ਭਾਰਤ ’ਚ, ਇਕ ਅਜੀਬ ਘਟਨਾ ਹੈ ਜਿੱਥੇ ਸੀਨੀਅਰ ਨਾਗਰਿਕ ਅਕਸਰ ਅਮੀਰ ਹੋ ਜਾਂਦੇ ਹਨ ਪਰ ਅਮੀਰ ਨਹੀਂ ਰਹਿੰਦੇ। ਸੀਨੀਅਰ ਨਾਗਰਿਕ ਆਪਣੀ ਸਾਰੀ ਜ਼ਿੰਦਗੀ ਸਖਤ ਮਿਹਨਤ ਕਰਨ, ਪੈਸਾ ਕਮਾਉਣ ਅਤੇ ਬੱਚਤ ਕਰਨ ’ਚ ਬਿਤਾਉਂਦੇ ਹਨ। ਖੁਦ ’ਤੇ ਪੈਸਾ ਖਰਚ ਕਰਨ ਅਤੇ ਸਾਰੀਆਂ ਸੁੱਖ-ਸਹੂਲਤਾਂ ਖਰੀਦਣ ਦੀ ਬਜਾਏ, ਉਹ ਸਭ ਕੁਝ ਇਕੱਠਾ ਕਰਨ ਅਤੇ ਇਸ ਨੂੰ ਅਗਲੀ ਪੀੜ੍ਹੀ ਲਈ ਛੱਡਣਾ ਚੁਣਦੇ ਹਨ। ਇਸ ਕਾਰਨ ਲੋਕ ਗਰੀਬੀ ’ਚ ਰਹਿੰਦੇ ਹਨ, ਫਿਰ ਵੀ ਅਮੀਰਾਂ ਦੀ ਮੌਤ ਹੁੰਦੀ ਹੈ।
ਜਿੱਥੇ ਨੌਜਵਾਨ ਪੀੜ੍ਹੀ ਰੀਅਲ ਅਸਟੇਟ ਅਤੇ ਸੋਨੇ ਵਰਗੇ ਰਵਾਇਤੀ ਨਿਵੇਸ਼ ਤੋਂ ਦੂਰ ਜਾ ਰਹੀ ਹੈ, ਉੱਥੇ ਬਜ਼ੁਰਗ ਇਨ੍ਹਾਂ ਜਾਇਦਾਦਾਂ ਨਾਲ ਭਾਵਨਾਤਮਕ ਤੌਰ ’ਤੇ ਜੁੜੇ ਹੋਏ ਹਨ। ਇਹ ਮਹੱਤਵਪੂਰਨ ਹੈ ਕਿ ਸੀਨੀਅਰ ਨਾਗਰਿਕ ਭਰਪੂਰ ਜ਼ਿੰਦਗੀ ਜਿਊਣ ਅਤੇ ਆਪਣੇ ਭਾਵਨਾਤਮਕ ਨਿਵੇਸ਼ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਾਉਣ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਨੌਜਵਾਨ ਪੀੜ੍ਹੀ ਦੀ ਬਦਲਦੀ ਪਸੰਦ ਅਤੇ ਤਰਜੀਹਾਂ ਅਤੇ ਸੀਨੀਅਰ ਨਾਗਰਿਕਾਂ ਦੀ ਵਧਦੀ ਲਾਗਤ ਨੂੰ ਸਮਝੀਏ। ਅਖੀਰ ਭਾਰਤੀ ਸੀਨੀਅਰ ਨਾਗਰਿਕਾਂ ਨੂੰ ਅਗਲੀ ਪੀੜ੍ਹੀ ਨੂੰ ਅਮੀਰ ਬਣਾਉਣ ਲਈ ਆਰਥਿਕ ਤੌਰ ’ਤੇ ਜ਼ਿੰਦਗੀ ਜਿਊਣ ਦੇ ਚੱਕਰ ਤੋਂ ਮੁਕਤ ਹੋ ਕੇ, ਆਪਣੀ ਭਲਾਈ ਅਤੇ ਖੁਸ਼ੀ ਨੂੰ ਪਹਿਲ ਦੇਣ ਦੀ ਲੋੜ ਹੈ।
ਭਾਵਨਾਤਮਕ ਲਗਾਅ : ਸੀਨੀਅਰ ਨਾਗਰਿਕਾਂ ਨੇ ਨਾ ਸਿਰਫ ਆਪਣੇ ਲਈ ਸਗੋਂ ਆਪਣੇ ਬੱਚਿਆਂ ਅਤੇ ਵਿਦੇਸ਼ ਜਾਂ ਵੱਖ-ਵੱਖ ਸੂਬਿਆਂ ’ਚ ਵਸੇ ਲੋਕਾਂ ਲਈ ਵੀ ਘਰ ਬਣਾਏ ਹਨ। ਹਾਲਾਂਕਿ, ਅਗਲੀ ਪੀੜ੍ਹੀ ਅਕਸਰ ਇਨ੍ਹਾਂ ਜਾਇਦਾਦਾਂ ਪ੍ਰਤੀ ਉਦਾਸੀਨ ਹੁੰਦੀ ਹੈ ਕਿਉਂਕਿ ਉਹ ਵੱਡੀ ਵਿਰਾਸਤ ’ਚ ਮਿਲੇ ਘਰਾਂ ਦੀ ਤੁਲਨਾ ’ਚ ਸਹੂਲਤ ਅਤੇ ਗਤੀਸ਼ੀਲਤਾ ਨੂੰ ਪਹਿਲ ਦਿੰਦੀ ਹੈ। ਨਤੀਜੇ ਵਜੋਂ ਸੀਨੀਅਰ ਨਾਗਰਿਕਾਂ ਵੱਲੋਂ ਕੀਤਾ ਗਿਆ ਭਾਵਨਾਤਮਕ ਨਿਵੇਸ਼ ਹਾਸਲ ਨਹੀਂ ਹੋ ਜਾਂਦਾ।
ਬਦਲਦੇ ਰੁਝਾਨ ਅਤੇ ਤਰਜੀਹਾਂ : ਨੌਜਵਾਨ ਪੀੜ੍ਹੀ, ਆਪਣੇ ਵੱਡਿਆਂ ਦੇ ਉਲਟ, ਸਾਦਗੀ ਅਤੇ ਨਿਊਨਤਮਵਾਦ ਪਸੰਦ ਕਰਦੀ ਹੈ। ਭਾਰਤ ’ਚ ਅਗਲੀ ਪੀੜ੍ਹੀ ਵੀ ਆਪਣੀਆਂ ਨਿਵੇਸ਼ ਪਹਿਲਾਂ ’ਚ ਮਹੱਤਵਪੂਰਨ ਬਦਲਾਅ ਦੇਖ ਰਹੀ ਹੈ।
ਉਹ ਰੀਅਲ ਅਸਟੇਟ ਅਤੇ ਸੋਨੇ ਵਰਗੇ ਰਵਾਇਤੀ ਨਿਵੇਸ਼ ਤੋਂ ਦੂਰ ਜਾ ਰਹੇ ਹਨ ਜਿਨ੍ਹਾਂ ਨੂੰ ਕਦੀ ਸੁਰੱਖਿਅਤ ਅਤੇ ਭਰੋਸੇਯੋਗ ਮੰਨਿਆ ਜਾਂਦਾ ਸੀ। ਇਸ ਦੀ ਥਾਂ ਉਹ ਸਟਾਕ, ਮਿਊਚੁਅਲ ਫੰਡ, ਆਮਦਨ ਯੋਜਨਾ ਅਤੇ ਇੱਥੋਂ ਤੱਕ ਕਿ ਕ੍ਰਿਪਟੋ ਕਰੰਸੀ ਵਰਗੇ ਨਵੇਂ ਰਾਹ ਲੱਭ ਰਹੇ ਹਨ। ਇਸ ਬਦਲਾਅ ਨੂੰ ਉੱਚ ਰਿਟਰਨ ਦੀ ਇੱਛਾ, ਵਿਭਿੰਨਤਾ ’ਚ ਆਸਾਨੀ ਅਤੇ ਵਿਸ਼ਵ ਪੱਧਰੀ ਰੁਝਾਨਾਂ ਦੇ ਪ੍ਰਭਾਵ ਸਮੇਤ ਵੱਖ-ਵੱਖ ਕਾਰਕਾਂ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਹਾਲਾਂਕਿ, ਸੀਨੀਅਰ ਨਾਗਰਿਕਾਂ ਨੇ ਰਵਾਇਤੀ ਨਿਵੇਸ਼ ਪ੍ਰਤੀ ਆਪਣਾ ਭਾਵਨਾਤਮਕ ਲਗਾਅ ਕਾਇਮ ਰੱਖਿਆ ਹੈ। ਉਹ ਅਕਸਰ ਅਚੱਲ ਜਾਇਦਾਦ ਅਤੇ ਸੋਨੇ ਨੂੰ ਮੂਰਤ ਜਾਇਦਾਦ ਵਜੋਂ ਦੇਖਦੇ ਹਨ ਜੋ ਸੁਰੱਖਿਆ, ਸਥਿਰਤਾ ਦੀ ਭਾਵਨਾ ਪ੍ਰਦਾਨ ਕਰਦੇ ਹਨ ਅਤੇ ਕਿਰਾਏ ਦੇ ਰੂਪ ’ਚ ਰਿਟਰਨ ਵੀ ਪ੍ਰਦਾਨ ਕਰਦੇ ਹਨ। ਇਹ ਜਾਇਦਾਦਾਂ ਭਾਵਨਾਤਮਕ ਕੀਮਤਾਂ ਰੱਖਦੀਆਂ ਹਨ ਅਤੇ ਯਾਦਾਂ ਅਤੇ ਵਿਰਾਸਤ ਨਾਲ ਜੁੜੀਆਂ ਹਨ। ਇਸ ਦੇ ਇਲਾਵਾ, ਪੁਰਾਣੀ ਪੀੜ੍ਹੀ ਅਜਿਹੇ ਯੁੱਗ ’ਚ ਵੱਡੀ ਹੋਈ ਜਦੋਂ ਇਹ ਨਿਵੇਸ਼ ਪ੍ਰਾਥਮਿਕ ਧਨ-ਨਿਰਮਾਣ ਯੰਤਰ ਸੀ, ਜਿਸ ਨਾਲ ਉਨ੍ਹਾਂ ਲਈ ਇਸ ਮਾਨਸਿਕਤਾ ’ਚੋਂ ਬਾਹਰ ਨਿਕਲਣਾ ਔਖਾ ਹੋ ਗਿਆ।
ਵਧਦੀ ਲਾਗਤ ਅਤੇ ਵਿੱਤੀ ਬੋਝ : ਇਕ ਹੋਰ ਕਾਰਨ ਜਿਸ ਕਾਰਨ ਸੀਨੀਅਰ ਨਾਗਰਿਕ ਆਪਣੀ ਸਮੁੱਚੀ ਜਾਇਦਾਦ ਦੇ ਬਾਵਜੂਦ ਅਮੀਰ ਨਹੀਂ ਰਹਿ ਸਕਦੇ, ਉਹ ਵਧਦੀ ਲਾਗਤ ਹੈ ਜਿਸ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਸਿਹਤ ਦੇਖਭਾਲ ਖਰਚ, ਮੁਦਰਾਸਫੀਤੀ ਅਤੇ ਉਚਿਤ ਸੇਵਾਮੁਕਤੀ ਯੋਜਨਾ ਦੀ ਕਮੀ ਉਨ੍ਹਾਂ ਦੀ ਬੱਚਤ ਨੂੰ ਜਲਦੀ ਖਤਮ ਕਰ ਸਕਦੀ ਹੈ। ਇਸ ਨਾਲ ਉਨ੍ਹਾਂ ਦੇ ਕੋਲ ਆਪਣੇ ਬਾਅਦ ਦੇ ਸਾਲਾਂ ਦਾ ਆਨੰਦ ਲੈਣ ਲਈ ਸੀਮਤ ਸੋਮੇ ਰਹਿ ਜਾਂਦੇ ਹਨ। ਖਾਸ ਤੌਰ ’ਤੇ, ਮੈਡੀਕਲ ਆਫਤ ਸਥਿਤੀ ਵਿੱਤੀ ਤੌਰ ’ਤੇ ਥਕਾ ਦੇਣ ਵਾਲੀ ਹੋ ਸਕਦੀ ਹੈ ਕਿਉਂਕਿ ਸਿਹਤ ਦੇਖਭਾਲ ਦੀ ਲਾਗਤ ਲਗਾਤਾਰ ਵਧਦੀ ਜਾ ਰਹੀ ਹੈ।
ਇਸ ਦੇ ਇਲਾਵਾ, ਭਾਰਤੀ ਮਾਤਾ-ਪਿਤਾ ਆਪਣੀ ਸਾਲਾਂ ਦੀ ਬੱਚਤ ਆਪਣੇ ਬੱਚਿਆਂ ਨੂੰ ਸਿੱਖਿਆ ਜਾਂ ਆਪਣਾ ਖੁਦ ਦਾ ਕਾਰੋਬਾਰ ਸੁਰੂ ਕਰਨ ਜਾਂ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਲਈ ਦੇ ਦਿੰਦੇ ਹਨ। ਨੌਜਵਾਨ ਪੀੜ੍ਹੀ ਦੇ ਹਮਾਇਤੀ ਦਾ ਬੋਝ ਉਨ੍ਹਾਂ ’ਤੇ ਭਾਰੀ ਪੈਂਦਾ ਹੈ। ਇਹ ਸੀਨੀਅਰ ਨਾਗਰਿਕਾਂ ਦੀ ਵਿਲਾਸਤਾ ਅਤੇ ਤਜਰਬਿਆਂ ’ਚ ਸ਼ਾਮਲ ਹੋਣ ਦੀ ਸਮਰੱਥਾ ਨੂੰ ਹੋਰ ਵੀ ਸੀਮਤ ਕਰ ਦਿੰਦਾ ਹੈ ਜਿਸ ਦੇ ਉਹ ਹੱਕਦਾਰ ਹਨ। ਸੀਨੀਅਰ ਨਾਗਰਿਕਾਂ ਲਈ ਇਹ ਅਹਿਮ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਇੱਛਾਵਾਂ ਅਤੇ ਲੋੜਾਂ ਦੀ ਹਮਾਇਤ ਕਰਨ ਅਤੇ ਆਪਣੀ ਵਿੱਤੀ ਭਲਾਈ ਯਕੀਨੀ ਬਣਾਉਣ ਦਰਮਿਆਨ ਸੰਤੁਲਨ ਬਣਾਉਣ।
ਭਲਾਈ ਅਤੇ ਖੁਸ਼ੀ ਨੂੰ ਤਰਜੀਹ ਦੇਣਾ : ਸੀਨੀਅਰ ਨਾਗਰਿਕਾਂ ਲਈ ਇਹ ਜ਼ਰੂਰੀ ਹੈ ਕਿ ਉਹ ਸਿਰਫ ਅਗਲੀ ਪੀੜ੍ਹੀ ਲਈ ਧਨ ਇਕੱਠਾ ਕਰਨ ’ਤੇ ਧਿਆਨ ਕੇਂਦ੍ਰਿਤ ਕਰਨ ਦੀ ਬਜਾਏ ਆਪਣੀ ਭਲਾਈ ਅਤੇ ਖੁਸ਼ੀ ਨੂੰ ਤਰਜੀਹ ਦੇਵੇ। ਆਰਥਿਕ ਤੌਰ ’ਤੇ ਜਿਊਣਾ ਅਤੇ ਖੁਦ ਨੂੰ ਜ਼ਿੰਦਗੀ ਦੇ ਸੁੱਖਾਂ ਤੋਂ ਵਾਂਝੇ ਕਰਨਾ ਚੰਗਾ ਲੱਗ ਸਕਦਾ ਹੈ ਪਰ ਇਸ ਨਾਲ ਪਛਤਾਵਾ ਹੋ ਸਕਦਾ ਹੈ ਅਤੇ ਅਕਸਰ ਖੁੰਝ ਸਕਦੇ ਹਾਂ।
ਭਾਰਤੀ ਸੀਨੀਅਰ ਨਾਗਰਿਕਾਂ ਨੂੰ ਬਦਲਦੇ ਸਮੇਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਨਿਵੇਸ਼ ਅਤੇ ਆਨੰਦ ਲਈ ਨਵੇਂ ਰਾਹ ਲੱਭਣੇ ਚਾਹੀਦੇ ਹਨ। ਉਹ ਆਪਣੇ ਪੋਰਟਫੋਲੀਓ ’ਚ ਵਿਭਿੰਨਤਾ ਲਿਆਉਣ ’ਤੇ ਵਿਚਾਰ ਕਰ ਰਹੇ ਹਨ ਜਿਸ ’ਚ ਵਿੱਤੀ ਸੋਮਿਆਂ ’ਚ ਨਿਵੇਸ਼ ਵੀ ਸ਼ਾਮਲ ਹੈ ਜੋ ਨਿਯਮਤ ਪੈਨਸ਼ਨ ਦੀ ਪੇਸ਼ਕਸ਼ ਕਰਦੇ ਹਨ ਤੰ ਕਿ ਉਹ ਉਸੇ ਜੀਵਨਸ਼ੈਲੀ ਨੂੰ ਜਾਰੀ ਰੱਖ ਸਕਣ ਜੋ ਉਨ੍ਹਾਂ ਦੀ ਪਹਿਲਾਂ ਸੀ।
ਇਸ ਦੇ ਇਲਾਵਾ, ਉਨ੍ਹਾਂ ਨੂੰ ਖੁਦ ਨੂੰ ਰਵਾਇਤੀ ਜਾਇਦਾਦਾਂ ਪ੍ਰਤੀ ਭਾਵਨਾਤਮਕ ਲਗਾਅ ਤੋਂ ਮੁਕਤ ਕਰਨਾ ਚਾਹੀਦਾ ਹੈ ਅਤੇ ਇਸ ਦੀ ਬਜਾਏ ਖੁਦ ਦੀ ਭਲਾਈ ’ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਅਤੇ ਆਪਣੇ ਸ਼ੌਕ ’ਤੇ ਧਿਆਨ ਕੇਂਦ੍ਰਿਤ ਕਰ ਕੇ, ਦੋਸਤਾਂ ਨਾਲ ਸਮਾਂ ਬਿਤਾ ਕੇ ਆਪਣੀ ਇੱਛਾ ਸੂਚੀ ਨੂੰ ਪੂਰਾ ਕਰ ਕੇ ਸੀਨੀਅਰ ਨਾਗਰਿਕ ਆਪਣੇ ਲਈ ਇਕ ਮੁਕੰਮਲ ਅਤੇ ਖੁਸ਼ਹਾਲ ਜ਼ਿੰਦਗੀ ਯਕੀਨੀ ਬਣਾ ਸਕਦੇ ਹਨ।
ਸਿੱਟਾ : ਭਾਰਤੀ ਸੀਨੀਅਰ ਨਾਗਰਿਕਾਂ ਨੂੰ ਅਗਲੀ ਪੀੜ੍ਹੀ ਨੂੰ ਅਮੀਰ ਬਣਾਉਣ ਲਈ ਘੱਟ ਤੋਂ ਘੱਟ ਜ਼ਿੰਦਗੀ ਜਿਊਣ ਦੇ ਚੱਕਰ ਤੋਂ ਮੁਕਤ ਹੋਣਾ ਚਾਹੀਦਾ ਹੈ। ਉਨ੍ਹਾਂ ਲਈ ਆਪਣੀ ਜ਼ਿੰਦਗੀ ਦਾ ਆਨੰਦ ਲੈਣਾ ਅਤੇ ਆਪਣੀ ਖੁਸ਼ੀ ’ਤੇ ਖਰਚ ਕਰਨਾ ਜ਼ਰੂਰੀ ਹੈ। ਰੀਅਲ ਅਸਟੇਟ ਅਤੇ ਬੱਚਿਆਂ ਦੀ ਸਿੱਖਿਆ ’ਚ ਭਾਵਨਾਤਮਕ ਨਿਵੇਸ਼ ਨੂੰ ਆਤਮ-ਦੇਖਭਾਲ ਅਤੇ ਨਿੱਜੀ ਤਸੱਲੀ ਦੇ ਨਾਲ ਸੰਤੁਲਿਤ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਕਰ ਕੇ ਸੀਨੀਅਰ ਨਾਗਰਿਕ ਅਸਲ ’ਚ ਇਕ ਖੁਸ਼ਹਾਲ ਜ਼ਿੰਦਗੀ ਜੀਅ ਸਕਦੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਮਿਸਾਲ ਕਾਇਮ ਕਰ ਸਕਦੇ ਹਨ। ਨਿਵੇਸ਼ ਦੇ ਨਵੇਂ ਮੌਕਿਆਂ ਨੂੰ ਅਪਣਾ ਕੇ ਅਤੇ ਤਜਰਬਿਆਂ ਦਾ ਆਨੰਦ ਲੈ ਕੇ ਉਹ ਅਸਲ ’ਚ ਅਮੀਰ ਬਣ ਸਕਦੇ ਹਨ ਅਤੇ ਆਪਣੀ ਮਿਹਨਤ ਨਾਲ ਹਾਸਲ ਜਾਇਦਾਦ ਦਾ ਆਨੰਦ ਮਾਣ ਸਕਦੇ ਹਨ।
ਮਹੇਸ਼ ਪਈ
ਮਰਿਆਦਾ ਪੁਰਸ਼ੋਤਮ ਦੇ ਨਾਂ ’ਤੇ ਮਰਿਆਦਾਹੀਣਤਾ
NEXT STORY