Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 07, 2026

    3:57:57 PM

  • harsimrat badal attacks aap government at bhucho rally

    ‘ਪੰਜਾਬ 'ਚ ਗੈਂਗਸਟਰ ਰਾਜ’, ਭੁੱਚੋ ਰੈਲੀ ‘ਚ...

  • shiromani akali dal candidate announced bhucho assembly constituency

    ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਨੇ ਹਲਕਾ ਭੁੱਚੋ...

  • stray dogs  attack on girl

    ਪੰਜਾਬ 'ਚ ਦਿਲ ਕੰਬਾਊ ਘਟਨਾ, ਨਿੱਕੀ ਜਿਹੀ ਬਾਲੜੀ...

  • lpg gas cylinder booking rules changed

    ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅੰਤਰਿਮ ਸਰਕਾਰ ਕੋਲੋਂ ਬੰਗਲਾਦੇਸ਼ ਨਹੀਂ ਸੰਭਲ ਰਿਹਾ

BLOG News Punjabi(ਬਲਾਗ)

ਅੰਤਰਿਮ ਸਰਕਾਰ ਕੋਲੋਂ ਬੰਗਲਾਦੇਸ਼ ਨਹੀਂ ਸੰਭਲ ਰਿਹਾ

  • Edited By Tanu,
  • Updated: 27 Dec, 2024 03:47 PM
Blog
bangladesh is not coping with the interim government
  • Share
    • Facebook
    • Tumblr
    • Linkedin
    • Twitter
  • Comment

ਬੰਗਲਾਦੇਸ਼ ਦੀ ਮੌਜੂਦਾ ਅੰਤਰਿਮ ਯੂਨੁਸ ਸਰਕਾਰ ਨੇ ਮੰਨਿਆ ਹੈ ਕਿ ਸ਼ੇਖ ਹਸੀਨਾ ਸਰਕਾਰ ਦੇ ਜਾਣ ਤੋਂ ਬਾਅਦ ਘੱਟਗਿਣਤੀਆਂ ਖਾਸ ਕਰਕੇ ਹਿੰਦੂਆਂ ’ਤੇ ਹਮਲਿਆਂ ਦੀਆਂ ਘਟਨਾਵਾਂ ਵਾਪਰੀਆਂ ਹਨ ਪਰ ਇਸ ਵਿਚ ਵੀ ਉਨ੍ਹਾਂ ਨੇ ਮੋਟੇ ਤੌਰ ’ਤੇ ਉਨ੍ਹਾਂ ਘਟਨਾਵਾਂ ਨੂੰ ਸਵੀਕਾਰ ਕੀਤਾ ਹੈ ਜੋ ਬਾਕੀ ਅੰਤਰਰਾਸ਼ਟਰੀ ਭਾਈਚਾਰੇ ਦੀਆਂ ਨਜ਼ਰਾਂ ਵਿਚ ਹਨ। ਦੱਸਿਆ ਜਾਂਦਾ ਹੈ ਕਿ ਅਜਿਹੀਆਂ 88 ਘਟਨਾਵਾਂ ਵਿਚ 70 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਵ ਕਿ ਬਹੁਤ ਘੱਟ ਘਟਨਾਵਾਂ ਵਾਪਰੀਆਂ ਹਨ ਅਤੇ ਪੁਲਸ ਪ੍ਰਸ਼ਾਸਨ ਨੇ ਇਨ੍ਹਾਂ ਵਿਚ ਕਾਰਵਾਈ ਕੀਤੀ ਹੈ।

ਹਾਲਾਂਕਿ ਭਾਰਤ ਵੱਲੋਂ ਇਹ ਮੁੱਦਾ ਉਠਾਉਣ ਦੇ ਬਾਵਜੂਦ ਹਿੰਦੂ ਮੰਦਰਾਂ ’ਤੇ ਹਮਲਿਆਂ ਅਤੇ ਹਿੰਦੂਆਂ ਵਿਰੁੱਧ ਹਿੰਸਾ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਹਾਲ ਹੀ ਵਿਚ ਮੈਮਨ ਸਿੰਘ ਅਤੇ ਦਿਨਾਜਪੁਰ ਜ਼ਿਲ੍ਹਿਆਂ ਵਿਚ ਅੱਠ ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨ-ਤੋੜ ਕੀਤੀ ਗਈ ਸੀ ਅਤੇ ਪੁਲਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹਿੰਦੂਆਂ ਦੇ ਸ਼ਮਸ਼ਾਨਘਾਟ ਵੀ ਸੁਰੱਖਿਅਤ ਨਹੀਂ ਹਨ। ਨਾਟੋਰ ਦੇ ਕਾਸਿਮਪੁਰ ਸੈਂਟਰਲ ਸ਼ਮਸ਼ਾਨਘਾਟ ਦੇ ਮੰਦਰ ਦੇ ਪੁਜਾਰੀ ਦਾ ਕਤਲ ਹੋਣ ਦੀ ਵੀ ਖ਼ਬਰ ਹੈ। ਪੁਜਾਰੀ ਦੇ ਕਤਲ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਪੁਲਸ ਇਸ ਨੂੰ ਲੁੱਟ ਦੀ ਵਾਰਦਾਤ ਦੱਸ ਰਹੀ ਹੈ।

ਅੰਤਰਿਮ ਸਰਕਾਰ ਕੋਲੋਂ ਬੰਗਲਾਦੇਸ਼ ਨਹੀਂ ਸੰਭਲ ਰਿਹਾ ਹੈ ਜਾਂ ਉਹ ਹਿੰਦੂਆਂ ’ਤੇ ਹਮਲੇ ਨੂੰ ਰੋਕਣਾ ਨਹੀਂ ਚਾਹੁੰਦੀ ਕਿਉਂਕਿ ਜਿਸ ਤਰ੍ਹਾਂ ਘੱਟਗਿਣਤੀਆਂ ਖਾਸ ਕਰ ਕੇ ਹਿੰਦੂਆਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਇਸਲਾਮਿਕ ਕੱਟੜਪੰਥੀਆਂ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸ ਦਾ ਕੀ ਸਿੱਟਾ ਨਿਕਲ ਸਕਦਾ ਹੈ। ਬੰਗਲਾਦੇਸ਼ ਦਾ ਲਗਾਤਾਰ ਸਟੈਂਡ ਹੈ ਕਿ ਭਾਰਤ ਚੀਜ਼ਾਂ ਨੂੰ ਵਧਾ-ਚੜ੍ਹਾ ਕੇ ਦੱਸ ਰਿਹਾ ਹੈ। ਭਾਰਤ ਨੂੰ ਭੜਕਾਉਣ ਦੇ ਬੇਬੁਨਿਆਦ ਦੋਸ਼ ਤੱਕ ਵੀ ਯੂਨੁਸ ਸਰਕਾਰ ਲਾ ਰਹੀ ਹੈ।

ਸੇਵਾਮੁਕਤ ਜੱਜ ਮੈਨੁਲ ਇਸਲਾਮ ਚੌਧਰੀ ਦੀ ਪ੍ਰਧਾਨਗੀ ਹੇਠ ਅੰਤਰਿਮ ਸਰਕਾਰ ਵੱਲੋਂ ਗਠਿਤ 5 ਮੈਂਬਰੀ ਜਾਂਚ ਕਮਿਸ਼ਨ ਨੇ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨੁਸ ਨੂੰ ਆਪਣੀ ਰਿਪੋਰਟ ਸੌਂਪੀ ਜਿਸ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸ਼ਾਸਨਕਾਲ ਦੌਰਾਨ ਲੋਕਾਂ ਨੂੰ ਜਬਰੀ ਲਾਪਤਾ ਕਰਨ ਦੀਆਂ ਘਟਨਾਵਾਂ ਵਿਚ ਭਾਰਤ ਸ਼ਾਮਲ ਸੀ। ਵਿਰੋਧੀ ਸ਼ੇਖ ਹਸੀਨਾ ’ਤੇ ਲੋਕਾਂ ਨੂੰ ਗਾਇਬ ਕਰਨ ਦਾ ਦੋਸ਼ ਲਾਉਂਦੇ ਰਹੇ ਹਨ ਅਤੇ ਕਮਿਸ਼ਨ ਨੇ ਆਪਣੀ ਰਿਪੋਰਟ =ਅਨਫੋਲਡਿੰਗ ਦਿ ਟਰੁੱਥ’ ਵਿਚ ਇਨ੍ਹਾਂ ਦੀ ਗਿਣਤੀ 3000 ਦੇ ਕਰੀਬ ਦੱਸੀ ਹੈ। ਇੱਥੋਂ ਤੱਕ ਕਿਹਾ ਗਿਆ ਹੈ ਕਿ ਬੰਗਲਾਦੇਸ਼ ਦੇ ਕੁਝ ਕੈਦੀ ਅਜੇ ਵੀ ਭਾਰਤੀ ਜੇਲ੍ਹਾਂ ਵਿਚ ਹੋ ਸਕਦੇ ਹਨ।

ਜ਼ਰਾ ਸੋਚੋ, ਅਸੀਂ ਪਾਕਿਸਤਾਨ ਵਿਚ ਭਾਰਤੀਆਂ ਦੇ ਜੇਲ੍ਹਾਂ ਵਿਚ ਬੰਦ ਹੋਣ ਦੀ ਗੱਲ ਕਰਦੇ ਰਹੇ ਹਾਂ ਅਤੇ ਹੁਣ ਬੰਗਲਾਦੇਸ਼ ਦੋਸ਼ ਲਾ ਰਿਹਾ ਹੈ ਕਿ ਭਾਰਤ ਨੇ ਸ਼ੇਖ ਹਸੀਨਾ ਦੇ ਨਾਲ ਲੋਕਾਂ ਨੂੰ ਗਾਇਬ ਕਰਨ ਅਤੇ ਜੇਲ੍ਹ ਵਿਚ ਰੱਖਣ ਦਾ ਗੁਨਾਹ ਕੀਤਾ ਹੈ। ਭਾਰਤ ਸਰਕਾਰ ਹਿੰਦੂਆਂ, ਸਿੱਖਾਂ, ਜੈਨੀਆਂ, ਬੋਧੀਆਂ ਦੀ ਸੁਰੱਖਿਆ ਲਈ ਜਿੰਨੀ ਮਰਜ਼ੀ ਆਵਾਜ਼ ਬੁਲੰਦ ਕਰੇ ਜਾਂ ਸੰਜਮ ਦਿਖਾਵੇ, ਬੰਗਲਾਦੇਸ਼ ਦਾ ਮੌਜੂਦਾ ਸ਼ਾਸਕ ਹਰ ਪੱਧਰ ’ਤੇ ਭਾਰਤ ਨੂੰ ਦੋਸ਼ੀ ਠਹਿਰਾਉਣ ਅਤੇ ਭੜਕਾਉਣ ਦੀ ਕੋਸ਼ਿਸ਼ ਜਾਰੀ ਰੱਖਣ ਵਾਲਾ ਹੈ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ ਬੰਗਲਾਦੇਸ਼ ਦਾ ਦੌਰਾ ਕੀਤਾ ਸੀ।

ਉਨ੍ਹਾਂ ਸਾਰਾ ਮਾਮਲਾ ਸੰਸਦ ਦੀ ਸਥਾਈ ਕਮੇਟੀ ਅੱਗੇ ਪੇਸ਼ ਕੀਤਾ। ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਜਿਵੇਂ ਕਿ ਸਥਾਈ ਕਮੇਟੀ ਦੇ ਚੇਅਰਮੈਨ ਅਤੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ, ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਆਪਣੇ ਦੇਸ਼ ਵਿਚ ਹਿੰਦੂਆਂ ਵਿਰੁੱਧ ਹਿੰਸਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਭਾਰਤ ਇਕ ਗੰਭੀਰ ਅਤੇ ਪਰਿਪੱਕ ਦੇਸ਼ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਇਸ ਗੱਲ ਤੋਂ ਜਾਣੂ ਹੈ ਕਿ ਕਿਸੇ ਵੀ ਹਮਲਾਵਰ ਜਵਾਬ ਅਤੇ ਬਿਆਨ ਦਾ ਉਥੋਂ ਦੇ ਹਿੰਦੂਆਂ ’ਤੇ ਕੀ ਅਸਰ ਪਵੇਗਾ, ਇਸ ਲਈ ਬਹੁਤ ਹੀ ਸੰਜਮ ਵਾਲੀ ਪਹੁੰਚ ਅਪਣਾਈ ਜਾ ਰਹੀ ਹੈ। ਵਿਕਰਮ ਮਿਸ਼ਰੀ ਨੇ ਬੰਗਲਾਦੇਸ਼ ਦੇ ਦੌਰੇ ਦੌਰਾਨ ਮੁਹੰਮਦ ਯੂਨੁਸ ਦੇ ਵਿਦੇਸ਼ ਸਲਾਹਕਾਰ ਮੁਹੰਮਦ ਤੌਹੀਦ ਹੁਸੈਨ ਨਾਲ ਗੱਲਬਾਤ ਕੀਤੀ। ਦਰਅਸਲ ਅਗਸਤ ’ਚ ਸ਼ੇਖ ਹਸੀਨਾ ਦੀ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ ਕਿਸੇ ਸੀਨੀਅਰ ਭਾਰਤੀ ਅਧਿਕਾਰੀ ਦਾ ਇਹ ਪਹਿਲਾ ਦੌਰਾ ਸੀ।

ਬੰਗਲਾਦੇਸ਼ ਦੇ ਹਿੰਦੂਆਂ ਖਿਲਾਫ ਹੋ ਰਹੀ ਹਿੰਸਾ ਦੇ ਖਿਲਾਫ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ ਪ੍ਰਮੁੱਖ ਸਥਾਨਾਂ ’ਤੇ ਲਗਾਤਾਰ ਪ੍ਰਦਰਸ਼ਨ ਹੋ ਰਹੇ ਹਨ, ਜਿਨ੍ਹਾਂ ’ਚ ਲੋਕਾਂ ਦਾ ਗੁੱਸਾ ਸਾਫ ਦਿਖਾਈ ਦੇ ਰਿਹਾ ਹੈ। ਕੁਝ ਹੱਦ ਤੱਕ ਇਹ ਬੰਗਲਾਦੇਸ਼ ਦਾ ਅੰਦਰੂਨੀ ਮਾਮਲਾ ਹੈ ਪਰ ਘੱਟਗਿਣਤੀ ਨਾਗਰਿਕਾਂ ਦੀ ਧਾਰਮਿਕ ਪਛਾਣ ਦੇ ਨਾਲ-ਨਾਲ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਹਰ ਦੇਸ਼ ਦੀ ਜ਼ਿੰਮੇਵਾਰੀ ਹੈ। ਜੇਕਰ ਕੋਈ ਦੇਸ਼ ਇਸ ਜ਼ਿੰਮੇਵਾਰੀ ਦੀ ਪਾਲਣਾ ਨਹੀਂ ਕਰਦਾ ਤਾਂ ਕੀ ਕੀਤਾ ਜਾਣਾ ਚਾਹੀਦਾ ਹੈ?

ਬੰਗਲਾਦੇਸ਼ ’ਚ ਹਿੰਦੂਆਂ ਅਤੇ ਉਨ੍ਹਾਂ ਨਾਲ ਜੁੜੀਆਂ ਥਾਵਾਂ ’ਤੇ ਹੋਏ ਹਮਲਿਆਂ ਖਿਲਾਫ ਦੁਨੀਆ ਭਰ ’ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਅਮਰੀਕਾ ਵਿਚ ਵੀ ਭਾਰਤੀਆਂ ਨੇ ਵ੍ਹਾਈਟ ਹਾਊਸ ਤੋਂ ਲੈ ਕੇ ਪੂਰੀ ਰਾਜਧਾਨੀ ’ਚ ‘ਸਾਨੂੰ ਇਨਸਾਫ਼ ਚਾਹੀਦਾ ਅਤੇ ਹਿੰਦੂਆਂ ਦੀ ਰੱਖਿਆ ਕਰੋ’ ਦੇ ਨਾਅਰੇ ਲਗਾਉਂਦੇ ਹੋਏ ਪ੍ਰਦਰਸ਼ਨ ਕੀਤਾ।

ਪੂਰੇ ਬੰਗਲਾਦੇਸ਼ ਵਿਚ ਇਸ ਸਮੇਂ ਹਿੰਦੂਆਂ ਲਈ ਖੁੱਲ੍ਹ ਕੇ ਬਾਹਰ ਘੁੰਮਣਾ ਮੁਸ਼ਕਲ ਹੋ ਗਿਆ ਹੈ। ਅਜਿਹੇ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਹੁੰਦੇ ਹਨ ਜਦੋਂ ਕੋਈ ਹਿੰਦੂ ਬਾਹਰ ਨਿਕਲਦਾ ਹੈ ਅਤੇ ਸਮੂਹ ਉਸ ਦਾ ਜੰਗਲੀ ਜਾਨਵਰ ਵਾਂਗ ਪਿੱਛਾ ਕਰਦਾ ਹੈ, ਉਸ ਨੂੰ ਬੇਰਹਿਮੀ ਨਾਲ ਕੁੱਟਦਾ ਹੈ, ਖੁੱਲ੍ਹੇਆਮ ਹਿੰਦੂਆਂ ਨੂੰ ਮਾਰਨ ਅਤੇ ਮੁਸਲਮਾਨ ਬਣਾਉਣ ਦੇ ਨਾਅਰੇ ਲਗਾਉਂਦਾ ਹੈ, ਘਰਾਂ ਨੂੰ ਸਾੜਦਾ ਹੈ, ਜਾਇਦਾਦਾਂ ਲੁੱਟਦਾ ਹੈ, ਕੁੜੀਆਂ ਅਤੇ ਔਰਤਾਂ ਨਾਲ ਬੁਰਾ ਵਤੀਰਾ ਕਰਦਾ ਹੈ। ਉਹ ਗੰਦਾ ਵਿਵਹਾਰ ਕਰਦੇ ਹਨ ਅਤੇ ਪੁਲਸ ਅਤੇ ਸੁਰੱਖਿਆ ਬਲ ਕੁਝ ਵੀ ਕਰਨ ਤੋਂ ਅਸਮਰੱਥ ਹਨ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਤੋਂ ਹਿੰਦੂਆਂ ਦੀ ਸੁਰੱਖਿਆ ਲਈ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਭੇਜਣ ਦੀ ਪਹਿਲਕਦਮੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮੁਹੰਮਦ ਯੂਨੁਸ ਦੀ ਅੰਤਰਿਮ ਸਰਕਾਰ ਹਿੰਦੂਆਂ ਦੀ ਰੱਖਿਆ ਕਰਨ ਦੇ ਸਮਰੱਥ ਨਹੀਂ ਹੈ। ਉਨ੍ਹਾਂ ਬੰਗਲਾਦੇਸ਼ ਤੋਂ ਇੱਥੇ ਆਉਣ ਵਾਲੇ ਲੋਕਾਂ ਨੂੰ ਪਨਾਹ ਦੇਣ ਅਤੇ ਉਨ੍ਹਾਂ ਲਈ ਸਾਰੇ ਪ੍ਰਬੰਧ ਕਰਨ ਦਾ ਭਰੋਸਾ ਵੀ ਦਿੱਤਾ ਹੈ। ਘੱਟੋ-ਘੱਟ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਇਕੱਠੇ ਹੋਣ, ਸੱਚ ਨੂੰ ਸਵੀਕਾਰ ਕਰਨ ਅਤੇ ਪੂਰੇ ਭਾਰਤ ਦੀ ਸਮੂਹਿਕ ਆਵਾਜ਼ ਇਕ ਹੋਵੇ।

–ਅਵਧੇਸ਼ ਕੁਮਾਰ
 

  • Bangladesh
  • interim government
  • Hindu
  • ਬੰਗਲਾਦੇਸ਼
  • ਅੰਤਰਿਮ ਸਰਕਾਰ
  • ਹਿੰਦੂ

ਚੋਣ ਵਾਅਦਿਆਂ ਵਿਚਾਲੇ ਫਸਿਆ ਵੋਟਰ

NEXT STORY

Stories You May Like

  • blow to anil ambani from bhc  interim relief canceled
    ਅਨਿਲ ਅੰਬਾਨੀ ਨੂੰ ਬੰਬੇ ਹਾਈ ਕੋਰਟ ਤੋਂ ਵੱਡਾ ਝਟਕਾ, ਅੰਤਰਿਮ ਰਾਹਤ ਰੱਦ
  • partap singh bajwa s sharp target on cm mann
    'ਤੁਹਾਡੇ ਕੋਲੋਂ ਮਹਿਕਮਾ ਨਹੀਂ ਸੰਭਾਲਿਆਂ ਜਾਂਦਾ ਤਾਂ...' ਪ੍ਰਤਾਪ ਸਿੰਘ ਬਾਜਵਾ ਦਾ CM ਮਾਨ 'ਤੇ ਤਿੱਖਾ ਨਿਸ਼ਾਨਾ
  • iran holds fourth meeting to elect new supreme leader
    ਈਰਾਨ 'ਚ ਨਵੇਂ ਸੁਪਰੀਮ ਲੀਡਰ ਦੀ ਚੋਣ ਲਈ ਮੰਥਨ ਤੇਜ਼: ਅੰਤਰਿਮ ਕੌਂਸਲ ਦੀ ਚੌਥੀ ਵਾਰ ਅਹਿਮ ਮੀਟਿੰਗ
  • ind vs sa t20 world cup super 8 match
    Super Sunday... ਸਿਰਫ ਦੱ.ਅਫਰੀਕਾ ਨਾਲ ਹੀ ਨਹੀਂ, ਬੰਗਲਾਦੇਸ਼ ਨਾਲ ਵੀ ਭਿੜੇਗੀ ਟੀਮ ਇੰਡੀਆ
  • ai  jobs  new skills  bharat mandapam
    ਏ. ਆਈ. ਨੌਕਰੀਆਂ ਨਹੀਂ ਖੋਹ ਰਿਹਾ, ਸਗੋਂ ਦੇ ਰਿਹਾ ਨਵੇਂ ਹੁਨਰ ਸਿੱਖਣ ਦਾ ਮੌਕਾ
  • there is no such thing as government in punjab  sunil jakhar
    ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ : ਸੁਨੀਲ ਜਾਖੜ
  • ceasefire violated
    ਬਾਜ਼ ਨਹੀਂ ਆ ਰਿਹਾ ਪਾਕਿਸਤਾਨ ! ਕੁਪਵਾੜਾ 'ਚ ਫ਼ਿਰ ਤੋੜਿਆ ਸੀਜ਼ਫਾਇਰ
  • ashwani sharma makes serious allegations against punjab government
    'ਪੰਜਾਬ ਨੂੰ ਲੁੱਟ ਰਿਹਾ ਮਾਈਨਿੰਗ ਮਾਫ਼ੀਆ'! ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ 'ਤੇ ਲਾਏ ਗੰਭੀਰ ਇਲਜ਼ਾਮ
  • shiromani akali dal s save punjab rally in bathinda
    'ਪੰਜਾਬ ਬਚਾਓ ਰੈਲੀ' ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕੀਤੇ ਵੱਡੇ ਐਲਾਨ
  • employees protested outside mohinder bhagat  s house
    ਪੁਰਾਣੀ ਪੈਨਸ਼ਨ ਸਣੇ ਹੋਰ ਮੰਗਾਂ ਨੂੰ ਲੈ ਕੇ ਕਰਮਚਾਰੀਆਂ ਨੇ ਮਹਿੰਦਰ ਭਗਤ ਦੇ ਘਰ...
  • b r committee meeting  ultimatum to rebuild city roads in 45 days
    ਬੀ. ਐਂਡ ਆਰ. ਕਮੇਟੀ ਦੀ ਮੀਟਿੰਗ, 45 ਦਿਨਾਂ ’ਚ ਸ਼ਹਿਰ ਦੀਆਂ ਸੜਕਾਂ ਨਵੀਆਂ ਬਣਾਉਣ...
  • influencer nancy grewal murder canada plan update
    ਨੈਂਸੀ ਗਰੇਵਾਲ ਦੇ ਕਤਲ ਬਾਰੇ ਭੈਣ ਦੇ ਵੱਡੇ ਖ਼ੁਲਾਸੇ! 15 ਦਿਨ ਪਹਿਲਾਂ ਬਣੀ...
  • terrible accident in jalandhar death of grandmother and granddaughter
    ਕਹਿਰ ਓ ਰੱਬਾ! ਜਲੰਧਰ 'ਚ ਫਾਰਚੂਨਰ ਗੱਡੀ ਨੇ ਨਾਨੀ-ਦੋਹਤੀ ਨੂੰ ਦਰੜਿਆ, ਤਰਫ਼-ਤੜਫ਼...
  • punjab long pwercut
    ਹੁਣ ਤੋਂ ਹੀ ਕਰ ਲਓ ਤਿਆਰੀ! ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ...
  • new twist in the case of nancy grewal murdered in canada
    ਕੈਨੇਡਾ 'ਚ ਕਤਲ ਕੀਤੀ ਨੈਂਸੀ ਗਰੇਵਾਲ ਦੇ ਮਾਮਲੇ 'ਚ ਨਵਾਂ ਮੋੜ! ਇਸ ਗੈਂਗਸਟਰ ਨੇ...
  • punjab vidhan sabha session
    ਪੰਜਾਬ 'ਚ ਜੰਗਲ ਰਾਜ, ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ: ਪ੍ਰਤਾਪ...
Trending
Ek Nazar
baba ra ped a woman for 20 years

20 ਸਾਲ ਬਾਬੇ ਨੇ ਔਰਤ ਦੀ ਰੋਲੀ ਪੱਤ, ਪੰਜਾਬ ਪੁਲਸ 'ਚ ਰਹਿ ਚੁੱਕਾ ASI

iran israel war 100 factories locked

ਜੰਗ ਦਾ ਸੇਕ ਗੁਜਰਾਤ ਤੱਕ ਪੁੱਜਾ: 100 ਫੈਕਟਰੀਆਂ ਨੂੰ ਲੱਗੇ ਤਾਲੇ, 400 ਹੋਰ ਬੰਦ...

golden opportunity to buy this powerful electric car from tata

TATA ਦੀ ਇਹ ਧਾਕੜ ਇਲੈਕਟ੍ਰਿਕ ਕਾਰ ਖਰੀਦਣ ਦਾ ਸੁਨਹਿਰੀ ਮੌਕਾ ! ਕੰਪਨੀ ਦੇ ਰਹੀ...

deputy cm helicopter emergency landing

ਉਡਾਣ ਭਰਦੇ ਹੀ 'ਧੂੰਏਂ ਦਾ ਗੁਬਾਰ' ਬਣਿਆ ਡਿਪਟੀ CM ਦਾ ਹੈਲੀਕਾਪਟਰ, ਲਖਨਊ 'ਚ...

gurnam bhullar and isha malviya ishqan de lekhe wins hearts

ਗੁਰਨਾਮ ਭੁੱਲਰ ਤੇ ਈਸ਼ਾ ਮਾਲਵੀਆ ਦੀ ਫ਼ਿਲਮ ‘ਇਸ਼ਕਾਂ ਦੇ ਲੇਖੇ’ ਨੂੰ ਦਰਸ਼ਕਾਂ ਵਲੋਂ...

allu sirish marries nayanika reddy in star studded hyderabad wedding

ਵੱਜ ਗਈਆਂ ਸ਼ਹਿਨਾਈਆਂ ! 38 ਸਾਲ ਦੀ ਉਮਰ 'ਚ ਲਾੜਾ ਬਣਿਆ ਮਸ਼ਹੂਰ ਅਦਾਕਾਰ, ਜਾਣੋ...

famous actress rajshri deshpande diagnosed with breast cancer

ਮਸ਼ਹੂਰ ਅਦਾਕਾਰਾ ਨੂੰ ਹੋਇਆ ਬ੍ਰੈਸਟ ਕੈਂਸਰ ! ਹਸਪਤਾਲ ਤੋਂ ਤਸਵੀਰ ਸਾਂਝੀ ਕਰਦਿਆਂ...

gold becomes cheaper silver also sees big fall

ਸੋਨਾ ਹੋਇਆ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ, ਜਾਣੋ ਨਵੀਆਂ ਕੀਮਤਾਂ

ind vs nz final t20 world cup 2026

ਰੱਦ ਹੋ ਗਿਆ T20 WC Final ਮੈਚ ਤਾਂ ਕੌਣ ਬਣੇਗਾ ਚੈਂਪੀਅਨ? ਜਾਣੋ ICC ਦੇ ਨਿਯਮ

india vs england semi final breaks all digital viewership records

ਭਾਰਤ-ਇੰਗਲੈਂਡ ਸੈਮੀਫਾਈਨਲ ਨੇ ਤੋੜੇ ਡਿਜੀਟਲ ਵਿਊਅਰਸ਼ਿਪ ਦੇ ਸਾਰੇ ਰਿਕਾਰਡ, ਜੈ...

cholesterol heart disease diabetes thyroid insomnia alert

ਸਵੇਰੇ ਉੱਠਦੇ ਸਾਰ ਦਿਖਦੇ ਨੇ ਇਹ ਲੱਛਣ ਤਾਂ ਹੋ ਸਕਦੈ ਹਾਰਟ ਅਟੈਕ ਦਾ ਖ਼ਤਰਾ!...

chemical factory explosion 11 injured

ਮਹਾਰਾਸ਼ਟਰ: ਰਤਨਾਗਿਰੀ ਦੀ ਕੈਮੀਕਲ ਫੈਕਟਰੀ 'ਚ ਭਿਆਨਕ ਧਮਾਕਾ, 11 ਮਜ਼ਦੂਰ ਜ਼ਖ਼ਮੀ

anonymous phone calls threaten

ਅਗਿਆਤ ਫੋਨ ਕਾਲਾਂ 'ਚ ਇਮਾਰਤਾਂ 'ਚ ਬੰਬ ਧਮਾਕੇ ਦੀ ਧਮਕੀ, ਪੁਲਸ ਪ੍ਰਸ਼ਾਸ਼ਨ ਨੂੰ...

204 iranian employees on board saved

ਜਹਾਜ਼ 'ਤੇ ਸਵਾਰ 204 ਈਰਾਨੀ ਕਰਮਚਾਰੀਆਂ ਦੀ ਬਚਾਈ ਗਈ ਜਾਨ!

dubai faces threat of missile attack emergency alert

ਦੁਬਈ 'ਤੇ ਮਿਜ਼ਾਈਲ ਹਮਲੇ ਦਾ ਡਰ! UAE ਸਰਕਾਰ ਨੇ ਜਾਰੀ ਕੀਤਾ 'ਐਮਰਜੈਂਸੀ ਅਲਰਟ'

four people arrested on suspicion of spying for iran

ਜਾਸੂਸੀ ਕਰਕੇ ਈਰਾਨ ਦੀ ਮਦਦ ਕਰਨ ਦੇ ਸ਼ੱਕ 'ਚ ਚਾਰ ਵਿਅਕਤੀ ਗ੍ਰਿਫ਼ਤਾਰ

india and new zealand become the first teams

ਫਾਈਨਲ 'ਚ ਇਤਿਹਾਸ ਰਚਣਗੇ ਭਾਰਤ-ਨਿਊਜ਼ੀਲੈਂਡ! ਕ੍ਰਿਕਟ 'ਚ ਪਹਿਲੀ ਵਾਰ ਦੇਖਣ ਨੂੰ...

bees attack during funeral

ਅੰਤਿਮ ਸਸਕਾਰ ਵੇਲੇ ਮਧੂ-ਮੱਖੀਆਂ ਦਾ ਹਮਲਾ, ਲਾਸ਼ ਨੂੰ ਖੇਤ 'ਚ ਛੱਡ ਦੌੜੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • ncert failure
      ਐੱਨ. ਸੀ. ਈ. ਆਰ. ਟੀ. ਦੀ ਨਾਕਾਮੀ ਦੇ ਦੋ ਪੱਖ
    • silence on iran
      ਇਰਾਨ ’ਤੇ ਚੁੱਪ ਸਾਨੂੰ ਸ਼ਰਮਸਾਰ ਕਰੇਗੀ
    • cbi investigation
      ਸੀ. ਬੀ. ਆਈ. : ਆਪਣੇ ਆਕਾ ਦੀ ਆਵਾਜ਼, ਗੰਢ-ਸੰਢ ਦਾ ਬਿਊਰੋ
    • amidst intolerance and religious fanaticism
      ਅਸਹਿਣਸ਼ੀਲਤਾ ਤੇ ਧਾਰਮਿਕ ਜਨੂੰਨ ਦਰਮਿਆਨ ਰੌਸ਼ਨ ਹਨ ‘ਭਾਈਚਾਰੇ ਦੇ ਚਿਰਾਗ’
    • donald trump on iran
      ਈਰਾਨ ਨੂੰ ਲੈ ਕੇ ਟਰੰਪ ਦੀਆਂ ਖਾਹਿਸ਼ਾਂ ਸਪੱਸ਼ਟ: ਉਨ੍ਹਾਂ ਨੂੰ ਸਭ ਕੁਝ ਚਾਹੀਦੈ
    • congress needs strength
      ਕਾਂਗਰਸ ਨੂੰ ਹੇਠਲੇ ਪੱਧਰ ਤੱਕ ਸੰਗਠਨ ਦੀ ਮਜ਼ਬੂਤੀ ਦੀ ਲੋੜ
    • legalization of violence against women
      ਔਰਤਾਂ ਵਿਰੁੱਧ ਹਿੰਸਾ ਨੂੰ ਕਾਨੂੰਨੀ ਮਾਨਤਾ
    • modi  s visit took india israel relations to a new level
      ਮੋਦੀ ਦੇ ਦੌਰੇ ਨੇ ਭਾਰਤ-ਇਜ਼ਰਾਈਲ ਸੰਬੰਧਾਂ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾਇਆ
    •   the world is sitting on a powder keg    unrest everywhere
      ‘ਬਾਰੂਦ ਦੇ ਢੇਰ ’ਤੇ ਬੈਠੀ ਦੁਨੀਆ’ ਹਰ ਪਾਸੇ ਅਸ਼ਾਂਤੀ ਹੀ ਅਸ਼ਾਂਤੀ!
    • ex dgp parkash singh decicion
      ‘ਪ੍ਰਕਾਸ਼ ਸਿੰਘ ਫੈਸਲੇ’ ਦੇ 20 ਸਾਲ ਬਾਅਦ ਵੀ ‘ਖ਼ੁਦਮੁਖਤਿਆਰੀ’ ਨੂੰ ਲੈ ਕੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +