ਦੁਨੀਆ ’ਚ ਸੜਕ ਹਾਦਸਿਆਂ ’ਚ ਮਰਨ ਵਾਲੇ ਲੋਕਾਂ ਦੀ ਗਿਣਤੀ ’ਚ ਯਕੀਨ ਨਾ ਕਰਨ ਵਾਲਾ ਵਾਧਾ ਹੋਇਆ ਹੈ ਅਤੇ ਇਨ੍ਹਾਂ ’ਚੋਂ ਵੀ ਹਰ 5 ’ਚੋਂ ਇਕ ਮੌਤ ਭਾਰਤ ’ਚ ਹੁੰਦੀ ਹੈ। ਇਸੇ ਕਾਰਨ ਭਾਰਤ ਨੂੰ ਸੜਕ ਹਾਦਸਿਆਂ ਦੀ ਰਾਜਧਾਨੀ ਵੀ ਕਿਹਾ ਜਾਣ ਲੱਗਾ ਹੈ। ਇਸ ਸਮੇਂ ਜਦਕਿ ਦੇਸ਼ ਦੇ ਕਈ ਹਿੱਸਿਆਂ ’ਚ ਧੁੰਦ ਪੈ ਰਹੀ ਹੈ, ਸੜਕ ਹਾਦਸਿਆਂ ’ਚ ਹੋਰ ਵੀ ਵਾਧਾ ਹੋ ਗਿਆ ਹੈ ਜੋ ਸਿਰਫ ਇਕ ਹਫਤੇ ਦੀਆਂ ਹੇਠਲੀਆਂ ਚੰਦ ਘਟਨਾਵਾਂ ਤੋਂ ਸਪੱਸ਼ਟ ਹੈ :
* 8 ਜਨਵਰੀ ਨੂੰ ਖਡੂਰ ਸਾਹਿਬ (ਪੰਜਾਬ) ’ਚ ‘ਡੇਰਾ ਨਿਰਮਲ ਕੁਟੀਆ’ ਦੇ ਨੇੜੇ ਇਕ ਕੈਂਟਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਬਾਪ-ਬੇਟੀ ਦੀ ਮੌਤ ਹੋ ਗਈ।
* 9 ਜਨਵਰੀ ਨੂੰ ਗੁਰਦਾਸਪੁਰ (ਪੰਜਾਬ) ’ਚ ਹਰਦੋਛੰਨੀ ਰੋਡ ’ਤੇ ਕਾਰ ਅਤੇ ਸਾਈਕਲ ਦੀ ਟੱਕਰ ’ਚ ਸਾਈਕਲ ਸਵਾਰ ਦੀ ਮੌਤ ਹੋ ਗਈ।
* 9 ਜਨਵਰੀ ਨੂੰ ਰਾਮਬਨ (ਜੰਮੂ-ਕਸ਼ਮੀਰ) ’ਚ ਇਕ ਟਰੱਕ ਬੇਕਾਬੂ ਹੋ ਕੇ ਡੂੰਘੀ ਖੱਡ ’ਚ ਜਾ ਡਿੱਗਿਆ ਜਿਸ ਨਾਲ ਉਸ ’ਚ ਸਵਾਰ 2 ਭਰਾਵਾਂ ਦੀ ਜਾਨ ਚਲੀ ਗਈ।
* 10 ਜਨਵਰੀ ਨੂੰ ਭਾਦਸੋਂ, ਬਰਨਾਲਾ, ਬੁਢਲਾਡਾ, ਅਬੋਹਰ, ਫਿਰਜ਼ੋਪੁਰ, ਡੇਹਲੋਂ, ਸੰਗਰੂਰ (ਪੰਜਾਬ) ਅਤੇ ਗੁਰੂਗ੍ਰਾਮ (ਹਰਿਆਣਾ) ਵਿਚ ਕਾਰ, ਟੈਂਪੂ, ਬੱਸ, ਟਰਾਲਾ, ਟਰੱਕ, ਟਰੈਕਟਰ ਆਦਿ ਨਾਲ ਵੱਖ-ਵੱਖ ਸੜਕ ਹਾਦਸਿਆਂ ’ਚ ਘੱਟੋ-ਘੱਟ 10 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਜ਼ਖਮੀ ਹੋ ਗਏ।
* 11 ਜਨਵਰੀ ਨੂੰ ਦਾਊਦਪੁਰ (ਬਿਹਾਰ) ’ਚ ਛਪਰਾ-ਸਿਵਾਨ ਮੁੱਖ ਮਾਰਗ ’ਤੇ ਮੋਟਰਸਾਈਕਲ ਅਤੇ ਟਰੱਕ ਦੀ ਟੱਕਰ ’ਚ 2 ਅਧਿਆਪਕਾਂ ਦੀ ਮੌਤ ਹੋ ਗਈ।
*12 ਜਨਵਰੀ ਨੂੰ ਕੋਇੰਬਟੂਰ (ਤਾਮਿਲਨਾਡੂ) ’ਚ ਇਕ ਮੋਟਰਸਾਈਕਲ ਦੇ ਬੇਕਾਬੂ ਹੋ ਕੇ ਰੁੱਖ ਨਾਲ ਟਕਰਾਅ ਜਾਣ ਨਾਲ ਉਸ ’ਤੇ ਸਵਾਰ 3 ਨੌਜਵਾਨਾਂ ਦੀ ਮੌਤ ਹੋ ਗਈ।
* 12 ਜਨਵਰੀ ਨੂੰ ਹੀ ਨਾਸਿਕ (ਮਹਾਰਾਸ਼ਟਰ) ’ਚ ਇਕ ਟਰੱਕ ਅਤੇ ਟੈਂਪੂ ਦੀ ਟੱਕਰ ’ਚ 8 ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ ਹੋ ਗਏ।
* 12 ਜਨਵਰੀ ਨੂੰ ਹੀ ਗੁਰੂਗ੍ਰਾਮ (ਹਰਿਆਣਾ) ’ਚ ਇਕ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਜਾਨ ਚਲੀ ਗਈ।
* 12 ਜਨਵਰੀ ਨੂੰ ਹੀ ਪਾਲੀ (ਰਾਜਸਥਾਨ) ’ਚ ਮੰਡੀਆ ਬਾਈਪਾਸ ਨੇੜੇ ਇਕ ਤੇਜ਼ ਰਫਤਾਰ ਜੀਪ ਦੇ ਬੇਕਾਬੂ ਹੋ ਕੇ ਪਲਟ ਜਾਣ ਨਾਲ 2 ਨੌਜਵਾਨਾਂ ਦੀ ਮੌਤ ਹੋ ਗਈ।
* 12 ਜਨਵਰੀ ਨੂੰ ਹੀ ਪੁਰੂਲੀਆ (ਪੱਛਮੀ ਬੰਗਾਲ) ’ਚ ਕਾਸ਼ੀਪੁਰ ਥਾਣਾ ਹਲਕੇ ਦੇ ‘ਰਘੂਨਾਥਪੁਰ’ ਪਿੰਡ ’ਚ ਮੋਟਰਸਾਈਕਲ ਅਤੇ ਡੰਪਰ ਦੀ ਟੱਕਰ ’ਚ ਇਕ ਗਰਭਵਤੀ ਔਰਤ ਦੀ ਮੌਤ ਹੋ ਗਈ ਜੋ 12 ਸਾਲਾਂ ਬਾਅਦ ਮਾਂ ਬਣਨ ਵਾਲੀ ਸੀ।
* 12 ਜਨਵਰੀ ਨੂੰ ਹੀ ਪੌੜੀ (ਉੱਤਰਾਖੰਡ) ਜ਼ਿਲੇ ਦੇ ‘ਸ਼੍ਰੀਨਗਰ’ ਇਲਾਕੇ ’ਚ ‘ਦਹਿਲਚੌਰੀ’ ਦੇ ਨੇੜੇ ਇਕ ਬੱਸ ਦੇ 100 ਮੀਟਰ ਹੇਠਾਂ ਖੱਡ ’ਚ ਡਿੱਗ ਜਾਣ ਕਾਰਨ ਉਸ ’ਚ ਸਵਾਰ 6 ਵਿਅਕਤੀਆਂ ਦੀ ਮੌਤ ਅਤੇ 16 ਹੋਰ ਜ਼ਖਮੀ ਹੋ ਗਏ।
* 13 ਜਨਵਰੀ ਨੂੰ ‘ਬਲੀਆ’ (ਉੱਤਰ ਪ੍ਰਦੇਸ਼) ’ਚ ਇਕ ਟਰੱਕ ਅਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ ਅਤੇ ਉਸ ਦਾ ਸਾਥੀ ਜ਼ਖਮੀ ਹੋ ਗਿਆ।
* 13 ਜਨਵਰੀ ਨੂੰ ਹੀ ਸ਼੍ਰੀਗੰਗਾਨਗਰ (ਰਾਜਸਥਾਨ) ’ਚ ਬੱਸ ਅਤੇ ਜੀਪ ਦਰਮਿਆਨ ਆਹਮੋ-ਸਾਹਮਣੇ ਦੀ ਟੱਕਰ ’ਚ 3 ਲੋਕਾਂ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ।
* ਇਸੇ ਿਦਨ ਭੀਲਵਾੜਾ (ਰਾਜਸਥਾਨ) ’ਚ ‘ਉੱਜੈਨ ਮਹਾਕਾਲ’ ਤੋਂ ‘ਪੁਸ਼ਕਰ’ ਜਾ ਰਹੀ ਇਕ ਬੱਸ ਦੇ ਬੇਕਾਬੂ ਹੋ ਕੇ ਪਲਟ ਜਾਣ ਨਾਲ 18 ਯਾਤਰੀ ਜ਼ਖਮੀ ਹੋ ਗਏ।
* 13 ਜਨਵਰੀ ਨੂੰ ਹੀ ਠਾਣੇ (ਮਹਾਰਾਸ਼ਟਰ) ’ਚ ਇਕ ਟਰੱਕ ਨੇ 2 ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।
* 13 ਜਨਵਰੀ ਨੂੰ ਸਵੇਰੇ ਇੰਦੌਰ (ਮੱਧ ਪ੍ਰਦੇਸ਼) ’ਚ ‘ਡਬਲ ਚੌਕੀ’ ਪਿੰਡ ਦੇ ਨੇੜੇ ਇਕ ਮੋਟਰਸਾਈਕਲ ਦੀ ਇਕ ਟਰੱਕ ਨਾਲ ਟੱਕਰ ਹੋ ਗਈ ਜਿਸ ਨਾਲ ਮੋਟਰਸਾਈਕਲ ’ਤੇ ਸਵਾਰ 3 ਨੌਜਵਾਨਾਂ ਦੀ ਜਾਨ ਚਲੀ ਗਈ।
ਸਾਡੇ ਦੇਸ਼ ’ਚ ਵਾਹਨਾਂ ਦੀ ਰਫਤਾਰ ’ਚ ਵਾਧੇ ਦੇ ਨਾਲ ਹਾਦਸਿਆਂ ’ਚ ਵੀ ਵਾਧਾ ਹੋ ਰਿਹਾ ਹੈ। ਇਸ ਦਾ ਵੱਡਾ ਕਾਰਨ ਸੜਕਾਂ ’ਚ ਖੱਡੇ, ਸੜਕਾਂ ਦੇ ਵਿਚਾਲੇ ਿਡਵਾਈਡਰਾਂ ਦੀ ਕਮੀ, ਹੈੱਡ ਲਾਈਟਾਂ ਦਾ ਅੱਧਾ ਕਾਲਾ ਨਾ ਹੋਣਾ, ਸ਼ਹਿਰੀ, ਪੇਂਡੂ ਸੜਕਾਂ ਜਾਂ ਸੂਬਾਈ ਅਤੇ ਰਾਸ਼ਟਰੀ ਰਾਜਮਾਰਗਾਂ ਲਈ ਇਕ ਬਰਾਬਰ ਸਪੀਡ ਹੱਦ ਨਿਰਧਾਰਿਤ ਨਾ ਹੋਣਾ, ਵਾਹਨ ਚਾਲਕਾਂ ਵਲੋਂ ਸ਼ਰਾਬ ਪੀ ਕੇ, ਮੋਬਾਈਲ ’ਤੇ ਗੱਲ ਕਰਦੇ ਹੋਏ ਅਤੇ ਬਿਨਾਂ ਆਰਾਮ ਕੀਤੇ ਲੰਬੇ ਸਮੇਂ ਤੱਕ ਵਾਹਨ ਚਲਾਉਣਾ ਆਦਿ ਪ੍ਰਮੁੱਖ ਹਨ।
ਇਸ ਤੋਂ ਇਲਾਵਾ ਕਈ ਸਥਾਨਾਂ ’ਤੇ ਸੜਕਾਂ ਦੇ ਕਿਨਾਰੇ ਲੱਗੀਆਂ ਲਾਈਟਾਂ ਦਾ ਖਰਾਬ ਹੋਣਾ, ਸੜਕਾਂ ਦੇ ਕਿਨਾਰੇ ਚਿੱਟੀਆਂ ਪੱਟੀਆਂ ਅਤੇ ਵੱਖ-ਵੱਖ ਮੋੜਾਂ ’ਤੇ ਚਿਤਾਵਨੀ ਦੇ ਬੋਰਡਾਂ ਦਾ ਵੀ ਨਾ ਹੋਣਾ ਅਤੇ ਵਾਹਨਾਂ ’ਚ ਫੌਗ ਲਾਈਟਾਂ ਦਾ ਨਾ ਹੋਣਾ ਵੀ ਹਾਦਸਿਆਂ ਦਾ ਕਾਰਨ ਬਣਦਾ ਹੈ। ਇਸ ਲਈ ਇਨ੍ਹੀਂ ਦਿਨੀਂ ਜਦਕਿ ਧੁੰਦ ਕਾਰਨ ਜਨ-ਜੀਵਨ ਉੱਘੜ-ਦੁੱਘੜ ਹੈ, ਸੜਕ ਹਾਦਸਿਆਂ ਤੋਂ ਬਚਣ ਲਈ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।
–ਵਿਜੇ ਕੁਮਾਰ
ਟਰੂਡੋ ਦੇ ਉੱਤਰਾਧਿਕਾਰੀ ਨੂੰ ਵਿਵਾਦਾਂ ਅਤੇ ਚੁਣੌਤੀਆਂ ਨਾਲ ਨਜਿੱਠਣਾ ਹੋਵੇਗਾ
NEXT STORY