ਅਗਾਥਾ ਕ੍ਰਿਸਟੀ ਇਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਕਿਸੇ ਪਰਿਵਾਰਕ ਕਲੇਸ਼ ਕਾਰਨ ਹੋਏ ਕਤਲ ਦੀ ਕਹਾਣੀ ਵਿੱਚ ਪਾਠਕ ਨੂੰ ਕੀ ਬੰਨ੍ਹ ਕੇ ਰੱਖ ਸਕਦਾ ਹੈ।
ਅਗਾਥਾ ਕ੍ਰਿਸਟੀ ਨੂੰ ਆਪਣੇ ਜੁਰਮ ਅਧਾਰਿਤ ਨਾਵਲਾਂ ਕਾਰਨ ਅੰਗਰੇਜ਼ੀ ਸਾਹਿਤ ਵਿੱਚ ''ਕਵੀਨ ਆਫ ਕ੍ਰਾਈਮ'' ਯਾਨਿ ''ਜੁਰਮ ਦੀ ਮਲਿਕਾ'' ਵਜੋਂ ਜਾਣਿਆ ਜਾਂਦਾ ਹੈ।
ਅਗਾਥਾ ਦਾ ਪਹਿਲਾ ਨਾਵਲ ‘ਦਿ ਮਿਸਟੀਰੀਅਸ ਅਫੇਅਰ ਐਟ ਸਟਾਈਲਸ’ ਅਜਿਹੇ ਹੀ ਇੱਕ ਕਤਲ ਦੀ ਕਹਾਣੀ ਹੈ।
ਇਹ ਨਾਵਲ ਸੰਨ 1920 ਵਿੱਚ ਪ੍ਰਕਾਸ਼ਿਤ ਹੋਇਆ। ਇਸ ਦੀ ਕਹਾਣੀ ਰਈਸ ਔਰਤ ਐਮਿਲੀ ਲੈਂਗਥਰੋਪ ਦੇ ਕਤਲ ਦੇ ਆਲ-ਦੁਆਲੇ ਹੈ। ਪੂਰੇ ਨਾਵਲ ਵਿੱਚ ਔਰਤ ਦਾ 20 ਸਾਲ ਛੋਟਾ ਪਤੀ- ਐਮਿਲੀ ਦੇ ਪਰਿਵਾਰ ਸਮੇਤ ਸਾਰੇ ਪਾਤਰਾਂ ਲਈ ਸ਼ੱਕੀ ਬਣਿਆ ਰਹਿੰਦਾ ਹੈ।
ਐਮਿਲੀ ਦਾ ਦੋਸਤ ਅਤੇ ਭਰੋਸੇਯੋਗ, ਐਵਲਿਨ ਹੌਵਰਡ ਵੀ ਉਸਦੇ ਪਤੀ ਨੂੰ ਹੀ ਕਾਤਲ ਸਮਝਦਾ ਹੈ।
ਨਾਵਲ ਕ੍ਰਿਸਟੀ ਦੇ ਸਭ ਤੋਂ ਸ਼ਾਹਕਾਰ ਪਾਤਰਾਂ ਵਿੱਚੋਂ ਇੱਕ, ਜਸੂਸ ਹਰਕਿਊਲ ਪਾਇਰੋਟ ਨੂੰ ਸਾਡੇ ਰੂਬਰੂ ਕਰਦਾ ਹੈ।
ਅਗਾਥਾ ਦੇ ਬਾਕੀ ਨਾਵਲਾਂ ਵਾਂਗ ਇਸ ਨਾਵਲ ਵਿੱਚ ਵੀ ਇੱਕ ਮੁੱਖ ਕਹਾਣੀ ਦੇ ਅਧੀਨ ਕਈ ਕਹਾਣੀਆਂ ਸਿਰਜੀਆ ਗਈਆਂ ਹਨ। ਇਸ ਵਿੱਚ ਮੌਕੇ-ਮੌਕੇ ''ਤੇ ਕਈ ਲੋਕਾਂ ਉੱਪਰ ਸ਼ੱਕ ਜਾਂਦਾ ਹੈ, ਕਹਾਣੀ ਅਣਕਿਆਸੇ ਮੋੜ ਲੈਂਦੀ ਹੈ, ਖੁੱਲ੍ਹੇ-ਭੇਤ ਹਨ ਅਤੇ “ਵੱਡੇ ਖੁਲਾਸੇ” ਅਤੇ ਅਪਰਾਧੀ ਦਾ ਭੇਤ ਖੁੱਲ੍ਹਣ ਨਾਲ ਕਹਾਣੀ ਦਾ ਅੰਤ ਹੁੰਦਾ ਹੈ।
ਇਸ ਦੇ ਬਾਵਜੂਦ ਨਾਵਲ ਪਲਾਟ ਵਿੱਚ ਇਕਹਿਰਾ ਹੈ। ਸਮਝਿਆ ਤਾਂ ਇਹ ਵੀ ਜਾਂਦਾ ਹੈ ਕਿ ਇਸਦੀ ਕਹਾਣੀ ਅਸਲ ਜ਼ਿੰਦਗੀ ਦੀ ਸੱਚੀ ਘਟਨਾ ਤੋਂ ਪ੍ਰਰਿਤ ਹੈ। ਘਟਨਾ ਲਗਭਗ ਇੱਕ ਸਦੀ ਪਹਿਲਾਂ ਭਾਰਤ ਦੇ ਮਸ਼ਹੂਰ ਸੈਲਾਨੀ ਕੇਂਦਰ ਮਸੂਰੀ ਵਿੱਚ ਵਾਪਰੀ।
ਸੰਨ 1911 ਦੇ ਸੰਤਬਰ ਮਹੀਨੇ ਵਿੱਚ 49 ਸਾਲਾ ਫ੍ਰਾਂਸਿਸ ਗਾਰਨੇਟ ਓਰਮੀ ਆਪਣੇ ਕਮਰੇ ਵਿੱਚ ਮੁਰਦਾ ਮਿਲੀ।
ਸੇਵੋਏ ਹੋਟਲ ਦੇ ਕਮਰੇ ਵਿੱਚ ਹੋਏ ਇਸ ਕਤਲ ਦੀ ਪੋਸਟਮਾਰਟਮ ਰਿਪੋਰਟ ਵਿੱਚ ਪਤਾ ਲੱਗਾ ਕਿ ਓਰਮ ਨੂੰ ਸਾਇਨਾਈਡ ਅਧਾਰਿਤ ਜ਼ਹਿਰ ਦਿੱਤਾ ਗਿਆ ਸੀ।
ਓਰਨ ਦੀ ਸਹੇਲੀ ਈਵਾ ਮਾਊਂਟ ਸਟੀਫਨਜ਼ (36) ਨੂੰ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ।
ਮਾਮਲਾ ਵਿਸ਼ਵੀ ਪ੍ਰੈੱਸ ਦੀਆਂ ਸੁਰਖੀਆਂ ਵਿੱਚ ਵੀ ਰਿਹਾ। ਨੇ ਮਾਮਲੇ ਨੂੰ ਘੇਰਦੇ “ਵਿਸ਼ੇਸ਼ ਹਾਲਾਤ” ਬਾਰੇ ਲਿਖਿਆ ਤਾਂ ਇੱਕ ਬ੍ਰਿਟਿਸ਼ ਅਖ਼ਬਾਰ ਨੇ ਸਮੁੱਚੇ ਘਟਨਾਕ੍ਰਮ ਦਾ ਛਾਪਿਆ।
ਅਖ਼ਬਾਰਾਂ ਨੇ ‘ਮਸੂਰੀ ਕਤਲ ਦਾ ਮੁਕੱਦਮਾ’, ‘ਹੋਟਲ ਦਾ ਭੇਤ’ ਅਤੇ ''ਕ੍ਰਿਸਟਲ ਗੇਜ਼ਿੰਗ ਟ੍ਰਾਇਲ'' ਵਰਗੀਆਂ ਸੁਰਖੀਆਂ ਨਾਲ ਕੇਸ ਦੀ ਪੈਰਵੀ ਕੀਤੀ।
ਭਾਰਤ ਦੇ ਪ੍ਰਸਿੱਧ ਲੇਖਕ ਰਸਕਿਨ ਬਾਂਡ ਜੋ ਖ਼ੁਦ ਵੀ ਮਸੂਰੀ ਰਹਿੰਦੇ ਹਨ, ਉਨ੍ਹਾਂ ਨੇ ਆਪਣੇ ਦੇ ਪਹਿਲੇ ਨਾਵਲ ਅਤੇ ਇਸ ਕਤਲ ਕਾਂਡ ਵਿਚਲੀਆਂ ਸਾਂਝਾਂ ਬਾਰੇ ਲਿਖਿਆ ਹੈ।
ਬਾਂਡ ਲਿਖਦੇ ਹਨ, ਕਿਉਂਕਿ ਮਾਮਲੇ ਨੇ ਕਾਫੀ ਖਲਬਲੀ ਪੈਦਾ ਕੀਤੀ ਸੀ ਇਸ ਲਈ ਅਗਾਥਾ ਨੇ ਇਸਦੇ ਵੇਰਵਿਆਂ ਨੂੰ ਆਪਣੀ ਇੱਕ ਕਿਤਾਬ ਵਿੱਚ ਵਰਤਿਆ।
ਰਿਪੋਰਟਾਂ ਮੁਤਾਬਕ ਓਰਮ ਆਪਣੇ ਕਤਲ ਤੋਂ ਲਗਭਗ ਇੱਕ ਦਹਾਕੇ ਪਹਿਲਾਂ ਤੋਂ ਭਾਰਤ ਵਿੱਚ ਰਹਿ ਰਹੀ ਸੀ। ਉਹ ਇੱਕਲਾਪੇ ਵਿੱਚ ਰਹਿਣ ਵਾਲੀ ਮਹਿਲਾ ਸੀ, ਜਿਸ ਦੀ ਮੁਲਾਕਾਤ ਸਟੀਫਨਜ਼ ਨਾਲ ਹੋਈ। ਸਟੀਫ਼ਨਜ਼ ਤੋਂ ਉਸ ਨੇ ਕੱਚ ਦੇ ਗੇਂਦ ਵਿੱਚ ਦੇਖਣ ਦੀ ਕਲਾ ਵਰਗੀਆਂ ਕੁਝ ਗੱਲਾਂ ਸਿੱਖੀਆਂ।
ਕੇਸ ਦੀਆਂ ਪੇਚੀਦਗੀਆਂ ਤੋਂ ਸਾਰੇ ਪਰੇਸ਼ਾਨ
ਦੋਵੇਂ ਜਣੀਆਂ ਕੁਝ ਸਮੇਂ ਲਈ ਸਵੋਇ ਵੀ ਰਹੀਆਂ ਸਨ। ਇੱਥੇ ਰਹਿਣ ਦੌਰਾਨ ਕਿਹਾ ਜਾਂਦਾ ਹੈ ਓਰਮ ਦੀ ਤਬੀਅਤ ਵਿਗੜ ਗਈ ਸੀ ਤੇ ਸਟੀਫ਼ਨਜ਼ ਨੇ ਉਸਦੀ ਸਾਂਭ-ਸੰਭਾਲ ਵੀ ਕੀਤੀ ਸੀ।
ਹਾਲਾਂਕਿ ਸਰਕਾਰੀ ਪੱਖ ਨੇ ਸਟੀਫ਼ਨਜ਼ ਨੂੰ ਕਤਲ ਦਾ ਮੁਜਰਮ ਬਣਾਇਆ ਕਿਉਂਕਿ ਓਰਮ ਨੇ ਆਪਣੀ ਵਸੀਅਤ ਵਿੱਚ ਉਸ ਲਈ ਚੰਗੀ ਰਕਮ, ਗਲੇ ਦੇ ਹਾਰ ਅਤੇ ਕੁਝ ਹੋਰ ਗਹਿਣੇ ਛੱਡੇ ਸਨ।
ਹਾਲਾਂਕਿ ਸਟੀਫ਼ਨਜ਼ ਦੇ ਵਕੀਲਾਂ ਦੀ ਦਲੀਲ ਸੀ ਕਿ ਜਿਸ ਵਿਅਕਤੀ ਨਾਲ ਵਿਆਹ ਕਰਵਾਉਣ ਉਹ ਭਾਰਤ ਆਈ ਸੀ ਉਸ ਦੀ ਮੌਤ ਤੋਂ ਬਾਅਦ ਉਹ ਬੇਹੱਦ ਦੁਖੀ ਸੀ। ਇਸੇ ਦੁੱਖ ਕਾਰਨ ਉਸ ਨੇ ਆਪਣੀ ਜਾਨ ਲੈ ਲਈ ਸੀ। ਇਸ ਤੋਂ ਇਲਾਵਾ ਓਰਮ ਦੀ ਸਿਹਤ ਵੀ ਠੀਕ ਨਹੀਂ ਸੀ ਰਹਿੰਦੀ।
ਕੇਸ ਦੀਆਂ ਪੇਚੀਦਗੀਆਂ ਤੋਂ ਆਮ ਲੋਕ ਤਾਂ ਆਮ ਲੋਕ, ਪੁਲਿਸ ਵੀ ਪਰੇਸ਼ਾਨ ਸੀ।
ਪਹਿਲੀ ਇਹ ਕਿ ਓਰਮ ਦੀ ਮੌਤ ਤੋਂ ਪਹਿਲਾਂ ਸਟੀਫ਼ਨਜ਼ ਲਖਨਊ ਲਈ ਰਵਾਨਾ ਹੋ ਗਈ ਸੀ। ਦੂਜੇ ਜਿਸ ਕਮਰੇ ਵਿੱਚ ਓਰਮ ਦੀ ਲਾਸ਼ ਪਾਈ ਗਈ ਸੀ, ਉਹ ਅੰਦਰੋਂ ਬੰਦ ਪਾਇਆ ਗਿਆ ਸੀ।
ਪੁਲਿਸ ਨੂੰ ਓਰਮ ਦੇ ਕਮਰੇ ਵਿੱਚੋਂ ਨੀਂਦ ਦੀਆਂ ਗੋਲੀਆਂ ਅਤੇ ਆਰਸੈਨਿਕ ਅਤੇ ਪਰੂਸੈਕ ਐਸਿਡ ਦੇ ਲੇਬਲਾਂ ਤੋਂ ਇਲਾਵਾ ਕੋਈ ਹੋਰ ਦਵਾਈ ਨਹੀਂ ਮਿਲੀ।
1900ਵਿਆਂ ਦੌਰਾਨ ਗਾਹਕਾਂ ਨੂੰ ਦਵਾਈਆਂ ਦੀ ਦੁਕਾਨ ਤੋਂ ਦਵਾਈ ਖਰੀਦਣ ਸਮੇਂ ਉੱਥੇ ਦਸਤਖ਼ਤ ਕਰਨੇ ਪੈਂਦੇ ਸਨ। ਪੁਲਿਸ ਦਾ ਕਹਿਣਾ ਸੀ ਕਿ ਦੁਕਾਨ ਵਿੱਚ ਓਰਮ ਦੇ ਦਸਤਖ਼ਤ ਚਿੱਠੀਆਂ ਵਿਚਲੇ ਉਸ ਦੇ ਦਸਤਖ਼ਤਾਂ ਨਾਲ ਮੇਲ ਨਹੀਂ ਖਾਂਦੇ ਸਨ।
ਸਰਕਾਰੀ ਪੱਖ ਨੇ ਇਹ ਵੀ ਕਿਹਾ ਕਿ ਸਟੀਫ਼ਨਜ਼ ਨੇ ਓਰਮ ਦੇ ਕਤਲ ਤੋਂ ਛੇ ਮਹੀਨੇ ਪਹਿਲਾਂ ਹੀ ਇਸ ਬਾਰੇ ਇੱਕ ਦੋਸਤ ਕੋਲ ਜ਼ਿਕਰ ਕੀਤਾ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਓਰਮ ਇੱਕ ਡਾਕਟਰ ਨਾਲ ਵਿਆਹ ਕਰਵਾ ਕੇ ਆਪਣੀ ਸਾਰੀ ਜਾਇਦਾਦ ਉਸ ਲਈ ਛੱਡ ਜਾਵੇਗੀ।
ਜਦਕਿ ਬਚਾਅ ਪੱਖ ਨੇ ਕਿਹਾ ਕਿ ਸਟੀਫ਼ਨਜ਼ ਓਰਮ ਦੀ ‘ਸਭ ਤੋਂ ਸਮਰਪਿਤ ਸਾਥੀ’ ਸੀ ਅਤੇ ਉਸ ਨੇ ਓਰਮ ਨੂੰ ਜ਼ਹਿਰ ਦਿੱਤਾ ਹੋਵੇ ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਸੀ।
ਆਖਰਕਾਰ ਜੱਜ ਨੇ ਸਟੀਫ਼ਨਜ਼ ਨੂੰ ਬਰੀ ਕਰਦਿਆਂ ਆਪਣੀ ਟਿੱਪਣੀ ਵਿੱਚ ਲਿਖਿਆ, “ਸ਼ਾਇਦ ਓਰਮ ਦੇ ਕਤਲ ਦੇ ਅਸਲ ਹਾਲਾਤ ਬਾਰੇ ਸ਼ਾਇਦ ਕਦੇ ਵੀ ਪਤਾ ਨਾ ਚੱਲੇ।”
ਕਿਤਾਬ ਵਿੱਚ ਉਹੀ ਹਾਲਾਤ
ਕ੍ਰਿਸਟੀ ਦੀ ਕਿਤਾਬ ਵਿੱਚ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਦਾ ਜ਼ਿਕਰ ਹੈ। ਐਮਿਲੀ ਦੀ ਮੌਤ ਵੀ ਜ਼ਹਿਰ ਕਾਰਨ ਹੋਈ। ਓਰਮ ਵਾਂਗ ਹੀ ਉਸ ਦੀ ਲਾਸ਼ ਵੀ ਅੰਦਰੋਂ ਬੰਦ ਕਮਰੇ ਵਿੱਚ ਪਾਈ ਗਈ।
ਅੰਤ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਉਸ ਨੂੰ ਉਸਦੀ ਸਾਥੀ ਐਵਲਿਨ ਨੇ ਹੀ ਜ਼ਹਿਰ ਦੇ ਕੇ ਮਾਰਿਆ। ਸਾਨੂੰ ਪਤਾ ਲਗਦਾ ਹੈ ਕਿ ਐਵਲਿਨ ਨੇ ਝੂਠੇ ਦਸਤਖ਼ਤ ਕਰਕੇ ਜ਼ਹਿਰ ਖ਼ਰੀਦਿਆ। ਇਹ ਵੀ ਕਿ ਕਤਲ ਪਿੱਛੇ ਪੈਸਾ ਵੀ ਇੱਕ ਕਾਰਨ ਸੀ।
ਐਵਲਿਨ ਵੀ ਐਮਿਲੀ ਦੀ ਮੌਤ ਤੋਂ ਬਹੁਤ ਪਹਿਲਾਂ ਲੌਂਗਥਰੋਪ ਪਰਿਵਾਰ ਦਾ ਘਰ ਛੱਡ ਕੇ ਚਲੀ ਗਈ ਸੀ। ਫਿਰ ਐਵਲਿਨ ਨੇ ਕਤਲ ਨੂੰ ਕਿਵੇਂ ਅੰਜਾਮ ਦਿੱਤਾ? ਇਸ ਸਵਾਲ ਦਾ ਜਵਾਬ ਸਿਰਫ਼ ਪੌਇਰਟ ਕੋਲ ਹੈ।
ਕਈ ਦਹਾਕੇ ਬਾਅਦ ਵੀ ਇਸ ਮਾਮਲੇ ਦੇ ਭੇਤ ਸਾਹਿਤ ਪ੍ਰੇਮੀਆਂ ਨੂੰ ਮੁਗਧ ਕਰ ਰਹੇ ਹਨ। ਭਾਰਤੀ ਜੁਰਮ ਲੇਖਕ ਮੰਜਰੀ ਪ੍ਰਭੂ ਨੇ ਕ੍ਰਿਸਟੀ ਦੇ ਪਹਿਲੇ ਨਾਵਲ ਅਤੇ ਸਾਲ 2022 ਦੇ ਇੰਟਰਨੈਸ਼ਨਲ ਅਗਾਥਾ ਕ੍ਰਿਸਟੀ ਫੈਸਟੀਵਲ ਦੌਰਾਨ ਵੀ ਕੀਤੀ।
ਕ੍ਰਿਸਟੀ ਇੱਕਲੀ ਨਹੀਂ ਸੀ ਜੋ ਭਾਰਤ ਵਿੱਚ ਜ਼ਹਿਰ ਨਾਲ ਹੋਏ ਕਤਲਾਂ ਤੋਂ ਪ੍ਰਭਾਵਿਤ ਹੋਈ ਸੀ।
ਸਿਸਲ ਵਾਲਸ਼ ਨੇ ਆਗਰਾ ਵਿੱਚ ਹੋਏ ਇੱਕ ਕਤਲ ਕਾਂਡ ਬਾਰੇ ਸਿਸਲੇਵਾਰ ਤਰੀਕੇ ਨਾਲ ਲਿਖਿਆ। ਉਦੋਂ ਆਗਰਾ ਬ੍ਰਿਟਿਸ਼ ਭਾਰਤ ਦਾ ਹਿੱਸਾ ਸੀ ਅਤੇ ਆਗਰਾ ਅਤੇ ਅਵਧ ਦੇ ਇੱਕਜੁੱਟ ਸੂਬੇ ਦਾ ਹਿੱਸਾ ਸੀ। ਉਨ੍ਹਾਂ ਦੀ ਕਹਾਣੀ ਨੇ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਉਨ੍ਹਾਂ ਦੀ ਰਚਨਾ “ਦਿ ਆਗਰਾ ਡਬਲ ਮਰਡਰ: ਏ ਕਰਾਈਮ ਆਫ਼ ਪੈਸ਼ਨ ਫਰਾਮ ਦਿ ਰਾਜ” ਮੇਰਠ ਵਿੱਚ ਰਹਿ ਰਹੀ ਇੱਕ ਅੰਗਰੇਜ਼ ਔਰਤ, ਅਗਸਤਾ ਫੁਲਮ ਅਤੇ ਇੱਕ ਐਂਗਲੋ-ਇੰਡੀਅਨ ਪੁਰਸ਼ ਡਾ. ਕਲਾਰਕ ਬਾਰੇ ਹੈ।
ਦੋਵਾਂ ਨੇ ਇੱਕ ਦੂਜੇ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਦੋਵੇਂ ਇਕੱਠੇ ਰਹਿ ਸਕਣ।
ਅਮਰੀਕਾ ਅਤੇ ਯੂਰਪ ਵਾਂਗ ਉੱਨੀਵੀਂ ਸਦੀ ਦੌਰਾਨ ਜ਼ਹਿਰ ਦੇ ਕੇ ਮਾਰਨ ਦੇ ਮਾਮਲੇ ਭਾਰਤ ਵਿੱਚ ਵੀ ਆਮ ਸਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਮਿਆਂਮਾਰ ਦੇ ਬਾਗ਼ੀ ਸਮੂਹ ਨੇ ਭਾਰਤ ਦੇ ਸਰਹੱਦੀ ਸ਼ਹਿਰ ''ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ
NEXT STORY