Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 23, 2026

    12:32:52 PM

  • americans leave iran immediately

    ਅਮਰੀਕੀ ਤੁਰੰਤ ਛੱਡ ਦੇਣ ਈਰਾਨ ! ਹਵਾਈ ਖੇਤਰ...

  • assembly elections  punjab bjp

    ਪੰਜਾਬ 'ਚ ਸਿਆਸੀ ਹਲਚਲ ਤੇਜ਼, ਵਿਧਾਨ ਸਭਾ ਚੋਣਾਂ...

  • election voting attack incident

    ਵੱਡੀ ਖ਼ਬਰ : ਵੋਟਾਂ ਦੌਰਾਨ ਸੁੱਟੇ ਦੇਸੀ ਬੰਬ,...

  • punjab weather update

    ਪੰਜਾਬ 'ਚ 24 ਤੇ 25 ਅਪ੍ਰੈਲ ਲਈ ਵੱਡੀ ਭਵਿੱਖਬਾਣੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦਿੱਲੀ ’ਚ ਵਕੀਲਾਂ ਤੇ ਪੁਲਸ ਮੁਲਾਜ਼ਮਾਂ ਵਿਚਾਲੇ ਝਗੜਾ

BLOG News Punjabi(ਬਲਾਗ)

ਦਿੱਲੀ ’ਚ ਵਕੀਲਾਂ ਤੇ ਪੁਲਸ ਮੁਲਾਜ਼ਮਾਂ ਵਿਚਾਲੇ ਝਗੜਾ

  • Updated: 07 Nov, 2019 01:37 AM
Blog
disputes between lawyers and police personnel in delhi
  • Share
    • Facebook
    • Tumblr
    • Linkedin
    • Twitter
  • Comment

ਵਿਪਿਨ ਪੱਬੀ
ਕੌਮੀ ਰਾਜਧਾਨੀ ਦਿੱਲੀ ’ਚ ਵਕੀਲਾਂ ਅਤੇ ਪੁਲਸ ਮੁਲਾਜ਼ਮਾਂ ਵਿਚਾਲੇ ਹੋਈਆਂ ਝੜਪਾਂ ਤੇ ਵਕੀਲਾਂ ਵਲੋਂ ਪੁਲਸ ਮੁਲਾਜ਼ਮਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾਣਾ ਇਕ ਸ਼ਰਮਨਾਕ ਗੱਲ ਹੀ ਨਹੀਂ ਸਗੋਂ ਬਹੁਤ ਸੰਵੇਦਨਸ਼ੀਲ ਮਾਮਲਾ ਹੈ। ਵਾਇਰਲ ਹੋਏ ਵੀਡੀਓਜ਼ ’ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਕੀਲ ਅਪਰਾਧੀਆਂ ਵਾਂਗ ਪੁਲਸ ਮੁਲਾਜ਼ਮਾਂ ਨੂੰ ਕੁੱਟ ਰਹੇ ਹਨ। ਆਮ ਲੋਕ ਵੀ ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਹੈਰਾਨ ਰਹਿ ਗਏ।

ਇਸੇ ਨੂੰ ਲੈ ਕੇ ਸੈਂਕੜੇ ਪੁਲਸ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਲੀ ’ਚ ਪੁਲਸ ਹੈੱਡਕੁਆਰਟਰਾਂ ਨੇੜੇ ਰੋਸ ਮੁਜ਼ਾਹਰੇ ਕੀਤੇ। ਇਹ ਮਾਮਲਾ ਬੀਤੇ ਸ਼ਨੀਵਾਰ ਤੀਸ ਹਜ਼ਾਰੀ ਕੋਰਟ ਕੰਪਲੈਕਸ ’ਚ ਇਕ ਪੁਲਸ ਮੁਲਾਜ਼ਮ ਤੇ ਵਕੀਲ ਦਰਮਿਆਨ ਪਾਰਕਿੰਗ ਨੂੰ ਲੈ ਕੇ ਛਿੜਿਆ। ਇਸ ਤੋਂ ਫੌਰਨ ਬਾਅਦ ਕਈ ਵਕੀਲ ਆਪਣੇ ਸਾਥੀ ਦੇ ਸਮਰਥਨ ’ਚ ਇਕੱਠੇ ਹੋ ਗਏ ਤੇ ਦੇਖਦੇ ਹੀ ਦੇਖਦੇ ਪੁਲਸ ਫੋਰਸ ਮੌਕੇ ’ਤੇ ਪਹੁੰਚ ਗਈ। ਬਹਿਸਬਾਜ਼ੀ ਇੰਨੀ ਗਰਮਾ ਗਈ ਕਿ ਦੋਵੇਂ ਧਿਰਾਂ ਆਪਸ ’ਚ ਉਲਝ ਗਈਆਂ, ਜਿਸ ਦੇ ਸਿੱਟੇ ਵਜੋਂ ਗੱਲ ਹੱਥੋਪਾਈ ਤਕ ਆ ਗਈ ਅਤੇ ਲਗਭਗ 20 ਪੁਲਸ ਮੁਲਾਜ਼ਮ ਤੇ 8 ਵਕੀਲ ਜ਼ਖਮੀ ਹੋ ਗਏ।

ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਪੁਲਸ ਵਾਲਿਆਂ ਨੇ ਕੁਝ ਗੋਲੀਆਂ ਵੀ ਚਲਾਈਆਂ, ਜਿਸ ਨਾਲ ਉਥੋਂ ਦੇ ਪਾਰਕਿੰਗ ਖੇਤਰ ’ਚ ਗੱਡੀਆਂ ਨੁਕਸਾਨੀਆਂ ਗਈਆਂ। ਇਸ ਤੋਂ ਬਾਅਦ ਵੀ ਇਹ ਬੇਹੂਦਾ ਮਾਮਲਾ ਨਹੀਂ ਸੁਲਝਿਆ। ਵੱਖ-ਵੱਖ ਥਾਵਾਂ ’ਤੇ ਬਣਾਏ ਗਏ ਵੀਡੀਓਜ਼ ਦਰਸਾਉਂਦੇ ਹਨ ਕਿ ਕੁਝ ਨਿੱਜੀ ਪੁਲਸ ਮੁਲਾਜ਼ਮਾਂ ਤੇ ਆਮ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਕੁਝ ਸੀਨੀਅਰ ਪੁਲਸ ਅਧਿਕਾਰੀ ਤਾਂ ਇਸ ਮਾਮਲੇ ਨੂੰ ਸੁਲਝਾਉਣ ’ਚ ਨਾਕਾਮ ਰਹੇ ਹੀ, ਕੇਂਦਰ ਤੇ ਦਿੱਲੀ ਦੀ ਸਰਕਾਰ ਨੇ ਵੀ ਨਾ ਤਾਂ ਇਸ ਮਾਮਲੇ ਦੀ ਨਿੰਦਾ ਕੀਤੀ ਅਤੇ ਨਾ ਹੀ ਇਸ ਝਗੜੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਹੋਰ ਤਾਂ ਹੋਰ ਸੀਨੀਅਰ ਪੁਲਸ ਅਧਿਕਾਰੀਆਂ ਨੇ ਐੱਫ. ਆਈ. ਆਰ. ਦਰਜ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ।

ਦੂਜੇ ਪਾਸੇ ਦਿੱਲੀ ਹਾਈਕੋਰਟ ਨੇ ਇਕਪਾਸੜ ਫੈਸਲਾ ਸੁਣਾਉਂਦਿਆਂ ਕਿਹਾ ਕਿ ਘਟਨਾ ’ਚ ਸ਼ਾਮਲ ਵਕੀਲਾਂ ਵਿਰੁੱਧ ਕੋਈ ਵੀ ਸਖਤ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸੇ ਮੌਕੇ ਹਾਈਕੋਰਟ ਨੇ ਕੁਝ ਪੁਲਸ ਮੁਲਾਜ਼ਮਾਂ ਦੀ ਮੁਅੱਤਲੀ ਅਤੇ ਤਬਾਦਲਿਆਂ ਦਾ ਹੁਕਮ ਵੀ ਸੁਣਾ ਦਿੱਤਾ। ਅਜਿਹਾ ਆਦਰਸ਼ ਕੋਈ ਚੰਗੀ ਗੱਲ ਨਹੀਂ। ਇਸ ਫੈਸਲੇ ਨੇ ਪੁਲਸ ਮੁਲਾਜ਼ਮਾਂ ਤੇ ਆਮ ਲੋਕਾਂ ’ਚ ਹੋਰ ਨਿਰਾਸ਼ਾ ਪੈਦਾ ਕੀਤੀ।

ਵਕੀਲ ਅਤੇ ਪੁਲਸ ਕਾਨੂੰਨ ਵਿਵਸਥਾ ਦੇ ਦੋ ਥੰਮ੍ਹ ਹਨ। ਇਹ ਦੋਵੇਂ ਕਾਨੂੰਨ ਦੇ ਰੱਖਿਅਕ ਹਨ। ਦੋਹਾਂ ਵਿਚਾਲੇ ਇਕ ਰਿਸ਼ਤਾ ਜੁੜਿਆ ਹੈ ਤੇ ਦੋਵੇਂ ਹੀ ਕਾਨੂੰਨ ਦਾ ਮਿਆਰ ਉੱਚਾ ਚੁੱਕਣ ਵਾਲੇ ਹਨ। ਜੇ ਅਜਿਹੀ ਪਵਿੱਤਰ ਡਿਊਟੀ ਨਿਭਾਉਂਦੇ ਸਮੇਂ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਕਾਨੂੰਨ ਵਿਵਸਥਾ ਦਾ ਮਿਆਰ ਹੇਠਾਂ ਡਿੱਗ ਜਾਵੇਗਾ।

ਸੇਵਾ ਕਰਨ ਦੇ ਇਨ੍ਹਾਂ ਹਾਲਾਤ ’ਚ ਅਜਿਹਾ ਪਹਿਲਾ ਮਾਮਲਾ ਹੋਵੇਗਾ, ਜਦੋਂ ਪੁਲਸ ਮੁਲਾਜ਼ਮ ਇੰਨੀ ਵੱਡੀ ਗਿਣਤੀ ’ਚ ਰੋਸ ਮੁਜ਼ਾਹਰਾ ਕਰਨ ਲਈ ਸੜਕਾਂ ’ਤੇ ਉਤਰੇ। ਪੁਲਸ ਮੁਲਾਜ਼ਮ ਨਾ ਤਾਂ ਯੂਨੀਅਨ ਬਣਾ ਸਕਦੇ ਹਨ ਤੇ ਨਾ ਹੀ ਮੁਜ਼ਾਹਰਾ ਕਰ ਸਕਦੇ ਹਨ। ਅਜਿਹੇ ਕਈ ਮਾਮਲੇ ਦੇਖੇ ਗਏ ਹਨ, ਜਦੋਂ ਵਕੀਲਾਂ ਨੇ ਕਾਨੂੰਨ ਆਪਣੇ ਹੱਥ ’ਚ ਲਿਆ। ਅਜਿਹੀ ਮਿਸਾਲ ਉਦੋਂ ਦੇਖਣ ਨੂੰ ਮਿਲੀ, ਜਦੋਂ ਪਟਿਆਲਾ ਹਾਊਸ ਕੋਰਟ ’ਚ 2016 ਨੂੰ ਕਨੱ੍ਹਈਆ ਕੁਮਾਰ ਨੂੰ ਪੇਸ਼ ਕਰਨ ਦੌਰਾਨ ਪੱਤਰਕਾਰਾਂ ਤੇ ਵਾਦੀਆਂ ਵਿਚਾਲੇ ਮਾਰਕੁਟਾਈ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਇਲਾਵਾ ਵਕੀਲ ਹੈਦਰਾਬਾਦ ’ਚ ਵੀ ਉਪੱਦਰ ਕਰਦੇ ਨਜ਼ਰ ਆਏ।

ਇਹ ਜਗ ਜ਼ਾਹਿਰ ਹੈ ਕਿ ਕਿਵੇਂ ਵਕੀਲ ਹੜਤਾਲ ’ਤੇ ਚਲੇ ਜਾਂਦੇ ਹਨ ਤੇ ਜ਼ਬਰਦਸਤੀ ਅਦਾਲਤਾਂ ਨੂੰ ਬੰਦ ਕਰਵਾਉਂਦੇ ਹਨ। ਅਜਿਹੇ ਨਜ਼ਾਰੇ ਚੰਡੀਗੜ੍ਹ ਅਤੇ ਗੁਆਂਢੀ ਸੂਬਿਆਂ ’ਚ ਕਈ ਵਾਰ ਦੇਖਣ ਨੂੰ ਮਿਲਦੇ ਹਨ, ਜਿਸ ਕਾਰਣ ਵਾਦੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਕੀਲਾਂ ਨੂੰ ‘ਆਫਿਸਰਜ਼ ਆਫ ਦਿ ਕੋਰਟ’ (ਅਦਾਲਤ ਦੇ ਅਧਿਕਾਰੀ) ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਲੋਕ ਸਾਫ-ਸੁਥਰਾ ਫੈਸਲਾ ਦੇਣ ਲਈ ਅਦਾਲਤ ਦੀ ਸਹਾਇਤਾ ਕਰਦੇ ਹਨ।

ਅਫਸੋਸ ਵਾਲੀ ਗੱਲ ਇਹ ਹੈ ਕਿ ਕੁਝ ਵਕੀਲ ਅਤੇ ਖਾਸ ਕਰ ਕੇ ਅਜਿਹੇ ਵਕੀਲ, ਜਿਨ੍ਹਾਂ ਕੋਲ ਅਦਾਲਤ ’ਚ ਲੜਨ ਲਈ ਕੇਸ ਨਹੀਂ ਹੁੰਦੇ, ਸਮਾਜ ’ਚ ਆਪਣੀ ਜ਼ਿੰਮੇਵਾਰੀ ਨਿਭਾਉਣ ਪ੍ਰਤੀ ਜਾਗਰੂਕ ਨਹੀਂ ਹੁੰਦੇ। ਉਹ ਖੁਦ ਨੂੰ ਕਾਨੂੰਨ ਤੋਂ ਵੀ ਵੱਡੇ ਸਮਝਦੇ ਹਨ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਅਜਿਹੀਆਂ ਗੈਰ-ਕਾਨੂੰਨੀ ਹਰਕਤਾਂ ’ਤੇ ਸਖਤੀ ਨਾਲ ਰੋਕ ਲਾਈ ਜਾਵੇ। ਪੁਲਸ ਫੋਰਸ ’ਚ ਪੈਦਾ ਹੋਈ ਨਾਰਾਜ਼ਗੀ ਕਾਨੂੰਨ ਦੇ ਨਿਯਮਾਂ ਲਈ ਇਕ ਗੰਭੀਰ ਚਿਤਾਵਨੀ ਹੈ।

ਸੀਨੀਅਰ ਪੁਲਸ ਅਧਿਕਾਰੀਆਂ ਨੂੰ ਵੀ ਆਪਣੇ ਮੁਲਾਜ਼ਮਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਸ ਮਾਮਲੇ ’ਚ ਦਖਲ ਦੇਣਾ ਚਾਹੀਦਾ ਹੈ। ਹੁਣ ਸਭ ਦੀਆਂ ਨਜ਼ਰਾਂ ਦਿੱਲੀ ਹਾਈਕੋਰਟ ਦੇ ਹੁਕਮ ਵਿਰੁੱਧ ਦਾਇਰ ਕੀਤੀ ਗਈ ਪਟੀਸ਼ਨ ’ਤੇ ਟਿਕੀਆਂ ਹਨ, ਜੋ ਜਾਇਜ਼ ਦਿਖਾਈ ਨਹੀਂ ਦਿੰਦਾ। ਹਾਈਕੋਰਟ ਨੂੰ ਉਨ੍ਹਾਂ ਵਕੀਲਾਂ ਵਿਰੁੱਧ ਸਖਤੀ ਕਰਨੀ ਪਵੇਗੀ, ਜਿਹੜੇ ਪੁਲਸ ਮੁਲਾਜ਼ਮਾਂ ਨੂੰ ਬੇਰਹਿਮੀ ਨਾਲ ਕੁੱਟਣ ’ਚ ਸ਼ਾਮਲ ਸਨ ਅਤੇ ਉਨ੍ਹਾਂ ਦੀ ਪਛਾਣ ਵਾਇਰਲ ਵੀਡੀਓਜ਼ ਜ਼ਰੀਏ ਕੀਤੀ ਜਾ ਸਕਦੀ ਹੈ।

vipinpubby@gmail.com

  • ਪੁਲਸ
  • ਝਗੜਾ
  • Delhi
  • Disputes

ਆਪਣੀ ਮਹੱਤਤਾ ਗੁਆ ਚੁੱਕਿਐ ‘ਗਾਂਧੀ ਬ੍ਰਾਂਡ’

NEXT STORY

Stories You May Like

  • sunrisers hyderabad vs delhi capitals
    ਸਨਰਾਈਜ਼ਰਜ਼ ਤੇ ਦਿੱਲੀ ਕੈਪੀਟਲਸ ਵਿਚਾਲੇ ਮਹਾਮੁਕਾਬਲਾ ਅੱਜ, ਜਾਣੋ ਕੀ ਕਹਿੰਦੇ ਨੇ ਅੰਕੜੇ
  • big encounter in punjab
    ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਤੇ ਬਦਮਾਸ਼ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
  • digital horoscope  police officer  paper file  home ministry
    ਤਿਆਰ ਹੋਵੇਗੀ 'ਡਿਜੀਟਲ ਕੁੰਡਲੀ', ਹੁਣ ਇਕ ਕਲਿੱਕ 'ਤੇ ਖੁੱਲ੍ਹੇਗਾ ਪੁਲਸ ਮੁਲਾਜ਼ਮਾਂ ਦਾ ਸਾਰਾ ਰਿਕਾਰਡ
  • police personnel accused of looting 15 acres of wheat crop
    ਪੁਲਸ ਮੁਲਾਜ਼ਮਾਂ 'ਤੇ 15 ਏਕੜ ਕਣਕ ਦੀ ਫ਼ਸਲ ਲੁੱਟਣ ਦੇ ਦੋਸ਼, ਮਾਮਲਾ ਦਰਜ
  • major action gainst three police officers with sho of shahkot police station
    ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ
  • police bus lorry collision 32 people injured
    ਕੇਰਲ 'ਚ ਵਾਪਰਿਆ ਹਾਦਸਾ: ਪੁਲਸ ਬੱਸ ਤੇ ਲਾਰੀ ਦੀ ਭਿਆਨਕ ਟੱਕਰ, ਪੁਲਸ ਮੁਲਾਜ਼ਮਾਂ ਸਣੇ 32 ਲੋਕ ਜ਼ਖਮੀ
  • police encounter two accused arrested
    ਦਿੱਲੀ ਦੇ ਦੁਆਰਕਾ 'ਚ ਪੁਲਸ ਮੁਕਾਬਲੇ ਤੋਂ ਬਾਅਦ ਦੋ ਲੋੜੀਂਦੇ ਮੁਲਜ਼ਮ ਗ੍ਰਿਫ਼ਤਾਰ
  • has tarn taran  s police coordination center become a   den of corruption
    ਤਰਨਤਾਰਨ ਦੇ ਪੁਲਸ ਸਾਂਝ ਕੇਂਦਰ ਬਣੇ ‘ਭ੍ਰਿਸ਼ਟਾਚਾਰ ਦਾ ਅੱਡਾ’? ਕਈ ਸਾਲਾਂ ਤੋਂ ਇੱਕੋ ਥਾਂ ਜੰਮੇ ਮੁਲਾਜ਼ਮਾਂ ’ਤੇ ਉੱਠੇ...
  • speeding truck wreaks havoc in jalandhar 4 cars damaged
    ਜਲੰਧਰ: ਤੇਜ਼ ਰਫ਼ਤਾਰ ਟਰੱਕ ਨੇ ਮਚਾਈ ਤਬਾਹੀ, ਚਾਰ ਕਾਰਾਂ ਨੂੰ ਪਹੁੰਚਿਆ ਨੁਕਸਾਨ
  • punjab weather update
    ਪੰਜਾਬ 'ਚ 24 ਤੇ 25 ਅਪ੍ਰੈਲ ਲਈ ਵੱਡੀ ਭਵਿੱਖਬਾਣੀ! ਪੜ੍ਹੋ ਮੌਸਮ ਵਿਭਾਗ ਦੀ...
  • death threat received for seeking information under rti
    RTI ਤਹਿਤ ਸੂਚਨਾ ਮੰਗਣ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਮਾਮਲਾ ਪੁਲਸ ਕੋਲ ਪੁੱਜਾ
  • boy dies after being hit by freight train on rail tracks
    ਕੈਂਟ-ਚਹੇੜੂ ਰੇਲ ਟ੍ਰੈਕ ’ਤੇ ਮਾਲਗੱਡੀ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ
  • there will be a blackout across punjab
    ਪੰਜਾਬ ਭਰ 'ਚ ਫਿਰ ਵੱਜਣਗੇ ਖ਼ਤਰੇ ਦੇ ਘੁੱਗੂ, ਭਲਕੇ ਹੋਵੇਗਾ BLACKOUT! ਪੜ੍ਹੋ ਕੀ...
  • garbage dumps will be set up in jalandhar
    ਜਲੰਧਰ 'ਚ ਕੂੜੇ ਦੇ ਲੱਗਣਗੇ ਅੰਬਾਰ! ਨਿਗਮ ਮੁਲਾਜ਼ਮਾਂ ਨੇ ਖੋਲ੍ਹਿਆ ਮੋਰਚਾ, ਅੱਜ...
  • weather will change in punjab heavy storm alert
    ਪੰਜਾਬ 'ਚ ਬਦਲੇਗਾ ਮੌਸਮ! 24, 25, 26 ਤਾਰੀਖ਼ ਲਈ ਵੱਡੀ ਚਿਤਾਵਨੀ, ਇਨ੍ਹਾਂ...
  • long power cut begins in punjab electricity demand increased by 9 thousand mw
    ਪੰਜਾਬ 'ਚ ਬਿਜਲੀ ਦੇ ਲੰਬੇ ਪਾਵਰ ਕੱਟ ਸ਼ੁਰੂ! ਬਿਜਲੀ ਸਪਲਾਈ ਨੂੰ ਲੈ ਕੇ ਆ ਗਈ ਵੱਡੀ...
Trending
Ek Nazar
famous actress divyanka sirohi passes away

ਮੌਤ ਤੋਂ ਬਾਅਦ ਅਦਾਕਾਰਾ ਦੀ ਆਖਰੀ ਪੋਸਟ ਹੋਈ ਵਾਇਰਲ, ਪੰਜਾਬੀ ਗਾਇਕ ਦੇ ਭਜਨ 'ਤੇ...

lung cancer is affecting young people

ਸਿਗਰੇਟ ਤੋਂ ਬਿਨਾਂ ਨੌਜਵਾਨਾਂ ਨੂੰ ਜਕੜ ਰਿਹਾ ਫੇਫੜਿਆਂ ਦਾ ਕੈਂਸਰ, ਮਾਹਿਰਾਂ ਨੇ...

class mobile phone use teacher ban

ਸਕੂਲ 'ਚ ਅਧਿਆਪਕਾਂ ਦੇ ਮੋਬਾਈਲ ਫੋਨ ਦੀ ਵਰਤੋਂ 'ਤੇ ਲੱਗੀ ਰੋਕ, ਮਧੂਬਨੀ DM ਵਲੋਂ...

road accident

ਭਿਆਨਕ ਹਾਦਸਾ! ਸਵਾਰੀਆਂ ਨਾਲ ਭਰੀ ਪਿਕਅੱਪ ਵੈਨ ਪਲਟੀ, 6 ਦੀ ਮੌਤ, ਕਈ ਗੰਭੀਰ ਜ਼ਖਮੀ

no six in ipl 2026

IPL 2026 ਦਾ ਸਭ ਤੋਂ ਖ਼ਤਰਨਾਕ ਗੇਂਦਬਾਜ਼! ਹੁਣ ਤਕ ਕੋਈ ਵੀ ਬੱਲੇਬਾਜ਼ ਨਹੀਂ ਮਾਰ...

heroin business was going on under the guise of selling pizza  one arrested

ਪਿੱਜ਼ਾ ਵੇਚਣ ਦੀ ਆੜ 'ਚ ਚੱਲ ਰਿਹਾ ਸੀ ਹੈਰੋਇਨ ਦਾ ਧੰਦਾ! ਇਕ ਗ੍ਰਿਫਤਾਰ

drone strike in lebanon

ਲੇਬਨਾਨ 'ਚ ਡਰੋਨ ਹਮਲੇ,  ਇੱਕ ਵਿਅਕਤੀ ਦੀ ਮੌਤ

mohammad nawaz drug test controversy pcb

ਡਰੱਗਜ਼ ਲੈਂਦਾ ਇਹ ਪਾਕਿਸਤਾਨੀ ਕ੍ਰਿਕਟਰ! ਇੰਗਲੈਂਡ ਨਾਲ ਟੁੱਟਿਆ ਕਰਾਰ, PCB...

50 foreigners arrested in sri lanka

ਸ਼੍ਰੀਲੰਕਾ 'ਚ ਗ੍ਰਿਫ਼ਤਾਰ ਕੀਤੇ 50 ਵਿਦੇਸ਼ੀਆਂ 'ਚ ਇੱਕ ਭਾਰਤੀ ਨਾਗਰਿਕ

famous actress passes away

ਮਸ਼ਹੂਰ ਅਦਾਕਾਰਾ ਦੀ ਹੋ ਗਈ ਮੌਤ! ਹਰਿਆਣਾ 'ਚ ਘਰ ਅੰਦਰੋਂ ਮਿਲੀ ਲਾਸ਼

lover western style proposal boyfriend incident

ਹਾਏ, ਮੈਂ ਇੰਝ ਕਰਾਂਗੀ ਪ੍ਰਪੋਜ਼... ਹੱਥ ਪੈਰ ਬੰਨ੍ਹ ਪ੍ਰੇਮੀਕਾ ਨੇ ਮੁੰਡੇ ਨੂੰ...

fourfold compensation for farmers

2 ਨਹੀਂ ਕਿਸਾਨਾਂ ਨੂੰ ਮਿਲੇਗਾ 4 ਗੁਣਾ ਮੁਆਵਜ਼ਾ, CM ਯਾਦਵ ਨੇ ਕਰ 'ਤਾ ਵੱਡਾ ਐਲਾਨ

hindu girls in pakistan

ਪਾਕਿਸਤਾਨ 'ਚ ਹਿੰਦੂ ਕੁੜੀਆਂ 'ਤੇ ਅੱਤਿਆਚਾਰ! ਇਕ ਹੋਰ ਮਾਮਲਾ ਆਇਆ ਸਾਹਮਣੇ

sub inspector daljit singh goraya

ਸਮਾਜ ਭਲਾਈ ਕਾਰਜਾਂ ਦੀ ਮਿਸਾਲ : ਸਬ ਇੰਸਪੈਕਟਰ ਦਲਜੀਤ ਸਿੰਘ ਗੋਰਾਇਆ

man mobile drowning river

ਜਾਨ ਜਾਏ ਪਰ ਫ਼ੋਨ ਨਾ ਜਾਏ..! ਨਦੀ 'ਚ ਡੁੱਬਦੇ ਨੌਜਵਾਨ ਨੇ ਨਹੀਂ ਛੱਡਿਆ ਆਪਣਾ...

electricity bill  groom  dm office  bride  smart meter

'ਮੈਂ ਹਨ੍ਹੇਰੇ 'ਚ ਲਾੜੀ ਨੂੰ ਘਰ ਕਿਵੇਂ ਲਿਆਵਾਂਗਾ?' ਬਿਜਲੀ ਗੁਲ ਹੋਈ ਤਾਂ...

famous brazilian beauty queen dies of heart attack

ਗਲੈਮਰ ਜਗਤ 'ਚ ਸੋਗ ਦੀ ਲਹਿਰ! 31 ਸਾਲਾ ਮਸ਼ਹੂਰ ਬ੍ਰਾਜ਼ੀਲੀਅਨ ਬਿਊਟੀ ਕੁਈਨ ਦੀ...

strait of hormuz  germany

ਜਰਮਨੀ ਦੀ ਹੋਰਮੁਜ਼ ਜਲਡਮਰੂ 'ਚ ਤਿੰਨ ਜਹਾਜ਼ ਤਾਇਨਾਤ ਕਰਨ ਦੀ ਯੋਜਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • the conflict between trump and the pope is unprecedented
      ਟਰੰਪ ਅਤੇ ਪੋਪ ਵਿਚਾਲੇ ਟਕਰਾਅ ਲਾਮਿਸਾਲ
    • there will be a fine for abusing someone
      ਕਿਸੇ ਨੂੰ ਗਾਲ੍ਹ ਕੱਢਣ ’ਤੇ ਹੋਵੇਗਾ ਜੁਰਮਾਨਾ
    • cruelty to students by   some teachers
      ‘ਕੁਝ ਅਧਿਆਪਕ-ਅਧਿਆਪਿਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ਜ਼ੁਲਮ!
    • economy condition
      ਸਾਨੂੰ ਆਪਣੇ ਦੇਸ਼ ਦੀ ਅਰਥਵਿਵਸਥਾ ਦੇ ਭਵਿੱਖ ਦੀ ਚਿੰਤਾ ਹੋਣੀ ਚਾਹੀਦੀ ਹੈ
    • women empowerment
      ਉਸ ਸ਼ਾਨ ਅਤੇ ਸਨਮਾਨ ਦੀ ਹਾਨੀ, ਜਿਸ ਦੀਆਂ ਔਰਤਾਂ ਹੱਕਦਾਰ ਸਨ
    • central vigilance commission
      ਕੇਂਦਰੀ ਚੌਕਸੀ ਕਮਿਸ਼ਨ : ਦੰਦਹੀਣ ਸ਼ੇਰ ਜਾਂ ਆਸ ਦੀ ਕਿਰਨ ?
    • opposing women empowerment
      ਨਾਰੀ ਸ਼ਕਤੀ ਦਾ ਵਿਰੋਧ : ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਦੀ ਸਿਆਸੀ ਸੁਆਰਥ ਦੀ...
    • the strait of hormuz made the world understand the importance of ports
      ਸਟ੍ਰੇਟ ਆਫ ਹੋਰਮੁਜ਼ ਨੇ ਦੁਨੀਆ ਨੂੰ ਬੰਦਰਗਾਹਾਂ ਦਾ ਮਹੱਤਵ ਸਮਝਾ ਦਿੱਤਾ
    • indian college degree
      ਭਾਰਤ ’ਚ ਕਾਲਜ ਦੀ ਡਿਗਰੀ ਹਾਸਲ ਕਰਨਾ ਹੁਣ ਇਕ ਮਹਿੰਗੀ ਲਾਟਰੀ ਟਿਕਟ ਵਾਂਗ
    • women reservation bill
      ਕਾਂਗਰਸ ਨੇ ਡਾਹਿਆ ਅੜਿੱਕਾ, ਮਹਿਲਾ ਰਾਖਵਾਂਕਰਨ ਫਿਰ ਲਟਕਾਇਆ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +