Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, FEB 08, 2026

    10:03:40 PM

  • roshan ayurvedic

    ਸ਼ੂਗਰ ਹੋਵੇ ਜਾਂ ਅੰਦਰੂਨੀ ਕਮਜ਼ੋਰੀ, ਤਾਕਤ ਹੁਣ ਨਹੀਂ...

  • dharam yudh morcha in punjab

    ਪੰਜਾਬ 'ਚ 22 ਤੇ 24 ਫਰਵਰੀ ਲਈ ਹੋ ਗਿਆ ਵੱਡਾ...

  • aja warring s sharp attack on ravneet bittu

    'ਗੱਦਾਰ' ਦੇ ਨਾਲ-ਨਾਲ 'ਝੂਠੇ' ਵੀ ਹਨ ਬਿੱਟੂ',...

  • mother and son die in horrific accident

    Punjab: ਕਹਿਰ ਓ ਰੱਬਾ! ਪਲਾਂ 'ਚ ਉੱਜੜਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਫਿਰ ਆਇਆ ਮੌਸਮ ਪਰਾਲੀ ਦੇ ਧੂੰਏਂ ’ਤੇ ਸਿਆਸਤ ਦਾ

BLOG News Punjabi(ਬਲਾਗ)

ਫਿਰ ਆਇਆ ਮੌਸਮ ਪਰਾਲੀ ਦੇ ਧੂੰਏਂ ’ਤੇ ਸਿਆਸਤ ਦਾ

  • Edited By Rakesh,
  • Updated: 18 Oct, 2023 01:48 PM
Blog
again came the season of politics over the smoke of stubble
  • Share
    • Facebook
    • Tumblr
    • Linkedin
    • Twitter
  • Comment

ਹਰ ਸਾਲ ਉੱਤਰੀ ਭਾਰਤ ’ਚ ਅਕਤੂਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਆਸਮਾਨ ’ਚ ਧੂੰਏਂ ਦੇ ਗੁਬਾਰ ਦਿਸਣ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਸ ਜ਼ਹਿਰੀਲੇ ਧੂੰਏਂ ਦਾ ਸਭ ਤੋਂ ਵੱਡਾ ਕਾਰਨ ਪਰਾਲੀ ਸਾੜਨਾ ਦੱਸਿਆ ਜਾਂਦਾ ਹੈ। ਦਰਅਸਲ ਸਾੜੀ ਜਾ ਰਹੀ ਪਰਾਲੀ ਦੇ ਧੂੰਏਂ ਨਾਲ ਪ੍ਰਦੂਸ਼ਣ ’ਤੇ ਸੱਤਾ-ਵਿਰੋਧੀ ਧਿਰ ਨੂੰ ਲੈ ਕੇ ਟੀ. ਵੀ. ’ਤੇ ਚੱਲਣ ਵਾਲੀਆਂ ਬਹਿਸਾਂ ’ਚ ਦੋਸ਼-ਪ੍ਰਤੀਦੋਸ਼ ਚੜ੍ਹਾਈ ’ਤੇ ਹੁੰਦੇ ਹਨ। ਅਕਤੂਬਰ ਮਹੀਨੇ ਦੀ ਸ਼ੁਰੂਆਤ ਤੋਂ ਹੀ ਨਵੰਬਰ ਦੇ ਅਖੀਰ ਤੱਕ ਪੂਰੇ ਦੇਸ਼ ’ਚ ਪੰਜਾਬ ’ਚ ਸੜ ਰਹੀ ਪਰਾਲੀ ’ਤੇ ਜੰਮ ਕੇ ਬਹਿਸ ਹੁੰਦੀ ਹੈ ਪਰ ਹੌਲੀ-ਹੌਲੀ ਇਸ ਦੀ ਧੁੰਦ ਛੱਟਦੀ ਹੈ ਅਤੇ ਨਵਾਂ ਸਾਲ ਆਉਂਦੇ-ਆਉਂਦੇ ਕੁਝ ਦਿਨਾਂ ’ਚ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ। ਪੂਰਾ ਦੇਸ਼ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ-ਐੱਨ. ਸੀ. ਆਰ. ਦੇ ਪ੍ਰਦੂਸ਼ਣ ਨੂੰ ਦੇਖ ਕੇ ਦੰਗ ਰਹਿੰਦਾ ਹੈ ਅਤੇ ਸਿਰਫ ਪੰਜਾਬ ਦੀ ਸੜਦੀ ਪਰਾਲੀ ਨੂੰ ਕੋਸਿਆ ਜਾਂਦਾ ਹੈ ਪਰ ਹਕੀਕਤ ਇਹ ਹੈ ਕਿ ਦੇਸ਼ ਦੇ ਦੂਸਰੇ ਹਿੱਸਿਆਂ ’ਚ ਵੀ ਇਸ ਤੋਂ ਘੱਟ ਜਾਂ ਬਰਾਬਰ ਅਜਿਹਾ ਹੀ ਪ੍ਰਦੂਸ਼ਣ ਰਹਿੰਦਾ ਹੈ। ਕਿਤੇ ਇਸ ਨੂੰ ਪੁਆਲ, ਪਰੜਾ ਤਾਂ ਕਿਤੇ ਪਇਰਾ ਵੀ ਕਹਿੰਦੇ ਹਨ ਅਤੇ ਤਦ ਇਸ ’ਤੇ ਕੋਈ ਖਾਸ ਆਵਾਜ਼ ਨਹੀਂ ਉੱਠਦੀ। ਇਕ ਸੱਚਾਈ ਇਹ ਵੀ ਹੈ ਕਿ ਇਸੇ ਨਵੰਬਰ ਦੇ ਪਹਿਲੇ ਹਫਤੇ ’ਚ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਦੇਸ਼ਾਂ ’ਚ ਅਸੀਂ ਸਿਖਰ ’ਤੇ ਰਹਿੰਦੇ ਹਾਂ। ਹਵਾ ਪ੍ਰਦੂਸ਼ਣ ’ਚ ਪਰਾਲੀ ਸਾੜਨ ਦੇ ਨਾਲ ਦੀਵਾਲੀ ਦੇ ਪਟਾਕਿਆਂ ਦਾ ਧੂੰਆਂ ਵੀ ਸ਼ਾਮਲ ਹੁੰਦਾ ਹੈ। ਸਵਾਲ ਤਾਂ ਇਸ ਗੱਲ ਦਾ ਹੈ ਕਿ ਆਖਿਰ ਹਵਾ ਪ੍ਰਦੂਸ਼ਣ ਹੈ ਕੀ ਅਤੇ ਇਸ ’ਤੇ ਇੰਨੀ ਚਿੰਤਾ ਅਤੇ ਬਹਿਸ ਕਿਹੜੀ? ਯਕੀਨਨ ਪਰਾਲੀ ਸਾੜਨਾ ਇਕ ਗੰਭੀਰ ਸਮੱਸਿਆ ਹੈ। ਇਹ ਸਮੱਸਿਆ ਅੱਜ ਦੀ ਨਹੀਂ, ਸਗੋਂ ਸਾਲਾਂ ਤੋਂ ਹੈ। ਤ੍ਰਾਸਦੀ ਇਹ ਹੈ ਕਿ ਇਸ ਨੂੰ ਰੋਕਣ ਲਈ ਕੋਈ ਖਾਸ ਉਪਾਅ ਨਾ ਕਰ ਕੇ ਇਸ ’ਤੇ ਹਰ ਸਾਲ ਦੋ ਮਹੀਨੇ ਸਿਆਸਤ ਪੱਕੀ ਹੁੰਦੀ ਹੈ।

ਕਿਸਾਨਾਂ ਕੋਲ ਨਾ ਤਾਂ ਵਕਤ ਹੁੰਦਾ ਹੈ ਅਤੇ ਨਾ ਹੀ ਪੈਸੇ ਜਿਸ ਨਾਲ ਉਹ ਇਸ ਨੂੰ ਸਾਂਭਣ ਦਾ ਕੋਈ ਦੂਜਾ ਰਾਹ ਕੱਢ ਸਕਣ। ਮਜਬੂਰੀ ਅਤੇ ਦੂਸਰੀਆਂ ਫਸਲਾਂ ਲਾਉਣ ਦੀ ਕਾਹਲੀ ’ਚ ਇਸ ਨੂੰ ਸਾੜਨਾ ਹੀ ਇਕੋ-ਇਕ ਸਸਤਾ ਅਤੇ ਸੌਖਾ ਬਦਲ ਬਚਦਾ ਹੈ। ਇਹ ਵੀ ਸੱਚ ਹੈ ਕਿ ਇਸ ’ਤੇ ਕਾਫੀ ਪੈਸਾ ਖਰਚਿਆ ਗਿਆ ਪਰ ਨਤੀਜਾ ਸਿਫਰ ਰਿਹਾ। ਇਹ ਨਹੀਂ ਭੁੱਲਣਾ ਚਾਹੀਦਾ ਕਿ ਹਵਾ ਦੀ ਗੁਣਵੱਤਾ ਵਿਗੜਨ ਤੋਂ ਪੈਦਾ ਹੋਏ ਪ੍ਰਦੂਸ਼ਣ ਨਾਲ ਹਰ ਸਾਲ ਭਾਰਤ ਸਮੇਤ ਦੁਨੀਆ ’ਚ ਲੱਖਾਂ ਮੌਤਾਂ ਹੁੰਦੀਆਂ ਹਨ। ਦਰਅਸਲ ਸਾਡੇ ਵਾਯੂਮੰਡਲ ’ਚ ਮੌਜੂਦ ਰਹਿਣ ਵਾਲੀਆਂ ਸਾਰੀਆਂ ਗੈਸਾਂ ਦੀ ਮਾਤਰਾ ਦਾ ਸੰਤੁਲਨ ਕੁਦਰਤੀ ਤੌਰ ’ਤੇ ਤੈਅ ਹੁੰਦਾ ਹੈ। ਇਨ੍ਹਾਂ ਦੇ ਵਿਗੜਨ ਨਾਲ ਹਵਾ ਦੀ ਗੁਣਵੱਤਾ ਵਿਗੜਦੀ ਹੈ। ਇਹ ਅਸੰਤੁਲਨ ਕੁਦਰਤੀ ਕਾਰਕਾਂ ਤੋਂ ਵੱਧ ਇਨਸਾਨੀ ਸਰਗਰਮੀਆਂ ਨਾਲ ਹੁੰਦਾ ਹੈ।

ਉਂਝ ਤਾਂ ਪਰਾਲੀ ਨਾ ਸਾੜਨ ਲਈ ਹੋ ਰਹੇ ਯਤਨ ਆਪਣਾ ਰੰਗ ਦਿਖਾ ਰਹੇ ਹਨ ਪਰ ਜਾਗਰੂਕ ਕਿਸਾਨਾਂ ਦਰਮਿਆਨ ਹੁਣ ਵੀ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਪਰਾਲੀ ਸਾੜਨ ਤੋਂ ਤੌਬਾ ਨਹੀਂ ਕਰ ਰਹੇ। ਸੂਬੇ ’ਚ ਤਕਰੀਬਨ 30 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਖੇਤੀ ਤੋਂ ਲਗਭਗ 22 ਲੱਖ ਟਨ ਪਰਾਲੀ ਪੈਦਾ ਹੋ ਰਹੀ ਹੈ। ਕਿਸਾਨ ਝੋਨੇ ਦੀ ਫਸਲ ਨੂੰ ਤਾਂ ਮੁਨਾਫੇ ਲਈ ਕੱਟ ਰਹੇ ਹਨ ਪਰ ਫਸਲ ਦੀ ਰਹਿੰਦ-ਖੂੰਹਦ ਅੱਗ ਦੇ ਹਵਾਲੇ ਕਰ ਰਹੇ ਹਨ।

ਝੋਨੇ ਦੀ ਕੰਬਾਈਨਾਂ ਨਾਲ ਕਟਾਈ ਪਿੱਛੋਂ ਖੇਤਾਂ ’ਚ ਬਚਣ ਵਾਲੀ ਪਰਾਲੀ ਅਤੇ ਨਾੜ ਦੇ ਵੱਡੇ ਹਿੱਸੇ ਨੂੰ ਕਣਕ ਬੀਜਣ ਤੋਂ ਪਹਿਲਾਂ ਖੇਤ ’ਚ ਹੀ ਸਾੜ ਦਿੱਤਾ ਜਾਂਦਾ ਹੈ। ਇਸ ਨਾਲ ਨਾ ਸਿਰਫ ਜ਼ਮੀਨ ਦੀ ਉਪਜਾਊ ਸ਼ਕਤੀ ਸਗੋਂ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ, ਜਿਸ ਦਾ ਖਮਿਆਜ਼ਾ ਇਨਸਾਨਾਂ ਤੋਂ ਇਲਾਵਾ ਬੇਕਸੂਰ ਜੀਵ-ਜੰਤੂ ਵੀ ਭੁਗਤਦੇ ਹਨ।

ਪੰਜਾਬ ’ਚ ਹਰ ਸਾਲ ਸਾੜੀ ਜਾਣ ਵਾਲੀ ਪਰਾਲੀ ਤੋਂ ਤਕਰੀਬਨ 1.50 ਤੋਂ 1.60 ਲੱਖ ਟਨ ਨਾਈਟ੍ਰੋਜਨ ਅਤੇ ਸਲਫਰ ਤੋਂ ਇਲਾਵਾ ਜੈਵਿਕ ਕਾਰਬਨ ਵੀ ਨਸ਼ਟ ਹੋ ਜਾਂਦੀ ਹੈ। ਮਾਹਿਰਾਂ ਅਨੁਸਾਰ ਜੇਕਰ ਇੰਨੀ ਮਾਤਰਾ ’ਚ ਨਾਈਟ੍ਰੋਜਨ ਅਤੇ ਸਲਫਰ ਨੂੰ ਬਾਜ਼ਾਰ ’ਚੋਂ ਖਰੀਦਣਾ ਪਵੇ ਤਾਂ ਇਸ ਲਈ 160 ਤੋਂ 170 ਕਰੋੜ ਰੁਪਏ ਖਰਚ ਕਰਨੇ ਪੈਣਗੇ। ਪੀ. ਏ. ਯੂ. ਦੇ ਵਿਗਿਆਨੀਆਂ ਦੀ ਖੋਜ ਅਨੁਸਾਰ ਇਕ ਏਕੜ ਦੀ ਪਰਾਲੀ ’ਚ ਲਗਭਗ 10-18 ਕਿਲੋ ਨਾਈਟ੍ਰੋਜਨ, 3.2-3.5 ਕਿਲੋ ਫਾਸਫੋਰਸ, 56-60 ਕਿਲੋ ਪੋਟਾਸ਼, 4.5 ਕਿਲੋ ਸਲਫਰ, 1150-1250 ਕਿਲੋ ਜੈਵਿਕ ਕਾਰਬਨ ਅਤੇ ਦੂਜੇ ਸੂਖਮ ਤੱਤ ਹੁੰਦੇ ਹਨ। ਦੂਜੇ ਸ਼ਬਦਾਂ ’ਚ ਕਹੀਏ ਤਾਂ ਇਕ ਟਨ ਪਰਾਲੀ ਸਾੜਨ ਨਾਲ 400 ਕਿਲੋ ਜੈਵਿਕ ਕਾਰਬਨ, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫਾਸਫੋਰਸ, 25 ਕਿਲੋ ਪੋਟਾਸ਼, 1.2 ਕਿਲੋ ਸਲਫਰ ਅਤੇ ਮਿੱਟੀ ਵਿਚਲੇ ਸੂਖਮ ਤੱਤਾਂ ਦਾ ਨੁਕਸਾਨ ਹੁੰਦਾ ਹੈ। ਉੱਥੇ ਹੀ ਇੰਨੇ ਵੱਡੇ ਪੱਧਰ ’ਤੇ ਪਰਾਲੀ ਨੂੰ ਖੇਤਾਂ ’ਚ ਸਾੜੇ ਜਾਣ ਨਾਲ ਕਾਰਬਨ ਡਾਇਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟ੍ਰਿਕ ਆਕਸਾਈਡ ਵਰਗੀਆਂ ਗੈਸਾਂ ਪੈਦਾ ਹੁੰਦੀਆਂ ਹਨ। ਪੀ. ਏ. ਯੂ. ਅਨੁਸਾਰ ਝੋਨੇ ਦੀ ਪਰਾਲੀ ’ਚੋਂ ਨਿਕਲਣ ਵਾਲੀਆਂ ਗੈਸਾਂ ’ਚ 70 ਫੀਸਦੀ ਕਾਰਬਨ ਡਾਇਆਕਸਾਈਡ, 7 ਫੀਸਦੀ ਕਾਰਬਨ ਮੋਨੋਆਕਸਾਈਡ, 0.66 ਫੀਸਦੀ ਮੀਥੇਨ ਤੇ 2.09 ਫੀਸਦੀ ਨਾਈਟ੍ਰਿਕ ਆਕਸਾਈਡ ਵਰਗੀਆਂ ਗੈਸਾਂ ਅਤੇ ਆਰਗੈਨਿਕ ਕੰਪਾਊਂਡ ਹੁੰਦੇ ਹਨ, ਜਿਨ੍ਹਾਂ ਨਾਲ ਇਨਸਾਨਾਂ ਅਤੇ ਪਸ਼ੂਆਂ ਦੀ ਸਿਹਤ ਨੂੰ ਨੁਕਸਾਨ ਹੁੰਦਾ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ’ਚ ਇਸ ਨੂੰ ਲੈ ਕੇ ਕੇਸ ਵੀ ਲੱਗਾ ਹੋਇਆ ਹੈ।

ਸਵਾਲ ਫਿਰ ਉਹੀ ਹੈ ਕਿ ਹੁਣ ਨਹੀਂ ਤਾਂ ਕਦੋਂ ਵਿਚਾਰਾਂਗੇ? ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਕੀ ਦੇ ਰਹੇ ਹਾਂ? ਕਦੀ ਚੇਚਕ, ਹੈਜ਼ਾ, ਪੋਲੀਓ, ਕੋਹੜ ਰੋਗ ਬੇਇਲਾਜ ਸਨ ਪਰ ਹੁਣ ਨਹੀਂ। ਜਿਸ ਤਰ੍ਹਾਂ ਅਸੀਂ ਛੂਤ ਰੋਗਾਂ ਨੂੰ ਮੌਤਾਂ ਦਾ ਸਬੱਬ ਬਣਦੇ ਦੇਖਿਆ ਅਤੇ ਹਾਲ ’ਚ ਕੋਰੋਨਾ ਮਹਾਮਾਰੀ ਵਰਗੀ ਭਿਆਨਕਤਾ ’ਤੇ ਕਾਬੂ ਪਾ ਕੇ ਵੱਡੀ ਸਫਲਤਾ ਪਾਈ, ਤਾਂ ਕੀ ਉਹੋ ਜਿਹਾ ਹੀ ਕੁਝ ਪਰਾਲੀ, ਨਰਵਾਈ ਅਤੇ ਦੂਜੇ ਸੋਮਿਆਂ ਤੋਂ ਫੈਲਦੇ ਜ਼ਹਿਰੀਲੇ ਧੂੰਏਂ ਨੂੰ ਰੋਕਣ ਲਈ ਨਹੀਂ ਕੀਤਾ ਜਾ ਸਕਦਾ?

ਸਵਾਲ ਇਹ ਹੈ ਕਿ ਵਿਕਾਸ ਦੇ ਨਾਂ ’ਤੇ ਕੁਦਰਤ ਨਾਲ ਅਜਿਹੀ ਜ਼ਿਆਦਤੀ ਕਦ ਤਕ ਕਰਦੇ ਰਹਾਂਗੇ? ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਿਆਸੀ ਇੱਛਾ ਅਤੇ ਪ੍ਰਤੀਬੱਧਤਾ ਦੋਵੇਂ ਜ਼ਰੂਰੀ ਹਨ, ਜੋ ਅੱਜ ਕਿਸੇ ਵੀ ਪਾਰਟੀ ਜਾਂ ਸਰਕਾਰ ਕੋਲ ਦਿਖਾਈ ਨਹੀਂ ਦਿੰਦੀ। ਇਸ ਲਈ ਲੱਗਦਾ ਨਹੀਂ ਹੈ ਕਿ ਪੰਚ, ਸਰਪੰਚ ਤੋਂ ਲੈ ਕੇ ਵਿਧਾਇਕ, ਐੱਮ. ਪੀ. ਅਤੇ ਸਾਰੇ ਸੂਬੇ ਮਿਲ ਕੇ ਸਿਆਸਤ ਤੋਂ ਉਪਰ ਆਪਣੀ ਯਕੀਨੀ ਅਤੇ ਇਮਾਨਦਾਰੀ ਵਾਲੀ ਹਿੱਸੇਦਾਰੀ ਨਿਭਾਉਣਗੇ।

ਸੱਚ ਕਿਹਾ ਜਾਵੇ ਤਾਂ ਸੜਦੀ ਪਰਾਲੀ ਵੀ ਸਿਆਸਤ ਦਾ ਸ਼ਿਕਾਰ ਹੈ ਜੋ 2 ਮਹੀਨਿਆਂ ਦੀ ਚੀਕ-ਪੁਕਾਰ ਪਿੱਛੋਂ 10 ਮਹੀਨੇ ਫਾਈਲਾਂ ’ਚ ਬੰਦ ਹੋ ਜਾਂਦੀ ਹੈ। ਹੁਣ ਵਿਚਾਰ ਇਸ ਗੱਲ ’ਤੇ ਹੋਣਾ ਚਾਹੀਦੀ ਹੈ ਕਿ ਉੱਨਤ ਤਕਨੀਕ ਦੀ ਵਰਤੋਂ ਨਾਲ ਪਰਾਲੀ ਦਾ ਨਿਬੇੜਾ ਕਿਵੇਂ ਹੋਵੇ? ਹਾਲ ਹੀ ’ਚ ਚੰਦ ਦੇ ਦੱਖਣੀ ਧਰੁਵ ’ਤੇ ਪਹੁੰਚਣ ਦੀ ਗੱਲ ਹੋਵੇ ਜਾਂ ਇਕੋ ਵੇਲੇ 104 ਉਪਗ੍ਰਹਿ ਛੱਡ ਕੇ ਵਿਸ਼ਵ ਕੀਰਤੀਮਾਨ ਬਣਾਉਣ ਦੀ, ਤਾਂ ਕੀ ਸਾਡੇ ਲਈ ਪਰਾਲੀ ਦਾ ਨਿਬੇੜਾ ਇਨ੍ਹਾਂ ਤੋਂ ਵੀ ਵੱਡੀ ਚੁਣੌਤੀ ਹੈ?

ਪ੍ਰਿੰ. ਡਾ. ਮੋਹਨ ਲਾਲ ਸ਼ਰਮਾ

  • weather
  • stubble
  • smoke
  • politics
  • pollution
  • firecrackers

ਚੀਨੀਆਂ ’ਚ ਕਿਉਂ ਵਧਦਾ ਲਾਟਰੀ ਦਾ ਕ੍ਰੇਜ਼

NEXT STORY

Stories You May Like

  • monsoon impact remains imd issues heavy rain alert
    ਮੌਸਮ ਫਿਰ ਲਏਗਾ ਕਰਵਟ! ਇਨ੍ਹਾਂ ਸੂਬਿਆਂ 'ਚ 2 ਤੋਂ 4 ਫਰਵਰੀ ਤੱਕ ਭਾਰੀ ਬਾਰਿਸ਼ ਦਾ ਅਲਰਟ
  • february 1 to 4 weather heavy rain
    1 ਤੋਂ 4 ਫਰਵਰੀ ਤੱਕ ਤੇਜ਼ ਮੀਂਹ ਹਨੇਰੀ ਦਾ ਅਲਰਟ! ਉੱਤਰੀ ਭਾਰਤ 'ਚ ਫਿਰ ਬਦਲੇਗਾ ਮੌਸਮ ਦਾ ਮਿਜਾਜ਼
  • bcci strict on boycott of pakistan match
    ਪਾਕਿ ਦੇ ਮੈਚ ਦੇ ਬਾਈਕਾਟ 'ਤੇ BCCI ਸਖਤ,  ਰਾਜੀਵ ਸ਼ੁਕਲਾ ਦਾ ਵੱਡਾ ਬਿਆਨ ਆਇਆ ਸਾਹਮਣੇ
  • change in punjab s weather
    ਪੰਜਾਬ ਦੇ ਮੌਸਮ 'ਚ ਬਦਲਾਅ! 13 ਫਰਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਬਾਰਿਸ਼ ਨੂੰ ਲੈ ਕੇ ਦਿੱਤੇ ਇਹ ਸੰਕੇਤ
  • latest on punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ! ਪੜ੍ਹੋ 7 ਤੇ 8 ਤਰੀਖ ਦੀ ਵੱਡੀ ਭਵਿੱਖਬਾਣੀ
  • delhi  rain  weather department
    ਦਿੱਲੀ ਦੇ ਕਈ ਹਿੱਸਿਆਂ 'ਚ ਪਿਆ ਮੀਂਹ, ਮੌਸਮ ਵਿਭਾਗ ਵਲੋਂ ਗੜੇਮਾਰੀ ਦਾ ਅਲਰਟ ਜਾਰੀ
  • delhi weather  rain  strong winds
    ਬਦਲੇਗਾ ਦਿੱਲੀ ਦਾ ਮੌਸਮ! ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ
  • punjab weather alert meteorological department
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਜਲੰਧਰ, ਅੰਮ੍ਰਿਤਸਰ ਸਣੇ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
  • bikram majithia will be given a grand welcome in jalandhar tomorrow
    ਬਿਕਰਮ ਮਜੀਠੀਆ ਦਾ ਭਲਕੇ ਜਲੰਧਰ 'ਚ ਹੋਵੇਗਾ ਭਰਵਾਂ ਸਵਾਗਤ, ਅਕਾਲੀ ਦਲ ਨੇ ਵਰਕਰਾਂ...
  • roshan ayurvedic
    ਸ਼ੂਗਰ ਹੋਵੇ ਜਾਂ ਅੰਦਰੂਨੀ ਕਮਜ਼ੋਰੀ, ਤਾਕਤ ਹੁਣ ਨਹੀਂ ਹੋਵੇਗੀ ਘੱਟ, ਜਾਣੋ ਆਯੁਰਵੇਦ...
  • dharam yudh morcha in punjab
    ਪੰਜਾਬ 'ਚ 22 ਤੇ 24 ਫਰਵਰੀ ਲਈ ਹੋ ਗਿਆ ਵੱਡਾ ਐਲਾਨ! ਸੋਚ ਸਮਝ ਕੇ ਨਿਕਲਿਓ ਘਰੋਂ...
  • partap singh bajwa s sharp verbal attacks on aam aadmi party
    ਪੰਜਾਬ ਨੂੰ ਲੁੱਟਣ ਵਾਲੇ CM ਮਾਨ ਨੂੰ ਸਾਥੀਆਂ ਸਣੇ ਕਟਹਿਰੇ 'ਚ ਕਰਾਂਗੇ ਖੜ੍ਹਾ,...
  • change in punjab s weather
    ਪੰਜਾਬ ਦੇ ਮੌਸਮ 'ਚ ਬਦਲਾਅ! 13 ਫਰਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਬਾਰਿਸ਼...
  • india us trade deal jayen mehta
    ਭਾਰਤ-ਅਮਰੀਕਾ ਟ੍ਰੇਡ ਡੀਲ ਨਾਲ ਕਿਸਾਨਾਂ ਦਾ 1.5 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਣ...
  • sukhpal singh khaira statement on indo us trade deal
    INDO-US ਵਪਾਰਕ ਸਮੌਝਤੇ 'ਤੇ ਖਹਿਰਾ ਨੇ ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ,...
  • partap singh bajwa statement on indo us trade deal
    ਭਾਰਤ-ਅਮਰੀਕਾ ਵਪਾਰਕ ਸਮਝੌਤੇ 'ਤੇ ਬੋਲੇ ਪ੍ਰਤਾਪ ਬਾਜਵਾ, ਕਿਹਾ-ਮੋਦੀ ਸਰਕਾਰ ਨੇ...
Trending
Ek Nazar
a great phone is available at half the price

ਅੱਧੀ ਕੀਮਤ 'ਤੇ ਮਿਲ ਰਿਹੈ ਧਾਕੜ ਫੋਨ, ਇਥੇ ਮਿਲ ਰਹੀ ਸ਼ਾਨਦਾਰ ਡੀਲ

private jet crashed

ਵੱਡੀ ਖ਼ਬਰ ; ਉੱਡਦੇ-ਉੱਡਦੇ ਵਿਗੜ ਗਿਆ Balance ! ਖੇਤਾਂ 'ਚ ਆ ਡਿੱਗਾ ਜਹਾਜ਼

team india s world record

ਪਹਿਲੇ ਮੈਚ 'ਚ ਹੀ ਟੀਮ ਇੰਡੀਆ ਨੇ ਰਚ'ਤਾ ਇਤਿਹਾਸ ! ਕ੍ਰਿਕਟ ਜਗਤ 'ਚ ਅਜਿਹਾ ਕਰਨ...

baba vanga prediction

ਸੱਚ ਹੋ ਗਈ ਬਾਬਾ ਵੇਂਗਾ ਦੀ ਭਵਿੱਖਬਾਣੀ ! ਸੋਨਾ-ਚਾਂਦੀ ਬਾਰੇ ਕਹੀ ਸੀ ਵੱਡੀ ਗੱਲ

pigeon gold chain theft jewelry shop video

ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ,...

heavy rain alert 4 days snowfall

ਅਗਲੇ 4 ਦਿਨ ਬੇਹੱਦ ਅਹਿਮ! ਪਵੇਗਾ ਭਾਰੀ ਮੀਂਹ, IMD ਵਲੋਂ ਬਰਫ਼ਬਾਰੀ ਦਾ ਅਲਰਟ ਜਾਰੀ

car dashboard god idols special attention

ਕਾਰ ਦੇ ਡੈਸ਼ਬੋਰਡ 'ਤੇ ਭੁੱਲ ਕੇ ਵੀ ਨਾ ਰੱਖੋ ਅਜਿਹੀ 'ਮੂਰਤੀ', ਨਹੀਂ ਤਾਂ ਹੋ...

upi new rules 2026

UPI ਦੇ ਨਿਯਮਾਂ 'ਚ ਹੋਇਆ ਵੱਡਾ ਬਦਲਾਅ! GPay-PhonePe ਯੂਜ਼ਰਜ਼ 'ਤੇ ਹੋਵੇਗਾ...

icc warning pakistan

ICC ਦੀ ਸਖ਼ਤੀ ਅੱਗੇ ਝੁਕਿਆ ਪਾਕਿਸਤਾਨ! ਭਾਰਤ ਵਿਰੁੱਧ ਮੈਚ ਨੂੰ ਲੈ ਕੇ ਬਦਲੇ ਤੇਵਰ

dhurandhar tops netflix global chart ranks no 1 in pakistan

ਥਿਏਟਰ ਮਗਰੋਂ ਹੁਣ ਨੈੱਟਫਲਿਕਸ 'ਤੇ ਵੀ ਫਿਲਮ 'ਧੁਰੰਦਰ' ਦਾ ਦਬਦਬਾ ! ਪਾਕਿਸਤਾਨ 'ਚ...

mary kom actor sunil thapa passes away

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; 'Mary Kom' ਫੇਮ ਅਦਾਕਾਰ ਸੁਨੀਲ ਥਾਪਾ ਦੀ...

baraat dancing youth

ਖ਼ੁਸ਼ੀਆਂ ਦੇ ਮਾਹੌਲ 'ਚ ਵਿਛੇ ਸੱਥਰ: ਬਾਰਾਤ 'ਚ ਨੱਚਦੇ ਨੌਜਵਾਨ ਨੂੰ ਦੋਸਤ ਨੇ...

ladli behna not come function names cut

'ਸਮਾਗਮ 'ਚ ਨਾ ਆਏ ਤਾਂ ਨਹੀਂ ਮਿਲਣਗੇ 1500 ਰੁਪਏ', 'ਲਾਡਲੀ ਭੈਣਾਂ' ਨੂੰ...

narendra modi  america  india  trade agreement  make in india

ਅਮਰੀਕਾ ਨਾਲ ਵਪਾਰ ਸਮਝੌਤੇ 'ਤੇ PM ਮੋਦੀ ਦਾ ਪਹਿਲਾ ਬਿਆਨ, Make In India ਬਾਰੇ...

7 players out of the t20 world cup 2026

T20 ਵਰਲਡ ਕੱਪ 'ਚੋਂ ਬਾਹਰ ਹੋਏ 7 ਧਾਕੜ ਖਿਡਾਰੀ, ਸੱਟਾਂ ਨੇ ਤੋੜੇ ਕਈਆਂ ਦੇ ਸੁਪਨੇ

major changes in the indian team for the t20 world cup

T20 ਵਿਸ਼ਵ ਕੱਪ ਲਈ ਭਾਰਤੀ ਟੀਮ 'ਚ ਵੱਡਾ ਫੇਰਬਦਲ, ਇਕ ਹੋਰ ਧਾਕੜ ਖਿਡਾਰੀ ਦੀ ਹੋਈ...

heavy rain alert

7, 8, 9 ਫਰਵਰੀ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ...

the laddus offered as prasad at tirupati

ਬਾਥਰੂਮ ਕਲੀਨਰ ਕੈਮੀਕਲ ਨਾਲ ਬਣੇ ਸਨ ਤਿਰੂਪਤੀ ਪ੍ਰਸਾਦ ਦੇ ਲੱਡੂ, CM ਨਾਇਡੂ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • showing dreams and not providing the means to fulfill them is a crime
      ਸੁਪਨੇ ਦਿਖਾਉਣਾ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਸਾਧਨ ਮੁਹੱਈਆ ਨਾ ਕਰਨਾ ਅਪਰਾਧ
    • potholes on the roads causing large number of deaths
      ‘ਸੜਕਾਂ ’ਤੇ ਟੋਏ’ ਵੱਡੀ ਗਿਣਤੀ ’ਚ ਹੋ ਰਹੀਆਂ ਮੌਤਾਂ!
    • sikh voters to decide whether or not to vote in the assembly
      ਪੰਥਕ ਵੋਟਰਾਂ ਲਈ ਤੈਅ ਕਰਨਾ ਮੁਸ਼ਕਲ ਕਿ ਅਸੈਂਬਲੀ ਚੋਣਾਂ ’ਚ ਵੋਟ ਦੇਣ ਜਾਂ ਨਾ
    • free trade with europe will not be easy
      ਯੂਰਪ ਨਾਲ ਮੁਕਤ ਵਪਾਰ ਆਸਾਨ ਨਹੀਂ ਹੋਵੇਗਾ
    • a budget that responds to challenges
      ਚੁਣੌਤੀਆਂ ਦਾ ਜਵਾਬ ਦੇਣ ਵਾਲਾ ਬਜਟ
    • the story of a wrong plane journey
      ਇਕ ‘ਗਲਤ’ ਹਵਾਈ ਯਾਤਰਾ ਦੀ ਕਹਾਣੀ
    • pakistan continues to spread violence in jammu and kashmir
      ਪਾਕਿ ਵਲੋਂ ਜੰਮੂ-ਕਸ਼ਮੀਰ ’ਚ ਹਿੰਸਾ ਅਤੇ ਪੰਜਾਬ ’ਚ ਨਸ਼ੇ ਭੇਜਣਾ ਜਾਰੀ
    • developed india
      ਪ੍ਰੀਖਿਆ 'ਤੇ ਚਰਚਾ : ਭਵਿੱਖ ਦੇ ਭਾਰਤ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ
    • india is a family
      ਭਾਰਤ ਪਰਿਵਾਰ ਹੈ : ਭਵਿੱਖ ਬਹੁਤ ਉੱਜਵਲ
    • epstein case the crumbling illusion of western morality
      ਐਪਸਟੀਨ ਕਾਂਡ : ਪੱਛਮੀ ਨੈਤਿਕਤਾ ਦਾ ਟੁੱਟਦਾ ਭੁਲੇਖਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +