Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 22, 2026

    11:20:27 AM

  • important news for jalandhar residents big announcement for august 5th

    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 5 ਅਗਸਤ ਲਈ ਹੋਇਆ...

  • villages of punjab electricity supply

    ਪੰਜਾਬ ਦੇ ਵੱਡੀ ਗਿਣਤੀ ਪਿੰਡਾਂ ਲਈ ਖੜ੍ਹੀ ਹੋਈ ਨਵੀਂ...

  • gold and silver prices surge for the third consecutive day

    ਲਗਾਤਾਰ ਤੀਜੇ ਦਿਨ Gold-Silver ਦੀਆਂ ਕੀਮਤਾਂ 'ਚ...

  • crude oil import becoming expensive for the government

    ਸਰਕਾਰ ਨੂੰ ਮਹਿੰਗੀ ਪੈ ਰਹੀ ਕੱਚੇ ਤੇਲ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਖੇਤਰੀ ਪਾਰਟੀਆਂ ’ਤੇ ਭਾਰੀ ਪੈ ਰਹੀ ਭਾਜਪਾ

BLOG News Punjabi(ਬਲਾਗ)

ਖੇਤਰੀ ਪਾਰਟੀਆਂ ’ਤੇ ਭਾਰੀ ਪੈ ਰਹੀ ਭਾਜਪਾ

  • Edited By Harpreet Singh,
  • Updated: 10 May, 2026 05:42 PM
Blog
bjp on regional parties
  • Share
    • Facebook
    • Tumblr
    • Linkedin
    • Twitter
  • Comment

ਭਾਜਪਾ ਉਸ ਸਿਆਸੀ ਵਿਚਾਰ ਨੂੰ ਵੀ ਤਬਾਹ ਕਰ ਰਹੀ ਹੈ ਕਿ ਉਸ ਨੂੰ ਚੁਣੌਤੀ ਦੇਣ ਦਾ ਜੋ ਕੰਮ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਨਹੀਂ ਕਰ ਪਾ ਰਹੀ, ਉਹ ਖੇਤਰੀ ਪਾਰਟੀਆਂ ਬਾਖ਼ੂਬੀ ਕਰ ਰਹੀਆਂ ਹਨ। 2014 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਆਪਣੇ ਦਮ ’ਤੇ ਬਹੁਮਤ ਮਿਲਣ ਅਤੇ ਕਾਂਗਰਸ ਦੇ 44 ਸੀਟਾਂ ’ਤੇ ਸਿਮਟ ਜਾਣ ਨਾਲ ਇਹ ਵਿਚਾਰ ਸ਼ੁਰੂ ਹੋਇਆ ਸੀ। 2019 ਦੇ ਲੋਕ ਸਭਾ ਚੋਣ ਨਤੀਜਿਆਂ ਨੇ ਵੀ ਇਸ ਨੂੰ ਬਲ ਦਿੱਤਾ, ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਕਮਜ਼ੋਰ ਪੈਣ ਲੱਗਾ ਹੈ। ਬੇਸ਼ੱਕ 2024 ’ਚ ਭਾਜਪਾ ਨੂੰ ਸਿਰਫ਼ 240 ਸੀਟਾਂ ’ਤੇ ਰੋਕਣ ’ਚ ਖੇਤਰੀ ਪਾਰਟੀਆਂ ਦੀ ਵੱਡੀ ਭੂਮਿਕਾ ਰਹੀ।

ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ, ਮਹਾਰਾਸ਼ਟਰ ’ਚ ਊਧਵ ਠਾਕਰੇ ਦੀ ਸ਼ਿਵ ਸੈਨਾ ਅਤੇ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ, ਤਾਮਿਲਨਾਡੂ ’ਚ ਡੀ. ਐੱਮ. ਕੇ. ਅਤੇ ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਨੇ ਇਸ ’ਚ ਅਹਿਮ ਭੂਮਿਕਾ ਨਿਭਾਈ। ਬੇਸ਼ੱਕ ਕਾਂਗਰਸ ਦੀਆਂ ਸੀਟਾਂ ਵੀ 52 ਤੋਂ ਵਧ ਕੇ 99 ਹੋ ਗਈਆਂ, ਪਰ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਖੇਤਰੀ ਪਾਰਟੀਆਂ ਦੇ ਸਹਾਰੇ ‘ਪਰਜੀਵੀ’ ਹੈ। ਗੱਲ ਗਲਤ ਵੀ ਨਹੀਂ ਸੀ, ਇਨ੍ਹਾਂ ਰਾਜਾਂ ’ਚ ਕਾਂਗਰਸ ਖੇਤਰੀ ਪਾਰਟੀਆਂ ਨਾਲ ਗੱਠਜੋੜ ਦੇ ਸਹਾਰੇ ਹੀ ਚੋਣ ਲੜਨ ਲਈ ਮਜਬੂਰ ਹੈ। ਹਾਲਾਂਕਿ ਹਿਮਾਚਲ ਪ੍ਰਦੇਸ਼, ਤੇਲੰਗਾਨਾ ਅਤੇ ਕਰਨਾਟਕ ’ਚ ਕਾਂਗਰਸ ਦੀਆਂ ਸਰਕਾਰਾਂ ਹਨ, ਪਰ ਪਹਿਲੇ ਦੋਵੇਂ ਰਾਜ ਲੋਕ ਸਭਾ ਸੀਟਾਂ ਦੀ ਗਿਣਤੀ ਦੇ ਲਿਹਾਜ਼ ਨਾਲ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਹਨ।

ਸ਼ਾਇਦ ਇਸੇ ਲਈ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਦੇ ਨਿਸ਼ਾਨੇ ’ਤੇ ਖੇਤਰੀ ਪਾਰਟੀਆਂ ਅਤੇ ਉਨ੍ਹਾਂ ਦੀਆਂ ਸਰਕਾਰਾਂ ਜ਼ਿਆਦਾ ਨਜ਼ਰ ਆਉਂਦੀਆਂ ਹਨ। ਕਾਂਗਰਸ ਦੀ ਅਣਐਲਾਨੀ ਅਗਵਾਈ ਵਾਲਾ ਵਿਰੋਧੀ ‘ਇੰਡੀਆ’ ਗੱਠਜੋੜ ਸੁਭਾਵਿਕ ਹੀ ਭਾਜਪਾ ਦੇ 240 ਸੀਟਾਂ ’ਤੇ ਸਿਮਟ ਜਾਣ ਨੂੰ ਆਪਣੀ ਸਫਲਤਾ ਮੰਨ ਰਿਹਾ ਸੀ, ਪਰ ਉਸ ਤੋਂ ਬਾਅਦ ਉਸ ਦੇ ਹਿੱਸੇ ਹਾਰ ਦੇ ਝਟਕੇ ਹੀ ਜ਼ਿਆਦਾ ਆਏ ਹਨ। ਸਿਰਫ਼ ਝਾਰਖੰਡ ਅਤੇ ਜੰਮੂ-ਕਸ਼ਮੀਰ ਹੀ ਅਪਵਾਦ ਰਹੇ, ਜਿੱਥੇ ਕਾਂਗਰਸ ਦੀ ਮੌਜੂਦਗੀ ਦਾ ਸੱਤਾ ਦੀ ਰਾਜਨੀਤੀ ’ਚ ਜ਼ਿਆਦਾ ਅਰਥ ਨਹੀਂ ਹੈ। ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਦਾ ਹੀ ਦਬਦਬਾ ਹੈ ਤਾਂ ਝਾਰਖੰਡ ’ਚ ਝਾਰਖੰਡ ਮੁਕਤੀ ਮੋਰਚਾ ਦਾ ਅਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੋਵਾਂ ਦੀਆਂ ਹੀ ਕਾਂਗਰਸ ਤੋਂ ਦੂਰੀਆਂ ਵਧਦੀਆਂ ਦਿਸ ਰਹੀਆਂ ਹਨ।

48 ਲੋਕ ਸਭਾ ਸੀਟਾਂ ਵਾਲੇ ਮਹਾਰਾਸ਼ਟਰ ’ਚ ਇੰਡੀਆ ਗੱਠਜੋੜ 30 ਸੀਟਾਂ ਜਿੱਤ ਗਿਆ। ਕਾਂਗਰਸ ਨੇ ਸਭ ਤੋਂ ਵੱਧ 13 ਸੀਟਾਂ ਜਿੱਤੀਆਂ, ਊਧਵ ਦੀ ਸ਼ਿਵ ਸੈਨਾ ਨੇ 9, ਜਦਕਿ ਸ਼ਰਦ ਪਵਾਰ ਦੀ ਰਾਕਾਂਪਾ ਨੇ 8। ਤਾਮਿਲਨਾਡੂ ’ਚ ਵੀ ਇੰਡੀਆ ਗੱਠਜੋੜ 39 ’ਚੋਂ 35 ਸੀਟਾਂ ਜਿੱਤਣ ’ਚ ਸਫਲ ਰਿਹਾ। ਪੱਛਮੀ ਬੰਗਾਲ ’ਚ ਵੀ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਨੂੰ 12 ਸੀਟਾਂ ’ਤੇ ਸਮੇਟਦਿਆਂ 42 ’ਚੋਂ 29 ਲੋਕ ਸਭਾ ਸੀਟਾਂ ਜਿੱਤ ਲਈਆਂ। ਵੱਖਰੀ ਲੜੀ ਕਾਂਗਰਸ ਵੀ ਇਕ ਸੀਟ ਜਿੱਤ ਗਈ। 20 ਸੀਟਾਂ ਵਾਲੇ ਕੇਰਲਮ ’ਚ ਵੀ ਕਾਂਗਰਸ ਦੀ ਅਗਵਾਈ ਵਾਲਾ ਯੂ. ਡੀ. ਐੱਫ. 18 ਸੀਟਾਂ ਜਿੱਤ ਗਿਆ, ਜਦਕਿ ਤਤਕਾਲੀ ਸੱਤਾਧਾਰੀ ਐੱਲ. ਡੀ. ਐੱਫ. ਦੇ ਹਿੱਸੇ ਸਿਰਫ਼ 1 ਸੀਟ ਆਈ। ਭਾਜਪਾ ਵੀ ਪਹਿਲੀ ਵਾਰ ਆਪਣਾ ਖਾਤਾ ਖੋਲ੍ਹਣ ’ਚ ਸਫਲ ਰਹੀ। ਬੇਸ਼ੱਕ ਯੂ. ਡੀ. ਐੱਫ. ਦੀਆਂ 18 ’ਚੋਂ 14 ਸੀਟਾਂ ਕਾਂਗਰਸ ਦੀਆਂ ਸਨ, ਪਰ ਕੇਰਲਮ ’ਚ ਗੱਠਜੋੜ ਦੀ ਰਾਜਨੀਤੀ ਇਕ ਜ਼ਰੂਰਤ ਰਹੀ ਹੈ।

ਇਸ ਲਈ ਕਾਂਗਰਸ ਦੀਆਂ ਸੀਟਾਂ ਵਧ ਕੇ 99 ਹੋ ਜਾਣ ਦੇ ਬਾਵਜੂਦ ਭਾਜਪਾ ਦੇ ਤੇਜ਼ ਰਫ਼ਤਾਰ ਵਿਸਥਾਰ ’ਤੇ ਕਾਬੂ ਪਾਉਣ ’ਚ ਖੇਤਰੀ ਪਾਰਟੀਆਂ ਦੀ ਅਹਿਮ ਭੂਮਿਕਾ ਹੈ। ਹਾਲਾਂਕਿ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ, ਨਿਤੀਸ਼ ਕੁਮਾਰ ਦੀ ਜਨਤਾ ਦਲ ਯੂਨਾਈਟਿਡ, ਜਯੰਤ ਚੌਧਰੀ ਦੀ ਰਾਸ਼ਟਰੀ ਲੋਕ ਦਲ, ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ, ਸਵਰਗੀ ਅਜੀਤ ਪਵਾਰ ਦੀ ਰਾਕਾਂਪਾ ਤੋਂ ਇਲਾਵਾ ਤਾਮਿਲਨਾਡੂ ’ਚ ਅੰਨਾ ਡੀ. ਐੱਮ. ਕੇ. ਭਾਜਪਾ ਦੀ ਅਗਵਾਈ ਵਾਲੇ ਐੱਨ. ਡੀ. ਏ. ’ਚ ਸ਼ਾਮਲ ਹਨ, ਪਰ ਨਵੀਨ ਪਟਨਾਇਕ ਦੀ ਬੀਜੂ ਜਨਤਾ ਦਲ, ਹੇਮੰਤ ਸੋਰੇਨ ਦੀ ਝਾਮੁਮੋ, ਲਾਲੂ-ਤੇਜਸਵੀ ਦੀ ਆਰ. ਜੇ. ਡੀ., ਅਖਿਲੇਸ਼ ਯਾਦਵ ਦੀ ਸਪਾ, ਐੱਮ. ਕੇ. ਸਟਾਲਿਨ ਦੀ ਡੀ. ਐੱਮ. ਕੇ., ਉਮਰ ਅਬਦੁੱਲਾ ਦੀ ਨੈਸ਼ਨਲ ਕਾਨਫਰੰਸ, ਅਰਵਿੰਦ ਕੇਜਰੀਵਾਲ ਦੀ ‘ਆਪ’ ਅਤੇ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਸਮੇਤ ਤਮਾਮ ਵੱਡੀਆਂ ਖੇਤਰੀ ਪਾਰਟੀਆਂ ਨੇ ਉਸ ਤੋਂ ਦੂਰੀ ਬਣਾਈ ਹੋਈ ਹੈ।

ਸੰਜੋਗ ਕਹੋ ਜਾਂ ਪ੍ਰਯੋਗ, 2024 ਤੋਂ ਹੀ ਇਨ੍ਹਾਂ ਪਾਰਟੀਆਂ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਟਨਾਇਕ ਦੀ ਬੀ. ਜੇ. ਡੀ. ਦੀ ਦਹਾਕਿਆਂ ਪੁਰਾਣੀ ਸੱਤਾ ਓਡਿਸ਼ਾ ’ਚ ਤਾਂ ਭਾਜਪਾ ਨੇ ਲੋਕ ਸਭਾ ਚੋਣਾਂ ਦੇ ਨਾਲ ਹੋਈਆਂ ਵਿਧਾਨ ਸਭਾ ਚੋਣਾਂ ’ਚ ਹੀ ਉਖਾੜ ਦਿੱਤੀ ਸੀ; ਮਹਾਰਾਸ਼ਟਰ ’ਚ ਕੁਝ ਮਹੀਨਿਆਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ’ਚ ਪਾਸਾ ਪਲਟ ਦਿੱਤਾ, ਜਦੋਂ ਵਿਰੋਧੀ ਧਿਰ ਹਾਸ਼ੀਏ ’ਤੇ ਚਲੀ ਗਈ। ਭਾਰਤੀ ਰਾਜਨੀਤੀ ’ਚ ਧੂਮਕੇਤੂ ਵਾਂਗ ਚਮਕੀ ਕੇਜਰੀਵਾਲ ਦੀ ‘ਆਪ’ ਤੋਂ ਵੀ ਭਾਜਪਾ ਨੇ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ’ਚ ਸੱਤਾ ਖੋਹ ਲਈ। ਪਿਛਲੇ ਸਾਲ ਦੇ ਅੰਤ ’ਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਵੀ ਅਜਿਹੇ ਹੀ ਇਕਪਾਸੜ ਨਤੀਜੇ ਆਏ, ਜਿਨ੍ਹਾਂ ਲਈ ਵਿਰੋਧੀ ਧਿਰ ਸਿੱਧੇ ਤੌਰ ’ਤੇ ਚੋਣ ਕਮਿਸ਼ਨ ਦੀ ਭੂਮਿਕਾ ’ਤੇ ਸਵਾਲ ਉਠਾ ਰਹੀ ਹੈ। ਲੰਬੇ ਸਮੇਂ ਤੋਂ ਈ. ਵੀ. ਐੱਮ. ’ਤੇ ਸ਼ੱਕ ਜਤਾਉਂਦੀ ਰਹੀ ਵਿਰੋਧੀ ਧਿਰ ਹੁਣ ‘ਐੱਸ. ਆਈ. ਆਰ.’ ਪ੍ਰਕਿਰਿਆ ’ਚ ਵੱਡੀ ਗਿਣਤੀ ’ਚ ਨਾਂ ਕੱਟੇ ਜਾਣ ਨੂੰ ਭਾਜਪਾ ਦੀ ਅਸਿੱਧੀ ਚੋਣ ਮਦਦ ਕਰਾਰ ਦੇ ਰਹੀ ਹੈ। ਬੇਸ਼ੱਕ ਚੋਣ ਕਮਿਸ਼ਨ ਦੀ ਭੂਮਿਕਾ ਨਾਲ ਜੁੜੇ ਵਿਵਾਦ ਸੁਪਰੀਮ ਕੋਰਟ ਤੱਕ ਗਏ ਹਨ, ਪਰ ਚੋਣ ਨਤੀਜੇ ਨਹੀਂ ਬਦਲ ਰਹੇ।

ਪੱਛਮੀ ਬੰਗਾਲ ਨੂੰ ਮਮਤਾ ਬੈਨਰਜੀ ਦਾ ਅਜੇਤੂ ਕਿਲ੍ਹਾ ਮੰਨਿਆ ਜਾਂਦਾ ਸੀ। 2021 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ‘200 ਪਾਰ’ ਦਾ ਨਾਅਰਾ ਦੇ ਕੇ 77 ਸੀਟਾਂ ’ਤੇ ਰੁਕ ਗਈ ਸੀ। 2024 ਦੀਆਂ ਲੋਕ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਨੂੰ ਹੋਰ ਵੀ ਵੱਡਾ ਝਟਕਾ ਦਿੱਤਾ ਸੀ। ਉਸ ਦੇ ਕਾਰਨ ਮੰਨਿਆ ਜਾ ਰਿਹਾ ਸੀ ਕਿ ਇਸ ਵਾਰ ਭਾਜਪਾ ਭਾਵੇਂ 100 ਪਾਰ ਚਲੀ ਜਾਵੇ, ਪਰ ਮਮਤਾ ਦੀ ਸੱਤਾ ਨਹੀਂ ਹਿੱਲੇਗੀ, ਪਰ 2021 ਦੇ ਚੋਣ ਨਤੀਜੇ 2026 ’ਚ ਲਗਭਗ ਉਲਟ ਗਏ।

ਬੇਸ਼ੱਕ ਤਾਮਿਲਨਾਡੂ ਦੀ ਰਵਾਇਤੀ ਦ੍ਰਵਿੜ ਰਾਜਨੀਤੀ ਵਿਰੁੱਧ ਤ੍ਰਿਸ਼ੰਕੂ ਵਿਧਾਨ ਸਭਾ ’ਚ ਚਮਤਕਾਰੀ ਰੂਪ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਅਦਾਕਾਰ ਜੋਸੇਫ ਵਿਜੇ ਚੰਦਰਸ਼ੇਖਰ ਦੀ ਟੀ. ਵੀ. ਕੇ. ਵੀ ਇੱਕ ਖੇਤਰੀ ਪਾਰਟੀ ਹੀ ਹੈ, ਪਰ ਦਹਾਕਿਆਂ ਪੁਰਾਣੀਆਂ ਸਥਾਪਿਤ ਖੇਤਰੀ ਪਾਰਟੀਆਂ- ਡੀ. ਐੱਮ. ਕੇ. ਅਤੇ ਅੰਨਾ ਡੀ. ਐੱਮ. ਕੇ. ਤਾਂ ਸੱਤਾ ਦੀ ਖੇਡ ਤੋਂ ਬਾਹਰ ਨਜ਼ਰ ਆ ਰਹੀਆਂ ਹਨ। ਹੁਣ ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਅਤੇ ਪੰਜਾਬ ’ਚ ‘ਆਪ’ ਹੀ ਦੋ ਅਜਿਹੀਆਂ ਖੇਤਰੀ ਪਾਰਟੀਆਂ ਹਨ, ਜਿਨ੍ਹਾਂ ਨੂੰ ਚੋਣ ਮੈਦਾਨ ’ਚ ਹਰਾਉਣਾ ਭਾਜਪਾ ਲਈ ਬਾਕੀ ਹੈ। ਇਨ੍ਹਾਂ ਦੋਵਾਂ ਰਾਜਾਂ ’ਚ ਅਗਲੇ ਸਾਲ ਹੀ ਵਿਧਾਨ ਸਭਾ ਚੋਣਾਂ ਹੋਣਗੀਆਂ। ਪੰਜਾਬ ’ਚ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਫਿਰ ਤੋਂ ਦੋਸਤ ਬਣ ਗਏ ਤਾਂ ਪੰਜਾਬ ਦੀ ਚੋਣ ਤਸਵੀਰ ਬਦਲਦਿਆਂ ਦੇਰ ਨਹੀਂ ਲੱਗੇਗੀ। ਹਾਂ, ਇਹ ਗੱਲ ਵੱਖਰੀ ਹੈ ਕਿ ਇਕ ਹੋਰ ਖੇਤਰੀ ਪਾਰਟੀ ਵਜੋਂ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ਦੀ ਰਾਜਨੀਤੀ ’ਚ ਵਾਪਸੀ ਹੋ ਜਾਵੇਗੀ, ਪਰ ਉਹ ਭਾਜਪਾ ਦਾ ਦੋਸਤ ਹੀ ਹੋਵੇਗਾ-ਜਿਵੇਂ ਕਿ ਆਂਧਰਾ ਪ੍ਰਦੇਸ਼ ’ਚ ਚੰਦਰਬਾਬੂ ਨਾਇਡੂ ਅਤੇ ਪੁੱਡੂਚੇਰੀ ’ਚ ਐੱਨ. ਰੰਗਾਸਾਮੀ ਆਦਿ ਹਨ।

—ਰਾਜ ਕੁਮਾਰ ਸਿੰਘ

  • BJP
  • Regional Party
  • Politics

ਭਾਰਤ ਦੇ ਛੋਟੇ ਬਰਾਮਦਕਾਰ ਕੀ ਕਹਿੰਦੇ ਹਨ ਬਰਾਮਦ ਬਾਰੇ?

NEXT STORY

Stories You May Like

  • punjab bjp punjab farmers kewal singh dhillon
    ਭਾਜਪਾ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ, ਝੂਠਾ ਪ੍ਰਚਾਰ ਕਰ ਰਹੀਆਂ ਵਿਰੋਧੀ ਪਾਰਟੀਆਂ : ਕੇਵਲ ਢਿੱਲੋਂ
  • bjp stands like a rock with farmers
    ਭਾਜਪਾ ਕਿਸਾਨਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ, ਵਿਰੋਧੀ ਪਾਰਟੀਆਂ ਕਰ ਰਹੀਆਂ ਹਨ ਝੂਠਾ ਪ੍ਰਚਾਰ: ਢਿੱਲੋਂ
  • dog eats cannabis while climbing high peak  emergency teams
    ਉੱਚੀ ਚੋਟੀ 'ਤੇ ਚੜ੍ਹਦੇ ਸਮੇਂ ਕੁੱਤੇ ਨੇ ਖਾ ਲਈ ਭੰਗ; ਸਕਾਟਲੈਂਡ ਦੀ ਐਮਰਜੈਂਸੀ ਟੀਮਾਂ ਨੂੰ ਪੈ ਗਈਆਂ ਭਾਜੜਾਂ
  • imf reduces india  s gdp growth estimate  surge in crude oil
    IMF ਨੇ ਭਾਰਤ ਦੀ GDP ਗ੍ਰੋਥ ਦਾ ਅੰਦਾਜ਼ਾ ਘਟਾਇਆ, ਕਰੂਡ ’ਚ ਉਛਾਲ ਦਾ ਇਕਨਾਮੀ ’ਤੇ ਪੈ ਰਿਹਾ ਅਸਰ
  • china  s population is rapidly becoming unemployed  automation and robots
    ਤੇਜੀ ਨਾਲ ਬੇਰੁਜ਼ਗਾਰ ਹੋ ਰਹੀ ਚੀਨ ਦੀ ਆਬਾਦੀ, ਆਟੋਮੇਸ਼ਨ ਤੇ ਰੋਬੋਟ ਲੈ ਰਹੇ ਕਾਮਿਆ ਦੀ ਥਾਂ
  • problem with regional parties
    ਸਮੱਸਿਆ ਇਹ ਹੈ ਕਿ ਖੇਤਰੀ ਪਾਰਟੀ ਟਿਕੀ ਨਹੀਂ ਰਹਿ ਸਕਦੀ
  • heavy to very heavy rain and storm threat in punjab
    ਪੰਜਾਬ 'ਚ ਭਾਰੀ ਤੋਂ ਭਾਰੀ ਮੀਂਹ ਤੇ ਤੂਫ਼ਾਨ ਦਾ ਖ਼ਤਰਾ! ਇਨ੍ਹਾਂ ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ! ਸਾਵਧਾਨ ਰਹਿਣ ਲੋਕ
  • crude oil import becoming expensive for the government
    ਸਰਕਾਰ ਨੂੰ ਮਹਿੰਗੀ ਪੈ ਰਹੀ ਕੱਚੇ ਤੇਲ ਦੀ ਦਰਮਾਦ, 61 ਫੀਸਦੀ ਵਧਿਆ ਬਿੱਲ ਜਾਣੋ ਭਾਰਤ ’ਤੇ ਕੀ ਹੋਵੇਗਾ ਅਸਰ
  • important news for jalandhar residents big announcement for august 5th
    ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 5 ਅਗਸਤ ਲਈ ਹੋਇਆ ਵੱਡਾ ਐਲਾਨ, ਝੱਲਣੀ ਪਵੇਗੀ...
  • major accident in a running bus of punjab roadways
    ਪੰਜਾਬ ਰੋਡਵੇਜ਼ ਦੀ ਚੱਲਦੀ ਬੱਸ 'ਚ ਵੱਡਾ ਹਾਦਸਾ, ਸਵਾਰੀਆਂ ਦੀਆਂ ਚੀਕਾਂ ਸੁਣ ਭੱਜੇ...
  • building rules changes in rules
    ਪੰਜਾਬ ’ਚ ਬਿਲਡਿੰਗ ਨਿਯਮਾਂ ਵਿਚ ਬਦਲਾਅ, ਲਿਆ ਗਿਆ ਇਹ ਵੱਡਾ ਫ਼ੈਸਲਾ
  • rain in punjab meteorological department
    ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
  • major weather warning in punjab for next 48 hours
    ਪੰਜਾਬ 'ਚ ਅਗਲੇ 48 ਘੰਟਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
  • punjab school education board issues strict order
    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ ਸਾਰੇ ਸਕੂਲਾਂ ਲਈ ਨਵੇਂ...
  • 20 foot road  water pipe  municipal corporation
    120 ਫੁੱਟੀ ਰੋਡ 'ਤੇ ਪੈ ਗਿਆ ਵੱਡਾ ਟੋਇਆ, ਪਾਣੀ ਵਾਲੀ ਪਾਈਪ ਵੀ ਲੀਕ, ਨਿਗਮ ਬੇਖਬਰ
  • heavy rains for 4 consecutive days in punjab thunderstorm alert
    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
Trending
Ek Nazar
shooter who opened fire at diljit dosanjh s manager s house arrested

ਦਿਲਜੀਤ ਦੇ ਮੈਨੇਜਰ ਦੇ ਘਰ 'ਤੇ ਫਾਇਰਿੰਗ ਮਾਮਲੇ 'ਚ STF ਦੀ ਵੱਡੀ ਕਾਰਵਾਈ ! ਮੇਨ...

3 days yours  3 days me  2 wife divided husband

3 ਦਿਨ ਤੇਰਾ, 3 ਦਿਨ ਮੇਰਾ..! ਪੰਚਾਇਤ ਨੇ ਕਰਵਾ'ਤਾ ਪਤੀ ਦਾ ਬਟਵਾਰਾ, ਹੋਸ਼...

floods in afghanistan

ਅਫਗਾਨਿਸਤਾਨ 'ਚ ਹੜ੍ਵ ਦਾ ਕਹਿਰ, 20 ਲੋਕਾਂ ਦੀ ਮੌਤ, 100 ਤੋਂ ਵੱਧ ਲਾਪਤਾ

bus bursts into flames

ਵੀਅਤਨਾਮ 'ਚ ਯਾਤਰੀ ਬੱਸ ਨੂੰ ਲੱਗੀ ਅੱਗ, 7 ਲੋਕਾਂ ਦੀ ਦਰਦਨਾਕ ਮੌਤ

surprise checking in amritsar central jail

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਅਚਨਚੇਤ ਚੈਕਿੰਗ, 18 ਹਵਾਲਾਤੀਆਂ ਤੋਂ ਮੋਬਾਈਲ...

brain tumor treatment

ਉਮੀਦ ਦੀ ਕਿਰਨ! ਬ੍ਰੇਨ ਟਿਊਮਰ ਦੇ ਇਲਾਜ 'ਚ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ

carney strong response to trump

ਟਰੰਪ ਨੇ ਕੈਨੇਡਾ 'ਤੇ ਫੋੜਿਆ ਟੈਰਿਫ ਬੰਬ! ਕੈਨੇਡੀਅਨ PM ਕਾਰਨੀ ਨੇ ਦਿੱਤਾ ਕਰਾਰਾ...

famous bollywood actor buys luxurious bungalow worth rs 84 crore

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਖਰੀਦਿਆ 84 ਕਰੋੜ ਦਾ ਆਲੀਸ਼ਾਨ ਬੰਗਲਾ, 5 ਕਰੋੜ ਤਾਂ...

new us visa rules

ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ

this famous actor is still single at the age of 40

'7 ਮੁੰਡਿਆਂ ਨੂੰ ਡੇਟ ਕਰ ਰਹੀ ਸੀ Girlfriend' ! 40 ਸਾਲ ਦੀ ਉਮਰ 'ਚ ਵੀ...

china  dominance in kyrgyzstan

ਕਿਰਗਿਜ਼ਸਤਾਨ 'ਚ ਚੀਨ ਦਾ ਵਧਦਾ ਦਬਦਬਾ! ਦੇਸ਼ ਦੀ ਪ੍ਰਭੂਸੱਤਾ ਨੂੰ ਲੈ ਕੇ ਵਧੀ...

gunfire near pakistan minister

ਪਾਕਿ ਮੰਤਰੀ ਅਤਾਉੱਲਾ ਤਰਾਰ ਦੀ ਕਾਰ ਨੇੜੇ ਗੋਲੀਬਾਰੀ, ਵਾਲ-ਵਾਲ ਬਚੀ ਜਾਨ

actress on casting couch

'ਰਾਤ ਨੂੰ ਉਸਨੇ ਮੈਨੂੰ ਹੋਟਲ ਦੇ ਕਮਰੇ 'ਚ...'; ਇਸ ਮਸ਼ਹੂਰ ਅਦਾਕਾਰਾ ਨੇ ਕੀਤਾ...

entertainment industry mourns death of veteran actor

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਦਿਹਾਂਤ, ਆਸਟ੍ਰੇਲੀਆ 'ਚ...

andy burnham

ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ PM

american soldiers

ਈਰਾਨੀ ਹਮਲੇ 'ਚ ਮਾਰੇ ਗਏ ਦੋ ਅਮਰੀਕੀ ਸੈਨਿਕਾਂ ਦੀ ਪਛਾਣ ਜਾਰੀ

monsoon rains

ਪਾਕਿਸਤਾਨ : ਮੌਨਸੂਨ ਦੀ ਬਾਰਿਸ਼ ਨੇ ਲਈ ਛੇ ਲੋਕਾਂ ਦੀ ਜਾਨ, ਕਈ ਜ਼ਖਮੀ

indians in italy

ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ 'ਚ ਛਾਇਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • social media
      ਸੋਸ਼ਲ ਮੀਡੀਆ : ਜੋ ਇਨਸਾਨੀਅਤ ਤੋਂ ਬਿਨਾਂ ਸਰਾਪ ਬਣ ਸਕਦਾ ਹੈ
    • moon is a symbol of the triumph of science
      ਅੱਜ ਕੌਮਾਂਤਰੀ ਚੰਦਰਮਾ ਦਿਵਸ ’ਤੇ ਵਿਸ਼ੇਸ਼: ਕਲਪਨਾਵਾਂ ਦਾ ਨਹੀਂ, ਵਿਗਿਆਨ ਦੀ...
    • iran us war is a boon for china
      ‘ਚੀਨ ਲਈ ‘ਵਰਦਾਨ’ ਹੈ ਈਰਾਨ-ਅਮਰੀਕਾ ਜੰਗ’ ਬਿਨਾਂ ਕੁਝ ਕੀਤੇ ਆਪਣਾ ਦਬਦਬਾ ਵਧਾ ਲਿਆ!
    • silence on satluj movie
      ‘ਸਤਲੁਜ’ ਦੀਆਂ ਖ਼ਾਮੋਸ਼ੀਆਂ : ਇਸ ਫ਼ਿਲਮ ਦੇ ਜਵਾਬ ’ਚ ਹਨ ਕਈ ਹੋਰ ਪੱਖ
    • lack of teachers
      ਲੋੜੀਂਦੇ ਅਧਿਆਪਕਾਂ ਦੀ ਕਮੀ ’ਚ ਪੜ੍ਹਾਈ ਕਿਵੇਂ ਹੋਵੇ
    • ethanol blended fuel the challenge of balancing concerns
      ‘‘ਈਥੇਨੌਲ ਮਿਸ਼ਰਿਤ ਫਿਊਲ : ਖਦਸ਼ਿਆਂ ਦਰਮਿਆਨੇ ਸਤੁੰਲਨ ਦੀ ਚੁਣੌਤੀ
    • modis new strategic steps in ladakh
      ਲੱਦਾਖ ’ਚ ਮੋਦੀ ਦੇ ਨਵੇਂ ਰਣਨੀਤਕ ਕਦਮ
    • women being killed by drunken husbands and children
      ‘ਸ਼ਰਾਬੀ ਪਤੀਆਂ ਅਤੇ ਬੱਚਿਆਂ ਦੇ ਹੱਥੋਂ’ ਮਾਰੀਆਂ ਜਾ ਰਹੀਆਂ ਔਰਤਾਂ!
    • speculations over the political future of the ncp
      ‘ਰਾਕਾਂਪਾ’ ਦੇ ਸਿਆਸੀ ਭਵਿੱਖ ਨੂੰ ਲੈ ਕੇ ਅਟਕਲਾਂ
    • the root of corruption  s evil will have to be found
      ਲੱਭਣੀ ਹੋਵੇਗੀ ਭ੍ਰਿਸ਼ਟਾਚਾਰ ਦੇ ਰਾਵਣ ਦੀ ਧੁੰਨੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +