Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 15, 2026

    1:09:34 AM

  • 6 killed after two helicopters collide mid air in rio de janeiro

    ਆਸਮਾਨ 'ਚ ਹੋ ਗਈ ਦੋ ਹੈਲੀਕਾਪਟਰਾਂ ਦੀ ਟੱਕਰ! 6...

  • indian defeating pakistan by 64 runs

    Women's T20 WC: ਭਾਰਤੀ ਟੀਮ ਨੇ ਪਾਕਿਸਤਾਨ ਨੂੰ...

  • neet re exam admit card released exam is on 21 june

    NEET ਪੁਨਰ-ਪ੍ਰੀਖਿਆ ਦਾ ਐਡਮਿਟ ਕਾਰਡ ਜਾਰੀ, ਇਸ ਦਿਨ...

  • ind vs pak  womens t20 world cup

    Womens T20 WC : ਭਾਰਤ ਨੂੰ PAK ਸਾਹਮਣੇ ਰੱਖਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਇਕੱਠਿਆਂ ਬੈਠ ਕੇ ਖਾਣ ਨਾਲ ‘ਬਾਂਡਿੰਗ’ ਮਜ਼ਬੂਤ ਹੁੰਦੀ ਹੈ

BLOG News Punjabi(ਬਲਾਗ)

ਇਕੱਠਿਆਂ ਬੈਠ ਕੇ ਖਾਣ ਨਾਲ ‘ਬਾਂਡਿੰਗ’ ਮਜ਼ਬੂਤ ਹੁੰਦੀ ਹੈ

  • Edited By Rakesh,
  • Updated: 02 Jun, 2026 04:34 PM
Blog
eating together strengthens bonding
  • Share
    • Facebook
    • Tumblr
    • Linkedin
    • Twitter
  • Comment

ਅਕਸਰ ਭਾਰਤੀ ਪਰਿਵਾਰਾਂ ’ਚ ਇਕੱਠਿਆਂ ਬੈਠ ਕੇ ਖਾਣਾ ਖਾਣ ਦਾ ਰਿਵਾਜ ਹੈ। ਡਾਈਨਿੰਗ ਟੇਬਲ ਦੀ ਖੋਜ ਵੀ ਸ਼ਾਇਦ ਇਸੇ ਲਈ ਹੋਈ ਹੋਵੇਗੀ ਕਿ ਸਾਰੇ ਇਕੱਠੇ ਬੈਠ ਕੇ ਖਾ ਸਕਣ। ਆਮ ਮੱਧਵਰਗੀ ਪਰਿਵਾਰਾਂ ’ਚ ਇਹ ਹੁੰਦਾ ਵੀ ਹੈ। ਪਹਿਲਾਂ ਪੇਂਡੂ ਮਾਹੌਲ ’ਚ ਮਰਦ ਵੱਖਰੇ ਅਤੇ ਔਰਤਾਂ ਵੱਖਰੀਆਂ ਖਾਣਾ ਖਾਂਦੀਆਂ ਸਨ ਪਰ ਮੱਧਵਰਗ ’ਚ ਅਕਸਰ ਸਾਰੇ ਮਾਤਾ-ਪਿਤਾ ਅਤੇ ਬੱਚੇ ਰਾਤ ਦੇ ਸਮੇਂ ਭੋਜਨ ਦਾ ਅਨੰਦ ਮਿਲ-ਜੁਲ ਕੇ ਮਾਣਦੇ ਰਹੇ ਹਨ। ਕਿਉਂਕਿ ਸਵੇਰ ਦੇ ਸਮੇਂ ਤਾਂ ਸਾਰਿਆਂ ਨੂੰ ਆਪਣੇ-ਆਪਣੇ ਕੰਮ ਅਤੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਹੈ। ਇਸ ਲਈ ਜਦੋਂ ਜਿਹੋ-ਜਿਹੀ ਸਹੂਲਤ ਹੋਈ, ਲੋਕ ਨਾਸ਼ਤਾ ਵਗੈਰਾ ਕਰਕੇ ਆਪਣੇ-ਆਪਣੇ ਟਿਕਾਣਿਆਂ ਵੱਲ ਨਿਕਲ ਜਾਂਦੇ ਹਨ। ਦੁਪਹਿਰ ਨੂੰ ਵੀ ਬਹੁਤ ਸਾਰੇ ਲੋਕ ਘਰ ’ਚ ਨਹੀਂ ਹੁੰਦੇ। ਔਰਤਾਂ ਇਕੱਲੀਆਂ ਹੀ ਹੁੰਦੀਆਂ ਹਨ ਜਾਂ ਬਹੁਤ ਸਾਰੇ ਬਜ਼ੁਰਗ ਵੀ।

ਇਕ ਵਾਰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਦੇ ਘਰ ਦਾ ਨਿਯਮ ਹੈ ਕਿ ਸਾਰੇ ਲੋਕ ਰਾਤ ਦਾ ਖਾਣਾ ਇਕੱਠਿਆਂ ਮਿਲ ਕੇ ਖਾਂਦੇ ਹਨ ਅਤੇ ਖਾਣੇ ਦੀ ਮੇਜ਼ ’ਤੇ ਹਿੰਦੀ ਵਿਚ ਹੀ ਗੱਲਾਂ ਕਰਦੇ ਹਨ। ਇਕ ਜ਼ਮਾਨੇ ’ਚ ਦੇਸ਼ ਦੇ ਤਿੰਨ ਪ੍ਰਮੁੱਖ ਉਦਯੋਗਿਕ ਘਰਾਣਿਆਂ ’ਚੋਂ ਇਕ ਬਾਰੇ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਪਰਿਵਾਰ ’ਚ ਰਾਤ ਦਾ ਖਾਣਾ ਇਕੱਠਿਆਂ ਹੀ ਖਾਧਾ ਜਾਂਦਾ ਹੈ। ਇਸਦੇ ਲਈ ਜੇਕਰ ਕੋਈ ਪਰਿਵਾਰ ਦਾ ਮੈਂਬਰ ਸ਼ਹਿਰ ਤੋਂ ਬਾਹਰ ਹੈ, ਤਾਂ ਭਾਵੇਂ ਉਸ ਨੂੰ ਹਵਾਈ ਜਹਾਜ਼ ਰਾਹੀਂ ਵਾਪਸ ਆਉਣਾ ਪਵੇ, ਉਹ ਖਾਣੇ ਦੇ ਸਮੇਂ ਹਾਜ਼ਰ ਹੋ ਜਾਂਦਾ ਹੈ। ਕਹਿੰਦੇ ਹਨ ਕਿ ਇਕੱਠਿਆਂ ਖਾਣ ਨਾਲ ਇਕ-ਦੂਜੇ ਦੀ ਪਸੰਦ-ਨਾਪਸੰਦ ਦਾ ਪਤਾ ਲੱਗਦਾ ਹੈ। ਪਰਿਵਾਰਕ ਰਿਸ਼ਤੇ, ਜਿਸ ਨੂੰ ਬੌਂਡਿੰਗ ਕਹਿੰਦੇ ਹਨ, ਮਜ਼ਬੂਤ ਹੁੰਦੇ ਹਨ। ਕੋਈ ਸਮੱਸਿਆ ਹੋਵੇ ਤਾਂ ਇਸ ਸਮੇਂ ਉਸ ਦਾ ਵੀ ਸਾਰੇ ਮਿਲ-ਜੁਲ ਕੇ ਹੱਲ ਕੱਢ ਲੈਂਦੇ ਹਨ।

ਪਰ ਹੁਣ ਨਵਾਂ ਟ੍ਰੈਂਡ ਇਹ ਹੈ ਕਿ ਪਰਿਵਾਰਾਂ ’ਚ ਇਕੱਠਿਆਂ ਖਾਣੇ ਦਾ ਰਿਵਾਜ ਖ਼ਤਮ ਹੁੰਦਾ ਜਾ ਰਿਹਾ ਹੈ। ਇਸਦੀ ਇਕ ਵਜ੍ਹਾ ਤਾਂ ਸ਼ਾਇਦ ਇਹ ਵੀ ਹੈ ਕਿ ਪਰਿਵਾਰ ਦਾ ਉਹ ਢਾਂਚਾ, ਜਿਸ ਨੂੰ ਸਾਂਝਾ ਪਰਿਵਾਰ ਕਹਿੰਦੇ ਸਨ, ਖਿੱਲਰ ਗਿਆ ਹੈ। ਇਕ ਖੋਜ ਅਨੁਸਾਰ ਹੁਣ ਸ਼ਹਿਰਾਂ ’ਚ ਲਗਭਗ 61 ਫ਼ੀਸਦੀ ਪਰਿਵਾਰ ਇਕੱਲੇ ਜਾਂ ਜਿਸ ਨੂੰ ਨਿਊਕਲੀਅਰ ਫੈਮਿਲੀ ਕਹਿੰਦੇ ਹਨ, ਵਰਗੇ ਹਨ। ਬਹੁਤ ਸਾਰੇ ਲੋਕ ਇਕੱਲੇ ਵੀ ਰਹਿੰਦੇ ਹਨ। ਅੰਕੜਿਆਂ ਅਨੁਸਾਰ ਜਿੱਥੇ 2001 ’ਚ ਇਕੱਲੇ ਰਹਿਣ ਵਾਲਿਆਂ ਦੀ ਗਿਣਤੀ 3.5 ਫ਼ੀਸਦੀ ਸੀ, ਉੱਥੇ ਹੀ ਹੁਣ ਵਧ ਕੇ 5 ਅਤੇ ਕਿਤੇ-ਕਿਤੇ 6 ਫ਼ੀਸਦੀ ਹੋ ਗਈ ਹੈ। ਇਹੀ ਨਹੀਂ, ਅਜਿਹੇ ਪਰਿਵਾਰਾਂ ’ਚ ਵੀ ਵਾਧਾ ਹੋ ਰਿਹਾ ਹੈ ਜਿਨ੍ਹਾਂ ਦੇ ਬੱਚੇ ਨਹੀਂ ਹਨ।

ਫਿਰ ਜਿਸਨੂੰ ‘ਜੈਨ ਜ਼ੀ’ ਕਿਹਾ ਜਾਂਦਾ ਹੈ, ਉਨ੍ਹਾਂ ਦੀ ਰੁਚੀ ਘਰ ਦੇ ਮੁਕਾਬਲੇ ਬਾਹਰ ਦੇ ਖਾਣੇ ’ਚ ਜ਼ਿਆਦਾ ਹੈ। ਇਹ ਵਾਕ ਨੌਜਵਾਨਾਂ ਦੇ ਮੂੰਹੋਂ ਅਕਸਰ ਸੁਣਾਈ ਦਿੰਦਾ ਹੈ ਕਿ ‘‘ਅੱਜ ਕੁਝ ਅੱਛਾ ਖਾਣਾ ਹੈ’’ ਭਾਵ ਕਿ ਬਾਹਰ ਦਾ ਖਾਣਾ ਹੈ। ਕਈ ਵਾਰ ਇਸ਼ਤਿਹਾਰਾਂ ’ਚ ਇਹ ਵੀ ਸੁਣਦੇ ਹਾਂ ਕਿ ਫਲਾਣੀ ਥਾਂ ਦੇ ਖਾਣੇ ਦਾ ਸਵਾਦ ਬਿਲਕੁਲ ਮਾਂ ਦੇ ਖਾਣੇ ਵਰਗਾ ਹੈ। ਭਾਵ ਕਿ ਮਾਂ ਦੇ ਹੱਥ ਦਾ ਬਣਿਆ ਖਾਣਾ ਹੀ ਸਭ ਤੋਂ ਵਧੀਆ ਹੈ। ਹਾਰਸ਼ ਮਾਰਕੀਟਿੰਗ ਦੇ ਜ਼ਰੀਏ ਫੂਡ ਇੰਡਸਟਰੀ ਨੇ ਬਾਹਰ ਦੇ ਖਾਣੇ ਦੇ ਗੁਣ ਦੱਸ ਕੇ ਇਸ ਨੂੰ ਖ਼ੂਬ ਪ੍ਰਮੋਟ ਵੀ ਕੀਤਾ ਹੈ। ਇਹ ਗੱਲ ਵੱਖਰੀ ਹੈ ਕਿ ਬਾਹਰ ਦੇ ਖਾਣੇ ਨਾਲ ਬਹੁਤ ਸਾਰੇ ਲੋਕ ਬਿਮਾਰ ਵੀ ਪੈਂਦੇ ਹਨ। ਜਦੋਂ ਡਾਕਟਰ ਕੋਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਬਾਹਰ ਦਾ ਕਦੇ ਕੁਝ ਨਾ ਖਾਣ, ਘਰ ਦਾ ਹੀ ਖਾਣ। ਅਜਿਹੇ ’ਚ ਜੇਕਰ ਵੱਡੀ ਗਿਣਤੀ ’ਚ ਲੋਕ ਬਾਹਰ ਖਾਣਾ ਖਾ ਰਹੇ ਹਨ ਤਾਂ ਜ਼ਾਹਿਰ ਹੈ ਕਿ ਉਹ ਆਪਣੀ ਸਹੂਲਤ ਅਤੇ ਸਮੇਂ ਅਨੁਸਾਰ ਹੀ ਖਾ ਸਕਦੇ ਹਨ।

ਕਿਸੇ ਸਮਾਗਮ ਜਾਂ ਤਿਉਹਾਰ ਦੇ ਸਮੇਂ ਹੋ ਸਕਦਾ ਹੈ ਕਿ ਬਾਹਰ ਵੀ ਪੂਰਾ ਪਰਿਵਾਰ ਇਕੱਠਾ ਹੋ ਜਾਵੇ ਪਰ ਹਮੇਸ਼ਾ ਤਾਂ ਇਹ ਸੰਭਵ ਨਹੀਂ ਹੈ। ਇਕ ਅਧਿਐਨ ’ਚ ਕਿਹਾ ਗਿਆ ਹੈ ਕਿ 35 ਤੋਂ ਲੈ ਕੇ 42 ਫ਼ੀਸਦੀ ਤੱਕ ਲੋਕ ਬਾਹਰ ਦਾ ਖਾਣਾ ਖਾਂਦੇ ਹਨ। ਇਸੇ ਲਈ ਮੱਧਵਰਗੀ ਪਰਿਵਾਰ ਇਕੱਠਿਆਂ ਭੋਜਨ ਨਹੀਂ ਕਰ ਸਕਦੇ। ਇਹ ਵੀ ਹੈ ਕਿ ਹੁਣ ਭੋਜਨ ਕਰਦੇ-ਕਰਦੇ ਵੀ ਲੋਕ ਆਪਣੇ ਮੋਬਾਈਲ ’ਚ ਰੁੱਝੇ ਰਹਿੰਦੇ ਹਨ, ਗੱਲਬਾਤ ਘੱਟ ਹੁੰਦੀ ਹੈ।

ਇਕ ਗੱਲ ਇਹ ਵੀ ਹੈ ਕਿ ਹੁਣ ਪਰਿਵਾਰਾਂ ’ਚ ਖਾਣਾ ਬਣਾਉਣ ਦਾ ਰਿਵਾਜ ਵੀ ਘੱਟ ਹੋ ਰਿਹਾ ਹੈ। ਇਕ ਵਾਰ ਇਕ ਬਿਲਡਰ ਦੀ ਇੰਟਰਵਿਊ ਪੜ੍ਹ ਰਹੀ ਸੀ; ਉਨ੍ਹਾਂ ਦਾ ਕਹਿਣਾ ਸੀ ਕਿ ਉਹ ਜੋ ਫਲੈਟ ਬਣਾ ਰਹੇ ਹਨ, ਹੁਣ ਉਨ੍ਹਾਂ ’ਚ ਕਿਚਨ ਦੀ ਵਿਵਸਥਾ ਨਹੀਂ ਹੈ! ਕੁਝ ਨੌਜਵਾਨਾਂ ਨੇ ਵੀ ਦੱਸਿਆ ਸੀ ਕਿ ਉਹ ਹੁਣ ਘਰ ’ਚ ਖਾਣਾ ਬਣਾਉਣ ਦਾ ਝੰਜਟ ਸਹੇੜਨਾ ਨਹੀਂ ਚਾਹੁੰਦੇ। ਜਦੋਂ ਬਾਹਰੋਂ ਮੰਗਵਾਉਣ ਦੀ ਸਹੂਲਤ ਮੌਜੂਦ ਹੈ ਤਾਂ ਕਿਉਂ ਨਾ ਇਸਦਾ ਫ਼ਾਇਦਾ ਉਠਾਇਆ ਜਾਵੇ? ਬੇਕਾਰ ਦੀ ਮਿਹਨਤ ਕਿਉਂ ਕਰੀਏ!

ਆਮ ਤੌਰ ’ਤੇ ਖਾਣਾ ਬਣਾਉਣ ਦੀ ਜ਼ਿੰਮੇਵਾਰੀ ਔਰਤਾਂ ਦੀ ਰਹੀ ਹੈ ਪਰ ਹੁਣ ਬਹੁਤ ਸਾਰੀਆਂ ਔਰਤਾਂ ਦੀ ਦਿਲਚਸਪੀ ਵੀ ਇਸ ’ਚ ਨਹੀਂ ਹੈ। ਇਸਦਾ ਇਕ ਵੱਡਾ ਕਾਰਨ ਮੱਧਵਰਗ ਦੀਆਂ ਔਰਤਾਂ ਦਾ ਵੱਡੀ ਗਿਣਤੀ ’ਚ ਨੌਕਰੀ ਕਰਨਾ ਹੈ। ਨੌਕਰੀ ਵੀ ਅੱਜਕੱਲ ਚੌਵੀ ਬਾਈ ਸੱਤ ਦੀ ਹੈ। ਅਜਿਹੇ ’ਚ ਉਹ ਕਹਿੰਦੀਆਂ ਹਨ ਕਿ ਘਰ ਆ ਕੇ ਵੀ ਦਫ਼ਤਰ ਦੇ ਕੰਮਾਂ ’ਚ ਲੱਗੀਆਂ ਰਹਿੰਦੀਆਂ ਹਨ, ਤਾਂ ਖਾਣਾ ਬਣਾਉਣ ਦਾ ਟਾਈਮ ਕਿੱਥੋਂ ਕੱਢਣ? ਕਦੇ-ਕਦਾਈਂ ਤਾਂ ਕਰ ਸਕਦੀਆਂ ਹਨ ਪਰ ਰੋਜ਼ ਇਸਦੀ ਹਿੰਮਤ ਨਹੀਂ ਰਹਿੰਦੀ। ਬਹੁਤ ਸਾਰੀਆਂ ਅਜਿਹੀਆਂ ਔਰਤਾਂ ਵੀ ਹਨ ਜੋ ਨੌਕਰੀ ਨਹੀਂ ਕਰਦੀਆਂ ਪਰ ਉਨ੍ਹਾਂ ਨੂੰ ਖਾਣਾ ਬਣਾਉਣਾ ਪਸੰਦ ਨਹੀਂ ਹੈ। ਉਹ ਕਹਿੰਦੀਆਂ ਹਨ ਕਿ ਕੀ ਉਨ੍ਹਾਂ ਦਾ ਕੰਮ ਸਿਰਫ਼ ਖਾਣਾ ਬਣਾਉਣਾ ਹੈ? ਜਿਵੇਂ ਕਿ ਖਾਣਾ ਬਣਾਉਣਾ ਕੋਈ ਛੋਟਾ ਕੰਮ ਹੋਵੇ।

ਅਜਿਹੇ ’ਚ ਉਸ ਪੁਰਾਣੀ ਤਸਵੀਰ ਨੂੰ ਬਣਾ ਕੇ ਨਹੀਂ ਰੱਖਿਆ ਜਾ ਸਕਦਾ ਜਿਸ ’ਚ ਇਕ ‘ਹੈਪੀ ਫੈਮਿਲੀ’ ਦੀ ਤਸਵੀਰ ਨਾਲ ਖਾਣਾ ਖਾਣਾ ਹੈ। ਉਂਝ ਵੀ ਕੌਣ ਕੀ ਖਾਣਾ ਚਾਹੁੰਦਾ ਹੈ, ਕਿਵੇਂ ਅਤੇ ਕਿਸਦੇ ਨਾਲ ਖਾਣਾ ਚਾਹੁੰਦਾ ਹੈ, ਘਰ ’ਚ ਖਾਵੇਗਾ ਜਾਂ ਬਾਹਰ—ਇਹ ਸਭ ਦਾ ਨਿੱਜੀ ਫ਼ੈਸਲਾ ਹੁੰਦਾ ਹੈ। ਕੋਈ ਕਿਸੇ ’ਤੇ ਕੁਝ ਥੋਪ ਨਹੀਂ ਸਕਦਾ ਪਰ ਸਿਹਤ ਦੇ ਕਾਰਨਾਂ ਨੂੰ ਜੇਕਰ ਧਿਆਨ ’ਚ ਰੱਖੀਏ ਤਾਂ ਨਿਸ਼ਚਿਤ ਘਰ ’ਚ ਬਣੇ ਖਾਣੇ ਦਾ ਕੋਈ ਬਦਲ ਨਹੀਂ ਹੈ।

ਕਸ਼ਮਾ ਸ਼ਰਮਾ

  • Eating together
  • strengthens bonding
  • Indira Gandhi

ਕਿੰਗਮੇਕਰ ਬਣਿਆ ਕਿੰਗ : ਚੁਣੌਤੀਪੂਰਨ ਹੋ ਸਕਦਾ ਹੈ ਡੀ. ਕੇ. ਸ਼ਿਵਕੁਮਾਰ ਦਾ ਸਫਰ

NEXT STORY

Stories You May Like

  • those who eat food while sitting in bed  be careful
    ਬਿਸਤਰ 'ਤੇ ਬੈਠ ਕੇ ਖਾਣਾ ਖਾਣ ਵਾਲੇ ਹੋ ਜਾਣ ਸਾਵਧਾਨ! ਘਰ ਆ ਸਕਦੀ ਹੈ ਕੰਗਾਲੀ ਅਤੇ ਬੀਮਾਰੀਆਂ
  • what is the correct way to eat a burger
    Burger ਖਾਣ ਦਾ ਕੀ ਹੈ ਸਹੀ ਤਰੀਕਾ
  • aishwarya is defined by her achievements  not her appearance  madhuri dixit
    ਮਾਧੁਰੀ ਦੀਕਸ਼ਿਤ ਨੇ ਐਸ਼ਵਰਿਆ ਰਾਏ ਦਾ ਕੀਤਾ ਬਚਾਅ; ਕਿਹਾ - "ਪਛਾਣ ਪ੍ਰਾਪਤੀਆਂ ਨਾਲ ਹੁੰਦੀ ਹੈ, ਰੂਪ ਨਾਲ ਨਹੀਂ"
  • road accident nangal chandigarh national highway
    Punjab: ਇੰਟਰਵਿਊ ਦੇਣ ਮਗਰੋਂ ਘੁੰਮਣ ਗਏ 3 ਦੋਸਤਾਂ ਨਾਲ ਵਾਪਰਿਆ ਵੱਡਾ ਹਾਦਸਾ, ਇਕੱਠਿਆਂ ਗਈ ਜਾਨ
  • ravneet bittu s big statement
    ਭਾਜਪਾ ਸ਼ੁਰੂ ਤੋਂ ਹੀ ਬਹੁਤ ਮਜ਼ਬੂਤ ​​ਪਾਰਟੀ ਰਹੀ ਹੈ:  ਰਵਨੀਤ ਬਿੱਟੂ
  • niti aayog  meeting  narendra modi  indian economy
    ਨੀਤੀ ਆਯੋਗ ਦੀ ਬੈਠਕ 'ਚ ਬੋਲੇ PM ਮੋਦੀ, 'ਭਾਰਤੀ ਅਰਥਵਿਵਸਥਾ ਬਣੀ ਹੋਈ ਹੈ ਮਜ਼ਬੂਤ'
  • oats are a treasure of health
    ਸਿਹਤ ਦਾ ਖ਼ਜ਼ਾਨਾ ਹੈ ਓਟਸ ! ਬਸ ਜਾਣ ਲਓ ਖਾਣ ਦਾ ਸਹੀ ਤਰੀਕਾ, ਦੂਰ-ਦੂਰ ਭੱਜੇਗੀ ਕਮਜ਼ੋਰੀ
  • figs are a panacea for the body in summer
    ਗਰਮੀਆਂ 'ਚ ਸਰੀਰ ਲਈ ਰਾਮਬਾਣ ਹੈ 'ਅੰਜੀਰ'! ਜਾਣੋ ਖਾਣ ਦੇ ਹੈਰਾਨੀਜਨਕ ਫਾਇਦੇ
  • punjab weather raining
    ਪੰਜਾਬ ਦੇ 8 ਜ਼ਿਲ੍ਹਿਆਂ 'ਚ Alert! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ, IMD ਨੇ...
  • special ticket checking under fortress check at railway station
    ਰੇਲਵੇ ਸਟੇਸ਼ਨ 'ਤੇ "ਫੋਰਟਰੈਸ ਚੈੱਕ" ਤਹਿਤ ਵਿਸ਼ੇਸ਼ ਟਿਕਟ ਚੈਕਿੰਗ, 2.23 ਲੱਖ...
  • jalandhar man dies in greece
    ਗ੍ਰੀਸ ਤੋਂ ਮੰਦਭਾਗੀ ਖ਼ਬਰ! ਪਰਿਵਾਰ ਨਾਲ ਘੁੰਮਣ ਨਿਕਲੇ ਜਲੰਧਰ ਦੇ ਵਿਅਕਤੀ ਨਾਲ...
  • ethanol based petrol poses no threat to vehicle efficiency
    ਈਥੇਨੌਲ ਵਾਲੇ ਪੈਟਰੋਲ ਨਾਲ ਵਾਹਨਾਂ ਦੀ ਸਮਰੱਥਾ ਨੂੰ ਕੋਈ ਖਤਰਾ ਨਹੀਂ : ਨਿਤਿਨ...
  • dental cleaning brush your teeth pinkoo tv video
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo Tv ਦੀ ਨਵੀਂ ਵੀਡੀਓ! ਸਿਖਾਓ ਕਿਵੇਂ ਕਰੀਏ...
  • big announcement made in punjab for 16th and 17th
    ਪੰਜਾਬ 'ਚ 16 ਤੇ 17 ਤਾਰੀਖ਼ ਲਈ ਹੋਇਆ ਵੱਡਾ ਐਲਾਨ! ਝਲਣੀ ਪਵੇਗੀ ਵੱਡੀ ਮੁਸੀਬਤ,...
  • big weather warning in 8 districts of punjab
    ਪੰਜਾਬ ਦੇ 8 ਜ਼ਿਲ੍ਹਿਆਂ 'ਚ ਮੌਸਮ ਦੀ ਵੱਡੀ ਚਿਤਾਵਨੀ, 18 ਜੂਨ ਤੱਕ ਮੀਂਹ...
  • man dead on raod accident
    ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ
Trending
Ek Nazar
bollywood actress krishna bhakti

ਗਲੈਮਰ ਦੀ ਦੁਨੀਆ ਛੱਡ ਕ੍ਰਿਸ਼ਨ ਭਗਤੀ 'ਚ ਲੀਨ ਹੋਈ ਅਦਾਕਾਰਾ! ਪਛਾਣਨਾ ਹੋਇਆ...

jasdeep singh jassi honored

ਅਮਰੀਕਾ ਦੇ ਹਾਊਸ ਆਫ਼ ਰਿਪ੍ਰੈਜ਼ੈਂਟੇਟਿਵਜ਼ ਨੇ ਸਮਾਜ ਸੇਵੀ ਜਸਦੀਪ ਸਿੰਘ ਜੱਸੀ ਨੂੰ...

indian american couple donated

ਭਾਰਤੀ-ਅਮਰੀਕੀ ਜੋੜੇ ਨੇ ਸਿਹਤ ਸੇਵਾਵਾਂ ਲਈ ਦਾਨ ਕੀਤੇ 55 ਲੱਖ ਡਾਲਰ

storms  rains lash khyber pakhtunkhwa

KP 'ਚ ਤੂਫਾਨ ਅਤੇ ਮੀਂਹ ਦਾ ਕਹਿਰ, ਸੱਤ ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

us fighter jet crashes in washington state report

ਅਸਮਾਨੋਂ ਧੜੰਮ ਡਿੱਗਿਆ ਅਮਰੀਕੀ ਫੌਜ ਦਾ ਜਹਾਜ਼! ਪਾਇਲਟ ਨੇ ਦਿੱਤੀ ਮੌਤ ਨੂੰ ਮਾਤ...

punjabis in canada

ਕੈਨੇਡਾ 'ਚ ਹਜ਼ਾਰਾਂ ਪੰਜਾਬੀਆਂ ਦੇ ਵੀਜ਼ੇ ਰੱਦ ਹੋਣ ਦਾ ਖ਼ਦਸ਼ਾ!

lover love wife husband incident

ਪ੍ਰੇਮੀ ਦੇ ਪਿਆਰ 'ਚ ਅੰਨ੍ਹੀ ਹੋਈ ਇਕ ਹੋਰ ਘਰਵਾਲੀ ! ਆਪਣੇ ਹੀ ਪਤੀ ਦਾ ਕਰ 'ਤਾ...

heavy rain next 48 hours monsoon

Heavy Rain: ਅਗਲੇ 48 ਘੰਟੇ ਅਹਿਮ! ਮਾਨਸੂਨ ਮਚਾਏਗਾ ਤਬਾਹੀ, 19 ਸੂਬਿਆਂ 'ਚ ਮੌਸਮ...

senior us and iranian officials

ਅਗਲੇ ਹਫਤੇ ਸਵਿਟਜ਼ਰਲੈਂਡ 'ਚ ਹੋ ਸਕਦੀ ਹੈ ਸੀਨੀਅਰ ਅਮਰੀਕੀ-ਈਰਾਨੀ ਅਧਿਕਾਰੀਆਂ ਦੀ...

new committee of australian sikh sports

ਆਸਟ੍ਰੇਲੀਆਈ ਸਿੱਖ ਖੇਡ ਕਮੇਟੀ ਦੀ ਨਵੀਂ ਕਮੇਟੀ ਦੀ ਹੋਈ ਚੋਣ, ਦਲਜੀਤ ਸਿੰਘ ਧਾਮੀ...

ayushman card holders july 1 services closed warning

ਆਯੁਸ਼ਮਾਨ ਕਾਰਡ ਧਾਰਕਾਂ ਨੂੰ 1 ਜੁਲਾਈ ਤੋਂ ਲੱਗੇਗਾ ਵੱਡਾ ਝਟਕਾ! ਜੰਮੂ 'ਚ...

brick merchant wife head hammer

ਗੁਰੂਗ੍ਰਾਮ 'ਚ ਵੱਡੀ ਵਾਰਦਾਤ: ਕਾਰੋਬਾਰੀ ਨੇ ਸਿਰ ’ਤੇ ਹਥੌੜਾ ਮਾਰ ਕਰ'ਤਾ ਪਤਨੀ...

know what the new week will be like for you

ਸਿੰਘ ਰਾਸ਼ੀ ਵਾਲਿਆਂ ਨੂੰ ਹੋਵੇਗਾ ਧਨ ਦਾ ਲਾਭ! ਜਾਣੋ ਤੁਹਾਡੇ ਲਈ ਕਿਹੋ ਜਿਹਾ ਰਹੇਗਾ...

youtuber  family dispute

Youtuber ਦਾ ਬੇਰਹਿਮੀ ਨਾਲ ਕਤਲ ! ਸਾਲੇ ਨੇ ਹੀ ਦੋਸਤਾਂ ਨਾਲ ਮਿਲ ਕੇ ਦਿੱਤਾ...

this famous couple could not become parents even after 9 years of marriage

ਵਿਆਹ ਦੇ 9 ਸਾਲ ਬਾਅਦ ਵੀ ਮਾਂ-ਪਿਓ ਨਹੀਂ ਬਣ ਸਕਿਆ ਫ਼ਿਲਮ ਜਗਤ ਦਾ ਇਹ ਮਸ਼ਹੂਰ ਜੋੜਾ...

electricity price hike

ਮਹਿੰਗੀ ਹੋਵੇਗੀ ਬਿਜਲੀ, ਹੁਣ ਦੇਣੇ ਪੈਣਗੇ ਵਾਧੂ ਪੈਸੇ, ਦਿੱਲੀ ਵਾਲਿਆਂ ਨੂੰ ਵੱਡਾ...

family s safety in danger sidhu moosewala s father balkaur singh s big claim

'ਖਤਰੇ 'ਚ ਪਰਿਵਾਰ ਦੀ ਸੁਰੱਖਿਆ...'; ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ...

youtuber armaan malik will become the father of 7 children

7 ਬੱਚਿਆਂ ਦਾ ਪਿਤਾ ਬਣੇਗਾ Youtuber ਅਰਮਾਨ ਮਲਿਕ ! ਦੂਜੀ ਪਤਨੀ ਕਰ ਰਹੀ ਜੁੜਵਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • congress protests
      ਕਾਂਗਰਸ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਰੇਗੀ ਦੇਸ਼ਵਿਆਪੀ ਵਿਰੋਧ-ਪ੍ਰਦਰਸ਼ਨ
    • modi marathon
      ਮੁਸ਼ਕਲਾਂ ਦੇ ਵਿਚਾਲੇ ਮੋਦੀ ਦੀ ਮੈਰਾਥਨ
    • when will the series of deaths due to road accidents stop
      ‘ਕਦੋਂ ਰੁਕੇਗਾ ਸੜਕ ਹਾਦਸਿਆਂ ਨਾਲ’ ਮੌਤਾਂ ਦਾ ਸਿਲਸਿਲਾ!
    • why might the rbi have to increase its policy interest rate
      ਰੁਪਏ ਦੀ ਮਜ਼ਬੂਤੀ ਲਈ ਆਰ. ਬੀ. ਆਈ. ਨੂੰ ਕਿਉਂ ਵਧਾਉਣੀ ਪੈ ਸਕਦੀ ਹੈ ਆਪਣੀ ਨੀਤੀਗਤ...
    • don  t panic in case of fire
      ਅੱਗ ਲੱਗਣ ਦੀ ਸਥਿਤੀ ’ਚ ਨਾ ਘਬਰਾਓ!
    • pm modi achivements
      ਪ੍ਰਧਾਨ ਮੰਤਰੀ ਮੋਦੀ ਦੀਆਂ ਪ੍ਰਾਪਤੀਆਂ ਨੇ ਬਦਲ ਦਿੱਤੀ ਕਰੋੜਾਂ ਦੇਸ਼ ਵਾਸੀਆਂ ਦੀ...
    • cockroach janta party
      ਕਾਕਰੋਚ: ਜੈੱਨ ਜ਼ੀ ’ਚ ਗੁੱਸਾ ਜਾਂ ਸਿਆਸੀ ਲਾਲਸਾ ਅਤੇ ਪੰਜਾਬ
    •   unstoppable hooliganism   of those in power and their relatives
      ‘ਨਹੀਂ ਰੁਕ ਰਹੀ ਗੁੰਡਾਗਰਦੀ’ ਸੱਤਾਧਾਰੀਆਂ ਅਤੇ ਉਨ੍ਹਾਂ ਦੇ ਸੰਬੰਧੀਆਂ ਦੀ!
    • modi government 12 years
      ਮੋਦੀ ਸਰਕਾਰ ਦੇ 12 ਸਾਲ : ਦਹਾਕੇ ’ਚ ਸਦੀ ਦੀ ਯਾਤਰਾ
    • cockroach janta party
      ਕਾਕਰੋਚ, ਕਠਪੁਤਲੀਆਂ ਤੇ ਹਾਰੇ ਹੋਏ ਪਹਿਲਵਾਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +