ਇਸ ਵਿਸ਼ਵ ਟੀ.ਬੀ. ਦਿਵਸ ’ਤੇ, ਮੈਂ ਇਸ ਗੱਲ ’ਤੇ ਬਹੁਤ ਮਾਣ ਨਾਲ ਵਿਚਾਰ ਕਰਦਾ ਹਾਂ ਕਿ ਭਾਰਤ ਟੀ.ਬੀ. ਵਿਰੁੱਧ ਲੜਾਈ ਵਿਚ ਕਿਸ ਤਰ੍ਹਾਂ ਆਪਣੀ ਰਣਨੀਤੀ ਨੂੰ ਮੁੜ ਤੋਂ ਲਿਖ ਰਿਹਾ ਹੈ। ਹਾਲ ਹੀ ਵਿਚ ਸੰਪੰਨ ਹੋਈ 100 ਦਿਨਾਂ ਦੀ ਤੀਬਰ ਟੀ ਬੀ ਮੁਕਤ ਭਾਰਤ ਮੁਹਿੰਮ ਨੇ ਨਾ ਸਿਰਫ਼ ਇਨੋਵੇਸ਼ਨ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ, ਸਗੋਂ ਇਹ ਵੀ ਦਿਖਾਇਆ ਹੈ ਕਿ ਭਾਈਚਾਰਿਆਂ ਨੂੰ ਸੰਗਠਿਤ ਕਰਨਾ ਪ੍ਰੋਗਰਾਮ ਸਬੰਧੀ ਦ੍ਰਿਸ਼ਟੀਕੋਣ ਨੂੰ ਬਦਲਣ ਜਿੰਨਾ ਹੀ ਮਹੱਤਵਪੂਰਨ ਹੈ। ਇਹ ਮੁਹਿੰਮ 7 ਦਸੰਬਰ 2024 ਨੂੰ ਟੀ.ਬੀ. ਦੇ ਮਾਮਲਿਆਂ ਦਾ ਪਤਾ ਲਗਾਉਣ ਵਿਚ ਤੇਜ਼ੀ ਲਿਆਉਣ, ਮੌਤ ਦਰ ਨੂੰ ਘਟਾਉਣ ਅਤੇ ਨਵੇਂ ਮਾਮਲਿਆਂ ਨੂੰ ਰੋਕਣ ਦੇ ਉਦੇਸ਼ਾਂ ਨਾਲ ਸ਼ੁਰੂ ਕੀਤੀ ਗਈ ਸੀ।
100 ਦਿਨਾਂ ਦੀ ਤੀਬਰ ਟੀ.ਬੀ. ਮੁਕਤ ਭਾਰਤ ਮੁਹਿੰਮ ਨੇ ਟੀ.ਬੀ. ਦਾ ਜਲਦੀ ਪਤਾ ਲਗਾਉਣ ਲਈ ਅਤਿ-ਆਧੁਨਿਕ ਰਣਨੀਤੀਆਂ ਪੇਸ਼ ਕੀਤੀਆਂ, ਜਿਸ ਨਾਲ ਇਹ ਯਕੀਨੀ ਬਣਾਇਆ ਕਿ ਬਿਨਾਂ ਲੱਛਣਾਂ ਵਾਲੇ ਲੋਕਾਂ ਦੀ ਪਛਾਣ ਹੋਵੇ - ਜਿਨ੍ਹਾਂ ਦਾ ਹੋਰ ਨਿਦਾਨ ਨਹੀਂ ਹੋ ਪਾਉਂਦਾ- ਅਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਪੋਰਟੇਬਲ ਐਕਸ-ਰੇਅ ਮਸ਼ੀਨਾਂ ਸਿੱਧੇ ਤੌਰ ’ਤੇ ਉੱਚ-ਜੋਖਮ ਵਾਲੇ ਵਿਅਕਤੀਆਂ ਤੱਕ ਪਹੁੰਚਾਈਆਂ ਗਈਆਂ, ਜਿਨ੍ਹਾਂ ਵਿਚ ਸ਼ੂਗਰ, ਸਿਗਰਟਨੋਸ਼ੀ ਕਰਨ ਵਾਲੇ, ਸ਼ਰਾਬ ਪੀਣ ਵਾਲੇ, ਐੱਚ. ਆਈ. ਵੀ. ਨਾਲ ਪੀੜਤ ਲੋਕ, ਬਜ਼ੁਰਗ ਅਤੇ ਟੀ.ਬੀ. ਦੇ ਮਰੀਜ਼ਾਂ ਦੇ ਘਰੇਲੂ ਸੰਪਰਕ ਵਿਚ ਰਹਿਣ ਵਾਲੇ ਸ਼ਾਮਲ ਸਨ।
ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਸੰਚਾਲਿਤ ਐਕਸ-ਰੇਅ ਨੇ ਸ਼ੱਕੀ ਟੀ ਬੀ ਦੇ ਮਾਮਲਿਆਂ ਨੂੰ ਤੁਰੰਤ ਨਿਸ਼ਾਨਦੇਹ ਕੀਤਾ ਅਤੇ ਗੋਲਡ-ਸਟੈਂਡਰਡ ਨਿਊਕਲਿਕ ਐਸਿਡ ਐਂਪਲੀਫਿਕੇਸ਼ਨ ਟੈਸਟ (ਐੱਨ.ਏ.ਏ.ਟੀ.) ਦੀ ਵਰਤੋਂ ਕਰ ਕੇ ਪੁਸ਼ਟੀ ਕੀਤੀ ਗਈ। ਇਨ੍ਹਾਂ ਯਤਨਾਂ ਨੇ ਇਹ ਯਕੀਨੀ ਬਣਾਇਆ ਕਿ ਲਾਗ ਮਾਮਲਿਆਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਦਾ ਜਲਦੀ ਇਲਾਜ ਕੀਤਾ ਗਿਆ, ਜਿਸ ਨਾਲ ਲਾਗ ’ਤੇ ਲਗਾਮ ਲੱਗੀ ਅਤੇ ਲੋਕਾਂ ਦੀਆਂ ਜਾਨਾਂ ਬਚਾਈਆਂ ਗਈਆਂ।
ਇਹ ਮੁਹਿੰਮ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੀ, ਜਿਸ ਵਿਚ ਉਹ ਲੋਕ ਜਿਨ੍ਹਾਂ ਵਿਚ ਟੀ.ਬੀ. ਦਾ ਖਤਰਾ ਵਧੇਰੇ ਹੈ, ਦੇ 2.97 ਕਰੋੜ ਲੋਕਾਂ ਦੀ ਜਾਂਚ ਕੀਤੀ ਗਈ । ਇਸ ਡੂੰਘੇ ਯਤਨ ਦੇ ਕਾਰਨ 7.19 ਲੱਖ ਟੀ ਬੀ ਮਰੀਜ਼ਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਵਿਚੋਂ 2.85 ਲੱਖ ਕੇਸ ਬਿਨਾਂ ਲੱਛਣਾਂ ਵਾਲੇ ਸਨ ਅਤੇ ਇਸ ਇਨੋਵੇਟਿਵ ਪਹੁੰਚ ਤੋਂ ਬਿਨਾਂ ਇਹ ਮਾਮਲੇ ਰਹਿ ਜਾਂਦੇ ਹਨ, ਜਿਸ ਨਾਲ ਟੀ.ਬੀ. ਲਾਗ ਲੜੀ ਟੁੱਟ ਗਈ। ਇਹ ਸਿਰਫ਼ ਇਕ ਮੀਲ ਪੱਥਰ ਨਹੀਂ ਹੈ - ਇਹ ਇਕ ਮਹੱਤਵਪੂਰਨ ਮੋੜ ਹੈ।
ਟੀ.ਬੀ. ਮੁਕਤ ਭਾਰਤ ਮੁਹਿੰਮ : ਇਕ ਜਨ ਅੰਦੋਲਨ
ਪ੍ਰੰਤੂ ਅਸਲ ਗੇਮ-ਚੇਂਜਰ ਸਿਰਫ਼ ਟੈਕਨੋਲੋਜੀ ਨਹੀਂ ਸੀ - ਇਹ ਭਾਈਚਾਰਿਆਂ ਦੀ ਬੇਮਿਸਾਲ ਲਾਮਬੰਦੀ ਸੀ। ਟੀ.ਬੀ. ਦਾ ਖਾਤਮਾ ਹੁਣ ਜਨਤਕ ਭਾਗੀਦਾਰੀ ਦੁਆਰਾ ਸੰਚਾਲਿਤ ਇਕ ਜਨ-ਅੰਦੋਲਨ ਹੈ। ਪੂਰੇ ਭਾਰਤ ਵਿਚ 13.46 ਲੱਖ ਤੋਂ ਵੱਧ ਨਿਕਸ਼ੈ ਕੈਂਪ ਆਯੋਜਿਤ ਕੀਤੇ ਗਏ, ਜਿੱਥੇ ਮਾਣਯੋਗ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਸਮੇਤ 30,000 ਤੋਂ ਵੱਧ ਚੁਣੇ ਹੋਏ ਪ੍ਰਤੀਨਿਧੀਆਂ ਨੇ 100 ਦਿਨਾਂ ਦੀ ਟੀ ਬੀ ਮੁਕਤ ਭਾਰਤ ਮੁਹਿੰਮ ਦਾ ਸਮਰਥਨ ਕੀਤਾ। ਕਾਰਪੋਰੇਟ ਪਾਰਟਨਰ ਅਤੇ ਆਮ ਨਾਗਰਿਕ ਇਸ ਮੁਹਿੰਮ ਵਿਚ ਸ਼ਾਮਲ ਹੋਏ, ਜਿਸ ਨਾਲ ਇਹ ਵਿਚਾਰ ਮਜ਼ਬੂਤ ਹੋਇਆ ਕਿ ਟੀ.ਬੀ. ਦਾ ਖਾਤਮਾ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇਕ ਸਮੂਹਿਕ ਮਿਸ਼ਨ ਹੈ ਅਤੇ ਇਸ ਮਿਸ਼ਨ ਵਿਚ ਜਨਭਾਗੀਦਾਰੀ ਦੀਆਂ ਉਦਾਹਰਣਾਂ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੇਖੀਆਂ ਗਈਆਂ, ਜਿੱਥੇ 22 ਸਬੰਧਤ ਮੰਤਰਾਲਿਆਂ ਵਿਚ ਟੀ.ਬੀ. ਜਾਗਰੂਕਤਾ, ਪੋਸ਼ਣ ਕਿਟ ਵੰਡ, ਟੀ.ਬੀ. ਮੁਕਤ ਭਾਰਤ ਲਈ ਸਹੁੰ ਚੁੱਕਣ ਜਿਹੀਆਂ 35,000 ਤੋਂ ਵੱਧ ਗਤੀਵਿਧੀਆਂ ਕੀਤੀਆਂ ਗਈਆਂ। ਇਸੇ ਤਰ੍ਹਾਂ, ਜਨਤਕ ਖੇਤਰ ਦੇ ਅਦਾਰਿਆਂ, ਵਪਾਰਕ ਸੰਗਠਨਾਂ, ਪੇਸ਼ੇਵਰ ਸੰਗਠਨਾਂ, ਸਵੈ-ਇੱਛੁਕ ਸੰਗਠਨਾਂ ਦੇ ਨਾਲ 21,000 ਤੋਂ ਵੱਧ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ ਅਤੇ 78,000 ਵਿੱਦਿਅਕ ਸੰਸਥਾਵਾਂ ਵਿਚ 7.7 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਟੀ.ਬੀ. ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਸਬੰਧੀ ਗਤੀਵਿਧੀਆਂ ਵਿਚ ਹਿੱਸਾ ਲਿਆ। ਜੇਲਾਂ, ਖਾਨਾਂ (ਮਾਈਨਜ਼), ਚਾਹ ਦੇ ਬਾਗਾਂ, ਨਿਰਮਾਣ ਸਥਾਨਾਂ ਅਤੇ ਕੰਮ ਵਾਲੀਆਂ ਥਾਵਾਂ ਜਿਹੀਆਂ ਸਮੂਹਿਕ ਥਾਵਾਂ ’ਤੇ 4.17 ਲੱਖ ਤੋਂ ਵੱਧ ਸੰਵਦੇਨਸ਼ੀਲ ਆਬਾਦੀ ਦੀ ਸਕ੍ਰੀਨਿੰਗ ਅਤੇ ਟੈਸਟਿੰਗ ਕੀਤੀ ਗਈ।
ਮੁਹਿੰਮ ਦੀ ਮਿਆਦ ਦੌਰਾਨ ਤਿਉਹਾਰਾਂ ’ਤੇ 21,000 ਤੋਂ ਵੱਧ ਟੀ.ਬੀ. ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ, ਜਿਨ੍ਹਾਂ ਵਿਚ ਧਰਮ ਅਾਧਾਰਿਤ ਨੇਤਾਵਾਂ ਅਤੇ ਭਾਈਚਾਰਕ ਪ੍ਰਭਾਵਸ਼ਾਲੀ ਲੋਕਾਂ ਨੂੰ ਸ਼ਾਮਲ ਕੀਤਾ ਗਿਆ।
ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ, ਜਿਸ ਨੇ ਜਨਤਕ ਭਾਗੀਦਾਰੀ ਦੀ ਨੀਂਹ ਰੱਖੀ, ਨੇ ਨਾ ਸਿਰਫ਼ ਪੋਸ਼ਣ ਲਈ, ਸਗੋਂ ਮਨੋ-ਸਮਾਜਿਕ ਅਤੇ ਵਪਾਰਕ ਸਮਰਥਨ ਲਈ ਮਰੀਜ਼ਾਂ ਨੂੰ ਵੀ ਗੋਦ ਲੈਣ ਲਈ ਵਿਆਪਕ ਸਮਾਜਿਕ ਸਮਰਥਨ ਜੁਟਾਇਆ। ਟੀ.ਬੀ. ਦੇ ਮਰੀਜ਼ਾਂ ਲਈ ਸਹਾਇਤਾ ਹੁਣ ਹਸਪਤਾਲਾਂ ਤੱਕ ਸੀਮਤ ਨਹੀਂ ਹੈ - ਇਹ ਘਰਾਂ, ਪਿੰਡਾਂ ਅਤੇ ਕੰਮ ਵਾਲੀਆਂ ਥਾਵਾਂ ’ਤੇ ਵੀ ਹੋ ਰਹੀ ਹੈ। ਨਿਕਸ਼ੈ ਮਿਤ੍ਰ ਪਹਿਲਕਦਮੀ ਰਾਹੀਂ, ਵਿਅਕਤੀ ਅਤੇ ਸੰਗਠਨ ਟੀ.ਬੀ. ਤੋਂ ਪੀੜਤ ਪਰਿਵਾਰਾਂ ਨੂੰ ਪੋਸ਼ਣ ਸਬੰਧੀ ਸਹਾਇਤਾ ਪ੍ਰਦਾਨ ਕਰ ਰਹੇ ਹਨ, ਜਿਸ ਵਿਚ ਹਜ਼ਾਰਾਂ ਪੋਸ਼ਣ ਕਿੱਟਾਂ ਪਹਿਲਾਂ ਹੀ ਵੰਡੀਆਂ ਜਾ ਚੁੱਕੀਆਂ ਹਨ।
ਸਿਰਫ਼ 100 ਦਿਨਾਂ ਵਿਚ, 1,05,181 ਨਵੇਂ ਨਿਕਸ਼ੈ ਮਿਤ੍ਰਾਂ ਨੂੰ ਦਰਜ ਕੀਤਾ ਗਿਆ। ਪੋਸ਼ਣ ਅਤੇ ਟੀ ਬੀ ਤੋਂ ਉਭਰਨ ਦਰਮਿਆਨ ਮਹੱਤਵਪੂਰਨ ਸਬੰਧ ਨੂੰ ਪਛਾਣਦੇ ਹੋਏ ਸਰਕਾਰ ਨੇ ਨਿਕਸ਼ੈ ਪੋਸ਼ਣ ਯੋਜਨਾ ਤਹਿਤ ਵਿੱਤੀ ਸਹਾਇਤਾ 500 ਰੁਪਏ ਤੋਂ ਵਧਾ ਕੇ 1,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਟੀ.ਬੀ. ਮਰੀਜ਼ ਇਸ ਲੜਾਈ ਨੂੰ ਇਕੱਲਾ ਨਾ ਲੜੇ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵੀ ਟੀ.ਬੀ. ਦੇ ਮਰੀਜ਼ਾਂ ਲਈ ਵਿਭਿੰਨ ਟੀ.ਬੀ. ਕੇਅਰ ਪ੍ਰੋਗਰਾਮ ਦੇ ਤਹਿਤ ਅਨੁਕੂਲਿਤ ਅਤੇ ਨਿੱਜੀ ਇਲਾਜ ਵੀ ਪ੍ਰਦਾਨ ਕਰ ਰਿਹਾ ਹੈ।
ਇਸ ਮੁਹਿੰਮ ਦੀ ਗਤੀ ਨੇ ਇਹ ਵੀ ਦਰਸਾਇਆ ਹੈ ਕਿ ਕਿਵੇਂ ਸਮਾਜ ਅਤੇ ਸਰਕਾਰ ਦਾ ਸੰਪੂਰਨ ਦ੍ਰਿਸ਼ਟੀਕੋਣ ਪਰਿਵਰਤਨਸ਼ੀਲ ਬਦਲਾਅ ਲਿਆ ਸਕਦਾ ਹੈ। ਟੀ.ਬੀ. ਜਾਗਰੂਕਤਾ ਅਤੇ ਸੇਵਾਵਾਂ ਨੂੰ ਰੋਜ਼ਾਨਾ ਜੀਵਨ ਵਿੱਚ ਏਕੀਕ੍ਰਿਤ ਕਰਨ ਲਈ 22 ਮੰਤਰਾਲਿਆਂ ਨੇ ਮਿਲ ਕੇ ਕੰਮ ਕੀਤਾ।
100 ਦਿਨਾਂ ਦੀ ਮੁਹਿੰਮ ਦੀ ਹਾਲੇ ਸ਼ੁਰੂਆਤ ਹੈ। ਭਾਰਤ ਇਨ੍ਹਾਂ ਯਤਨਾਂ ਨੂੰ ਦੇਸ਼ ਭਰ ਵਿੱਚ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਨਾਗਰਿਕ - ਭਾਵੇਂ ਉਹ ਕਿਤੇ ਵੀ ਰਹਿੰਦਾ ਹੋਵੇ - ਨੂੰ ਆਧੁਨਿਕ ਡਾਇਗਨੌਸਟਿਕਸ, ਗੁਣਵੱਤਾਪੂਰਨ ਇਲਾਜ ਅਤੇ ਅਟੁੱਟ ਭਾਈਚਾਰਕ ਸਮਰਥਨ ਤੱਕ ਪਹੁੰਚ ਪ੍ਰਾਪਤ ਹੋਵੇ। ਜਿਸ ਤਰ੍ਹਾਂ ਭਾਰਤ ਨੇ ਕੋਵਿਡ-19 ਦੀ ਟੈਸਟਿੰਗ ਨੂੰ ਤੇਜ਼ੀ ਨਾਲ ਵਧਾਇਆ, ਉਸੇ ਤਰ੍ਹਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਗਲੀ ਪੀੜ੍ਹੀ ਦੇ ਟੀਬੀ ਡਾਇਗਨੌਸਟਿਕਸ ਵਿੱਚ ਨਿਵੇਸ਼ ਕਰ ਰਿਹਾ ਹੈ ਤਾਂ ਜੋ ਆਖਰੀ-ਮੀਲ ਤੱਕ ਤੇਜ਼ ਅਤੇ ਵਧੇਰੇ ਸਟੀਕ ਜਾਂਚ ਹੋ ਸਕੇ। ਭਾਰਤ ਸਿਰਫ ਟੀ.ਬੀ. ਨਾਲ ਨਹੀਂ ਲੜ ਰਿਹਾ ਹੈ, ਅਸੀਂ ਇਸ ਨੂੰ ਹਰਾ ਵੀ ਰਹੇ ਹਾਂ।
ਜਗਤ ਪ੍ਰਕਾਸ਼ ਨੱਡਾ (ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ)
ਮਸਕ ਦੀ ਕਠਪੁਤਲੀ ‘ਗ੍ਰੋਕ’ ’ਤੇ ਭਾਰਤ ’ਚ ਰੋਕ ਲਾਉਣੀ ਮੁਸ਼ਕਲ
NEXT STORY