ਪਿਛਲੇ ਦਿਨੀਂ ਇਕ ਖਬਰ ਨੇ ਬਹੁਤ ਚੰਗਾ ਮਹਿਸੂਸ ਕਰਵਾਇਆ। ਖਬਰ ਇੰਝ ਸੀ ਕਿ ਤਾਮਿਲਨਾਡੂ ਵਿਚ ਅਮੁਥਾਵੱਲੀ ਨਾਂ ਦੀ ਇਕ ਮਹਿਲਾ ਰਹਿੰਦੀ ਹੈ। ਉਨ੍ਹਾਂ ਦੀ ਉਮਰ 49 ਸਾਲ ਹੈ। ਉਨ੍ਹਾਂ ਦੀ 18 ਸਾਲ ਦੀ ਧੀ ਡਾਕਟਰ ਬਣਨਾ ਚਾਹੁੰਦੀ ਸੀ। ਇਸ ਲਈ ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੀ ਹੈ। ਅਮੁਥਾ ਧੀ ਨੂੰ ਪੜ੍ਹਦੇ ਦੇਖਦੀ, ਉਹ ਉਸ ਦੀਆਂ ਕਿਤਾਬਾਂ ਉਠਾ ਕੇ ਪੜ੍ਹਦੀ ਰਹੀ। ਧੀ ਦੇ ਨਾਲ-ਨਾਲ ਉਸ ਦੇ ਮਨ ਵਿਚ ਇੱਛਾ ਜਾਗਦੀ ਇਸ ਲਈ ਉਨ੍ਹਾਂ ਨੇ ਵੀ ਇਕ ਫੈਸਲਾ ਲਿਆ। ਧੀ ਨਾਲ ਉਸ ਨੇ ਵੀ ਨੀਟ ਦਾ ਇਮਤਿਹਾਨ ਦਿੱਤਾ ਅਤੇ ਨਤੀਜਾ ਇਹ ਹੋਇਆ ਕਿ ਧੀ ਦੇ ਨਾਲ-ਨਾਲ ਅਮੁਥਾਵੱਲੀ ਨੇ ਵੀ ਨੀਟ ਦੀ ਪ੍ਰੀਖਿਆ ਵਿਚ ਸਫਲਤਾ ਪ੍ਰਾਪਤ ਕਰ ਲਈ। ਹੁਣ ਮਾਂ-ਧੀ ਦੋਵੇਂ ਪੜ੍ਹਾਈ ਨਾਲ-ਨਾਲ ਕਰਨਗੀਆਂ ਅਤੇ ਨਾਲ-ਨਾਲ ਹੀ ਡਾਕਟਰ ਬਣਨਗੀਆਂ।
ਇਹ ਇਕ ਮਿਸਾਲ ਹੈ ਕਿ ਜੇਕਰ ਕੋਈ ਕੁਝ ਕਰਨਾ ਚਾਹੇ ਤਾਂ ਕਦੇ ਵੀ ਕਰ ਸਕਦਾ ਹੈ। ਉਮਰ ਉਸ ’ਚ ਕੋਈ ਅੜਿੱਕਾ ਨਹੀਂ ਹੁੰਦੀ। ਬਸ ਖੁਦ ਵਿਚ ਹਿੰਮਤ ਅਤੇ ਆਤਮਵਿਸ਼ਵਾਸ ਲਿਆਉਣ ਦੀ ਲੋੜ ਹੁੰਦੀ ਹੈ। ਜਦੋਂ ਤੋਂ ਇਹ ਖਬਰ ਪੜ੍ਹੀ ਹੈ ਉਦੋਂ ਤੋਂ ਨਾ ਜਾਣੇ ਅਜਿਹੀਆਂ ਕਿੰਨੀਆਂ ਕਹਾਣੀਆਂ ਦਿਮਾਗ ’ਚ ਆਉਣ ਲੱਗੀਆਂ। ਜਿਥੇ ਔਰਤਾਂ ਨੇ ਵੱਡੀ ਉਮਰ ਵਿਚ ਆਪਣੇ ਮਨ ਦੀ ਕਰਨ ਦੀ ਸੋਚੀ ਅਤੇ ਉਹ ਕਾਮਯਾਬ ਰਹੀਆਂ।
ਇਕ ਬਿਲਕੁਲ ਆਪਣੇ ਆਲੇ-ਦੁਆਲੇ ਦੀ ਘਟਨਾ ਦੱਸਦੀ ਹਾਂ। ਇਹ ਸਾਲ 1977 ਦੀ ਗੱਲ ਹੈ। ਦਿੱਲੀ ਦੇ ਤ੍ਰਿਵੇਣੀ ਕਲਾ ਸੰਗਮ ਦੇ ਸਾਹਮਣੇ ਖੜ੍ਹੀ ਹੋਈ ਸੀ। ਉਥੇ ਇਕ ਨਾਟਕ ਦੇਖਣ ਆਈ ਸੀ। ਹੁਣ ਨਾਟਕ ਦਾ ਨਾਂ ਯਾਦ ਨਹੀਂ ਪਰ ਕੁਝ ਘਟਨਾਵਾਂ ਜਿਵੇਂ ਦੀਆਂ ਤਿਵੇਂ ਯਾਦ ਹਨ। ਹੁਣ ਨਾਟਕ ਸ਼ੁਰੂ ਨਹੀਂ ਹੋਇਆ ਸੀ। ਬਾਹਰ ਹੀ ਖੜ੍ਹੇ ਸਾਂ। ਬਹੁਤ ਸਾਰੇ ਜਾਣੂ ਆ ਰਹੇ ਸਨ। ਅਸੀਂ ਸਾਰੇ ਆਪਸ ਵਿਚ ਗੱਲਬਾਤ ਕਰ ਰਹੇ ਸਾਂ। ਤਰ੍ਹਾਂ-ਤਰ੍ਹਾਂ ਦੇ ਬਿਜ਼ਨੈੱਸ ਨਾਲ ਜੁੜੇ ਲੋਕ ਸਨ ਜਿਵੇਂ ਕਿ ਪੱਤਰਕਾਰ, ਅਧਿਆਪਕ, ਬੈਂਕ ਆਦਿ-ਆਦਿ ਪਰ ਸਾਰਿਆਂ ਦੀ ਰੁਚੀ ਸਮਾਨ ਰੂਪ ਨਾਲ ਨਾਟਕ ਦੇਖਣ ਵਿਚ ਸੀ।
ਉਦੋਂ ਸਾਹਮਣੇ ਤੋਂ ਇਕ ਔਰਤ ਆਉਂਦੀ ਦਿਸੀ। ਉਨ੍ਹਾਂ ਨਾਲ ਇਕ ਬਹੁਤ ਬਜ਼ੁਰਗ ਔਰਤ ਵੀ ਸੀ ਜਿਸ ਦਾ ਉਹ ਹੱਥ ਫੜੇ ਸਨ। ਬਜ਼ੁਰਗ ਔਰਤ ਹੌਲੀ-ਹੌਲੀ ਚੱਲ ਪਾ ਰਹੀ ਸੀ। ਚਲਦੇ-ਚਲਦੇ ਰੁਕਦੀ, ਫਿਰ ਚਲਦੀ। ਕੋਲ ਆ ਕੇ ਉਹ ਅੌਰਤ ਰੁਕੀ ਤਾਂ ਪਤੀ ਨੇ ਜਾਣ-ਪਛਾਣ ਕਰਵਾਈ ਕਿ ਉਹ ਉਨ੍ਹਾਂ ਨਾਲ ਹੀ ਕਾਲਜ ਵਿਚ ਪੜ੍ਹਦੀ ਸੀ। ਉਸ ਨਾਲ ਬਜ਼ੁਰਗ ਅੌਰਤ ਉਸ ਦੀ ਮਾਂ ਸੀ। ਪਤਾ ਲੱਗਾ ਕਿ ਬਜ਼ੁਰਗ ਔਰਤ ਆਪਣੀ ਬੇਟੀ ਨਾਲ ਰਹਿੰਦੀ ਹੈ। ਪਤੀ ਗੁਜ਼ਰ ਗਏ ਹਨ ਅਤੇ ਬੇਟਾ ਪੁੱਛਦਾ ਨਹੀਂ। ਮਾਂ ਦੀ ਪ੍ਰੇਸ਼ਾਨੀ ਦੇਖ ਕੇ ਧੀ ਉਨ੍ਹਾਂ ਨੂੰ ਨਾਲ ਲੈ ਆਈ।
ੁਪਰ ਬੇਟੀ ਦੀ ਸਮੱਸਿਆ ਇਹ ਹੈ ਕਿ ਜਦੋਂ ਉਹ ਕੰਮ ’ਤੇ ਚਲੀ ਜਾਂਦੀ ਹੈ ਤਾਂ ਔਰਤ ਇਕੱਲੀ ਰਹਿ ਜਾਂਦੀ ਹੈ। ਘਰੇਲੂ ਮੇਡ ਵੀ ਕੰਮ ਨਿਪਟਾ ਕੇ ਚਲੀ ਜਾਂਦੀ ਹੈ। ਜਦੋਂ ਤਕ ਧੀ ਆਉਂਦੀ ਹੈ ਉਹ ਇਕੱਲੀ ਹੀ ਰਹਿੰਦੀ ਹੈ। ਕਿੰਨਾ ਟੀ.ਵੀ. ਦੇਖੇ, ਕਿੰਨਾ ਸੌਵੇਂ ਕਿਉਂਕਿ ਬੇਟੀ ਨੇ ਵਿਆਹ ਨਹੀਂ ਕੀਤਾ। ਮਨ ਹੈ ਕਿ ਲੱਗਦਾ ਨਹੀਂ। ਸਮਝ ’ਚ ਨਹੀਂ ਆਉਂਦਾ ਕਿ ਕੀ ਕਰੇ।
ਇਕ ਦਿਨ ਬਜ਼ੁਰਗ ਅੌਰਤ ਬਾਲਕਾਨੀ ’ਚ ਖੜ੍ਹੀ ਸੀ ਤਾਂ ਉਥੋਂ ਉਨ੍ਹਾਂ ਨੇ ਕਈ ਲੜਕੀਆਂ ਨੂੰ ਲੰਘਦੇ ਦੇਖਿਆ। ਉਹ ਸਾਰੇ ਪ੍ਰੀਖਿਆ ਦੇਣ ਜਾ ਰਹੀ ਸਨ। ਜਦੋਂ ਬਜ਼ੁਰਗ ਦੀ ਕਾਲਜ ਵਿਚ ਪੜ੍ਹਨ ਵਾਲੀ ਬੇਟੀ ਘਰ ਪਰਤੀ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਵੀ ਅੱਗੇ ਪੜ੍ਹਨਾ ਚਾਹੁੰਦੀ ਹੈ। ਬੇਟੀ ਨੂੰ ਹੈਰਾਨੀ ਹੋਈ। ਹੁਣ ਇਸ ਉਮਰ ’ਚ ਕਿਵੇਂ ਪੜ੍ਹੇਗੀ? ਕੀ ਕਾਲਜ ’ਚ ਦਾਖਲਾ ਲਵੇਗੀ? ਬਜ਼ੁਰਗ ਔਰਤ ਨੇ ਕਿਹਾ ਕਿ ਨਹੀਂ ਉਹ ਪ੍ਰਾਈਵੇਟ ਹੀ ਪੜ੍ਹੇਗੀ। ਕੀ ਪੜ੍ਹੇਗੀ? ਪੁੱਛਣ ’ਤੇ ਕਿਹਾ ਕਿ ਉਹ ਅੰਗਰੇਜ਼ੀ ਵਿਚ ਐੱਮ. ਏ. ਕਰੇਗੀ। ਬੀ. ਏ. ਤਾਂ ਪਹਿਲਾਂ ਤੋਂ ਹੀ ਹੈ। ਪੜ੍ਹੇਗੀ ਤਾਂ ਮਨ ਵੀ ਲੱਗੇਗਾ। ਇਹ ਵੀ ਮਹਿਸੂਸ ਨਹੀਂ ਹੋਵੇਗਾ ਕਿ ਘਰ ਵਿਚ ਇਕੱਲੀ ਰਹਿ ਕੇ ਸਮੇਂ ਕਿਵੇਂ ਕੱਟੇ।
ਧੀ ਨੇ ਉਸ ਦੀ ਗੱਲ ਨੂੰ ਸਮਝਿਆ ਪਰ ਬਹੁਤ ਸਾਰੇ ਜਾਣਕਾਰਾਂ ਨੇ ਨਹੀਂ ਸਮਝਿਆ। ਕਈਆਂ ਨੇ ਸੁਣਿਆ ਤਾਂ ਮਜ਼ਾਕ ਉਡਾਇਆ। ਓਏ ਇਸ ਉਮਰ ਵਿਚ ਪੜ੍ਹ ਕੇ ਅੰਮਾ ਕੀ ਕਰੇਗੀ। ਕੁਝ ਤੀਰਥ ਕਰਵਾਓ ਪਰ ਧੀ ਨੇ ਆਪਣੀ ਮਾਂ ਦੇ ਮਨ ਦੀ ਕਰਨੀ ਸੀ। ਉਸ ਨੇ ਸੈਸ਼ਨ ਸ਼ੁਰੂ ਹੋਣ ’ਤੇ ਪੱਤਰ ਵਿਵਹਾਰ ਸਿਲੇਬਸ ਵਿਚ ਆਪਣੀ ਮਾਂ ਦਾ ਦਾਖਲਾ ਕਰਵਾਇਆ।
ਜ਼ਰੂਰੀ ਕਿਤਾਬਾਂ ਲਿਆ ਕੇ ਦਿੱਤੀਆਂ। ਜਦੋਂ ਪੱਤਰ ਵਿਹਾਰ ਦੀਆਂ ਕਲਾਸਾਂ ਹੁੰਦੀਆਂ ਤਾਂ ਧੀ ਮਾਂ ਨੂੰ ਡਰਾਈਵ ਕਰ ਕੇ ਲੈ ਜਾਂਦੀ। ਕਲਾਸ ਖਤਮ ਹੋਣ ਤਕ ਮਾਂ ਦੀ ਉਡੀਕ ਕਰਦੀ। ਮਾਂ ਨੂੰ ਪੜ੍ਹਨ ’ਚ ਜੇਕਰ ਕਿਸੇ ਤਰ੍ਹਾਂ ਦੀ ਮੁਸ਼ਕਿਲ ਆ ਰਹੀ ਹੈ ਤਾਂ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ।
ਮਾਂ ਪਾਠ ਅਤੇ ਸਵਾਲ ਯਾਦ ਕਰ ਕੇ ਧੀ ਨੂੰ ਸੁਣਾਉਂਦੀ। ਧੀ ਸਮੇਂ-ਸਮੇਂ ’ਤੇ ਟੈਸਟ ਵੀ ਲੈਂਦੀ। ਇਸ ਤਰ੍ਹਾਂ ਹੌਲੀ-ਹੌਲੀ ਪ੍ਰੀਖਿਆ ਦਾ ਸਮਾਂ ਆ ਗਿਆ। ਧੀ ਨੇ ਛੁੱਟੀ ਲੈ ਲਈ। ਉਹ ਮਾਂ ਨੂੰ ਪ੍ਰੀਖਿਆ ਦਿਵਾਉਣ ਲੈ ਜਾਂਦੀ, ਵਾਪਸ ਲਿਆਉਂਦੀ। ਉਸ ਦੇ ਸੌਣ-ਜਾਗਣ ਦੇ ਸਮੇਂ ਦਾ ਹਿਸਾਬ ਰੱਖਦੀ। ਪ੍ਰੀਖਿਆ ਤੋਂ ਬਾਅਦ ਜਦੋਂ ਨਤੀਜਾ ਆਇਆ ਤਾਂ ਬਜ਼ੁਰਗ ਔਰਤ ਨੂੰ ਪਾਸ ਹੋਣ ਦੀ ਪੂਰੀ ਉਮੀਦ ਸੀ ਪਰ ਉਹ ਪਾਸ ਨਹੀਂ ਹੋ ਸਕੀ।
ਧੀ ਨੂੰ ਲੱਗਾ ਕਿ ਹੁਣ ਉਹ ਨਿਰਾਸ਼ ਹੋ ਗਈ ਹੋਵੇਗੀ ਕਿ ਇੰਨੀ ਮਿਹਨਤ ਕੀਤੀ ਫਿਰ ਵੀ ਸਫਲਤਾ ਨਹੀਂ ਮਿਲੀ ਪਰ ਬਜ਼ੁਰਗ ਨੇ ਕਿਹਾ ਕਿ ਉਹ ਫਿਰ ਤੋਂ ਪ੍ਰੀਖਿਆ ਦੇਵੇਗੀ। ਜਵਾਬ ਯਾਦ ਕਰ ਕੇ ਲਿੱਖਣ ਦੀ ਪ੍ਰੈਕਟਿਸ ਵੀ ਕਰੇਗੀ ਕਿਉਂਕਿ ਵੱਧ ਉਮਰ ਹੋਣ ਕਾਰਨ ਜਲਦੀ-ਜਲਦੀ ਲਿੱਖਣ ਵਿਚ ਮੁਸ਼ਕਿਲ ਹੁੰਦੀ ਹੈ ਅਤੇ ਪੇਪਰ ਪੂਰਾ ਨਹੀਂ ਹੋ ਸਕਿਆ।
ਧੀ ਨੇ ਥੋੜ੍ਹਾ ਵਿਰੋਧ ਕੀਤਾ ਫਿਰ ਮੰਨ ਗਈ। ਬਜ਼ੁਰਗ ਮਹਿਲਾ ਨੇ ਉਹੋ ਜਿਹਾ ਹੀ ਕੀਤਾ ਜਿਹੋ ਜਿਹਾ ਕਿਹਾ ਸੀ ਅਤੇ ਬਸ ਕਮਾਲ ਹੋ ਗਿਆ। ਇਸ ਵਾਰ ਉਹ ਐੱਮ. ਏ. ਪਹਿਲੇ ਸਾਲ ਦੀ ਪ੍ਰੀਖਿਆ ’ਚ ਬਹੁਤ ਚੰਗੇ ਨੰਬਰਾਂ ਨਾਲ ਪਾਸ ਹੋਈ। ਇਸ ਤਰ੍ਹਾਂ ਉਨ੍ਹਾਂ ਨੇ ਐੱਮ. ਏ. ਦੂਜੇ ਸਾਲ ਦੀ ਪ੍ਰੀਖਿਆ ਵੀ ਪਾਸ ਕੀਤੀ। ਉਦੋਂ ਉਨ੍ਹਾਂ ਦੀ ਉਮਰ ਸੀ 80 ਸਾਲ।
ਤਾਮਿਲਨਾ਼ਡੂ ਦੀ ਅਮੁਥਾਵੱਲੀ ਦੀ ਸਫਲਤਾ ਦੀ ਕਹਾਣੀ ਜਦੋਂ ਤੋਂ ਪੜ੍ਹੀ, ਇਹੀ ਬਜ਼ੁਰਗ ਮਹਿਲਾ ਯਾਦ ਆਉਂਦੀ ਰਹੀ। ਵਾਰ-ਵਾਰ ਉਸ ਦੀ ਤਸਵੀਰ ਿਦਮਾਗ ’ਚ ਆਉਂਦੀ ਰਹੀ। ਉਮਰ ਸਾਡੀ ਰਾਹ ਵਿਚ ਕੋਈ ਅੜਿੱਕਾ ਨਹੀਂ, ਬਸ ਅਸੀਂ ਹੀ ਮਨ ਲੈਂਦੇ ਹਾਂ ਕਿ ਅਜਿਹਾ ਹੋ ਰਿਹਾ ਹੈ।
-ਸ਼ਮਾ ਸ਼ਰਮਾ
ਕੀ ਹੁਣ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦਾ ਅੰਤ ਆ ਗਿਆ ਹੈ
NEXT STORY