Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 11, 2026

    4:36:32 AM

  • another attack on saudi arabia  s riyadh airport

    ਸਾਊਦੀ ਅਰਬ ਦੇ Riyadh Airport 'ਤੇ ਮੁੜ ਹਮਲਾ:...

  • indiscriminate shooting in pennsylvania

    ਅਮਰੀਕਾ ਦੇ ਪੈਨਸਿਲਵੇਨੀਆ 'ਚ ਅੰਨ੍ਹੇਵਾਹ ਗੋਲੀਬਾਰੀ,...

  • accident in samrala

    ਡਾਇਲਸੀਸ ਕਰਵਾਉਣ ਜਾ ਰਹੇ ਬਜ਼ੁਰਗ ਦੀ ਸੜਕ ਹਾਦਸੇ...

  • pargat singh to take charge tommorow

    ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅੱਤਵਾਦੀਆਂ, ਕੱਟੜਪੰਥੀਆਂ ਦੀ ਸ਼ਰਨ ਵਾਲੀ ਥਾਂ ਬਣ ਗਿਆ ਕੈਨੇਡਾ

BLOG News Punjabi(ਬਲਾਗ)

ਅੱਤਵਾਦੀਆਂ, ਕੱਟੜਪੰਥੀਆਂ ਦੀ ਸ਼ਰਨ ਵਾਲੀ ਥਾਂ ਬਣ ਗਿਆ ਕੈਨੇਡਾ

  • Edited By Gurminder Singh,
  • Updated: 25 Sep, 2023 06:21 PM
Blog
canada has become a haven for terrorists and extremists
  • Share
    • Facebook
    • Tumblr
    • Linkedin
    • Twitter
  • Comment

ਕੈਨੇਡਾ ਅੱਤਵਾਦੀਆਂ, ਕੱਟੜਪੰਥੀਆਂ ਦੀ ਸ਼ਰਨ ਵਾਲੀ ਥਾਂ ਬਣ ਗਿਆ ਹੈ। ਖਾਲਿਸਤਾਨ ਹਮਾਇਤੀ ਦੀ ਹੱਤਿਆ ’ਤੇ ਭਾਰਤ ਵਿਰੁੱਧ ਜਸਟਿਸ ਟਰੂਡੋ ਦੇ ਦੋਸ਼ਾਂ ’ਚ ਪੂਰਵਗ੍ਰਹਿ ਹੈ। ਉਨ੍ਹਾਂ ਦੇ ਦੋਸ਼ ਹੱਤਿਆ ਤੋਂ ਕੁਝ ਮਹੀਨਿਆਂ ਬਾਅਦ ਆਏ ਹਨ। ਕੈਨੇਡਾ ਦਾ ਭਾਰਤ ਵਿਰੋਧੀ ਅੱਤਵਾਦੀਆਂ ਪ੍ਰਤੀ ਨਰਮ ਰੁਖ ਦਾ ਤਿੱਖਾ ਵਿਰੋਧ ਬਹੁਤ ਜ਼ਰੂਰੀ ਸੀ। ਭਾਰਤ ਦੇ ਤਾਜ਼ਾ ਕਦਮਾਂ ’ਚ ਕੈਨੇਡਾ ਸਥਿਤ ਭਾਰਤੀ ਹਾਈ ਕਮਿਸ਼ਨ ’ਚ ਅਗਲੀ ਸੂਚਨਾ ਤਕ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨਾ ਸ਼ਾਮਲ ਹੈ। ਡਿਪਲੋਮੈਟ ਹਟਾਉਣ ਤੋਂ ਲੈ ਕੇ ਵੀਜ਼ਾ ਰੋਕਣ ਤਕ ਭਾਰਤ ਨੇ 3 ਦਿਨ ’ਚ 3 ਝਟਕੇ ਟਰੂਡੋ ਨੂੰ ਦਿੱਤੇ ਹਨ। ਬੁੱਧਵਾਰ ਭਾਰਤੀ ਨਾਗਰਿਕਾਂ, ਕੈਨੇਡਾ ’ਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਕੈਨੇਡਾ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਉਚਿਤ ਸਲਾਹ ਦਿੱਤੀ ਗਈ ਸੀ। ਭਾਰਤ-ਕੈਨੇਡਾ ਦਰਮਿਆਨ ਤਲਖੀ ’ਚ ਹਰ ਰੋਜ਼ ਵਾਧਾ ਜਿੱਥੇ ਚਿੰਤਾਜਨਕ ਹੈ, ਉੱਥੇ ਕੈਨੇਡਾ ਦਾ ਭਾਰਤ ਵਿਰੋਧੀ ਅੱਤਵਾਦੀਆਂ ਪ੍ਰਤੀ ਜੋ ਨਰਮ ਰੁਖ ਹੈ, ਉਸ ਲਈ ਸਖਤ ਵਿਰੋਧ ਲਈ ਭਾਰਤੀ ਪਹਿਲ ਬਹੁਤ ਜ਼ਰੂਰੀ ਹੈ। ਇਹ ਅਜਿਹਾ ਮੌਕਾ ਹੈ ਜਦੋਂ ਦੇਸ਼ਹਿੱਤ ’ਚ ਗੈਰ-ਹਰਮਨਪਿਆਰੇ ਫੈਸਲੇ ਲੈਣ ਲਈ ਮਜਬੂਰ ਹੋਣਾ ਹੀ ਪਵੇਗਾ। ਵੀਜ਼ਾ ਸਬੰਧੀ ਕੰਮ ਦੇਖਣ ਵਾਲੀ ਕੰਪਨੀ ਬੀ. ਐੱਲ. ਐੱਸ. ਇੰਟਰਨੈਸ਼ਨਲ ਮੁਤਾਬਕ ਇੱਛੁਕ ਵੀਜ਼ਾ ਬਿਨੈਕਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਸ ਮੁੱਦੇ ’ਤੇ ਅੱਗੋਂ ਦੀ ਅਪਡੇਟ ਲਈ ਬੀ. ਐੱਲ. ਐੱਸ. ਦੀ ਵੈੱਬਸਾਈਟ ਨੂੰ ਦੇਖਦੇ ਰਹਿਣ।

ਇਹ ਬਹੁਤ ਗੰਭੀਰ ਗੱਲ ਹੈ ਕਿ 2 ਦੇਸ਼ਾਂ ਵਿਚਾਲੇ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਭਾਰਤੀ ਵਿਰੋਧੀ ਗਿਣਤੀ ਦੇ ਅੱਤਵਾਦੀਆਂ ਨੇ ਕੈਨੇਡਾ ’ਚ ਰਹਿ ਰਹੇ ਹਿੰਦੂਆਂ ਨੂੰ ਸਿੱਧੀ ਧਮਕੀ ਦਿੱਤੀ ਹੈ। ਭਾਰਤ ਦੇ ਗੁਆਂਢ ਤੋਂ ਸਿਖਲਾਈ ਪ੍ਰਾਪਤ ਇਨ੍ਹਾਂ ਅੱਤਵਾਦੀਆਂ ਦੀ ਪਿੱਠ ਪਿੱਛੇ ਕੈਨੇਡਾ ਦਾ ਹੱਥ ਹੈ ਤਾਂ ਉਨ੍ਹਾਂ ਦੀ ਬੋਲੀ ਹਮਲਾਵਰ ਹੋ ਗਈ ਹੈ। ਕੈਨੇਡਾ ਸਰਕਾਰ ਦਾ ਰਵੱਈਆ ਸੰਤੁਲਿਤ ਅਤੇ ਨਿਆਂ ਭਰਪੂਰ ਨਹੀਂ ਹੈ।

ਟਰੂਡੋ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕੈਨੇਡਾ ’ਚ ਜਦੋਂ ‘ਕਿੱਲ ਇੰਡੀਆ’ ਦਾ ਘਾਤਕ ਪੋਸਟਰ ਲੱਗਾ ਤਾਂ ਉਨ੍ਹਾਂ ਦੇ ਮੂੰਹ ’ਚ ਦਹੀਂ ਕਿਉਂ ਜੰਮ ਗਿਆ? ਨਿੱਝਰ ’ਤੇ ਭਾਰਤ ’ਚ ਕਈ ਮਾਮਲੇ ਦਰਜ ਸਨ। ਭਾਰਤ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਉਸ ਦੇ ਜਾਂ ਹੋਰਨਾਂ ਅੱਤਵਾਦੀਆਂ ਪ੍ਰਤੀ ਕੈਨੇਡਾ ਦਾ ਨਰਮ ਰੁਖ ਨਿਖੇਧੀਯੋਗ ਹੈ। ਹੈਰਾਨੀ ਦੀ ਗੱਲ ਹੈ ਕਿ ਕੁਝ ਅੱਤਵਾਦੀਆਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਕੈਨੇਡਾ ਸਰਕਾਰ ਦੁਨੀਆ ਦੇ ਸਭ ਤੋਂ ਪੁਰਾਤਨ ਸੰਸਕ੍ਰਿਤੀ ਵਾਲੇ ਦੇਸ਼ ਭਾਰਤ ਨਾਲ ਆਪਣੇ ਸਬੰਧਾਂ ਨੂੰ ਖਰਾਬ ਕਰਨ ’ਚ ਲੱਗੀ ਹੋਈ ਹੈ। ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਦੇਸ਼ਾਂ ਨੇ ਅੱਤਵਾਦੀਆਂ ਨੂੰ ਸ਼ਰਨ ਦਿੱਤੀ, ਉਨ੍ਹਾਂ ਨੂੰ ਬਾਅਦ ’ਚ ਉਸ ਦੀ ਕੀਮਤ ਅਦਾ ਕਰਨੀ ਪਈ।

ਇਸੇ ਡਿਪਲੋਮੈਸੀ ਵਾਲੇ ਵਿਵਾਦ ਦਰਮਿਆਨ ਪੰਜਾਬ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ’ਚੋਂ ਇਕ ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੀ ਅਣਪਛਾਤੇ ਲੋਕਾਂ ਨੇ ਕੈਨੇਡਾ ’ਚ ਵਿਨੀਪੈਗ ਸ਼ਹਿਰ ’ਚ ਹੱਤਿਆ ਕਰ ਦਿੱਤੀ। ਉਹ ਕਥਿਤ ਤੌਰ ’ਤੇ ਖਾਲਿਸਤਾਨ ਹਮਾਇਤੀ ਸੰਗਠਨਾਂ ਨਾਲ ਜੁੜਿਆ ਹੋਇਆ ਸੀ। ਸੂਤਰਾਂ ਮੁਤਾਬਕ ਉਹ ਕੈਨੇਡਾ ਸਥਿਤ ਖਾਲਿਸਤਾਨ ਆਪ੍ਰੇਟਿਵ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਨਾਲ ਜੁੜਿਆ ਹੋਇਆ ਸੀ। 

ਇਸੇ ਸਾਲ ਵਿਦੇਸ਼ਾਂ ’ਚ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਪਹਿਲਾਂ 3 ਬਦਨਾਮ ਖਾਲਿਸਤਾਨੀ ਅੱਤਵਾਦੀਆਂ ਦੀ ਮੌਤ ਹੋਈ ਹੈ ਪਰ ਰੌਲਾ ਸਿਰਫ ਕੈਨੇਡਾ ਦੇ ਸਰੀ ’ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਤੇ ਹੀ ਪਾਇਆ ਜਾ ਰਿਹਾ ਹੈ। ਤਿੰਨੇ ਮੌਤਾਂ ਜਾਂ ਕਤਲ 3 ਅਜਿਹੇ ਦੇਸ਼ਾਂ ’ਚ ਹੋਏ ਹਨ ਜਿੱਥੋਂ ਖਾਲਿਸਤਾਨ ਪੱਖੀ ਸੰਗਠਨ ਚੱਲਦੇ ਹਨ। ਮਾਮਲੇ ਨਾਲ ਜੁੜੇ ਕੁਝ ਮਾਹਿਰਾਂ ਅਤੇ ਰੱਖਿਆ ਸਲਾਹਕਾਰਾਂ ਦੀ ਨਜ਼ਰ ਤੋਂ ਦੇਖੀਏ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਖਾਲਿਸਤਾਨੀ ਸੰਗਠਨਾਂ ਅਤੇ ਗੈਂਗਸਟਰਾਂ ਦੇ ਗੱਠਜੋੜ ਦਾ ਨਤੀਜਾ ਹੋ ਸਕਦੀਆਂ ਹਨ।

ਗੁਰਦੁਆਰੇ ਦੀ ਹਿੰਸਕ ਘਟਨਾ ਸਿਆਸਤ ਨਾਲ ਜੁੜੀ ਹੋਈ ਸੀ। ਨਿੱਝਰ ਲੰਬੇ ਸਮੇਂ ਤੋਂ ਕੈਨੇਡਾ ’ਚ ਗੁਰਦੁਆਰਿਆਂ ਦੀ ਸਿਆਸਤ ਨਾਲ ਜੁੜਿਆ ਹੋਇਆ ਸੀ। ਉਹ 1985 ਦੇ ਕਨਿਸ਼ਕ ਹਵਾਈ ਜਹਾਜ਼ ਦੇ ਪ੍ਰਮੁੱਖ ਸਾਜ਼ਿਸ਼ਕਰਤਾ ਰਿਪੁਦਨਮ ਸਿੰਘ ਮਲਿਕ ਨਾਲ ਲੰਬੇ ਸਮੇਂ ਤੱਕ ਟਕਰਾਅ ’ਚ ਵੀ ਉਲਝਿਆ ਰਿਹਾ। ਉਕਤ ਹਵਾਈ ਹਾਦਸੇ ’ਚ 329 ਵਿਅਕਤੀ ਮਾਰੇ ਗਏ ਸਨ। ਨਿੱਝਰ ਨੇ ਮਲਿਕ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪਾਂ ਦੀ ਛਪਾਈ ਅਤੇ ਵੰਡ ’ਤੇ ਇਤਰਾਜ਼ ਕੀਤਾ ਸੀ। ਇਨ੍ਹਾਂ ਪਵਿੱਤਰ ਸਰੂਪਾਂ ਦੇ ਨਾਲ-ਨਾਲ ਮਲਿਕ ਦੀ ਛਪਾਈ ਵਾਲੇ ਯੂਨਿਟ ਨੂੰ ਵੀ ਜ਼ਬਤ ਕੀਤਾ ਗਿਆ ਸੀ। ਮਲਿਕ ਨੇ ਨਿੱਝਰ ’ਤੇ ਸਪੱਸ਼ਟ ਰੂਪ ਨਾਲ ਵਿਦੇਸ਼ੀ ਸਰਕਾਰ ਦੀਆਂ ਕੁਝ ਏਜੰਸੀਆਂ ਦੇ ਇਸ਼ਾਰੇ ’ਤੇ ਕੰਮ ਕਰਨ ਦਾ ਦੋਸ਼ ਲਾਇਆ ਸੀ। ਜਾਣਕਾਰੀ ਮੁਤਾਬਕ 23 ਜਨਵਰੀ 2022 ਨੂੰ ਸਰੀ ’ਚ ਨਿੱਝਰ ਨੇ ਮਲਿਕ ਵਿਰੁੱਧ 1 ਘੰਟੇ ਤੋਂ ਵੱਧ ਸਮੇਂ ਤੱਕ ਹੰਗਾਮਾ ਕੀਤਾ ਸੀ ਅਤੇ ਉਸ ਨੂੰ ਕੌਮ ਦਾ ਗੱਦਾਰ ਅਤੇ ਏਜੰਟ ਦੱਸਿਆ ਸੀ।

ਇਸ ਤੋਂ ਬਾਅਦ ਮਲਿਕ ਦੀ 22 ਜੂਨ 2022 ਨੂੰ 2 ਵਿਅਕਤੀਆਂ ਨੇ ਹੱਤਿਆ ਕਰ ਦਿੱਤੀ ਸੀ। ਸਪੱਸ਼ਟ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਵੀ ਤਾਂ ਜਾਂਚ ਦੌਰਾਨ ਇਕ-ਦੂਜੇ ਨਾਲ ਜੋੜਿਆ ਜਾ ਸਕਦਾ ਸੀ। ਸ਼ੁਰੂ ’ਚ ਅਸਲ ਨਿਸ਼ਾਨਾ ਤਾਂ ਦੋਹਾਂ ਦਾ ਭਾਰਤ ਵਿਰੋਧੀ ਹੋਣ ਦਾ ਹੀ ਰਿਹਾ ਹੈ।

ਅਪਰਾਧਿਕ ਗੱਠਜੋੜਾਂ ਅਤੇ ਸਰਗਰਮੀਆਂ ਕਾਰਨ ਵੀ ਹੋ ਸਕਦੀ ਹੈ ਨਿੱਝਰ ਦੀ ਹੱਤਿਆ

ਸਾਊਥ ਏਸ਼ੀਆ ਟੈਰਾਰਿਜ਼ਮ ਪੋਰਟਲ ਅਤੇ ਇੰਸਟੀਚਿਊਟ ਆਫ ਕਨਫਲਿਕਟ ਮੈਨੇਜਮੈਂਟ ਦੇ ਕਾਰਜਕਾਰੀ ਨਿਰਦੇਸ਼ਕ ਅਜੇ ਸਾਹਨੀ ਨੇ ਆਪਣੇ ਇਕ ਲੇਖ ’ਚ ਲਿਖਿਆ ਹੈ ਕਿ 45 ਦਿਨ ਦੀ ਤੁਲਨਾ ’ਚ ਥੋੜ੍ਹੇ ਸਮੇਂ ’ਚ ਵਿਦੇਸ਼ਾਂ ’ਚ ਵੱਡੀ ਪੱਧਰ ’ਤੇ ਖਿਲਰੀਆਂ ਥਾਵਾਂ ’ਚ 3 ਖਾਲਿਸਤਾਨੀ ਕੱਟੜਪੰਥੀਆਂ ਦੀ ਹੱਤਿਆ ਯਕੀਨੀ ਤੌਰ ’ਤੇ ਹੈਰਾਨੀਜਨਕ ਹੈ। ਇਸ ਦੀ ਬਾਰੀਕੀ ਨਾਲ ਜਾਂਚ ਦੀ ਲੋੜ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਅਪਰਾਧਿਕ ਗੱਠਜੋੜਾਂ ਅਤੇ ਸਰਗਰਮੀਆਂ ਦੇ ਵਿਆਪਕ ਸੰਦਰਭ ’ਚ ਫਿੱਟ ਬੈਠਦਾ ਹੈ ਜਿਸ ਅਧੀਨ ਹਿੰਸਾ ਦੀਆਂ ਕਈ ਘਟਨਾਵਾਂ ਦੇਖੀਆਂ ਗਈਆਂ ਹਨ। ਸਾਹਨੀ ਕਹਿੰਦੇ ਹਨ ਕਿ ਖਾਲਿਸਤਾਨੀ ਡਾਇਸਪੋਰਾ ਨੇ ਮੌਤ ਦੀ ਪ੍ਰਚਾਰ ਸਮਰੱਥਾ ਨੂੰ ਤੁਰੰਤ ਫੜ ਲਿਆ ਹੈ।
ਵਿਸ਼ੇਸ਼ ਤੌਰ ’ਤੇ ਕੈਨੇਡਾ ’ਚ ਨਿੱਝਰ ਦੀ ਹੱਤਿਆ ਤੋਂ 3 ਦਿਨ ਬਾਅਦ ਭਾਰਤ ’ਤੇ ਦੋਸ਼ ਲਾ ਕੇ ਤੂਫਾਨ ਖੜ੍ਹਾ ਕਰ ਦਿੱਤਾ ਗਿਆ। ਮੌਤ ਦੀ ਮੌਜੂਦਾ ਜਾਂਚ ਹੁਣ ਇਸ ਤਰ੍ਹਾਂ ਦੀਆਂ ਭੜਕਾਊ ਅਟਕਲਾਂ ਨੂੰ ਹਫਤਿਆਂ ਅਤੇ 6 ਮਹੀਨਿਆਂ ਤੱਕ ਪੈਦਾ ਹੋਣ ਦੇਵੇਗੀ, ਜਦੋਂ ਤੱਕ ਕਿ ਪੁੱਛਗਿੱਛ ਰਿਪੋਰਟ ਵੱਲੋਂ ਇਸ ਮੁੱਦੇ ਦਾ ਆਖਰੀ ਹੱਲ ਨਹੀਂ ਹੋ ਜਾਂਦਾ। ਭਾਰਤ ਹਮੇਸ਼ਾ ਤੋਂ ਸਭ ਦੇਸ਼ਾਂ ਨਾਲ ਸੁਖਾਵੇਂ ਸਬੰਧ ਬਣਾਉਣ ਲਈ ਯਤਨਸ਼ੀਲ ਰਿਹਾ ਹੈ। ‘ਵਸੂਧੈਵ ਕੁਟੁੰਬਕਮ’ ਦੀ ਧਾਰਨਾ ਸਾਡੀ ਵਿਦੇਸ਼ ਨੀਤੀ ਦਾ ਮੂਲ ਆਧਾਰ ਰਿਹਾ ਹੈ। ਉਮੀਦ ਹੈ ਕਿ ਟਰੂਡੋ ਯਕੀਨੀ ਹੀ ਭਵਿੱਖ ’ਚ ਆਪਣੀ ਜ਼ਮੀਨ ਨੂੰ ਭਾਰਤ ਵਿਰੋਧੀ ਤਾਕਤਾਂ ਦੇ ਹਿੱਤਾਂ ਲਈ ਵਰਤਣ ਤੋਂ ਰੋਕਣ ’ਚ ਸਫਲ ਹੋਣਗੇ।
ਸੁਖਦੇਵ ਵਸ਼ਿਸ਼ਠ

  • Terrorists
  • extremists
  • Canada
  • ਅੱਤਵਾਦੀ
  • ਕੱਟੜਪੰਥੀ
  • ਕੈਨੇਡਾ

ਭਾਰਤ ’ਚ ਬੱਚੀਆਂ ਦੀ ਸਿੱਖਿਆ ਦੇ ਗੰਭੀਰ ਹਾਲਾਤ

NEXT STORY

Stories You May Like

  • punjab police police checkpoint traffic challan
    Punjab : ਪੁਲਸ ਨੇ ਕੀਤੀ ਸਖ਼ਤੀ, ਥਾਂ-ਥਾਂ ਲਗਾਏ ਨਾਕੇ
  • dashmesh darbar gurdwara committee elections
    ਸਰੀ ਦੇ 'ਦਸ਼ਮੇਸ਼ ਦਰਬਾਰ ਗੁਰਦੁਆਰਾ' ਸਾਹਿਬ ਦੇ ਕਮੇਟੀ ਪ੍ਰਧਾਨ ਬਣੇ ਜਗਤਾਰ ਸਿੰਘ ਸੰਧੂ, ਕੱਟੜਪੰਥੀਆਂ ਦੀ ਹਾਰ
  • relieving news regarding the release of poor prisoners
    ਅੰਮ੍ਰਿਤਸਰ: ਗਰੀਬ ਕੈਦੀਆਂ ਦੀ ਰਿਹਾਈ ਲਈ ਰਾਹਤ ਵਾਲੀ ਖਬਰ, ਲਿਆ ਗਿਆ ਵੱਡਾ ਫੈਸਲਾ
  • punjabi youth wins 200 crore lottery
    ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਨਿਕਲੀ 200 ਕਰੋੜ ਦੀ ਲਾਟਰੀ!
  • punjabi men in canada
    ਕੈਨੇਡਾ 'ਚ ਹਥਿਆਰਾਂ ਦੀ ਖੇਪ ਸਣੇ 2 ਪੰਜਾਬੀ ਕਾਬੂ
  • punjabi youth in canada
    ਕੈਨੇਡਾ 'ਚ ਪੰਜਾਬੀ ਨੌਜਵਾਨ ਨੂੰ ਹੋਈ 6 ਸਾਲ ਦੀ ਜੇਲ੍ਹ ! ਕਾਰਾ ਜਾਣ ਹੋ ਜਾਓਗੇ ਹੈਰਾਨ
  • son of former team india player gets a major responsibility
    Team India ਦੇ ਸਾਬਕਾ ਖਿਡਾਰੀ ਦੇ ਪੁੱਤ ਨੂੰ ਮਿਲੀ ਵੱਡੀ ਜ਼ਿੰਮੇਵਾਰੀ! ਇਸ ਟੀਮ ਦਾ ਬਣ ਗਿਆ ਕਪਤਾਨ
  • pakistan army action
    ਪਾਕਿਸਤਾਨੀ ਫੌਜ ਦੀ ਖੈਬਰ'ਚ ਵੱਡੀ ਕਾਰਵਾਈ ! 7 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ
  • raid on bookie monu  s house in jalandhar
    ਜਲੰਧਰ 'ਚ ਸੱਟੇਬਾਜ਼ ਮੋਨੂ ਦੇ ਘਰ ਰੇਡ: ਪ੍ਰਾਈਵੇਟ ਗੱਡੀ 'ਚ ਦੋਸ਼ੀਆਂ ਨੂੰ ਲੈ...
  • pargat singh to take charge tommorow
    ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦਾ ਤਾਜਪੋਸ਼ੀ ਸਮਾਗਮ ਭਲਕੇ
  • major action by railways against station superintendent yashwant singh
    ਪੰਜਾਬ: ਟਰੇਨ ਮੈਨੇਜਰ ਨੂੰ ਡੰਡਾ ਮਾਰਨ ਦੇ ਮਾਮਲੇ 'ਚ ਸੁਪਰਡੈਂਟ 'ਤੇ ਡਿੱਗੀ...
  • police and health department raid 3 medical stores in jalandhar
    ਜਲੰਧਰ 'ਚ 3 ਮੈਡੀਕਲ ਸਟੋਰ, 2 ਪਾਰਕਾਂ ਤੇ ਨਸ਼ਾ ਮੁਕਤੀ ਕੇਂਦਰ 'ਤੇ ਪੁਲਸ ਤੇ...
  • rain alert in punjab until october 13
    ਪੰਜਾਬ 'ਚ 13 ਅਕਤੂਬਰ ਤੱਕ ਮੀਂਹ ਦਾ ਅਲਰਟ, ਹਨ੍ਹੇਰੀ-ਤੂਫਾਨ ਦੀ ਵੀ ਸੰਭਾਵਨਾ
  • girl was punished taliban for doing something wrong in a private school
    ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...
  • 47 trains cancelled in jalandhar passengers inconvenienced
    ਜਲੰਧਰ ਤੋਂ ਦਿੱਲੀ ਜਾਣ ਵਾਲੀਆਂ 47 ਟਰੇਨਾਂ ਰੱਦ, ਯਾਤਰੀਆਂ ਨੂੰ ਝਲਣੀ ਪਈ ਪਰੇਸ਼ਾਨੀ
  • domoria bridge remains closed for the second day
    ਦੋਮੋਰੀਆ ਪੁਲ ਦੂਜੇ ਦਿਨ ਵੀ ਬੰਦ ਹੋਣ ਕਾਰਨ ਲੋਕ ਪਰੇਸ਼ਾਨ
Trending
Ek Nazar
control room set up in gurdaspur action will be taken if stubble fire

ਪਰਾਲੀ ਨੂੰ ਅੱਗ ਲਗਾਈ ਤਾਂ ਹੋਵੇਗੀ ਤੁਰੰਤ ਕਾਰਵਾਈ, ਗੁਰਦਾਸਪੁਰ 'ਚ ਬਣਿਆ ਕੰਟਰੋਲ...

mr  faizu got married in medina  revealed the first glimpse of his wife

ਮਦੀਨਾ 'ਚ ਮਿਸਟਰ ਫੈਜ਼ੂ ਨੇ ਕਰਾਇਆ ਨਿਕਾਹ, ਦਿਖਾਈ ਬੇਗਮ ਦੀ ਪਹਿਲੀ ਝਲਕ

delhi hc asks amitabh bachchan to appear personally

ਅਮਿਤਾਭ ਬੱਚਨ ਨੂੰ ਦਿੱਲੀ ਹਾਈ ਕੋਰਟ 'ਚ ਪੇਸ਼ ਹੋਣ ਦਾ ਹੁਕਮ, ਜਾਣੋ ਕੀ ਹੈ ਪੂਰਾ...

girl was punished taliban for doing something wrong in a private school

ਜਲੰਧਰ 'ਚ ਨਿੱਜੀ ਸਕੂਲ ਦੀ ਅਧਿਆਪਕਾ ਦਾ ਕਾਰਾ! ਇਕ ਪੌਨੀ ਕਰਨ 'ਤੇ ਬੱਚੀ ਨੂੰ...

over 1 000 applications received for firecracker stalls

ਅੰਮ੍ਰਿਤਸਰ 'ਚ ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ ਲਾਈਨਾਂ, 2 ਦਿਨ 'ਚ 1000 ਤੋਂ...

famous actor robbed by robbers

ਮਸ਼ਹੂਰ ਅਦਾਕਾਰ ਨਾਲ ਹੋ ਗਿਆ ਕਾਂਡ ! ਲੁਟੇਰਿਆਂ ਨੇ ਗੰਨਪੁਆਇੰਟ 'ਤੇ ਲੁੱਟਿਆ ਤੇ...

sanjay dutt makes a major statement about his wife

'ਜਦੋਂ ਮੈਂ 20 ਸਾਲ ਦਾ ਸੀ ਤਾਂ ਉਹ ਝੂਲੇ 'ਚ ਖੇਡਦੀ ਸੀ..!' ਸੰਜੇ ਦੱਤ ਨੇ ਪਤਨੀ...

long power cut in punjab on saturday

ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ...

labour party won special election

ਬ੍ਰਿਟੇਨ ਦੀ ਲੇਬਰ ਪਾਰਟੀ ਨੇ ਲੰਡਨ ਦੀ ਵਿਸ਼ੇਸ਼ ਚੋਣ ਜਿੱਤੀ, ਗ੍ਰੀਨ ਪਾਰਟੀ ਦੇ...

jp nadda  himachal pradesh  highway project  kishau project

JP ਨੱਢਾ ਨੇ ਹਿਮਾਚਲ ਪ੍ਰਦੇਸ਼ 'ਚ 55,103 ਕਰੋੜ ਦੇ ਹਾਈਵੇਅ ਪ੍ਰਾਜੈਕਟਾਂ ਦੀ ਕੀਤੀ...

iraq rejected syria s request

4,000 ਸ਼ੱਕੀ ISIS ਮੈਂਬਰ ਨਹੀਂ ਹੋਣਗੇ ਡਿਪੋਰਟ ! ਇਰਾਕ ਨੇ ਠੁਕਰਾਈ ਸੀਰੀਆ ਦੀ...

statement of  shehbaz sharif

ਪਾਕਿਸਤਾਨ ਦੇ PM ਨੇ ਸਾਊਦੀ ਅਰਬ 'ਤੇ ਹੂਤੀ ਬਾਗੀਆਂ ਦੇ ਹਮਲਿਆਂ ਦੀ ਕੀਤੀ ਨਿੰਦਾ

us lawmaker jayapal microsoft green card program

ਅਮਰੀਕੀ ਕਾਂਗਰਸਵੂਮੈਨ ਜੈਪਾਲ ਨੇ ਮਾਈਕ੍ਰੋਸਾਫਟ ਨੂੰ ਗ੍ਰੀਨ ਕਾਰਡ ਪ੍ਰੋਗਰਾਮ ਤੋਂ...

trump honored ceo of microsoft

ਟਰੰਪ ਨੇ ਮਾਈਕ੍ਰੋਸਾਫਟ ਦੇ ਸੀਈਓ ਨੂੰ ਕੀਤਾ ਸਨਮਾਨਿਤ

krishnamoorthi praised smit machhar

ਅਮਰੀਕੀ ਕਾਂਗਰਸਮੈਨ ਕ੍ਰਿਸ਼ਨਾਮੂਰਤੀ ਨੇ ਭਾਰਤੀ ਪਾਇਲਟ ਸਮਿਤ ਮਛਾਰ ਦੀ ਬਹਾਦਰੀ ਦੀ...

incident in  mexican prison

ਮੈਕਸੀਕਨ ਜੇਲ੍ਹ 'ਚ ਹਿੰਸਕ ਝੜਪ, 10 ਮੌਤਾਂ ਤੇ 16 ਹੋਰ ਜ਼ਖਮੀ

major restrictions imposed in bathinda city district magistrate issues orders

ਬਠਿੰਡਾ ਸ਼ਹਿਰ 'ਚ ਲੱਗੀਆਂ ਵੱਡੀਆਂ ਪਾਬੰਦੀਆਂ, ਜ਼ਿਲਾ ਮੈਜਿਸਟ੍ਰੇਟ ਨੇ ਜਾਰੀ ਕੀਤੇ...

formidable cricketer retirement from all formats

ਗੁਜਰਾਤ 'ਚ ਜਨਮੇ ਧਾਕੜ Cricketer ਨੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • how will history view the modi government
      ਇਤਿਹਾਸ ਮੋਦੀ ਸਰਕਾਰ ਨੂੰ ਕਿਸ ਨਜ਼ਰ ਨਾਲ ਦੇਖੇਗਾ?
    • adultration
      ਤਿਉਹਾਰਾਂ ਦਾ ਸਵਾਦ ਵਿਗਾੜਦੀ ਮਿਲਾਵਟ
    • transparency and public participation are essential in the electoral process
      ਚੋਣ ਪ੍ਰਕਿਰਿਆ ’ਚ ਪਾਰਦਰਸ਼ਤਾ ਅਤੇ ਜਨਤਕ ਭਾਈਵਾਲੀ ਜ਼ਰੂਰੀ
    • lack of security at atms
      ‘ਏ. ਟੀ. ਐੱਮ. ’ਚ ਸੁਰੱਖਿਆ ਦੀ ਕਮੀ’ ਲੁੱਟ ਦੀਆਂ ਘਟਨਾਵਾਂ ਵਧੀਆਂ!
    • pm modi 25 years
      ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਜਨਤਕ ਜੀਵਨ ਦੇ ਸਮਰਪਿਤ 25 ਸਾਲ!
    • serious situation pakistan regarding yemen
      ਯਮਨ ਨੂੰ ਲੈ ਕੇ ਪਾਕਿਸਤਾਨ ਦੇ ਸਾਹਮਣੇ ਗੰਭੀਰ ਸਥਿਤੀ
    • employment
      ਆਰਥਿਕ ਵਿਕਾਸ ਦੀ ਰਫ਼ਤਾਰ ’ਚ ਪਛੜਦਾ ਰੋਜ਼ਗਾਰ
    • women safety
      ਔਰਤਾਂ ’ਤੇ ਪਾਬੰਦੀ ਨਹੀਂ, ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ
    • deaths occurring from entering sewers and septic tanks without safety equipment
      ਬਿਨਾਂ ਸੁਰੱਖਿਆ ਉਪਕਰਣਾਂ ਦੇ ਸੀਵਰ ਅਤੇ ਸੈਪਟਿਕ ਟੈਂਕਾਂ ’ਚ ਉਤਰਨ ਨਾਲ ਹੋ ਰਹੀਆਂ...
    • human civilization
      ਕੀ ਅਸੀਂ ਮਨੁੱਖੀ ਸੱਭਿਅਤਾ ਦੇ ਅੰਤ ਦੀ ਕਹਾਣੀ ਖੁੱਦ ਲਿਖ ਰਹੇ ਹਾਂ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +