ਇਨ੍ਹੀਂ ਦਿਨੀਂ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਦਾ ਇੱਕ ਪ੍ਰਯੋਗ ਮੈਡੀਕਲ ਜਗਤ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਸੱਤ ਸਾਲਾਂ ਦੀ ਖੋਜ ਤੋਂ ਬਾਅਦ ਤਿਆਰ ਕੀਤੇ ਗਏ ਰਿਵਰਸੇਬਲ ਇੰਜੈਕਟੇਬਲ ਮੇਲ ਕੰਟ੍ਰਾਸੈਪਟਿਵ ਇੰਜੈਕਸ਼ਨ ਦਾ ਕਲੀਨਿਕਲ ਟ੍ਰਾਇਲ ਪੂਰਾ ਹੋ ਗਿਆ ਹੈ।
ਯਾਨੀ ਹੁਣ ਇਸ ਟੀਕੇ ਦੀ ਵਰਤੋਂ ਨੂੰ ਮਨਜ਼ੂਰੀ ਮਿਲ ਗਈ ਹੈ।
ਆਈਸੀਐੱਮਆਰ ਨੇ ਦਾਅਵਾ ਕੀਤਾ ਹੈ ਕਿ ਇਸ ਟੀਕੇ ਦੇ ਕੋਈ ਗੰਭੀਰ ਮਾੜੇ ਪ੍ਰਭਾਵ ਨਹੀਂ ਹਨ ਅਤੇ ਇਹ ਬਹੁਤ ਪ੍ਰਭਾਵਸ਼ਾਲੀ ਹੈ।
ਕਲੀਨਿਕਲ ਟਰਾਇਲ ਕਿਵੇਂ ਕਰਵਾਏ ਗਏ ਸਨ?
ਇਸਦੇ ਤੀਜੇ ਕਲੀਨਿਕਲ ਅਜ਼ਮਾਇਸ਼ ਦੇ ਨਤੀਜੇ ਪਿਛਲੇ ਮਹੀਨੇ ਹੀ ਐਂਡਰੋਲੋਜੀ ਜਰਨਲ ਵਿੱਚ ਪ੍ਰਕਾਸ਼ਤ ਹੋਏ ਸਨ।
ਰਿਵਰਸੀਬਲ ਇਨਹਿਬਿਸ਼ਨ ਆਫ਼ ਸਪਰਮ ਅੰਡਰ ਗਾਈਡੈਂਸ (ਆਰਆਈਐੱਸਯੂਜੀ) ਨਾਮ ਦੇ ਇਸ ਇੰਜੈਕਸ਼ਨ ਨੂੰ ਮਨਜ਼ੂਰੀ ਮਿਲਣ ਤੋਂ ਪਹਿਲਾਂ ਤਿੰਨ ਪੜਾਵਾਂ ਵਿੱਚੋਂ ਲੰਘਣਾ ਪਿਆ ਸੀ।
ਇਸ ਟਰਾਇਲ ਵਿੱਚ ਦਿੱਲੀ, ਊਧਮਪੁਰ, ਲੁਧਿਆਣਾ, ਜੈਪੁਰ ਅਤੇ ਖੜਗਪੁਰ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸਨ।
ਇਸ ਟਰਾਇਲ ਵਿੱਚ 25 ਤੋਂ 40 ਸਾਲ ਦੀ ਉਮਰ ਦੇ 303 ਸਿਹਤਮੰਦ, ਜਿਨਸੀ ਤੌਰ ''ਤੇ ਐਕਟਿਵ ਵਿਆਹੁਤਾ ਪੁਰਸ਼ ਅਤੇ ਉਨ੍ਹਾਂ ਦੀਆਂ ਜਿਨਸੀ ਤੌਰ ''ਤੇ ਐਕਟਿਵ ਪਤਨੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ।
ਇਨ੍ਹਾਂ ਜੋੜਿਆਂ ਨੂੰ ਉਦੋਂ ਹੀ ਟਰਾਇਲ ਵਿੱਚ ਸ਼ਾਮਲ ਕੀਤਾ ਗਿਆ ਜਦੋਂ ਉਹ ਪਰਿਵਾਰ ਨਿਯੋਜਨ ਕਲੀਨਿਕ ਅਤੇ ਯੂਰੋਲੋਜੀ ਵਿਭਾਗ ਦੇ ਸੰਪਰਕ ਵਿੱਚ ਆਏ ਸਨ।
ਇਨ੍ਹਾਂ ਜੋੜਿਆਂ ਨੂੰ ਨਸਬੰਦੀ ਜਾਂ ਨੋਅ ਸਕੈਲਪਲ ਵੈਸੇਕਟਮੀ ਦੀ ਲੋੜ ਹੁੰਦੀ ਹੈ। ਸਧਾਰਨ ਸ਼ਬਦਾਂ ਵਿੱਚ, ਇਹ ਉਹ ਪਰਿਵਾਰ ਸਨ ਜਿਨ੍ਹਾਂ ਨੂੰ ਹੁਣ ਬੱਚੇ ਨਹੀਂ ਚਾਹੀਦੇ ਸਨ।
ਇਨ੍ਹਾਂ ਅਜ਼ਮਾਇਸ਼ਾਂ ਦੌਰਾਨ, ਪੁਰਸ਼ਾਂ ਨੂੰ 60 ਮਿਲੀਗ੍ਰਾਮ ਰਿਵਰਸੀਬਲ ਇਨਿਬਿਸ਼ਨ ਆਫ਼ ਸਪਰਮ ਅੰਡਰ ਗਾਈਡੈਂਸ ਇੰਜੈਕਸ਼ਨ ਲਗਾਇਆ ਗਿਆ ਸੀ।
ਖੋਜ ਜਾਂ ਅਜ਼ਮਾਇਸ਼ ਦਾ ਨਤੀਜਾ
ਆਈਸੀਐੱਮਆਰ ਨੇ ਆਪਣੀ ਖੋਜ ਅਤੇ ਅਜ਼ਮਾਇਸ਼ਾਂ ਵਿੱਚ ਪਾਇਆ ਹੈ ਕਿ ਆਰਆਈਐੱਸਯੂਜੀ ਅੱਜ ਤੱਕ ਦੇ ਸਾਰੇ (ਮਰਦਾਂ ਅਤੇ ਔਰਤਾਂ) ਗਰਭ ਨਿਰੋਧਕਾਂ ਵਿੱਚੋਂ ਸਭ ਤੋਂ ਵੱਧ ਅਸਰਦਾਰ ਹੈ ਅਤੇ ਇਸਦਾ ਕੋਈ ਗੰਭੀਰ ਮਾੜਾ ਪ੍ਰਭਾਵ ਵੀ ਦੇਖਣ ਨੂੰ ਨਹੀਂ ਮਿਲਿਆ ਹੈ।
ਖੋਜ ਵਿੱਚ ਪਾਇਆ ਹੈ ਕਿ ਏਜ਼ੋਸਪਰਮੀਆ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਆਰਆਈਐੱਸਯੂਜੀ 97.3 ਫ਼ੀਸਦ ਸਫ਼ਲ ਰਹੀ ਸੀ। ਉਸੇ ਸਮੇਂ, ਇਹ ਗਰਭ ਅਵਸਥਾ ਨੂੰ ਰੋਕਣ ਵਿੱਚ 99.02 ਫ਼ੀਸਦ ਤੱਕ ਪ੍ਰਭਾਵਸ਼ਾਲੀ ਸੀ।
ਏਜ਼ੋਸਪਰਮੀਆ ਸ਼ੁਕ੍ਰਾਣੂ ਨਿਕਲਣ ਵਿੱਚ ਰੁਕਾਵਟ ਨੂੰ ਕਹਿੰਦੇ ਹਨ। ਇੱਕ ਵਾਰ ਟੀਕਾ ਲਗਾਉਣ ਤੋਂ ਬਾਅਦ, ਇਹ ਤਕਰੀਬਨ 13 ਸਾਲਾਂ ਤੱਕ ਅਸਰਦਾਰ ਰਹੇਗਾ ਯਾਨੀ ਪ੍ਰੈਗਨੈਂਸੀ ਨੂੰ ਰੋਕ ਸਕੇਗਾ।
ਜਿੱਥੇ ਕੰਡੋਮ ਅਤੇ ਸੰਯੁਕਤ ਓਰਲ ਗਰਭ ਨਿਰੋਧਕ ਗੋਲੀਆਂ (ਓਸੀਪੀ) ਇੱਕ ਔਰਤ ਨੂੰ ਸੀਮਤ ਸਮੇਂ ਲਈ ਗਰਭ ਅਵਸਥਾ ਤੋਂ ਰੋਕਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ।
ਇਸ ਦੇ ਨਾਲ ਹੀ ਕਾਪਰ ਟੀ ਨੂੰ ਲੰਬੇ ਸਮੇਂ ਤੱਕ ਗਰਭ ਅਵਸਥਾ ਨੂੰ ਰੋਕਣ ''ਚ ਮਦਦਗਾਰ ਮੰਨਿਆ ਜਾਂਦਾ ਹੈ।
ਵੈਸੇਕਟਮੀ ਸਥਾਈ ਨਸਬੰਦੀ ਦਾ ਇੱਕ ਸਰਜੀਕਲ ਤਰੀਕਾ ਹੈ।
ਪਰ ਕਿਹਾ ਜਾ ਰਿਹਾ ਹੈ ਕਿ 13 ਸਾਲ ਦੀ ਮਿਆਦ ਮਰਦਾਂ ਵਿੱਚ ਅਸਹਿਜਤਾ ਅਤੇ ਉਲਝਣ ਪੈਦਾ ਕਰ ਸਕਦੀ ਹੈ। ਕਿਉਂਕਿ ਇਸ ਨੂੰ ਨਾ ਤਾਂ ਸਥਾਈ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ ਅਤੇ ਨਾ ਹੀ ਸੀਮਤ ਸਮੇਂ ਲਈ ਕਾਰਗਰ ਤਰੀਕਿਆਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ।
ਬਦਲਾਅ ਦੇ ਦੌਰ ਦੀ ਸ਼ੁਰੂਆਤ?
ਮਾਹਰਾਂ ਦਾ ਮੰਨਣਾ ਹੈ ਕਿ ਗਰਭ ਅਵਸਥਾ ਨੂੰ ਰੋਕਣ ਲਈ ਤਿਆਰ ਕੀਤੀਆਂ ਦਵਾਈਆਂ ਨੇ ਔਰਤਾਂ ਨੂੰ ਆਪਣੇ ਪਰਿਵਾਰ ਨਿਯੋਜਨ ਦੀ ਆਜ਼ਾਦੀ ਦਿੱਤੀ ਹੈ।
ਹਾਲਾਂਕਿ, ਇਸਨੇ ਗਰਭ ਨਿਰੋਧ ਦੀ ਜ਼ਿੰਮੇਵਾਰੀ ਵੀ ਔਰਤਾਂ ''ਤੇ ਪਾਈ ਹੈ।
ਜੇਕਰ ਅੰਕੜਿਆਂ ''ਤੇ ਨਜ਼ਰ ਮਾਰੀਏ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਭਾਰਤ ''ਚ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਜ਼ਿੰਮੇਵਾਰੀ ਝੱਲਣੀ ਪੈਂਦੀ ਹੈ।
ਜਦਕਿ ਅਜਿਹਾ ਨਹੀਂ ਹੈ ਕਿ ਮਰਦਾਂ ਕੋਲ ਉਹ ਸਾਧਨ ਨਹੀਂ ਹਨ ਜਿਨ੍ਹਾਂ ਰਾਹੀਂ ਉਹ ਪਰਿਵਾਰ ਨਿਯੋਜਨ ਦਾ ਕੰਮ ਕਰ ਸਕਣ।
ਮਰਦਾਂ ਲਈ ਕੰਡੋਮ ਉਪਲਬਧ ਹਨ। ਹਾਲ ਹੀ ਵਿੱਚ ਉਨ੍ਹਾਂ ਲਈ ਗੋਲੀਆਂ ਦੀ ਵਰਤੋਂ ਵੀ ਸ਼ੁਰੂ ਹੋ ਗਈ ਹੈ।
ਸਾਲ 2019-21 ਲਈ ਕੌਮੀ ਪਰਿਵਾਰਿਕ ਸਿਹਤ ਸਰਵੇਖਣ (ਐੱਨਐੱਫ਼ਐੱਚਐੱਸ-5) ਦੇ ਮੁਤਾਬਕ, 10 ਵਿੱਚੋਂ ਇੱਕ ਤੋਂ ਵੀ ਘੱਟ ਪੁਰਸ਼ ਯਾਨੀ 0.5% ਹੀ ਕੰਡੋਮ ਦੀ ਵਰਤੋਂ ਕਰਦੇ ਹਨ।
ਅਜਿਹੀ ਸਥਿਤੀ ਵਿੱਚ ਸਮਾਜ ਵਿੱਚ ਔਰਤਾਂ ਦੀ ਨਸਬੰਦੀ ਹਾਲੇ ਵੀ ਪ੍ਰਚਲਿਤ ਹੈ।
ਜਦੋਂ ਕਿ ਮਾਹਰਾਂ ਦਾ ਕਹਿਣਾ ਹੈ ਕਿ ਨਸਬੰਦੀ ਸੁਰੱਖਿਅਤ ਅਤੇ ਸੌਖਾ ਤਰੀਕਾ ਹੈ, ਇਹ ਬਿਲਕੁਲ ਹੀ ਘੱਟ ਹੁੰਦੀ ਹੈ।
ਇਸ ਸਰਵੇਖਣ ਵਿੱਚ ਉੱਤਰ ਪ੍ਰਦੇਸ਼, ਤੇਲੰਗਾਨਾ ਅਤੇ ਬਿਹਾਰ ਦੇ 50 ਫ਼ੀਸਦ ਮਰਦਾਂ ਨੇ ਕਿਹਾ ਕਿ ਨਸਬੰਦੀ ਕਰਨਾ ਔਰਤਾਂ ਦਾ ਕੰਮ ਹੈ ਅਤੇ ਮਰਦਾਂ ਨੂੰ ਇਸ ਸਭ ਦੀ ਚਿੰਤਾ ਨਹੀਂ ਕਰਨੀ ਚਾਹੀਦੀ।
ਡਾਕਟਰਾਂ ਮੁਤਾਬਕ ਮਰਦਾਂ ਵਿੱਚ ਗਰਭ ਨਿਰੋਧ ਨਾਲ ਜੁੜੀਆਂ ਕਈ ਮਿੱਥਾਂ ਹਨ।
ਉਦਾਹਰਣ ਲਈ, ਕੰਡੋਮ ਦੀ ਵਰਤੋਂ ਦੇ ਸਬੰਧ ਵਿੱਚ, ਇਹ ਸੋਚ ਕਾਇਮ ਹੈ ਕਿ ਇਸ ਨਾਲ ਜਿਨਸੀ ਸੁਖ ਘੱਟ ਹੁੰਦਾ ਹੈ ਅਤੇ ਨਸਬੰਦੀ ਦੇ ਸਬੰਧ ਵਿੱਚ, ਉਨ੍ਹਾਂ ਨੂੰ ਸਰੀਰ ਵਿੱਚ ਕਮਜ਼ੋਰੀ ਅਤੇ ਮਰਦਾਨਾ ਤਾਕਤ ਦੇ ਨੁਕਸਾਨ ਦਾ ਡਰ ਰਹਿੰਦਾ ਹੈ।
''ਫ਼ੈਡਰੇਸ਼ਨ ਆਫ਼ ਆਬਸਟੈਟ੍ਰਿਕ ਐਂਡ ਗਾਇਨਾਕੋਲੋਜੀਕਲ ਸੁਸਾਇਟੀਜ਼ ਆਫ਼ ਇੰਡੀਆ'' ਦੀ ਪ੍ਰਧਾਨ ਡਾਕਟਰ ਐੱਸ ਸ਼ਾਂਤਾ ਕੁਮਾਰੀ ਦਾ ਕਹਿਣਾ ਹੈ ਕਿ ਭਾਰਤੀ ਸਮਾਜ ਵਿੱਚ ਨਸਬੰਦੀ ਸਬੰਧੀ ਕਈ ਮਿੱਥਾਂ ਅਤੇ ਗ਼ਲਤ ਧਾਰਨਾਵਾਂ ਹਨ।
ਭਾਰਤੀ ਮਰਦ ਬੱਚੇ ਪੈਦਾ ਨਾ ਕਰਨ ਸਕਣ ਨੂੰ ਆਪਣੀ ਮਰਦਾਨਗੀ ''ਤੇ ਹਮਲਾ ਮੰਨਦੇ ਹਨ, ਜਿਸ ਕਾਰਨ ਸਾਰਾ ਦਬਾਅ ਔਰਤਾਂ ''ਤੇ ਪੈਂਦਾ ਹੈ।
''ਇੰਸਟੀਚਿਊਟ ਫ਼ਾਰ ਵਾਟ ਵਰਕਸ ਟੂ ਐਡਵਾਂਸ ਜੈਂਡਰ ਇਕਵੈਲਿਟੀ'' ਦੀ ਰਿਸਰਚ ਫੈਲੋ ਬਿਦਿਸ਼ਾ ਮੋਂਡਲ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਔਰਤਾਂ ਦੀ ਨਸਬੰਦੀ ਭਾਰਤ ਵਿੱਚ ਸਭ ਤੋਂ ਵੱਧ ਹੁੰਦੀ ਹੈ।
ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ ਜੋ ਕਿ ਇੱਕ ਸਰਕਾਰੀ ਸੰਸਥਾ ਹੈ। ਉਸਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਬਿਦਿਸ਼ਾ ਕਹਿੰਦੇ ਹੈ ਕਿ ਪੁਰਸ਼ਾਂ ਦੇ ਮੁਕਾਬਲੇ 93 ਫ਼ੀਸਦ ਔਰਤਾਂ ਦੀ ਨਸਬੰਦੀ ਕੀਤੀ ਗਈ ਹੈ।
ਇਸ ਦੇ ਨਾਲ ਹੀ, ਗਰਭ ਨਿਰੋਧਕ ਪ੍ਰਤੀ ਪੁਰਸ਼ਾਂ ਦੇ ਡਰ ਲਈ ਇਤਿਹਾਸ ਵੀ ਜ਼ਿੰਮੇਵਾਰ ਹੈ।
ਮਾਹਰਾਂ ਦਾ ਕਹਿਣਾ ਹੈ ਕਿ 1975 ਵਿੱਚ ਜਬਰੀ ਨਸਬੰਦੀ ਨੇ ਮਰਦਾਂ ਵਿੱਚ ਡਰ ਪੈਦਾ ਕਰ ਦਿੱਤਾ ਸੀ, ਜਿਸ ਕਾਰਨ ਇਹ ਇੱਕ ਸੋਸ਼ਲ ਟੈਬੂ ਬਣ ਗਿਆ ਸੀ।
ਉਥੇ ਹੀ ਨਸਬੰਦੀ ਨੂੰ ਮਰਦ ਆਪਣੀ ਮਰਦਾਨਗੀ ਨਾਲ ਜੋੜ ਕੇ ਦੇਖਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਨਸਬੰਦੀ ਉਨ੍ਹਾਂ ਦੀ ਮਰਦਾਨਗੀ ਨੂੰ ਨਸ਼ਟ ਕਰ ਦੇਵੇਗੀ।
ਇੰਡੀਅਨ ਇੰਸਟੀਚਿਊਟ ਆਫ ਪਾਪੂਲੇਸ਼ਨ ਸਾਇੰਸਿਜ਼ ਦੇ ਮੁਖੀ ਐੱਸਪੀ ਸਿੰਘ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਅਸੀਂ ਆਈਸੀਐੱਮਆਰ ਦੀ ਇਸ ਖੋਜ ਅਤੇ ਕਲੀਨਿਕਲ ਟ੍ਰਾਇਲ ਬਾਰੇ ਜਾਣੂ ਨਹੀਂ ਹਾਂ।
ਪਰ ਇਹ ਸਮਾਂ ਹੀ ਦੱਸੇਗਾ ਕਿ ਭਾਰਤ ਦੀ ਆਬਾਦੀ ਨੂੰ ਕੰਟਰੋਲ ਕਰਨ ਵਿੱਚ ਇਹ ਟੀਕਾ ਕਿੰਨਾ ਕਾਰਗਰ ਸਾਬਤ ਹੋਵੇਗਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
''ਡੰਕੀ'' ਲਗਵਾ ਕੇ ਨੌਜਵਾਨਾਂ ਨੂੰ ''ਖਤਰਨਾਕ ਰਸਤਿਆਂ'' ਤੋਂ ਯੁਰੋਪ ਭੇਜਣ ਵਾਲੇ ਮਨੁੱਖੀ ਤਸਕਰਾਂ ਦਾ...
NEXT STORY