Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 14, 2026

    6:02:05 AM

  • punjab bandh on 15 october

    15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ...

  • complete this work by 15th october heavy fine may be imposed

    15 ਅਕਤਬੂਰ ਤੱਕ ਪੂਰਾ ਕਰ ਲਓ EPFO ਨਾਲ ਜੁੜਿਆ ਇਹ...

  • pcs officer ankur mahindru appointed new commissioner

    ਲੁਧਿਆਣਾ ਨਗਰ ਨਿਗਮ 'ਚ ਵੱਡਾ ਫੇਰਬਦਲ, PCS ਅੰਕੁਰ...

  • boat capsizes in ganges river

    ਵੱਡਾ ਹਾਦਸਾ: ਗੰਗਾ ਨਦੀ 'ਚ ਪਲਟ ਗਈ ਕਿਸ਼ਤੀ, 13...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵਿਕਾਸ ਦੁਬੇ ਮਾਮਲੇ ਨੂੰ ਵਿਆਪਕ ਸੰਦਰਭ ’ਚ ਕਿਉਂ ਨਹੀਂ ਵੇਖਿਆ ਜਾਂਦਾ

BLOG News Punjabi(ਬਲਾਗ)

ਵਿਕਾਸ ਦੁਬੇ ਮਾਮਲੇ ਨੂੰ ਵਿਆਪਕ ਸੰਦਰਭ ’ਚ ਕਿਉਂ ਨਹੀਂ ਵੇਖਿਆ ਜਾਂਦਾ

  • Updated: 17 Jul, 2020 03:32 AM
Blog
development dubious issue seen in a broader context
  • Share
    • Facebook
    • Tumblr
    • Linkedin
    • Twitter
  • Comment

-ਹਰੀ ਜੈਸਿੰਘ

ਖਤਰਨਾਕ ਹਿਸਟਰੀ ਸ਼ੀਟਰ ਵਿਕਾਸ ਦੁਬੇ ਦੀ 10 ਜੁਲਾਈ ਨੂੰ ਬਾਲੀਵੁੱਡ ਫਿਲਮੀ ਸਟਾਈਲ ਦੇ ਪੁਲਸ ਮੁਕਾਬਲੇ ਤੋਂ ਬਾਅਦ ਹੱਤਿਆ ਭਾਰਤ ਦੇ ਜੀਵੰਤ ਲੋਕਤੰਤਰ ’ਚ ਅਪਰਾਧੀ-ਪੁਲਸ- ਸਿਆਸੀ ਆਗੂ ਗੱਠਜੋੜ ਨੂੰ ਕੰਬਾਅ ਕੇ ਰੱਖ ਦੇਣ ਵਾਲੀਆਂ ਕਹਾਣੀਅਾਂ ’ਚ ਫਿੱਟ ਬੈਠਦੀ ਹੈ। ਇਹ ਬੇਸ਼ੱਕ ਕੁਝ ਵਧਾਅ-ਚੜ੍ਹਾਅ ਕੇ ਕਿਹਾ ਗਿਆ ਲੱਗਦਾ ਹੈ ਪਰ ਇਹ ਅਪਰਾਧੀਆਂ ਅਤੇ ਉਨ੍ਹਾਂ ਸ਼ੱਕੀ ਅਧਿਕਾਰੀਆਂ ਨਾਲ ਸਬੰਧਾਂ ਨਾਲ ਅਸਰਦਾਰ ਢੰਗ ਨਾਲ ਨਜਿੱਠਣ ’ਚ ਨਿਪੁੰਸਕਤਾ ਨੂੰ ਦੱਸਦਾ ਹੈ।ਇਸ ਕੌੜੇ ਸੱਚ ਦੀ ਪ੍ਰਵਾਹ ਨਾ ਕਰਦੇ ਹੋਏ ਕਿ ਵਿਕਾਸ ਦੁਬੇ ਵਿਰੁੱਧ ਕਾਨਪੁਰ ’ਚ 7 ਅਪਰਾਧਿਕ ਮਾਮਲੇ ਦਰਜ ਸਨ, ਜਿਨ੍ਹਾਂ ’ਚੋਂ ਕਈ ਹੱਤਿਆਵਾਂ ਅਤੇ ਡਾਕਿਅਾਂ ਨਾਲ ਸਬੰਧਤ ਸਨ। ਉਹ ਗੁਮਰਾਹ ਪੁਲਸ ਮੁਲਾਜ਼ਮਾਂ ਅਤੇ ਸਾਰੀ ਪਾਰਟੀਆਂ ਦੇ ਸਿਆਸਤਦਾਨਾਂ ਦੀ ਸ਼ਹਿ ਕਾਰਨ ਵਧਣ-ਫੁੱਲਣ ’ਚ ਸਫਲ ਰਿਹਾ, ਖਾਸ ਕਰ ਕੇ ਬਸਪਾ, ਸਪਾ ਅਤੇ ਭਾਜਪਾ ਦੇ।

2001 ’ਚ ਉਸ ’ਤੇ ਭਾਜਪਾ ਆਗੂ ਅਤੇ ਰਾਜ ਮੰਤਰੀ ਸੰਤੋਸ਼ ਸ਼ੁਕਲਾ ਦੀ ਹੱਤਿਆ ਦਾ ਦੋਸ਼ ਲੱਗਾ ਪਰ ਦੋ ਸਾਲਾਂ ਬਾਅਦ ਉਹ ਛੁੱਟ ਗਿਆ। ਕਿਵੇਂ ? ਕੌਣ ਉਸ ਦੇ ਅਪਰਾਧਾਂ ਦੀ ਲੰਬੀ-ਚੌੜੀ ਸੂਚੀ ਦੀ ਪ੍ਰਵਾਹ ਕਰਦਾ ਹੈ? 52 ਸਾਲਾ ਗੈਂਗਸਟਰ ਬਿਨਾਂ ਕੋਈ ਸਵਾਲ ਪੁੱਛੇ ਬੜੇ ਸਟਾਈਲ ਨਾਲ ਪਿੰਡ ਦੀਅਾਂ ਗਲੀਆਂ ਤੋਂ ਕਾਨਪੁਰ ਦੀਆਂ ਸੜਕਾਂ ਅਤੇ ਪੁਲਸ ਥਾਣਿਆਂ ਤੋਂ ਸਿਆਸੀ ਗਲਿਆਰਿਆਂ ’ਚ ਘੁੰਮ ਸਕਦਾ ਸੀ। ਇਹ ਸੀ ਗੈਂਗਸਟਰ ਦੀ ਤਾਕਤ।

ਸਿਆਸੀ ਗੱਠਜੋੜ

ਦੁਬੇ ਕਿਸੇ ਸਮੇਂ ਇਕ ਪ੍ਰਧਾਨ ਅਤੇ ਜ਼ਿਲਾ ਪ੍ਰੀਸ਼ਦ ਦਾ ਮੈਂਬਰ ਸੀ। ਇਨ੍ਹਾਂ ਦੋਵਾਂ ਅਹੁਦਿਆਂ ’ਤੇ ਹੁਣ ਕ੍ਰਮਵਾਰ ਉਸ ਦੀ ਸਾਲੀ ਅਤੇ ਪਤਨੀ ਬੈਠੀ ਹੈ ਕਿਉਂਕਿ ਉਸ ਨੂੰ ਸਿਆਸੀ ਸਰਪ੍ਰਸਤੀ ਹਾਸਲ ਸੀ। ਉਹ ਕਾਰਖਾਨਿਆਂ ’ਚ ਗਰੀਬਾਂ ਨੂੰ ਨੌਕਰੀਆਂ ਦਿਵਾਉਣ ’ਚ ਸਮਰੱਥ ਸੀ। ਕਥਿਤ ਤੌਰ ’ਤੇ ਉਸ ਦੇ ਮੁਸਲਿਮ ਬਹੁਗਿਣਤੀ ਵਾਲੇ ਬਿਕਰੂ ਪਿੰਡ ’ਚ ਕਈ ਤਖਤੀਆਂ ਲੱਗੀਆਂ ਹਨ, ਿਜਨ੍ਹਾਂ ’ਤੇ ਦੁਬੇ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਲਿਖੇ ਹਨ। ਆਪਣੀ ਜਾਤੀ ਕਾਰਣ ‘ਪੰਡਤ ਜੀ’ ਦੇ ਨਾਂ ਨਾਲ ਪ੍ਰਸਿੱਧ ਉਹ ਕਥਿਤ ਤੌਰ ’ਤੇ ਪਰਿਵਾਰਾਂ ਨੂੰ ਧੀਆਂ ਦੇ ਵਿਆਹ ਜਾਂ ਇਲਾਜ ਲਈ ਪੈਸੇ ਦੇਣ ’ਚ ਦਿਆਲੂ ਸੀ। ਇਹ ਸੀ ਉਸ ਦਾ ਮਨੁੱਖੀ ਚਿਹਰਾ। ਜਿਸ ਚੀਜ਼ ਨੇ ਯੋਗੀ ਅਦਿੱਤਿਆਨਾਥ ਸਰਕਾਰ ਵਿਚ ਦੁਬੇ ਨੂੰ ‘ਸਭ ਤੋਂ ਵੱਧ ਲੋੜੀਂਦਾ ਅਪਰਾਧੀ’ ਬਣਾ ਦਿੱਤਾ, ਉਹ ਸੀ ਕਾਨਪੁਰ ਦੇ ਬਿਕਰੂ ਪਿੰਡ ’ਚ ਦੁਬੇ ਦੀ ਰਿਹਾਇਸ਼ ਨੇੜੇ 8 ਪੁਲਸ ਮੁਲਾਜ਼ਮਾਂ ਦੀ ਹੱਤਿਆ। 9 ਜੁਲਾਈ ਨੂੰ ਉਜੈਨ ਸਥਿਤ ਮਹਾਕਾਲੇਸ਼ਵਰ ਮੰਦਰ ’ਚ ਦਿਖਾਈ ਦਿੱਤੇ ਜਾਣ ਤੋਂ ਪਹਿਲਾਂ ਹੀ ਉਹ ਕਈ ਦਿਨਾਂ ਤੱਕ ਭੱਜਦਾ ਰਿਹਾ। ਉਸ ਨੂੰ ਮੱਧ ਪ੍ਰਦੇਸ਼ ਪੁਲਸ ਨੇ ਦਬੋਚਿਆ। ਬਾਅਦ ’ਚ ਉੱਤਰ ਪ੍ਰਦੇਸ਼ ਪੁਲਸ ਕਾਨਪੁਰ ਦੇ ਇਲਾਕੇ ’ਚ ਉਸ ਨੂੰ ਇਕ ਮੁਕਾਬਲੇ ’ਚ ਮਾਰਨ ’ਚ ਸਫਲ ਰਹੀ। ਅਸੀਂ ਹੁਣ ਤੱਕ ਮੁਕਾਬਲੇ ਦੀ ਅਸਲ ਕਹਾਣੀ ਜਾਣਨ ’ਚ ਸਫਲ ਨਹੀਂ ਹੋਏ ਹਾਂ ਕਿਉਂਕਿ ਪੁਲਸ ਦੇ ਕਾਫਲੇ ਦਾ ਪਿੱਛਾ ਕਰ ਰਹੇ ਮੀਡੀਆ ਕਰਮਚਾਰੀਆਂ ਨੂੰ ਦੂਰ ਰੱਖਿਆ ਗਿਆ ਸੀ।

ਪੁਲਸ ਮੁਕਾਬਲੇ ’ਚ ਕੀਤੀਆਂ ਜਾਣ ਵਾਲੀਆਂ ਹੱਿਤਆਵਾਂ ਨੂੰ ਪੁਲਸ ਵੱਲੋਂ ਨਿਆਇਕ ਹੱਤਿਆਵਾਂ ਮੰਨਿਆ ਜਾਂਦਾ ਹੈ। ਸ਼ਹਿਰ ਦੇ ਅੰਡਰ ਵਰਲਡ ਨਾਲ ਨਜਿੱਠਣ ਲਈ ਮੁੰਬਈ ਪੁਲਸ ਨੇ ਇਹ ਤਰੀਕਾ ਅਪਣਾਇਆ ਸੀ। ਮੁੱਖ ਸਵਾਲ ਇਹ ਹੈ ਕਿ ਕੀ ਉੱਤਰ ਪ੍ਰਦੇਸ਼ ਪੁਲਸ ਵੱਲੋਂ ਕੀਤਾ ਗਿਆ ਮੁਕਾਬਲਾ ਉਸ ਨੂੰ ਚੁੱਪ ਕਰਵਾਉਣ ਲਈ ਸੀ, ਇਸ ਤੋਂ ਪਹਿਲਾਂ ਕਿ ਉਹ ਆਪਣੇ ਸਬੰਧਾਂ ਦੀਆਂ ‘ਅਣਕਹੀਆਂ ਕਹਾਣੀਆਂ’ ਬਿਆਨ ਕਰ ਦੇਵੇ? ਹੈਰਾਨੀ ਵਾਲੀ ਗੱਲ ਇਹ ਹੈ ਕਿ 1999 ਦੇ ਬਾਅਦ ਤੋਂ ਉਸ ਵਿਰੁੱਧ 60 ਕੇਸ ਦਰਜ ਹੋਣ ਅਤੇ ਕਈ ਮੁਕੱਦਮੇ ਅਦਾਲਤਾਂ ਦੇ ਭੁੱਲ-ਭੁਲੱਈਏ ’ਚ ਗੁੰਮ ਹੋਣ ਦੇ ਬਾਵਜੂਦ ਗੈਂਗਸਟਰ ਦੁਬੇ ਕਈ ਮੌਕਿਆਂ ’ਤੇ ਬਚਣ ’ਚ ਸਫਲ ਰਿਹਾ, ਜੋ ਬੜੀ ਚੰਗੀ ਤਰ੍ਹਾਂ ਤਿਆਰ ਕੀਤੇ ਗਏ ਸ਼ੋਅ ਲੱਗਦੇ ਹਨ।

ਮਾਫੀਆ ਰਾਜ

ਅਨਿਸ਼ਚਿਤ ਤੌਰ ’ਤੇ ਲੋਕਾਂ ਨੂੰ ਚੱਕਰ ’ਚ ਪਾਇਆ ਜਾ ਸਕਦਾ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਅਗਿਆਨਤਾ ਇਕ ਵਰਦਾਨ ਹੈ। ਜਦਕਿ ਪ੍ਰਸ਼ਾਸਨ ਦੇ ਪ੍ਰਮੁੱਖ ਮੁੱਦਿਆਂ ਸਾਹਮਣੇ ਅਧਿਕਾਰੀਆਂ ’ਚ ਅਗਿਆਨਤਾ ਦੇ ਨਾਲ ਬੜਬੋਲੇਪਣ ਦੀ ਕਮੀ ਸਾਡੇ ਵਰਗੇ ਇਕ ਲੋਕਤੰਤਰਿਕ ਦੇਸ਼ ਲਈ ਹੋਰ ਕੁਝ ਨਹੀਂ, ਸਗੋਂ ਇਕ ਦੋਹਰਾ ਸਰਾਪ ਹੈ।

ਇਹ ਸਵਾਲ ਵੀ ਪੁੱਛੇ ਜਾ ਸਕਦੇ ਹਨ :

ਇਥੋਂ ਅਸੀਂ ਕਿੱਥੇ ਜਾਵਾਂਗੇ? ਅਸੀਂ ਕਿਸ ਤਰ੍ਹਾਂ ਦਾ ਸਿਸਟਮ ਚਲਾ ਰਹੇ ਹਾਂ ਅਤੇ ਕਿਸ ਦੇ ਲਾਭ ਲਈ? ਮਾਫੀਆ ਰਾਜ ਅਤੇ ਸਿਆਸੀ-ਪੁਲਸ ਰਾਜ ਨੂੰ ਇਕ ਬਹੁਤ ਪਤਲੀ ਰੇਖਾ ਵੰਡਦੀ ਹੈ।

ਅਜਿਹੀਆਂ ਹਾਲਤਾਂ ’ਚ ਲੋਕ ਕਿਸ ਪਾਸੇ ਰੁਖ਼ ਕਰਨ? ਕੀ ਪੁਲਸ ਮੁਕਾਬਲੇ ’ਚ ਖੁਸ਼ੀ ਮਹਿਸੂਸ ਕਰਨ ਵਾਲੇ ਪੁਲਸ ਬਲ ਵੱਲ? ਪ੍ਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਅਜਿਹੇ ਲਗਭਗ ਸਾਰੇ ਮਾਮਲਿਆਂ ’ਚ ਮੁੱਖ ਭੂਮਿਕਾ ਸਾਰੇ ਵਿਹਾਰਕ ਮਕਸਦਾਂ ਲਈ ਸੱਤਾਧਾਰੀ ਧੜੇ ਦੀ ਹੁੰਦੀ ਹੈ।

ਉੱਤਰ ਪ੍ਰਦੇਸ਼ ’ਚ ਯੋਗੀ ਅਦਿਤਿਆਨਾਥ ਸਰਕਾਰ ਦਾ ਅਪਰਾਧੀਆਂ ਨੂੰ ਖਤਮ ਕਰਨ ਦਾ ਮਾਰਚ ’ਚ 2018 ਤੋਂ ‘ਆਪ੍ਰੇਸ਼ਨ ਐਨਕਾਊਂਟਰਜ਼’ ਦਾ ਇਕ ਵੱਡਾ ਰਿਕਾਰਡ ਹੈ ਪਰ ਫਿਰ ਨਿਰਪੱਖਤਾ ਅਤੇ ਨਿਆਂ ਦੀ ਪ੍ਰਕਿਰਿਆ ਦਾ ਕੀ ਹੋਇਆ? ਲੋਕਾਚਾਰ ਦਾ ਇਕ ਪ੍ਰੇਸ਼ਾਨ ਕਰਨ ਵਾਲਾ ਗੁਣ ਨਵਾਂ ਸਿਆਸੀ ਸਟਾਈਲ ਹੈ, ਜਿਸ ’ਚ ਸਹਿਣਸ਼ੀਲਤਾ ਅਤੇ ਅਨੁਸ਼ਾਸਨ ਦੋਵਾਂ ਦੀ ਘਾਟ ਹੈ। ਮੈਂ ਅਜਿਹਾ ਮਾਫੀਆ ਰਾਜ ਦਾ ਸਮਰਥਨ ਕਰਨ ਲਈ ਨਹੀਂ, ਸਗੋਂ ਅਪਰਾਧਾਂ ਅਤੇ ਅਪਰਾਧੀਆਂ ਨਾਲ ਨਜਿੱਠਣ ਲਈ ਨਿਆਂ ਦੀ ਉਚਿਤ ਪ੍ਰਕਿਰਿਆ ਦੀ ਲੋੜ ’ਤੇ ਜ਼ੋਰ ਦੇਣ ਲਈ ਕਹਿ ਰਿਹਾ ਹਾਂ। ਇਥੋਂ ਤੱਕ ਕਿ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਕਈ ਮੌਕਿਆਂ ’ਤੇ ਇਸ ਵੱਲ ਸੰਕੇਤ ਕੀਤਾ ਹੈ।

ਜਦਕਿ ਕੀ ਕੀਤਾ ਜਾ ਸਕਦਾ ਹੈ ਜਦੋਂ ਸਿਆਸਤ ਦਾ ਨਵਾਂ ਢਾਂਚਾ ਜ਼ਮੀਨ ਨਾਲ ਜੁਡ਼ੇ ਲੋਕਾਂ ਵਾਲਾ ਨਹੀਂ ਹੈ, ਜੋ ਲੋਕਾਂ ਦੀਆਂ ਜ਼ਰੂਰਤਾਂ ਪ੍ਰਤੀ ਨਹੀਂ ਸਗੋਂ ਬਾਹੂਬਲੀਆਂ ਅਤੇ ਸਥਾਨਕ ਮਾਫੀਆ ਪ੍ਰਤੀ ਸੰਵੇਦਨਸ਼ੀਲ ਹਨ। ਉਨ੍ਹਾਂ ਨੂੰ ਜਾਂ ਤਾਂ ਸਿੱਧੀ ਕੀਮਤ ਚੁਕਾਈ ਜਾਂਦੀ ਹੈ ਜਾਂ ਅਰਥਵਿਵਸਥਾ ਦੇ ਨਵੇਂ ਉੱਚ ਵਿਕਾਸ ਵਾਲੇ ਖੇਤਰਾਂ ਵੱਲੋਂ ਉਨ੍ਹਾਂ ਦਾ ਪ੍ਰਬੰਧਨ ਕੀਤਾ ਜਾਂਦਾ ਹੈ, ਜਿਨ੍ਹਾਂ ’ਚ ਸ਼ਰਾਬ ਮਾਫੀਆ, ਸਮੱਗਲਰ ਅਤੇ ਰੱਖਿਆ ਨਿਹਿੱਤ ਸਵਾਰਥਾਂ ਵਾਲੇ ਸਿਆਸਤਦਾਨਾਂ ਦਾ ਮਿਸ਼ਰਣ ਸ਼ਾਮਲ ਹੁੰਦਾ ਹੈ। ਅਜਿਹਾ ਵਿਖਾਈ ਦਿੰਦਾ ਹੈ ਕਿ ਇਸ ਪ੍ਰਕਿਰਿਆ ਅਨੁਸਾਰ ਲੋਕਤੰਤਰ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ।

ਵੋਹਰਾ ਪੈਨਲ ਦੇ ਸਿੱਟੇ

ਇਹ ਮੈਨੂੰ ਵੋਹਰਾ ਕਮੇਟੀ ਦੇ ਜਾਂਚ ਨਤੀਜਿਆਂ ਦੀ ਯਾਦ ਦਿਵਾਉਂਦਾ ਹੈ। ਅਕਤੂਬਰ 1993 ’ਚ ਐੱਨ. ਐੱਨ. ਵੋਹਰਾ ਕਮੇਟੀ ਨੇ ਸਿਆਸਤ ਦੇ ਅਪਰਾਧੀਕਰਨ ਦੀ ਸਮੱਸਿਆ ਦਾ ਅਧਿਐਨ ਕੀਤਾ ਅਤੇ ਮਾਰਚ 1993 ’ਚ ਮੁੰਬਈ ਬੰਬ ਧਮਾਕਿਆਂ ’ਚ ਦਾਊਦ ਇਬ੍ਰਾਹਿਮ ਗੈਂਗ ਦੀਆਂ ਸਰਗਰਮੀਆਂ ’ਤੇ ਆਲੋਚਨਾਤਮਕ ਝਾਤ ਮਾਰੀ ਹੈ। ਰਿਕਾਰਡ ’ਚ ਕਿਹਾ ਗਿਆ ਹੈ ਕਿ ਕਿਵੇਂ ਸਾਰੀਆਂ ਪਾਰਟੀਆਂ ਦੇ ਸਿਆਸਤਦਾਨਾਂ ਦੀ ਹਿਫਾਜ਼ਤ ਅਤੇ ਸੁਰੱਖਿਆ ਅਧੀਨ ਅਸਲ ’ਚ ਅਪਰਾਧਿਕ ਗੈਂਗਸ ਵੱਲੋਂ ਇਕ ਸਮਾਨਾਂਤਰ ਸਰਕਾਰ ਚਲਾਈ ਜਾ ਰਹੀ ਹੈ। ਮੈਂ ਭਾਰਤ ਦੀ ਵਪਾਰਕ ਰਾਜਧਾਨੀ ’ਚ ਇਕ ਅੰਗਰੇਜ਼ੀ ਅਖਬਾਰ ’ਚ ਬਿਤਾਏ ਸਾਲਾਂ ਦੌਰਾਨ ਅਪਰਾਧਾਂ ਅਤੇ ਪੁਲਸ ਬੀਟ ਨੂੰ ਕਵਰ ਕਰ ਰਹੇ ਇਕ ਸੀਨੀਅਰ ਸਟਾਫਰ ਦੀ ਮਦਦ ਨਾਲ ਮੁੰਬਈ ਦੇ ਅੰਡਰ ਵਰਲਡ ਦੀਆਂ ਕਾਰਵਾਈਆਂ ਦੀ ਇਕ ਸਪੱਸ਼ਟ ਤਸਵੀਰ ਪ੍ਰਾਪਤ ਕੀਤੀ। ਵੋਹਰਾ ਰਿਪੋਰਟ ’ਚ ਸੰਕੇਤ ਦਿੱਤਾ ਗਿਆ ਕਿ ਕਿਵੇਂ ਸਾਲਾਂ ਦੌਰਾਨ ਅਪਰਾਧੀ ਸਥਾਨਕ ਅਥਾਰਟੀਆਂ, ਸੂਬਾਈ ਵਿਧਾਨ ਸਭਾਵਾਂ ਅਤੇ ਸੰਸਦ ’ਚ ਚੁਣੇ ਜਾਣ ’ਚ ਸਫਲ ਰਹੇ।

ਕਥਿਤ ਤੌਰ ’ਤੇ ਵੋਹਰਾ ਰਿਪੋਰਟ ਦੀ ਅਪ੍ਰਕਾਸ਼ਿਤ ਟਿੱਪਣੀਆਂ ’ਚ ਬਹੁਤ ਹੀ ਧਮਾਕਾਖੇਜ਼ ਜਾਣਕਾਰੀ ਹੈ। ਅਜਿਹਾ ਦੱਸਿਆ ਜਾਂਦਾ ਹੈ ਕਿ ਇਨ੍ਹਾਂ ’ਚ ਕੁਝ ਅਜਿਹੇ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੇ ਨਾਂ ਹਨ, ਜੋ ਦਾਊਦ ਇਬ੍ਰਾਹਿਮ ਦੀ ਮਦਦ ਕਰ ਰਹੇ ਸਨ।

ਪਰ ਕੌਣ ਪ੍ਰਵਾਹ ਕਰਦਾ ਹੈ? ਮੈਨੂੰ ਨਹੀਂ ਲੱਗਦਾ ਕਿ ਸਾਲਾਂ ਦੌਰਾਨ ਦੇਸ਼ ਦੇ ਸੱਤਾਧਾਰੀ ਅਦਾਰਿਆਂ ਨੇ ਵੋਹਰਾ ਕਮੇਟੀ ਦੇ ਹੈਰਾਨ ਕਰਨ ਵਾਲੇ ਖੁਲਾਸਿਆਂ ਦੀ ਪ੍ਰਵਾਹ ਕੀਤੀ ਹੋਵੇਗੀ। ਇਥੋਂ ਤੱਕ ਕਿ 1997 ’ਚ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਦਖਲ ਨੂੰ ਵੀ ਤਤਕਾਲੀਨ ਸੱਤਾਧਾਰੀਆਂ ਵੱਲੋਂ ਗੰਭੀਰਤਾਪੂਰਵਕ ਨਹੀਂ ਲਿਆ ਗਿਆ।

ਬਾਹੂਬਲ, ਧਨਬਲ

1986 ’ਚ ਸੀ. ਬੀ. ਆਈ. ਨੇ ਮੁੰਬਈ ਸਿਟੀ ਪੁਲਸ ਤੇ ਅੰਡਰ ਵਰਲਡ ਦਰਮਿਆਨ ਗੰਢ-ਤੁੱਪ ਬਾਰੇ ਰਿਪੋਰਟ ਜਾਰੀ ਕੀਤੀ। ਮਾਫੀਆ ਗੈਂਗ ਨਾਜਾਇਜ਼ ਸ਼ਰਾਬ ਬਣਾਉਣ, ਜੂਏ, ਵੇਸਵਾਪੁਣੇ, ਸਮੱਗਲਿੰਗ, ਨਸ਼ੀਲੇ ਪਦਾਰਥਾਂ ਅਤੇ ਡਰੱਗ ਤਸਕਰੀ ’ਚ ਸ਼ਾਮਲ ਸਨ। ਬਾਹੂਬਲ ਦਾ ਇਕ ਨੈੱਟਵਰਕ ਵਿਕਸਿਤ ਕਰਨ ਲਈ ਧਨਬਲ ਦੀ ਖੁੱਲ੍ਹੇ ਤੌਰ ’ਤੇ ਵਰਤੋਂ ਕੀਤੀ ਜਾਂਦੀ ਸੀ, ਜਿਸ ਦੀ ਸਿਆਸੀ ਆਗੂ ਚੋਣਾਂ ਦੌਰਾਨ ਵਰਤੋਂ ਕਰ ਸਕਦੇ ਸਨ। ਭਾਰਤ ਦੇ ਅਪਰਾਧ ਜਗਤ ਦੇ ਇਹ ਮੂਲ ਤੱਥ ਸਾਨੂੰ ਬਾਗੀ ਵਿਧਾਇਕਾਂ ਦੇ ਦ੍ਰਿਸ਼ਟਾਂਤ ਵੱਲ ਲੈ ਜਾਂਦੇ ਹਨ। ਕੋਈ ਹੈਰਾਨੀ ਨਹੀਂ ਕਿ ਅਸੀਂ ਦੇਸ਼ ’ਚ ਜਨਤਕ ਜ਼ਿੰਦਗੀ ’ਚ ਕਦਰਾਂ-ਕੀਮਤਾਂ ’ਚ ਇਕ ਵਧਦੀ ਗਿਰਾਵਟ ਦੇਖ ਰਹੇ ਹਾਂ। ਵੋਹਰਾ ਕਮੇਟੀ ਨੇ ਸਹੀ ਕਿਹਾ ਸੀ, ‘‘ਸੂਬਿਆਂ ਅਤੇ ਕੇਂਦਰ ’ਚ ਅਪਰਾਧ ਦੇ ਸਬੰਧ ਕਾਰਜ ਪ੍ਰਣਾਲੀ ’ਤੇ ਅਸਥਿਰਤਾ ਦੇ ਪ੍ਰਭਾਵ ਪਾ ਸਕਦੇ ਹਨ।’’

ਦਰਅਸਲ ਸਾਨੂੰ ਕਾਨਪੁਰ ’ਚ ਗੈਂਗਸਟਰਾਂ ਖਿਲਾਫ ਕਾਰਵਾਈਆਂ ਨੂੰ ਇਕ ਵਿਆਪਕ ਸੰਦਰਭ ’ਚ ਵੇਖਣ ਦੀ ਲੋੜ ਹੈ ਤਾਂਕਿ ਪ੍ਰਸ਼ਾਸਨ ਦੀ ਪ੍ਰਣਾਲੀ ’ਚ ਸੁਧਾਰ ਲਈ ਜ਼ਰੂਰੀ ਕਦਮ ਚੁੱਕੇ ਜਾ ਸਕਣ।

ਉੱਤਰ ਪ੍ਰਦੇਸ਼ ਸਰਕਾਰ ਨੇ ਇਕ ਜਾਂਚ ਕਮੇਟੀ ਨਿਯੁਕਤ ਕੀਤੀ ਹੈ, ਜਿਸ ਕੋਲ ਅਧਿਐਨ ਲਈ ਇਕ ਸੀਮਿਤ ਖੇਤਰ ਹੋਵੇਗਾ। ਮੈਂ ਸਮਝਦਾ ਹਾਂ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਨੂੰ ਗੱਠਜੋਡ਼ ਦੀ ਇਸ ਸਮੱਸਿਆ ਨੂੰ ਸਾਡੀ ਲੋਕਤੰਤਰਿਕ ਰਾਜਨੀਤੀ ਦੇ ਇਕ ਵਿਆਪਕ ਕੈਨਵਸ ’ਤੇ ਵੇਖਣ ਦੀ ਲੋੜ ਹੈ। ਦੇਸ਼ ਨੂੰ ਅੱਜ ਬਹੁਤ ਬੁਰੀ ਤਰ੍ਹਾਂ ਸਿਆਸੀ, ਪੁਲਸ ਅਤੇ ਕਾਨੂੰਨੀ ਸੁਧਾਰਾਂ ਦੀ ਜ਼ਰੂਰਤ ਹੈ। ਕੀ ਇਹ ਨਾਗਰਿਕਾਂ ਦਾ ਇਕ ਸੁਪਨਾ ਹੀ ਰਹਿ ਜਾਵੇਗਾ, ਜੋ ਭਾਰਤ ਅਤੇ ਲੋਕਾਂ ਦੀ ਭਲਾਈ ਬਾਰੇ ਸੋਚਦੇ ਹਨ।

  • Development
  • broader
  • ਵਿਕਾਸ ਦੁਬੇ
  • ਸੰਦਰਭ

ਕੀ ਢੀਂਡਸਾ ਬਾਦਲ ਲਈ ਚੁਣੌਤੀ ਬਣ ਸਕਣਗੇ?

NEXT STORY

Stories You May Like

  • nitin nabin  bjp  protesters  country  development
    'ਦੇਸ਼ ਦਾ ਵਿਕਾਸ ਝੱਲਿਆ ਨਹੀਂ ਜਾ ਰਿਹਾ...!', BJP ਪ੍ਰਧਾਨ ਨਿਤਿਨ ਨਬੀਨ ਨੇ ਪ੍ਰਦਰਸ਼ਨਕਾਰੀਆਂ ਨੂੰ ਦੇ'ਤੀ ਚਿਤਾਵਨੀ
  • no proposal to allow stock exchanges to trade in their own shares  sebi
    ਸ਼ੇਅਰ ਬਾਜ਼ਾਰਾਂ ਨੂੰ ਆਪਣੇ ਸ਼ੇਅਰ ’ਚ ਖੁਦ ਕਾਰੋਬਾਰ ਦੀ ਇਜਾਜ਼ਤ ਦੇਣ ਦੀ ਫਿਲਹਾਲ ਕੋਈ ਤਜਵੀਜ਼ ਨਹੀਂ : ਸੇਬੀ
  • jail sentence not mandatory for conviction under gst law council approved
    GST ਕਾਨੂੰਨ 'ਚ ਦੋਸ਼ੀ ਠਹਿਰਾਏ ਜਾਣ 'ਤੇ ਜੇਲ੍ਹ ਦੀ ਸਜ਼ਾ ਲਾਜ਼ਮੀ ਨਹੀਂ; ਕੌਂਸਲ ਇਨ੍ਹਾਂ ਬਦਲਾਅ ਨੂੰ ਦਿੱਤੀ ਮਨਜ਼ੂਰੀ
  • imf increased prediction regarding india  s gdp
    IMF ਨੇ ਵਿਸ਼ਵ ਆਰਥਿਕ ਵਿਕਾਸ ਦਾ ਅਨੁਮਾਨ ਵਧਾਇਆ, ਭਾਰਤ ਦੀ GDP ਨੂੰ ਲੈ ਕੇ ਕੀਤੀ ਇਹ ਭਵਿੱਖਬਾਣੀ
  • india identified as second most extensive foreign interferer
    ਕੈਨੇਡੀਅਨ ਖੁਫੀਆ ਰਿਪੋਰਟ ’ਚ ਭਾਰਤ ਦੂਜਾ ਸਭ ਤੋਂ ਵਿਆਪਕ ਵਿਦੇਸ਼ੀ ਦਖ਼ਲਅੰਦਾਜ਼ੀ ਕਰਨ ਵਾਲਾ ਦੇਸ਼
  • discount of thousands of rupees is being available on 10gm gold  why
    10gm Gold 'ਤੇ ਮਿਲ ਰਿਹੈ ਹਜ਼ਾਰਾਂ ਰੁਪਏ ਦਾ Discount, ਜਾਣੋ ਕਿਉਂ ਮਿਲ ਰਹੀ ਹੈ ਭਾਰੀ ਛੋਟ
  • employment
    ਆਰਥਿਕ ਵਿਕਾਸ ਦੀ ਰਫ਼ਤਾਰ ’ਚ ਪਛੜਦਾ ਰੋਜ਼ਗਾਰ
  • why is there no uniform margin on all medicines  know what sc said
    ਸਾਰੀਆਂ ਦਵਾਈਆਂ 'ਤੇ ਇਕਸਾਰ ਮਾਰਜਿਨ ਕਿਉਂ ਨਹੀਂ? 10 ਗੁਣਾ ਵਧ ਕੀਮਤ ਨੂੰ ਲੈ ਕੇ SC ਨੇ ਜਾਣੋ ਕੀ ਕਿਹਾ
  • there should be an impartial inquiry constructed roads rajesh bagha
    ਪਹਿਲਾਂ ਬਣੀਆਂ ਸੜਕਾਂ ਦੇ ਮੁੜ ਟੈਂਡਰਾਂ ਰਾਹੀਂ ਕਥਿਤ ਘੁਟਾਲੇ ਦੀ ਨਿਰਪੱਖ ਜਾਂਚ...
  • jalandhar opposition to firecracker market in raowali village
    ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • heavy rain warning for punjab over the next 3 days
    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦੀ ਚਿਤਾਵਨੀ, ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
Trending
Ek Nazar
major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • why should indias next big leap be based on partnership
      ਸੈਰ-ਸਪਾਟਾ : ਭਾਰਤ ਦੀ ਅਗਲੀ ਵੱਡੀ ਛਲਾਂਗ ਭਾਈਵਾਲੀ ’ਤੇ ਕਿਉਂ ਆਧਾਰਿਤ ਹੋਣੀ...
    • delhi pollution
      ਦਿੱਲੀ ਦੀ ਜ਼ਹਿਰੀਲੀ ਹਵਾ : ਨਾਗਰਿਕਾਂ ਨੂੰ ਸਾਫ਼ ਹਵਾ ਚਾਹੀਦੀ ਹੈ, ਸਰਕਾਰੀ ਭਰੋਸੇ...
    • draw inspiration for a long life from the people of two italian villages
      ‘ਲੰਬੀ ਉਮਰ ਲਈ ਪ੍ਰੇਰਣਾ ਲਓ’ ਇਟਲੀ ਦੇ 2 ਪਿੰਡਾਂ ਦੇ ਲੋਕਾਂ ਤੋਂ!
    • there is something about us our identity refuses to be erased
      ਕੁਛ ਤੋ ਬਾਤ ਹੈ ਹਮਮੇਂ, ਜੋ ਹਸਤੀ ਮਿਟਤੀ ਨਹੀਂ ਹਮਾਰੀ
    • modis 25 years a selfreliant india filled with confidence and pride
      ਮੋਦੀ ਦੇ 25 ਸਾਲ : ਭਰੋਸੇ ਅਤੇ ਮਾਣ ਨਾਲ ਭਰਿਆ ਸਵੈ-ਨਿਰਭਰ ਭਾਰਤ
    • depression
      ਸੈਕਸ ਹਤਾਸ਼ਾ ਕਾਰਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਰਹੇ ਲੋਕ
    • even opponents can learn a lot from narendra modi
      ਵਿਰੋਧੀ ਵੀ ਨਰਿੰਦਰ ਮੋਦੀ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਨ
    • sanitation workers
      ਸਫ਼ਾਈ ਮੁਲਾਜ਼ਮਾਂ ਦੀ ਸੁਰੱਖਿਆ, ਕਲਿਆਣ ਲਈ ਠੋਸ ਸੁਧਾਰ
    • anti depressant
      ਕੀ ਅਸੀਂ ਬਹੁਤ ਜ਼ਿਆਦਾ ‘ਐਂਟੀਡਿਪ੍ਰੈਸੈਂਟ’ ਲੈ ਰਹੇ ਹਾਂ?
    • protest disorder and the police difficult duty
      ਵਿਰੋਧ, ਅਵਿਵਸਥਾ ਅਤੇ ਪੁਲਸ ਦਾ ਮੁਸ਼ਕਲ ਫਰਜ਼!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +