-ਧਰਮੇਂਦਰ ਪ੍ਰਧਾਨ
( ਸਿੱਖਿਆ ਮੰਤਰੀ, ਭਾਰਤ ਸਰਕਾਰ )
ਮੈਂ ਇਸ ਵਰ੍ਹੇ 8 ਜੁਲਾਈ ਨੂੰ ਸਿੱਖਿਆ ਮੰਤਰਾਲੇ ਦਾ ਚਾਰਜ ਸੰਭਾਲਿਆ ਸੀ। ਇਹ ਚੁਣੌਤੀ ਭਰਪੂਰ ਅਤੇ ਰੋਮਾਂਚਕ ਹੈ ਅਤੇ ਅਜਿਹਾ ਨਾ ਸਿਰਫ ਇਸ ਮੰਤਰਾਲੇ ਦੇ ਸ਼ਾਨਦਾਰ ਇਤਿਹਾਸ ਨੂੰ ਦੇਖਦੇ ਹੋਏ ਹੈ ਸਗੋਂ ਇੱਥੇ ਚੱਲ ਰਹੀ ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ.), 2020 ਦੇ ਲਾਗੂਕਰਨ ਦੇ ਕਾਰਨ ਹੈ, ਜੋ 34 ਸਾਲ ਦੇ ਬਾਅਦ ਲਿਆਂਦੀ ਗਈ ਹੈ ਅਤੇ ਇਹ 21ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਹੈ।
ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਇਹ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਇਕ ਅਜਿਹਾ ਦਸਤਾਵੇਜ਼ ਹੈ ਜਿਸ ਦਾ ਦੇਸ਼ ਦੇ ਵਿੱਦਿਅਕ ਦ੍ਰਿਸ਼ ’ਤੇ ਦੂਰ ਸਮੇਂ ਤੱਕ ਪ੍ਰਭਾਵ ਪਵੇਗਾ। ਇਸ ਸਦਕਾ ਅੰਦਰੂਨੀ ਬਦਲਾਅ ਹੋਵੇਗਾ ਅਤੇ ਸ੍ਰੋਤ ਨੂੰ ਹੁਲਾਰਾ ਮਿਲੇਗਾ ਜਿਸ ਨਾਲ ਭਾਰਤ ਦੇ ਭਵਿੱਖ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਦੁਨੀਆ ’ਚ ਉਸ ਦਾ ਵੱਕਾਰ ਵਧੇਗਾ। ਜੇਕਰ ਤੁਸੀਂ ਚਾਹੋ ਤਾਂ ਕਹਿ ਸਕਦੇ ਹੋ ਕਿ ਗੁਣਵੱਤਾ, ਸਮਾਨਤਾ, ਪਹੁੰਚ ਅਤੇ ਸਮਰੱਥਾ ਦੇ ਸਿਧਾਂਤਾਂ ’ਤੇ ਤਿਆਰ ਕੀਤੀ ਗਈ ਇਹ ਨੀਤੀ ਮੋਦੀ ਸਰਕਾਰ ਲਈ ਇਕ ਮਾਰਗਦਰਸ਼ਕ ਫ਼ਲਸਫ਼ਾ ਹੈ, ਇਕ ਮੂਲ ਪਾਠ ਹੈ, ਜੋ ਕਰੋੜਾਂ ਨੌਜਵਾਨਾਂ ਦੀਆਂ ਆਸਾਂ ਅਤੇ ਇੱਛਾਵਾਂ ਨੂੰ ਸਾਕਾਰ ਕਰਨ ਦਾ ਇਕ ਸਾਧਨ ਹੈ।
ਐੱਨ. ਈ. ਪੀ., 2020 ਦੀ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੀਤੀਗਤ ਉਪਾਅ ਦੇ ਜ਼ਰੀਏ ਸਮਾਵੇਸ਼ੀ ਸਿੱਖਿਆ ’ਤੇ ਵਿਸ਼ੇਸ਼ ਜ਼ੋਰ ਦੇ ਕੇ ਅਸੀਂ ਪ੍ਰੀ-ਸਕੂਲ ਤੋਂ ਲੈ ਕੇ ਬਾਲਗਤਾ ਤੱਕ ਇਕ ਬੱਚੇ ਲਈ ਵੱਧ ਸਮਰੱਥ ਵਾਤਾਵਰਣ ਯਕੀਨੀ ਬਣਾਉਂਦੇ ਹਾਂ। ਇਸ ਰਾਸ਼ਟਰੀ ਸਿੱਖਿਆ ਨੀਤੀ ’ਚ ਸਿੱਖਣ ਨੂੰ ਦਿਲਚਸਪ ਬਣਾ ਕੇ ਗੁਣਵੱਤਾਪੂਰਨ ਸਿੱਖਿਆ ਨਾਲ ਜੋੜਿਆ ਗਿਆ ਹੈ ਅਤੇ ਨਵੀਂ 5+3+3+4 ਸਕੂਲੀ ਸਿੱਖਿਆ ਪ੍ਰਣਾਲੀ ਦੇ ਜ਼ਰੀਏ ਇਕ ਬੱਚੇ ਨੂੰ ਫਾਰਮਲ ਸਕੂਲਾਂ ਲਈ ਤਿਆਰ ਕੀਤਾ ਜਾਂਦਾ ਹੈ।
ਦੂਸਰੀ ਵਿਸ਼ੇਸ਼ਤਾ ਪਹਿਲੀ ਨਾਲ ਹੀ ਜੁੜੀ ਹੋਈ ਹੈ ਕਿ ਹੁਨਰ ਅਤੇ ਸਕੂਲੀ ਸਿੱਖਿਆ (ਅਕਾਦਮਿਕ), ਪਾਠਕ੍ਰਮ ਸਬੰਧੀ ਅਤੇ ਪਾਠਕ੍ਰਮ ਦੇ ਇਲਾਵਾ ਮਾਨਵਿਕੀ (ਹਿਊਮੈਨਟਿਜ਼ੀ) ਅਤੇ ਵਿਗਿਆਨ ਦੇ ਦਰਮਿਆਨ ਦੇ ਵਰਗੀਕਰਨ ਨੂੰ ਤੋੜ ਕੇ ਬਹੁ -ਅਨੁਸ਼ਾਸਨਿਤਾ, ਵਿਚਾਰਕ ਸਮਝ ਅਤੇ ਆਲੋਚਨਾਤਮਕ ਸੋਚ ਨੂੰ ਹੁਲਾਰਾ ਦਿੱਤਾ ਗਿਆ ਹੈ। ਇਸ ’ਚ ਰਚਨਾਤਮਕ ਸੰਯੋਜਨ ਕਰਨ ਦੀ ਪੂਰੀ ਸੰਭਾਵਨਾ ਹੈ। ਉਦਾਹਰਣ ਦੇ ਲਈ ਪੇਂਟਿੰਗ ਦੇ ਨਾਲ ਗਣਿਤ ਵਿਸ਼ੇ ਦਾ ਸੰਯੋਜਨ। ਇਕ ਵਿਦਿਆਰਥੀ ਦੀ ਜ਼ਿੰਦਗੀ ’ਚ ਆਉਣ ਵਾਲੇ ਕਈ ਪ੍ਰਕਾਰ ਦੇ ਤਣਾਅ ਨਾਲ ਨਿਪਟਣ ਲਈ ਅਕਾਦਮਿਕ ਸੈਸ਼ਨ ਦੀ ਸਮਾਪਤੀ ’ਤੇ ਮਾਰਕਸ਼ੀਟ ਦੀ ਬਜਾਏ ਇਕ ਸੰਪੂਰਨ ਪ੍ਰੋਗਰੈੱਸ ਕਾਰਡ ਦਿੱਤਾ ਜਾਵੇਗਾ ਜਿਸ ’ਚ ਯੋਗਤਾ ਦੇ ਨਾਲ ਬੱਚੇ ਦੇ ਹੁਨਰ, ਦਕਸ਼ਤਾ, ਪਾਤਰਤਾ ਅਤੇ ਹੋਰ ਪ੍ਰਤਿਭਾਵਾਂ ਦਾ ਮੁਲਾਂਕਣ ਕੀਤਾ ਜਾਵੇਗਾ।
ਹਾਈ ਸਕੂਲ ਦੇ ਹਰੇਕ ਬੱਚੇ ਨੂੰ ਵੋਕੇਸ਼ਨਲ (ਕਿੱਤਾਮੁਖੀ) ਸਿੱਖਿਆ ਪ੍ਰਾਪਤ ਕਰਨੀ ਹੋਵੇਗੀ, ਜੋ ਛੇਵੀਂ ਕਲਾਸ ਤੋਂ ਸ਼ੁਰੂ ਹੋਵੇਗੀ ਅਤੇ ਇਸ ਵਿਚ ਇੰਟਰਨਸ਼ਿਪ ਸ਼ਾਮਲ ਹੋਵੇਗੀ। ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਕਦੇ ਵੀ ਪਾਠਕ੍ਰਮ ਨੂੰ ਛੱਡਣ ਲਈ ਉਚਿਤ ਸਰਟੀਫਿਕੇਸ਼ਨ ਦੇ ਨਾਲ ਪਾਠਕ੍ਰਮ ’ਚ ਪ੍ਰਵੇਸ਼ ਲੈਣ ਅਤੇ ਛੱਡਣ ਦੇ ਕਈ ਬਦਲ ਹੋਣਗੇ।
ਸਕੂਲੀ ਸਿੱਖਿਆ ਲਈ ਇਕ ਡਿਜੀਟਲ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ, ਜੋ ਸੁਤੰਤਰ ਤੌਰ ’ਤੇ ਕੰਮ ਕਰੇਗਾ ਪਰ ਇਹ ਸਿਧਾਂਤਾਂ, ਮਿਆਰਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਵਿਵਸਥਾ ਐੱਨ. ਡੀ. ਈ. ਏ. ਆਰ. ਦੇ ਮਾਧਿਅਮ ਨਾਲ ਆਪਸ ’ਚ ਜੁੜਿਆ ਹੋਵੇਗਾ। ਇਸ ਨਾਲ ਸੰਪੂਰਨ ਡਿਜੀਟਲ ਸਿੱਖਿਆ ਈਕੋ ਸਿਸਟਮ ਸਰਗਰਮ ਹੋਵੇਗਾ।
ਐੱਨ. ਡੀ. ਈ. ਏ. ਆਰ. ਸਮਗਰ ਸ਼ਿਕਸ਼ਾ ਸਕੀਮ 2.0 ’ਚ ਵੀ ਸਹਾਇਤਾ ਕਰੇਗੀ, ਜਿਸ ਨੂੰ ਅਗਲੇ ਪੰਜ ਵਰ੍ਹਿਆਂ ਲਈ ਵਧਾ ਦਿੱਤਾ ਗਿਆ ਹੈ ਅਤੇ ਇਸ ਦੇ ਲਈ ਇਸ ਮਹੀਨੇ ਦੀ ਸ਼ੁਰੂਆਤ ’ਚ 2.94 ਲੱਖ ਕਰੋੜ ਰੁਪਏ ਦੇ ਵਿੱਤੀ ਖਰਚ ਦਾ ਐਲਾਨ ਕੀਤਾ ਗਿਆ ਸੀ। ਇਹ ਇਕ ਵਿਆਪਕ ਪ੍ਰੋਗਰਾਮ ਹੈ, ਜੋ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਪ੍ਰੀ-ਸਕੂਲ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ 11.6 ਲੱਖ ਸਕੂਲਾਂ, 15.6 ਕਰੋੜ ਤੋਂ ਅਧਿਕ ਵਿਦਿਆਰਥੀਆਂ ਅਤੇ 57 ਲੱਖ ਅਧਿਆਪਕਾਂ ਲਈ ਹੈ। ਹਰੇਕ ਬਾਲ-ਕੇਂਦ੍ਰਿਤ ਵਿੱਤੀ ਸਹਾਇਤਾ (ਦਖ਼ਲਅੰਦਾਜ਼ੀ) ਡੀ. ਬੀ. ਟੀ. ਮੋਡ ਜ਼ਰੀਏ ਸਿੱਧੇ ਵਿਦਿਆਰਥੀਆਂ ਨੂੰ ਮੁਹੱਈਆ ਕੀਤੀ ਜਾਵੇਗੀ।
ਉਚੇਰੀ ਸਿੱਖਿਆ ਖੇਤਰ ਲਈ ਇਕ ਅਕੈਡਮਿਕ ਬੈਂਕ ਆਫ ਕ੍ਰੈਡਿਟ (ਏ. ਬੀ. ਸੀ.) ਹੋਵੇਗਾ, ਜੋ ਵੱਖ-ਵੱਖ ਉਚੇਰੀ ਸਿੱਖਿਆ ਸੰਸਥਾਵਾਂ (ਐੱਚ. ਈ. ਆਈ.) ਤੋਂ ਪ੍ਰਾਪਤ ਕੀਤੇ ਸਾਰੇ ਅਕੈਡਮਿਕ ਕ੍ਰੈਡਿਟ ਦੇ ਡਿਜੀਟਲ ਸਟੋਰੇਜ ਦੀ ਸਹੂਲਤ ਮੁਹੱਈਆ ਕਰੇਗਾ ਤਾਂ ਕਿ ਇਨ੍ਹਾਂ ਨੂੰ ਅੰਤਿਮ ਡਿਗਰੀ ’ਚ ਸ਼ਾਮਲ ਕੀਤਾ ਜਾ ਸਕੇ। ਇਸ ’ਚ ਵੋਕੇਸ਼ਨਲ ਅਤੇ ਅਕਾਦਮਿਕ ਟ੍ਰੇਨਿੰਗ ਹੋਵੇਗੀ ਪਰ ਵਿਦਿਆਰਥੀ ਵੱਖ-ਵੱਖ ਸਮੇਂ ’ਤੇ ਪਾਠਕ੍ਰਮ ਨੂੰ ਛੱਡਦਾ ਹੈ ਅਤੇ ਅਜਿਹੀਆਂ ਹੋਰ ਅਸਾਧਾਰਨ ਸਥਿਤੀਆਂ ਵਿਚ ਉਸ ਦੁਆਰਾ ਜਮ੍ਹਾ ਕੀਤੇ ਗਏ ਗ੍ਰੇਡ ਸ਼ਾਮਲ ਹਨ। ਵਿਸ਼ੇਸ਼ ਤੌਰ ’ਤੇ ਇਹ ਵਿਦਿਆਰਥੀਆਂ ਦੇ ਕਿਸੇ ਭਾਈਵਾਲ ਵਿਦੇਸ਼ੀ ਸੰਸਥਾਨ ’ਚ ਇਕ ਸਮੈਸਟਰ ਪੂਰਾ ਕਰਨ ਲਈ ਐੱਨ. ਈ. ਪੀ. ਦੇ ਤਹਿਤ ਪਰਿਕਲਪਿਤ ਵਿਦੇਸ਼ੀ ਯੂਨੀਵਰਸਿਟੀਆਂ ਦੇ ਨਾਲ ਜੁੜਨ ਦੀ ਵਿਵਸਥਾ ’ਚ ਸਹਾਇਕ ਹੋਵੇਗਾ।
ਕਾਨੂੰਨੀ ਅਤੇ ਮੈਡੀਕਲ ਸੰਸਥਾਵਾਂ ਨੂੰ ਛੱਡ ਕੇ ਪੂਰੇ ਦੇਸ਼ ’ਚ ਉਚੇਰੀ ਸਿੱਖਿਆ ਸੰਸਥਾਵਾਂ ਦਾ ਇਕ ਹੀ ਰੈਗੂਲੇਟਰ ਹੋਵੇਗਾ ਜਿਸ ਨੂੰ ਭਾਰਤੀ ਉਚੇਰੀ ਸਿੱਖਿਆ ਪ੍ਰੀਸ਼ਦ (ਐੱਚ. ਈ. ਸੀ. ਆਈ.) ਕਿਹਾ ਜਾਂਦਾ ਹੈ। ਇਹ ‘ਹਲਕਾ ਲੇਕਿਨ ਸਖ਼ਤ’ ਰੈਗੂਲੇਟਰੀ ਫਰੇਮਵਰਕ ਯਕੀਨੀ ਬਣਾਏਗਾ।
ਐੱਨ. ਈ. ਪੀ. ਬੋਲ਼ੇ ਵਿਦਿਆਰਥੀਆਂ ਲਈ ਨੈਸ਼ਨਲ ਅਤੇ ਸਟੇਟ ਪਾਠਕ੍ਰਮ ਸਮੱਗਰੀ ਨੂੰ ਭਾਰਤੀ ਸੰਕੇਤਕ ਭਾਸ਼ਾ (ਆਈ. ਐੱਸ. ਐੱਲ.) ’ਚ ਤਿਆਰ ਕਰਨ ਦੇ ਮਿਆਰੀਕਰਨ ਸਹਿਤ ਸਿੱਖਿਆ ਦੇ ਮਾਧਿਅਮ ਦੇ ਰੂਪ ’ਚ ਮਾਂ ਬੋਲੀ/ਸਥਾਨਕ ਭਾਸ਼ਾ ਜਾਂ ਖੇਤਰੀ ਭਾਸ਼ਾ ਲਈ ਤਿੰਨ-ਭਾਸ਼ਾ ਨੀਤੀ ਦੀ ਭਾਸ਼ਾਈ ਦਕਸ਼ਤਾ ਦੇ ਜ਼ਰੀਏ ਗਿਆਨ ਅਰਥਵਿਵਸਥਾ ਤਿਆਰ ਕਰਦੀ ਹੈ। ਯੂਨੈਸਕੋ ਨੇ ਆਈ. ਐੱਸ. ਐੱਲ-ਆਧਾਰਿਤ ਸਮੱਗਰੀ ’ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ ਟੈਕਨਾਲੋਜੀ-ਇਨੇਬਲਡ ਸਮਾਵੇਸ਼ੀ ਲਰਨਿੰਗ ਮੈਟੀਰੀਅਲ ਦੇ ਜ਼ਰੀਏ ਦਿਵਿਆਂਗਾਂ ਦੀ ਸਿੱਖਿਆ ਨੂੰ ਸਮਰੱਥ ਬਣਾਉਣ ਲਈ ਕਿੰਗ ਸੇਜੋਂਗ ਸਾਖਰਤਾ ਪੁਰਸਕਾਰ 2021 ਨਾਲ ਸਨਮਾਨਿਤ ਕੀਤਾ ਹੈ।
ਇਨ੍ਹਾਂ ਸਾਰੀਆਂ ਪਹਿਲਾਂ ਨੂੰ ਇਕੱਠੇ ਜੋੜਨ ਲਈ ਲੈਂਗਿਕ ਸਮਾਵੇਸ਼ਨ ਫੰਡ ਦੀ ਸਥਾਪਨਾ, ਵਾਂਝੇ ਖੇਤਰਾਂ ਅਤੇ ਸਮੂਹਾਂ ਲਈ ਵਿਸ਼ੇਸ਼ ਸਿੱਖਿਆ ਜ਼ੋਨ ਲਈ ਸਮਾਜਿਕ ਅਤੇ ਆਰਥਿਕ ਤੌਰ ’ਤੇ ਵਾਂਝੇ ਸਮੂਹਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ ਅਤੇ ਰਾਜਾਂ ਨੂੰ ਬਾਲ ਭਵਨ ਜਾਂ ਦਿਨ ਦੇ ਲਈ ਬੋਰਡਿੰਗ ਸਕੂਲ ਸਥਾਪਿਤ ਕਰਨ ਵਾਸਤੇ ਉਤਸ਼ਾਹਿਤ ਕੀਤਾ ਜਾਵੇਗਾ।
ਐੱਨ. ਈ. ਪੀ. 2020 ਗ਼ੈਰ-ਉਤਪਾਦਕ ਸਾਇਲੋਜ਼ ਨੂੰ ਤੋੜ ਕੇ ਬੱਚੇ ਦੀ ਉੱਚੀ ਸਮਰੱਥਾ ਨੂੰ ਵਧਾਏਗੀ। ਇਹ ਨੀਤੀ ਵਿਸ਼ਵ ਪੱਧਰ ਦੀਆਂ ਸਿੱਖਿਆ ਪ੍ਰਣਾਲੀਆਂ ਦੇ ਇਤਿਹਾਸ ’ਚ ਸਭ ਤੋਂ ਵੱਧ ਸਲਾਹ-ਮਸ਼ਵਰਾ ਪ੍ਰਕਿਰਿਆਵਾਂ ਦੇ ਬਾਅਦ ਲਿਆਂਦੀ ਗਈ ਹੈ ਅਤੇ ਭਾਰਤ ਨੂੰ ਗਿਆਨ ਅਰਥਵਿਵਸਥਾ ਦੇ ਸਿਖਰ ’ਤੇ ਪਹੁੰਚਾਉਣ ’ਚ ਸਾਡੀ ਲੀਡਰਸ਼ਿਪ ਦੇ ਸੰਕਲਪ ਅਤੇ ਦ੍ਰਿਸ਼ਟੀਕੋਣ ਨੂੰ ਦਰਸਾਉਦੀਂ ਹੈ।
ਮੇਰਾ ਸੁਭਾਗ ਹੈ ਕਿ ਮੈਨੂੰ ਅਜਿਹਾ ਕਾਰਜਬਲ ਤਿਆਰ ਕਰਨ ਦੀ ਇਸ ਪ੍ਰਕਿਰਿਆ ’ਚ ਸ਼ਾਮਲ ਹੋਣ ਦਾ ਇਕ ਮੌਕਾ ਦਿੱਤਾ ਗਿਆ ਹੈ, ਜੋ ਵਿਗਿਆਨਕ ਵਿਚਾਰ, ਆਲੋਚਨਾਤਮਕ ਸੋਚ ਅਤੇ ਮਨੁੱਖਤਾਵਾਦ ’ਤੇ ਆਧਾਰਿਤ ਇਕ ਆਲਮੀ ਭਾਈਚਾਰੇ ਦਾ ਪ੍ਰਣੇਤਾ ਹੋਵੇਗਾ।
30 ਸਾਲਾਂ ਦੇ ਸੁਧਾਰਾਂ ਦੀ ਬਦੌਲਤ ਮਜ਼ਬੂਤ ਸਥਿਤੀ ’ਚ ਖੜ੍ਹਾ ਭਾਰਤ ਲੜਖੜਾਇਆ
NEXT STORY