ਕਲਪਨਾ ਕਰੋ, ਜ਼ਿੰਦਗੀ ਪ੍ਰੇਮ ਅਤੇ ਉੱਲਾਸ ਦਾ, ਭੁੱਖ ਅਤੇ ਡਰ ਦਾ ਇਕ ਮਹਾਸਾਗਰ ਹੈ ਅਤੇ ਅਸੀਂ ਸਭ ਉਸ ’ਚ ਤੈਰ ਰਹੇ ਹਾਂ। ਇਸ ਦੀਆਂ ਖੂਬਸੂਰਤ ਅਤੇ ਭਿਆਨਕ, ਸ਼ਕਤੀਸ਼ਾਲੀ ਅਤੇ ਮੁਕੰਮਲ ਤਬਦੀਲ ਹੋਣ ਯੋਗ ਲਹਿਰਾਂ ਦਰਮਿਆਨ ਅਸੀਂ ਜਿਊਣ ਦਾ ਯਤਨ ਕਰਦੇ ਹਾਂ। ਇਸ ਮਹਾਸਾਗਰ ’ਚ ਜਿੱਥੇ ਪ੍ਰੇਮ, ਉੱਲਾਸ ਅਤੇ ਅਥਾਹ ਆਨੰਦ ਹੈ, ਉੱਥੇ ਡਰ ਵੀ ਹੈ। ਮੌਤ ਦਾ ਡਰ, ਭੁੱਖ ਦਾ ਡਰ, ਦੁੱਖਾਂ ਦਾ ਡਰ, ਲਾਭ-ਹਾਨੀ ਦਾ ਡਰ, ਭੀੜ ’ਚ ਗੁਆਚ ਜਾਣ, ਅਸਫਲ ਰਹਿ ਜਾਣ ਦਾ ਡਰ। ਇਸ ਮਹਾਸਾਗਰ ’ਚ ਸਮੂਹਿਕ ਅਤੇ ਲਗਾਤਾਰ ਯਾਤਰਾ ਦਾ ਨਾਂ ਜੀਵਨ ਹੈ, ਜਿਸ ਦੀਆਂ ਭਿਆਨਕ ਡੂੰਘਾਈਆਂ ’ਚ ਅਸੀਂ ਸਭ ਤੈਰਦੇ ਹਾਂ। ਭਿਆਨਕ ਇਸ ਲਈ ਕਿਉਂਕਿ ਇਸ ਮਹਾਸਾਗਰ ’ਚੋਂ ਅੱਜ ਤਕ ਨਾ ਤਾਂ ਕੋਈ ਬਚ ਸਕਿਆ ਹੈ ਅਤੇ ਨਾ ਹੀ ਬਚ ਸਕੇਗਾ।
ਜਿਸ ਵਿਅਕਤੀ ’ਚ ਆਪਣੇ ਡਰ ਦੀ ਤਹਿ ’ਚ ਜਾ ਕੇ ਇਸ ਮਹਾਸਾਗਰ ਨੂੰ ਸੱਚੀ ਲਗਨ ਨਾਲ ਦੇਖਣ ਦੀ ਹਿੰਮਤ ਹੈ-ਹਿੰਦੂ ਉਹੀ ਹੈ। ਗਿਣਤੀ ਦੀਆਂ ਸੱਭਿਆਚਾਰਕ ਧਾਰਨਾਵਾਂ ਨੂੰ ਹਿੰਦੂ ਧਰਮ ਮੰਨਣਾ ਉਸ ਦਾ ਥੋੜ੍ਹੇ ਸਮੇਂ ਦਾ ਪਾਠ ਹੋਵੇਗਾ। ਕਿਸੇ ਰਾਸ਼ਟਰੀ ਜ਼ਮੀਨ-ਵਿਸ਼ੇਸ਼ ਨਾਲ ਬੰਨ੍ਹਣਾ ਵੀ ਉਸ ਦੀ ਮਾਣਹਾਨੀ ਹੈ। ਡਰ ਨਾਲ ਆਪਣੇ ਆਤਮ ਦੇ ਸਬੰਧ ਨੂੰ ਸਮਝਣ ਲਈ ਮਨੁੱਖਤਾ ਵੱਲੋਂ ਲੱਭੀ ਗਈ ਇਕ ਪ੍ਰਣਾਲੀ ਹੈ ਹਿੰਦੂ ਧਰਮ। ਇਹ ਸੱਚਾਈ ਨੂੰ ਆਪਣੇ ਨਾਲ ਜੋੜਨ ਦਾ ਇਕ ਰਾਹ ਵੀ ਹੈ। ਇਹ ਰਾਹ ਕਿਸੇ ਇਕ ਦਾ ਨਹੀਂ ਸਗੋਂ ਹਰ ਉਸ ਵਿਅਕਤੀ ਲਈ ਵੀ ਮਿਲਣਯੋਗ ਹੈ ਜੋ ਇਸ ’ਤੇ ਚੱਲਣਾ ਚਾਹੁੰਦਾ ਹੈ।
ਇਕ ਹਿੰਦੂ ਆਪਣੀ ਹੋਂਦ ’ਚ ਸਮੂਹ ਚਰਾਚਰ ਨੂੰ ਤਰਸ ਅਤੇ ਇੱਜ਼ਤ-ਮਾਣ ਨਾਲ ਉਦਾਰਤਾਪੂਰਵਕ ਪ੍ਰਵਾਨ ਕਰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਜੀਵਨ ਰੂਪੀ ਇਸ ਮਹਾਸਾਗਰ ’ਚ ਅਸੀਂ ਸਭ ਡੁੱਬ-ਉਤਰਾਅ ਰਹੇ ਹਾਂ। ਹੋਂਦ ਲਈ ਸੰਘਰਸ਼ ਕਰ ਰਹੇ ਸਭ ਪ੍ਰਾਣੀਆਂ ਦੀ ਰਾਖੀ ਉਹ ਅੱਗੇ ਵਧ ਕੇ ਕਰਦਾ ਹੈ। ਸਭ ਤੋਂ ਕਮਜ਼ੋਰ ਚਿੰਤਾਵਾਂ ਅਤੇ ਬੇਆਵਾਜ਼ ਚੀਕਾਂ ਪ੍ਰਤੀ ਵੀ ਉਹ ਸੁਚੇਤ ਰਹਿੰਦਾ ਹੈ। ਕਮਜ਼ੋਰ ਦੀ ਰਾਖੀ ਦਾ ਫਰਜ਼ ਵੀ ਉਸ ਦਾ ਧਰਮ ਹੈ। ਸੱਚਾਈ ਅਤੇ ਅਹਿੰਸਾ ਦੀ ਸ਼ਕਤੀ ਨਾਲ ਸੰਸਾਰ ਦੀਆਂ ਸਭ ਨਾ ਸਹਿਣਯੋਗ ਆਵਾਜ਼ਾਂ ਨੂੰ ਸੁਣਨਾ ਅਤੇ ਉਨ੍ਹਾਂ ਦਾ ਹੱਲ ਲੱਭਣਾ ਹੀ ਉਸ ਦਾ ਧਰਮ ਹੈ।
ਇਕ ਹਿੰਦੂ ’ਚ ਆਪਣੇ ਡਰ ਨੂੰ ਡੂੰਘਾਈ ’ਚ ਦੇਖਣ ਅਤੇ ਉਸ ਨੂੰ ਪ੍ਰਵਾਨ ਕਰਨ ਦੀ ਹਿੰਮਤ ਹੁੰਦੀ ਹੈ। ਜ਼ਿੰਦਗੀ ਦੀ ਯਾਤਰਾ ’ਚ ਉਹ ਡਰ ਰੂਪੀ ਦੁਸ਼ਮਣ ਨੂੰ ਦੋਸਤ ’ਚ ਬਦਲਣਾ ਸਿੱਖਦਾ ਹੈ। ਡਰ ਉਸ ’ਤੇ ਕਦੀ ਭਾਰੂ ਨਹੀਂ ਹੋ ਸਕਦਾ ਸਗੋਂ ਗੂੜ੍ਹਾ ਦੋਸਤ ਬਣ ਕੇ ਉਸ ਨੂੰ ਅੱਗੋਂ ਦਾ ਰਾਹ ਦਿਖਾਉਂਦਾ ਹੈ। ਇਕ ਹਿੰਦੂ ਦਾ ਆਤਮ ਇੰਨਾ ਕਮਜ਼ੋਰ ਨਹੀਂ ਹੁੰਦਾ ਕਿ ਉਹ ਆਪਣੇ ਡਰ ਦੇ ਕੰਟ੍ਰੋਲ ’ਚ ਆ ਕੇ ਕਿਸੇ ਤਰ੍ਹਾਂ ਦੇ ਗੁੱਸੇ, ਨਫਰਤ ਜਾਂ ਜਵਾਬੀ ਹਿੰਸਾ ਦਾ ਮਾਧਿਅਮ ਬਣ ਜਾਵੇ।
ਹਿੰਦੂ ਜਾਣਦਾ ਹੈ ਕਿ ਸੰਸਾਰ ਦੀ ਸਮੁੱਚੀ ਗਿਆਨਰਾਸ਼ੀ ਸਮੂਹਿਕ ਹੈ ਅਤੇ ਸਭ ਲੋਕਾਂ ਦੀ ਇੱਛਾ-ਸ਼ਕਤੀ ਤੇ ਯਤਨ ਨਾਲ ਪੈਦਾ ਹੋਈ ਹੈ। ਇਹ ਸਿਰਫ ਉਸ ਇਕੱਲੇ ਦੀ ਜਾਇਦਾਦ ਨਹੀਂ ਹੈ। ਸਭ ਕੁਝ ਸਭ ਦਾ ਹੈ। ਉਹ ਜਾਣਦਾ ਹੈ ਕਿ ਕੁਝ ਵੀ ਸਥਾਈ ਨਹੀਂ ਅਤੇ ਸੰਸਾਰ ਰੂਪੀ ਮਹਾਸਾਗਰ ਦੀਆਂ ਇਨ੍ਹਾਂ ਧਾਰਾਵਾਂ ’ਚ ਜੀਵਨ ਲਗਾਤਾਰ ਬਦਲਦਾ ਰਹਿੰਦਾ ਹੈ। ਗਿਆਨ ਪ੍ਰਤੀ ਚੋਟੀ ਦੀ ਜਿਗਿਆਸਾ ਦੀ ਭਾਵਨਾ ਨਾਲ ਸੰਚਾਲਿਤ ਹਿੰਦੂ ਦਾ ਜ਼ਮੀਰ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ। ਉਹ ਨਿਮਰਤਾ ਵਾਲੀ ਹੁੰਦੀ ਹੈ ਅਤੇ ਇਸ ਭਵਸਾਗਰ ’ਚ ਰਹਿ ਰਹੇ ਕਿਸੇ ਵੀ ਵਿਅਕਤੀ ਕੋਲੋਂ ਸੁਣਨ-ਸਿੱਖਣ ਲਈ ਤਿਆਰ ਰਹਿੰਦੀ ਹੈ।
ਹਿੰਦੂ ਸਭ ਪ੍ਰਾਣੀਆਂ ਨਾਲ ਪ੍ਰੇਮ ਕਰਦਾ ਹੈ। ਉਹ ਜਾਣਦਾ ਹੈ ਕਿ ਇਸ ਮਹਾਸਾਗਰ ’ਚ ਤੈਰਨ ਦੇ ਸਭ ਦੇ ਆਪਣੇ-ਆਪਣੇ ਰਾਹ ਅਤੇ ਤਰੀਕੇ ਹਨ। ਸਭ ਨੂੰ ਆਪਣੇ ਰਾਹ ’ਤੇ ਚੱਲਣ ਦਾ ਅਧਿਕਾਰ ਹੈ। ਉਹ ਸਭ ਰਸਤਿਆਂ ਨਾਲ ਪ੍ਰੇਮ ਕਰਦਾ ਹੈ। ਸਭ ਦਾ ਆਦਰ ਕਰਦਾ ਹੈ ਅਤੇ ਉਨ੍ਹਾਂ ਦੀ ਮੌਜੂਦਗੀ ਨੂੰ ਬਿਲਕੁਲ ਆਪਣਾ ਮੰਨ ਕੇ ਪ੍ਰਵਾਨ ਕਰਦਾ ਹੈ।
ਰਾਹੁਲ ਗਾਂਧੀ (ਕਾਂਗਰਸੀ ਨੇਤਾ)
ਚੀਨੀ ਸਕੂਲਾਂ ’ਚ ਰੈਡੀਮੇਡ ਭੋਜਨ ਪਰੋਸਣ ਦੀ ਤਿਆਰੀ
NEXT STORY