Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 28, 2025

    7:09:12 PM

  • monsoon will wreak havoc in punjab big weather forecast

    ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ...

  • bulldozer action in manjit nagar jalandhar

    ਪੁਲਸ ਨੇ ਘੇਰ ਲਿਆ ਪੰਜਾਬ ਦਾ ਇਹ ਇਲਾਕਾ, ਮਿੰਟਾਂ...

  • aap leader sajjan singh cheema s nephew taranjit cheema dies in accident

    'ਆਪ' ਆਗੂ ਸੱਜਣ ਸਿੰਘ ਚੀਮਾ ਨੂੰ ਵੱਡਾ ਸਦਮਾ, ਕਾਰ...

  • good news for those with driving licenses

    Punjab: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚੰਗੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਨਿਆਂਪਾਲਿਕਾ ਆਪਣੀਆਂ ਅੰਦਰੂਨੀ ਕਮੀਆਂ ਨੂੰ ਦੂਰ ਕਰੇ

BLOG News Punjabi(ਬਲਾਗ)

ਨਿਆਂਪਾਲਿਕਾ ਆਪਣੀਆਂ ਅੰਦਰੂਨੀ ਕਮੀਆਂ ਨੂੰ ਦੂਰ ਕਰੇ

  • Edited By Rakesh,
  • Updated: 31 Mar, 2025 05:02 PM
Blog
judiciary must remove its internal deficiencies
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਸੁਪਰੀਮ ਕੋਰਟ ਦੇ ਇਕ ਜੱਜ ਜਸਟਿਸ ਰਾਮਸਵਾਮੀ ’ਤੇ ਅਨੈਤਿਕ ਆਚਰਣ ਕਾਰਨ 1993 ’ਚ ਮਹਾਦੋਸ਼ ਦਾ ਮਤਾ ਲਿਆਂਦਾ ਗਿਆ ਸੀ ਪਰ ਕਾਂਗਰਸ ਪਾਰਟੀ ਨੇ ਵੋਟਿੰਗ ਤੋਂ ਪਹਿਲਾਂ ਲੋਕ ਸਭਾ ’ਚੋਂ ਵਾਕਆਊਟ ਕਰ ਕੇ ਉਨ੍ਹਾਂ ਨੂੰ ਬਚਾ ਲਿਆ। 1997 ’ਚ ਮੈਂ ਭਾਰਤ ਦੇ ਉਸ ਵੇਲੇ ਦੇ ਚੀਫ ਜਸਟਿਸ ਜੇ. ਐੱਸ. ਵਰਮਾ ਦੇ ਅਨੈਤਿਕ ਆਚਰਣ ਨੂੰ ਉਜਾਗਰ ਕੀਤਾ ਤਾਂ ਸੁਪਰੀਮ ਕੋਰਟ, ਸੰਸਦ ਅਤੇ ਮੀਡੀਆ ’ਚ ਤੂਫਾਨ ਖੜ੍ਹਾ ਹੋ ਗਿਆ। ਆਖਰ ਉਨ੍ਹਾਂ ਨੂੰ ਵੀ ਸਜ਼ਾ ਦੇ ਬਦਲੇ ਉਸ ਵੇਲੇ ਦੀ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਹਾਂ ਤੋਂ ਹੀ ਸਰਪ੍ਰਸਤੀ ਮਿਲੀ।

2000 ’ਚ ਇਕ ਵਾਰ ਮੈਂ ਮੁੜ ਭਾਰਤ ਦੇ ਸਾਬਕਾ ਚੀਫ ਜਸਟਿਸ ਡਾ. ਏ. ਐੱਸ. ਆਨੰਦ ਦੇ 6 ਜ਼ਮੀਨੀ ਘਪਲੇ ਉਜਾਗਰ ਕੀਤੇ ਅਤੇ ਕੌਮਾਂਤਰੀ ਪੱਧਰ ’ਤੇ ਇਹ ਮਾਮਲਾ ਚਰਚਾ ’ਚ ਆਇਆ। ਉਦੋਂ ਕਾਨੂੰਨ ਮੰਤਰੀ ਰਾਮ ਜੇਠਮਲਾਨੀ ਦੀ ਕੁਰਸੀ ਚਲੀ ਗਈ ਪਰ ਉਸ ਵੇਲੇ ਦੀ ਭਾਜਪਾ ਸਰਕਾਰ ਨੇ ਵਿਰੋਧੀ ਧਿਰ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਏ ਭਾਰਤ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੁਖੀ ਬਣਾ ਦਿੱਤਾ। ਇਸ ਲਈ ਮੌਜੂਦਾ ਵਿਵਾਦ ਜਿਸ ’ਚ ਜਸਟਿਸ ਯਸ਼ਵੰਤ ਵਰਮਾ ਦੇ ਘਰੋਂ ਸੜੇ ਨੋਟਾਂ ਦੀਆਂ ਬੋਰੀਆਂ ਮਿਲੀਆਂ, ਕੋਈ ਹੈਰਾਨ ਕਰਨ ਵਾਲੀ ਘਟਨਾ ਨਹੀਂ ਹੈ।

ਨਿਆਂਪਾਲਿਕਾ ਨੂੰ ਦੇਸ਼ ਦੇ ਲੋਕਰਾਜੀ ਢਾਂਚੇ ਦਾ ਆਧਾਰ ਮੰਨਿਆ ਜਾਂਦਾ ਹੈ, ਜੋ ਸੰਵਿਧਾਨ ਦੀ ਰਾਖੀ ਕਰਨ ਅਤੇ ਕਾਨੂੰਨ ਦੇ ਰਾਜ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ। ਸੁਪਰੀਮ ਕੋਰਟ, ਹਾਈਕੋਰਟ ਅਤੇ ਹੇਠਲੀਆਂ ਅਦਾਲਤਾਂ ਦੀ ਏਕੀਕ੍ਰਿਤ ਪ੍ਰਣਾਲੀ ਨਾਲ ਇਹ ਸੰਸਥਾ ਆਜ਼ਾਦੀ ਅਤੇ ਨਿਰਪੱਖਤਾ ਦੇ ਸਿਧਾਂਤਾਂ ’ਤੇ ਖੜ੍ਹੀ ਹੈ।

ਮੰਦੇਭਾਗੀਂ ਪਿਛਲੇ ਕੁਝ ਦਹਾਕਿਆਂ ਦੌਰਾਨ ਭ੍ਰਿਸ਼ਟਾਚਾਰ ਦੇ ਵਧਦੇ ਦੋਸ਼ਾਂ ਲਈ ਉਨ੍ਹਾਂ ਦੀ ਸਾਖ ’ਤੇ ਸਵਾਲ ਉਠਾਏ ਹਨ। ਕਿਸੇ ਜੱਜ ਦੇ ਘਰੋਂ ਵੱਡੀ ਗਿਣਤੀ ’ਚ ਨਕਦੀ ਦਾ ਮਿਲਣਾ ਇਕ ਗੰਭੀਰ ਮੁੱਦਾ ਹੈ। ਅਜਿਹੀਆਂ ਘਟਨਾਵਾਂ ਕਾਰਨ ਨਾ ਸਿਰਫ ਨਿਆਂਪਾਲਿਕਾ ’ਤੇ ਸਵਾਲ ਉੱਠਦੇ ਹਨ ਸਗੋਂ ਨਿਆਂ ਦੀ ਉਮੀਦ ਰੱਖਣ ਵਾਲੇ ਆਮ ਲੋਕਾਂ ਦਾ ਨਿਆਂਪਾਲਿਕਾ ਤੋਂ ਭਰੋਸਾ ਵੀ ਉੱਠਣ ਲੱਗਦਾ ਹੈ।

ਭਾਰਤ ਦੀ ਨਿਆਂਪਾਲਿਕਾ ਦਾ ਆਧਾਰ ਸੰਵਿਧਾਨ ’ਚ ਦਰਜ ਹੈ। ਆਰਟੀਕਲ 124 ਤੋਂ 147 ’ਚ ਸੁਪਰੀਮ ਕੋਰਟ ਨੂੰ ਕਈ ਸ਼ਕਤੀਆਂ ਮਿਲੀਆਂ ਹੋਈਆਂ ਹਨ, ਆਰਟੀਕਲ 214 ਤੋਂ 231 ’ਚ ਸੁਪਰੀਮ ਕੋਰਟ ਨੂੰ ਮਿਲੀਆਂ ਸ਼ਕਤੀਆਂ ਨੂੰ ਪ੍ਰਭਾਸ਼ਿਤ ਕੀਤਾ ਗਿਆ ਹੈ। ਇਹ ਪ੍ਰਣਾਲੀ ਬਸਤੀਵਾਦ ਦੇ ਸਮੇਂ ਤੋਂ ਵਿਕਸਿਤ ਹੋਈ ਹੈ, ਜਦੋਂ ਬਰਤਾਨਵੀ ਰਾਜ ਨੇ ਆਮ ਕਾਨੂੰਨ ਪ੍ਰਣਾਲੀ ਦੀ ਨੀਂਹ ਰੱਖੀ ਸੀ।

ਆਜ਼ਾਦੀ ਤੋਂ ਬਾਅਦ, ਨਿਆਂਪਾਲਿਕਾ ਨੇ ਸੰਵਿਧਾਨਿਕ ਵਿਆਖਿਆ, ਮੂਲ ਅਧਿਕਾਰਾਂ ਦੀ ਰਾਖੀ ਅਤੇ ਜਨਹਿੱਤ ਪਟੀਸ਼ਨਾਂ ਰਾਹੀਂ ਆਪਣੀ ਪ੍ਰਗਤੀਸ਼ੀਲ ਭੂਮਿਕਾ ਨਿਭਾਈ ਹੈ। 1973 ਦੇ ਕੇਸ਼ਵਾਨੰਦ ਭਾਰਤੀ ਮਾਮਲੇ ’ਚ ਮੂਲ ਰਚਨਾ ਸਿਧਾਂਤ ਅਤੇ 2018 ਦੇ ਸਮਲਿੰਗਤਾ ਦੀ ਅਪਰਾਧ ਮੁਕਤੀ ਵਰਗੇ ਫੈਸਲੇ ਇਸ ਦੀਆਂ ਪ੍ਰਾਪਤੀਆਂ ਦੀਆਂ ਉਦਾਹਰਣਾ ਹਨ।

ਹਾਲਾਂਕਿ ਨਿਆਂਪਾਲਿਕਾ ਦਾ ਅਕਸ ਆਮ ਤੌਰ ’ਤੇ ਸਤਿਕਾਰ ਭਰਿਆ ਰਿਹਾ ਹੈ, ਪਰ ਭ੍ਰਿਸ਼ਟਾਚਾਰ ਦੇ ਦੋਸ਼ ਇਸ ਦੀ ਭਰੋਸੇਯੋਗਤਾ ਨੂੰ ਚੁਣੌਤੀ ਦੇ ਰਹੇ ਹਨ। 2010 ’ਚ ਕਲਕੱਤਾ ਹਾਈਕੋਰਟ ਦੇ ਜਸਟਿਸ ਸੌਮਿੱਤਰ ਸੇਨ ’ਤੇ ਵਿੱਤੀ ਬੇਨਿਯਮੀਆਂ ਦੇ ਦੋਸ਼ ਲੱਗੇ ਜਿਸ ਪਿੱਛੋਂ ਉਨ੍ਹਾਂ ’ਤੇ ਮਹਾਦੋਸ਼ ਦੀ ਪ੍ਰਕਿਰਿਆ ਸ਼ੁਰੂ ਹੋਈ। ਇਹ ਆਜ਼ਾਦ ਭਾਰਤ ’ਚ ਅਜਿਹਾ ਪਹਿਲਾ ਮਾਮਲਾ ਸੀ।

ਪਿਛਲੇ ਕੁਝ ਸਾਲਾਂ ਦੌਰਾਨ ਕੁਝ ਹੇਠਲੀਆਂ ਅਦਾਲਤਾਂ ਦੇ ਜੱਜਾਂ ਦੇ ਘਰਾਂ ’ਚੋਂ ਨਕਦੀ ਬਰਾਮਦ ਹੋਣ ਦੀਆਂ ਕਈ ਖਬਰਾਂ ਆਈਆਂ ਹਨ। 2022 ’ਚ ਇਕ ਜ਼ਿਲਾ ਜੱਜ ਦੇ ਟਿਕਾਣੇ ਤੋਂ ਛਾਪਿਆਂ ਦੌਰਾਨ ਲੱਖਾਂ ਰੁਪਏ ਮਿਲੇ, ਇਸ ਘਟਨਾ ਨੇ ਭ੍ਰਿਸ਼ਟਾਚਾਰ ਦੇ ਸ਼ੱਕ ਨੂੰ ਵਧਾਇਆ।

2017 ’ਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੱਕ ਨੂੰ ਇਕ ਪਟੀਸ਼ਨ ’ਚ ਸ਼ਾਮਲ ਕੀਤਾ ਗਿਆ ਜਿਸ ’ਚ ਮੈਡੀਕਲ ਕਾਲਜਾਂ ਨੂੰ ਆਗਿਆ ਦੇਣ ’ਚ ਕਥਿਤ ਰਿਸ਼ਵਤਖੋਰੀ ਦਾ ਦੋਸ਼ ਸੀ। ਹਾਲਾਂਕਿ ਇਹ ਦੋਸ਼ ਸਿੱਧ ਨਹੀਂ ਹੋਏ, ਪਰ ਇਸ ਨੇ ਅਦਾਰੇ ਦੇ ਅਕਸ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ।

ਕਈ ਮਾਮਲਿਆਂ ’ਚ ਵਕੀਲ ਅਤੇ ਅਦਾਲਤ ਦੇ ਸਟਾਫ ’ਤੇ ਵਿਤਕਰੇ ਭਰੇ ਫੈਸਲਿਆਂ ਲਈ ਪੈਸੇ ਲੈਣ ਦੇ ਦੋਸ਼ ਵੀ ਲੱਗੇ ਹਨ, ਜਿਸ ਤੋਂ ਇਹ ਸ਼ੱਕ ਪੈਦਾ ਹੁੰਦਾ ਹੈ ਕਿ ਕੀ ਜੱਜ ਵੀ ਇਸ ’ਚ ਸ਼ਾਮਲ ਹੋ ਸਕਦੇ ਹਨ? ਇਹ ਘਟਨਾਵਾਂ ਅਪਵਾਦ ਹੋ ਸਕਦੀਆਂ ਹਨ ਪਰ ਇਨ੍ਹਾਂ ਦਾ ਪ੍ਰਭਾਵ ਵਿਆਪਕ ਹੈ। ਭ੍ਰਿਸ਼ਟਾਚਾਰ ਦੇ ਇਹ ਦੋਸ਼ ਨਾ ਸਿਰਫ ਲੋਕਾਂ ਦੇ ਭਰੋਸੇ ਨੂੰ ਘੱਟ ਕਰਦੇ ਹਨ ਸਗੋਂ ਅਦਾਲਤੀ ਪ੍ਰਕਿਰਿਆ ਦੀ ਆਜ਼ਾਦੀ ’ਤੇ ਵੀ ਸਵਾਲ ਉਠਾਉਂਦੇ ਹਨ।

ਮਾਣਯੋਗ ਜੱਜਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਨਾਲ-ਨਾਲ ਕਈ ਹੋਰ ਚੁਣੌਤੀਆਂ ਵੀ ਹਨ ਜੋ ਭਾਰਤ ਦੀ ਨਿਆਂਪਾਲਿਕਾ ਦੀ ਮੌਜੂਦਾ ਸਥਿਤੀ ਨੂੰ ਪਰਿਭਾਸ਼ਿਤ ਕਰਦੀਆਂ ਹਨ। ਅੰਕੜਿਆਂ ਦੀ ਮੰਨੀਏ ਤਾਂ ਮਾਰਚ 2025 ਤੱਕ ਪੂਰੇ ਦੇਸ਼ ’ਚ 4.7 ਕਰੋੜ ਤੋਂ ਵੱਧ ਮਾਮਲੇ ਪੈਂਡਿੰਗ ਪਏ ਸਨ। ਸੁਪਰੀਮ ਕੋਰਟ ’ਚ 80,000 ਤੋਂ ਵੱਧ ਅਤੇ ਹਾਈਕੋਰਟਾਂ ’ਚ 60 ਲੱਖ ਤੋਂ ਵੱਧ ਮਾਮਲੇ ਵਿਚਾਰ ਅਧੀਨ ਹਨ।

ਇਹ ਦੇਰੀ ਭ੍ਰਿਸ਼ਟਾਚਾਰ ਲਈ ਮੌਕੇ ਪੈਦਾ ਕਰਦੀ ਹੈ ਕਿਉਂਕਿ ਲੋਕ ਤੁਰੰਤ ਇਨਸਾਫ ਲਈ ਬੇਲੋੜੇ ਤਰੀਕਿਆਂ ਦਾ ਸਹਾਰਾ ਲੈ ਸਕਦੇ ਹੈ। ਪੂਰੇ ਦੇਸ਼ ’ਚ ਮਾਣਯੋਗ ਜੱਜਾਂ ਦੇ ਪ੍ਰਵਾਨਿਤ 25,771 ਅਹੁਦਿਆਂ ’ਚੋਂ ਲਗਭਗ 20 ਫੀਸਦੀ ਖਾਲੀ ਹਨ। ਇਸ ਕਾਰਨ ਮੌਜੂਦਾ ਜੱਜਾਂ ’ਤੇ ਦਬਾਅ ਵਧਦਾ ਹੈ ਅਤੇ ਪਾਰਦਰਸ਼ਤਾ ਨੂੰ ਬਣਾਈ ਰੱਖਣਾ ਔਖਾ ਹੋ ਜਾਂਦਾ ਹੈ। ਮਾਣਯੋਗ ਜੱਜਾਂ ਦੀ ਨਿਯੁਕਤੀ ਦੀ ਪ੍ਰਕਿਰਿਆ ’ਤੇ ਵਿਵਾਦ ਹੋਏ ਹਨ।

ਕਾਲੇਜੀਅਮ ਪ੍ਰਣਾਲੀ ਜੋ ਜੱਜਾਂ ਦੀ ਨਿਯੁਕਤੀ ਲਈ ਜ਼ਿੰਮੇਵਾਰ ਹੈ, ’ਤੇ ਗੈਰ-ਪਾਰਦਰਸ਼ਤਾ ਅਤੇ ਭਾਈ-ਭਤੀਜਾਵਾਦ ਦੇ ਦੋਸ਼ ਲੱਗਦੇ ਰਹਿੰਦੇ ਹਨ। 2015 ’ਚ ਕੌਮੀ ਜੁਡੀਸ਼ੀਅਲ ਨਿਯੁਕਤੀ ਕਮਿਸ਼ਨ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤੇ ਜਾਣ ਤੋਂ ਬਾਅਦ ਵੀ ਇਸ ਮੁੱਦੇ ’ਤੇ ਬਹਿਸ ਜਾਰੀ ਹੈ।

ਇੰਨਾ ਹੀ ਨਹੀਂ, ਜੁਡੀਸ਼ੀਅਲ ਜਵਾਬਦੇਹੀ ਦੀ ਕਮੀ ਇਕ ਗੰਭੀਰ ਮੁੱਦਾ ਹੈ ਕਿਉਂਕਿ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਗੁੰਝਲਦਾਰ ਹੈ। ਮਹਾਦੋਸ਼ ਦੁਰਲੱਭ ਹੈ। ਇਸ ਤੋਂ ਇਲਾਵਾ ਅੰਦਰੂਨੀ ਅਨੁਸ਼ਾਸਨ ਪ੍ਰਣਾਲੀ ਕਮਜ਼ੋਰ ਹੈ। ਇਹੀ ਕਾਰਨ ਹੈ ਕਿ ਭ੍ਰਿਸ਼ਟਾਚਾਰ ’ਤੇ ਅਸਰਦਾਰ ਢੰਗ ਨਾਲ ਕੰਟਰੋਲ ਨਹੀਂ ਹੋ ਸਕਦਾ।

ਦੇਖਿਆ ਜਾਵੇ ਤਾਂ ਵੱਡੀ ਗਿਣਤੀ ’ਚ ਪੇਂਡੂ ਅਤੇ ਗਰੀਬ ਆਬਾਦੀ ਨੂੰ ਕਾਨੂੰਨੀ ਮਦਦ ਅਤੇ ਜਾਗਰੂਕਤਾ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਨਾਬਰਾਬਰੀ ਵੀ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦਿੰਦੀ ਹੈ।

ਭਾਰਤ ਦੀ ਨਿਆਂਪਾਲਿਕਾ ਇਕ ਸ਼ਕਤੀਸ਼ਾਲੀ ਸੰਸਥਾ ਹੈ ਜਿਸ ਨੇ ਦੇਸ਼ ਦੇ ਲੋਕਰਾਜ ਨੂੰ ਸੰਭਾਲਿਆ ਹੋਇਆ ਹੈ ਪਰ ਜੱਜਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਅਤੇ ਹੋਰ ਵੱਖ-ਵੱਖ ਕਮੀਆਂ ਇਸ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰ ਰਹੀਆਂ ਹਨ। ਸੁਧਾਰਾਂ ਦੀ ਦਿਸ਼ਾ ਉਸਾਰੂ ਜ਼ਰੂਰ ਹੈ ਪਰ ਇਨ੍ਹਾਂ ਦਾ ਅਸਰ ਉਦੋਂ ਹੀ ਨਜ਼ਰ ਆਵੇਗਾ ਜਦੋਂ ਇਨ੍ਹਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ।

ਸਮੇਂ ਦੀ ਮੰਗ ਹੈ ਕਿ ਨਿਆਂਪਾਲਿਕਾ ਆਪਣੀਆਂ ਅੰਦਰੂਨੀ ਕਮੀਆਂ ਨੂੰ ਦੂਰ ਕਰੇ ਅਤੇ ਲੋਕਾਂ ਦਾ ਭਰੋਸਾ ਮੁੜ ਤੋਂ ਹਾਸਲ ਕਰੇ, ਤਾਂ ਜੋ ਇਹ ਸੰਵਿਧਾਨ ਦੇ ‘ਨਿਆਂ, ਬਰਾਬਰੀ ਅਤੇ ਆਜ਼ਾਦੀ’ ਵਾਲੇ ਵਾਅਦੇ ਨੂੰ ਸਾਕਾਰ ਕਰ ਸਕੇ।

ਵਿਨੀਤ ਨਾਰਾਇਣ

  • Judiciary
  • Internal deficiencies
  • Justice Ramaswami
  • unethical conduct
  • impeachment motion
  • Justice JS Verma

ਹਰ ਸਿਆਸੀ ਪਾਰਟੀ ਆਲੋਚਕਾਂ ਨਾਲ ਨਜਿੱਠਣ ’ਚ ਸੱਤਾ ਦੀ ਦੁਰਵਰਤੋਂ ਦੀ ਦੋਸ਼ੀ ਹੈ

NEXT STORY

Stories You May Like

  • ludhiana by poll congress
    ਜ਼ਿਮਨੀ ਚੋਣ 'ਤੇ ਹਾਵੀ ਰਿਹਾ ਕਾਂਗਰਸ ਦਾ ਅੰਦਰੂਨੀ ਕਲੇਸ਼
  • canal breaks in punjab
    ਪੰਜਾਬ 'ਚ ਟੁੱਟੀ ਨਹਿਰ, ਦਰਜਨ ਦੇ ਕਰੀਬ ਝੋਨੇ ਖੇਤ ਹੋਏ ਤਬਾਹ, ਦੂਰ-ਦੂਰ ਤੱਕ ਫੈਲਿਆ ਪਾਣੀ
  • painful accident in punjab
    ਪੰਜਾਬ 'ਚ ਦਰਦਨਾਕ ਹਾਦਸਾ! ਬਾਈਕ ਨੂੰ ਦੂਰ ਤੱਕ ਘੜੀਸਦੀ ਲੈ ਗਈ ਗੱਡੀ, ਉੱਡੇ ਪਰਖੱਚੇ
  • stayed away from family for 45 days  heart trembled seeing dead bodies
    ਜਜ਼ਬੇ ਨੂੰ ਸਲਾਮ : 45 ਦਿਨ ਪਰਿਵਾਰ ਤੋਂ ਰਿਹਾ ਦੂਰ, ਲਾਸ਼ਾਂ ਦੇਖ ਕੰਬਿਆ ਦਿਲ ਪਰ ਫਿਰ ਵੀ...
  • cancer will remain far away
    ਕੈਂਸਰ ਰਹੇਗਾ ਕੋਹਾਂ ਦੂਰ, ਬਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • hospital did not provide ambulance  daughter  s body was kept in a bag
    ਹਸਪਤਾਲ ਨੇ ਨਹੀਂ ਦਿੱਤੀ ਐਂਬੂਲੈਂਸ, ਧੀ ਦੀ ਲਾਸ਼ ਨੂੰ ਥੈਲੇ 'ਚ ਰੱਖਿਆ; ਬੱਸ ਰਾਹੀਂ 90KM ਦੂਰ ਲੈ ਕੇ ਗਿਆ ਪਿਓ
  • supreme court marriage girl security
    ਵਿਆਹ ਰੱਦ ਕਰਨ ਦੀ ਮੰਗ ਕਰਨ ਵਾਲੀ ਕੁੜੀ ਦੀ ਸੁਰੱਖਿਆ ਯਕੀਨੀ ਕਰੇ ਬਿਹਾਰ ਤੇ ਦਿੱਲੀ ਪੁਲਸ : SC
  • war between iran and israel
    ਈਰਾਨ ਤੇ ਇਜ਼ਰਾਈਲ ’ਚ ਜੰਗ ਦੇ ਮੱਦੇਨਜ਼ਰ ਪਾਵਨ ਸਰੂਪ ਲਿਆਉਣ ਦਾ ਪ੍ਰਬੰਧ ਕਰੇ ਕੇਂਦਰ ਸਰਕਾਰ: ਐਡਵੋਕੇਟ ਧਾਮੀ
  • monsoon will wreak havoc in punjab big weather forecast
    ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ...
  • big news about the bhandare to be held in dera beas
    ਡੇਰਾ ਬਿਆਸ 'ਚ ਹੋਣ ਵਾਲੇ ਭੰਡਾਰੇ ਨੂੰ ਲੈ ਕੇ ਵੱਡੀ ਖ਼ਬਰ, ਸੰਗਤ ਲਈ ਅਹਿਮ...
  • major accident with devotees going to dera beas
    ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ
  • good news for those with driving licenses
    Punjab: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਵੇਗੀ ਇਹ...
  • punjabi son washed away in a canal in uttarakhand
    Punjab: ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਉਤਰਾਖੰਡ...
  • bulldozer action in manjit nagar jalandhar
    ਪੁਲਸ ਨੇ ਘੇਰ ਲਿਆ ਪੰਜਾਬ ਦਾ ਇਹ ਇਲਾਕਾ, ਮਿੰਟਾਂ 'ਚ ਪਾਈਆਂ ਭਾਜੜਾਂ ਤੇ ਕਰ 'ਤੀ...
  • manish sisodia reprimands jalandhar municipal corporation officers
    ਮਨੀਸ਼ ਸਿਸੋਦੀਆ ਨੇ ਲਗਾਇਆ ਜਲੰਧਰ ਸ਼ਹਿਰ ਦਾ ਰਾਊਂਡ, ਨਿਗਮ ਅਫ਼ਸਰਾਂ ਨੂੰ ਲਾਈ ਫਿਟਕਾਰ
  • punjab government takes major action against female sarpanch and her husband
    ਮਹਿਲਾ ਸਰਪੰਚ ਤੇ ਉਸ ਦੇ ਪਤੀ 'ਤੇ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਮਾਮਲਾ ਕਰੇਗਾ...
Trending
Ek Nazar
aap leader sajjan singh cheema s nephew taranjit cheema dies in accident

'ਆਪ' ਆਗੂ ਸੱਜਣ ਸਿੰਘ ਚੀਮਾ ਨੂੰ ਵੱਡਾ ਸਦਮਾ, ਕਾਰ ਹਾਦਸੇ 'ਚ ਭਤੀਜੇ ਦੀ ਮੌਤ

good news for those with driving licenses

Punjab: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਚੰਗੀ ਖ਼ਬਰ, ਹੁਣ ਨਹੀਂ ਹੋਵੇਗੀ ਇਹ...

major accident with devotees going to dera beas

ਡੇਰਾ ਬਿਆਸ ਜਾ ਰਹੀ ਸੰਗਤ ਨਾਲ ਵਾਪਰਿਆ ਵੱਡਾ ਹਾਦਸਾ, 3 ਲੋਕਾਂ ਦੀ ਦਰਦਨਾਕ ਮੌਤ

monsoon will wreak havoc in punjab big weather forecast

ਪੰਜਾਬ 'ਚ ਮਾਨਸੂਨ ਮਚਾਏਗਾ ਤਬਾਹੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ...

big encounter in punjab hoshiarpur

ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਨਾਲ ਮੁਠਭੇੜ ਦੌਰਾਨ ਚੱਲੀਆਂ ਤਾੜ-ਤਾੜ ਗੋਲ਼ੀਆਂ

no consensus reached on summer vacations

ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਨਹੀਂ ਬਣੀ ਸਹਿਮਤੀ

flights canceled due to bear

ਭਾਲੂ ਕਾਰਨ ਰੱਦ ਹੋਈਆਂ ਇਕ ਦਰਜਨ ਫਲਾਈਟਾਂ, ਵੀਡੀਓ ਵਾਇਰਲ

israeli attacks in gaza

ਗਾਜ਼ਾ 'ਚ ਇਜ਼ਰਾਈਲੀ ਹਮਲੇ, 34 ਲੋਕਾਂ ਦੀ ਮੌਤ

important step in treating childhood genetic heart disease

ਜੈਨੇਟਿਕ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਬੱਚਿਆਂ ਲਈ ਆਸ ਦੀ ਕਿਰਨ

punjabi son washed away in a canal in uttarakhand

Punjab: ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਮਾਪਿਆਂ ਦਾ ਇਕਲੌਤਾ ਪੁੱਤ ਉਤਰਾਖੰਡ...

mortar shell explosion

ਮੋਰਟਾਰ ਸ਼ੈੱਲ 'ਚ ਧਮਾਕਾ, 14 ਲੋਕ ਜ਼ਖਮੀ

flash floods after rain

ਮੀਂਹ ਮਗਰੋਂ ਆਇਆ ਹੜ੍ਹ, 11 ਲੋਕਾਂ ਦੀ ਮੌਤ

j k hydroelectric projects pakistan

ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਪਣ-ਬਿਜਲੀ ਪ੍ਰੋਜੈਕਟਾਂ 'ਤੇ ਕੋਰਟ ਦੇ ਫੈਸਲੇ ਦਾ...

study tour to india extraordinary

ਭਾਰਤ ਦਾ ਅਧਿਐਨ ਦੌਰਾ ਬੇਮਿਸਾਲ : ਅਮਰੀਕੀ ਸਮੂਹ

trump attack iran again

Trump ਈਰਾਨ 'ਤੇ ਕਰਨਗੇ ਦੁਬਾਰਾ ਹਮਲਾ! ਪ੍ਰਸਤਾਵ ਨੂੰ ਸਹਿਮਤੀ

mark carney reactions

ਅਮਰੀਕਾ ਨੇ ਵਪਾਰਕ ਗੱਲਬਾਤ ਕੀਤੀ ਖ਼ਤਮ, ਕੈਨੇਡੀਅਨ PM ਦੀ ਪਹਿਲੀ ਪ੍ਰਤੀਕਿਰਿਆ

turkish president comments on s 400 missile s

S-400 ਮਿਜ਼ਾਈਲ ਪ੍ਰਣਾਲੀਆਂ 'ਤੇ ਤੁਰਕੀ ਦੇ ਰਾਸ਼ਟਰਪਤੀ ਨੇ ਕੀਤੀ ਟਿੱਪਣੀ

airspace in iran

ਈਰਾਨ ਨੇ ਹਵਾਈ ਖੇਤਰ ਪੂਰੀ ਤਰ੍ਹਾਂ ਖੋਲ੍ਹਣਾ ਕੀਤਾ ਮੁਲਤਵੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get easily australia and uk work visa
      ਆਸਾਨੀ ਨਾਲ ਪਾਓ UK ਅਤੇ ਆਸਟ੍ਰੇਲੀਆ ਦਾ ਵਰਕ ਪਰਮਿਟ, ਅੱਜ ਹੀ ਕਰੋ ਅਪਲਾਈ
    • gangster jaggu bhagwanpuria  s mother shot
      ਵੱਡੀ ਖ਼ਬਰ: ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ ’ਤੇ ਚੱਲੀਆਂ ਗੋਲੀਆਂ
    • sri akal takht sahib committee
      ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਨਿਯਮਾਂ ਸਬੰਧੀ 34 ਮੈਂਬਰੀ ਕਮੇਟੀ ਦਾ...
    • gaushala incident haryana
      ਅੱਧੀ ਰਾਤ ਨੂੰ ਡਿੱਗੀ ਗਊਸ਼ਾਲਾ ਦੀ ਛੱਤ, 35 ਗਊਵੰਸ਼ਾਂ ਦੀ ਹੋਈ ਮੌਤ
    • rajnath singh in sco
      SCO 'ਚ ਪਾਕਿ ਰੱਖਿਆ ਮੰਤਰੀ ਨੂੰ ਨਹੀਂ ਮਿਲੇ ਰਾਜਨਾਥ
    • punjab congress resigns
      ਪੰਜਾਬ ਦੀ ਸਿਆਸਤ 'ਚ ਹਲਚਲ! ਤਿੰਨ ਵੱਡੇ ਆਗੂਆਂ ਦੇ ਅਸਤੀਫ਼ੇ ਮਨਜ਼ੂਰ
    • pakistan in trouble
      ਪਹਿਲਾਂ ਸੋਕਾ ਹੁਣ ਹੜ੍ਹ ! ਪਾਕਿਸਤਾਨ ਦੀਆਂ ਵਧੀਆਂ ਮੁਸ਼ਕਲਾਂ, ਭਾਰਤ ਨੇ ਖੋਲ'ਤੇ...
    • india pakistan tulbul project
      ਪਾਕਿ ਨੂੰ ਲੱਗੇਗਾ ਝਟਕਾ; ਤੁਲਬੁਲ ਪ੍ਰਾਜੈਕਟ ਮੁੜ ਸ਼ੁਰੂ ਕਰਨ ਦੀ ਤਿਆਰੀ ’ਚ ਭਾਰਤ
    • big statement of khawaja asif
      'ਸਾਨੂੰ ਭਾਰਤ ਦੀ ਖੁਫੀਆ ਜਾਣਕਾਰੀ ਦੇ ਰਿਹੈ ਚੀਨ', ਪਾਕਿ ਰੱਖਿਆ ਮੰਤਰੀ ਦਾ ਵੱਡਾ...
    • jaswant singh khalra school inaugurated in fresno
      ਜਸਵੰਤ ਸਿੰਘ ਖਾਲੜਾ ਸਕੂਲ ਦਾ ਫਰਿਜ਼ਨੋ 'ਚ ਉਦਘਾਟਨ
    • punjab school employees
      ਪੰਜਾਬ ਦੇ ਸਕੂਲ ਮੁਲਾਜ਼ਮਾਂ ਲਈ ਸਰਕਾਰ ਦਾ ਵੱਡਾ ਐਲਾਨ
    • ਬਲਾਗ ਦੀਆਂ ਖਬਰਾਂ
    • some teachers are playing with the lives of children
      ਕੁਝ ਅਧਿਆਪਕ-ਅਧਿਆਪਿਕਾਵਾਂ ਬੱਚਿਆਂ ਦੇ ਜੀਵਨ ਨਾਲ ਕਰ ਰਹੇ ਖਿਲਵਾੜ!
    • anti drug day court strict law
      ਨਸ਼ੇ ’ਤੇ ਹੀ ਨਹੀਂ, ਇਸ ਦੇ ਕਾਰਨਾਂ ’ਤੇ ਵੀ ਲਗਾਮ ਜ਼ਰੂਰੀ
    • khamenei india
      ਖਾਮੇਨੇਈ ਦਾ ਭਾਰਤ ਨਾਲ ਕੋਈ ਸਬੰਧ ਨਹੀਂ ਹੈ ਪਰ ਖੋਮੈਨੀ ਦਾ ਬਾਰਾਬੰਕੀ ਨਾਲ ਸਬੰਧ ਹੈ
    • israel iran war
      ਇਜ਼ਰਾਈਲ-ਈਰਾਨ ਜੰਗ ਦਾ ਪ੍ਰਭਾਵ ਕੀ ਹੈ?
    • democracy  emergency  amit shah
      ਲੋਕਤੰਤਰ ਨੂੰ ਬਚਾਈ ਰੱਖਣ ਲਈ ਚੌਕਸੀ ਜ਼ਰੂਰੀ
    • india  s historic leap into space again after 41 years
      ‘41 ਸਾਲ ਬਾਅਦ ਫਿਰ ਪੁਲਾੜ ਵਿਚ’ ਭਾਰਤ ਦੀ ਇਤਿਹਾਸਕ ਛਾਲ!
    • political family india political party
      ਪਿਤਾਪੁਰਖੀ ਸਿਆਸਤ : ਸਭ ਕੁਝ ਪਰਿਵਾਰ ਦੇ ਲਈ
    • donald trump  narendra modi
      ਟਰੰਪ ਬਨਾਮ ਮੋਦੀ: ਕਿਸ ਦਾ ਝੂਠ ਸਭ ਤੋਂ ਮਜ਼ਬੂਤ?
    • arvind kejriwal delhi politics
      ਬਦਲਵੀਂ ਸਿਆਸਤ ਦੀ ਆਸ ਕੇਜਰੀਵਾਲ
    • looting and hooliganism   continually increasing   in trains
      ‘ਰੇਲਗੱਡੀਆਂ ’ਚ ਲਗਾਤਾਰ ਵਧ ਰਹੀ’ ਲੁੱਟਮਾਰ ਅਤੇ ਗੁੰਡਾਗਰਦੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +