16 ਨਵੰਬਰ 2024 (ਪੰਜਾਬ ਕੇਸਰੀ, ਇੰਡੀਅਨ ਐਕਸਪ੍ਰੈੱਸ) ਨੂੰ ਪ੍ਰਕਾਸ਼ਿਤ ਮੇਰੇ ਕਾਲਮ ਦਾ ਸਿਰਲੇਖ ਸੀ ‘ਮਹਾਰਾਸ਼ਟਰ ਪੁਰਸਕਾਰ ਹੈ’। ਮੈਨੂੰ ਇਹ ਮੰਨਣ ਵਿਚ ਕੋਈ ਝਿਜਕ ਨਹੀਂ ਹੈ ਕਿ ਭਾਜਪਾ, ਸ਼ਿਵ ਸੈਨਾ ਅਤੇ ਐੱਨ. ਸੀ. ਪੀ. ਦੇ ਗੱਠਜੋੜ ਮਹਾਯੁਤੀ ਨੇ ਫੈਸਲਾਕੁੰਨ ਤੌਰ ’ਤੇ ਇਹ ਪੁਰਸਕਾਰ ਜਿੱਤਿਆ। ਮਹਾਯੁਤੀ ਨੇ 288 ਵਿਚੋਂ 230 ਸੀਟਾਂ ਜਿੱਤੀਆਂ ਹਨ।
ਚਲਾਕ ਸੁਨੇਹਾ: ਮਹਾਯੁਤੀ ਦੀ ਜਿੱਤ ਦਾ ਮੁੱਖ ਕਾਰਨ ਕੀ ਸੀ, ਇਸ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਜ਼ਿਆਦਾਤਰ ਲੋਕ ਇਸ ਗੱਲ ਨਾਲ ਸਹਿਮਤ ਹਨ ਕਿ ਇਸ ਦਾ ਕਾਰਨ ‘ਲਾਡਲੀ ਬਹਿਨ ਯੋਜਨਾ’ (ਐੱਲ. ਬੀ. ਵਾਈ.) ਸੀ। ਇਸ ਯੋਜਨਾ ਦੇ ਤਹਿਤ, ਸ਼ਿੰਦੇ ਸਰਕਾਰ ਨੇ ਵਾਅਦਾ ਕੀਤਾ ਸੀ ਅਤੇ 1 ਜੁਲਾਈ, 2024 ਤੋਂ ਹਰ ਉਸ ਔਰਤ ਨੂੰ 1500 ਰੁਪਏ ਪ੍ਰਤੀ ਮਹੀਨਾ ਵੰਡਿਆ ਗਿਆ, ਜਿਸ ਦੀ ਪਰਿਵਾਰਕ ਆਮਦਨ 2,50,000 ਰੁਪਏ ਪ੍ਰਤੀ ਸਾਲ ਤੋਂ ਘੱਟ ਸੀ ਅਤੇ ਲਾਭਪਾਤਰੀਆਂ ਦੀ ਗਿਣਤੀ 2.5 ਕਰੋੜ ਸੀ।
ਮਹਾਯੁਤੀ ਨੇ ਇਹ ਵੀ ਵਾਅਦਾ ਕੀਤਾ ਕਿ ਜੇਕਰ ਉਹ ਦੁਬਾਰਾ ਚੁਣੇ ਜਾਂਦੇ ਹਨ ਤਾਂ ਇਹ ਰਾਸ਼ੀ ਵਧਾ ਕੇ 2100 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਜਾਵੇਗੀ। ਖੇਤੀ ਸੰਕਟ, ਖਾਸ ਕਰਕੇ ਪੇਂਡੂ ਔਰਤਾਂ ਵਿਚ ਬੇਰੁਜ਼ਗਾਰੀ ਦੀ ਉੱਚ ਦਰ, ਪੇਂਡੂ ਮਜ਼ਦੂਰੀ ਵਿਚ ਖੜੋਤ ਅਤੇ ਮਹਿੰਗਾਈ ਦੇ ਮੱਦੇਨਜ਼ਰ ਇਹ ਯੋਜਨਾ ਸਫਲ ਰਹੀ ਪਰ ਇਹ ਕੋਈ ਨਵੀਂ ਯੋਜਨਾ ਨਹੀਂ ਸੀ। ਇਹ ਇਕ ਨਕਲ ਸੀ ਜੋ ਮੱਧ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ ਅਤੇ ਤੇਲੰਗਾਨਾ ਵਿਚ ਲਾਗੂ ਕੀਤੀ ਗਈ ਸੀ।
ਇਸ ਤੋਂ ਇਲਾਵਾ, ਮੁੱਖ ਵਿਰੋਧੀ ਐੱਮ. ਵੀ. ਏ. ਨੇ ਵੀ ਐੱਮ. ਵੀ. ਏ. ਦੇ ਸੱਤਾ ’ਚ ਆਉਣ ’ਤੇ ਹਰ ਗਰੀਬ ਔਰਤ ਨੂੰ 3000 ਰੁਪਏ ਦੇਣ ਦਾ ਵਾਅਦਾ ਕੀਤਾ ਸੀ। ਦਲੀਲਾਂ ਦੇ ਸੰਤੁਲਨ ’ਤੇ, ਮੈਨੂੰ ਨਹੀਂ ਲੱਗਦਾ ਕਿ ਐੱਲ. ਬੀ. ਵਾਈ. ਚੋਣਾਂ ਵਿਚ ਇਕ ਨਿਰਣਾਇਕ ਕਾਰਕ ਸੀ। ਮੇਰੇ ਖਿਆਲ ’ਚ, ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਨਵਾਂ ਕਾਰਕ ਪੀ. ਐੱਮ. ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਆਦਿੱਤਿਆਨਾਥ ਦੀ ਤਿੱਕੜੀ ਵਲੋਂ ਮਹਾਰਾਸ਼ਟਰ ਦੇ ਵੋਟਰਾਂ ਨੂੰ ਦਿੱਤਾ ਗਿਆ ਬੇਈਮਾਨੀ ਭਰਿਆ ਸੰਦੇਸ਼ ਸੀ, ਜਿਸ ਨੂੰ ਆਰ. ਐੱਸ. ਐੱਸ. ਸਵੈਮਸੇਵਕਾਂ ਦੀ ਸੈਨਾ ਨੇ ਵਧਾਇਆ।
ਉਨ੍ਹਾਂ ਨੇ ‘ਏਕ ਹੈਂ ਤੋ ਸੇਫ ਹੈਂ’ ਅਤੇ ‘ਬਟੇਂਗੇ ਤੋ ਕਟੇਂਗੇ’ ਵਰਗੇ ਨਾਅਰੇ ਲਾਏ ਜੋ ਕਿ ਭਰਮਾਊ ਤੌਰ ’ਤੇ ਨਿਰਪੱਖ ਸਨ, ਪਰ ਅਸਲ ਵਿਚ ਇਕ ਵਿਸ਼ੇਸ਼ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਿਤ ਸਨ। ਪ੍ਰਚਾਰ ਦੌਰਾਨ ‘ਲਵ ਜੇਹਾਦ’ ਅਤੇ ‘ਵੋਟ ਜੇਹਾਦ’ ਬਾਰੇ ਭੜਕਾਊ ਭਾਸ਼ਣ ਅਕਸਰ ਦਿੱਤੇ ਗਏ। ‘ਟੁਕੜੇ-ਟੁਕੜੇ ਗੈਂਗ’ ਅਤੇ ‘ਅਰਬਨ ਨਕਸਲ’ ਵਰਗੇ ਪੁਰਾਣੇ ਯੁੱਧ ਦੇ ਨਾਅਰੇ ਫਿਰ ਤੋਂ ਬੁਲੰਦ ਕੀਤੇ ਗਏ।
ਸੁਨੇਹੇ ਹੁਸ਼ਿਆਰੀ ਨਾਲ ਲਿਖੇ ਗਏ ਸਨ, ਚੰਗੀ ਤਰ੍ਹਾਂ ਨਿਰਦੇਸ਼ਿਤ ਸਨ ਅਤੇ ਉਨ੍ਹਾਂ ਦਾ ਮੰਤਵ ਵੀ ਸਹੀ ਸੀ। ਇਸ ਤੋਂ ਮੈਨੂੰ ਲੋਕ ਸਭਾ ਚੋਣਾਂ ਦੌਰਾਨ ਕੀਤੇ ਗਏ ਜ਼ਹਿਰੀਲੇ ਵਿਅੰਗ ਯਾਦ ਆ ਗਏ, ‘ਜੇ ਤੁਹਾਡੇ ਕੋਲ 2 ਮੱਝਾਂ ਹਨ, ਤਾਂ ਕਾਂਗਰਸ ਇਕ ਲੈ ਲਵੇਗੀ, ਤੁਹਾਡਾ ਮੰਗਲਸੂਤਰ ਖੋਹ ਲਿਆ ਜਾਵੇਗਾ ਅਤੇ ਇਹ ਸਭ ਉਨ੍ਹਾਂ ਲੋਕਾਂ ਨੂੰ ਦੇ ਦਿੱਤਾ ਜਾਵੇਗਾ ਜੋ ਜ਼ਿਆਦਾ ਬੱਚੇ ਪੈਦਾ ਕਰਨਗੇ।’
.... ਅਤੇ ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਨਿਸ਼ਾਨਾ ਬਣਾਏ ਗਏ ਭਾਈਚਾਰੇ ਲਈ ਕਿਹੜਾ ਭਾਈਚਾਰਾ ਅਖੌਤੀ ਖਤਰਾ ਸੀ। ਕਾਲਮਨਵੀਸ ਆਰ. ਜਗਨਨਾਥਨ, ਜੋ ਆਮ ਤੌਰ ’ਤੇ ਭਾਜਪਾ ਦੇ ਹਮਦਰਦ ਹਨ, ਨੇ ਟਾਈਮਜ਼ ਆਫ਼ ਇੰਡੀਆ ਵਿਚ ਲਿਖਦਿਆਂ ਮੰਨਿਆ ਕਿ ਇਹ ‘ਹਿੰਦੂ ਵੋਟਾਂ ਨੂੰ ਇਕਜੁੱਟ ਕਰਨ ਲਈ ਇਕ ਸ਼ਕਤੀਸ਼ਾਲੀ ਨਾਅਰਾ’ ਸੀ। ਨਵੇਂ ਨਾਅਰੇ ਇਸ ਸਾਲ ਵਿਜੇਦਸ਼ਮੀ ਦੇ ਦਿਨ ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਦੇ ਭਾਸ਼ਣ ਦੀ ਯਾਦ ਦਿਵਾਉਂਦੇ ਹਨ ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ‘ਦੁਨੀਆ ਭਰ ਦੇ ਹਿੰਦੂ ਭਾਈਚਾਰੇ ਨੂੰ ਇਹ ਸਬਕ ਸਿੱਖਣਾ ਚਾਹੀਦਾ ਹੈ ਕਿ ਗੈਰ-ਸੰਗਠਿਤ ਅਤੇ ਕਮਜ਼ੋਰ ਹੋਣਾ ਦੁਸ਼ਟਾਂ ਵਲੋਂ ਜ਼ੁਲਮ ਨੂੰ ਸੱਦਾ ਦੇਣ ਦੇ ਬਰਾਬਰ ਹੈ।’
ਨਾਅਰੇ ਅਤੇ ਭਾਸ਼ਣ ਨਫ਼ਰਤ ਫੈਲਾਉਣ ਦੀ ਮੁਹਿੰਮ ਅਤੇ ‘ਪਾੜੋ ਅਤੇ ਜਿੱਤੋ’ ਦੀ ਚੋਣ ਰਣਨੀਤੀ ਦਾ ਹਿੱਸਾ ਸਨ। ਉਹ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ ਸਨ। ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਸੰਵਿਧਾਨ ਦੀਆਂ ਧਾਰਾਵਾਂ 15, 16, 25, 26, 28 (2), 28 (3), 29 ਅਤੇ 30 ਨੂੰ ਲਤਾੜਿਆ। ਇਹ ਮੁਹਿੰਮ ਮਹਾਯੁਤੀ (ਮਹਾਗੱਠਜੋੜ) ਵਲੋਂ ਰਚੀ ਗਈ ਮਹਾਯੁਕਤੀ (ਵੱਡੀ ਰਣਨੀਤੀ, ਚਾਲ) ਸੀ।
ਹਰ ਦੇਸ਼ ਵਿਚ ਘੱਟਗਿਣਤੀਆਂ ਹੁੰਦੀਆਂ ਹਨ। ਘੱਟਗਿਣਤੀਆਂ ਧਾਰਮਿਕ, ਭਾਸ਼ਾਈ, ਜਾਤੀ ਜਾਂ ਨਸਲੀ ਹੋ ਸਕਦੀਆਂ ਹਨ। ਸੰਯੁਕਤ ਰਾਜ ਅਮਰੀਕਾ ਵਿਚ ਕਾਲੇ ਅਤੇ ਲਾਤੀਨੀ ਲੋਕ ਹਨ। ਚੀਨ ਵਿਚ ਉਈਗਰ ਹਨ। ਪਾਕਿਸਤਾਨ ਵਿਚ ਸ਼ੀਆ ਹਨ। ਪਾਕਿਸਤਾਨ ਅਤੇ ਬੰਗਲਾਦੇਸ਼ ਵਿਚ ਹਿੰਦੂ ਹਨ। ਸ਼੍ਰੀਲੰਕਾ ਵਿਚ ਤਾਮਿਲ ਅਤੇ ਮੁਸਲਮਾਨ ਹਨ। ਆਸਟ੍ਰੇਲੀਆ ਵਿਚ ਆਦਿਵਾਸੀ ਹਨ। ਇਜ਼ਰਾਈਲ ਵਿਚ ਅਰਬ ਹਨ।
ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿਚ ਯਹੂਦੀ ਅਤੇ ਰੋਮਾ ਹਨ। ਯੂਰਪੀ ਕੌਂਸਲ ਨੇ ਰਾਸ਼ਟਰੀ ਘੱਟਗਿਣਤੀਆਂ ਦੀ ਸੁਰੱਖਿਆ ਲਈ ਫਰੇਮਵਰਕ ਕਨਵੈਨਸ਼ਨ (1998) ਨੂੰ ਅਪਣਾਇਆ ਹੈ ਤਾਂ ਜੋ ਸਮਾਨਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਰਾਸ਼ਟਰੀ ਘੱਟਗਿਣਤੀਆਂ ਦੇ ਸੱਭਿਆਚਾਰ ਅਤੇ ਪਛਾਣ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਬੁਨਿਆਦੀ ਕਾਨੂੰਨਾਂ ਵਿਚ ਅਮਰੀਕਾ ਵਿਚ ਸਿਵਲ ਰਾਈਟਸ ਐਕਟ, 1964 ਅਤੇ ਆਸਟ੍ਰੇਲੀਆ ਵਿਚ ਆਦਿਵਾਸੀ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕਈ ਕਾਨੂੰਨ ਸ਼ਾਮਲ ਹਨ। ਦੂਰਅੰਦੇਸ਼ੀ ਡਾ. ਅੰਬੇਡਕਰ ਨੇ ਭਾਰਤ ਵਿਚ ਘੱਟਗਿਣਤੀਆਂ ਦੇ ਅਧਿਕਾਰਾਂ ਨੂੰ ਭਾਰਤ ਦੇ ਸੰਵਿਧਾਨ ਵਿਚ ਦਰਜ ਮੌਲਿਕ ਅਧਿਕਾਰਾਂ ਤੱਕ ਵਧਾ ਦਿੱਤਾ।
ਪਖੰਡ: ਭਾਰਤੀ ਅਤੇ ਭਾਰਤ ਸਰਕਾਰ ਬੰਗਲਾਦੇਸ਼ ਅਤੇ ਪਾਕਿਸਤਾਨ ਵਿਚ ਹਿੰਦੂਆਂ ਦੇ ਹੱਕਾਂ ਲਈ ਭਾਵੁਕ ਅਤੇ ਆਵਾਜ਼ ਉਠਾਉਣ ਵਾਲੇ ਹਨ। ਜਦੋਂ ਵਿਦੇਸ਼ੀ ਯੂਨੀਵਰਸਿਟੀਆਂ ਵਿਚ ਭਾਰਤੀ ਮੂਲ ਦੇ ਵਿਦਿਆਰਥੀਆਂ ਨੂੰ ਤੰਗ ਕੀਤਾ ਜਾਂਦਾ ਹੈ ਜਾਂ ਮਾਰਿਆ ਜਾਂਦਾ ਹੈ ਤਾਂ ਸਾਨੂੰ ਚਿੰਤਾ ਹੁੰਦੀ ਹੈ। ਜਦੋਂ ਵਿਦੇਸ਼ਾਂ ਵਿਚ ਹਿੰਦੂ ਮੰਦਰਾਂ ਜਾਂ ਸਿੱਖ ਗੁਰਦੁਆਰਿਆਂ ਦੀ ਭੰਨ-ਤੋੜ ਹੁੰਦੀ ਹੈ ਤਾਂ ਸਾਨੂੰ ਗੁੱਸਾ ਆਉਂਦਾ ਹੈ ਪਰ ਜਦੋਂ ਹੋਰ ਦੇਸ਼ ਜਾਂ ਮਨੁੱਖੀ ਅਧਿਕਾਰ ਸੰਗਠਨ ਘੱਟਗਿਣਤੀਆਂ ਨਾਲ ਕੀਤੇ ਗਏ ਸਲੂਕ ਨੂੰ ਲੈ ਕੇ ਭਾਰਤ ’ਤੇ ਸਵਾਲ ਉਠਾਉਂਦੇ ਹਨ ਤਾਂ ਵਿਦੇਸ਼ ਮੰਤਰਾਲਾ ਉਨ੍ਹਾਂ ਨੂੰ ‘ਸਾਡੇ ਅੰਦਰੂਨੀ ਮਾਮਲਿਆਂ ’ਚ ਦਖਲ ਨਾ ਦੇਣ’ ਦੀ ਚਿਤਾਵਨੀ ਦਿੰਦੇ ਹੋਏ ਹਰਕਤ ਵਿਚ ਆ ਜਾਂਦਾ ਹੈ। ਪਖੰਡ ਸਪੱਸ਼ਟ ਹੈ।
ਨਫ਼ਰਤ ਭਰੇ ਭਾਸ਼ਣ ਅਤੇ ਕਾਰਵਾਈਆਂ ਦੁਨੀਆ ਭਰ ਵਿਚ ਫੈਲ ਰਹੀਆਂ ਹਨ। ਬੰਗਲਾਦੇਸ਼ ਨੇ ਇਕ ਹਿੰਦੂ ਸਾਧੂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸਕਾਨ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਕ ਭਾਰਤੀ ਮੱਠ ਦੇ ਮੁਖੀ ਨੇ ਕਥਿਤ ਤੌਰ ’ਤੇ ਕਿਹਾ ਕਿ ‘ਮੁਸਲਮਾਨਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝੇ ਕਰੋ।’
-ਪੀ. ਚਿਦਾਂਬਰਮ
ਤ੍ਰਿਣਮੂਲ ਕਾਂਗਰਸ ਅਤੇ ਖੱਬੇ ਮੋਰਚੇ ਵਲੋਂ ਕਾਂਗਰਸ ਨੂੰ ਸੰਸਦ ਦਾ ਸੈਸ਼ਨ ਚੱਲਣ ਦੇਣ ਦੀ ਸਲਾਹ
NEXT STORY