤੀਸ਼ਾਲੀ ਲੇਬਨਾਨੀ ਕੱਟੜਵਾਦੀ ਸਮੂਹ, ਹਿਜ਼ਬੁੱਲਾ ਨੂੰ ਆਪਣੇ ਵੱਲ ਖਿੱਚ ਸਕਦਾ ਹੈ।
ਐਤਵਾਰ ਸਵੇਰੇ, ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ''ਤੇ ਕਈ ਮਿਜ਼ਾਈਲਾਂ ਅਤੇ ਗੋਲੇ ਦਾਗ਼ੇ, ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਜ਼ਰਾਈਲੀ ਫੌਜ ਨੇ ਵੱਡੀ ਗਿਣਤੀ ''ਚ ਫੌਜਾਂ ਨੂੰ ਤੈਨਾਤ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਗਾਜ਼ਾ ''ਤੇ ਉਸ ਦੇ ਤੀਬਰ ਹਵਾਈ ਹਮਲਿਆਂ ਤੋਂ ਇਹ ਸੰਕੇਤ ਮਿਲ ਰਿਹਾ ਹੈ ਕਿ ਉਹ ਉੱਥੇ ਜ਼ਮੀਨੀ ਕਾਰਵਾਈ ਦੀ ਯੋਜਨਾ ਬਣਾ ਰਿਹਾ ਹੈ।
ਹੁਣ ਤੱਕ ਦਾ ਅਹਿਮ ਘਟਨਾਕ੍ਰਮ
- ਸ਼ਨੀਵਾਰ ਨੂੰ ਫਲਸਤੀਨੀ ਇਸਲਾਮੀ ਕੱਟੜਪੰਥੀ ਸਮੂਹ ਹਮਾਸ ਨੇ ਗਾਜ਼ਾ ਪੱਟੀ ਤੋਂ ਇਜ਼ਰਾਈਲ ''ਤੇ ਅਚਾਨਕ ਹਮਲਾ ਬੋਲ ਦਿੱਤਾ।
- ਇਸ ਦੌਰਾਨ ਦਰਜਨਾਂ ਹਥਿਆਰਬੰਦ ਲੜਾਕੇ ਦੱਖਣੀ ਇਜ਼ਰਾਈਲ ਵਿੱਚ ਦਾਖਲ ਹੋਏ ਤੇ ਇਜ਼ਰਾਈਲ ''ਤੇ ਹਜ਼ਾਰਾਂ ਰਾਕੇਟ ਦਾਗੇ ਗਏ।
- ਇਜ਼ਰਾਈਲ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਹਿਦਾਇਤ ਜਾਰੀ ਕੀਤੀ।
- ਹੁਣ ਤੱਕ ਇਸ ਹਿੰਸਾ ''ਚ 700 ਤੋਂ ਵੱਧ ਇਜ਼ਰਾਇਲੀ ਨਾਗਰਿਕਾਂ ਅਤੇ ਗਾਜ਼ਾ ਵਿੱਚ ਵੀ 400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
- ਸੁਰੱਖਿਆ ਕਰਮਚਾਰੀਆਂ ਮੁਤਾਬਕ, ਉਨ੍ਹਾਂ ਨੂੰ ਸੁਪਰਨੋਵਾ ਮਿਊਜ਼ਿਕ ਫੈਸਟੀਵਲ ਦੀ ਥਾਂ ਤੋਂ 250 ਤੋਂ ਵੱਧ ਲਾਸ਼ਾਂ ਮਿਲੀਆਂ ਹਨ।
- ਰਿਪੋਰਟਾਂ ਮੁਤਾਬਕ, ਮਰਨ ਵਾਲਿਆਂ ਵਿੱਚ ਕੁਝ ਅਮਰੀਕੀ ਅਤੇ ਨੇਪਾਲੀ ਨਾਗਰਿਕ ਵੀ ਸ਼ਾਮਲ ਹਨ।
- ਹਮਾਸ ਦੇ ਆਗੂ ਮੁਹੰਮਦ ਜ਼ੈਫ ਨੇ ਕਿਹਾ, "ਅਸੀਂ ਇਹ ਐਲਾਨ ਕਰਨ ਦਾ ਫੈਸਲਾ ਕੀਤਾ ਹੈ ਕਿ ਹੁਣ ਬਹੁਤ ਹੋ ਗਿਆ ਹੈ।"
- ਇਜ਼ਰਾਇਲੀ ਪੀਐਮ ਨੇਤਨਯਾਹੂ ਨੇ ਕਿਹਾ, "ਇਹ ਸਿਰਫ਼ ਭੜਕਾਉਣ ਵਾਲੀ ਗੱਲ ਨਹੀਂ ਬਲਕਿ ਇੱਕ ਜੰਗ ਹੈ ਤੇ ਦੁਸ਼ਮਣ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।"
- ਕਈ ਇਜ਼ਰਾਈਲੀਆਂ ਨੂੰ ਬੰਧਕ ਬਣਾ ਕੇ ਗਾਜ਼ਾ ਪੱਟੀ ਲੈ ਕੇ ਜਾਇਆ ਗਿਆ ਹੈ।
- ਇਜ਼ਰਾਈਲ ਦੇ ਸੁਰੱਖਿਆ ਮੁਖੀਆਂ ਦੀ ਬੈਠਕ ''ਚ ਪੀਐੱਮ ਨੇਤਨਯਾਹੂ ਨੇ ਘੁਸਪੈਠੀਆਂ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਹਨ।
- ਉਨ੍ਹਾਂ ਕਿਹਾ ਹੈ ਕਿ "ਇਹ ਇੱਕ ਜੰਗ ਹੈ ਅਤੇ ਅਸੀਂ ਇਸ ਜੰਗ ਨੂੰ ਜਿੱਤਾਂਗੇ।"
- ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗੈਲੈਂਟ ਨੇ ਕਿਹਾ ਕਿ ਹਮਾਸ ਨੇ "ਵੱਡੀ ਗਲਤੀ" ਕਰ ਦਿੱਤੀ ਹੈ।
- ਇਜ਼ਰਾਇਲੀ ਹਸਪਤਾਲਾਂ ਨੇ ਕਿਹਾ ਹੈ ਕਿ ਦਰਜਨਾਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਨ੍ਹਾਂ ''ਚੋਂ ਕਈਆਂ ਦੀ ਹਾਲਤ ਗੰਭੀਰ ਹੈ।
- ਅਮਰੀਕਾ ਨੇ ਕਿਹਾ ਕਿ ਉਹ ਇਜ਼ਰਾਈਲ ਦੀ ਮਦਦ ਲਈ ਪੂਰਵੀ ਭੂਮੱਧ ਸਾਗਰ ''ਚ ਇੱਕ ਬੇੜਾ, ਮਿਜ਼ਾਈਲ ਕਰੂਜ਼ਰ, ਜਹਾਜ਼ ਤੇ ਜੈੱਟ ਭੇਜ ਰਿਹਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਇਜ਼ਰਾਈਲ -ਫਲਸਤੀਨ ਵਿਵਾਦ : ''ਹਮਾਸ ਲੜਾਕੇ ਜਿਸ ਕੁੜੀ ਨੂੰ ਗੱਡੀ ਵਿੱਚ ਘੁੰਮਾ ਰਹੇ ਸਨ, ਉਹ ਮੇਰੀ ਧੀ ਹੈ,...
NEXT STORY