ਬੁਢਲਾਡਾ (ਬਾਂਸਲ) : ਪੰਜ ਪਿੰਡਾਂ ਨੂੰ ਫਰਮਾਹੀ ਵਾਲੀ ਨਹਿਰ ’ਚੋਂ ਮੋਘਾ ਨੰਬਰ 75950 ਲੱਗਿਆ ਹੋਇਆ ਦੇ ਬਾਵਜੂਦ ਵੀ ਇਸ ਇਲਾਕੇ ਦੀ ਜ਼ਮੀਨ ਬੰਜਰ ਹੋ ਸਕਦੀ ਹੈ, ਜਿਸ ਦੀ ਜ਼ਿੰਮੇਵਾਰ ਨਹਿਰੀ ਵਿਭਾਗ ਹੋਵੇਗਾ। ਨਹਿਰੀ ਪਾਣੀ ਹੋਣ ਦੇ ਬਾਵਜੂਦ ਅੱਜ ਤਕ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਨਹਿਰੀ ਪਾਣੀ ਆਪਣੇ ਖੇਤਾਂ ਨੂੰ ਲਗਾ ਕੇ ਨਹੀਂ ਦੇਖਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਦਰਸ਼ਨ ਸਿੰਘ ਗੁਰਨੇ ਕਲਾਂ ਨੇ ਦੱਸਿਆ ਕਿ ਇਸ ਮੋਘੇ ਸਬੰਧੀ 2005 ’ਚ ਪੰਜ ਪਿੰਡਾਂ ਨੇ ਹਿੱਸੇ ਮੁਤਾਬਕ ਰੁਪਏ ਭਰਕੇ ਪੱਕਾ ਖਾਲ ਨੌ ਇੰਚੀ ਬਣਵਾਇਆ ਸੀ ਪਰ ਉਸ ਖਾਲ ਦੀ 6 ਤੋਂ 7 ਫੁੱਟ ਉਚਾਈ ਹੋਣ ਕਾਰਨ ਪੰਜੇ ਪਿੰਡਾਂ ਦਾ ਉਹ ਖਾਲ ਇਕ ਮਹੀਨਾ ਵੀ ਨਹੀਂ ਚੱਲ ਸਕਿਆ ਸੀ ਜੋ ਢਹਿ-ਢੇਰੀ ਹੋ ਗਿਆ ਸੀ।
ਇਹ ਵੀ ਪੜ੍ਹੋ- ਕਾਲ ਬਣ ਕੇ ਆਏ ਬੇਸਹਾਰਾ ਪਸ਼ੂ ਕਾਰਣ 4 ਬੱਚਿਆਂ ਦੇ ਪਿਓ ਨੂੰ ਮਿਲੀ ਦਰਦਨਾਕ ਮੌਤ
ਉਸਦੀ ਥਾਂ ਹੁਣ ਪੰਜੇ ਪਿੰਡਾਂ ਦੇ ਕਿਸਾਨ ਅੰਡਰ ਗਰਾਊਂਡ ਪਾਈਪ ਲਾਈਨ ਪਾਉਣ ਦੀ ਮੰਗ ਕਰਦੇ ਹੋਏ ਜਦੋਂ ਸਬੰਧਿਤ ਅਧਿਕਾਰੀਆਂ ਟਿਊਬਵੈੱਲ ਕਾਰਪੋਰੇਸ਼ਨ ਦੇ ਐਕਸੀਅਨ ਮਾਨਸਾ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਕਿ ਇਸ ਖਾਲ ਲਈ ਸਬੰਧੀ 45 ਲੱਖ ਰੁਪਏ ਫੰਡ ਹੈ, ਜੋ ਅਸੀਂ ਮੁਰੰਮਤ ਕਰਵਾ ਦਿੰਦੇ ਹਾਂ ਤਾਂ ਸਬੰਧਿਤ ਕਿਸਾਨਾਂ ਨੇ ਦੱਸਿਆ ਕਿ ਇਸ ਖਾਲ ਦੀ ਮੁਰੰਮਤ ਨਾਲ ਪਾਣੀ ਨਹੀਂ ਮਿਲਣਾ ਕਿਉਂਕਿ ਕਿਸ਼ਨਗੜ੍ਹ ਫਰਮਾਹੀ ਦੀ ਜਿਸ ਜ਼ਮੀਨ ਵਿੱਚੋਂ ਇਹ ਖਾਲ ਅੱਗੇ ਜਾ ਰਿਹਾ ਹੈ, ਉਹ ਜ਼ਮੀਨ ਅਗਲੇ ਖੇਤਾਂ ਤੋਂ 6 ਤੋਂ 7 ਫੁੱਟ ਨੀਵੀਂ ਹੈ ਤੇ ਖਾਲ ਦਾ ਬੈੱਡ ਉਚਾਈ ਹੋਣ ਕਾਰਨ ਜਦੋਂ ਵੀ ਮੋਘੇ ਵਿੱਚੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਉਸ ਸਮੇਂ ਹੀ ਟੁੱਟ ਜਾਂਦਾ ਹੈ।
ਇਹ ਵੀ ਪੜ੍ਹੋ- ਮਾਲਵੇ ਦੇ ਪ੍ਰਸਿੱਧ ਮੰਦਰ ਮਾਈਸਰਖਾਨਾ ਦੀਆਂ ਕੰਧਾਂ ’ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ
ਇਸ ਕਾਰਨ ਇਹ ਪਾਣੀ ਸਿਰਫ਼ ਅੰਡਰ ਗਰਾਊਂਡ ਪਾਈਪ ਲਾਈਨ ਪਾ ਕੇ ਹੀ ਅਗਲੇ ਖੇਤਾਂ ਨੂੰ ਦਿੱਤਾ ਜਾ ਸਕਦਾ ਹੈ ਤਾਂ ਸਬੰਧਤ ਅਧਿਕਾਰੀ ਪਾਈਪ ਲਾਈਨ ਪਾਉਣ ਲਈ ਸਹਿਮਤ ਹੋ ਗਏ ਤੇ ਮੰਨਿਆ ਕਿ ਤੁਹਾਡੀ ਗੱਲ ਬਿਲਕੁਲ ਸਹੀ ਹੈ। ਉਹ ਇਹ ਵੀ ਕਹਿ ਰਹੇ ਸੀ ਕਿ ਅਸੀਂ ਕੰਮ ਸਿਰਫ਼ ਉਨਾਂ ਹੀ ਕਰਾਂਗੇ, ਜੋ ਸਾਡੇ ਕੋਲ 45 ਲੱਖ ਰੁਪਏ ਹੈ, ਜਿਸ ਨਾਲ ਅਸੀ ਢਾਈ ਕਿਲੋਮੀਟਰ ਪਾਈਪ ਲਾਈਨ ਹੀ ਪਾ ਸਕਦੇ ਹਾਂ। ਜਦੋਂ ਕਿ ਮੇਨ ਲਾਈਨ ਹੀ ਪੰਜ ਛੇ ਕਿਲੋਮੀਟਰ ਬਣਦੀ ਹੈ ਤੇ ਬ੍ਰਾਂਚਾਂ ਵੱਖਰੀਆਂ ਰਹਿੰਦੀਆਂ ਹਨ ਤੇ ਜਦੋਂ ਅਸੀਂ ਪਾਈਪ ਲਾਈਨ ਪਵਾਉਣ ਸਬੰਧੀ ਭੂੰਮੀ ਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੇ ਤਾਂ ਉਨ੍ਹਾਂ ਨੇ ਪਾਈਪ ਲਾਈਨ ਪਾਉਣ ਸਬੰਧੀ ਹਾਂ ਕਰਦਿਆ ਕਿਹਾ ਕਿ ਪਹਿਲਾਂ ਸਾਨੂੰ ਤੁਸੀਂ ਟਿਊਬਵੈੱਲ ਕਾਰਪੋਰੇਸ਼ਨ ਮਹਿਕਮੇ ਤੋਂ ਐੱਨ. ਓ. ਸੀ. ਲਿਆ ਕੇ ਦਿਓ ਕਿ ਜੇਕਰ ਭੂਮੀ ਰੱਖਿਆ ਵਿਭਾਗ ਢਹਿ ਢੇਰੀ ਹੋਏ ਖਾਲ ਦੀ ਜਗਾ ਪਾਈਪ ਲਾਈਨ ਪਾਉਂਦਾ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ।
ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਜਾ ਰਹੇ 2 ਦੋਸਤਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ
ਉਹ ਪਾਇਪ ਲਾਇਨ ਪਾ ਸਕਦੇ ਹਨ ਤੇ ਅਸੀਂ ਨਕਸ਼ੇ ਮੁਤਾਬਕ ਸਾਰੀਆਂ ਲਾਈਨ ਅਤੇ ਬਰਾਂਚਾਂ ਬਣਾਕੇ ਦੇਵਾਗੇ। ਹੁਣ 5 ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਲੈਣ ਲਈ ਇਸ ਘੁੰਮਣਘੇਰੀ ਚੱਕੀ ਵਿਚ ਪਿਸ ਰਹੇ ਹਨ। ਸੋ ਇਸ ਲਈ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜ ਪਿੰਡਾਂ ਦੇ ਕਿਸਾਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਇਸਦਾ ਹੱਲ ਕੀਤਾ ਜਾਵੇ ਤਾਂ ਜੋ ਇਨ੍ਹਾਂ ਪਿੰਡਾਂ ਦੇ ਕਿਸਾਨ ਵੀ ਨਹਿਰੀ ਪਾਣੀ ਆਪਣੇ ਖੇਤਾਂ ਨੂੰ ਲਗਾ ਸਕਣ। ਇਸ ਸਬੰਧੀ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਉਹ ਸਬੰਧਤ ਵਿਭਾਗ ਦੇ ਮੰਤਰੀ ਨਾਲ ਰਾਬਤਾ ਕਾਇਮ ਕਰਕੇ ਸਮੱਸਿਆ ਦੇ ਹੱਲ ਲਈ ਸੰਪਰਕ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਸਮੱਸਿਆ ਜਾਇਜ਼ ਹੈ, ਜਿਸ ਨੂੰ ਤੁਰੰਤ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮਾਲਵੇ ਦੇ ਪ੍ਰਸਿੱਧ ਮੰਦਰ ਮਾਈਸਰਖਾਨਾ ਦੀਆਂ ਕੰਧਾਂ ’ਤੇ ਲਿਖੇ ਮਿਲੇ ਖ਼ਾਲਿਸਤਾਨੀ ਨਾਅਰੇ
NEXT STORY