Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 11, 2026

    4:24:20 PM

  • iran ceasefire talks

    ਸ਼ੁਰੂ ਹੋਈ ਜੰਗ ਖ਼ਤਮ ਕਰਨ ਦੀ ਗੱਲਬਾਤ ! ਇਨ੍ਹਾਂ...

  • vrindavan accident  youth missing

    ਵ੍ਰਿੰਦਾਵਨ ਹਾਦਸਾ : ਜਲਾਲਾਬਾਦ ਦਾ ਪੰਕਜ ਲਾਪਤਾ,...

  • major action gainst three police officers with sho of shahkot police station

    ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ...

  • record gold reserves held by indian families

    ਭਾਰਤੀ ਪਰਿਵਾਰਾਂ ਕੋਲ ਮੌਜੂਦ ਸੋਨੇ ਦੇ ਭੰਡਾਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਹੁਣ ਦਿੱਲੀ ਫਤਿਹ ਕਰਨ ਦੀ ਵਾਰੀ

BLOG News Punjabi(ਬਲਾਗ)

ਹੁਣ ਦਿੱਲੀ ਫਤਿਹ ਕਰਨ ਦੀ ਵਾਰੀ

  • Updated: 01 Jan, 2020 01:27 AM
Blog
now it  s time to conquer delhi
  • Share
    • Facebook
    • Tumblr
    • Linkedin
    • Twitter
  • Comment

ਕਲਿਆਣੀ ਸ਼ੰਕਰ

ਨਵੇਂ ਸਾਲ ਦਾ ਆਗਮਨ ਹੋ ਚੁੱਕਾ ਹੈ ਅਤੇ ਹੁਣ ਸਭ ਦੀਆਂ ਅੱਖਾਂ ਦਿੱਲੀ ਵਿਧਾਨ ਸਭਾ ਚੋਣਾਂ ’ਤੇ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦਾ ਜਲਦ ਹੀ ਐਲਾਨ ਹੋਣ ਵਾਲਾ ਹੈ। ਦਿੱਲੀ ਦੇ ਤਖਤ ’ਤੇ ਬੈਠੀ ‘ਆਮ ਆਦਮੀ ਪਾਰਟੀ’ (ਆਪ) ਦੀ ਸਰਕਾਰ ਦਾ ਕਾਰਜਕਾਲ ਫਰਵਰੀ ਦੇ ਮਹੀਨੇ ਖਤਮ ਹੋ ਰਿਹਾ ਹੈ। ਦਿੱਲੀ ਲਈ ਹੋਣ ਵਾਲੀ ਚੋਣਾਂ ਦੀ ਲੜਾਈ ਬੜੀ ਰੌਚਕ ਹੋਣ ਵਾਲੀ ਹੈ ਅਤੇ ਸਾਰੇ ਸਿਆਸੀ ਖਿਡਾਰੀਆਂ ਲਈ ਨਾਜ਼ੁਕ ਹੈ। ਸਾਰੀਆਂ ਪਾਰਟੀਆਂ ਨੇ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ।

‘ਆਪ’ ਦੇ ਦਾਖਲੇ ਨਾਲ ਦਿੱਲੀ ਦੀ ਰਾਜਨੀਤੀ ਦੀ ਚੋਣ ਜੰਗ ਬਦਲੀ

ਇਸ ਵਾਰ ਇਹ ਤਿਕੋਣੀ ਜੰਗ ਹੋਣ ਦੀ ਸੰਭਾਵਨਾ ਹੈ। 2013 ਵਿਚ ‘ਆਪ’ ਦੇ ਦਾਖਲੇ ਤੋਂ ਬਾਅਦ ਰਾਜਨੀਤੀ ਦੀ ਚੋਣ ਜੰਗ ਬਦਲ ਚੁੱਕੀ ਹੈ। ਇਸ ਤੋਂ ਪਹਿਲਾਂ ਇਹ ਲੜਾਈ ਕਾਂਗਰਸ ਅਤੇ ਭਾਜਪਾ ਵਿਚਾਲੇ ਸੀ। ਹੁਣ ਇਹ ਦੇਖਣਾ ਹੋਵੇਗਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਦੀ ਭਰੋਸੇਯੋਗ ਜਿੱਤ ਤੋਂ ਬਾਅਦ ਕੀ ਭਾਜਪਾ ਵਿਧਾਨ ਸਭਾ ਵਿਚ ਵੀ ਆਪਣਾ ਦਮਖਮ ਦਿਖਾਏਗੀ? ਭਾਜਪਾ ਨੇ ਲੋਕ ਸਭਾ ਦੀਆਂ ਸਾਰੀਆਂ 7 ਦੀਆਂ 7 ਸੀਟਾਂ ’ਤੇ ਜਿੱਤ ਹਾਸਿਲ ਕੀਤੀ ਸੀ। ਜੇਕਰ ਕਾਂਗਰਸ ਅਤੇ ‘ਆਪ’ ਦੋਵੇਂ ਮਿਲ-ਬੈਠਦੀਆਂ ਤਾਂ ਭਾਜਪਾ ਸਾਰੀਆਂ ਸੀਟਾਂ ਜਿੱਤ ਨਾ ਸਕਦੀ। 2014 ਦੀਆਂ ਲੋਕ ਸਭਾ ਚੋਣਾਂ ਵਿਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਲਹਿਰ ਕਾਰਣ ਸੱਤਾ ਹਾਸਿਲ ਕੀਤੀ ਸੀ, ਉਦੋਂ ‘ਆਪ’ ਨੇ 33.1 ਫੀਸਦੀ ਅਤੇ ਕਾਂਗਰਸ ਨੇ 15.1 ਫੀਸਦੀ ਵੋਟਾਂ ਹਾਸਿਲ ਕੀਤੀਆਂ ਸਨ। ਦੋਹਾਂ ਦਾ ਸੰਯੁਕਤ ਵੋਟ ਸ਼ੇਅਰ ਭਾਜਪਾ ਤੋਂ 2 ਫੀਸਦੀ ਵੱਧ ਸੀ।

ਹਾਲਾਂਕਿ ਦਿੱਲੀ ਇਕ ਛੋਟਾ ਰਾਜ ਹੈ ਅਤੇ ਦੇਸ਼ ਦੀ ਰਾਜਧਾਨੀ ਹੋਣ ਦੇ ਨਾਤੇ ਅਗਲੀਆਂ ਚੋਣਾਂ ਬੇਹੱਦ ਮਹੱਤਵਪੂਰਨ ਹਨ। ਕਾਂਗਰਸ ਵੀ ਦਿੱਲੀ ਵਿਚ ਆਪਣੀ ਹਾਲਤ ਸੁਧਾਰਨ ਦੀ ਉਮੀਦ ਲਾਈ ਬੈਠੀ ਹੈ, ਜਿਥੇ ਇਸ ਨੇ ਲਗਾਤਾਰ 3 ਵਾਰ ਰਾਜ ਕੀਤਾ ਸੀ। ਉਸ ਤੋਂ ਬਾਅਦ ‘ਆਪ’ ਨੇ ਸੱਤਾ ਖੋਹੀ ਸੀ। ਬਦਕਿਸਮਤੀ ਨਾਲ ਕਾਂਗਰਸ ਰਾਸ਼ਟਰੀ ਪੱਧਰ ’ਤੇ ਨਹੀਂ, ਸਗੋਂ ਸੂਬਾਈ ਪੱਧਰ ’ਤੇ ਵੀ ਲੀਡਰਸ਼ਿਪ ਦੀ ਸਮੱਸਿਆ ਨਾਲ ਜੂਝ ਰਹੀ ਹੈ। ਪਾਰਟੀ ਵਿਚ ਅਨੁਸ਼ਾਸਨਹੀਣਤਾ ਅਤੇ ਗੁੱਟਬਾਜ਼ੀ ਚੱਲ ਰਹੀ ਹੈ। ਭਾਜਪਾ, ‘ਆਪ’ ਦੇ ਮੁਕਾਬਲੇ ਕਾਂਗਰਸ ਕਮਜ਼ੋਰ ਪੈਂਦੀ ਦਿਖਾਈ ਦੇ ਰਹੀ ਹੈ।

ਚੋਣ ਸਰਗਰਮੀਆਂ ਸ਼ੁਰੂ

ਨਾਗਰਿਕਤਾ ਸੋਧ ਕਾਨੂੰਨ ਅਤੇ ਪ੍ਰਸਤਾਵਿਤ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ ਦੇ ਵਿਰੁੱਧ ਪ੍ਰਦਰਸ਼ਨਾਂ ਵਿਚਾਲੇ ਇਹ ਚੋਣ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ। ਜਦੋਂ ਤਕ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਸ਼ੁਰੂ ਨਹੀਂ ਹੁੰਦੀਆਂ, ਉਦੋਂ ਤਕ ਇਹ ਸਿਆਸੀ ਉਥਲ-ਪੁਥਲ ਜਾਰੀ ਰਹੇਗੀ। ਇਹ ਖਰੂਦ ਹੋਰਨਾਂ ਸੂਬਿਆਂ ਵਿਚ ਵੀ ਜਾਰੀ ਹੈ, ਸਗੋਂ ਉੱਤਰ-ਪੂਰਬ ਅਤੇ ਯੂ. ਪੀ. ਸਿਰਫ ਅਸ਼ਾਂਤੀ ਹੀ ਨਹੀਂ ਸਹਿਣ ਕਰ ਰਹੇ, ਸਗੋਂ ਉਥੇ ਹਿੰਸਾ ਵੀ ਹੋ ਰਹੀ ਹੈ। ਹਾਲ ਹੀ ਵਿਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਚ ਦਿੱਲੀ ਪੁਲਸ ਦੇ ਤਸ਼ੱਦਦ ਤੋਂ ਬਾਅਦ ਵਿਦਿਆਰਥੀ ਵੀ ਇਸ ’ਚ ਕੁੱਦ ਪਏ। ਉਨ੍ਹਾਂ ਨੂੂੰ ਭਾਰਤ ਵਿਚ ਹੀ ਨਹੀਂ, ਸਗੋਂ ਵਿਦੇਸ਼ ਵਿਚ ਵੀ ਕਈ ਯੂਨੀਵਰਸਿਟੀਆਂ ਦਾ ਸਮਰਥਨ ਹਾਸਿਲ ਸੀ। ਇਸ ਦੇ ਨਾਲ-ਨਾਲ ਭਾਰਤੀ ਅਰਥ ਵਿਵਸਥਾ ਵਿਚ ਵੀ ਖਤਰੇ ਦੀ ਘੰਟੀ ਵੱਜੀ ਹੋਈ ਹੈ। ਅਗਸਤ ਵਿਚ ਆਰਟੀਕਲ-370 ਨੂੰ ਖਤਮ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਵਿਚ ਅਜੇ ਸ਼ਾਂਤੀ ਕਾਇਮ ਹੋਣੀ ਬਾਕੀ ਹੈ। ‘ਆਪ’ ਸਰਕਾਰ ਅਤੇ ਕੇਂਦਰ ਸਰਕਾਰ ਰਾਜਧਾਨੀ ਵਿਚ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ ਇਕ-ਦੂਜੇ ’ਤੇ ਦੋਸ਼ ਲਾਉਣ ਵਿਚ ਲੱਗੀਆਂ ਹੋਈਆਂ ਹਨ।

ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਸਿੰਘਾਸਨ ਦਾ ਬਚਾਅ ਕਰਨ ’ਚ ਲੱਗੇ ਹੋਏ ਹਨ। ਦੂਜੇ ਪਾਸੇ ਭਾਜਪਾ ਫਿਰ ਤੋਂ ਦਿੱਲੀ ਨੂੰ ਫਤਿਹ ਕਰਨਾ ਚਾਹੇਗੀ। 2013-15 ਦੀਆਂ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿਚ ‘ਆਪ’ ਨੇ ਤਰਤੀਬਵਾਰ 29.49 ਅਤੇ 54.3 ਫੀਸਦੀ ਵੋਟਾਂ ਹਾਸਿਲ ਕੀਤੀਆਂ ਸਨ। 2015 ਵਿਚ ‘ਆਪ’ ਨੇ 70 ’ਚੋਂ 67 ਸੀਟਾਂ ਹਾਸਿਲ ਕਰ ਕੇ ਵੱਡੀ ਜਿੱਤ ਹਾਸਿਲ ਕੀਤੀ ਸੀ। ਉਸ ਤੋਂ ਬਾਅਦ ‘ਆਪ’ ਢਲਾਨ ’ਤੇ ਹੈ ਕਿਉਂਕਿ ਕਈ ਸੀਨੀਅਰ ਨੇਤਾ ਪਾਰਟੀ ’ਚੋਂ ਬਾਹਰ ਕਰ ਦਿੱਤੇ ਗਏ ਜਾਂ ਫਿਰ ਕੁਝ ਛੱਡ ਗਏ। ਕੇਜਰੀਵਾਲ ਉੱਤੇ ਸੱਤਾਵਾਦੀ ਹੋਣ ਦਾ ਦੋਸ਼ ਲੱਗ ਰਿਹਾ ਹੈ।

ਇਸ਼ਤਿਹਾਰਾਂ ਰਾਹੀਂ ਵੋਟਰਾਂ ਨੂੰ ਲੁਭਾਅ ਰਹੀਆਂ ਪਾਰਟੀਆਂ

ਸਾਰੇ ਸਿਆਸੀ ਖਿਡਾਰੀ ਸੋਸ਼ਲ ਮੀਡੀਆ ਦੀ ਜ਼ੋਰਦਾਰ ਵਰਤੋਂ ਕਰ ਰਹੇ ਹਨ, ਨਾਲ ਹੀ ਜਨ-ਸਭਾਵਾਂ ਰਾਹੀਂ ਚੋਣ ਮੁਹਿੰਮ ਚਲਾ ਰਹੇ ਹਨ। ਸਾਰੀਆਂ ਪਾਰਟੀਆਂ ਇਕ-ਦੂਜੇ ’ਤੇ ਨਿਸ਼ਾਨੇ ਲਾ ਰਹੀਆਂ ਹਨ। ਪਾਰਟੀਆਂ ਇਹ ਜਾਣ ਚੁੱਕੀਆਂ ਹਨ ਕਿ ਇਸ਼ਤਿਹਾਰਾਂ ਰਾਹੀਂ ਵੋਟਰ ਨੂੰ ਕਿਵੇਂ ਲੁਭਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਡੋਰ ਟੂ ਡੋਰ ਚੋਣ ਮੁਹਿੰਮ ਵੀ ਚੱਲ ਰਹੀ ਹੈੈ। ਪ੍ਰਧਾਨ ਮੰਤਰੀ ਨੇ ਖ਼ੁਦ ਭਾਜਪਾ ਦੀ ਚੋਣ ਮੁਹਿੰਮ ਦੀ ਵਾਗਡੋਰ ਸੰਭਾਲੀ ਹੋਈ ਹੈ ਕਿਉਂਕਿ ਭਾਜਪਾ ਹੁਣ ਦਿੱਲੀ ਨੂੰ ਫਤਿਹ ਕਰਨ ਲਈ ਉਨ੍ਹਾਂ ’ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਕੇਂਦਰ ਅਤੇ ਦਿੱਲੀ ਸਰਕਾਰਾਂ ਕਈ ਮੁੱਦਿਆਂ ਨੂੰ ਲੈ ਕੇ ਆਪਸ ਵਿਚ ਭਿੜੀਆਂ ਹੋਈਆਂ ਹਨ।

ਦਿੱਲੀ ਦੀਆਂ ਚੋਣਾਂ ਸਕੂਲਾਂ, ਹਸਪਤਾਲ, ਬਿਜਲੀ, ਪਾਣੀ, ਡੇਂਗੂ, ਪ੍ਰਦੂਸ਼ਣ, ਸੀ. ਸੀ. ਟੀ. ਵੀ. ਅਤੇ ਹੋਰਨਾਂ ਸਥਾਨਕ ਮੁੱਦਿਆਂ ’ਤੇ ਲੜੀਆਂ ਜਾਣਗੀਆਂ। ਐੱਨ. ਆਰ. ਸੀ., ਸੀ. ਸੀ. ਏ. ਅਤੇ ਐੱਨ. ਪੀ. ਆਰ. ਦੇ ਮੁੱਦੇ ਵੀ ਛਾਏ ਰਹਿਣਗੇ। ਭਾਜਪਾ ਦੀ ਦਿੱਲੀ ਇਕਾਈ ਅਣਅਧਿਕਾਰਤ ਕਾਲੋਨੀਆਂ ਨੂੰ ਨਿਯਮਿਤ ਕਰਨ ਦੇ ਬਿੱਲ ਦੇ ਮੁੱਦੇ ਦੀ ਵੀ ਵਰਤੋਂ ਕਰੇਗੀ, ਜਿਸ ਨਾਲ ਲੱਖਾਂ ਦੀ ਗਿਣਤੀ ਵਿਚ ਗਰੀਬ ਅਤੇ ਝੁੱਗੀਆਂ-ਝੌਂਪੜੀਆਂ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ। 2008 ਵਿਚ ਕਾਂਗਰਸ ਸਰਕਾਰ ਨੇ 1218 ਅਣ-ਅਧਿਕਾਰਤ ਕਾਲੋਨੀਆਂ ਦੇ ਅੰਤ੍ਰਿਮ ਸਰਟੀਫਿਕੇਟ ਵੰਡ ਕੇ ਸੱਤਾ ਵਿਚ ਵਾਪਸੀ ਕੀਤੀ ਸੀ। ਉਥੇ ਹੀ ਭਾਜਪਾ ਕੋਲ ਵਪਾਰੀ ਵਰਗ ਅਤੇ ਦਰਮਿਆਨੇ ਆਮਦਨ ਵਰਗ ਦਾ ਸਮਰਥਨ ਹੈ।

ਜਦਕਿ ‘ਆਪ’ ਅਤੇ ਭਾਜਪਾ ਆਪਣੀ ਚੋਣ ਮੁਹਿੰਮ ਵੱਖ-ਵੱਖ ਪੱਧਰ ’ਤੇ ਚਲਾ ਰਹੀਆਂ ਹਨ। ਇਸ ਮਾਮਲੇ ਵਿਚ ਕਾਂਗਰਸ ਪੱਛੜੀ ਹੋਈ ਹੈ। ‘ਆਪ’ ਅਤੇ ਕਾਂਗਰਸ ਕੋਲ ਮੁਸਲਿਮ ਅਤੇ ਔਸਤ ਦਰਜੇ ਦੇ ਵਰਗ ਦਾ ਵੋਟ ਆਧਾਰ ਹੈ। ‘ਆਪ’ ਨੇ ‘ਅੱਛੇ ਬੀਤੇ ਪਾਂਚ ਸਾਲ, ਲਗੇ ਰਹੋ ਕੇਜਰੀਵਾਲ’ ਦਾ ਨਾਅਰਾ ਦੇ ਕੇ ਚੋਣ ਮੁਹਿੰਮ ਲਾਂਚ ਕੀਤੀ ਸੀ। ਅਣ-ਅਧਿਕਾਰਤ ਕਾਲੋਨੀਆਂ ਅਤੇ ਝੁੱਗੀਆਂ-ਝੌਂਪੜੀਆਂ ਵਾਲੇ ਖੇਤਰਾਂ ਵਿਚ ‘ਆਪ’ ਨੇ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਆਪਣੀ ਪਹੁੰਚ ਬਣਾਈ ਹੋਈ ਹੈ। ਪਿਛਲੇ 5 ਸਾਲਾਂ ਵਿਚ ਦਿੱਲੀ ਸਰਕਾਰ ਨੇ ਸਿਹਤ, ਸਿੱਖਿਆ ਅਤੇ ਮੁੱਢਲੇ ਢਾਂਚਿਆਂ ਦਾ ਪੱਧਰ ਵਧਾਉਣ ’ਤੇ ਜ਼ਿਆਦਾ ਨਿਵੇਸ਼ ਕੀਤਾ ਹੈ। ਗਰੀਬ ਅਤੇ ਦਰਮਿਆਨੇ ਵਰਗ ‘ਆਪ’ ਸਰਕਾਰ ਤੋਂ ਖੁਸ਼ ਹਨ। ਲੋਕ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਉਨ੍ਹਾਂ ਦੀ ਰੋਟੀ-ਪਾਣੀ ਦਾ ਮਸਲਾ ਚੰਗੇ ਢੰਗ ਨਾਲ ਸੁਲਝ ਰਿਹਾ ਹੈ। ਹਾਲਾਂਕਿ ਪਹਿਲਾਂ ਤੋਂ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ‘ਆਪ’ ਕੋਲ ਭਾਜਪਾ-ਕਾਂਗਰਸ ਨਾਲੋਂ ਜ਼ਿਆਦਾ ਲੋਕਾਂ ’ਤੇ ਪਕੜ ਮਜ਼ਬੂਤ ਹੈ।

(kalyani60@gmail.com)

  • ਦਿੱਲੀ ਫਤਿਹ
  • ਵਾਰੀ
  • conquer Delhi

ਜਸ਼ਨ ਕਿਸਦਾ ਅਤੇ ਕੀ ਅਗਲਾ ਰਾਹ ਹੈ ਮੁਸ਼ਕਿਲ

NEXT STORY

Stories You May Like

  • sant bhuri wale organized a grand langar for the devotees at red fort
    ਸੰਤ ਭੂਰੀ ਵਾਲਿਆਂ ਨੇ ਦਿੱਲੀ ਫਤਿਹ ਦਿਵਸ ਦੇ ਸਬੰਧ 'ਚ ਲਾਲ ਕਿਲ੍ਹਾ ਵਿਖੇ ਸੰਗਤਾਂ ਲਈ ਵਿਸ਼ਾਲ ਲੰਗਰ ਲਗਾਇਆ
  • vaibhav sooryavanshi
    MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!
  • png connection commercial lpg cylinder
    ਹੁਣ PNG ਕਨੈਕਸ਼ਨ ਅਪਲਾਈ ਕਰਨ 'ਤੇ ਹੀ ਮਿਲੇਗਾ ਵਪਾਰਕ LPG ਸਿਲੰਡਰ, ਦਿੱਲੀ 'ਚ ਲਾਗੂ ਨਵੀਂ ਸ਼ਰਤ
  • prominent businessman from punjab conquers the highest peak mount everest
    ਪੰਜਾਬ ਦੇ ਉੱਘੇ ਕਾਰੋਬਾਰੀ ਨੇ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਕੀਤੀ ਫਤਿਹ, ਬੇਸ ਕੈਂਪ 'ਚ ਲਹਿਰਾਇਆ ਝੰਡਾ
  • delhi police  physical test  agniveer recruitment  security force
    ਹੁਣ ਬਿਨਾਂ ਫਿਜ਼ੀਕਲ ਟੈਸਟ ਦੇ ਹੋਵੇਗੀ ਦਿੱਲੀ ਪੁਲਸ 'ਚ ਭਰਤੀ ! ਅਗਨੀਵੀਰਾਂ ਲਈ ਸੁਨਹਿਰੀ ਮੌਕਾ
  • gas cylinders connection
    ਹੁਣ ਬਿਨਾਂ ਕੁਨੈਕਸ਼ਨ ਦੇ ਵੀ ਮਿਲੇਗਾ ਗੈਸ ਸਿਲੰਡਰ! ਕਿੱਲਤ ਵਿਚਾਲੇ ਦਿੱਲੀ ਸਰਕਾਰ ਦਾ ਵੱਡਾ ਫ਼ੈਸਲਾ
  • punjab city warning of closure
    ਪੰਜਾਬ ਦਾ ਇਹ ਵੱਡਾ ਸ਼ਹਿਰ ਬੰਦ ਕਰਨ ਦੀ ਚਿਤਾਵਨੀ, ਜਾਣੋ ਕੀ ਹੈ ਮਾਮਲਾ
  • limit set on refinery margin  attempt to reduce fuel loss
    ਸਰਕਾਰ ਦਾ ਵੱਡਾ ਕਦਮ : ਰਿਫਾਇਨਰੀ ਮਾਰਜਨ ’ਤੇ ਹੱਦ ਤੈਅ, ਈਂਧਨ ਘਾਟਾ ਘੱਟ ਕਰਨ ਦੀ ਕੋਸ਼ਿਸ਼
  • big revelation about alleged blackmailer journalist gurdeep singh
    ਬਲੈਕਮਿਲਰ ਗੁਰਦੀਪ ਸਿੰਘ ਬਾਰੇ ਖ਼ੁਲਾਸਾ, ਕਾਲ ਗਰਲਜ਼ ਕੋਲੋਂ ਨਗਨ ਹਾਲਾਤ ’ਚ...
  • major action gainst three police officers with sho of shahkot police station
    ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ
  • fire breaks out in jalandhar  huge fire breaks out in sports shop and factory
    ਜਲੰਧਰ 'ਚ ਅੱਗ ਦਾ ਤਾਂਡਵ! ਸਪੋਰਟਸ ਸ਼ਾਪ ਤੇ ਫੈਕਟਰੀ 'ਚ ਲੱਗੀ ਭਿਆਨਕ ਅੱਗ
  • shiromani akali leader harjap sangha visits village subhana
    ਅਕਾਲੀ ਆਗੂ ਹਰਜਾਪ ਸੰਘਾ ਵੱਲੋਂ ਪਿੰਡ ਸੁਭਾਣਾ ਦਾ ਦੌਰਾ, ਕਿਹਾ, ਸਿਆਸੀ ਧੋਖਾ ਬੰਦ...
  • gangster zeeshan akhtar s big revelations about lawrence bishnoi
    ਗੈਂਗਸਟਰ ਬਿਸ਼ਨੋਈ ਬਾਰੇ ਗੈਂਗਸਟਰ ਜ਼ੀਸ਼ਾਨ ਅਖ਼ਤਰ ਦੇ ਵੱਡੇ ਖ਼ੁਲਾਸੇ! ਕਿਹਾ-ਵੱਡਾ...
  • senior deputy mayor takes strict action against corruption in tehbazari branch
    ਤਹਿਬਾਜ਼ਾਰੀ ਬ੍ਰਾਂਚ ’ਚ ਭ੍ਰਿਸ਼ਟਾਚਾਰ ’ਤੇ ਸਖ਼ਤ ਹੋਏ ਸੀਨੀਅਰ ਡਿਪਟੀ ਮੇਅਰ,...
  • diksha secures 10th position in punjab in class 8th
    ਨਕੋਦਰ ਦੀ ਧੀ ਦੀਕਸ਼ਾ ਨੇ ਅੱਠਵੀਂ ’ਚੋਂ 600 ’ਚੋਂ 590 ਅੰਕ ਲੈ ਕੇ ਪੰਜਾਬ ’ਚੋਂ...
  • punjab long powercut on saturday
    ਪੰਜਾਬ 'ਚ ਸ਼ਨੀਵਾਰ ਬਿਜਲੀ ਰਹੇਗੀ ਬੰਦ! ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
Trending
Ek Nazar
vrindavan accident punjabi singer b praak expresses deep sorrow

'ਠਾਕੁਰ ਜੀ ਆਪਣੇ ਚਰਣਾਂ 'ਚ ਨਿਵਾਸ ਦੇਣ...'; ਵ੍ਰਿੰਦਾਵਨ ਹਾਦਸੇ 'ਤੇ ਬੀ ਪਰਾਕ ਨੇ...

leopard enters the forests of kheda kalmot in nurpurbedi

ਪੰਜਾਬ ਦੇ ਇਸ ਪਿੰਡ 'ਚ ਅਚਾਨਕ ਪੈ ਗਿਆ ਭੜਥੂ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ...

this film was a major flop upon its release

ਰਿਲੀਜ਼ ਹੁੰਦਿਆਂ ਹੀ 'ਮਹਾ ਫਲਾਪ' ਹੋ ਚੱਲੀ ਸੀ ਇਹ ਫਿਲਮ ! ਫ਼ਿਰ ਅਚਾਨਕ ਇੰਝ ਬਣੀ...

online attendance app   m star   becomes a problem for teachers

ਪੰਜਾਬ ਦੇ ਅਧਿਆਪਕਾਂ ਲਈ ਅਹਿਮ ਖ਼ਬਰ! 'ਐਮ ਸਟਾਰ' ਐਪ ਬਣੀ ਵੱਡੀ ਮੁਸੀਬਤ

this actress bought a luxury car worth crores at the age of just 18

ਸਿਰਫ 18 ਸਾਲ ਦੀ ਉਮਰ 'ਚ ਖਰੀਦੀ ਕਰੋੜਾਂ ਦੀ ਲਗਜ਼ਰੀ ਕਾਰ, ਜਾਣੋ ਆਖਿਰ ਕੌਣ ਹੈ...

ranveer singh meets wheelchair cricketer bhima khunti

ਰਣਵੀਰ ਸਿੰਘ ਨੇ ਵ੍ਹੀਲਚੇਅਰ ਕ੍ਰਿਕਟਰ ਭੀਮਾ ਖੁੰਟੀ ਨਾਲ ਕੀਤੀ ਮੁਲਾਕਾਤ, ਹਰ ਪਾਸੇ...

dhurandar fame sara arjun has landed a big project

'ਧੁਰੰਦਰ' ਦੀ ਯਲੀਨਾ ਦੇ ਹੱਥ ਲੱਗਾ ਵੱਡਾ ਪ੍ਰੋਜੈਕਟ ! ਨਿਭਾਏਗੀ 50 ਦੇ ਦਹਾਕੇ ਦੀ...

pakistan tour for first time

ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕਰੇਗੀ ਇਹ ਟੀਮ, ਖੇਡੇ ਜਾਣਗੇ 6 ਮੈਚ

vaibhav sooryavanshi

MI ਤੋਂ ਬਾਅਦ ਹੁਣ RCB ਦੀ ਵਾਰੀ..., ਵੈਭਵ ਸੂਰਿਆਵੰਸ਼ੀ ਕਰੇਗਾ ਹਿਸਾਬ ਬਰਾਬਰ!

action taken against punjabi man in canada

ਕੈਨੇਡਾ 'ਚ ਪੰਜਾਬੀ ਵਿਅਕਤੀ ਖ਼ਿਲਾਫ਼ ਕਾਰਵਾਈ, ਪੈਟਰੋਲ ਪੰਪ ਕਰ 'ਤਾ ਸੀਲ

smartphone price hike

ਭਾਰਤ 'ਚ ਮਹਿੰਗੇ ਹੋ ਗਏ ਸਮਾਰਟਫੋਨ! ਇਨ੍ਹਾਂ ਕੰਪਨੀਆਂ ਨੇ ਵਧਾਏ ਰੇਟ

min aung hlaing becomes president of myanmar

ਮਿਆਂਮਾਰ 'ਚ ਫੌਜੀ ਜਨਰਲ ਦਾ ਕਬਜ਼ਾ ਬਰਕਰਾਰ! ਤਖ਼ਤਾਪਲਟ ਕਰਨ ਵਾਲੇ ਮਿਨ ਆਂਗ...

shani nakshatra gochar

ਬਦਲਣ ਵਾਲੀ ਹੈ ਸ਼ਨੀ ਦੀ ਚਾਲ! 5 ਰਾਸ਼ੀਆਂ 'ਤੇ ਵਰ੍ਹੇਗਾ ਬੇਹਿਸਾਬ ਪੈਸਾ

pakistani cleric sent back by italian government

ਬਾਲ-ਵਿਆਹ ਨੂੰ ਇਸਲਾਮ 'ਚ ਜਾਇਜ਼ ਠਹਿਰਾਉਣ ਵਾਲੇ ਪਾਕਿ ਮੌਲਵੀ ਨੂੰ ਇਟਲੀ ਸਰਕਾਰ...

a huge car pulled a 406 ton train

406 ਟਨ ਦੀ ਟ੍ਰੇਨ ਨੂੰ ਖਿੱਚ ਕੇ ਲੈ ਗਈ ਧਾਕੜ ਕਾਰ! ਲਾਂਚ ਤੋਂ ਪਹਿਲਾਂ ਹੀ ਬਣਾ'ਤਾ...

us vice president vance departs for pakistan

ਈਰਾਨ ਨਾਲ ਸ਼ਾਂਤੀ ਵਾਰਤਾ ਲਈ ਅਮਰੀਕੀ ਉਪ-ਰਾਸ਼ਟਰਪਤੀ ਵੈਂਸ ਪਾਕਿਸਤਾਨ ਰਵਾਨਾ

viral video of girlfriend caught his boyfriend

ਦੂਜੀ ਕੁੜੀ ਨਾਲ ਘੁੰਮਦਾ ਫੜਿਆ ਗਿਆ ਪ੍ਰੇਮੀ! ਸਹੇਲੀ ਨੇ ਸੜਕ ਵਿਚਾਲੇ ਢਾਹ ਪਾ'ਤਾ...

man from banga dies in italy

ਬੰਗਾ ਦੇ ਵਿਅਕਤੀ ਦੀ ਇਟਲੀ 'ਚ ਮੌਤ! ਘਰ ਪਹੁੰਚੀ ਲਾਸ਼ ਵੇਖ ਧਾਹਾਂ ਮਾਰ ਰੋਂਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • come let us together empower the women power of india
      ਆਓ, ਅਸੀਂ ਮਿਲ ਕੇ ਭਾਰਤ ਦੀ ਨਾਰੀ ਸ਼ਕਤੀ ਨੂੰ ਮਜ਼ਬੂਤ ਕਰੀਏ
    • ceasefire will turn into end of war
      ‘ਜੰਗਬੰਦੀ ਜੰਗ ਸਮਾਪਤੀ ’ਚ ਬਦਲੇਗੀ’ ਦੁਨੀਆ ਨੂੰ ਰਾਹਤ, ਘੱਟ ਹੋਵੇਗੀ ਮਹਿੰਗਾਈ!
    • donald trump iran
      ਈਰਾਨ ’ਚ ਜੰਗ ਟਰੰਪ ਨੂੰ ਬਣਾ ਰਹੀ ਹੈ ਕਮਜ਼ੋਰ ਅਤੇ ਹੋਰ ਗੁੱਸੇ ਵਾਲੀ
    • national integrity
      ਰਾਸ਼ਟਰੀ ਅਖੰਡਤਾ ਵੱਲ ਇਕ ਵੱਡਾ ਕਦਮ
    • indian society cracks in relationships
      ਭਾਰਤੀ ਸਮਾਜ : ਰਿਸ਼ਤਿਆਂ ’ਚ ਆਉਂਦੀਆਂ ਤਰੇੜਾਂ
    • 200 million hungry 80 million tons of food wasted
      20 ਕਰੋੜ ਭੁੱਖੇ ਪੇਟ, 8 ਕਰੋੜ ਟਨ ਭੋਜਨ ਬਰਬਾਦ, ਨੁਕਸਾਨ ’ਤੇ ਸ਼ਿਕੰਜਾ ਜ਼ਰੂਰੀ
    • arms smuggling continues from pakistan border
      ‘ਪਾਕਿਸਤਾਨ ਸਰਹੱਦ ਤੋਂ ਜਾਰੀ ਹਥਿਆਰਾਂ ਦੀ ਸਮੱਗਲਿੰਗ’ ਵਧੇਰੇ ਚੌਕਸੀ ਅਤੇ ਐਂਟੀ...
    • war
      ਬੰਦ ਕਰੋ ਇਹ ਲੜਾਈ, ਜਿਸ ’ਚ ਸਾਰੀ ਮਨੁੱਖਤਾ ਕੁਰਲਾ ਰਹੀ ਹੈ
    • medical tourism
      ਭਾਰਤ ਦੀ ਅਗਲੀ ਵੱਡੀ ਬਰਾਮਦ : ਮੈਡੀਕਲ ਸੈਰ-ਸਪਾਟਾ
    • first ai and now war jobs are no longer guaranteed
      ਪਹਿਲਾਂ ਏ. ਆਈ. ਅਤੇ ਹੁਣ ਜੰਗ ਦੇ ਕਾਰਨ ਨੌਕਰੀਆਂ ਦੀ ਗਾਰੰਟੀ ਨਹੀਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +