Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 04, 2026

    3:47:11 PM

  • gold buyers  there may be a big fall in prices  know the prediction

    ਸੋਨਾ ਖ਼ਰੀਦਣ ਵਾਲਿਆਂ ਲਈ ਖ਼ੁਸ਼ਖ਼ਬਰੀ: ਕੀਮਤਾਂ 'ਚ...

  • mi vs dc

    IPL 2026 ; MI ਦੇ ਕਪਤਾਨ ਹਾਰਦਿਕ ਪੰਡਯਾ ਬਾਹਰ !...

  • shocking incident in amritsar

    ਅੰਮ੍ਰਿਤਸਰ ’ਚ ਦਹਿਲਾ ਦੇਣ ਵਾਲੀ ਵਾਰਦਾਤ, ਆਟੋ ਚਾਲਕ...

  • raghav chadha spoke on the party  s allegations

    "ਮੈਂ ਜ਼ਖਮੀ ਹਾਂ, ਇਸ ਲਈ ਘਾਤਕ ਹਾਂ",  ਪਾਰਟੀ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਾਮਰਾਜਵਾਦੀ ਟਰੰਪ ਦੀਆਂ ਅਣਮਨੁੱਖੀ ਅਤੇ ਗੈਰ-ਸਮਾਜਿਕ ਕਾਰਵਾਈਆਂ

BLOG News Punjabi(ਬਲਾਗ)

ਸਾਮਰਾਜਵਾਦੀ ਟਰੰਪ ਦੀਆਂ ਅਣਮਨੁੱਖੀ ਅਤੇ ਗੈਰ-ਸਮਾਜਿਕ ਕਾਰਵਾਈਆਂ

  • Edited By Rakesh,
  • Updated: 01 Feb, 2026 04:01 PM
Blog
imperialist trump  s inhuman and anti social actions
  • Share
    • Facebook
    • Tumblr
    • Linkedin
    • Twitter
  • Comment

ਸਾਮਰਾਜੀਆਂ ਦੇ ਸਰਗਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਧੱਕੇਸ਼ਾਹੀ ’ਤੇ ਆਧਾਰਿਤ ਅਮਾਨਵੀ ਤੇ ਅਸਮਾਜਿਕ ਕਾਰਵਾਈਆਂ ਸਿਖਰਾਂ ਛੂਹ ਗਈਆਂ ਹਨ। ਅਮਰੀਕੀ ਸਾਮਰਾਜ ਦੀ ਸ਼ਹਿ ’ਤੇ ਇਜ਼ਰਾਈਲ ਵਲੋਂ ਗਾਜ਼ਾ ’ਚ ਕੀਤੀ ਗਈ ਫ਼ਲਸਤੀਨੀਆਂ ਦੀ ਬਰਬਰਤਾ ਭਰਪੂਰ ਨਸਲਕੁਸ਼ੀ ਦੇ ਅੱਲ੍ਹੇ ਜ਼ਖ਼ਮ ਅਜੇ ਤਾਈਂ ਵੀ ਰਿਸ ਰਹੇ ਹਨ। ਹੁਣ ਅਮਰੀਕਨ ਫੌਜਾਂ ਨੇ ਧੱਕੇਸ਼ਾਹੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਰਾਤ ਦੇ ਹਨੇਰੇ ’ਚ ਡਕੈਂਤਾਂ ਵਾਂਗ ਘੁੱਗ ਵੱਸਦੇ ਪ੍ਰਭੂਸੱਤਾ ਸੰਪੰਨ ਤੇ ਆਜ਼ਾਦ ਦੇਸ਼ ਵੈਨੇਜ਼ੁਏਲਾ ’ਤੇ ਚੜ੍ਹਾਈ ਕੀਤੀ ਹੈ। ਇਹੋ ਨਹੀਂ ਅਮਰੀਕੀ ਫੌਜ ਤੇ ਪੁਲਸ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਸਦੀ ਧਰਮਪਤਨੀ ਨੂੰ ਬੈੱਡਰੂਮ ’ਚੋਂ ਅਪਰਾਧੀਆਂ ਦੀ ਤਰ੍ਹਾਂ ਘੜੀਸ ਕੇ ਬਾਹਰ ਕੱਢਣ ਤੇ ਅਗਵਾ ਕਰ ਕੇ ਅਮਰੀਕਾ ਲਿਆਉਣ ਪਿਛੋਂ ਉੱਥੋਂ ਦੀਆਂ ਸੜਕਾਂ ’ਤੇ ਬੇਇਜ਼ਤ ਕਰ ਕੇ ਘੁੰਮਾਉਣ ਦੀ ਸਿਰੇ ਦੀ ਹਿਮਾਕਤ ਵੀ ਕੀਤੀ ਹੈ।

ਅਜਿਹਾ ਕਰ ਕੇ ਅਮਰੀਕਾ ਨੇ ਸੰਸਾਰ ਦੇ ਸਾਰੇ ਸਥਾਪਤ ਨਿਯਮ-ਕਾਨੂੰਨਾਂ, ਯੂ. ਐੱਨ. ਓ. ਵੱਲੋਂ ਤੈਅ ਕੀਤੀਆਂ ਸਹਿਹੋਂਦ ਦੀਆਂ ਸ਼ਰਤਾਂ ਤੇ ਅਮਨ-ਅਮਾਨ ਨਾਲ ਘੁੱਗ ਵੱਸਦੇ ਸੰਸਾਰ ਦੇ ਹਰ ਦੇਸ਼ ਦੀ ਪ੍ਰਭੂਸੱਤਾ ਤੇ ਆਜ਼ਾਦੀ ਦਾ ਸਨਮਾਨ ਕਰਨ ਦੀਆਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਿਆ ਹੈ। ਉੱਪਰੋਂ ਟਰੰਪ ਵਲੋਂ ਬੜੇ ਘੁਮੰਡੀ ਭਰੇ ਢੰਗ ਨਾਲ ਦਿੱਤਾ ਬਿਆਨ ਕਿ ‘ਵੈਨੇਜ਼ੁਏਲਾ ਹੁਣ ਉਸੇ ਦੇ ਹੁਕਮਾਂ ਅਨੁਸਾਰ ਚੱਲੇਗਾ ਤੇ ਉਥੋਂ ਦੇ ਤੇਲ ਦੀ ਮਾਲਕੀ ਅਮਰੀਕਾ ਦੀ ਹੋਵੇਗੀ’, ਦਰਸਾਉਂਦਾ ਹੈ ਕਿ ਸਾਮਰਾਜ ਅਜੋਕੇ ਸਮੇਂ ਕਿੰਨਾ ਨਿਰੰਕੁਸ਼, ਲਾਲਚੀ ਤੇ ਜ਼ਾਲਮ ਬਣ ਗਿਆ ਹੈ। ਟਰੰਪ ਵੱਲੋਂ ਡੈਨਮਾਰਕ ਦੇ ਅਟੁੱਟ ਅੰਗ ਗ੍ਰੀਨਲੈਂਡ, ਈਰਾਨ, ਕਿਊਬਾ, ਕੋਲੰਬੀਆ ਤੇ ਮੈਕਸੀਕੋ ਆਦਿ ਦੇਸ਼ਾਂ ਨੂੰ ਆਪਣਾ ਅਗਲਾ ਨਿਸ਼ਾਨਾ ਐਲਾਨਣਾ ਸਿੱਧ ਕਰਦਾ ਹੈ ਕਿ ਸੱਤਾ ਦੇ ਨਸ਼ੇ ’ਚ ਚੂਰ ਮਦਮਸਤ ਹਾਥੀ ਵਾਂਗ ਬੇਕਾਬੂ ਹੋਏ ਸਾਮਰਾਜੀ ਧਾੜਵੀ ਆਪਣੇ ਹਿੱਤ ਪੂਰਨ ਲਈ ਕਿਸ ਹੱਦ ਤੱਕ ਵਹਿਸ਼ੀ ਬਣ ਸਕਦੇ ਹਨ। ਭਾਵੇਂ ਇਸ ਮਨਮਾਨੀ ਦਾ ਨਤੀਜਾ ਤੀਸਰਾ ਵਿਸ਼ਵ ਯੁੱਧ ਹੋ ਸਕਦਾ ਹੈ।

ਸਾਮਰਾਜੀਏ, ਆਪਣੀਆਂ ਇਨ੍ਹਾਂ ਆਪਹੁਦਰੀਆਂ ਨੂੰ ਹੱਕੀ ਸਿੱਧ ਕਰਨ ਲਈ ਅਕਸਰ ਆਪਣੇ ਹਮਲੇ ਦਾ ਸ਼ਿਕਾਰ ਬਣੇ ਦੇਸ਼ਾਂ ਅੰਦਰ ਤਾਨਾਸ਼ਾਹੀ ਨਿਜ਼ਾਮ ਹੋਣ, ਨਸ਼ਿਆਂ ਦਾ ਕਾਰੋਬਾਰ ਚੱਲਦਾ ਹੋਣ ਜਾਂ ਮਾਰੂ ਜੰਗੀ ਹਥਿਆਰਾਂ ਦੇ ਭੰਡਾਰ ਰੱਖਣ ਵਰਗੇ ਝੂਠੇ ਇਲਜ਼ਾਮਾਂ ਦਾ ਸਹਾਰਾ ਲੈਂਦੇ ਹਨ। ਹੁਣ ਵੀ ਟਰੰਪ ਨੇ ਵੈਨੇਜ਼ੁਏਲਾ ਦੇ ਸਦਰ ਦੇ ਸਿਰ ਨਸ਼ਾ ਕਾਰੋਬਾਰੀ ਹੋਣ ਦਾ ਦੋਸ਼ ਮੜ੍ਹਿਆ ਹੈ। ਜਦ ਕਿ ਹਕੀਕਤ ’ਚ ਅਜਿਹਾ ਕੁਝ ਨਾ ਪਹਿਲਾਂ ਹੁੰਦਾ ਸੀ ਤੇ ਨਾ ਹੀ ਹੁਣ ਐਸੀ ਕੋਈ ਗੱਲ ਹੈ। ਸੱਚ ਤਾਂ ਇਹ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਤਾਨਾਸ਼ਾਹ, ਅਮਰੀਕੀ ਸਾਮਰਾਜ ਕੋਲ ਅਤਿਅੰਤ ਖਤਰਨਾਕ ਤੇ ਮਾਰੂ ਜੰਗੀ ਹਥਿਆਰਾਂ ਦਾ ਅਮੁੱਕ ਖਜ਼ਾਨਾ ਹੈ। ਟਰੰਪ ਦੇ ਕਰੂਰ ਤਾਨਾਸ਼ਾਹ ਹੋਣ ਦਾ ਸਭ ਤੋਂ ਵੱਡਾ ਪ੍ਰਮਾਣ, ਉਸ ਦੀਆਂ ਜਮਹੂਰੀਅਤ ਵਿਰੋਧੀ ਨੀਤੀਆਂ ਖਿਲਾਫ਼ ਲੱਖਾਂ ਅਮਰੀਕੀਆਂ ਵਲੋਂ ‘ਨੋ ਕਿੰਗ’ ਦੇ ਨਾਅਰੇ ਬੁਲੰਦ ਕਰਦਿਆਂ ਸੜਕਾਂ ’ਤੇ ਉਤਰਨ ਤੋਂ ਬਾਖੂਬੀ ਮਿਲ ਗਿਆ ਹੈ। ਅਜਿਹਾ ਹਮਲਾਵਰ ਦੇਸ਼, ਕਿਸੇ ਦੂਜੇ ਦੇਸ਼ ਬਾਰੇ ਗੈਰ ਜਮਹੂਰੀ ਤੇ ਖਤਰਨਾਕ ਮੁਲਕ ਹੋਣ ਦਾ ਫਤਵਾ ਕਿਸ ਮੂੰਹ ਨਾਲ ਜਾਰੀ ਕਰ ਸਕਦਾ ਹੈ? ਇਹ ਗੱਲ ਠੀਕ ਹੈ ਕਿ ਕਈ ਦੇਸ਼ਾਂ, ਖਾਸ ਕਰ ਕੇ ਧਰਮ ਅਾਧਾਰਤ ਰਾਜ ਪ੍ਰਬੰਧ ਵਾਲੇ ਮੁਲਕਾਂ ਅੰਦਰ ਗੈਰ-ਜਮਹੂਰੀ ਨਿਜ਼ਾਮ ਮੌਜੂਦ ਹਨ। ਪ੍ਰੰਤੂ ਅਜਿਹੇ ਤਾਨਾਸ਼ਾਹ ਸ਼ਾਸਕਾਂ ਵਿਰੁੱਧ ਅੰਦੋਲਨ ਕਰ ਕੇ ਜਮਹੂਰੀਅਤ ਬਹਾਲ ਕਰਨੀ, ਮੂਲ ਰੂਪ ’ਚ ਉਥੋਂ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ। ਇਨ੍ਹਾਂ ਦੇਸ਼ਾਂ ’ਚ ਲੋਕਰਾਜ ਦੀ ਬਹਾਲੀ ਦਾ ਜਿੰਮਾ ਅਤਿਅੰਤ ਘਟੀਆ ਦਰਜੇ ਦੇ ਸਨਕੀ, ਸੱਤਾ ਦੇ ਨਸ਼ੇ ’ਚ ਪਾਗਲਪਨ ਦੀ ਹੱਦ ਤੱਕ ਹੰਕਾਰੀ ਹੋ ਚੁੱਕੇ ਟਰੰਪ ਜਿਹੇ ਵਿਅਕਤੀ ਨੂੰ ਕਤਈ ਨਹੀਂ ਦਿੱਤਾ ਜਾ ਸਕਦਾ। ਜੋ ਸੱਤਾ ਦੇ ਨਸ਼ੇ ’ਚ ਪਾਗਲਾਂ ਦੀ ਹੱਦ ਤਕ ਘੁਮੰਡੀ ਹੋ ਗਿਆ ਹੈ।

ਉਂਝ, ਆਪਣੇ ਦੇਸ਼ ਦੇ ਹਿੱਤ ਪੂਰਨ ’ਤੇ ਵਿਸ਼ਵ ਦੇ ਸਾਰੇ ਦੇਸ਼ਾਂ, ਖਾਸ ਕਰ ਕੇ ਸੰਸਾਰਕ ਦੱਖਣ ਦੇ ਮਾਨਵੀ ਤੇ ਕੁਦਰਤੀ ਵਸੀਲਿਆਂ ਦੀ ਬੇਰਹਿਮ ਲੁੱਟ-ਖਸੁੱਟ ਜਾਰੀ ਰੱਖਣ ਲਈ, ਅਮਰੀਕੀ ਸਾਮਰਾਜ ਨੇ ਉਨ੍ਹਾਂ ਦੇਸ਼ਾਂ ਨਾਲ ਪੱਕੀ ਯਾਰੀ ਗੰਢੀ ਹੋਈ ਹੈ, ਜਿੱਥੇ ਤਾਨਾਸ਼ਾਹੀ ਢਾਂਚੇ ਕਾਇਮ ਹਨ ਤੇ ਜਿੱਥੋਂ ਦੇ ਲੋਕ ਹਰ ਕਿਸਮ ਦੇ ਮਾਨਵੀ ਹੱਕ-ਹਕੂਕ ਅਤੇ ਸਿਆਸੀ-ਆਰਥਿਕ ਆਜ਼ਾਦੀਆਂ ਤੋਂ ਮਹਿਰੂਮ ਹਨ। ਸਾਊਦੀ ਅਰਬ, ਪਾਕਿਸਤਾਨ, ਕਤਰ ਆਦਿ ਦੇਸ਼ ਇਸ ਵਰਤਾਰੇ ਦੀ ਉਘੜਵੀਂ ਮਿਸਾਲ ਹਨ।

ਟਰੰਪ, ਭਾਰਤ ਪ੍ਰਤੀ ਆਪਣਾ ਦੁਸ਼ਮਣੀ ਭਰਿਆ ਤੇ ਈਰਖਾਲੂ ਵਤੀਰਾ ਜ਼ਾਹਿਰ ਕਰਨ ਦਾ ਵੀ ਕੋਈ ਮੌਕਾ ਨਹੀਂ ਖੁੰਝਦਾ। ਭਾਰਤੀ ਵਸਤਾਂ ’ਤੇ 500 ਗੁਣਾ ਟੈਰਿਫ ਲਾਉਣ ਦੀਆਂ ਧਮਕੀਆਂ ਦੇਣਾ ਤੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ ਭਾਰਤੀਆਂ ਨੂੰ ਹੱਥਕੜੀਆਂ-ਬੇੜੀਆਂ ’ਚ ਨੂੜ ਕੇ ਵਾਪਸ ਭੇਜਣਾ ਇਸ ਅਦਾਵਤ ਦੀ ਸਭ ਤੋਂ ਭੱਦੀ ਤੇ ਉਘੜਵੀਂ ਮਿਸਾਲ ਹੈ। ਟਰੰਪ, ਇਕ ਪਾਸੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ‘ਮਿੱਤਰ ਤੇ ਭਲਾ ਆਦਮੀ’ ਦੱਸੀ ਜਾ ਰਿਹਾ ਹੈ ਤੇ ਦੂਜੇ ਪਾਸੇ ਭਾਰਤ ਦੀ ਬਰਬਾਦੀ ਦੇ ਮਨਸੂਬੇ ਵੀ ਅਮਲ ’ਚ ਲਿਆਈ ਜਾ ਰਿਹਾ ਹੈ। ਇਉਂ ਹੀ ਸਾਮਰਾਜੀ ਧੜੇ ਦੇ ਮਜ਼ਬੂਤ ਮੁਤਬਾਦਲ ਵਜੋਂ ਤਕੜੀ ਆਰਥਿਕ ਸ਼ਕਤੀ ਬਣ ਕੇ ਨਿੱਤਰੇ ‘ਬ੍ਰਿਕਸ’ ਦੇ ਭਾਈਵਾਲ ਦੇਸ਼ਾਂ ਪ੍ਰਤੀ ਆਪਣੀ ਦੁਸ਼ਮਣੀ ਵੀ ਉਹ ਪਹਿਲਾਂ ਹੀ ਜੱਗ ਜ਼ਾਹਿਰ ਕਰ ਚੁੱਕਾ ਹੈ।

ਹੁਣ ਇਹ ਗੱਲ ਹੋਰ ਵਧੇਰੇ ਸਪੱਸ਼ਟ ਹੋ ਗਈ ਹੈ ਕਿ ਕਿਸੇ ਵੀ ਦੇਸ਼, ਖਾਸ ਕਰ ਕੇ ਪੱਛੜੇ ਤੇ ਉਨਤੀਸ਼ੀਲ ਦੇਸ਼ਾਂ ਨੂੰ ਅਮਰੀਕਾ ਨਾਲ ਕਿਸੇ ਕਿਸਮ ਦੇ ਸਬੰਧ ਸਥਾਪਤ ਕਰਦੇ ਹੋਏ ਪੂਰੀ ਚੌਕਸੀ ਤੋਂ ਕੰਮ ਲੈਣਾ ਹੋਵੇਗਾ ਤੇ ਆਪੋ-ਆਪਣੇ ਦੇਸ਼ਾਂ ਦੇ ਹਿੱਤਾਂ ਨੂੰ ਬਰਾਬਰਤਾ ਦੇ ਅਸੂਲਾਂ ਦੇ ਅਾਧਾਰ ’ਤੇ ਪਹਿਲ ਦੇਣੀ ਹੋਵੇਗੀ। ਸਾਮਰਾਜ ਆਪਣੇ ਮੂਲ ਸੁਭਾਅ ਪੱਖੋਂ ਹੀ ਪੂੰਜੀਵਾਦ ਦੀ ਸਿਰੇ ਦੀ ਬੇਕਿਰਕ ਤੇ ਖੁਦਗਰਜ਼ੀ ਭਰੀ, ਅੰਨ੍ਹੀ ਲੁੱਟ-ਖਸੁੱਟ ਦੀ ਅਵਸਥਾ ਦਾ ਨਾਂ ਹੈ। ‘ਨਾਟੋ’ ਦੇ ਮੈਂਬਰ ਦੇਸ਼ਾਂ ਪ੍ਰਤੀ ਟਰੰਪ ਪ੍ਰਸ਼ਾਸਨ ਵੱਲੋਂ ਦਿਖਾਏ ਜਾ ਰਹੇ ਹੰਕਾਰੀ ‘ਤੇਵਰ’ ਇਸ ਦਾ ਸਪੱਸ਼ਟ ਸਬੂਤ ਹਨ। ਸਾਰੇ ‘ਨਾਟੋ’ ਦੇਸ਼ਾਂ ’ਤੇ ਆਪੋ-ਆਪਣੇ ਰੱਖਿਆ ਬਜਟ ’ਚ 5% ਦਾ ਵਾਧਾ ਕਰਨ ਲਈ ਦਬਾਅ ਪਾਉਣਾ ਤੇ ਅਜਿਹਾ ਨਾ ਕਰਨ ’ਤੇ ਉਨ੍ਹਾਂ ਦੀ ਸੁਰੱਖਿਆ ਦੀ ਗਾਰੰਟੀ ਪ੍ਰਤੀ ਬਣਦੀ ਜ਼ਿੰਮੇਵਾਰੀ ਨੂੰ ‘ਠੁੱਠ’ ਦਿਖਾਉਣਾ, ਇਹ ਦਰਸਾਉਂਦਾ ਹੈ ਕਿ ਧੜਵੈਲ ਅਮਰੀਕਾ ਦੀ ‘ਯਾਰੀ’ ਹੁਣ ਕਿਸੇ ਲਈ ਵੀ ਗੰਭੀਰ ਖਤਰਿਆਂ ਤੋਂ ਖਾਲੀ ਨਹੀਂ ਰਹੀ।

ਨਾ ਕੇਵਲ ਸਾਮਰਾਜ ਵਿਰੋਧੀ ਮੁਲਕਾਂ ਬਲਕਿ ਨਾਟੋ ਦੇ ਭਾਈਵਾਲ ਦੇਸ਼ਾਂ ਵਿਚਕਾਰ ਵਧ ਰਹੀ ਰਾਜਸੀ ਇਕਸੁਰਤਾ, ਆਰਥਿਕ ਸਾਂਝ ਤੇ ਰੱਖਿਆ ਖੇਤਰ ਦਾ ਤਾਲਮੇਲ ਟਰੰਪ ਦੀ ਪਸਾਰਵਾਦੀ ਧੌਂਸ ਮੂਹਰੇ ਵੱਡੀ ਰੋਕ ਬਣ ਸਕਦਾ ਹੈ। ਇਹ, ਭਾਰਤ ਸਮੇਤ ਸਾਰੇ ਉਨਤੀਸ਼ੀਲ ਦੇਸ਼ਾਂ ਲਈ ਬਰਾਬਰੀ ਦੇ ਅਸੂਲਾਂ ਦੇ ਆਧਾਰ ’ਤੇ ਆਰਥਿਕ ਤੇ ਰੱਖਿਆ ਖੇਤਰ ’ਚ ਮਜ਼ਬੂਤ ਸਾਂਝ ਕਾਇਮ ਕਰਨ ਤੇ ਸਵੈ ਨਿਰਭਰ ਆਰਥਿਕ ਵਿਕਾਸ ਦਾ ਰਾਹ ਚੁੁਣਨ ਦਾ ਇਕ ਸੁਨਹਿਰੀ ਮੌਕਾ ਹੈ, ਜਿਸ ਦਾ ਪੂਰਾ-ਪੂਰਾ ਲਾਹਾ ਲਿਆ ਜਾਣਾ ਚਾਹੀਦਾ ਹੈ। ਭਾਰਤ ਨੂੰ, ਆਪਣੇ ਹਿੱਤਾਂ ਦੀ ਰਾਖੀ ਦੀ ਡਾਢੀ ਲੋੜ ਦੇ ਸਨਮੁੱਖ ਗੁਆਂਢੀ ਦੇਸ਼ਾਂ ਨਾਲ ਬਿਹਤਰ ਸਬੰਧ ਕਾਇਮ ਕਰਨ ਲਈ ਪਹਿਲਕਦਮੀ ਲੈਣ ਦੀ ਲੋੜ ਹੈ। ਇੰਜ ਕਰ ਕੇ ਹੀ ਇਸ ਖਿੱਤੇ ਦੇ ਹਾਲਾਤ ਤਣਾਅਪੂਰਨ ਬਣਾਉਣ ਲਈ ਕੀਤੀ ਜਾਣ ਵਾਲੀ ਸਾਮਰਾਜ ਦੀ ਹਰ ਕਿਸਮ ਦੀ ਦਖ਼ਲਅੰਦਾਜ਼ੀ ਰੋਕੀ ਜਾ ਸਕਦੀ ਹੈ। ਭਾਰਤ ਨੂੰ ਆਪਣੇ ਸਵੈ ਨਿਰਭਰ ਵਿਕਾਸ ਅਤੇ ਪ੍ਰਭੂ ਸੰਪੰਨਤਾ ਤੇ ਸੁਤੰਤਰਤਾ ਦੀ ਰਾਖੀ ਤੇ ਮਜ਼ਬੂਤੀ ਲਈ ਗੁਣ-ਦੋਸ਼ਾਂ ਦੇ ਆਧਾਰ ’ਤੇ ਮਿੱਤਰ ਚੁਣਨ ਦੇ ਨਾਲ ਹੀ ਸਪੱਸ਼ਟਤਾ ਨਾਲ ਸਾਮਰਾਜ ਵਿਰੋਧੀ ਪੈਂਤੜੇ ਮੱਲਣੇ ਚਾਹੀਦੇ ਹਨ।

ਮੰਗਤ ਰਾਮ ਪਾਸਲਾ

  • Imperialist Trump
  • inhuman
  • anti social actions

‘ਦੇਸ਼ ’ਚ ਵਧ ਰਿਹਾ ਭ੍ਰਿਸ਼ਟਾਚਾਰ’ ਰੋਕਣ ਲਈ ਸਖਤੀ ਦੀ ਲੋੜ!

NEXT STORY

Stories You May Like

  • rss 100 years
    ਸੰਘ ਸ਼ਤਾਬਦੀ ਵਰ੍ਹਾ : ਸਮਾਜਿਕ ਏਕਤਾ ਅਤੇ ਰਾਸ਼ਟਰੀ ਪੁਨਰਜਾਗਰਣ ਦਾ ਟੀਚਾ
  • war between trump and iran
    ਮਿਜ਼ਾਈਲਾਂ 'ਤੇ ਰੋਕ ਅਤੇ ਯੂਰੇਨੀਅਮ ਖ਼ਤਮ ਕਰਨ ਦੀ ਸ਼ਰਤ; ਕੀ ਟਰੰਪ ਅਤੇ ਈਰਾਨ ਵਿਚਾਲੇ ਰੁਕੇਗੀ ਜੰਗ?
  • statues of lord krishna and gopis vandalized in karachi
    ਪਾਕਿਸਤਾਨ 'ਚ ਹਿੰਦੂਆਂ ਦੀ ਆਸਥਾ 'ਤੇ ਸੱਟ ; ਕਰਾਚੀ 'ਚ ਭਗਵਾਨ ਕ੍ਰਿਸ਼ਨ ਅਤੇ ਗੋਪੀਆਂ ਦੀਆਂ ਮੂਰਤੀਆਂ ਦੀ ਭੰਨਤੋੜ
  • trump s statement global market gift nifty jumped crude oil fell sharply
    ਟਰੰਪ ਦੇ ਇਕ ਬਿਆਨ ਨੇ ਗਲੋਬਲ ਮਾਰਕੀਟ 'ਚ ਲਿਆਂਦਾ ਭੂਚਾਲ ! ਮੂਧੇ ਮੂੰਹ ਡਿੱਗੀਆਂ ਤੇਲ ਦੀਆਂ ਕੀਮਤਾਂ
  • crude oil prices rise after trump s speech india s expenditure increase
    ਟਰੰਪ ਦੇ ਭਾਸ਼ਣ ਨੇ ਕੱਚੇ ਤੇਲ ਦੀਆਂ ਕੀਮਤਾਂ ਨੂੰ ਲਾਈ 'ਅੱਗ'; ਭਾਰਤ ਦਾ ਵਧੇਗਾ ਅਰਬਾਂ ਦਾ ਖਰਚਾ
  • massive rally against imperialism by farmers  workers and employees
    ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਵੱਲੋਂ ਸਾਮਰਾਜ ਵਿਰੁੱਧ ਵਿਸ਼ਾਲ ਰੈਲੀ, ਟਰੰਪ ਦਾ ਸਾੜਿਆ ਪੁਤਲਾ
  • pope leo xiv slams trump and netanyahu over middle east war
    ਪੋਪ ਨੇ ਟਰੰਪ ਅਤੇ ਨੇਤਨਯਾਹੂ ਨੂੰ ਰੱਬ ਦਾ ਡਰ ਦਿਖਾਇਆ, ਕਿਹਾ- 'ਜਿਨ੍ਹਾਂ ਦੇ ਹੱਥ ਖੂਨ ਨਾਲ ਰੰਗੇ ਹਨ...
  • fuel prices trump
    .....ਤਾਂ ਘੱਟ ਜਾਣਗੀਆਂ ਈਂਧਣ ਦੀਆਂ ਕੀਮਤਾਂ, Trump ਦਾ ਵੱਡਾ ਦਾਅਵਾ
  • jalandhar corporation has not been able to earn rangla vihda project
    ਸਾਲਾਂ ਤੋਂ ਰੰਗਲਾ ਵਿਹੜਾ ਪ੍ਰਾਜੈਕਟ ਤੋਂ ਇਕ ਪੈਸਾ ਵੀ ਨਹੀਂ ਕਮਾ ਪਾ ਰਿਹੈ ਜਲੰਧਰ...
  • massive fire breaks out at chemical factory chadha enterprises
    ਕੈਮੀਕਲ ਫੈਕਟਰੀ ਚੱਢਾ ਐਂਟਰਪ੍ਰਾਈਜ਼ਿਜ਼ ’ਚ ਲੱਗੀ ਭਿਆਨਕ ਅੱਗ, ਰਬੜ ਕੈਮੀਕਲ ਤੇ...
  • hail and storm will occur in punjab today
    ਪੰਜਾਬ 'ਚ ਅੱਜ ਗੜੇਮਾਰੀ ਤੇ ਤੇਜ਼ ਤੂਫਾਨ ਦੀ ਸੰਭਾਵਨਾ, ਆਉਣ ਵਾਲੇ ਦਿਨਾਂ ਦੀ ਜਾਣੋ...
  • roshan healthcare ayurvedic treatment
    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • major incident in jalandhar heavy gunfire erupted
    ਜਲੰਧਰ 'ਚ ਵੱਡੀ ਵਾਰਦਾਤ! ਚੱਲੀਆਂ ਤਾਬੜਤੋੜ ਗੋਲ਼ੀਆਂ, ਕੰਬਿਆ ਇਹ ਇਲਾਕਾ
  • good news for liquor contractors in punjab
    ਪੰਜਾਬ 'ਚ ਸ਼ਰਾਬ ਠੇਕੇਦਾਰਾਂ ਲਈ ਚੰਗੀ ਖ਼ਬਰ! ਲਾਇਸੈਂਸ ਫ਼ੀਸ ਨੂੰ ਲੈ ਕੇ ਲਿਆ ਗਿਆ...
  • man brutally murdered by pouring chilli powder in his eyes in nurmahal
    ਨੂਰਮਹਿਲ ਵਿਖੇ ਸ਼ਰੇਆਮ ਰਸਤੇ 'ਚ ਰੋਕ ਅੱਖਾਂ 'ਚ ਮਿਰਚਾਂ ਪਾ ਕੇ ਵਿਅਕਤੀ ਦਾ...
  • earthquake tremors felt in jalandhar
    ਪੰਜਾਬ ਸਣੇ ਉੱਤਰੀ ਭਾਰਤ 'ਚ ਲੱਗੇ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਭੱਜੇ ਲੋਕ...
Trending
Ek Nazar
famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

people pardoned  in cuba

2,000 ਤੋਂ ਵਧੇਰੇ ਲੋਕਾਂ ਦੀ ਸਜ਼ਾ ਮੁਆਫ਼! ਅਮਰੀਕੀ ਦਬਾਅ ਮੂਹਰੇ ਝੁਕਿਆ ਕਿਊਬਾ

handshake tspoa

ਮੈਚ ਮਗਰੋਂ ਗਰਮਾਇਆ ਮਾਹੌਲ, ਹੈਂਡਸ਼ੇਕ ਦੌਰਾਨ ਭਿੜ ਗਏ ਖਿਡਾਰੀ! ਵਾਇਰਲ ਵੀਡੀਓ ਨੇ...

singer reveals she lost her voice for six months in 2022

ਮਸ਼ਹੂਰ ਗਾਇਕਾ ਦੀ ਚਲੀ ਗਈ ਆਵਾਜ਼ ! 'ਦਿਲਾ ਦੇ ਘਰ ਚੰਡੀਗੜ੍ਹ ਮੇਂ...' ਫੇਮ Singer...

abroad indian workers death rajya sabha kirti vardhan singh

ਵਿਦੇਸ਼ਾਂ 'ਚ ਹੋਈ 37000 ਭਾਰਤੀਆਂ ਦੀ ਮੌਤ, 5 ਸਾਲਾਂ 'ਚ ਖਾੜੀ ਦੇਸ਼ ਬਣੇ 'ਮੌਤ ਦਾ...

alcohol liquor bottles qr code

ਸ਼ਰਾਬ ਦੇ ਸ਼ੌਕੀਨ ਸਾਵਧਾਨ! ਹੁਣ ਬਿਨਾਂ QR ਕੋਡ ਨਹੀਂ ਵਿਕੇਗੀ ਬੋਤਲ, ਇਸ ਸੂਬੇ 'ਚ...

heavy rainfall 6 days weather

4, 5, 6, 7, 8, 9 ਅਪ੍ਰੈਲ ਨੂੰ ਪਵੇਗਾ ਮੀਂਹ! ਇਨ੍ਹਾਂ ਸੂਬਿਆਂ 'ਚ ਆਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • jihadi mentality
      ਜਿਹਾਦੀ ਮਾਨਸਿਕਤਾ ਦਾ ਜਾਰੀ ਸਿਲਸਿਲਾ
    • naxal free india
      ਨਕਸਲ ਮੁਕਤ ਖੇਤਰਾਂ ਨੂੰ ਹੁਣ ਸੁਸ਼ਾਸਨ ਦੀ ਲੋੜ
    •   criminals dominate politics   criminal cases
      ‘ਰਾਜਨੀਤੀ ’ਚ ਅਪਰਾਧੀਆਂ ਦਾ ਬੋਲਬਾਲਾ’ ਆਸਾਮ ਅਤੇ ਪੁਡੂਚੇਰੀ ਉਮੀਦਵਾਰਾਂ ਖ਼ਿਲਾਫ਼...
    • didn  t make accusations
      ਦੋਸ਼ ਨਹੀਂ ਲਾਇਆ ਸਗੋਂ ਕਦਰਾਂ-ਕੀਮਤਾਂ ਅਤੇ ਨੈਤਿਕ ਢਾਂਚੇ ’ਚ ਆਏ ‘ਮਤਭੇਦ’ ਨੂੰ...
    • toxic marital relationship aakhir kya hai hal
      ਜ਼ਹਿਰੀਲੇ ਵਿਆਹੁਤਾ ਰਿਸ਼ਤੇ, ਆਖਿਰ ਕੀ ਹੈ ਹੱਲ?
    • naxalism in india
      ਦੇਸ਼ ਐਵੇਂ ਹੀ ਨਹੀਂ ਹੋਇਆ ਨਕਸਲਵਾਦ ਤੋਂ ਮੁਕਤ
    • women empowerment
      ਮਹਿਲਾ ਸਸ਼ਕਤੀਕਰਨ ਵੱਲ ਵਧਦੇ ਕਦਮ
    • telangana  salary will be deducted for not taking care of parents
      ਤੇਲੰਗਾਨਾ- ਮਾਤਾ-ਪਿਤਾ ਦੀ ਦੇਖਭਾਲ ਨਾ ਕਰਨ ’ਤੇ ਕੱਟੀ ਜਾਵੇਗੀ ਤਨਖਾਹ, ਬਜ਼ੁਰਗਾਂ...
    • food processing industry
      ਸਰਕਾਰੀ ਉਤਸ਼ਾਹ ਦੇ ਰਹੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਰਫਤਾਰ
    • jewar airport
      ਜੇਵਰ ਏਅਰਪੋਰਟ : ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +