Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 03, 2026

    3:03:56 AM

  • petrol prices hiked by 43

    43% ਵੱਧ ਗਏ ਪੈਟਰੋਲ ਦੇ ਰੇਟ, ਮਿਡਲ ਈਸਟ ਜੰਗ...

  • two youths arrested in chandigarh bjp office grenade attack case

    ਚੰਡੀਗੜ੍ਹ 'ਚ ਭਾਜਪਾ ਦਫਤਰ ਅੱਗੇ ਧਮਾਕਾ ਮਾਮਲੇ 'ਚ...

  • roshan healthcare ayurvedic treatment

    ਸਾਹ ਦੀਆਂ ਬਿਮਾਰੀਆਂ ਅਤੇ ਦਮਾ-ਅਸਥਮਾ ਦੇ ਮਰੀਜ਼ਾਂ...

  • work from home implemented

    'Work From Home' ਦਾ ਹੋ ਗਿਆ ਲਾਗੂ! ਤੇਲ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਰਤ ਦੇ ਮੁਸਲਮਾਨ ਭਰਾਵੋ, ਮੇਰੀ ਆਵਾਜ਼ ਸੁਣੋ

BLOG News Punjabi(ਬਲਾਗ)

ਭਾਰਤ ਦੇ ਮੁਸਲਮਾਨ ਭਰਾਵੋ, ਮੇਰੀ ਆਵਾਜ਼ ਸੁਣੋ

  • Updated: 08 Jan, 2020 02:00 AM
Blog
muslim brothers of india  listen to my voice
  • Share
    • Facebook
    • Tumblr
    • Linkedin
    • Twitter
  • Comment

ਮਾਸਟਰ ਮੋਹਨ ਲਾਲ, ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ

ਭਰਮ ਨਾ ਪਾਲ਼ੋ, ਐਵੇਂ ਹੀ ਗੁੱਸਾ ਨਾ ਕਰੋ। ਹਿੰਦੋਸਤਾਨ ਨੂੰ ਤਾਂ ਤੁਹਾਡੇ ’ਤੇ ਮਾਣ ਹੀ ਬਹੁਤ ਹੈ। ਭਾਰਤ ’ਚ ਰਹਿਣ ਵਾਲਾ ਹਿੰਦੂ ਮੁਸਲਮਾਨਾਂ ਦਾ ਦੁਸ਼ਮਣ ਨਹੀਂ। ਉਨ੍ਹਾਂ ਦਾ ਗੁੱਸਾ ਮੁਸਲਿਮ ਕੱਟੜਪੰਥੀਆਂ ਨਾਲ ਹੈ। ਭਾਰਤ ਦੇ ਹਿੰਦੂਆਂ, ਸਿੱਖਾਂ, ਈਸਾਈਆਂ, ਬੋਧੀਆਂ, ਜੈਨੀਆਂ ਅਤੇ ਪਾਰਸੀਆਂ ਦੀ ਲੜਾਈ ਅੱਤਵਾਦੀਆਂ ਨਾਲ ਹੈ। ਆਈ. ਐੱਸ. ਆਈ. ਦੇ ਏਜੰਟਾਂ ਨਾਲ ਹੈ। ਸਾਧਾਰਨ ਮੁਸਲਿਮ ਭਰਾ ਭਰਮ ਕਿਉਂ ਪਾਲਣ। 1947 ਵਿਚ ਭਾਰਤ ਦੀ ਵੰਡ ਦਾ ਗੁੱਸਾ ਜ਼ਰੂਰ ਸੀ। 70 ਸਾਲਾਂ ਵਿਚ ਉਹ ਗੁੱਸਾ ਵੀ ਨਿਕਲ ਗਿਆ। ਹੁਣ ਤੁਸੀਂ ਅਤੇ ਅਸੀਂ ਇਕ ਹਾਂ। ਇਸੇ ਏਕਤਾ ਵਿਚ ਭਾਰਤ ਦੀ ਜਿੱਤ ਹੈ। ਭਰਮ ਤਾਂ ਮੁਸਲਮਾਨਾਂ ਵਿਚ ਮੁੱਲਾ-ਮੌਲਵੀ ਫੈਲਾ ਰਹੇ ਹਨ ਜਾਂ ਉਹ ਨੇਤਾ ਫੈਲਾ ਰਹੇ ਹਨ, ਜਿਨ੍ਹਾਂ ਦੀਆਂ ਦੁਕਾਨਾਂ ਇਸ ਭਰਮ ਤੋਂ ਬਿਨਾਂ ਨਹੀਂ ਚੱਲਦੀਆਂ। ਹਿੰਦੋਸਤਾਨ ਤਾਂ ਅੱਜ ਤਕ ਮਾਲੇਰਕੋਟਲਾ ਦੇ ਨਵਾਬ ਦਾ ਕਰਜ਼ਦਾਰ ਹੈ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਬਚਾਉਣ ਲਈ ਆਵਾਜ਼ ਉਠਾਈ। ਅਸੀਂ ਤਾਂ ਉਨ੍ਹਾਂ ਮੁਸਲਮਾਨਾਂ ਦੇ ਅੱਗੇ ਸਿਰ ਝੁਕਾਉਂਦੇ ਹਾਂ, ਜਿਹੜੇ ਮੁਸਲਮਾਨਾਂ ਨੇ ‘ਨਬੀ ਕੇ ਪੀਰ’ ਬਣ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਾਨ ਬਚਾਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜ਼ਿੰਦਗੀ ਭਰ ਸਾਥੀ ਰਹੇ ਮੁਸਲਮਾਨ ਭਾਈ ਮਰਦਾਨਾ ਦੀ ਅੱਜ ਵੀ ਅਸੀਂ ਪੂਜਾ ਕਰਦੇ ਹਾਂ। ਭਾਰਤ ਦਾ ਮੁਸਲਮਾਨ ਨਿੱਜ ਨੂੰ ਪਛਾਣੇ। ਆਜ਼ਾਦੀ ਤੋਂ ਬਾਅਦ ਜਿਹੜੇ ਮੁਸਲਮਾਨਾਂ ਨੇ ਭਾਰਤ ਦੇ ਸਿਆਸੀ, ਸਮਾਜਿਕ, ਸਾਹਿਤਕ, ਕਾਵਿ, ਸੰਗੀਤ, ਸਿਨੇ ਉਦਯੋਗ, ਸ਼ਾਇਰੀ, ਖੇਡ ਉਦਯੋਗ ਜਾਂ ਫੌਜੀ ਖੇਤਰ ਵਿਚ ਭਾਰਤ ਦਾ ਮਾਣ ਵਧਾਇਆ, ਉਨ੍ਹਾਂ ਨੂੰ ਕੌਣ ਭੁਲਾ ਸਕੇਗਾ? ਥੋੜ੍ਹਾ ਸੋਚਣ ਦੀ ਲੋੜ ਹੈ। ਭਰਮ ਤੋਂ ਉੱਭਰਨ ਦੀ ਲੋੜ ਹੈ। ਆਓ, ਮੇਰੇ ਨਾਲ ਇਨ੍ਹਾਂ ਮੁਸਲਮਾਨ ਭਰਾਵਾਂ ਨੂੰ ਯਾਦ ਕਰੀਏ।

ਰਾਜਨੀਤੀ ਦੀ ਸ਼ੋਭਾ ਬਣੇ ਇਹ ਮੁਸਲਮਾਨ ਭਰਾ

ਦੇਸ਼ ਦੇ ਸਰਵਉੱਚ ਅਹੁਦੇ, ਭਾਵ ਰਾਸ਼ਟਰਪਤੀ ਦੇ ਅਹੁਦੇ ਨੂੰ ਜਿਨ੍ਹਾਂ ਨੇ ਸੁਸ਼ੋਭਿਤ ਕੀਤਾ, ਸਰਵਸ਼੍ਰੀ ਜ਼ਾਕਿਰ ਹੁਸੈਨ, ਫਖਰੂਦੀਨ ਅਲੀ ਅਹਿਮਦ, ਵਿਗਿਆਨਿਕ ਅਬਦੁਲ ਕਲਾਮ ਆਜ਼ਾਦ ਉੱਤੇ ਮੁਸਲਮਾਨ ਮਾਣ ਕਰਨ। ਉਪ-ਰਾਸ਼ਟਰਪਤੀ ਸ਼੍ਰੀ ਅਹਿਮਦ ਅੰਸਾਰੀ ’ਤੇ ਮਾਣ ਕਰਨ। ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ, ਦੇਸ਼ ਦੇ ਸਰਵਉੱਚ ਸਨਮਾਨ ‘ਭਾਰਤ ਰਤਨ’ ਹਾਸਿਲ ਕਰਨ ਵਾਲੇ ਮੌਲਾਨਾ ਅਬੁਲ ਕਲਾਮ ਆਜ਼ਾਦ ਉੱਤੇ ਭਾਰਤ ਦੇ ਮੁਸਲਮਾਨ ਆਪਣਾ ਮਾਣ ਕਰਨ। ਚਲੋ, ਕੋਈ ਗੱਲ ਨਹੀਂ, ਭਾਰਤ ਦੇ ਮੁਸਲਮਾਨ ਸਰ ਸਈਅਦ ਅਹਿਮਦ ਖਾਂ, ਜਿਨ੍ਹਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਬਣਾਈ, ਉਸੇ ਉੱਤੇ ਈਮਾਨ ਲੈ ਕੇ ਆਧੁਨਿਕ ਸਿੱਖਿਆ ਦੇ ਧਾਰਨੀ ਬਣ ਜਾਣ। ਮੁਸਲਿਮ ਭਰਾ ਕਿਉਂ ਭੁੱਲ ਜਾਂਦੇ ਹਨ ਕਿ ਇਸੇ ਭਾਰਤ ਦੇ ਲੋਕਾਂ ਨੇ 1980 ਵਿਚ ਏ. ਆਰ. ਅੰਤੁਲੇ ਨੂੰ ਮਹਾਰਾਸ਼ਟਰ ਵਰਗੇ ਸੂਬੇ ਦਾ ਮੁੱਖ ਮੰਤਰੀ ਬਣਾਇਆ। 1980 ਵਿਚ ਹੀ ਪਹਿਲੀ ਮੁਸਲਿਮ ਮਹਿਲਾ ਸਾਇਦਾ ਅਨਵਰਾ ਤੈਮੂਰ ਨੂੰ ਆਸਾਮ ਦਾ ਮੁੱਖ ਮੰਤਰੀ ਅਹੁਦਾ ਸੌਂਪਿਆ। 1952 ਵਿਚ ਮੁਹੰਮਦ ਯੂਨੁਸ ਬਿਹਾਰ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਦੀ ਮੌਤ ’ਤੇ ਭਾਰਤ ਸਰਕਾਰ ਨੇ ਸਰਕਾਰੀ ਸੋਗ ਮਨਾਇਆ। 1967 ਤੋਂ 68 ਤਕ, 1969 ਤੋਂ 1974 ਤਕ, 1985 ਤੋਂ 1990 ਤਕ ਐੱਮ. ਓ. ਐੱਚ. ਪਾਂਡੀਚਰੀ ਦੇ ਮੁੱਖ ਮੰਤਰੀ ਰਹੇ, 1973 ਤੋਂ 1975 ਤਕ ਅਬਦੁਲ ਗੱਫੂਰ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਸੁਸ਼ੋਭਿਤ ਰਹੇ। ਕੇਰਲਾ ਸੂਬੇ ਵਿਚ ਬਤੌਰ ਮੁੱਖ ਮੰਤਰੀ ਮੁਹੰਮਦ ਕੋਯਾ ਰਹੇ। ਮਣੀਪੁਰ ਵਿਚ ਮੁਹੰਮਦ ਅਲੀਮੂਦੀਨ ਨੇ ਰਾਜ ਕੀਤਾ। ਜੰਮੂ-ਕਸ਼ਮੀਰ ਤਾਂ ਰਿਹਾ ਹੀ ਮੁਸਲਮਾਨ ਮੁੱਖ ਮੰਤਰੀਆਂ ਜਾਂ ਪ੍ਰਧਾਨ ਮੰਤਰੀਆਂ ਦੀ ਛਤਰ-ਛਾਇਆ ਵਿਚ। ਗਿਣੋਗੇ ਤਾਂ ਖੁਸ਼ੀ ਨਾਲ ਉੱਛਲ ਪਓਗੇ। ਸ਼ੇਖ ਅਬਦੁੱਲਾ, ਬਖਸ਼ੀ ਗੁਲਾਮ ਮੁਹੰਮਦ, ਮੁਹੰਮਦ ਸਾਦਿਕ, ਸਈਦ ਮੀਰ ਕਾਸਿਮ, ਖਵਾਜਾ ਸ਼ਮਸੂਦੀਨ, ਗੁਲਾਮ ਨਬੀ ਆਜ਼ਾਦ, ਮੁਫਤੀ ਮਹਿਬੂਬਾ, ਉਨ੍ਹਾਂ ਦੇ ਪਿਤਾ ਮੁਫਤੀ ਮੁਹੰਮਦ ਸਈਦ, ਫਾਰੂਖ ਅਬਦੁੱਲਾ, ਉਮਰ ਅਬਦੁੱਲਾ ਸਾਰੇ ਮੁਸਲਮਾਨ ਮੁੱਖ ਮੰਤਰੀ ਹਿੰਦੋਸਤਾਨ ਦੀ ਮਾਲਾ ਦੇ ਮਣਕੇ ਹਨ। ਉਹ, ਮੈਂ ਤਾਂ ਭੁੱਲ ਹੀ ਗਿਆ, ਰਾਜਸਥਾਨ ਵਿਚ 1971 ਤੋਂ 1973 ਤਕ ਸਰਵਸ਼੍ਰੀ ਬਰਕਤਉੱਲਾ ਖਾਨ ਮੁੱਖ ਮੰਤਰੀ ਅਹੁਦੇ ’ਤੇ ਬਿਰਾਜਮਾਨ ਰਹੇ।

ਮੁਸਲਿਮ ਭਰਾਵਾਂ ਨੂੰ ਹੁਣ ਮੈਂ ਖੇਡ ਜਗਤ ਵੱਲ ਲੈ ਕੇ ਆਉਂਦਾ ਹਾਂ : ਕ੍ਰਿਕਟ ਵਿਚ ਪਹਿਲਾਂ ਪਟੌਦੀ ਦੇ ਨਵਾਬ ਇਫਤਾਰ ਅਲੀ ਖਾਨ, ਫਿਰ ਉਨ੍ਹਾਂ ਦੇ ਸਪੁੱਤਰ ਮਨਸੂਰ ਅਲੀ ਖਾਂ ਪਟੌਦੀ ਕਪਤਾਨ ਰਹੇ। ਮੁਹੰਮਦ ਅਜ਼ਹਰੂਦੀਨ ਕਾਂਗਰਸ ਦਾ ਜਨਰਲ ਸਕੱਤਰ ਤਾਂ ਸੀ ਹੀ, ਸਾਲਾਂ ਤਕ ਹਿੰਦੋਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਰਹੇ। ਇਸ ਤੋਂ ਇਲਾਵਾ ਮੁਹੰਮਦ ਨਿਸਾਰ, ਜਹਾਂਗੀਰ ਖਾਂ, ਸਈਅਦ ਆਬਿਦ ਅਲੀ, ਸਲੀਮ ਦੁੱਰਾਨੀ, ਫਾਰੂਕ ਇੰਜੀਨੀਅਰ, ਸ਼ਾਹਿਦ ਗੁਲਾਮ, ਮੁਹੰਮਦ ਪਟੇਲ, ਬੈਸਟ ਵਿਕਟਕੀਪਰ ਕਿਰਮਾਨੀ, ਅਸ਼ਰਤ ਆਯੂਬ, ਅੱਬਾਸ ਅਲੀ ਬੇਗ, ਗੁਲਾਮ ਅਹਿਮਦ, ਸਬਾ ਕਰੀਮ, ਜ਼ਹੀਰ ਖਾਨ, ਇਰਫਾਨ ਪਠਾਨ ਅਤੇ ਉਨ੍ਹਾਂ ਦਾ ਭਰਾ, ਮੁਹੰਮਦ ਸ਼ੰਮੀ ਕ੍ਰਿਕਟ ਜਗਤ ਦੇ ਮੰਨੇ-ਪ੍ਰਮੰਨੇ ਖਿਡਾਰੀ ਰਹੇ। ਹਾਕੀ ਵਿਚ ਜ਼ਫਰ ਇਕਬਾਲ, ਮੁਹੰਮਦ ਸ਼ਾਹਿਦ (ਅਰਜੁਨ ਐਵਾਰਡੀ), ਸਈਅਦ ਅਲੀ ਨੇ ਖੂਬ ਨਾਂ ਕਮਾਇਆ। ਟੈਨਿਸ ਵਿਚ ਸਾਨੀਆ ਮਿਰਜ਼ਾ ਨੂੰ ਕਿਹੜਾ ਹਿੰਦੋਸਤਾਨੀ ਭੁੱਲ ਸਕੇਗਾ?

ਸੰਗੀਤ ਦੀ ਦੁਨੀਆ ਨੂੰ ਤਾਂ ਰੌਸ਼ਨ ਹੀ ਸਾਡੇ ਮੁਸਲਮਾਨ ਭਰਾਵਾਂ ਨੇ ਕੀਤਾ ਹੈ। ਸ਼ਹਿਨਾਈਵਾਦਕ ਬਿਸਮਿੱਲ੍ਹਾ ਖਾਂ, ਅੱਲ੍ਹਾਰੱਖਾ ਖਾਂ, ਤਬਲਾਵਾਦਕ ਜ਼ਾਕਿਰ ਹੁਸੈਨ ਭਾਰਤ ਦੀ ਸ਼ਾਨ ਹਨ। ਗਾਇਕੀ ਵਿਚ ਤਾਂ ਸਵ. ਮੁਹੰਮਦ ਰਫੀ ਨੇ ਕਮਾਲ ਹੀ ਕਰ ਦਿੱਤੀ। ਸੰਗੀਤਕਾਰ ਨੌਸ਼ਾਦ, ਏ. ਆਰ. ਰਹਿਮਾਨ ਅਤੇ ਖੱਯਾਮ ਸੰਗੀਤਕਾਰਾਂ ਦਾ ਸ਼ਿੰਗਾਰ ਹਨ। ਗੀਤਕਾਰ ਸ਼ਕੀਲ ਬਦਾਯੂਨੀ, ਹਸਰਤ ਜੈਪੁਰੀ, ਅਲੀ ਸਰਦਾਰ ਜਾਫਰੀ, ਕੈੈਫੀ ਆਜ਼ਮੀ ‘ਜੈ ਹਿੰਦ’ ਅਤੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰਿਆਂ ਨੂੰ ਬੁਲੰਦ ਕਰਨ ਵਾਲੇ ਗੀਤਕਾਰ ਹਸਰਤ ਮੁਦਾਮੀ, ਜੋਸ਼ ਮਲੀਹਾਵਾਦੀ, ਖੁਮਾਰ ਬਾਰਾਬੰਕਵੀ, ਜਿਗਰ ਮੁਰਾਦਾਬਾਦੀ, ਸਾਹਿਰ ਲੁਧਿਆਣਵੀ, ਨਿਦਾ ਫਾਜ਼ਲੀ, ਜ਼ੁਬੈਰ ਰਿਜ਼ਵੀ, ਬਸ਼ੀਰ ਬਦਰ, ਰਾਹਤ ਇੰਦੌਰਵੀ ਭਾਰਤੀ ਗੀਤਕਾਰਾਂ ਦੀ ਸ਼ੋਭਾ ਹਨ ਅਤੇ ਸੁਣੋ, ਫੈਜ਼ ਮੁਹੰਮਦ ਫੈਜ਼ ਭਾਵੇਂ ਪਾਕਿਸਤਾਨ ਚਲੇ ਗਏ, ਉਥੇ ਸਾਰੀ ਉਮਰ ਹਕੂਮਤ ਨਾਲ ਲੜਦੇ-ਲੜਦੇ ਜੇਲਾਂ ਵਿਚ ਸੜ ਗਏ ਪਰ ਹਿੰਦੋਸਤਾਨ ਨੂੰ ਨਹੀਂ ਭੁੱਲੇ। ਇਸੇ ਤਰ੍ਹਾਂ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ, ਹਮ ਬੁਲਬੁਲੇ ਹੈਂ ਇਸਕੀ, ਯੇ ਗੁਲਿਸਤਾਂ ਹਮਾਰਾ’ ਦੇ ਰਚਣਹਾਰ ਇਕਬਾਲ ਹਿੰਦੋਸਤਾਨ ਦੀ ਮਿੱਟੀ ਵਿਚ ਪਲ਼ੇ-ਵਧੇ ਪਰ ਅਖੀਰ ਵਿਚ ਜਿੱਨਾਹ ਦੀ ਰਾਹ ’ਤੇ ਚੱਲ ਕੇ ਪਾਕਿਸਤਾਨ ਦੇ ਕੱਟੜ ਸਮਰਥਕ ਬਣ ਗਏ।

ਸਿਨੇਮਾ ਉਦਯੋਗ ਦੇ ਬੇਤਾਜ ਬਾਦਸ਼ਾਹ

ਮੁਸਲਮਾਨ ਭਰਾਵੋ, ਸਿਨੇਮਾ ਉਦਯੋਗ ਦੇ ਤਾਂ ਤੁਸੀਂ ਬੇਤਾਜ ਬਾਦਸ਼ਾਹ ਹੋ। ਸ਼ਾਹਰੁਖ਼ ਖਾਨ, ਆਮਿਰ ਖਾਨ, ਸਲਮਾਨ ਖਾਨ ਦਾ ਕੌਣ ਮੁਕਾਬਲਾ ਕਰ ਸਕਦਾ ਹੈ? ਦਿਲੀਪ ਕੁਮਾਰ, ਜਿਨ੍ਹਾਂ ਨੂੰ ਸਿਨੇ ਪ੍ਰੇਮੀ ‘ਟ੍ਰੈਜਿਡੀ ਕਿੰਗ’ ਕਹਿੰਦੇ ਹਨ, ਬੇਸ਼ੱਕ ਆਪਣੇ ਆਪ ਵਿਚ ਯੂਸੁਫ ਖਾਂ ਬਣੇ ਰਹਿਣ ਪਰ ਸਿਨੇਮਾ ਉਦਯੋਗ ਦੇ ਉਹ ਅਸਲ ’ਚ ਰਾਜਾ ਸਨ। ਨਰਗਿਸ, ਮਧੂਬਾਲਾ, ਨਿੰਮੀ, ਸੁਰੱਈਆ, ਮੀਨਾ ਕੁਮਾਰੀ, ਵਹੀਦਾ ਰਹਿਮਾਨ ਵਰਗੀਆਂ ਸਿਨੇ ਅਭਿਨੇਤਰੀਆਂ ਨੇ ਹਿੰਦੋਸਤਾਨ ਦੇ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ ਹੈ। ਸ਼ਬਾਨਾ ਆਜ਼ਮੀ, ਜਾਵੇਦ ਅਖਤਰ ਉਨ੍ਹਾਂ ਦੇ ਪਤੀ ਅਤੇ ਬੇਟੇ ਫਰਹਾਨ ਨੇ ਸਿਨੇ ਜਗਤ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਕਹਾਣੀਕਾਰ ਸਲੀਮ-ਜਾਵੇਦ ਵਿਲੱਖਣ ਪ੍ਰਤਿਭਾ ਦੇ ਧਨੀ ਹਨ।

ਉਸ ’ਤੇ ਫੌਜ ਦੇ ਅਬਦੁਲ ਹਮੀਦ ਹਵਲਦਾਰ ਦੀ ਕੁਰਬਾਨੀ ਸੈਨਾ ਦੇ ਇਤਿਹਾਸ ਵਿਚ ਅਨੋਖੀ ਉਦਾਹਰਣ ਹੈ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਪ੍ਰਦਾਨ ਕਰ ਕੇ ਹਿੰਦੋਸਤਾਨ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਦਾ ਸਨਮਾਨ ਕੀਤਾ। ਮੇਜਰ ਜਨਰਲ ਅਹਿਮਦ ਖਾਨ ’ਤੇ ਵੀ ਭਾਰਤ ਨੂੰ ਮਾਣ ਹੈ। ਮੈਂ ਮੰਨਦਾ ਹਾਂ ਕਿ ਮੁਸਲਮਾਨ ਭਰਾਵਾਂ ਦੀ ਆਬਾਦੀ ਦੇ ਹਿਸਾਬ ਨਾਲ ਅਜੇ ਫੌਜ ਵਿਚ ਉਨ੍ਹਾਂ ਦੀ ਭਰਤੀ ਦਾ ਅਨੁਪਾਤ ਘੱਟ ਹੈ। ਅਜੇ ਭਾਰਤੀ ਫੌਜ ਵਿਚ 1 ਫੀਸਦੀ ਮੁਸਲਮਾਨ ਹਨ ਪਰ ਇਹ ਮੁਸਲਿਮ ਨੌਜਵਾਨਾਂ ਦਾ ਆਲਸ ਕਹਾਂਗਾ ਕਿ ਉਹ ਭਾਰਤੀ ਫੌਜ ਵਿਚ ਭਰਤੀ ਹੋਣ ਵਿਚ ਰੁਚੀ ਨਹੀਂ ਦਿਖਾਉਂਦੇ। ਫੌਜ ਵਿਚ ਭਰਤੀ ਦੇ ਅਨੁਪਾਤ ਨੂੰ ਮੈਂ ਜਾਣਬੁੱਝ ਕੇ ਤੂਲ ਨਹੀਂ ਦੇਣਾ ਚਾਹੁੰਦਾ। ਹਿੰਦੋਸਤਾਨ ਦੇ ਲੋਕ ਮੁਸਲਿਮ ਉਦਯੋਗਪਤੀ ਅਤੇ ਦਾਨੀ ਅਜ਼ੀਮ ਪ੍ਰੇਮਜੀ ਨੂੰ ਵੀ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਦੇ ਹਨ।

ਮੈਂ ਉਪਰੋਕਤ ਗੱਲਾਂ ਜਾਣਬੁੱਝ ਕੇ ਮੁਸਲਮਾਨ ਭਰਾਵਾਂ ਸਾਹਮਣੇ ਰੱਖੀਆਂ ਹਨ। ਇੰਨਾ ਮਹਾਨ ਵਿਰਸਾ ਮੁਸਲਮਾਨ ਭਰਾਵਾਂ ਦੀ ਪਿੱਠ ’ਤੇ ਖੜ੍ਹਾ ਹੈ, ਤਾਂ ਵੀ ਉਹ ਭਰਮ ਵਿਚ ਕਿਉਂ ਹਨ? ਭੈਅ ਵਿਚ ਕਿਉਂ ਹਨ? ਭੈਅ ਤਾਂ ਭਾਰਤ ਦੇ ਦੂਜੇ ਫਿਰਕਿਆਂ ਵਿਚ ਹੋਣਾ ਚਾਹੀਦਾ ਹੈ ਕਿ ਇਸਲਾਮਿਕ ਕੱਟੜਵਾਦ ਜਿਸ ਰਫਤਾਰ ਨਾਲ, ਜਿਸ ਹਿੰਸਕ ਰੂਪ ਨਾਲ ਦੁਨੀਆ ਵਿਚ ਫੈਲਦਾ ਜਾ ਰਿਹਾ ਹੈ, ਕਿਤੇ ਭਾਰਤ ਨੂੰ ਨਾ ਦਬੋਚ ਲਵੇ। ਹਿੰਦੋਸਤਾਨ ਦਾ ਮੁਸਲਮਾਨ ਤਾਂ ਨਿਡਰ ਹੋ ਕੇ ਐਲਾਨ ਕਰੇ ਕਿ ਉਹ ਭਾਰਤ ਵਰਗੇ ਸਹਿਣਸ਼ੀਲ, ਉਦਾਰਵਾਦੀ ਅਤੇ ਸਭ ਧਰਮਾਂ ਦਾ ਬਰਾਬਰ ਤੌਰ ’ਤੇ ਸਨਮਾਨ ਕਰਨ ਵਾਲਾ ਦੇਸ਼ ਹੈ। ਪਾਕਿਸਤਾਨ ਨੂੰ ਦੇਖ ਲਓ, ਉਥੇ ਸ਼ੀਆ ਮੁਸਲਮਾਨ ਕਰਾਹ ਰਹੇ ਹਨ। ਅਹਿਮਦੀਆ ਮੁਸਲਮਾਨਾਂ ਨੂੰ ਤਾਂ ਪਾਕਿਸਤਾਨ ਵਾਲੇ ਮੁਸਲਮਾਨ ਹੀ ਨਹੀਂ ਮੰਨਦੇ। ਉਥੇ ਤਾਂ ਹਕੂਮਤ ਹੀ ਆਈ. ਐੱਸ. ਆਈ. ਚਲਾਉਂਦੀ ਹੈ। ਉਥੇ ਰਾਸ਼ਟਰਪਤੀ ਨੂੰ ਫਾਂਸੀ ਅਤੇ ਪ੍ਰਧਾਨ ਮੰਤਰੀ ਤਕ ਬਿਨਾਂ ਕਾਰਣ ਜੇਲ ਭੇਜ ਦਿੱਤੇ ਜਾਂਦੇ ਹਨ। ਸ਼ਰੇਆਮ ਇਕ ਮਹਿਲਾ ਪ੍ਰਧਾਨ ਮੰਤਰੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ। ਭਾਰਤ ਦੇ ਮੁਸਲਮਾਨ ਭਰਾਵਾਂ ਦਾ ਆਦਰਸ਼ ਪਾਕਿਸਤਾਨ ਕਦੇ ਨਹੀਂ ਹੋ ਸਕਦਾ। ਆਦਰਸ਼ ਤਾਂ ਮਹਾਨ ਹੋਣਾ ਚਾਹੀਦਾ ਹੈ। ਇਕ ਅੱਤਵਾਦੀ ਦੇਸ਼ ਭਾਰਤ ਦੇ ਭੱਦਰ ਮੁਸਲਮਾਨਾਂ ਦਾ ਆਦਰਸ਼ ਹੋ ਹੀ ਨਹੀਂ ਸਕਦਾ। ਉਨ੍ਹਾਂ ਦਾ ਆਦਰਸ਼ ਰਾਸ਼ਟਰਪਤੀ ਤੋਂ ਲੈ ਕੇ ਅਜ਼ੀਮ ਪ੍ਰੇਮਜੀ ਵਰਗੇ ਸ੍ਰੇਸ਼ਠ ਮੁਸਲਮਾਨ ਹੋਣੇ ਚਾਹੀਦੇ ਹਨ। ਮੈਂ ਜੋ ਵੱਖ-ਵੱਖ ਖੇਤਰਾਂ ਵਿਚ ਹਿੰਦੋਸਤਾਨ ਦਾ ਨਾਂ ਰੌਸ਼ਨ ਕਰਨ ਵਾਲੇ ਮੁਸਲਮਾਨਾਂ ਦੇ ਨਾਂ ਗਿਣਾਏ, ਉਨ੍ਹਾਂ ਦੇ ਸਾਹਮਣੇ ਮੁਸਲਮਾਨ ਹੀ ਨਹੀਂ, ਹਿੰਦੂ ਵੀ ਨਤਮਸਤਕ ਹਨ।

ਹਿੰਦੋਸਤਾਨ ਵਿਚ ਰਹਿ ਰਹੇ ਹੋਰਨਾਂ ਫਿਰਕਿਆਂ ਨੇ ਭਾਵੇਂ ਆਪਣਾ ਨਿਗੂਣਾ ਯੋਗਦਾਨ ਇਸ ਦੀ ਤਰੱਕੀ ਵਿਚ ਦਿੱਤਾ ਹੋਵੇ ਪਰ ਉਹ ਨਾ ਭਰਮ ਵਿਚ ਹਨ, ਨਾ ਭੈਅ ਵਿਚ। ਇਥੇ ਤਿੱਬਤ ਦਾ ਸ਼ਰਨਾਰਥੀ ਵੀ 1958 ਤੋਂ ਲੈ ਕੇ ਅੱਜ ਤਕ ਭੈਅ-ਮੁਕਤ ਹੋ ਕੇ ਘੁੰਮ ਰਿਹਾ ਹੈ। ਹੁਣ ਤਕ ਭਾਰਤ ਨੇ ਦਲਾਈਲਾਮਾ ਦੇ ਤਿੱਬਤੀ ਲੋਕਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਪਰ ਉਹ ਖੁਸ਼ ਹਨ, ਨਿਰਭੈਅ ਹਨ ਅਤੇ ਭਾਰਤ ਦੀ ਵਿਸ਼ਾਲਤਾ ਦਾ ਸਨਮਾਨ ਕਰਦੇ ਹਨ। ਮੈਂ ਮੁਸਲਮਾਨਾਂ ਨੂੰ ਵੀ ਇਹੀ ਬੇਨਤੀ ਕਰ ਰਿਹਾ ਹਾਂ ਕਿ ਉਹ ਭਰਮ ਨਾ ਪਾਲਣ। ਭੈਅ ਵਿਚ ਨਾ ਰਹਿਣ, ਭੈਅ ਵਿਚ ਰਹਿਣ ਵਾਲਾ ਕਦੇ ਵੀ ਦੂਜਿਆਂ ਨੂੰ ਸੰਕਟ ਵਿਚ ਪਾ ਸਕਦਾ ਹੈ। ਜਿਸ ਦੇਸ਼ ਵਿਚ ਹਿਦਾਇਤੁੱਲਾ ਵਰਗੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਭ ਨੂੰ ਨਿਰਭੈਅ ਹੋ ਕੇ ਭਾਰਤ ਵਿਚ ਘੁੰਮਣ-ਫਿਰਨ, ਵਪਾਰ ਕਰਨ, ਬੋਲਣ-ਚਾਲਣ ਦਾ ਪੈਗ਼ਾਮ ਦੇ ਰਹੇ ਹੋਣ, ਉਥੋਂ ਦਾ ਮੁਸਲਮਾਨ ਤਾਂ ਮਾਣ ਕਰੇ ਕਿ ਅਸੀਂ ਉਸ ਦੇਸ਼ ਦੇ ਬਾਸ਼ਿੰਦੇ ਹਾਂ, ਜਿਥੇ ਮੁਹੰਮਦ ਕਰੀਮ ਛਾਗਲਾ ਵਰਗੇ ਆਲ੍ਹਾਤਰੀਨ ਕਾਨੂੰਨੀ ਵਿਦਵਾਨ ਅਤੇ ਕੇਂਦਰ ਸਰਕਾਰ ਦੇ ਮੰਤਰੀ ਰਹਿ ਚੁੱਕੇ ਹਨ। ਉਥੋਂ ਦਾ ਮੁਸਲਮਾਨ ਤਾਂ ਆਪਣੇ ਪੁਰਖਿਆਂ ਦੀ ਵਿਰਾਸਤ ’ਤੇ ਮਾਣ ਕਰੇ। ਮੁਸਲਮਾਨ ਭਰਾਵੋ, ਤੁਸੀਂ ਭਾਰਤ ਦੇ ਮਹਾਨ ਨਿਆਂਵਾਦੀ ਮਿਰਜ਼ਾ ਹਮੀਦਉੱਲਾ ਬੇਗ, ਅਜ਼ੀਜ਼ ਅਹਿਮਦ ਅਤੇ ਅਲਤਮਸ਼ ਕਬੀਰ ਦੇ ਪੂਰਨਿਆਂ ’ਤੇ ਚੱਲਣ ਵਾਲੇ ਹੋ। ਤੁਸੀਂ ਅਬਦੁਲ ਕਲਾਮ ਆਜ਼ਾਦ ਵਰਗੇ ਰਾਸ਼ਟਰਪਤੀ ਦੀਆਂ ਰਾਹਾਂ ਦੇ ਰਾਹੀ ਹੋ। ਕਿਉਂ ਡੋਲ ਰਹੇ ਹੋ? ਹਿੰਦੂ, ਸਿੱਖ, ਈਸਾਈ ਤੋਂ ਤਾਂ ਡਰੋ ਹੀ ਨਾ, ਉਹ ਤਾਂ ਸਾਰੇ ਦੇ ਸਾਰੇ ਤੁਹਾਡੇ ਨਾਲ ਹਨ। ਤੁਸੀਂ ਸੀਰੀਆ, ਸਾਊਦੀ ਅਰਬ ਜਾਂ ਪਾਕਿਸਤਾਨ ਨੂੰ ਆਪਣਾ ਆਦਰਸ਼ ਨਾ ਮੰਨੋ, ਤੁਹਾਡਾ ਆਦਰਸ਼ ਹੈ ਹਿੰਦੋਸਤਾਨ। ਤੁਹਾਡਾ ਪੱਕਾ ਦੁਸ਼ਮਣ ਹੈ ਅੱਤਵਾਦ। ਤੁਹਾਡੇ ਦੋ ਹੀ ਪਿਆਰ–ਪਹਿਲਾ ਭਾਰਤ ਅਤੇ ਫਿਰ ਕੁਰਾਨ। ਕੁਝ ਗਲਤ ਲਿਖ ਦਿੱਤਾ ਹੋਵੇ ਤਾਂ ਮੁਆਫ ਕਰਨਾ।

  • ਭਾਰਤ
  • ਮੁਸਲਮਾਨ
  • listen
  • voice

ਕੀ ਆਬਾਦੀ ਧਮਾਕੇ ਨੂੰ ਕੰਟਰੋਲ ਕਰਨ ਲਈ ਕੋਈ ਕਦਮ ਚੁੱਕਿਆ ਜਾਵੇਗਾ।

NEXT STORY

Stories You May Like

  • al aqsa mosque closed
    ਜੰਗ ਕਾਰਨ ਬੰਦ ਹੋਈ ਅਲ-ਅਕਸਾ ਮਸਜਿਦ, ਮੁਸਲਮਾਨ ਭਾਈਚਾਰੇ 'ਚ  ਨਿਰਾਸ਼ਾ
  • delhi  metro station  explosion sound
    ਦਿੱਲੀ ’ਚ ਮੈਟਰੋ ਸਟੇਸ਼ਨ ’ਤੇ ਸੁਣਾਈ ਦਿੱਤੀ ਧਮਾਕੇ ਵਰਗੀ ਆਵਾਜ਼, ਫੈਲੀ ਦਹਿਸ਼ਤ
  • my paper boat pinkoo tv funny video
    Pinkoo Tv ਨੇ ਬਣਾਈ ਬੱਚਿਆਂ ਲਈ ਖ਼ਾਸ ਵੀਡੀਓ 'ਮੇਰੀ ਪਿਆਰੀ ਕਿਸ਼ਤੀ', ਵੇਖ ਤੁਹਾਨੂੰ ਵੀ ਯਾਦ ਆਵੇਗਾ ਬਚਪਨ
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ, ਨੌਜਵਾਨ ਨੂੰ ਬੁਰੀ ਤਰ੍ਹਾਂ ਵੱਢਿਆ
  • punjab police station police station
    ਪੰਜਾਬ ਦੇ ਥਾਣੇ 'ਚ ਧਮਾਕਾ, ਆਵਾਜ਼ ਸੁਣ ਕੰਬ ਗਏ ਲੋਕ
  • my red car pinkoo tv video traffic rules
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ', ਟ੍ਰੈਫਿਕ ਨਿਯਮਾਂ ਬਾਰੇ ਵੀ ਹੋਣਗੇ ਜਾਗਰੂਕ
  • peoples protest against punjab government
    ਪੰਜਾਬ ਕੇਸਰੀ ਦੀ ਆਵਾਜ਼ ਦਬਾਉਣ ਤੇ DM ਖ਼ੁਦਕੁਸ਼ੀ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
  • eid ul fitr celebrated with love and affection by muslim and sikh communities
    ਈਦ-ਉਲ-ਫਿਤਰ ਦਾ ਤਿਉਹਾਰ ਮੁਸਲਮਾਨ, ਇਟਾਲੀਅਨ ਤੇ ਸਿੱਖ ਭਾਈਚਾਰੇ ਨੇ ਮੁਹੱਬਤੀ ਸਾਂਝ ਨਾਲ ਮਨਾਇਆ
  • roshan healthcare ayurvedic treatment
    ਸਾਹ ਦੀਆਂ ਬਿਮਾਰੀਆਂ ਅਤੇ ਦਮਾ-ਅਸਥਮਾ ਦੇ ਮਰੀਜ਼ਾਂ ਲਈ ਆਯੁਰਵੈਦਿਕ ਇਲਾਜ ਬਣਿਆ...
  • terrible accident on jalandhar ludhiana highway
    ਜਲੰਧਰ-ਲੁਧਿਆਣਾ ਹਾਈਵੇਅ 'ਤੇ ਭਿਆਨਕ ਹਾਦਸਾ, 3 ਵਾਹਨਾਂ ਦੀ ਟੱਕਰ ਤੋਂ ਬਾਅਦ...
  • jalandhar rural police solves murder case  body buried in house recovered
    ਜਲੰਧਰ ਦਿਹਾਤੀ ਪੁਲਸ ਵੱਲੋਂ ਕਤਲ ਕੇਸ ਦੀ ਗੁੱਥੀ ਸੁਲਝਾਈ, ਘਰ 'ਚੋਂ ਦੱਬੀ ਲਾਸ਼...
  • punjab weather raining emergency alert
    ਪੰਜਾਬ Weather ਦੀ 6 ਅਪ੍ਰੈਲ ਤੱਕ ਨਵੀਂ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
  • long power cut to be imposed in punjab tomorrow
    Punjab 'ਚ ਭਲਕੇ ਲੱਗੇਗਾ ਲੰਬਾ Power Cut! ਸ਼ਨੀਵਾਰ ਵੀ ਬਿਜਲੀ ਰਹੇਗੀ ਬੰਦ
  • jalandhar pathankot road protest on highway
    ਜਲੰਧਰ-ਪਠਾਨਕੋਟ ਮਾਰਗ 'ਤੇ ਧਰਨਾ, ਪੰਜ ਕਿਲੋਮੀਟਰ ਤੱਕ ਲੱਗਾ ਜਾਮ
  • bjp protest against punjab government
    ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਤੋੜਨ ਦੇ ਵਿਰੋਧ 'ਚ ਭਾਜਪਾ ਵੱਲੋਂ ਜਲੰਧਰ 'ਚ...
  • third shooter fire at sudhir sweet shop in phagwara also arrested
    ਫਗਵਾੜਾ ’ਚ ਸੁਧੀਰ ਸਵੀਟ ਸ਼ਾਪ ’ਤੇ ਫਾਇਰਿੰਗ ਕਰਨ ਵਾਲਾ ਤੀਜਾ ਸ਼ੂਟਰ ਵੀ ਗ੍ਰਿਫ਼ਤਾਰ
Trending
Ek Nazar
kali yugi wife  s deed  scorpio attacks husband with lover

ਕਲਯੁੱਗੀ ਪਤਨੀ ਦੀ ਕਰਤੂਤ! ਆਸ਼ਕ ਨਾਲ ਮਿਲ ਕੇ ਪਤੀ 'ਤੇ ਚੜਾ'ਤੀ ਸਕਾਰਪੀਓ

statues of lord krishna and gopis vandalized in karachi

ਪਾਕਿਸਤਾਨ 'ਚ ਹਿੰਦੂਆਂ ਦੀ ਆਸਥਾ 'ਤੇ ਸੱਟ ; ਕਰਾਚੀ 'ਚ ਭਗਵਾਨ ਕ੍ਰਿਸ਼ਨ ਅਤੇ...

canada temples seek protection

ਕੈਨੇਡਾ 'ਚ ਮੰਦਰਾਂ ਨੇ ਕੀਤੀ ਸੁਰੱਖਿਆ ਦੀ ਮੰਗ !

anti gangster helpline receives 592 complaints

ਐਂਟੀ-ਗੈਂਗਸਟਰ ਹੈਲਪਲਾਈਨ ਨੂੰ ਮਿਲੀਆਂ 592 ਸ਼ਿਕਾਇਤਾਂ, ਫਿਰੌਤੀ ਦੀਆਂ ਧਮਕੀਆਂ ਦੇ...

floods in afghanistan

ਅਫਗਾਨਿਸਤਾਨ 'ਚ ਹੜ੍ਹ ; ਮੌਤਾਂ ਦੀ ਗਿਣਤੀ 48 ਹੋਈ

irgc seizes government control

ਜੰਗ ਦੌਰਾਨ ਈਰਾਨ 'ਚ ਸੱਤਾ ਸੰਘਰਸ਼, IRGC ਨੇ ਸਰਕਾਰੀ ਕੰਟਰੋਲ 'ਤੇ ਕੀਤਾ ਕਬਜ਼ਾ

heavy rain alert  3 days

3, 4, 5 ਤਾਰੀਖ਼ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਇਨ੍ਹਾਂ ਸੂਬਿਆਂ...

actress arrested on cricketer s complaint

ਪੰਜਾਬ ਕਿੰਗਜ਼ ਦੇ ਸਾਬਕਾ ਖਿਡਾਰੀ ਦੀ ਵੱਡੀ ਕਾਰਵਾਈ ! ਸ਼ਿਕਾਇਤ ਮਗਰੋਂ ਮਸ਼ਹੂਰ...

canada provide aid to ukraine

ਯੂਕਰੇਨ ਨੂੰ ਕੈਨੇਡਾ ਦੀ ਵੱਡੀ ਮਦਦ, ਊਰਜਾ ਸੰਕਟ ਨਾਲ ਨਜਿੱਠਣ ਲਈ ਦਿੱਤੇ 14 ਕਰੋੜ

dc issues new orders regarding lpg petrol diesel in nawanshahr district

ਨਵਾਂਸ਼ਹਿਰ ਜ਼ਿਲ੍ਹੇ 'ਚ LPG,ਪੈਟਰੋਲ-ਡੀਜ਼ਲ ਨੂੰ ਲੈ ਕੇ DC ਵੱਲੋਂ ਨਵੇਂ ਹੁਕਮ...

nebraska recognized diwali festival

ਨੇਬਰਾਸਕਾ 'ਚ ਦੀਵਾਲੀ ਦੀ ਧੂਮ; ਰਾਜ ਸਰਕਾਰ ਵੱਲੋਂ ਮਾਨਤਾ ਦੇਣ ਦਾ ਇਤਿਹਾਸਕ ਫੈਸਲਾ

sunny singh to make debut in punjabi films with  thaapi   starring neeru bajwa

ਬਾਲੀਵੁੱਡ ਅਦਾਕਾਰ ਦੀ ਪੰਜਾਬੀ ਸਿਨੇਮਾ 'ਚ ਐਂਟਰੀ, ਨੀਰੂ ਬਾਜਵਾ ਨਾਲ ਫ਼ਿਲਮ...

alcohol liquor price hike

ਇਸ ਸੂਬੇ 'ਚ ਮਹਿੰਗੀ ਹੋਈ ਸ਼ਰਾਬ, ਨਵੀਂ ਆਬਕਾਰੀ ਨੀਤੀ ਲਾਗੂ, ਪਿਆਕੜਾਂ ਨੂੰ ਝਟਕਾ

megan thee stallion hospitalized after falling ill mid show in new york city

US: ਲਾਈਵ ਪਰਫਾਰਮੈਂਸ ਦੌਰਾਨ ਵਿਗੜ ਗਈ Singer ਦੀ ਸਿਹਤ ! ਸਟੇਜ ਤੋਂ ਚੁੱਕ...

pilgrims tractor trolley overturns

ਯੂਪੀ: ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਰਾਲੀ ਪਲਟੀ, ਤਿੰਨ ਔਰਤਾਂ ਦੀ ਮੌਤ, 21...

do not pay extra money in the name of gas charges

LPG ਦੇ ਨਾਂ 'ਤੇ ਤੁਹਾਡੇ ਕੋਲੋਂ ਵੀ ਮੰਗੇ ਜਾ ਰਹੇ ਵਾਧੂ ਪੈਸੇ ਤਾਂ ਇੱਥੇ ਕਰੋ...

gonda cop loses leg chasing escapee train accident

ਦੋਵੇਂ ਪੈਰ ਵੱਢੇ ਜਾਣ ਦੇ ਬਾਵਜੂਦ ਕਾਂਸਟੇਬਲ ਨੇ ਚੋਰ ਨੂੰ ਕੀਤਾ ਕਾਬੂ

maruti suzuki sales fy26 march 2026 growth

ਮਾਰੂਤੀ ਸੁਜ਼ੂਕੀ ਨੇ ਮਾਰਚ 'ਚ ਹਰ ਰੋਜ਼ ਵੇਚੀਆਂ 7,266 ਕਾਰਾਂ, ਬਣਾਇਆ ਵਿਕਰੀ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • naxalism in india
      ਦੇਸ਼ ਐਵੇਂ ਹੀ ਨਹੀਂ ਹੋਇਆ ਨਕਸਲਵਾਦ ਤੋਂ ਮੁਕਤ
    • women empowerment
      ਮਹਿਲਾ ਸਸ਼ਕਤੀਕਰਨ ਵੱਲ ਵਧਦੇ ਕਦਮ
    • telangana  salary will be deducted for not taking care of parents
      ਤੇਲੰਗਾਨਾ- ਮਾਤਾ-ਪਿਤਾ ਦੀ ਦੇਖਭਾਲ ਨਾ ਕਰਨ ’ਤੇ ਕੱਟੀ ਜਾਵੇਗੀ ਤਨਖਾਹ, ਬਜ਼ੁਰਗਾਂ...
    • food processing industry
      ਸਰਕਾਰੀ ਉਤਸ਼ਾਹ ਦੇ ਰਹੇ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਰਫਤਾਰ
    • jewar airport
      ਜੇਵਰ ਏਅਰਪੋਰਟ : ਖੇਤਰ ਦੀ ਅਰਥਵਿਵਸਥਾ ਨੂੰ ਨਵੀਂ ਦਿਸ਼ਾ ਦੇਣ ਵਾਲਾ ਬਦਲਾਅ
    • america s hypocrisy on religious freedom
      ਧਾਰਮਿਕ ਆਜ਼ਾਦੀ ’ਤੇ ਅਮਰੀਕਾ ਦਾ ਢੌਂਗ
    • the kerala elections are challenging for all parties
      ਕੇਰਲ ਦੀਆਂ ਚੋਣਾਂ ਸਾਰੀਆਂ ਪਾਰਟੀਆਂ ਲਈ ਚੁਣੌਤੀਪੂਰਨ
    • prime minister tariq rahman  s positive initiative
      ‘ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਸਕਾਰਾਤਮਕ ਪਹਿਲ’ ਭਾਰਤ-ਬੰਗਲਾਦੇਸ਼ ਸਬੰਧ ਫਿਰ...
    • heart attack
      ਦਿਲ ਦਾ ਦੌਰਾ ਪੈਣ ਸਮੇਂ ਹਰ ਮਿੰਟ ਅਹਿਮ
    • marketization
      ਬਜ਼ਾਰੀਕਰਨ : ਵਿਵਸਥਾ ’ਤੇ ਮੁੜ ਵਿਚਾਰ ਕਰਨ ਦੀ ਲੋੜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +