ਕਦੇ ਆਪਣੇ ਉੱਚ ਆਦਰਸ਼ਾਂ ਲਈ ਮਸ਼ਹੂਰ ਭਾਰਤ ਵਿਚ ਅੱਜ ਕੁਝ ਲੋਕ ਆਪਣੀਆਂ ਸ਼ਰਮਨਾਕ ਕਰਤੂਤਾਂ ਨਾਲ ਮਨੁੱਖਤਾ ਨੂੰ ਸ਼ਰਮਸਾਰ ਕਰ ਰਹੇ ਹਨ, ਜਿਸ ਦੀਆਂ ਸਿਰਫ ਪਿਛਲੇ 2 ਹਫਤਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਕੀਤੀਆਂ ਜਾ ਰਹੀਆਂ ਹਨ :
* 13 ਦਸੰਬਰ ਨੂੰ ਜਮੁਈ (ਬਿਹਾਰ) ਦੇ ‘ਝਾਝਾ’ ’ਚ ਪੁਲਸ ਨੇ ਇਕ ਵਿਅਕਤੀ ਨੂੰ ਆਪਣੀ 13 ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 13 ਦਸੰਬਰ ਨੂੰ ਹੀ ਦਿੱਲੀ ਦੇ ਤਿਮਾਰਪੁਰ ਸਥਿਤ ਇਕ ਆਸ਼ਰਮ ਦੇ 89 ਸਾਲਾ ਮਹੰਤ ਖਿਲਾਫ ਉਸ ਦੀ 51 ਸਾਲਾ ਚੇਲੀ ਨੇ ਜਬਰ-ਜ਼ਨਾਹ ਦਾ ਕੇਸ ਦਰਜ ਕਰਵਾਇਆ।
* 19 ਦਸੰਬਰ ਨੂੰ ‘ਅੰਜੂਗ੍ਰਾਮ’ (ਤਾਮਿਲਨਾਡੂ) ਦੇ ‘ਪਲਕੁਲਮ’ ਪਿੰਡ ’ਚ ‘ਮਰੀਮੁਥੂ’ ਨਾਂ ਦੇ ਵਿਅਕਤੀ ਨੂੰ ਪੁਲਸ ਨੇ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਆਪਣੀ ਪਤਨੀ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਦੇ ਟੁਕੜਿਆਂ ਨੂੰ ਤਿੰਨ ਬੋਰੀਆਂ ’ਚ ਪਾ ਕੇ ਟਿਕਾਣੇ ਲਾਉਣ ਜਾ ਰਿਹਾ ਸੀ। ਤਦ ਖੂਨ ਦੀ ਗੰਧ ਸੁੰਘ ਕੇ ਕੁੱਤੇ ਉਸ ਦੇ ਪਿੱਛੇ ਪੈ ਗਏ ਅਤੇ ਜਦੋਂ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਸ ਨੂੰ ਫੜ ਲਿਆ ਗਿਆ।
* 20 ਦਸੰਬਰ ਨੂੰ ਪਟਨਾ (ਬਿਹਾਰ) ’ਚ ਇਕ 31 ਸਾਲਾ ਔਰਤ ਨੇ ਆਪਣੇ ਪਤੀ ‘ਜਤਿੰਦਰ ਮਾਂਝੀ’ ਦੀਆਂ ਰੋਜ਼ਾਨਾ ਦੀਆਂ ਗਾਲ੍ਹਾਂ ਅਤੇ ਕੁੱਟਮਾਰ ਤੋਂ ਤੰਗ ਆ ਕੇ ਉਸ ਨੂੰ ਭੋਜਨ ’ਚ ਜ਼ਹਿਰ ਦੇ ਕੇ ਮਾਰ ਦਿੱਤਾ।
* 20 ਦਸੰਬਰ ਨੂੰ ਹੀ ‘ਸਹਰਸਾ’ (ਬਿਹਾਰ) ’ਚ ਕੁਝ ਲੋਕਾਂ ਨੇ ਰੰਜਿਸ਼ ਕਾਰਨ ਪਹਿਲਾਂ ‘ਜੇਠਾ ਟੁੱਡੂ’ ਨਾਂ ਦੇ 50 ਸਾਲਾ ਵਿਅਕਤੀ ਦੀਆਂ ਦੋਵੇਂ ਲੱਤਾਂ ਵੱਢ ਦਿੱਤੀਆਂ ਅਤੇ ਫਿਰ ਉਸ ਨੂੰ ਤੂੜੀ ਦੇ ਢੇਰ ’ਤੇ ਸੁੱਟ ਕੇ ਉਸ ਨੂੰ ਜਿਊਂਦੇ ਸਾੜ ਕੇ ਮਾਰ ਦਿੱਤਾ।
* 21 ਦਸੰਬਰ ਨੂੰ ‘ਰਤੀਆ’ (ਹਰਿਆਣਾ) ਦੇ ਪਿੰਡ ‘ਭੂਥਨ ਕਲਾਂ’ ’ਚ ਸ਼ਰਾਬ ਦੇ ਨਸ਼ੇ ’ਚ ਇਕ ਵਿਅਕਤੀ ਨੇ ਆਪਣੇ ਸੁੱਤੇ ਪਏ ਪੁੱਤਰ ਦੇ ਸਿਰ ’ਤੇ ਡਾਂਗ ਮਾਰ ਕੇ ਉਸ ਨੂੰ ਮਾਰ ਦਿੱਤਾ।
* 21 ਦਸੰਬਰ ਨੂੰ ਹੀ ਰਾਏਗੜ੍ਹ (ਛੱਤੀਸਗੜ੍ਹ) ਵਿਚ ਇਕ ਵਿਅਕਤੀ ਨੇ ਇਕ ਔਰਤ ਦੇ ਘਰ ਵਿਚ ਦਾਖਲ ਹੋ ਕੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਨੇ ਆਪਣੇ ਸਹੁਰਿਆਂ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਉਸ ਦੀ ਮਦਦ ਕਰਨ ਦੀ ਬਜਾਏ ਉਲਟਾ ਉਸ ਨੂੰ ਹੀ ਨੰਗੀ ਕਰ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਗਰਮ ਲੋਹੇ ਦੀ ਰਾਡ ਨਾਲ ਦਾਗਿਆ ਅਤੇ ਉਸ ਦੇ ਗੁਪਤ ਅੰਗ ’ਚ ਮਿਰਚ ਪਾਊਡਰ ਭਰ ਦਿੱਤਾ।
* 22 ਦਸੰਬਰ ਨੂੰ ਬੇਲਗਾਵੀ (ਕਰਨਾਟਕ) ਦੇ ‘ਯਾਰਾਗਟੀ’ ਪਿੰਡ ’ਚ ਇਕ ਵਿਅਕਤੀ ਨੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਆਪਣੇ ਛੋਟੇ ਭਰਾ ’ਤੇ ਟਰੈਕਟਰ ਚੜ੍ਹਾ ਕੇ ਉਸ ਨੂੰ ਮਾਰ ਦਿੱਤਾ।
* 22 ਦਸੰਬਰ ਨੂੰ ਹੀ ਆਪਣੇ ਪਤੀ ਨਾਲ ਨਾਰਾਜ਼ ਹੋ ਕੇ ਦਿੱਲੀ ’ਚ ਆ ਕੇ ਰਹਿ ਰਹੀ ਇਕ ਔਰਤ ਨੂੰ ਉਸ ਦੇ ਪਤੀ ਨੇ ਸਮਝਾਉਣ ਦੇ ਬਹਾਨੇ ਉਸ ਨੂੰ ਇਕ ਹੋਟਲ ਵਿਚ ਬੁਲਾ ਕੇ ਉਸ ਦੀ ਹੱਤਿਆ ਕਰਨ ਪਿੱਛੋਂ ਖੁਦ ਵੀ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
* 22 ਦਸੰਬਰ ਨੂੰ ਹੀ ਭੋਪਾਲ ਪੁਲਸ ਨੇ ਅਰੁਣ ਨਾਂ ਦੇ ਵਿਅਕਤੀ ਖਿਲਾਫ ਆਪਣੀ ਬੀਮਾਰ ਮਾਂ ਲਲਿਤਾ ਦੇਵੀ ਦੀ ਗੈਰ-ਇਰਾਦਤਨ ਹੱਤਿਆ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ। ਉਹ ਆਪਣੀ ਬੀਮਾਰ ਮਾਂ ਨੂੰ ਘਰ ਵਿਚ ਬੰਦ ਕਰਕੇ ਆਪਣੀ ਪਤਨੀ ਅਤੇ ਪੁੱਤਰ ਨਾਲ ਉੱਜੈਨ ਘੁੰਮਣ ਚਲਾ ਗਿਆ ਅਤੇ ਪਿੱਛੇ ਬੰਦ ਪਏ ਘਰ ਵਿਚ ਭੁੱਖੀ-ਪਿਆਸੀ ਮਾਂ ਨੇ ਦਮ ਤੋੜ ਦਿੱਤਾ। ਵਰਨਣਯੋਗ ਹੈ ਕਿ ਉਕਤ ਔਰਤ ਆਪਣੇ ਪਤੀ ਦੀ ਮੌਤ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਵਿਚੋਂ ਹੀ ਪਰਿਵਾਰ ਦਾ ਖਰਚਾ ਚਲਾਉਂਦੀ ਸੀ।
* 23 ਦਸੰਬਰ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਇਕ 45 ਸਾਲਾ ਵਿਅਕਤੀ ਨੂੰ ਆਪਣੀ 15 ਸਾਲਾ ਭਤੀਜੀ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ ਅਤੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਕਿਹਾ ਕਿ ਦੋਸ਼ੀ ਨੇ ਮਾਸੂਮ ਬੱਚੀ ਨੂੰ ਅਜਿਹਾ ਸਰੀਰਕ ਅਤੇ ਮਾਨਸਿਕ ਜ਼ਖਮ ਦਿੱਤਾ ਹੈ ਜੋ ਜ਼ਿੰਦਗੀ ਭਰ ਨਹੀਂ ਭਰ ਸਕਦਾ।
* 23 ਦਸੰਬਰ ਨੂੰ ਹੀ ਬਸਤੀ (ਉੱਤਰ ਪ੍ਰਦੇਸ਼) ਦੇ ਪਿੰਡ ‘ਕੋਇਲਪੁਰਾ’ ’ਚ ਆਦਿੱਤਿਆ ਨਾਂ ਦੇ ਨੌਜਵਾਨ ਨੂੰ ਉਸ ਦੇ ਦੋਸਤਾਂ ਨੇ ਜਨਮ ਦਿਨ ਦੀ ਪਾਰਟੀ ਦੇ ਬਹਾਨੇ ਬੁਲਾ ਕੇ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ, ਉਸ ਕੋਲੋਂ ਥੁੱਕ ਚਟਵਾਇਆ ਅਤੇ ਉਸ ਦੇ ਮੂੰਹ ’ਤੇ ਪਿਸ਼ਾਬ ਕਰ ਦਿੱਤਾ। ਇਸ ਬੇਇੱਜ਼ਤੀ ਤੋਂ ਦੁਖੀ ਆਦਿੱਤਿਆ ਨੇ ਖੁਦਕੁਸ਼ੀ ਕਰ ਲਈ।
* 24 ਦਸੰਬਰ ਨੂੰ ਧਨਬਾਦ (ਝਾਰਖੰਡ) ’ਚ ਇਕ ਵਿਅਕਤੀ ਨੇ ਇਕ ਗੂੰਗੀ-ਬੋਲ਼ੀ ਔਰਤ ਨਾਲ ਜਬਰ-ਜ਼ਨਾਹ ਕੀਤਾ, ਜਿਸ ਦਾ ਪਤਾ ਲੱਗਣ ’ਤੇ ਗੁੱਸੇ ’ਚ ਆਏ ਲੋਕਾਂ ਨੇ ਦੋਸ਼ੀ ਦਾ ਘਰ ਸਾੜ ਦਿੱਤਾ।
* 24 ਦਸੰਬਰ ਨੂੰ ਦੇਵਰੀਆ (ਉੱਤਰ ਪ੍ਰਦੇਸ਼) ਦੇ ਰੁਦਰਪੁਰ ਥਾਣਾ ਖੇਤਰ ਦੇ ‘ਲਾਲਾ ਟੋਲੀ’ ’ਚ ਜਦੋਂ ਰਾਣੀ ਨਾਂ ਦੀ ਲੜਕੀ ਦੇਰ ਰਾਤ ਘਰ ਪਹੁੰਚੀ ਤਾਂ ਉਸ ਦੇ ਭਰਾ ਬ੍ਰਹਮਾ ਨੇ ਉਸ ’ਤੇ ਲੋਹੇ ਦੀ ਰਾਡ ਨਾਲ ਤਾਬੜਤੋੜ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ।
* ਅਤੇ ਹੁਣ 25 ਦਸੰਬਰ ਨੂੰ ਨੋਇਡਾ (ਉੱਤਰ ਪ੍ਰਦੇਸ਼) ਦੇ ‘ਦਾਦਰੀ’ ’ਚ ਇਕ 45 ਸਾਲਾ ਵਿਅਕਤੀ ਨੇ ਪਤਨੀ ਨਾਲ ਬਹਿਸ ਤੋਂ ਬਾਅਦ ਆਪਣਾ ਪ੍ਰਾਈਵੇਟ ਪਾਰਟ ਕੱਟ ਲਿਆ।
* 25 ਦਸੰਬਰ ਨੂੰ ਹੀ ਸਾਹਿਬਗੰਜ (ਝਾਰਖੰਡ) ’ਚ ਪਿਓ-ਧੀ ਦੇ ਪਵਿੱਤਰ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ’ਚ ਇਕ ਵਿਅਕਤੀ ਨੇ 1 ਲੱਖ ਰੁਪਏ ਦੇ ਲਾਲਚ ’ਚ ਆਪਣੀ ਨਾਬਾਲਗ ਧੀ ਨਾਲ ਜਬਰ-ਜ਼ਨਾਹ ਕਰਵਾ ਦਿੱਤਾ।
ਅਜਿਹੇ ਅਣਮਨੁੱਖੀ ਕਾਰੇ ਸਬੂਤ ਹਨ ਕਿ ਸਾਡੇ ਸੱਭਿਆਚਾਰ ਦੇ ਵਾਰਿਸ ਅੱਜ ਕਿੰਨੇ ਨਿਘਾਰ ਦਾ ਸ਼ਿਕਾਰ ਹੋ ਰਹੇ ਹਨ। ਕਾਸ਼ ਕੋਈ ਮਸੀਹਾ ਆਵੇ ਜੋ ਅਜਿਹੇ ਭਟਕੇ ਹੋਏ ਲੋਕਾਂ ਨੂੰ ਸਹੀ ਰਸਤਾ ਦਿਖਾ ਸਕੇ।
-ਵਿਜੇ ਕੁਮਾਰ
ਨਕਲੀ-ਸੈਕੂਲਰਵਾਦ ਦਾ ਇਕ ਹੋਰ ਬਦਸੂਰਤ ਚਿਹਰਾ
NEXT STORY