Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    1:26:34 PM

  • threat of bulldozers looms over 60 buildings in pathankot

    ਪਠਾਨਕੋਟ 'ਚ 60 ਇਮਾਰਤਾਂ 'ਤੇ ਬੁਲਡੋਜ਼ਰ ਦਾ ਖ਼ਤਰਾ...

  • sachin pilot on visit to jalandhar today

    ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ...

  • amit shah is visiting punjab on october 20

    20 ਅਕਤੂਬਰ ਨੂੰ ਪੰਜਾਬ ਆਉਣਗੇ ਅਮਿਤ ਸ਼ਾਹ, ਰਵਨੀਤ...

  • saudi arab helicopter incident

    ਨਜਰਾਨ 'ਚ ਫੌਜੀ ਹੈਲੀਕਾਪਟਰ ਹੋ ਗਿਆ ਕ੍ਰੈਸ਼ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪਹਿਲਾਂ ਚੌਕੀਦਾਰ ਅਤੇ ਹੁਣ ਬੇਰੋਜ਼ਗਾਰ

BLOG News Punjabi(ਬਲਾਗ)

ਪਹਿਲਾਂ ਚੌਕੀਦਾਰ ਅਤੇ ਹੁਣ ਬੇਰੋਜ਼ਗਾਰ

  • Updated: 21 Sep, 2020 03:02 AM
Blog
formerly a watchman and now unemployed
  • Share
    • Facebook
    • Tumblr
    • Linkedin
    • Twitter
  • Comment

ਵਿਨੀਤ ਨਾਰਾਇਣ

ਮਦਰਾਸ ਆਈ. ਆਈ. ਟੀ. ਦੇ ਪ੍ਰੋਫੈਸਰ ਐੱਮ. ਸੁਰੇਸ਼ ਬਾਬੂ ਅਤੇ ਸਾਈਂ ਚੰਦਨ ਕੋਟੂ ਨੇ ਦੇਸ਼ ਦੀ ਬੇਰੋਜ਼ਗਾਰੀ ’ਤੇ ਇਕ ਤੱਥਾਂ ਸਮੇਤ ਖੋਜ ਪੱਤਰ ਪੇਸ਼ ਕੀਤਾ ਹੈ, ਜਿਸ ਨੂੰ ਆਮ ਪਾਠਕਾਂ ਦੇ ਲਾਭ ਲਈ ਸਰਲ ਭਾਸ਼ਾ ’ਚ ਇਥੇ ਪੇਸ਼ ਕਰ ਰਿਹਾ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ 50 ਹਜ਼ਾਰ ਕਰੋੜ ਦੇ ‘ਗਰੀਬ ਕਲਿਆਣ ਰੋਜ਼ਗਾਰ ਅਭਿਆਨ’ ਨਾਲ ਫੌਰੀ ਰਾਹਤ ਬੇਸ਼ੱਕ ਹੀ ਮਿਲ ਜਾਵੇ ਪਰ ਸ਼ਹਿਰਾਂ ’ਚ ਇਸ ਨਾਲ ਸਨਮਾਨਯੋਗ ਰੋਜ਼ਗਾਰ ਨਹੀਂ ਮਿਲ ਸਕਦਾ। ਦੇਸ਼ ਦੇ ਆਰਥਿਕ ਅਤੇ ਸਮਾਜਿਕ ਢਾਂਚੇ ਨੂੰ ਦੇਖਦੇ ਹੋਏ ਸ਼ਹਿਰਾਂ ’ਚ ਗੈਰ-ਰਸਮੀ ਰੋਜ਼ਗਾਰ ਦੀ ਮਾਤਰਾ ਨੂੰ ਕ੍ਰਮਵਾਰ ਘਟਾ ਕੇ ਰਸਮੀ ਰੋਜ਼ਗਾਰ ਦੇ ਮੌਕੇ ਨੂੰ ਵਧਾਉਣ ’ਤੇ ਧਿਆਨ ਦੇਣਾ ਚਾਹੀਦਾ ਹੈ। ਦੇਸ਼ ਦੀ ਸੁੰਗੜਦੀ ਹੋਈ ਅਰਥਵਿਵਸਥਾ ਦੇ ਕਾਰਨ ਬੇਰੋਜ਼ਗਾਰੀ ਖਤਰਨਾਕ ਪੱਧਰ ’ਤੇ ਪਹੁੰਚ ਚੁੱਕੀ ਹੈ। ਭਵਨ ਨਿਰਮਾਣ ਖੇਤਰ ’ਚ 50%, ਵਪਾਰ, ਹੋਟਲ ਤੇ ਹੋਰਨਾਂ ਸੇਵਾਵਾਂ ’ਚ 47%, ਉਦਯੋਗਿਕ ਉਤਪਾਦਨ ਖੇਤਰ ’ਚ 39% ਅਤੇ ਖੋਦਾਈ ਖੇਤਰ ’ਚ 23% ਬੇਰੋਜ਼ਗਾਰੀ ਫੈਲ ਚੁੱਕੀ ਹੈ।

ਚਿੰਤਾ ਦੀ ਗੱਲ ਇਹ ਹੈ ਕਿ ਇਹ ਉਹ ਖੇਤਰ ਹਨ ਜੋ ਦੇਸ਼ ਨੂੰ ਸਭ ਤੋਂ ਵੱਧ ਰੋਜ਼ਗਾਰ ਦਿੰਦੇ ਹਨ। ਇਸ ਲਈ ਉਪਰੋਕਤ ਅੰਕੜਿਅਾਂ ਦਾ ਪ੍ਰਭਾਵ ਭਿਆਨਕ ਹੈ। ਜਿਸ ਤੇਜ਼ ਰਫਤਾਰ ਨਾਲ ਇਹ ਖੇਤਰ ਸੁੰਗੜ ਰਹੇ ਹਨ, ਉਸ ਨਾਲ ਤਾਂ ਹੋਰ ਵੀ ਤੇਜ਼ੀ ਨਾਲ ਬੇਰੋਜ਼ਗਾਰੀ ਵਧਣ ਦੀਅਾਂ ਹਾਲਤਾਂ ਪੈਦਾ ਹੋ ਰਹੀਅਾਂ ਹਨ। ਦੋ ਡੰਗ ਦੀ ਰੋਟੀ ਦਾ ਵੀ ਜੁਗਾੜ ਨਾ ਕਰ ਸਕਣ ਦੀ ਹਾਲਤ ’ਚ ਲੱਖਾਂ ਮਜ਼ਦੂਰ ਤੇ ਹੋਰ ਲੋਕ ਜਿਸ ਤਰ੍ਹਾਂ ਲਾਕਡਾਊਨ ਸ਼ੁਰੂ ਹੁੰਦੇ ਹੀ ਪੈਦਲ ਹੀ ਆਪਣੇ ਪਿੰਡਾਂ ਵੱਲ ਚੱਲ ਪਏ, ਉਸ ਨਾਲ ਇਸ ਸਥਿਤੀ ਦੀ ਭਿਆਨਕਤਾ ਦਾ ਪਤਾ ਲੱਗਦਾ ਹੈ। ਉਹ ਕਦੋਂ ਵਾਪਸ ਸ਼ਹਿਰ ਪਰਤਣਗੇ ਜਾਂ ਨਹੀਂ ਪਰਤਣਗੇ, ਅਜੇ ਕਿਹਾ ਨਹੀਂ ਜਾ ਸਕਦਾ। ਜਿਸ ਤਰ੍ਹਾਂ ਪਹਿਲਾਂ ਚਿਤਾਵਨੀ ਦੇ ਬਿਨਾਂ ਲਾਕਡਾਊਨ ਦਾ ਐਲਾਨ ਕੀਤਾ ਗਿਆ, ਉਸ ਨਾਲ ਹੇਠਲੇ ਪੱਧਰ ਦੇ ਗੈਰ-ਰਸਮੀ ਰੋਜ਼ਗਾਰ ਖੇਤਰ ’ਚ ਕਰੋੜਾਂ ਮਜ਼ਦੂਰਾਂ ’ਤੇ ਗਾਜ ਡਿੱਗ ਪਈ। ਉਨ੍ਹਾਂ ਦੇ ਮਾਲਕਾਂ ਨੇ ਉਨ੍ਹਾਂ ਨੂੰ ਬੇਦਰਦੀ ਨਾਲ ਬਾਹਰ ਦਾ ਰਸਤਾ ਦਿਖਾ ਦਿੱਤਾ। ਵਿਚਾਰੇ ਆਪਣੇ ਪਰਿਵਾਰਾਂ ਨੂੰ ਲੈ ਕੇ ਸੜਕਾਂ ’ਤੇ ਆ ਗਏ।

ਵਰਣਨਯੋਗ ਹੈ ਕਿ ਦੱਖਣੀ ਏਸ਼ੀਆ ਦੇ ਦੇਸ਼ਾਂ ’ਚ ਗੈਰ-ਰਸਮੀ ਰੋਜ਼ਗਾਰ ਦੇ ਮਾਮਲੇ ’ਚ ਭਾਰਤ ਸਭ ਤੋਂ ਉੱਪਰ ਹੈ, ਜਿਸ ਦਾ ਮਤਲਬ ਹੋਇਆ ਕਿ ਸਾਡੇ ਦੇਸ਼ ’ਚ ਕਰੋੜਾਂ ਮਜ਼ਦੂਰ ਘੱਟ ਮਜ਼ਦੂਰੀ ’ਤੇ, ਬੇਹੱਦ ਮੁਸ਼ਕਲ ਹਾਲਾਤ ’ਚ ਕੰਮ ਕਰਨ ਲਈ ਮਜਬੂਰ ਹਨ, ਜਿਥੇ ਉਨ੍ਹਾਂ ਨੂੰ ਆਪਣੇ ਮੁੱਢਲੇ ਹੱਕ ਵੀ ਪ੍ਰਾਪਤ ਨਹੀਂ ਹਨ। ਉਨ੍ਹਾਂ ਨੂੰ ਨੌਕਰੀ ਦੇਣ ਵਾਲੇ ਜਦੋਂ ਚਾਹੁਣ ਰੱਖਣ, ਜਦੋਂ ਚਾਹੁਣ ਕੱਢ ਦੇਣ ਕਿਉਂਕਿ ਉਨ੍ਹਾਂ ਦੀ ਟ੍ਰੇਡ ਯੂਨੀਅਨਾਂ ’ਚ ਵੀ ਕੋਈ ਪ੍ਰਤੀਨਿਧਤਾ ਨਹੀਂ ਹੁੰਦੀ।

ਕੌਮਾਂਤਰੀ ਕਿਰਤ ਸੰਗਠਨ (ਆਈ. ਐੱਲ. ਓ.) ਦੇ ਅਨੁਸਾਰ ਭਾਰਤ ’ਚ 53.5 ਕਰੋੜ ਮਜ਼ਦੂਰਾਂ ’ਚੋਂ 39.8 ਕਰੋੜ ਮਜ਼ਦੂਰ ਬਹੁਤ ਦੀ ਤਰਸਯੋਗ ਹਾਲਤ ’ਚ ਕੰਮ ਕਰਦੇ ਹਨ, ਜਿਨ੍ਹਾਂ ਦੀ ਰੋਜ਼ਾਨਾ ਆਮਦਨ 200 ਰੁਪਏ ਤੋਂ ਵੀ ਘੱਟ ਹੁੰਦੀ ਹੈ। ਇਸ ਲਈ ਮੋਦੀ ਸਰਕਾਰ ਦੇ ਸਾਹਮਣੇ ਦੋ ਵੱਡੀਅਾਂ ਚੁਣੌਤੀਅਾਂ ਹਨ। ਪਹਿਲੀ : ਸ਼ਹਿਰਾਂ ’ਚ ਰੋਜ਼ਗਾਰ ਦੇ ਮੌਕੇ ਕਿਵੇਂ ਵਧਾਏ ਜਾਣ? ਕਿਉਂਕਿ ਪਿਛਲੇ 6 ਸਾਲਾਂ ’ਚ ਬੇਰੋਜ਼ਗਾਰੀ ਦਾ ਫੀਸਦੀ ਲਗਾਤਾਰ ਵਧਦਾ ਗਿਆ। ਦੂਸਰਾ : ਸ਼ਹਿਰੀ ਮਜ਼ਦੂਰਾਂ ਦੀ ਆਮਦਨ ਕਿਵੇਂ ਵਧਾਈਏ, ਜਿਸ ਨਾਲ ਉਨ੍ਹਾਂ ਨੂੰ ਗੈਰ-ਮਨੁੱਖੀ ਸਥਿਤੀ ’ਚੋਂ ਬਾਹਰ ਕੱਢਿਆ ਜਾ ਸਕੇ।

ਇਸ ਦੇ ਲਈ ਤਿੰਨ ਕੰਮ ਕਰਨੇ ਹੋਣਗੇ। ਭਾਰਤ ’ਚ ਸ਼ਹਿਰੀਕਰਨ ਦਾ ਵਿਸਤਾਰ ਦੇਖਦੇ ਹੋਏ, ਸ਼ਹਿਰੀ ਰੋਜ਼ਗਾਰ ਵਧਾਉਣ ਲਈ ਸਥਾਨਕ ਸਰਕਾਰਾਂ ਨਾਲ ਤਾਲਮੇਲ ਕਰ ਕੇ ਨੀਤੀਅਾਂ ਬਣਾਉਣੀਅਾਂ ਹੋਣਗੀਅਾਂ। ਇਸ ਨਾਲ ਇਹ ਲਾਭ ਵੀ ਹੋਵੇਗਾ ਕਿ ਸ਼ਹਿਰੀਕਰਨ ਨਾਲ ਜੋ ਬੇਤਰਤੀਬ ਵਿਕਾਸ ਅਤੇ ਗੰਦੀਅਾਂ ਬਸਤੀਅਾਂ ਦੀ ਸਿਰਜਣਾ ਹੁੰਦੀ ਹੈ, ਉਸ ਨੂੰ ਰੋਕਿਆ ਜਾ ਸਕੇਗਾ। ਇਸ ਦੇ ਲਈ ਸਥਾਨਕ ਸ਼ਾਸਨ ਨੂੰ ਜ਼ਿਆਦਾ ਸਰੋਤ ਦੇਣੇ ਹੋਣਗੇ। ਦੂਸਰਾ : ਸਥਾਨਕ ਪੱਧਰ ’ਤੇ ਰੋਜ਼ਗਾਰ ਸਿਰਜਣ ਵਾਲੀਆਂ ਵਿਕਾਸਪੱਖੀ ਨੀਤੀਅਾਂ ਲਾਗੂ ਕਰਨੀਅਾਂ ਹੋਣਗੀਅਾਂ। ਤੀਸਰਾ : ਸ਼ਹਿਰੀ ਮੁੱਢਲੇ ਢਾਂਚੇ ’ਤੇ ਧਿਆਨ ਦੇਣਾ ਹੋਵੇਗਾ ਜਿਸ ਨਾਲ ਸਥਾਨਕ ਅਰਥਵਿਵਸਥਾ ਵੀ ਸੁਧਰੇ। ਚੌਥਾ : ਦੇਖਿਆ ਇਹ ਵੀ ਗਿਆ ਹੈ ਕਿ ਵਿਕਾਸ ਲਈ ਅਲਾਟ ਕੀਤੇ ਧਨ ਦਾ ਲਾਭ ਸ਼ਹਿਰੀ ਮਜ਼ਦੂਰਾਂ ਤੱਕ ਕਦੇ ਨਹੀਂ ਪਹੁੰਚਦਾ ਅਤੇ ਉਪਰਲੇ ਲੋਕਾਂ ’ਚ ਅਟਕ ਕੇ ਰਹਿ ਜਾਂਦਾ ਹੈ, ਇਸ ਲਈ ਨਗਰਪਾਲਿਕਾਵਾਂ ’ਚ ਵਿਕਾਸ ਦੇ ਨਾਂ ’ਤੇ ਖਰੀਦੀਅਾਂ ਜਾ ਰਹੀਅਾਂ ਭਾਰੀ ਮਸ਼ੀਨਾਂ ਦੀ ਥਾਂ ਜੇਕਰ ਮਨੁੱਖੀ ਕਿਰਤ ਆਧਾਰਿਤ ਸ਼ਹਿਰੀਕਰਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਸ਼ਹਿਰਾਂ ’ਚ ਰੋਜ਼ਗਾਰ ਵਧੇਗਾ। ਪੰਜਵਾਂ : ਸ਼ਹਿਰੀ ਰੋਜ਼ਗਾਰ ਯੋਜਨਾਵਾਂ ਨੂੰ ਸਿਹਤ ਅਤੇ ਸਥਾਈ ਵਰਗੇ ਖੇਤਰ ’ਚ ਤੇਜ਼ੀ ਨਾਲ ਵਿਕਾਸ ਕਰ ਕੇ ਵਧਾਇਆ ਜਾ ਸਕਦਾ ਹੈ ਕਿਉਂਕਿ ਸਾਡੀ ਦਿਹਾਤੀ ਅਰਥਵਿਵਸਥਾ ਦੀ ਅੱਜ ਇਹ ਹਾਲਤ ਨਹੀਂ ਹੈ ਕਿ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਰੋਜ਼ਗਾਰ ਦੇ ਸਕੇ। ਜੇਕਰ ਹੁੰਦੀ ਤਾਂ ਉਹ ਪਿੰਡ ਛੱਡ ਕੇ ਸ਼ਹਿਰ ਨਾ ਗਏ ਹੁੰਦੇ।

ਮੌਜੂਦਾ ਹਾਲਤ ’ਚ ਇਹ ਸੋਚਣਾ ਕਿ ਮਨਰੇਗਾ ਨਾਲ ਜਾਂ ਅਜਿਹੀ ਕਿਸੇ ਹੋਰ ਯੋਜਨਾ ਨਾਲ ਆਮ ਲੋਕਾਂ ਨੂੰ ਰੋਜ਼ਗਾਰ ਮਿਲ ਜਾਵੇਗਾ, ਨਾਸਮਝੀ ਹੋਵੇਗੀ। ਇਹ ਜ਼ਰੂਰੀ ਹੈ ਕਿ ਮਨਰੇਗਾ ਦੇ ਤਹਿਤ ਅਲਾਟ ਕੀਤੇ ਧਨ ਅਤੇ ਘੱਟੋ-ਘੱਟ ਕੰਮ ਦੇ ਦਿਨ, ਦੋਵਾਂ ਨੂੰ ਵਧਾਇਆ ਜਾਵੇ ਪਰ ਨਾਲ ਹੀ ਮੰਨ ਬੈਠਣਾ ਕਿ ਜੋ ਮਜ਼ਦੂਰ ਪਰਤ ਕੇ ਪਿੰਡ ਗਏ ਹਨ, ਉਨ੍ਹਾਂ ਨੂੰ ਮਨਰੇਗਾ ਨਾਲ ਜਾਂ ਅਜਿਹੀ ਕਿਸੇ ਹੋਰ ਯੋਜਨਾ ਨਾਲ ਸੰਭਾਲਿਆ ਜਾ ਸਕਦਾ ਹੈ, ਅਗਿਆਨਤਾ ਹੋਵੇਗੀ।

ਇਹ ਉਹ ਮਜ਼ਦੂਰ ਹਨ ਜਿਨ੍ਹਾਂ ਨੂੰ ਮਨਰੇਗਾ ਅਧੀਨ ਮਜ਼ਦੂਰੀ ਕਰਨ ’ਚ ਦਿਲਚਸਪੀ ਨਹੀਂ ਹੋਵੇਗੀ ਤਦ ਤਾਂ ਉਹ ਪਿੰਡ ਛੱਡ ਕੇ ਸ਼ਹਿਰ ਵੱਲ ਗਏ। ਫਿਰ ਵੀ ਮਨਰੇਗਾ ਨੂੰ ਤਾਂ ਵਧਾਉਣਾ ਅਤੇ ਮਜ਼ਬੂਤ ਕਰਨਾ ਹੋਵੇਗਾ ਹੀ ਪਰ ਇਸ ਨਾਲ ਕਰੋੜਾਂ ਬੇਰੋਜ਼ਗਾਰਾਂ ਦਾ ਇਕ ਛੋਟਾ ਜਿਹਾ ਅੰਸ਼ ਹੀ ਸੰਭਲ ਸਕੇਗਾ ਜਦਕਿ ਬੇਰੋਜ਼ਗਾਰਾਂ ’ਚ ਜ਼ਿਆਦਾ ਗਿਣਤੀ ਉਨ੍ਹਾਂ ਦੀ ਹੈ ਜਿਨ੍ਹਾਂ ਦੀ ਸ਼ਹਿਰਾਂ ’ਚ ਰੋਜ਼ਗਾਰ ਕਰਨ ’ਚ ਰੁਚੀ ਹੈ, ਇਸ ਲਈ ਸ਼ਹਿਰ ’ਚ ਸਨਮਾਨਜਨਕ ਰੋਜ਼ਗਾਰ ਪੈਦਾ ਕਰਨਾ ਸਮੇਂ ਦੀ ਮੰਗ ਹੈ ਅਤੇ ਮੋਦੀ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ। ਕਿਉਂਕਿ ਜਾਂ ਤਾਂ ਸਿਰਫ ਸ਼ਹਿਰੀ ਮਜ਼ਦੂਰਾਂ ਦੀ ਗੱਲ ਹੋਈ ਜਦਕਿ ਦੂਜੇ ਪਾਸੇ ਕਰੋੜਾਂ ਨੌਜਵਾਨ ਅੱਜ ਦੇਸ਼ ’ਚ ਵੱਡੀਅਾਂ-ਵੱਡੀਅਾਂ ਡਿਗਰੀਅਾਂ ਲੈ ਕੇ ਵੀ ਬੇਰੋਜ਼ਗਾਰ ਹਨ।

ਉਨ੍ਹਾਂ ਦਾ ਗੁੱਸਾ ਇੰਨਾ ਵਧ ਚੁੱਕਾ ਹੈ ਕਿ ਉਨ੍ਹਾਂ ਨੇ ਹੁਣ ਆਪਣੇ ਨਾਂ ਤੋਂ ਪਹਿਲਾਂ ‘ਚੌਕੀਦਾਰ’ ਦੀ ਥਾਂ ‘ਬੇਰੋਜ਼ਗਾਰ’ ਜੋੜ ਲਿਆ ਹੈ। ਇੰਨਾ ਹੀ ਨਹੀਂ ਸੋਸ਼ਲ ਮੀਡੀਆ ’ਤੇ ਇਕ ਵੱਡੀ ਮੁਹਿੰਮ ਚਲਾ ਕੇ ਇਨ੍ਹਾਂ ਨੌਜਵਾਨਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਹੀ ‘ਬੇਰੋਜ਼ਗਾਰੀ ਦਿਵਸ’ ਦੇ ਰੂਪ ’ਚ ਮਨਾਇਆ ਹੈ। ਇਹ ਇਕ ਖਤਰਨਾਕ ਸ਼ੁਰੂਆਤ ਹੈ ਜਿਸ ਨੂੰ ਸਿਰਫ ਵਾਅਦਿਅਾਂ ਨਾਲ ਨਹੀਂ ਸਗੋਂ ਵੱਡੀ ਗਿਣਤੀ ’ਚ ਪੜ੍ਹਿਆਂ-ਲਿਖਿਅਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਰੋਕਿਆ ਜਾ ਸਕਦਾ ਹੈ। ਮੋਦੀ ਜੀ ਨੇ 2014 ਦੀ ਆਪਣੀ ਚੋਣ ਮੁਹਿੰਮ ਦੌਰਾਨ ਹਰ ਸਾਲ 2 ਕਰੋੜ ਨਵੇਂ ਰੋਜ਼ਗਾਰ ਸਿਰਜਣ ਦਾ ਆਪਣਾ ਵਾਅਦਾ ਜੇਕਰ ਨਿਭਾਇਆ ਹੁੰਦਾ ਤਾਂ ਅੱਜ ਇਹ ਹਾਲਾਤ ਪੈਦਾ ਨਾ ਹੁੰਦੇ। ਕੋਰੋਨਾ ਲਾਕਡਾਊਨ ਤਾਂ ਮਾਰਚ 2020 ਤੋਂ ਹੋਇਆ ਹੈ, ਜਿਸ ਨੇ ਸਥਿਤੀ ਹੋਰ ਵਿਗਾੜ ਦਿੱਤੀ।

  • watchman
  • unemployed
  • ਚੌਕੀਦਾਰ
  • ਬੇਰੋਜ਼ਗਾਰ

ਇਕ ਮਹਾਨ ਸੰਗਠਨਕਰਤਾ ਸਨ ਦਤੋਪੰਤ ਠੇਂਗੜੀ ਜੀ

NEXT STORY

Stories You May Like

  • whatsapp s big new announcement
    WhatsApp ਦਾ ਨਵਾਂ ਧਮਾਕਾ : ਹੁਣ ਪਹਿਲਾਂ ਤੋਂ ਹੀ 'ਸ਼ੈਡਿਊਲ' ਕਰ ਸਕੋਗੇ ਮੈਸੇਜ, ਆ ਗਿਆ ਨਵਾਂ ਫੀਚਰ
  • stock market plunges ahead of rbi mpc results  sensex falls 460 points
    RBI MPC ਨਤੀਜਿਆਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਚ ਭਾਰੀ ਗਿਰਾਵਟ, ਸੈਂਸੈਕਸ 460 ਅੰਕ ਡਿੱਗਿਆ
  • tmc  s name  symbol erased from bengal  suvendu
    ਤ੍ਰਿਣਮੂਲ ਕਾਂਗਰਸ ਦਾ ਨਾਂ ਅਤੇ ਨਿਸ਼ਾਨ ਹੁਣ ਪੱਛਮੀ ਬੰਗਾਲ ਤੋਂ ਸਾਫ਼ : ਸ਼ੁਭੇਂਦੂ
  • now  tv channels will run on phones without a sim or data
    ਹੁਣ ਬਿਨਾਂ SIM ਅਤੇ ਡਾਟਾ ਦੇ ਫੋਨ 'ਚ ਚੱਲਣਗੇ TV ਚੈਨਲ ! ਸਰਕਾਰ ਦਾ ਵੱਡਾ ਫੈਸਲਾ
  • italy extreme heat followed by torrential rain turning into a natural calamity
    ਇਟਲੀ 'ਚ ਪਹਿਲਾਂ ਅੱਤ ਦੀ ਗਰਮੀ ਤੇ ਹੁਣ ਅੱਤ ਦਾ ਮੀਂਹ ਕਈ ਸੂਬਿਆਂ ਲਈ ਬਣ ਰਿਹਾ ਕੁਦਰਤੀ ਕਹਿਰ
  • ipo  jio opens next roadmap  focuses on three growth engines
    ਭਾਰਤ ਦੇ ਸਭ ਤੋਂ ਵੱਡੇ IPO ਤੋਂ ਪਹਿਲਾਂ, Jio ਨੇ ਖੋਲ੍ਹਿਆ ਅਗਲਾ ਰੋਡਮੈਪ , ਤਿੰਨ ਵਿਕਾਸ ਇੰਜਣਾਂ 'ਤੇ ਫੋਕਸ
  • sail and nmdc directed to find mining assets abroad
    ਸੇਲ ਅਤੇ NMDC ਨੂੰ ਵਿਦੇਸ਼ਾਂ ’ਚ ਮਾਈਨਿੰਗ ਜਾਇਦਾਦਾਂ ਲੱਭਣ ਦੇ ਨਿਰਦੇਸ਼
  •    o s dream a new direction
    ਧੀ ਦੀ ਸ਼ਿਕਾਇਤ ਅਤੇ ਪੁੱਤਰ ਦੀ ਸੋਚ ਤੋਂ ਮਿਲੀ ਜੀਓ ਦੇ ਸੁਪਨੇ ਨੂੰ ਨਵੀਂ ਦਿਸ਼ਾ
  • sachin pilot on visit to jalandhar today
    ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ ਦੇ ਪਰਿਵਾਰ ਸਣੇ ਕਈ ਪੀੜਤਾਂ...
  • arrangements final meeting of shri mahakali mandir dussehra committee
    ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਅੰਤਿਮ ਮੀਟਿੰਗ ’ਚ ਪ੍ਰਬੰਧਾਂ ’ਤੇ ਹੋਈ...
  • dgp strict to eliminate drugs from punjab special plan made for 60 days
    ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ
  • drug control officer raids jholachap doctor  s clinic
    ਝੋਲਾਛਾਪ ਡਾਕਟਰ ਦੇ ਕਲੀਨਿਕ 'ਤੇ ਡਰੱਗ ਕੰਟਰੋਲ ਅਫ਼ਸਰ ਨੇ ਮਾਰਿਆ ਛਾਪਾ, 12...
  • gang stealing oil from transformers active in lohian
    ਲੋਹੀਆਂ ’ਚ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲਾ ਗਿਰੋਹ ਸਰਗਰਮ, CCTV ’ਚ ਕੈਦ...
  • traffic police asi saves money through his presence of mind
    ਸਾਈਬਰ ਠੱਗਾਂ ਦੀ ਚਾਲ ਪਈ ਫੇਲ੍ਹ, ਟ੍ਰੈਫਿਕ ਪੁਲਸ ਦੇ ASI ਨੇ ਆਪਣੀ ਸੂਝ-ਬੂਝ ਨਾਲ...
  • sachin pilot  pargat singh  vijay chopra
    ਸਚਿਨ ਪਾਇਲਟ ਤੇ ਪਰਗਟ ਸਿੰਘ ਨੇ ਵਿਜੇ ਚੋਪੜਾ ਨਾਲ ਕੀਤੀ ਮੁਲਾਕਾਤ, ਕਈ ਮੁੱਦਿਆਂ...
  • power cut to spoil your sunday break
    ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ...
Trending
Ek Nazar
illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • india girls safe
      ਕੰਨਿਆ ਪੂਜਨ ਵਾਲੇ ਦੇਸ਼ ’ਚ ਬੱਚੀਆਂ ਅਸੁਰੱਖਿਅਤ ਕਿਉਂ ?
    • series of threats to blow things up with bombs shows no signs of stopping
      ‘ਨਹੀਂ ਰੁਕ ਰਿਹਾ’ ਬੰਬਾਂ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਦਾ ਸਿਲਸਿਲਾ!
    • un on indian matters
      ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ‘ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ’ ਦਾ...
    • mukesh ambani elon musk
      ਭਾਰਤ ’ਚ ਸਟਾਰਲਿੰਕ ਨੂੰ ਲੈ ਕੇ ਮੁਕੇਸ਼ ਅੰਬਾਨੀ ਨਾਲ ਕਿਉਂ ਉਲਝ ਰਹੇ ਐਲਨ ਮਸਕ
    • voter list sir
      ਪੰਜਾਬ ’ਚ ਵੋਟਰ ਸੂਚੀਆਂ ਦੀ ‘ਐੱਸ. ਆਈ. ਆਰ.’ ਦਾ ਵਿਰੋਧ ਅਤੇ ਅਸਲੀ ਤੱਥ
    • drugs in punjab
      ਪੰਜਾਬ ਅਤੇ ਸਰਹੱਦੀ ਸੂਬਿਆਂ ’ਚ ਵਧਦੀ ਨਸ਼ੇ ਦੀ ਸਮੱਸਿਆ : ਚੁਣੌਤੀਆਂ ਅਤੇ ਹੱਲ
    • country in the grip of mafias
      ‘ਮਾਫ਼ੀਆਵਾਂ ਦੇ ਸ਼ਿਕੰਜੇ ’ਚ ਦੇਸ਼’ ਰੁਕ ਨਹੀਂ ਰਿਹਾ ਗ਼ੈਰ-ਕਾਨੂੰਨੀ ਸਿਲਸਿਲਾ!
    • growing gap between wealth and poverty
      ਅਮੀਰੀ ਗਰੀਬੀ ਦਾ ਵਧ ਰਿਹਾ ਪਾੜਾ
    • online hate is taking away his joy from the game
      ਆਨਲਾਈਨ ਨਫ਼ਰਤ ਖੇਡ ਤੋਂ ਉਸ ਦੀ ਖੁਸ਼ੀ ਖੋਹ ਰਹੀ
    • sir
      ਵੋਟਰ ਸੂਚੀ ਦੇ ਸ਼ੁੱਧੀਕਰਨ ਨਾਲ ਲੋਕਤੰਤਰ ਮਜ਼ਬੂਤ ਹੋਵੇਗਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +