Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 13, 2026

    5:45:56 PM

  • big forecast of meteorological department in punjab during monsoon

    ਪੰਜਾਬ 'ਚ ਮੌਨਸੂਨ ਵਿਚਾਲੇ ਮੌਸਮ ਵਿਭਾਗ ਦੀ ਵੱਡੀ...

  • farmers protest toll plaza

    ਪੰਜਾਬ 'ਚ ਬੁੱਧਵਾਰ ਲਈ ਹੋ ਗਿਆ ਵੱਡਾ ਐਲਾਨ! ਪੜ੍ਹੋ...

  • punjab  robbers entered the house in the middle of the night

    ਪੰਜਾਬ: ਅੱਧੀ ਰਾਤ ਘਰ ਵੜ ਆਏ ਲੁਟੇਰੇ, ਔਰਤ ਦੇ ਮੂੰਹ...

  • bhakra canal young people are drowning

    ਭਾਖੜਾ ਨਹਿਰ 'ਚ ਫਿਰ ਹਾਦਸਾ, ਨਹਾਉਂਦੇ ਸਮੇਂ ਦੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਆਧੁਨਿਕ ਹਰਿਆਣਾ ਦੇ ਸ਼ਿਲਪਕਾਰ ਚੌਧਰੀ ਬੰਸੀ ਲਾਲ

BLOG News Punjabi(ਬਲਾਗ)

ਆਧੁਨਿਕ ਹਰਿਆਣਾ ਦੇ ਸ਼ਿਲਪਕਾਰ ਚੌਧਰੀ ਬੰਸੀ ਲਾਲ

  • Edited By Anmol Tagra,
  • Updated: 28 Mar, 2026 05:17 PM
Blog
chaudhary bansi lal haryana
  • Share
    • Facebook
    • Tumblr
    • Linkedin
    • Twitter
  • Comment

ਕਿਸੇ ਵੀ ਦੇਸ਼, ਪ੍ਰਦੇਸ਼ ਅਤੇ ਸਮਾਜ ਦੀ ਸਭ ਤੋਂ ਵੱਡੀ ਵਿਰਾਸਤ ਉਸ ਦੇ ਅਗਾਂਹਵਧੂ ਅਤੇ ਦੂਰਦਰਸ਼ੀ ਨੇਤਾ ਹੁੰਦੇ ਹਨ, ਜੋ ਸਮਾਜ ’ਚ ਚੇਤਨਾ ਤੇ ਮਾਣ ਪੈਦਾ ਕਰਦੇ ਹਨ ਅਤੇ ਉਸ ਦੇ ਪ੍ਰੇਰਣਾਸਰੋਤ ਹੁੰਦੇ ਹਨ। ਉਨ੍ਹਾਂ ਦਾ ਸੁਪਨਾ ਅਤੇ ਉਸ ਨੂੰ ਸਾਕਾਰ ਕਰਨ ਲਈ ਕੀਤੀ ਗਈ ਮਿਹਨਤ ਲੱਖਾਂ ਲੋਕਾਂ ਦੀ ਜ਼ਿੰਦਗੀ ’ਚ ਸੁਧਾਰ ਲਿਆਉਂਦੀ ਹੈ। ਹਰਿਆਣਾ ਪ੍ਰਦੇਸ਼ ਦੀਆਂ ਅਜਿਹੀਆਂ ਮਹਾਨ ਸ਼ਖ਼ਸੀਅਤਾਂ ’ਚ ਇਕ ਮੋਹਰੀ ਨਾਂ ਬੰਸੀ ਲਾਲ ਦਾ ਹੈ। ਅੱਜ ਉਨ੍ਹਾਂ ਦੀ 20ਵੀਂ ਬਰਸੀ ਹੈ।

ਚੌਧਰੀ ਬੰਸੀ ਲਾਲ ਦੀ ਸ਼ਖ਼ਸੀਅਤ ਇੰਨੀ ਸ਼ਕਤੀਸ਼ਾਲੀ ਅਤੇ ਦਮਦਾਰ ਸੀ ਕਿ ਉਨ੍ਹਾਂ ਦੇ ਪ੍ਰਸ਼ੰਸਕ, ਉਨ੍ਹਾਂ ਦੇ ਮੁੱਖ ਮੰਤਰੀ ਕਾਲ ਦੌਰਾਨ ਹੋਏ ਬੇਮਿਸਾਲ ਵਿਕਾਸ ਦੇ ਮੱਦੇਨਜ਼ਰ, ਉਨ੍ਹਾਂ ਨੂੰ ‘ਆਧੁਨਿਕ ਹਰਿਆਣਾ ਦਾ ਨਿਰਮਾਤਾ’ ਅਤੇ ‘ਵਿਕਾਸ ਪੁਰਸ਼’ ਵਰਗੀਆਂ ਉਪਾਧੀਆਂ ਨਾਲ ਸਨਮਾਨਿਤ ਕਰਦੇ ਹਨ। ਸਾਲ 1966 ’ਚ ਸਾਂਝੇ ਪੰਜਾਬ ਦੇ ਹਿੰਦੀ ਭਾਸ਼ੀ ਖੇਤਰ ਵਜੋਂ ਗਠਿਤ ਹਰਿਆਣਾ ਪ੍ਰਦੇਸ਼ ਸਮਾਜਿਕ, ਆਰਥਿਕ, ਵਿੱਦਿਅਕ, ਸੱਭਿਆਚਾਰਕ ਅਤੇ ਰਾਜਸੀ ਪੱਖੋਂ ਪਛੜੇਵੇਂ ਦਾ ਸ਼ਿਕਾਰ ਸੀ। ਅਜਿਹੇ ਔਖੇ ਹਾਲਾਤ ’ਚ ਚੌਧਰੀ ਬੰਸੀ ਲਾਲ ਨੇ 21 ਮਈ 1968 ਨੂੰ ਹੁਣ ਤੱਕ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਬਣ ਕੇ ਚੁਣੌਤੀਪੂਰਨ ਜ਼ਿੰਮੇਵਾਰੀ ਸੰਭਾਲੀ। ਬਹੁਤ ਘੱਟ ਸਮੇਂ ’ਚ ਉਨ੍ਹਾਂ ਨੇ ਆਪਣੀ ਸਿਆਸੀ ਸੂਝ-ਬੂਝ, ਫ਼ੌਲਾਦੀ ਇਰਾਦਿਆਂ ਅਤੇ ਅਣਥੱਕ ਮਿਹਨਤ ਦੇ ਬਲਬੂਤੇ ਇਕ ਪੱਛੜੇ ਹੋਏ ਸੂਬੇ ਨੂੰ ਦੇਸ਼ ਦੇ ਮੋਹਰੀ ਸੂਬਿਆਂ ਦੀ ਕਤਾਰ ’ਚ ਖੜ੍ਹਾ ਕਰ ਦਿੱਤਾ।

ਸੂਬੇ ਦੇ ਮੌਜੂਦਾ ਸਿਆਸੀ ਮਾਹੌਲ ਦੇ ਸੰਦਰਭ ’ਚ ਉਨ੍ਹਾਂ ਦੀ ਪ੍ਰਸ਼ਾਸਨਿਕ ਸ਼ੈਲੀ ਅਤੇ ਸਿਆਸੀ ਸੱਭਿਆਚਾਰ ਦੀ ਖਾਸ ਮਹੱਤਤਾ ਹੈ। ਚੌਧਰੀ ਬੰਸੀ ਲਾਲ ਕਿਸੇ ਵਿਸ਼ੇਸ਼ ਵਾਦ ਜਾਂ ਵਿਚਾਰ ਦੇ ਪੱਖੀ ਨਹੀਂ ਰਹੇ। ਉਨ੍ਹਾਂ ਨੇ ਰਾਜਨੀਤੀ ’ਚ ਧਰਮ, ਜਾਤੀਵਾਦ, ਇਲਾਕਾਵਾਦ ਅਤੇ ਅਰਾਜਕਤਾ ਦੀ ਸੰਸਕ੍ਰਿਤੀ ਨੂੰ ਸਖ਼ਤੀ ਨਾਲ ਦਬਾਇਆ। ਉਹ ਸੂਬੇ ’ਚ ‘ਵਿਕਾਸ’ ਅਤੇ ‘ਸਮਾਜਿਕ ਸਾਂਝ’ ਦੇ ਹਾਮੀ ਸਨ। ਹਰਿਆਣਾ ਦੀ ਬੇਰੋਕ ਤਰੱਕੀ ਅਤੇ ਇਸ ਦੀ ‘ਵੱਖਰੀ ਪਛਾਣ’ ਨੂੰ ਹੀ ਉਨ੍ਹਾਂ ਨੇ ਆਪਣੇ ‘ਰਾਜਨੀਤਿਕ ਸ਼ਾਸਤਰ’ ਦੇ ਰੂਪ ’ਚ ਅਪਣਾਇਆ ਅਤੇ ਹਰਿਆਣਾ ਦੇ ਲੋਕਾਂ ’ਚ ਬਿਹਤਰੀ ਅਭਿਮਾਨ ਅਤੇ ਮਾਣ ਦੀ ਭਾਵਨਾ ਪੈਦਾ ਕੀਤੀ।

ਚੌਧਰੀ ਬੰਸੀ ਲਾਲ ਇਕ ਵਿਚਾਰਸ਼ੀਲ ਸਿਆਸਤਦਾਨ ਸਨ ਅਤੇ ਬੁੱਧੀਜੀਵੀਆਂ ਤੇ ਵੱਖ-ਵੱਖ ਮਾਹਿਰਾਂ ਨਾਲ ਸੰਪਰਕ ਬਣਾਈ ਰੱਖਦੇ ਸਨ ਅਤੇ ਉਨ੍ਹਾਂ ਦੇ ਸਲਾਹ-ਮਸ਼ਵਰੇ ਨਾਲ ਹੀ ਨੀਤੀਆਂ ਤਿਆਰ ਕਰਦੇ ਸਨ। ਇਸੇ ਕਰ ਕੇ ਉਨ੍ਹਾਂ ਦੇ ਪ੍ਰਸ਼ਾਸਨਿਕ ਫੈਸਲਿਆਂ ’ਚ ਗੰਭੀਰਤਾ, ਡੂੰਘਾਈ, ਪਾਰਦਰਸ਼ਤਾ ਅਤੇ ਦ੍ਰਿੜ੍ਹਤਾ ਸੀ। ਇਨ੍ਹਾਂ ਗੁਣਾਂ ਦੇ ਸਿਰ ’ਤੇ ਹੀ ਉਹ ਸਿਆਸੀ ਵਿਰੋਧੀਆਂ ਵੱਲੋਂ ਖੜ੍ਹੀਆਂ ਕੀਤੀਆਂ ਰੁਕਾਵਟਾਂ ਨੂੰ ਪਾਰ ਕਰ ਕੇ ਅਤੇ ਸਿਆਸੀ ਅਸਥਿਰਤਾ ਦੇ ਬਾਵਜੂਦ ਆਪਣੇ ਟੀਚਿਆਂ ਵੱਲ ਵਧਣ ਦੀ ਇਕਾਗਰਤਾ ਨੂੰ ਬਰਕਰਾਰ ਰੱਖਦਿਆਂ ਉਹ ਕਰ ਦਿਖਾਇਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਜਿਹਾ ਲੱਗਦਾ ਸੀ ਜਿਵੇਂ ਉਨ੍ਹਾਂ ਉੱਤੇ ਹਰਿਆਣਾ ਪ੍ਰਦੇਸ਼ ਨੂੰ ਦੇਸ਼ ਦਾ ਸਰਬੋਤਮ ਸੂਬਾ ਬਣਾਉਣ ਦਾ ਜਨੂੰਨ ਸਵਾਰ ਹੋਵੇ।

ਕਲਪਨਾਸ਼ੀਲ ਚੌਧਰੀ ਬੰਸੀ ਲਾਲ ਨੇ ਬਹੁਤ ਘੱਟ ਸਮੇਂ ’ਚ ਸੂਬੇ ’ਚ ਅਜਿਹੇ ਕਈ ਕੰਮ ਕੀਤੇ, ਜੋ ਦੇਸ਼ ’ਚ ਪਹਿਲੀ ਵਾਰ ਅਤੇ ਸਭ ਤੋਂ ਪਹਿਲਾਂ ਹੋਏ; ਜਿਵੇਂ ਕਿ ਹਰੇਕ ਪਿੰਡ ਤੇ ਸ਼ਹਿਰ ਨੂੰ ਪੱਕੀਆਂ ਸੜਕਾਂ ਨਾਲ ਜੋੜਨਾ, ਹਰ ਪਿੰਡ-ਸ਼ਹਿਰ ’ਚ ਬਿਜਲੀ ਪਹੁੰਚਾਉਣਾ, ਲਿਫਟ ਸਿੰਚਾਈ ਯੋਜਨਾ, ਹਰਿਆਣਾ ਖੇਤਰ ’ਚ ਸਮੇਂ ਤੋਂ ਪਹਿਲਾਂ ਐੱਸ. ਵਾਈ. ਐੱਲ. ਦਾ ਨਿਰਮਾਣ, ਟਰਾਂਸਪੋਰਟ ਬੇੜਾ, ਪ੍ਰਸ਼ਾਸਨਿਕ ਸਹੂਲਤਾਂ ਲਈ ਲਘੂ ਸਕੱਤਰੇਤਾਂ ਦਾ ਨਿਰਮਾਣ ਅਤੇ ਰਾਸ਼ਟਰੀ ਮਾਰਗਾਂ ’ਤੇ ਸੈਰ-ਸਪਾਟਾ ਸਥਾਨਾਂ ਦਾ ਨਿਰਮਾਣ। ਉਨ੍ਹਾਂ ਨੇ ਸੂਬੇ ’ਚ ਸਿੱਖਿਆ ਦੀ ਗੁਣਵੱਤਾ ਲਈ ਵੱਕਾਰੀ ਸੰਸਥਾਵਾਂ ਜਿਵੇਂ ਕਿ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ (ਹਿਸਾਰ), ਰਾਈ ਸਪੋਰਟਸ ਸਕੂਲ ਅਤੇ ਰੋਹਤਕ ’ਚ ਉੱਚ ਸਿੱਖਿਆ ਤੇ ਖੋਜ ਯੂਨੀਵਰਸਿਟੀ (ਜੋ ਬਾਅਦ ’ਚ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਬਣੀ) ਸਥਾਪਿਤ ਕਰਕੇ ਹਰਿਆਣਾ ਦੀ ਇਕ ਵਿਲੱਖਣ ਪਛਾਣ ਬਣਾਈ।

ਇਸ ਨਾਲ ਸੂਬੇ ’ਚ ਖੇਤੀਬਾੜੀ ਅਤੇ ਉਦਯੋਗਾਂ ਦੀ ਉੱਨਤੀ ਹੋਈ, ਆਰਥਿਕ ਖੁਸ਼ਹਾਲੀ ਆਈ ਅਤੇ ਮਹਿਜ਼ 4 ਸਾਲਾਂ ਦੇ ਛੋਟੇ ਜਿਹੇ ਵਕਫ਼ੇ ’ਚ ਹਰਿਆਣਾ ਦੀ ਪ੍ਰਤੀ ਜੀਅ ਆਮਦਨ ਦੇਸ਼ ਭਰ ’ਚ ਦੂਜੇ ਸਥਾਨ ’ਤੇ ਪਹੁੰਚ ਗਈ।

ਉਪਰੋਕਤ ਤੋਂ ਇਲਾਵਾ, ਚੌਧਰੀ ਬੰਸੀ ਲਾਲ ਸੂਬੇ ਦੇ ਸ਼ਾਇਦ ਇਕਲੌਤੇ ਅਜਿਹੇ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਹਰਿਆਣਾ ਦੀ ਵੱਖਰੀ ਰਾਜਧਾਨੀ ਦੇ ਵਿਸ਼ੇ ’ਤੇ ਗੰਭੀਰਤਾ ਨਾਲ ਯਤਨ ਕੀਤੇ। ਉਨ੍ਹਾਂ ਦੇ ਹਰਿਆਣਵੀ ਦਿਲ ਨੂੰ ਇਹ ਪ੍ਰਵਾਨ ਨਹੀਂ ਸੀ ਕਿ ਹਰਿਆਣਾ ਪੰਜਾਬ ਨਾਲ ਸਾਂਝੀ ਰਾਜਧਾਨੀ ਰੱਖੇ। ਸ਼ਾਇਦ ਇਸੇ ਲਈ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਹਰਿਆਣਾ ਦੇ ਕਾਲਜਾਂ ਨੂੰ ਕੱਢ ਕੇ ਕੁਰੂਕਸ਼ੇਤਰ ਅਤੇ ਰੋਹਤਕ ਯੂਨੀਵਰਸਿਟੀਆਂ ਨਾਲ ਜੋੜ ਦਿੱਤਾ ਸੀ। ਉਨ੍ਹਾਂ ਨੇ ਭਰਪੂਰ ਕੋਸ਼ਿਸ਼ ਕੀਤੀ ਕਿ ਸ਼ਾਹ ਕਮਿਸ਼ਨ ਦੀ ਸਿਫ਼ਾਰਸ਼ ਅਨੁਸਾਰ ਚੰਡੀਗੜ੍ਹ ਹਰਿਆਣਾ ਰਾਜ ਦੀ ਹੀ ਰਾਜਧਾਨੀ ਬਣੇ। ਕੁਝ ਕਾਰਨਾਂ ਕਰਕੇ ਅਜਿਹਾ ਨਾ ਹੋ ਸਕਿਆ। ਫਿਰ ਉਨ੍ਹਾਂ ਨੇ ਚੰਡੀਗੜ੍ਹ ਨੂੰ ਹਰਿਆਣਾ ਅਤੇ ਪੰਜਾਬ ’ਚ ਵੰਡਣ ਦਾ ਪ੍ਰਸਤਾਵ ਵੀ ਕੇਂਦਰ ਸਰਕਾਰ ਨੂੰ ਭੇਜਿਆ। ਕੇਂਦਰੀ ਮੰਤਰੀ ਸ਼੍ਰੀਮਤੀ ਨੰਦਿਨੀ ਸਤਪਥੀ ਇਸ ਦਾ ਅਧਿਐਨ ਕਰਨ ਲਈ ਚੰਡੀਗੜ੍ਹ ਵੀ ਆਏ, ਪਰ ਇਸ ਪ੍ਰਸਤਾਵ ਨੂੰ ਅਵਿਵਹਾਰਕ ਅਤੇ ਵਿਵਾਦ ਨੂੰ ਹੋਰ ਵਧਾਉਣ ਵਾਲਾ ਮੰਨਿਆ ਗਿਆ।

ਇਸ ਤੋਂ ਬਾਅਦ, ਜਨਵਰੀ 1970 ’ਚ ਤਤਕਾਲੀ ਪ੍ਰਧਾਨ ਮੰਤਰੀ ਨੇ ਇਕ ਐਵਾਰਡ ਦਿੱਤਾ ਜਿਸ ’ਚ ਵਿਵਸਥਾ ਸੀ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਅਤੇ ਹਰਿਆਣਾ ਨੂੰ ਹਿੰਦੀ ਭਾਸ਼ੀ ਅਬੋਹਰ-ਫ਼ਾਜ਼ਿਲਕਾ ਦੇ 105 ਪਿੰਡ ਅਤੇ ਆਪਣੀ ਵੱਖਰੀ ਰਾਜਧਾਨੀ ਬਣਾਉਣ ਲਈ ਗ੍ਰਾਂਟ ਦਿੱਤੀ ਜਾਵੇ। ਵਿਰੋਧੀ ਪਾਰਟੀਆਂ ਨੇ ਇਸ ਨੂੰ ਭਾਵਨਾਤਮਕ ਰੂਪ ਦੇ ਦਿੱਤਾ, ਜਿਸ ਕਾਰਨ ਕਈ ਥਾਵਾਂ ’ਤੇ ਹਿੰਸਕ ਘਟਨਾਵਾਂ ਹੋਈਆਂ। ਚੌਧਰੀ ਬੰਸੀ ਲਾਲ ਨੇ ਇਕ-ਦੋ ਥਾਵਾਂ ’ਤੇ ਸਰਵੇਖਣ ਵੀ ਕਰਵਾਇਆ ਅਤੇ ਇਸੇ ਤਿਆਰੀ ਕਾਰਨ ਉਨ੍ਹਾਂ ਨੇ ਘੱਗਰ ਨਦੀ ’ਤੇ ਪੁਲ ਬਣਵਾ ਦਿੱਤਾ ਤਾਂ ਜੋ ਕਾਲਕਾ ਤਹਿਸੀਲ ਦੇ ਲੋਕ ਪੰਜਾਬ ਦੇ ਖੇਤਰ ’ਚੋਂ ਗੁਜ਼ਰੇ ਬਿਨਾਂ ਸਿੱਧੇ ਹਰਿਆਣਾ ’ਚ ਕਿਸੇ ਵੀ ਸਥਾਨ ’ਤੇ ਪਹੁੰਚ ਸਕਣ ਪਰ ਉਨ੍ਹਾਂ ਦਾ ਇਹ ਯਤਨ ਵੀ ਸੌੜੀ ਰਾਜਨੀਤੀ ਦੀ ਭੇਟ ਚੜ੍ਹ ਗਿਆ। ਉਸ ਤੋਂ ਬਾਅਦ ਰਾਜੀਵ-ਲੌਂਗੋਵਾਲ ਸਮਝੌਤੇ ਰਾਹੀਂ ਵੀ ਰਾਜਧਾਨੀ-ਪਾਣੀ ਅਤੇ ਹਿੰਦੀ ਭਾਸ਼ੀ ਖੇਤਰਾਂ ਦੇ ਵਿਵਾਦ ਨੂੰ ਸੁਲਝਾਉਣ ਦਾ ਅੱਧਾ-ਅਧੂਰਾ ਯਤਨ ਹੋਇਆ। ਇਸੇ ਕਰਕੇ ਪਿਛਲੇ 6 ਦਹਾਕਿਆਂ ਤੋਂ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।

ਚੌਧਰੀ ਬੰਸੀ ਲਾਲ ਸੂਬੇ ਅਤੇ ਇਸ ਦੇ ਲੋਕਾਂ ਦੇ ਹਿੱਤਾਂ ਨੂੰ ਆਪਣੇ ਨਿੱਜੀ ਸਿਆਸੀ ਲਾਭ ਨਾਲੋਂ ਵੱਧ ਤਰਜੀਹ ਦਿੰਦੇ ਸਨ। ਉਨ੍ਹਾਂ ਨੇ ਸਿਆਸੀ ਅਤੇ ਨਿੱਜੀ ਨੁਕਸਾਨ ਦੀ ਪਰਵਾਹ ਕੀਤੇ ਬਿਨਾਂ 1999 ’ਚ ਨਸ਼ਾਬੰਦੀ ਦਾ ਫੈਸਲਾ ਸਮਾਜਿਕ ਹਿੱਤ ਅਤੇ ਲੋਕ ਭਾਵਨਾਵਾਂ ਅਨੁਸਾਰ ਲਿਆ ਸੀ। ਜੇਕਰ ਚੌਧਰੀ ਬੰਸੀ ਲਾਲ ਦਾ ਸਿਆਸੀ ਜੀਵਨ ਅੱਜ ਤੱਕ ਬਾਕੀ ਹੁੰਦਾ, ਤਾਂ ਸ਼ਾਇਦ ਹਰਿਆਣਾ ਦੇ ਲੋਕ ਇਕ ਖੁਦਮੁਖਤਿਆਰ ਸੂਬੇ ਦੇ ਨਾਤੇ ਆਪਣੀ ਧਰਤੀ ’ਤੇ ਆਪਣੀ ਰਾਜਧਾਨੀ ਦਾ ਮਾਣ ਪ੍ਰਾਪਤ ਕਰ ਸਕਦੇ। ਅੱਜ ਹਰਿਆਣਾ ਪ੍ਰਦੇਸ਼ ਨੂੰ ਉਨ੍ਹਾਂ ਦੇ ਸਿਆਸੀ ਵਿਚਾਰਾਂ ਅਤੇ ਵਿਰਾਸਤ ਨੂੰ ਅੱਗੇ ਵਧਾਉਣ ਦੀ ਲੋੜ ਹੈ।

-ਮਹਿੰਦਰ ਸਿੰਘ ਚੋਪੜਾ (ਡਿਪਟੀ ਸੈਕਟਰੀ (ਰਿ.), ਭਾਰਤ ਸਰਕਾਰ)

  • Chaudhary Bansi Lal
  • Haryana
  • Modern Haryana

ਐੱਚ. ਪੀ. ਵੀ. ਟੀਕਾਕਰਨ : ਸਰਵਾਈਕਲ ਕੈਂਸਰ ਦੇ ਖ਼ਾਤਮੇ ਦੀ ਦਿਸ਼ਾ ’ਚ ਬਹੁਤ ਵੱਡਾ ਕਦਮ

NEXT STORY

Stories You May Like

  • haryana chief minister naib singh saini reached jalandhar
    ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹੁੰਚੇ ਜਲੰਧਰ, ਪੀਯੂਸ਼ ਮੁਨੀ ਜੀ ਮਹਾਰਾਜ ਤੋਂ ਲਿਆ ਆਸ਼ੀਰਵਾਦ
  • siya goyal  chetan chaudhary  judicial custody 16 july
    ਸੀਆ ਗੋਇਲ ਤੇ ਚੇਤਨ ਚੌਧਰੀ 16 ਜੁਲਾਈ ਤੱਕ ਨਿਆਂਇਕ ਹਿਰਾਸਤ ’ਚ
  • madan lal jalalpur bhupesh baghel
    ਮਦਨ ਲਾਲ ਜਲਾਲਪੁਰ ਦੀ ਛੁੱਟੀ ਕਰੇਗੀ ਪੰਜਾਬ ਕਾਂਗਰਸ : ਭੂਪੇਸ਼ ਬਘੇਲ
  • sonam wangchuk
    ਮੈਂ ਆਧੁਨਿਕ ਗਾਂਧੀ ਨਹੀਂ ਹਾਂ, ਆਪਣੀ ਜ਼ਿੰਦਗੀ ਦੇ "ਹੀਰੋ" ਆਪ ਬਣੋ: ਵਾਂਗਚੁਕ
  • haryana inspector dismissed from job after becoming a smuggler
    ਮਾਲਾਮਾਲ ਹੋਣ ਦੇ ਚੱਕਰ ’ਚ ਸਮੱਗਲਰ ਬਣਿਆ ਹਰਿਆਣਾ ਦਾ ਇੰਸਪੈਕਟਰ, ਵਿਭਾਗ ਵਲੋਂ ਨੌਕਰੀ ਤੋਂ ਡਿਸਮਿਸ
  • government schools children speak french
    ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬੋਲਣਗੇ 'ਫਰੈਂਚ'! ਹਰਿਆਣਾ 'ਚ ਇਸ ਸੈਸ਼ਨ ਤੋਂ ਸ਼ੁਰੂ ਹੋਵੇਗੀ ਪੜ੍ਹਾਈ
  • haryana cm saini visits pathankot
    ਹਰਿਆਣਾ ਦੇ CM ਸੈਣੀ ਦਾ ਪਠਾਨਕੋਟ ਦੌਰਾ, ਹਲਕਾ ਸੁਜਾਨਪੁਰ ਵਿਖੇ ਜਨ ਸਭਾ ਨੂੰ ਕੀਤਾ ਸੰਬੋਧਨ
  • red fort threat call
    ਬੰਬ ਨਾਲ ਉਡਾ ਦੇਵਾਂਗੇ ਲਾਲ ਕਿਲ੍ਹਾ! ਧਮਕੀ ਭਰੀ ਕਾਲ ਨੇ ਮੁੰਬਈ ਪੁਲਸ ਨੂੰ ਪੁਆ 'ਤੀਆਂ ਭਾਜੜਾਂ
  • big forecast of meteorological department in punjab during monsoon
    ਪੰਜਾਬ 'ਚ ਮੌਨਸੂਨ ਵਿਚਾਲੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ...
  • ips cheated ten people of lakhs thug arrested along with wife and father
    ਖ਼ੁਦ ਨੂੰ IPS ਦੱਸ ਲੋਕਾਂ ਨਾਲ ਮਾਰੀ ਲੱਖਾਂ ਦੀ ਠੱਗੀ, ਹੁਣ ਪਤਨੀ ਤੇ ਪਿਤਾ ਸਣੇ...
  • train delays become a problem in the rain
    ਮੀਂਹ 'ਚ ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ, ਸ਼ਾਨ-ਏ-ਪੰਜਾਬ ਡੇਢ ਤੇ ਵੈਸ਼ਨੋ...
  • punjab on high alert threat to blow up railway stations and schools with bombs
    High Alert 'ਤੇ ਪੰਜਾਬ! ਅਚਾਨਕ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ਤੇ ਸਕੂਲਾਂ...
  • singer ks makhan announces screening of the film   satluj   in shankar village
    ਗਾਇਕ KS ਮੱਖਣ ਨੇ ਸ਼ੰਕਰ ਪਿੰਡ 'ਚ ਸਤਲੁਜ ਫ਼ਿਲਮ ਵਿਖਾਉਣ ਦਾ ਕੀਤਾ ਐਲਾਨ
  • man dies after being hit by truck
    ਜਲੰਧਰ 'ਚ ਰੂਹ ਕੰਬਾਊ ਹਾਦਸਾ! ਸਾਈਕਲ ਸਵਾਰ ਦੇ ਸਿਰ ਉਪਰੋਂ ਲੰਘ ਗਿਆ ਟਰੱਕ
  • gangster doni bal threatens owner of karma fashion studio in jalandhar
    ਗੈਂਗਸਟਰ ਡੋਨੀ ਬੱਲ ਦੀ ਜਲੰਧਰ ਦੇ ਮਸ਼ਹੂਰ ਫੈਸ਼ਨ ਸਟੂਡੀਓ ਦੇ ਮਾਲਕ ਨੂੰ ਧਮਕੀ!...
  • sir in punjab
    ਪੰਜਾਬ ਵਿਚ ਵਿਸ਼ੇਸ਼ ‘ਐੱਸ. ਆਈ. ਆਰ.’ ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਗਣਨਾ...
Trending
Ek Nazar
heavy rain next 4 days monsoon

ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ...

terror of stray dogs in nawanshahr

ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ...

woman lost rs 30 82 500 in the greed of earning money

ਪੈਸੇ ਕਮਾਉਣ ਦੇ ਲਾਲਚ 'ਚ ਔਰਤ ਨੇ ਗੁਆ ਲਏ 30,82,500 ਰੁਪਏ, ਜਦੋਂ ਮੁਨਾਫਾ ਨਾ...

gold and silver likely to remain under pressure

ਕੀ ਹੋਰ ਸਸਤਾ ਹੋਵੇਗਾ Gold ? ਜਾਣੋ ਅਗਲੇ ਹਫ਼ਤੇ ਕਿਹੜੇ ਕਾਰਨ ਤੈਅ ਕਰਨਗੇ ਕੀਮਤਾਂ

indian student

ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਭਾਰਤੀ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! 2 ਮਹੀਨੇ...

man held after indian american wife and son shot in us

ਅਮਰੀਕਾ 'ਚ ਭਾਰਤੀ ਮੂਲ ਦੀ ਮਹਿਲਾ ਦਾ ਗੋਲੀਆਂ ਮਾਰ ਕਤਲ, ਪਤੀ ਹੀ ਨਿਕਲਿਆ ਕਾਤਲ,...

3 young man on a motorcycle fell into a 40 feet deep pit

ਮੋਟਰਸਾਈਕਲ ਸਵਾਰ 3 ਨੌਜਵਾਨ 40 ਫੁੱਟ ਡੂੰਘੇ ਖੱਡੇ ’ਚ ਡਿੱਗੇ, ਪੈ ਗਿਆ ਚੀਕ-ਚਿਹਾੜਾ

fan falls on sleeping child

ਸੌਂ ਰਹੇ ਬੱਚੇ ’ਤੇ ਡਿੱਗਿਆ ਪੱਖਾ, ਕਰੰਟ ਲੱਗਣ ਨਾਲ ਮੌਤ

veteran playback singer passes away

48,000 ਤੋਂ ਵਧ ਗਾਣੇ ਗਾ ਚੁੱਕੀ ਦਿੱਗਜ ਪਲੇਬੈਕ ਗਾਇਕਾ ਦਾ ਦਿਹਾਂਤ, PM ਮੋਦੀ ਨੇ...

famous actress tied the knot

ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਸਾਹਮਣੇ ਆਈਆਂ ਖੂਬਸੂਰਤ ਤਸਵੀਰਾਂ

famous actor arrested

ਮਸ਼ਹੂਰ ਅਦਾਕਾਰ ਨੂੰ ਘਰੋਂ ਚੱਕ ਕੇ ਲੈ ਗਈ ਪੁਲਸ, 'ਪੰਡਯਾ ਸਟੋਰ' ਨਾਲ ਘਰ-ਘਰ 'ਚ...

waterfalls selfie ban rain season

ਸੈਲਫ਼ੀ ਲੈਣ 'ਤੇ ਲੱਗ ਗਿਆ Ban ! ਮਾਨਸੂਨ ਦੇ ਮੌਸਮ 'ਚ MP ਪ੍ਰਸ਼ਾਸਨ ਨੇ ਕੀਤਾ...

famous actor suffers heart attack

ਸ਼ੂਟਿੰਗ ਮਗਰੋਂ ਘਰ ਪਰਤ ਰਹੇ ਮਸ਼ਹੂਰ ਅਦਾਕਾਰ ਨੂੰ ਰਸਤੇ 'ਚ ਹੀ ਆ ਗਿਆ ਹਾਰਟ ਅਟੈਕ,...

international airport named trump

ਰਾਸ਼ਟਰਪਤੀ ਟਰੰਪ ਦੇ 'ਨਾਂ' 'ਤੇ ਰੱਖਿਆ ਗਿਆ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ

andy burnham

ਐਂਡੀ ਬਰਨਹੈਮ ਦਾ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ

famous comedian will go to jail again

ਮੁੜ ਜੇਲ੍ਹ ਜਾਵੇਗਾ ਮਸ਼ਹੂਰ ਕਾਮੇਡੀਅਨ ! ਅਦਾਲਤ ਨੇ ਸੁਣਾਈ ਇੰਨੇ ਮਹੀਨਿਆਂ ਦੀ ਸਜ਼ਾ

wildfires in spain

ਸਪੇਨ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ; 11 ਲੋਕਾਂ ਮੌਤ, ਕਾਰਾਂ 'ਚ ਬੰਦ ਹੋਏ...

eu imposes duties on chinese tyres

EU ਦਾ ਚੀਨ ਨੂੰ ਵੱਡਾ ਝਟਕਾ, ਚੀਨੀ ਟਾਇਰਾਂ 'ਤੇ ਲਗਾਇਆ 45.3 ਫੀਸਦੀ ਟੈਕਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • temple offerings
      ਆਸਥਾ, ਭਰੋਸੇ ਦਾ ਮਿਸ਼ਰਣ ਸਾਡੇ ਧਾਰਮਿਕ ਤੀਰਥ ਅਸਥਾਨ ਪੈਸਾ ਇਕੱਠਾ ਕਰਨ ਦਾ ਕੇਂਦਰ...
    • global economy
      ਜੰਗਬਾਜ਼ਾਂ ਦੀ ਬੰਧਕ ਨਾ ਬਣੇ ਵਿਸ਼ਵ ਵਿਵਸਥਾ
    • small businessmen problems
      ਨੀਤੀਆਂ ਦੇ ਚੱਕਰਵਿਊ ’ਚ ਫਸੇ ਦੇਸ਼ ਦੇ ਛੋਟੇ ਕਾਰੋਬਾਰੀਆਂ
    • karnataka cabinet new faces
      ਕਰਨਾਟਕ ਮੰਤਰੀ ਮੰਡਲ ’ਚ ਸ਼ਾਮਲ ਹੋਣਗੇ ਕਈ ਨਵੇਂ ਚਿਹਰੇ
    • who donate organs of deceased loved ones are worthy of sainthood
      ਸਾਧੂਵਾਦ ਦੇ ਪਾਤਰ ਹਨ ਮ੍ਰਿਤਕ ਪਿਆਰਿਆਂ ਦੇ ਅੰਗ ਦਾਨ ਕਰਨ ਵਾਲੇ!
    • why are films like   satluj   banned in a democracy
      ਲੋਕਤੰਤਰ ’ਚ ‘ਸਤਲੁਜ’ ਵਰਗੀਆਂ ਫ਼ਿਲਮਾਂ ’ਤੇ ਪਾਬੰਦੀ ਕਿਉਂ?
    • india should strengthen its anti drone  on the border
      ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਭਾਰਤ ਆਪਣਾ ਐਂਟੀ-ਡ੍ਰੋਨ ਸਿਸਟਮ ਜ਼ਿਆਦਾ ਮਜ਼ਬੂਤ...
    • problem of stray dogs is constantly increasing in india
      ਭਾਰਤ ’ਚ ਲਗਾਤਾਰ ਵਧ ਰਹੀ ਆਵਾਰਾ ਕੁੱਤਿਆਂ ਦੀ ਸਮੱਸਿਆ!
    • mumbai floods
      ਮੁੰਬਈ ’ਚ ਹੜ੍ਹ...!
    • india anarchy
      ਤੇਜ਼ੀ ਨਾਲ ਅਰਾਜਕਤਾ ਵੱਲ ਵਧ ਰਿਹਾ ਦੇਸ਼
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +