Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUN 06, 2026

    7:58:19 AM

  • karnataka minister reddy resigns 2 days taking oath

    ਸਹੁੰ ਚੁੱਕਣ ਤੋਂ 2 ਦਿਨ ਬਾਅਦ ਹੀ ਕਰਨਾਟਕ ਦੇ ਮੰਤਰੀ...

  • us takes major action after iranian drone attacks in hormuz

    ਹੋਰਮੁਜ਼ 'ਚ ਈਰਾਨੀ ਡਰੋਨ ਹਮਲਿਆਂ ਮਗਰੋਂ US ਦਾ...

  • earthquake tremors felt in punjab chandigarh and himachal

    ਪੰਜਾਬ, ਚੰਡੀਗੜ੍ਹ ਤੇ ਹਿਮਾਚਲ 'ਚ ਲੱਗੇ ਭੂਚਾਲ ਦੇ...

  • us visa laws do not target india clarifies state dept official

    ਭਾਰਤੀਆਂ ਨੂੰ ਟਾਰਗੇਟ ਨਹੀਂ ਕਰ ਰਹੇ H1B ਵੀਜ਼ਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵੱਡਾ ਖਤਰਾ ਹੈ ਪੈਰਾਨਾਇਡ ਡਿਸਆਰਡਰ, ਅਣਦੇਖੀ ਨਾ ਕਰੋ

BLOG News Punjabi(ਬਲਾਗ)

ਵੱਡਾ ਖਤਰਾ ਹੈ ਪੈਰਾਨਾਇਡ ਡਿਸਆਰਡਰ, ਅਣਦੇਖੀ ਨਾ ਕਰੋ

  • Edited By Harpreet Singh,
  • Updated: 07 May, 2026 04:56 PM
Blog
paranoid disorder
  • Share
    • Facebook
    • Tumblr
    • Linkedin
    • Twitter
  • Comment

ਕਦੇ-ਕਦੇ ਇਕ ਖ਼ਬਰ ਸਿਰਫ਼ ਸੂਚਨਾ ਨਹੀਂ ਹੁੰਦੀ ਸਗੋਂ ਸਮਾਜ ਦੇ ਅੰਦਰ ਲੁਕੀ ਕਿਸੇ ਡੂੰਘੀ ਤਰੇੜ ਨੂੰ ਉਜਾਗਰ ਕਰ ਦਿੰਦੀ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ’ਚ ਵਾਪਰੀ ਉਹ ਘਟਨਾ ਜਿੱਥੇ ਇਕ ਪਿਤਾ ਨੇ ਆਪਣੀਆਂ ਹੀ ਜੌੜੀਆਂ ਧੀਆਂ ਦੀ ਹੱਤਿਆ ਕਰ ਦਿੱਤੀ, ਅਜਿਹੀ ਹੀ ਇਕ ਸੱਚਾਈ ਨੂੰ ਸਾਹਮਣੇ ਲਿਆਉਂਦੀ ਹੈ।

ਵੱਖ-ਵੱਖ ਰਿਪੋਰਟਾਂ ’ਚ ਸਾਹਮਣੇ ਆਈ ਜਾਣਕਾਰੀ ਅਨੁਸਾਰ ਉਹ ਆਪਣੀ ਪਤਨੀ ’ਤੇ ਸ਼ੱਕ ਕਰਦਾ ਸੀ ਪਰ ਸਵਾਲ ਇਹ ਹੈ ਕਿ ਕੀ ਇਹ ਸਿਰਫ ‘ਸ਼ੱਕ’ ਸੀ ਜਾਂ ਫਿਰ ਇਕ ਅਜਿਹੀ ਮਾਨਸਿਕ ਅਵਸਥਾ ਜਿਸ ਨੂੰ ਅਸੀਂ ਸਮਾਂ ਰਹਿੰਦੇ ਪਛਾਣਿਆ ਹੀ ਨਹੀਂ? ਅਸੀਂ ਅੱਜ ਵੀ ਭਾਵਨਾਤਮਕ ਅਸੁਰੱਖਿਆ ਅਤੇ ਮਾਨਸਿਕ ਬੀਮਾਰੀ ਦੇ ਦਰਮਿਆਨੇ ਫਰਕ ਨੂੰ ਸਮਝਣ ’ਚ ਖੁੰਝ ਰਹੇ ਹਾਂ।

ਪੈਰਾਨਾਇਡ ਡਿਸਆਰਡਰ ਸਿਰਫ ਇਕ ਸ਼ਬਦ ਨਹੀਂ ਸਗੋਂ ਇਕ ਅਜਿਹੀ ਸਥਿਤੀ ਹੈ ਜਿੱਥੇ ਵਿਅਕਤੀ ਦਾ ਮਨ ਹੌਲੀ-ਹੌਲੀ ਆਪਣੇ ਹੀ ਬਣਾਏ ਸ਼ੱਕਾਂ ਦੀ ਕੈਦ ’ਚ ਬੰਦ ਹੋ ਜਾਂਦਾ ਹੈ। ਉਸ ਨੂੰ ਹਰ ਚਿਹਰਾ ਸ਼ੱਕੀ ਲੱਗਦਾ ਹੈ, ਹਰ ਵਿਵਹਾਰ ’ਚ ਧੋਖਾ ਦਿਖਾਈ ਦਿੰਦਾ ਹੈ ਅਤੇ ਹਰ ਰਿਸ਼ਤਾ ਅਸੁਰੱਖਿਅਤ ਪ੍ਰਤੀਤ ਹੁੰਦਾ ਹੈ। ਇਹ ਕੇਵਲ ਸੋਚ ਨਹੀਂ ਸਗੋਂ ਇਕ ਵਿਗੜਿਆ ਹੋਇਆ ਯਥਾਰਥ ਹੈ, ਜਿਸ ’ਚ ਵਿਅਕਤੀ ਜਿਊਣ ਲੱਗਦਾ ਹੈ। ਉਹ ਆਪਣੇ ਹੀ ਮਨ ਦੀ ਆਵਾਜ਼ ਨੂੰ ਸੱਚ ਮੰਨ ਲੈਂਦਾ ਹੈ ਅਤੇ ਬਾਹਰੀ ਦੁਨੀਆ ਦੀ ਹਰ ਗੱਲ ਉਸ ਨੂੰ ਝੂਠ ਲੱਗਣ ਲੱਗਦੀ ਹੈ। ਅਜਿਹੇ ’ਚ ਉਸ ਦੇ ਫੈਸਲੇ ਤਰਕ ਨਾਲ ਨਹੀਂ ਬਲਕਿ ਡਰ ਅਤੇ ਭਰਮ ਨਾਲ ਸੰਚਾਲਿਤ ਹੁੰਦੇ ਹਨ ਅਤੇ ਇਹੀ ਸਥਿਤੀ ਕਦੇ-ਕਦੇ ਤ੍ਰਾਸਦੀ ਦਾ ਰੂਪ ਲੈ ਲੈਂਦੀ ਹੈ।

ਪੈਰਾਨਾਇਡ ਡਿਸਆਰਡਰ ਦੀ ਇਕ ਵੱਡੀ ਸਮੱਸਿਆ ਇਹ ਹੈ ਕਿ ਵਿਅਕਤੀ ਖੁਦ ਨੂੰ ਬੀਮਾਰ ਨਹੀਂ ਮੰਨਦਾ। ਉਸ ਨੂੰ ਜਾਪਦਾ ਹੈ ਕਿ ਉਸ ਦੀ ਸੋਚ ਸਹੀ ਹੈ ਅਤੇ ਬਾਕੀ ਲੋਕ ਗਲਤ ਹਨ। ਇਹੀ ਕਾਰਨ ਹੈ ਕਿ ਉਹ ਇਲਾਜ ਤੋਂ ਬਚਦਾ ਹੈ ਅਤੇ ਪਰਿਵਾਰ ਵੀ ਕਈ ਵਾਰ ਇਸ ਨੂੰ ‘ਜ਼ਿੱਦ’ ਜਾਂ ‘ਸੁਭਾਅ’ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦਾ ਹੈ। ਹੌਲੀ-ਹੌਲੀ ਇਹ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਮਰਦਾਂ ’ਚ ਇਹ ਵਿਕਾਰ ਅਕਸਰ ਅਧਿਕਾਰ ਅਤੇ ਕੰਟਰੋਲ ਦੇ ਰੂਪ ’ਚ ਸਾਹਮਣੇ ਆਉਂਦਾ ਹੈ।

ਪਤਨੀ ਦੀ ਸੁਤੰਤਰਤਾ, ਉਸ ਦੀ ਗੱਲਬਾਤ, ਉਸ ਦੇ ਸਬੰਧ—ਹਰ ਚੀਜ਼ ’ਤੇ ਸ਼ੱਕ ਕਰਨਾ ਹੌਲੀ-ਹੌਲੀ ਇਕ ਆਦਤ ਨਹੀਂ ਸਗੋਂ ਮਾਨਸਿਕ ਜਕੜਨ ਬਣ ਜਾਂਦਾ ਹੈ। ਸਮੱਸਿਆ ਉਦੋਂ ਹੋਰ ਡੂੰਘੀ ਹੋ ਜਾਂਦੀ ਹੈ ਜਦੋਂ ਸਮਾਜ ਇਸ ਵਿਵਹਾਰ ਨੂੰ ‘ਸਾਧਾਰਨ’ ਜਾਂ ‘ਮਰਦਾਨਾ ਸੁਭਾਅ’ ਕਹਿ ਕੇ ਮੰਨ ਲੈਂਦਾ ਹੈ। ਇਹੀ ਸਮਾਜਿਕ ਪ੍ਰਵਾਨਗੀ ਇਸ ਵਿਕਾਰ ਨੂੰ ਪਛਾਣਨ ’ਚ ਸਭ ਤੋਂ ਵੱਡੀ ਰੁਕਾਵਟ ਬਣਦੀ ਹੈ। ਉੱਤਰ ਪ੍ਰਦੇਸ਼ ਦੀ ਘਟਨਾ ਇਸੇ ਅਣਦੇਖੀ ਦੇ ਸਿਖਰ ਦਾ ਨਤੀਜਾ ਹੈ ਜਿੱਥੇ ਸ਼ੱਕ ਨੇ ਹਮਦਰਦੀ ਨੂੰ ਖਾ ਲਿਆ।

ਔਰਤਾਂ ਦੇ ਸੰਦਰਭ ’ਚ ਵੀ ਇਹ ਸਮੱਸਿਆ ਘੱਟ ਗੰਭੀਰ ਨਹੀਂ ਹੈ। ਕਈ ਵਾਰ ਔਰਤਾਂ ਵੀ ਪੈਰਾਨਾਇਡ ਸੋਚ ਦਾ ਸ਼ਿਕਾਰ ਹੋ ਜਾਂਦੀਆਂ ਹਨ ਜਿੱਥੇ ਉਹ ਆਪਣੇ ਪਤੀ ਜਾਂ ਪਰਿਵਾਰ ਦੇ ਹੋਰ ਮੈਂਬਰਾਂ ’ਤੇ ਬਿਨਾਂ ਕਾਰਨ ਸ਼ੱਕ ਕਰਨ ਲੱਗਦੀਆਂ ਹਨ। ਉਦਾਹਰਣ ਦੇ ਤੌਰ ’ਤੇ ਕੁਝ ਮਾਮਲਿਆਂ ’ਚ ਔਰਤ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਉਸ ਦਾ ਪਤੀ ਉਸ ਨੂੰ ਧੋਖਾ ਦੇ ਰਿਹਾ ਹੈ, ਬੇਸ਼ੱਕ ਉਸ ਕੋਲ ਕੋਈ ਸਬੂਤ ਨਾ ਹੋਵੇ।

ਇਹ ਸ਼ੱਕ ਹੌਲੀ-ਹੌਲੀ ਉਸ ਦੇ ਮਾਨਸਿਕ ਸੰਤੁਲਨ ਨੂੰ ਵਿਗਾੜਦਾ ਹੈ ਅਤੇ ਰਿਸ਼ਤਿਆਂ ’ਚ ਤਣਾਅ ਪੈਦਾ ਕਰਦਾ ਹੈ। ਇਕ ਹੋਰ ਮਹੱਤਵਪੂਰਨ ਉਦਾਹਰਣ ਜਣੇਪੇ ਤੋਂ ਬਾਅਦ ਦੀ ਮਾਨਸਿਕ ਸਥਿਤੀ ਨਾਲ ਜੁੜੀ ਹੈ। ਪੋਸਟਪਾਰਟਮ ਸਾਈਕੋਸਿਸ ਵਰਗੀ ਅਵਸਥਾ ’ਚ ਕੁਝ ਔਰਤਾਂ ’ਚ ਪੈਰਾਨਾਇਡ ਵਿਚਾਰ ਵਿਕਸਿਤ ਹੋ ਸਕਦੇ ਹਨ। ਉਨ੍ਹਾਂ ਨੂੰ ਜਾਪਣ ਲੱਗਦਾ ਹੈ ਕਿ ਕੋਈ ਉਨ੍ਹਾਂ ਦੇ ਬੱਚੇ ਨੂੰ ਨੁਕਸਾਨ ਪਹੁੰਚਾਏਗਾ ਜਾਂ ਪਰਿਵਾਰ ਉਨ੍ਹਾਂ ਦੇ ਵਿਰੁੱਧ ਸਾਜ਼ਿਸ਼ ਕਰ ਰਿਹਾ ਹੈ।

ਹਾਲੀਆ ਰਿਪੋਰਟ ਦੱਸਦੀ ਹੈ ਕਿ ਸ਼ਹਿਰੀ ਭਾਰਤ ’ਚ ਮਰਦਾਂ ਵੱਲੋਂ ਮਾਨਸਿਕ ਹੈਲਪਲਾਈਨ ’ਚ ਕਾਲ ਕਰਨ ਦੀ ਗਿਣਤੀ ’ਚ 126 ਫੀਸਦੀ ਦਾ ਵਾਧਾ ਹੋਇਆ ਹੈ ਪਰ ਫਿਰ ਵੀ ਕੁੱਲ ਮਦਦ ਲੈਣ ਵਾਲਿਆਂ ’ਚ ਉਨ੍ਹਾਂ ਦੀ ਹਿੱਸੇਦਾਰੀ ਘੱਟ ਹੈ। ਭਾਵ ਸਮੱਸਿਆ ਮੌਜੂਦ ਹੈ ਪਰ ਉਸ ਨੂੰ ਮੰਨਣ ’ਚ ਝਿਜਕ ਅਜੇ ਵੀ ਬਣੀ ਹੋਈ ਹੈ। ਔਰਤਾਂ ਦੀ ਸਥਿਤੀ ਵੀ ਵੱਖਰੀ ਨਹੀਂ ਹੈ ਸਗੋਂ ਕਈ ਮਾਮਲਿਆਂ ’ਚ ਹੋਰ ਗੁੰਝਲਦਾਰ ਹੈ। ਅੰਕੜੇ ਦੱਸਦੇ ਹਨ ਕਿ ਮਾਨਸਿਕ ਵਿਕਾਰਾਂ, ਵਿਸ਼ੇਸ਼ ਕਰ ਕੇ ਡਿਪ੍ਰੈਸ਼ਨ ਅਤੇ ਐਂਗਜ਼ਾਇਟੀ ਦੀ ਦਰ ਔਰਤਾਂ ’ਚ ਮਰਦਾਂ ਨਾਲੋਂ ਵਧੇਰੇ ਪਾਈ ਜਾਂਦੀ ਹੈ।

ਇਸ ਸਮੱਸਿਆ ਦਾ ਇਕ ਵੱਡਾ ਕਾਰਨ ਸਾਡੇ ਸਮਾਜ ’ਚ ਮੌਜੂਦ ਮਾਨਸਿਕ ਸਿਹਤ ਨਾਲ ਜੁੜਿਆ ਕਲੰਕ ਵੀ ਹੈ। ਲੋਕ ਅੱਜ ਵੀ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਜਾਣ ਤੋਂ ਡਰਦੇ ਹਨ। ਦਿਹਾਤੀ ਅਤੇ ਅਰਧ-ਸ਼ਹਿਰੀ ਇਲਾਕਿਆਂ ’ਚ ਤਾਂ ਮਾਨਸਿਕ ਬੀਮਾਰੀ ਨੂੰ ਕਈ ਵਾਰ ਅੰਧਵਿਸ਼ਵਾਸ ਜਾਂ ‘ਕਿਸਮਤ’ ਨਾਲ ਜੋੜ ਦਿੱਤਾ ਜਾਂਦਾ ਹੈ। ਇਹੀ ਸੋਚ ਲੋਕਾਂ ਨੂੰ ਸਹੀ ਇਲਾਜ ਤੋਂ ਦੂਰ ਰੱਖਦੀ ਹੈ। ਇਸ ਦੇ ਨਾਲ ਹੀ, ਸਿਹਤ ਸੇਵਾਵਾਂ ਦੀ ਕਮੀ ਵੀ ਇਕ ਚੁਣੌਤੀ ਹੈ। ਭਾਰਤ ’ਚ ਪ੍ਰਤੀ ਇਕ ਲੱਖ ਲੋਕਾਂ ਪਿੱਛੇ ਮਾਨਸਿਕ ਰੋਗਾਂ ਦੇ ਡਾਕਟਰਾਂ ਦੀ ਗਿਣਤੀ ਬਹੁਤ ਘੱਟ ਹੈ ਜੋ ਇਸ ਵਧਦੇ ਸੰਕਟ ਦੇ ਮੁਕਾਬਲੇ ਨਾਕਾਫ਼ੀ ਹੈ। ਅਜਿਹੇ ’ਚ ਨਾ ਸਿਰਫ ਜਾਗਰੂਕਤਾ ਬਲਕਿ ਸਿਹਤ ਢਾਂਚੇ ਨੂੰ ਮਜ਼ਬੂਤ ਕਰਨਾ ਵੀ ਜ਼ਰੂਰੀ ਹੈ।

ਇਸ ਸੰਦਰਭ ’ਚ ਉੱਤਰ ਪ੍ਰਦੇਸ਼ ਦੀ ਇਹ ਘਟਨਾ ਇਕ ਚਿਤਾਵਨੀ ਹੈ। ਇਹ ਸਾਨੂੰ ਦੱਸਦੀ ਹੈ ਕਿ ਜੇਕਰ ਅਸੀਂ ਸਮਾਂ ਰਹਿੰਦਿਆਂ ਮਾਨਸਿਕ ਸਮੱਸਿਆਵਾਂ ਨੂੰ ਨਹੀਂ ਸਮਝਾਂਗੇ ਤਾਂ ਇਸ ਦੇ ਨਤੀਜੇ ਬੇਹੱਦ ਖ਼ਤਰਨਾਕ ਹੋ ਸਕਦੇ ਹਨ। ਇਹ ਸਿਰਫ ਇਕ ਵਿਅਕਤੀ ਦੀ ਗਲਤੀ ਨਹੀਂ ਸਗੋਂ ਸਮਾਜ ਦੀ ਵੀ ਅਸਫਲਤਾ ਹੈ ਜੋ ਉਸ ਵਿਅਕਤੀ ਦੇ ਵਿਵਹਾਰ ’ਚ ਆਏ ਬਦਲਾਅ ਨੂੰ ਸਮਾਂ ਰਹਿੰਦੇ ਨਹੀਂ ਪਛਾਣਦਾ। ਹੱਲ ਦੇ ਲਈ ਸਭ ਤੋਂ ਜ਼ਰੂਰੀ ਹੈ ਜਾਗਰੂਕਤਾ, ਗੱਲਬਾਤ ਅਤੇ ਸੰਵੇਦਨਸ਼ੀਲਤਾ।

ਸਾਨੂੰ ਆਪਣੇ ਘਰਾਂ ’ਚ ਅਜਿਹਾ ਮਾਹੌਲ ਬਣਾਉਣਾ ਹੋਵੇਗਾ ਜਿੱਥੇ ਹਰ ਵਿਅਕਤੀ, ਭਾਵੇਂ ਉਹ ਮਰਦ ਹੋਵੇ ਜਾਂ ਔਰਤ, ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਪ੍ਰਗਟ ਕਰ ਸਕੇ। ਬੱਚਿਆਂ ਨੂੰ ਬਚਪਨ ਤੋਂ ਇਹ ਸਿਖਾਉਣਾ ਹੋਵੇਗਾ ਕਿ ਤੁਹਾਡੀ ਪਰੇਸ਼ਾਨੀ ਸਾਂਝੀ ਕਰਨਾ ਸਾਧਾਰਨ ਹੈ।

ਸਰਕਾਰ ਅਤੇ ਸਮਾਜ ਨੂੰ ਵੀ ਇਸ ਦਿਸ਼ਾ ’ਚ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ। ਮਾਨਸਿਕ ਸਿਹਤ ਸੇਵਾਵਾਂ ਨੂੰ ਸੌਖਾਲੀਆਂ ਬਣਾਉਣਾ, ਜਾਗਰੂਕਤਾ ਮੁਹਿੰਮਾਂ ਚਲਾਉਣਾ ਅਤੇ ਲੋਕਾਂ ਨੂੰ ਸਹਾਇਤਾ ਲੈਣ ਲਈ ਪ੍ਰੇਰਿਤ ਕਰਨਾ—ਇਹ ਸਾਰੇ ਕਦਮ ਜ਼ਰੂਰੀ ਹਨ।

ਅੰਤ ’ਚ ਇਹ ਸਮਝਣਾ ਜ਼ਰੂਰੀ ਹੈ ਕਿ ਜਦੋਂ ਮਨ ਬੀਮਾਰ ਹੁੰਦਾ ਹੈ, ਤਾਂ ਉਸ ਦਾ ਅਸਰ ਸਿਰਫ ਵਿਅਕਤੀ ਤੱਕ ਸੀਮਤ ਨਹੀਂ ਰਹਿੰਦਾ, ਉਹ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਦੇ ਮਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।

ਉਨ੍ਹਾਂ ਦੇ ਵਿਵਹਾਰ ਪਿੱਛੇ ਲੁਕੇ ਸੰਕੇਤਾਂ ਨੂੰ ਪਛਾਣੀਏ ਅਤੇ ਸਭ ਤੋਂ ਵੱਧ ਇਕ ਅਜਿਹਾ ਸਮਾਜ ਬਣਾਈਏ ਜਿੱਥੇ ਵਿਸ਼ਵਾਸ, ਗੱਲਬਾਤ ਅਤੇ ਮਾਨਸਿਕ ਸਿਹਤ ਨੂੰ ਬਰਾਬਰ ਮਹੱਤਵ ਮਿਲੇ, ਕਿਉਂਕਿ ਜਦੋਂ ਮਨ ਸੰਤੁਲਿਤ ਹੁੰਦਾ ਹੈ, ਤਾਂ ਰਿਸ਼ਤੇ ਸੁਰੱਖਿਅਤ ਰਹਿੰਦੇ ਹਨ ਅਤੇ ਜਦੋਂ ਮਨ ਸ਼ੱਕ ’ਚ ਡੁੱਬ ਜਾਂਦਾ ਹੈ ਤਾਂ ਸਭ ਤੋਂ ਮਜ਼ਬੂਤ ਰਿਸ਼ਤੇ ਵੀ ਟੁੱਟ ਜਾਂਦੇ ਹਨ।

-ਡਾ. ਨੀਲੂ ਤਿਵਾੜੀ

  • Danger
  • Paranoid Disorder
  • Ignore

ਕੀ ਪੰਜਾਬ ਦੇ ਲੋਕਾਂ ਨੇ ਅਜਿਹੇ ਹੀ ਰਾਜਸੀ ਬਦਲ ਦੀ ਆਸ ਕੀਤੀ ਸੀ!

NEXT STORY

Stories You May Like

  • don  t make these mistakes while applying a face pack
    ਸਾਵਧਾਨ! ਫੇਸ ਪੈਕ ਲਗਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ, ਚਮੜੀ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ
  • don t ignore bone and joint pain
    ਹੱਡੀਆਂ ਅਤੇ ਜੋੜਾਂ ਦੇ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼ ! ਸਰੀਰ ਲਈ ਬਣ ਸਕਦੀ ਹੈ ਵੱਡੀ ਮੁਸੀਬਤ, ਇੰਝ ਕਰੋ ਬਚਾਅ
  • how many days does the soul stay at home after death
    ਮੌਤ ਤੋਂ ਬਾਅਦ ਕਿੰਨੇ ਦਿਨ ਘਰ ਰਹਿੰਦੀ ਹੈ ਆਤਮਾ, ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ
  • gas is formed frequently in the stomach so don t ignore it
    ਢਿੱਡ 'ਚ ਵਾਰ-ਵਾਰ ਬਣਦੀ ਹੈ ਗੈਸ ਤਾਂ ਭੁੱਲ ਕੇ ਵੀ ਨਾ ਕਰੋ ਇਗਨੋਰ! ਹੋ ਸਕਦੈ ਵੱਡਾ ਨੁਕਸਾਨ, ਜਾਣੋ ਬਚਾਅ ਦੇ ਤਰੀਕੇ
  • the fury of nautapa
    ਨੌਤਪਾ ਦਾ ਕਹਿਰ : ਇਨ੍ਹਾਂ ਗ਼ਲਤੀਆਂ ਕਾਰਨ ਸੜ ਸਕਦੀ ਹੈ ਘਰ ਦੀ ਬਰਕਤ, ਭੁੱਲ ਕੇ ਵੀ ਨਾ ਕਰੋ ਇਹ ਕੰਮ
  • not just heat heatstroke can be fatal
    ਸਾਵਧਾਨ! ਗਰਮੀ ਹੀ ਨਹੀਂ, ਜਾਨਲੇਵਾ ਬਣ ਸਕਦੀ ਹੈ 'ਲੂ': ਡਾਕਟਰ ਨੇ ਦੱਸੇ ਉਹ ਸੰਕੇਤ ਜਿਨ੍ਹਾਂ ਨੂੰ ਨਾ ਕਰੋ ਨਜ਼ਰਅੰਦਾਜ਼
  • panchak start date time
    ਸ਼ੁਰੂ ਹੋ ਰਿਹਾ ਹੈ ‘ਮ੍ਰਿਤੂ ਪੰਚਕ’, ਅਗਲੇ 5 ਦਿਨ 'ਚ ਭੁੱਲ ਕੇ ਵੀ ਨਾ ਕਰੋ ਇਹ ਕੰਮ
  • samsung faces historic strike signs of price hike in mobile and laptop
    ਸੈਮਸੰਗ ’ਚ ਇਤਿਹਾਸਕ ਹੜਤਾਲ ਦਾ ਖਤਰਾ : ਮੋਬਾਈਲ ਅਤੇ ਲੈਪਟਾਪ ਦੀਆਂ ਕੀਮਤਾਂ ਵਧਣ ਦੇ ਸੰਕੇਤ
  • heavy rains in punjab for 2 days thunderstorm alert in these districts
    ਪੰਜਾਬ 'ਚ 2 ਦਿਨ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • major incident in mehatpur
    ਮਹਿਤਪੁਰ 'ਚ ਵੱਡੀ ਵਾਰਦਾਤ: ਪੁਲਸ ਰੇਡ ਦੌਰਾਨ ਚੱਲੀ ਗੋਲੀ, ਨੌਜਵਾਨ ਦੀ ਮੌਤ
  • car crushes activa driver
    ਕਾਰ ਨੇ ਐਕਟਿਵਾ ਚਾਲਕ ਨੂੰ ਕੁਚਲਿਆ, ਇਲਾਜ ਦੌਰਾਨ ਮੌਤ
  • newlywed woman death
    ਜਲੰਧਰ 'ਚ ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਸਹੁਰਾ ਪਰਿਵਾਰ 'ਤੇ ਲੱਗੇ ਗੰਭੀਰ...
  • special bhandara to be held at dera beas on june 6 and 7
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
  • dispute arises between jyoti nooran s husband abhishek usman
    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ...
  • captain amarinder singh to remain in the bjp former minister kalia statement
    ਕੈਪਟਨ ਦੀ ਕਾਗਰਸ 'ਚ ਵਾਪਸੀ ਦੀਆਂ ਅਟਕਲਾਂ ਦਰਮਿਆਨ ਭਾਜਪਾ ਆਗੂ ਮਨੋਰੰਜਨ ਕਾਲੀਆ ਦਾ...
  • there will be a long power cut in these areas of punjab tomorrow
    ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ !
Trending
Ek Nazar
important news for class 10th and 12th students

10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ! ਮਿਲੇਗਾ ਗੋਲਡਨ ਚਾਂਸ

ruchak rajyog

ਮੰਗਲ ਤੇ ਸ਼ੁੱਕਰ ਬਣਾਉਣਗੇ ਰੁਚਕ ਰਾਜਯੋਗ! 4 ਰਾਸ਼ੀਆਂ ਦੀ ਚਮਕੇਗੀ ਕਿਸਮਤ

girl raped in hoshiarpur

ਪੰਜਾਬ ਸ਼ਰਮਸਾਰ! ਪਹਿਲਾਂ ਕੀਤੀ Instagram 'ਤੇ ਦੋਸਤੀ, ਫਿਰ ਘਰ ਪਹੁੰਚ ਕੁੜੀ ਦੀ...

putin big statement

2036 ਤੱਕ ਰਾਸ਼ਟਰਪਤੀ ਰਹਿਣ ਦੇ ਸਵਾਲ 'ਤੇ ਪੁਤਿਨ ਦਾ ਵੱਡਾ ਬਿਆਨ

covid 19 vaccine

ਕੀ ਕੋਵਿਡ-19 ਵੈਕਸੀਨ ਨਾਲ ਹੋ ਰਿਹਾ ਹੈ ਕੈਂਸਰ? ਸੈਨੇਟ ਦੀ ਸੁਣਵਾਈ 'ਚ ਉੱਠੇ...

elections in pakistan occupied kashmir

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ 27 ਜੁਲਾਈ ਨੂੰ ਹੋਣਗੀਆਂ ਚੋਣਾਂ

tata motors car discount offer

Nexon ਤੇ Curvv ਸਣੇ Tata ਦੀਆਂ ਗੱਡੀਆਂ 'ਤੇ ਮਿਲ ਰਿਹੈ ਬੰਪਰ ਡਿਸਕਾਊਂਟ

cockroaches seized in australia

ਆਸਟ੍ਰੇਲੀਆ 'ਚ 1 ਲੱਖ ਤੋਂ ਵੱਧ ਖ਼ਤਰਨਾਕ ਕਾਕਰੋਚ ਬਰਾਮਦ, ਅਧਿਕਾਰੀਆਂ ਦੇ ਵੀ...

jharkhand  bus owners   association hikes fares

18 ਫੀਸਦੀ ਵਧਿਆ ਬੱਸਾਂ ਦਾ ਕਿਰਾਇਆ! ਝਾਰਖੰਡ 'ਚ ਬੱਸ ਮਾਲਕਾਂ ਦੇ ਸੰਘ ਨੇ ਲਿਆ...

punjabi singer breaks down in tears while going live on social media

ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਫੁੱਟ-ਫੁੱਟ ਰੋਇਆ ਪੰਜਾਬੀ ਗਾਇਕ

shehbaz sharif thanks trump

ਭਾਰਤ-ਪਾਕਿ ਜੰਗ ਰੁਕਵਾਉਣ ਲਈ ਟਰੰਪ ਦਾ 'ਹਮੇਸ਼ਾ ਧੰਨਵਾਦੀ' ਰਹੇਗਾ ਪਾਕਿਸਤਾਨ :...

1 crore families will have their own permanent home

1 ਕਰੋੜ ਪਰਿਵਾਰਾਂ ਦਾ ਹੋਵੇਗਾ ਆਪਣਾ ਪੱਕਾ ਘਰ ! ਕੇਂਦਰ ਨੇ ਲਾਂਚ ਕਰ 'ਤੀ PM...

xi jinping wvisit north korea

ਸ਼ੀ ਜਿਨਪਿੰਗ ਅਗਲੇ ਹਫ਼ਤੇ ਜਾਣਗੇ ਉੱਤਰੀ ਕੋਰੀਆ

bill passed in us congress

ਅਮਰੀਕੀ ਸਦਨ 'ਚ ਯੂਕਰੇਨ ਨੂੰ ਸਹਾਇਤਾ ਦੇਣ ਅਤੇ ਰੂਸ 'ਤੇ ਨਵੀਆਂ ਪਾਬੰਦੀਆਂ...

iit pass baba 24 girls relationships mobile videos

IIT ਪਾਸ ਬਾਬੇ ਦੀ ਖੁੱਲ੍ਹੀ ਪੋਲ, 24 ਕੁੜੀਆਂ ਨਾਲ ਬਣਾਏ ਸਬੰਧ, ਮੋਬਾਈਲ 'ਚੋਂ...

security tightened at baba mukteshwar temple after bomb threat

ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਬਾਬਾ ਮੁਕਤੇਸ਼ਵਰ ਮੰਦਰ ਦੀ ਸੁਰੱਖਿਆ ਸਖ਼ਤ,...

40 year old famous actor buys property worth rs 24 crore

40 ਸਾਲਾ ਮਸ਼ਹੂਰ ਅਦਾਕਾਰ ਨੇ ਖਰੀਦੀ 24 ਕਰੋੜ ਦੀ ਪ੍ਰਾਪਰਟੀ ! ਜਾਣੋ ਕਿੰਨੇ ਏਕੜ...

trend of rebirthday

ਛਾਇਆ 'Rebirthday' ਦਾ ਅਨੋਖਾ ਟਰੈਂਡ! ਲੋਕਾਂ ਨੇ ਬਦਲ ਲਿਆ ਆਪਣਾ ਹੀ ਜਨਮਦਿਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • old age pension to praan vaayu devta pension
      ਬੁਢਾਪਾ ਪੈਨਸ਼ਨ ਤੋਂ ‘ਪ੍ਰਾਣ ਵਾਯੂ ਦੇਵਤਾ ਪੈਨਸ਼ਨ’ ਤੱਕ : ਅਨੋਖੀ ਪਹਿਲ
    • pope on ai
      ਪੋਪ ‘ਏ.ਆਈ.’ ਦੇ ਇਕ ਵਿਸ਼ੇਸ਼ ਖ਼ਤਰੇ ਬਾਰੇ ਬਿਲਕੁਲ ਸਹੀ ਹਨ
    • loss of life and property is continuously occurring due to fire incidents
      ‘ਦੇਸ਼ ’ਚ ਅਗਨੀਕਾਂਡਾਂ ਨਾਲ’ ਲਗਾਤਾਰ ਹੋ ਰਿਹਾ ਜਾਨ-ਮਾਲ ਦਾ ਨੁਕਸਾਨ!
    • cycle
      ਸਿਹਤ, ਮਿਹਨਤ, ਸਹੂਲਤ ਅਤੇ ਵਾਤਾਵਰਣ ਸੰਭਾਲ ਦਾ ਸੰਗਮ : ਸਾਈਕਲ
    • aatmanirbhar bharat
      ਆਤਮਨਿਰਭਰ ਭਾਰਤ ਦੀ ਦਿਸ਼ਾ ’ਚ ਸ਼ਿੱਦਤ ਨਾਲ ਕਦਮ ਵਧਾਉਣੇ ਹੋਣਗੇ
    • a deal between the us and china
      ਅਮਰੀਕਾ ਅਤੇ ਚੀਨ ਵਿਚਾਲੇ ਸਮਝੌਤੇ ਨਾਲ ਹੋ ਸਕਦਾ ਹੈ ਇਕ ਨਵੀਂ ਵਿਸ਼ਵ ਵਿਵਸਥਾ ਦਾ...
    • the problem of illegal infiltrators should be resolved decisively
      ਗੈਰ-ਕਾਨੂੰਨੀ ਘੁਸਪੈਠੀਆਂ ਦੀ ਸਮੱਸਿਆ ਦਾ ਫੈਸਲਾਕੁੰਨ ਹੱਲ ਕੀਤਾ ਜਾਵੇ
    • environment is being polluted due to incidents of stubble burning
      ਨਾੜ ਸਾੜਨ ਦੀਆਂ ਘਟਨਾਵਾਂ ਨਾਲ ਵਾਤਾਵਰਣ ਹੋ ਰਿਹਾ ਦੂਸ਼ਿਤ!
    • hdfc
      ਐੱਚ.ਡੀ.ਐੱਫ.ਸੀ. ਬੈਂਕ ਨੂੰ ਸਾਰੀਆਂ ਚਿੰਤਾਵਾਂ ਦਾ ਸਪੱਸ਼ਟ ਤੌਰ ’ਤੇ ਹੱਲ ਕਰਨਾ...
    • pm swanidhi
      ਪੀ.ਐੱਮ. ਸਵਨਿਧੀ : ਗੁਜ਼ਾਰੇ ਤੋਂ ਆਤਮ-ਨਿਰਭਰਤਾ ਵੱਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +