Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 22, 2026

    3:09:36 AM

  • iran  s big explosion after trump  s threat

    ਟਰੰਪ ਦੀ ਧਮਕੀ ਤੋਂ ਬਾਅਦ ਈਰਾਨ ਦਾ ਵੱਡਾ ਧਮਾਕਾ:...

  • shots fired after husband wife quarrel in moga

    ਮੋਗਾ 'ਚ ਪਤੀ-ਪਤਨੀ ਦੇ ਝਗੜੇ ਮਗਰੋਂ ਚੱਲੀਆਂ...

  • deadline ends tomorrow  lpg gas supply of these people will be stopped

    ਖ਼ਤਮ ਹੋ ਰਹੀ ਡੈੱਡਲਾਈਨ! ਕੱਲ੍ਹ ਤੋਂ ਬੰਦ ਹੋ...

  • trump threatens iran again

    'ਲੇਬਨਾਨ 'ਚ ਆਪਣੇ ਪ੍ਰੌਕਸੀ ਰੋਕੋ, ਨਹੀਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਰਾਹੁਲ ਦੀ ‘ਛਾਤਰੋਂ ਕੀ ਗੂੰਜ ਮਹਾਰੈਲੀ’

BLOG News Punjabi(ਬਲਾਗ)

ਰਾਹੁਲ ਦੀ ‘ਛਾਤਰੋਂ ਕੀ ਗੂੰਜ ਮਹਾਰੈਲੀ’

  • Edited By Harpreet Singh,
  • Updated: 20 Jun, 2026 04:29 PM
Blog
rahul gandhi rally
  • Share
    • Facebook
    • Tumblr
    • Linkedin
    • Twitter
  • Comment

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਕ ਦੇਸ਼ ਪੱਧਰੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਰਾਜਸਥਾਨ ਦੇ ਕੋਟਾ ’ਚ ‘ਛਾਤਰੋਂ ਕੀ ਗੂੰਜ ਮਹਾਰੈਲੀ’ ਸਿਰਲੇਖ ਹੇਠ ਆਪਣੀ ਪਹਿਲੀ ਮੈਗਾ ਰੈਲੀ ਦਾ ਆਯੋਜਨ ਕੀਤਾ। ਹਜ਼ਾਰਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ‘ਚੋਣ ਪ੍ਰਣਾਲੀ’ ਨਹੀਂ ਸਗੋਂ ਅਪ੍ਰਵਾਨਿਤ ਪ੍ਰਣਾਲੀ ਦੱਸਿਆ। ਰਾਹੁਲ ਗਾਂਧੀ ਨੇ ਇਕ ਪੇਸ਼ਕਾਰੀ ਰਾਹੀਂ ਐੱਸ. ਐੱਸ. ਸੀ., ਯੂ. ਪੀ. ਐੱਸ. ਸੀ., ਆਰ. ਆਰ. ਬੀ., ਜੇ. ਈ. ਈ. ਅਤੇ ਨੀਟ ਦੇ ਪੰਜ ਰਸਤਿਆਂ ਨੂੰ ਸਮਝਾਇਆ। ਉਨ੍ਹਾਂ ਕਿਹਾ ਕਿ ਲੱਖਾਂ ਵਿਦਿਆਰਥੀ ਸਕੂਲੀ ਸਿੱਖਿਆ, ਕੋਚਿੰਗ ਸੰਸਥਾਵਾਂ, ਵਰਦੀ ਅਤੇ ਹੋਸਟਲ ਦੀਆਂ ਸਹੂਲਤਾਂ ’ਤੇ ਵੱਡੀ ਰਕਮ ਖਰਚ ਕਰਨ ਲਈ ਮਜਬੂਰ ਹਨ, ਪਰ ਮੁਕਾਬਲੇਬਾਜ਼ੀ ਪ੍ਰੀਖਿਆਵਾਂ ’ਚ ਸਫਲਤਾ ਦੀ ਕੋਈ ਗਾਰੰਟੀ ਨਹੀਂ ਹੈ। ਪ੍ਰੋਗਰਾਮ ਦੌਰਾਨ ਰਾਹੁਲ ਗਾਂਧੀ ਨੇ ਸਟੇਜ ’ਤੇ ਬੁਲਾਏ ਗਏ ਪੰਜ ਵਿਦਿਆਰਥੀਆਂ, 3 ਕੁੜੀਆਂ ਅਤੇ 2 ਮੁੰਡਿਆਂ ਨਾਲ ਆਹਮੋ-ਸਾਹਮਣੇ ਗੱਲਬਾਤ ਕੀਤੀ। ਉਹ ਨੀਟ, ਜੇ. ਈ. ਈ. ਅਤੇ ਸਿਵਲ ਸੇਵਾਵਾਂ ਦੇ ਚਾਹਵਾਨ ਸਨ। ਰਾਹੁਲ ਅਗਲੇ ਮਹੀਨੇ ਪ੍ਰਯਾਗਰਾਜ ਅਤੇ ਪਟਨਾ ਦਾ ਦੌਰਾ ਕਰਨਗੇ ਅਤੇ ਦਿੱਲੀ ’ਚ ਵੀ ਇਸੇ ਪ੍ਰੀਖਿਆ ਅਤੇ ਸਿੱਖਿਆ ਦੇ ਮੁੱਦੇ ’ਤੇ ਬੋਲਣਗੇ।

ਸ਼ਿਵਸੈਨਾ (ਉਬਾਠਾ) ’ਚ ਫਿਰ ਵੰਡ : ਸ਼ਿਵਸੈਨਾ (ਊਧਵ ਬਾਲਾ ਸਾਹਿਬ ਠਾਕਰੇ) ’ਚ ਆਖਿਰਕਾਰ ਇਕ ਵਾਰ ਫਿਰ ਵੰਡ ਹੋ ਗਈ ਹੈ। ਇਹ ਕਦਮ ਪਾਰਟੀ ਦੇ 9 ’ਚੋਂ 6 ਸੰਸਦ ਮੈਂਬਰਾਂ ਦੇ ਸੰਸਦੀ ਦਲ ਦੀ ਬੈਠਕ ’ਚ ਸ਼ਾਮਲ ਨਾ ਹੋਣ ਤੋਂ ਬਾਅਦ ਦੇਖਿਆ ਗਿਆ, ਜਿਸ ਨਾਲ ਇਹ ਅਟਕਲਾਂ ਤੇਜ਼ ਹੋ ਗਈਆਂ ਹਨ ਕਿ ਉਹ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸੱਤਾਧਾਰੀ ਸ਼ਿਵਸੈਨਾ ’ਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਬੈਠਕ ’ਚ ਸਿਰਫ਼ ਸੰਸਦ ਮੈਂਬਰ ਅਰਵਿੰਦ ਸਾਵੰਤ, ਅਨਿਲ ਦੇਸਾਈ ਅਤੇ ਰਾਜਾਬਾਊ ਵਾਜੇ ਅਤੇ ਰਾਜ ਸਭਾ ਮੈਂਬਰ ਸੰਜੇ ਰਾਊਤ ਸ਼ਾਮਲ ਹੋਏ। ਬਾਕੀ 6 ਸੰਸਦ ਮੈਂਬਰਾਂ ਨਾਗੇਸ਼ ਪਾਟਿਲ ਅਸ਼ਟੀਕਰ, ਸੰਜੇ ਦੇਸ਼ਮੁਖ, ਸੰਜੇ ਜਾਧਵ, ਸੰਜੇ ਦੀਨਾ ਪਾਟਿਲ, ਓਮਰਾਜੇ ਨਿੰਬਾਲਕਰ ਅਤੇ ਭਾਊਸਾਹੇਬ ਵਾਕਚੌੜੇ ਦੀ ਗੈਰ-ਹਾਜ਼ਰੀ ਨੇ ਰਸਮੀ ਵੰਡ ਦੇ ਮਜ਼ਬੂਤ ​​ਸੰਕੇਤ ਦਿੱਤੇ ਹਨ। ਸੂਤਰਾਂ ਨੇ ਦੱਸਿਆ ਕਿ 6 ਸੰਸਦ ਮੈਂਬਰਾਂ ਨੇ ਸ਼ਿੰਦੇ ਦੀ ਅਗਵਾਈ ਵਾਲੀ ਸੈਨਾ ਨਾਲ ਰਲੇਵੇਂ ਦੀ ਮੰਗ ਕਰਨ ਵਾਲੇ ਇਕ ਪੱਤਰ ’ਤੇ ਦਸਤਖਤ ਕੀਤੇ ਹਨ ਅਤੇ ਇਸ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸੌਂਪ ਦਿੱਤਾ ਹੈ। ਇਸ ਦੌਰਾਨ, ਤ੍ਰਿਣਮੂਲ ਕਾਂਗਰਸ, ‘ਆਪ’ ਅਤੇ ਸ਼ਿਵਸੈਨਾ (ਯੂ. ਬੀ. ਟੀ.) ਦਾ ਇਕ ਹਿੱਸਾ ਪਹਿਲਾਂ ਹੀ ਪਾਸਾ ਬਦਲ ਚੁੱਕਾ ਹੈ। ਇਸ ਅਟਕਲਬਾਜ਼ੀ ਦੇ ਵਿਚਾਲੇ ਕਿ ਸੱਤਾਧਾਰੀ ਭਾਜਪਾ ਸੰਸਦ ’ਚ ਹੱਦਬੰਦੀ ਦੇ ਸਰੂਪ ਨੂੰ ਬਦਲਣ ਲਈ ਸੰਵਿਧਾਨ ਸੋਧ ਬਿੱਲ ਲਿਆਉਣ ਤੋਂ ਪਹਿਲਾਂ ਅੰਕੜੇ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਲੋਕ ਸਭਾ ’ਚ ਵਿਸ਼ੇਸ਼ ਬਹੁਮਤ ਦਾ ਰਸਤਾ ਲੰਮਾ ਹੈ ਪਰ ਐੱਨ. ਡੀ. ਏ. ਦੋ-ਤਿਹਾਈ ਬਹੁਮਤ ਦੀ ਹੱਦ ਦੇ ਨੇੜੇ ਹੈ। ਲੋਕ ਸਭਾ ’ਚ ਐੱਨ. ਡੀ. ਏ. ਦੀ ਗਿਣਤੀ ਹੁਣ ਵਧ ਕੇ 314 ਹੋ ਗਈ ਹੈ, ਜਿਸ ’ਚ 20 ਤ੍ਰਿਣਮੂਲ ਸੰਸਦ ਮੈਂਬਰ ਸ਼ਾਮਲ ਹੋ ਗਏ ਹਨ ਅਤੇ ਜੇਕਰ ਸ਼ਿਵਸੈਨਾ (ਯੂ. ਬੀ. ਟੀ.) ਦੇ ਬਾਗੀ ਆਖਰੀ ਛਾਲ ਮਾਰਦੇ ਹਨ, ਤਾਂ ਇਹ 320 ਤੱਕ ਪਹੁੰਚ ਸਕਦੀ ਹੈ। ਰਾਜ ਸਭਾ ’ਚ ਐੱਨ. ਡੀ. ਏ. ਕੋਲ 152 ਸੀਟਾਂ ਹੋਣਗੀਆਂ ਅਤੇ ਪੱਛਮੀ ਬੰਗਾਲ ’ਚ 3 ਸੀਟਾਂ ’ਤੇ ਉਪ-ਚੋਣਾਂ ਹੋਣ ਤੋਂ ਬਾਅਦ ਇਹ ਗਿਣਤੀ 155 ਤੱਕ ਪਹੁੰਚ ਜਾਵੇਗੀ, ਜੋ ਕਿ ਦੋ-ਤਿਹਾਈ ਬਹੁਮਤ ਤੋਂ ਸਿਰਫ 8-9 ਸੀਟਾਂ ਘੱਟ ਹੈ।

ਅਖਿਲੇਸ਼ ਦੇ ਸਾਹਮਣੇ ਚੁਣੌਤੀ : ਉੱਤਰ ਪ੍ਰਦੇਸ਼ ’ਚ ਸਿਆਸੀ ਸਰਗਰਮੀ ਤੇਜ਼ ਹੈ ਕਿਉਂਕਿ ਸਹਾਰਨਪੁਰ ਤੋਂ ਕਾਂਗਰਸ ਸੰਸਦ ਮੈਂਬਰ ਇਮਰਾਨ ਮਸੂਦ ਨੇ ਕਿਹਾ ਹੈ ਕਿ ਪਾਰਟੀ ਸੂਬੇ ’ਚ 40 ਫੀਸਦੀ ਵਿਧਾਨ ਸਭਾ ਸੀਟਾਂ ’ਤੇ ਚੋਣ ਲੜਨ ਲਈ ਤਿਆਰ ਹੈ। ਸੂਤਰਾਂ ਅਨੁਸਾਰ, ਅਖਿਲੇਸ਼ ਯਾਦਵ ਕਾਂਗਰਸ ਨੂੰ 60 ਤੋਂ ਵੱਧ ਸੀਟਾਂ ਦੇਣ ਦੇ ਇੱਛੁਕ ਨਹੀਂ ਸਨ ਪਰ ਕਾਂਗਰਸ 100 ਸੀਟਾਂ ਦੀ ਮੰਗ ਕਰ ਰਹੀ ਹੈ। ਹੁਣ ਅਖਿਲੇਸ਼ ਯਾਦਵ ਦੇ ਸਾਹਮਣੇ ਕਾਂਗਰਸ ਨਾਲ ਸੀਟਾਂ ਦੀ ਵੰਡ ’ਤੇ ਆਮ ਸਹਿਮਤੀ ਬਣਾਉਣਾ ਮੁੱਖ ਚੁਣੌਤੀ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਪਾ ਨੇ 111 ਅਤੇ ਕਾਂਗਰਸ ਨੇ 2 ਸੀਟਾਂ ਜਿੱਤੀਆਂ ਸਨ। ਜਿੱਥੋਂ ਤੱਕ ਸੀਟਾਂ ਦੀ ਵੰਡ ਦਾ ਸਵਾਲ ਹੈ, ਅੰਤਿਮ ਫੈਸਲਾ ਅਖਿਲੇਸ਼ ਯਾਦਵ ਅਤੇ ਰਾਹੁਲ ਗਾਂਧੀ ਵਿਚਾਲੇ ਸਿੱਧੀ ਗੱਲਬਾਤ ਰਾਹੀਂ ਲਿਆ ਜਾਵੇਗਾ।

ਝਾਰਖੰਡ ’ਚ ਕਾਂਗਰਸ ਨੇ ਰਾਜ ਸਭਾ ਸੀਟ ਗੁਆਈ : ਕ੍ਰਾਸ ਵੋਟਿੰਗ ਕਾਰਨ ਝਾਰਖੰਡ ’ਚ ਰਾਜ ਸਭਾ ਚੋਣ ’ਚ ਕਾਂਗਰਸ ਨੂੰ ਇਕ ਸੀਟ ਦਾ ਨੁਕਸਾਨ ਹੋਇਆ ਹੈ, ਕਿਉਂਕਿ ਸੱਤਾਧਾਰੀ ਭਾਜਪਾ ਨੂੰ ਐੱਨ. ਡੀ. ਏ. ਸਮਰਥਿਤ ਆਜ਼ਾਦ ਉਮੀਦਵਾਰ ਪਰਿਮਲ ਨਥਵਾਨੀ ਦੀ ਜਿੱਤ ਨਾਲ ਫਾਇਦਾ ਹੋਇਆ। ਉਨ੍ਹਾਂ ਨੇ ਕਾਂਗਰਸ ਦੇ ਪ੍ਰਣਵ ਝਾਅ ਨੂੰ ਹਰਾਇਆ, ਜੋ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਦਫ਼ਤਰ ਦੇ ਇੰਚਾਰਜ ਹਨ। ਕਾਂਗਰਸ ਨੇ ਸਹਿਯੋਗੀਆਂ ਰਾਜਦ ਅਤੇ ਭਾਕਪਾ (ਮਾਲੇ) ’ਤੇ ‘ਧੋਖਾ’ ਦੇਣ ਦਾ ਦੋਸ਼ ਲਗਾਉਣ ’ਚ ਕਾਹਲੀ ਕੀਤੀ, ਜਦੋਂ ਕਿ ਭਾਕਪਾ (ਮਾਲੇ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਕਿਸੇ ਵੀ ਤਰ੍ਹਾਂ ਦੀ ਕ੍ਰਾਸ ਵੋਟਿੰਗ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਚੋਣ ਨਤੀਜਿਆਂ ਨੇ ਦਿਖਾਇਆ ਹੈ ਕਿ ਕਾਂਗਰਸ ਆਪਣੇ ਸਾਰੇ ਵਿਧਾਇਕਾਂ ਦਾ ਸਮਰਥਨ ਸੁਰੱਖਿਅਤ ਕਰਨ ’ਚ ਅਸਫਲ ਰਹੀ ਹੈ ਅਤੇ ਚਿਤਾਵਨੀ ਦਿੱਤੀ ਕਿ ਸਹਿਯੋਗੀਆਂ ’ਤੇ ਦੋਸ਼ ਮੜ੍ਹਨ ਦੀਆਂ ਕੋਸ਼ਿਸ਼ਾਂ ਨਾਲ ‘ਇੰਡੀਆ’ ਗੱਠਜੋੜ ਨੂੰ ਨੁਕਸਾਨ ਪਹੁੰਚ ਸਕਦਾ ਹੈ। 81 ਮੈਂਬਰੀ ਵਿਧਾਨ ਸਭਾ ’ਚ ਸੱਤਾਧਾਰੀ ‘ਇੰਡੀਆ’ ਗੱਠਜੋੜ ਕੋਲ ਦੋਵੇਂ ਸੀਟਾਂ ਜਿੱਤਣ ਲਈ ਸੰਖਿਆਤਮਕ ਤਾਕਤ ਹੋਣ ਦੇ ਬਾਵਜੂਦ ਕਾਂਗਰਸ ਸਿਰਫ਼ 20 ਵੋਟਾਂ ਹੀ ਹਾਸਲ ਕਰ ਸਕੀ। ਇਸ ਨੂੰ ਕਾਂਗਰਸ ਲਈ ਇਕ ਵੱਡੀ ਸਿਆਸੀ ਸ਼ਰਮਿੰਦਗੀ ਵਜੋਂ ਦੇਖਿਆ ਜਾ ਰਿਹਾ ਹੈ।

ਸਪਾ ’ਚ ਟੁੱਟ ਦੇ ਆਸਾਰ : ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ’ਚ ਉਥਲ-ਪੁਥਲ ਅਤੇ ਮਹਾਰਾਸ਼ਟਰ ਦੀ ਸ਼ਿਵਸੈਨਾ (ਯੂ. ਬੀ. ਟੀ.) ’ਚ ਵੰਡ ਤੋਂ ਬਾਅਦ, ਸਮਾਜਵਾਦੀ ਪਾਰਟੀ (ਸਪਾ) ’ਚ ਸੰਭਾਵਿਤ ਵੰਡ ਦੀਆਂ ਅਟਕਲਾਂ ਉਦੋਂ ਸ਼ੁਰੂ ਹੋਈਆਂ ਜਦੋਂ ਉੱਤਰ ਪ੍ਰਦੇਸ਼ ਦੇ ਮੰਤਰੀ ਓਮ ਪ੍ਰਕਾਸ਼ ਰਾਜਭਰ ਨੇ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ ਇਕ ਵੱਡੀ ਵੰਡ ਵੱਲ ਵਧ ਰਹੀ ਹੈ ਅਤੇ ਉਸ ਦੇ ਕਈ ਸੰਸਦ ਮੈਂਬਰ ਭਾਜਪਾ ’ਚ ਸ਼ਾਮਲ ਹੋਣ ਲਈ ਤਿਆਰ ਹਨ। ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਮੰਤਰੀ ਨੇ ਐਕਸ ’ਤੇ ਪੋਸਟ ਕਰਕੇ ਕਿਹਾ ਕਿ ਸਪਾ ਨੇਤਾ ਰਾਮ ਗੋਪਾਲ ਯਾਦਵ ਨੇ ਪਹਿਲੇ ਕਦਮ ਵਜੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਪੱਤਰ ਸੌਂਪਿਆ ਹੈ। ਦਾਅਵਿਆਂ ਦਾ ਜਵਾਬ ਦਿੰਦਿਆਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ਦੇ ਮੰਤਰੀ ’ਤੇ ਤਿੱਖੀ ਟਿੱਪਣੀ ਕੀਤੀ ਅਤੇ ਉਨ੍ਹਾਂ ਦੇ ਬਿਆਨਾਂ ਤੇ ਉਦੇਸ਼ਾਂ ’ਤੇ ਸਵਾਲ ਉਠਾਏ। ਦੂਜੇ ਪਾਸੇ, ਉੱਤਰ ਪ੍ਰਦੇਸ਼ ਦੇ ਇਕ ਹੋਰ ਮੰਤਰੀ ਸੰਜੇ ਕੁਮਾਰ ਨਿਸ਼ਾਦ ਨੇ ਦਾਅਵਾ ਕੀਤਾ ਕਿ ਸੂਬੇ ਦੇ ਕਈ ਸਪਾ ਅਤੇ ਕਾਂਗਰਸ ਸੰਸਦ ਮੈਂਬਰ ਸੱਤਾਧਾਰੀ ਗੱਠਜੋੜ ਦੇ ਸੰਪਰਕ ’ਚ ਹਨ ਅਤੇ ਸਿਆਸੀ ਮੌਕਿਆਂ ਦੀ ਭਾਲ ਕਰ ਰਹੇ ਹਨ।

–ਰਾਹਿਲ ਨੌਰਾ ਚੋਪੜਾ

  • Rahul Gandi
  • Chhattron KI Goonj

‘ਸਰਗਰਮ ਬੱਚਾ ਚੋਰ ਗਿਰੋਹਾਂ ਤੋਂ’ ਸਾਵਧਾਨ ਰਹਿਣ ਦੀ ਲੋੜ!

NEXT STORY

Stories You May Like

  • ali abdollahi statement
    'ਦੁਨੀਆ ਜਲਦੀ ਹੀ ਸੁਣੇਗੀ ਈਰਾਨ ਦੀ ਜਿੱਤ ਅਤੇ ਸੰਘਰਸ਼ ਦੀ ਗੂੰਜ'
  • sikh pilgrims went for pakistan
    ਜੈਕਾਰਿਆਂ ਦੀ ਗੂੰਜ 'ਚ ਪਾਕਿਸਤਾਨ ਲਈ ਰਵਾਨਾ ਹੋਇਆ ਸਿੱਖ ਸ਼ਰਧਾਲੂਆਂ ਦਾ ਜਥਾ
  • defamation case congress leader rahul gandhi
    ਹਾਥਰਸ ਮਾਣਹਾਨੀ ਕੇਸ : ਰਾਹੁਲ ਗਾਂਧੀ ਵਿਰੁੱਧ 15 ਜੁਲਾਈ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ
  • rahul gandhi  railway  train  youth  death  video
    ਰਾਹੁਲ ਨੇ 'ਟਰੇਨ 'ਚ ਨੌਜਵਾਨ ਦੀ ਮੌਤ' ਨੂੰ ਲੈ ਕੇ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਰੇਲਵੇ ਨੇ ਕਿਹਾ- 'ਅਫਵਾਹ ਨਾ...
  • rahul gandhi
    ਨਵੇਂ ਰਾਹੁਲ ਗਾਂਧੀ ਦਾ ਉਭਾਰ
  • dharam ki pauri gurdwara sahib
    ਗੁਰਦੁਆਰਾ 'ਧਰਮ ਕੀ ਪਾਉੜੀ' ਵਿਖੇ ਵੱਡੀ ਘਟਨਾ, ਸਾਰੇ ਪਿੰਡ ਨੂੰ ਪਈਆਂ ਭਾਜੜਾਂ
  • will the fairness of neet exam be ensured
    ਕੀ ਨੀਟ ਪ੍ਰੀਖਿਆ ਦੀ ਨਿਰਪੱਖਤਾ ਯਕੀਨੀ ਹੋਵੇਗੀ?
  • tamil nadu cm vijay  sonia  rahul gandhi
    ਭਲਕੇ ਦਿੱਲੀ ਆਉਣਗੇ ਤਾਮਿਲਨਾਡੂ ਦੇ CM ਵਿਜੇ, ਸੋਨੀਆ ਤੇ ਰਾਹੁਲ ਗਾਂਧੀ ਨਾਲ ਕਰਨਗੇ ਮੁਲਾਕਾਤ
  • our resolve create a new punjab on principles of nanak  ravidas and valmiki
    ਨਾਨਕ, ਰਵਿਦਾਸ ਅਤੇ ਵਾਲਮੀਕਿ ਦੇ ਸਿਧਾਂਤਾਂ ’ਤੇ ਨਵਾਂ ਪੰਜਾਬ ਸਿਰਜਣਾ ਸਾਡਾ ਸੰਕਲਪ...
  • we will not allow drugs to weaken the roots of punjab
    ਨਸ਼ੇ ਨਾਲ ਪੰਜਾਬ ਦੀਆਂ ਜੜ੍ਹਾਂ ਕਮਜ਼ੋਰ ਨਹੀਂ ਹੋਣ ਦਿਆਂਗੇ : ਨਿਤਿਨ ਨਬੀਨ
  • female sub inspector amandeep kaur arrested for taking bribe of rs 20 000
    20,000 ਰਿਸ਼ਵਤ ਲੈਂਦੀ ਮਹਿਲਾ ਸਬ ਇੰਸਪੈਕਟਰ ਅਮਨਦੀਪ ਕੌਰ ਕਾਬੂ
  • punjab weather change strong winds and rain alert issued
    22,23,24 ਨੂੰ ਭਾਰੀ ਮੀਂਹ! ਪੰਜਾਬ 'ਚ ਮੁੜ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ...
  • gangster network exposed in punjab
    ਪੰਜਾਬ 'ਚ ਗੈਂਗਸਟਰ ਨੈੱਟਵਰਕ ਦਾ ਪਰਦਾਫ਼ਾਸ਼! ਵਿਦੇਸ਼ੀ ਹੈਂਡਲਰਾਂ ਦੇ 3 ਗੁਰਗੇ...
  • major in bms fashion shooting case in jalandhar
    PUBG ਖੇਡਦੇ-ਖੇਡਦੇ ਬਣਿਆ ਸ਼ੂਟਰ! ਜਲੰਧਰ 'ਚ BMS ਫੈਸ਼ਨ ਗੋਲ਼ੀਬਾਰੀ ਮਾਮਲੇ 'ਚ ਵੱਡੀ...
  • digital locker facility launched at 7 stations including jalandhar city
    ਯਾਤਰੀਆਂ ਲਈ Good News! ਜਲੰਧਰ ਸਿਟੀ ਸਣੇ 7 ਸਟੇਸ਼ਨਾਂ 'ਤੇ ਸ਼ੁਰੂ ਹੋਈ ਇਹ ਖ਼ਾਸ...
  • bjp national president nitin nabin performed yoga at lpu
    ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ LPU 'ਚ ਕੀਤਾ ਯੋਗ
Trending
Ek Nazar
ppp announces candidate

ਪਾਕਿਸਤਾਨ: ਪੀਪੀਪੀ ਨੇ ਗਿਲਗਿਤ-ਬਾਲਟਿਸਤਾਨ 'ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ...

great scheme of the post office

Post Office ਦੀ ਸ਼ਾਨਦਾਰ ਸਕੀਮ! ਇੱਕ ਵਾਰ ਪੈਸਾ ਲਾਓ ਤੇ ਹਰ ਮਹੀਨੇ ਪੱਕੀ ਕਮਾਈ...

sharif and munir left for switzerland

ਪਾਕਿਸਤਾਨ ਦੇ PM ਸ਼ਰੀਫ ਅਤੇ ਫੀਲਡ ਮਾਰਸ਼ਲ ਮੁਨੀਰ ਈਰਾਨ-US ਗੱਲਬਾਤ ਲਈ...

gurnoor brar debut odi series ind vs afg

ਪੰਜਾਬ ਦੇ ਗੁਰਨੂਰ ਬਰਾੜ ਨੇ ਡੈਬਿਊ ਸੀਰੀਜ਼ 'ਚ ਰਚਿਆ ਇਤਿਹਾਸ, ਅਜਿਹਾ ਵਾਲਾ ਬਣਿਆ...

maharashtra yashwadi temple tragedy

ਮਹਾਰਾਸ਼ਟਰ 'ਚ ਵੱਡਾ ਹਾਦਸਾ : ਮੰਦਰ ਦੀ ਛੱਤ ਡਿੱਗਣ ਕਾਰਨ 6 ਸ਼ਰਧਾਲੂਆਂ ਦੀ ਮੌਤ,...

you won t find an actor like modi even in hollywood

'ਹਾਲੀਵੁੱਡ 'ਚ ਵੀ ਨਹੀਂ ਮਿਲੇਗਾ ਮੋਦੀ ਵਰਗਾ ਐਕਟਰ..!' ਟਰੰਪ ਨੇ ਭਾਰਤੀ PM ਬਾਰੇ...

famous singer banned from leaving the country for 2 years

ਮਸ਼ਹੂਰ Singer 'ਤੇ ਲੱਗ ਗਿਆ 2 ਸਾਲ ਤੱਕ ਦੇਸ਼ ਛੱਡਣ 'ਤੇ Ban ! ਮਾਰੇ ਜਾਣਗੇ 74...

mother gets emotional on late singer rajveer jawanda  s birthday

'ਆਖਰੀ ਸਾਹ ਤੱਕ ਤੈਨੂੰ ਯਾਦ ਕਰਦੀ ਰਹਾਂਗੀ'; ਮਰਹੂਮ ਗਾਇਕ ਰਾਜਵੀਰ ਜਵੰਦਾ ਦੇ...

jcb tire burst wind helper fell 15 feet away

ਭਿਆਨਕ ਹਾਦਸਾ: ਹਵਾ ਭਰਦੇ ਸਮੇਂ ਫੱਟਿਆ JCB ਦਾ ਟਾਇਰ, 15 ਫੁੱਟ ਦੂਰ ਡਿੱਗਿਆ...

indias iphone mission

ਭਾਰਤ 'ਚ iPhone ਮਿਸ਼ਨ ਨੂੰ ਝਟਕਾ! ਟਾਟਾ ਫੈਕਟਰੀ ਖਿਲਾਫ ਕਿਸਾਨਾਂ ਨੇ ਖੋਲ੍ਹਿਆ...

iran s supreme leader

ਈਰਾਨ ਦੇ ਸੁਪਰੀਮ ਲੀਡਰ ਨੇ ਅਮਰੀਕਾ ਨਾਲ ਸਿੱਧੀ ਗੱਲਬਾਤ ਦਾ ਕੀਤਾ ਸਮਰਥਨ

rishabh pant kuldeep yadav

IPL 2027 'ਚ ਰਿਸ਼ਭ ਪੰਤ ਤੇ ਕੁਲਦੀਪ ਯਾਦਵ ਬਦਲਣਗੇ ਆਪਣੀਆਂ ਟੀਮਾਂ! ਜਾਣੋ ਹੁਣ...

vance postponed trip

ਵੈਂਸ ਨੇ ਸਵਿਟਜ਼ਰਲੈਂਡ ਦੀ ਯੋਜਨਾਬੱਧ ਯਾਤਰਾ ਕੀਤੀ ਮੁਲਤਵੀ, ਈਰਾਨੀ ਵਾਰਤਾਕਾਰਾਂ...

longest day of earth is 21 june

ਕੀ ਸੱਚੀ 21 ਜੂਨ ਨੂੰ ਗਾਇਬ ਹੋ ਜਾਂਦੈ ਪਰਛਾਵਾਂ? ਜਾਣੋ 'ਜ਼ੀਰੋ ਸ਼ੈਡੋ ਡੇਅ' ਦਾ...

famous film director s daughter and son in law pass away

ਮਸ਼ਹੂਰ ਫਿਲਮ ਡਾਇਰੈਕਟਰ ਦੀ ਧੀ ਤੇ ਜਵਾਈ ਦੀਆਂ ਕਾਰ 'ਚੋਂ ਮਿਲੀਆਂ ਲਾਸ਼ਾਂ,...

this actor became a business tycoon after stepping away from the film screen

ਫਿਲਮੀ ਪਰਦੇ ਤੋਂ ਦੂਰ ਹੋ ਕੇ ਬਣਿਆ ਬਿਜ਼ਨੈੱਸ ਟਾਈਕੂਨ, ਅੱਜ ਹੈ ₹3300 ਕਰੋੜ ਦਾ...

vance slams israel

ਈਰਾਨ ਡੀਲ ਦੀ ਆਲੋਚਨਾ ਕਰਨ 'ਤੇ ਇਜ਼ਰਾਈਲ 'ਤੇ ਭੜਕੇ ਜੇ.ਡੀ. ਵੈਂਸ

famous comedian spotted sleeping on the footpath

ਫੁੱਟਪਾਥ 'ਤੇ ਸੁੱਤਾ ਦਿਸਿਆ ਮਸ਼ਹੂਰ ਕਾਮੇਡੀਅਨ, ਵੀਡੀਓ ਹੋਈ ਵਾਇਰਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • rahul gandhi rally
      ਰਾਹੁਲ ਦੀ ‘ਛਾਤਰੋਂ ਕੀ ਗੂੰਜ ਮਹਾਰੈਲੀ’
    • need to be careful of active child thief gangs
      ‘ਸਰਗਰਮ ਬੱਚਾ ਚੋਰ ਗਿਰੋਹਾਂ ਤੋਂ’ ਸਾਵਧਾਨ ਰਹਿਣ ਦੀ ਲੋੜ!
    • indian economics
      ਅੱਜ ਦੀ ਸਥਿਤੀ 1990-91 ਦੀ ਯਾਦ ਦਿਵਾਉਂਦੀ ਹੈ!
    • prostitution
      ਦੇਹ ਵਪਾਰ ਨੂੰ ਸਮਾਜਿਕ ਮਾਨਤਾ?
    • will the fairness of neet exam be ensured
      ਕੀ ਨੀਟ ਪ੍ਰੀਖਿਆ ਦੀ ਨਿਰਪੱਖਤਾ ਯਕੀਨੀ ਹੋਵੇਗੀ?
    • are women better than men in policing
      ਪੁਲਸਿੰਗ ’ਚ ਕੀ ਔਰਤਾਂ ਮਰਦਾਂ ਨਾਲੋਂ ਬਿਹਤਰ ਹਨ?
    • increase in road accidents devastates families
      ‘ਸੜਕ ਹਾਦਸਿਆਂ ’ਚ ਵਾਧਾ’ ਉੱਜੜ ਰਹੇ ਪਰਿਵਾਰ!
    • kids social media
      ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਖ਼ਤਰਿਆਂ ਤੋਂ ਬਚਾਓ
    • war on drugs
      ਚਿੱਟੇ ਦੇ ਵਿਰੁੱਧ ਹਿਮਾਚਲ ਪ੍ਰਦੇਸ਼ ’ਚ ਸੁੱਖੂ ਸਰਕਾਰ ਦੀ ਵੱਡੀ ਮੁਹਿੰਮ
    • degrees are becoming redundant the future depends on skill specialisation
      ਨਿਰਾਰਥਕ ਹੁੰਦੀਆਂ ਡਿਗਰੀਆਂ, ਸਕਿੱਲ ਸਪੈਸ਼ਲਾਈਜ਼ੇਸ਼ਨ ’ਤੇ ਟਿਕਿਆ ਭਵਿੱਖ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +