Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 17, 2026

    1:36:33 PM

  • vrindavan accident  pankaj kumar  s body reaches jalalabad

    ਵ੍ਰਿੰਦਾਵਨ ਹਾਦਸਾ : ਜਲਾਲਾਬਾਦ ਪੁੱਜੀ ਪੰਕਜ ਕੁਮਾਰ...

  • trump  s big statement

    .ਖ਼ੁਦ ਜਾਵਾਂਗਾ ਪਾਕਿਸਤਾਨ ! ਈਰਾਨ ਨਾਲ ਵਾਰਤਾ ਤੋਂ...

  • impact of gulf war visible in punjab  it became difficult for house builders

    ਖਾੜੀ ਜੰਗ ਦਾ ਪੰਜਾਬ 'ਚ ਦਿਸਿਆ ਅਸਰ! ਘਰ ਬਣਾਉਣ...

  • punjab village  police

    ਅੱਧੀ ਰਾਤ ਨੂੰ ਦਹਿਲ ਉਠਿਆ ਪੰਜਾਬ ਦਾ ਇਹ ਪਿੰਡ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬਦਲ ਰਹੇ ਹੁਣ ਜੰਮੂ-ਕਸ਼ਮੀਰ ਦੇ ਹਾਲਾਤ

BLOG News Punjabi(ਬਲਾਗ)

ਬਦਲ ਰਹੇ ਹੁਣ ਜੰਮੂ-ਕਸ਼ਮੀਰ ਦੇ ਹਾਲਾਤ

  • Edited By Rakesh,
  • Updated: 19 Oct, 2023 01:33 PM
Blog
situation in jammu and kashmir is changing now
  • Share
    • Facebook
    • Tumblr
    • Linkedin
    • Twitter
  • Comment

ਜੰਮੂ-ਕਸ਼ਮੀਰ ਦੇ ਹਾਲੀਆ ਘਟਨਾਕ੍ਰਮ ਤੋਂ ਕੀ ਪਤਾ ਲੱਗਦਾ ਹੈ? ਇੱਥੇ ਆਜ਼ਾਦ ਭਾਰਤ ’ਚ ਪਹਿਲੀ ਵਾਰ ਪਾਕਿਸਤਾਨ ਸਰਹੱਦ ਨੇੜੇ ਇਸ ਸਾਲ ਮੁੜ ਉਸਾਰੇ ਸ਼ਾਰਦਾ ਮਾਤਾ ਮੰਦਰ ’ਚ ਸ਼ਾਰਦੀਯ ਨਵਰਾਤਰੀ ਦੀ ਪੂਜਾ ਹੋ ਰਹੀ ਹੈ, ਉੱਥੇ ਹੀ ਇਸ ਦੌਰਾਨ ਪੁੰਛ ’ਚ ਪੋਸਟਰ ਚਿਪਕਾ ਕੇ ਹਿੰਦੂਆਂ ਅਤੇ ਸਿੱਖਾਂ ਨੂੰ ਇਲਾਕਾ ਛੱਡਣ ਲਈ ਧਮਕੀ ਦੇਣ ਦਾ ਮਾਮਲਾ ਰੋਸ਼ਨੀ ’ਚ ਆਇਆ ਹੈ।

ਇਹ ਠੀਕ ਹੈ ਕਿ ਧਾਰਾ 370-35ਏ ਦੇ ਸੰਵਿਧਾਨਕ ਖਾਤਮੇ ਪਿੱਛੋਂ ਵਾਦੀ ’ਚ ਅਧਿਆਤਮਕ-ਸੱਭਿਆਚਾਰਕ ਪੁਨਰ ਸਥਾਪਨਾ ਨਾਲ ਆਰਥਿਕ ਵਿਕਾਸ, ਕੇਂਦਰੀ ਪ੍ਰਾਜੈਕਟਾਂ ਦੇ ਲਾਗੂ ਹੋਣ ’ਚ ਤੇਜ਼ੀ, ਸੈਲਾਨੀਆਂ ਦੀ ਵਧਦੀ ਸੰਖਿਆ, 3 ਦਹਾਕੇ ਬਾਅਦ ਨਵੇਂ-ਪੁਰਾਣੇ ਸਿਨੇਮਾਘਰਾਂ ਦਾ ਸੰਚਾਲਨ, ਭਾਰਤੀ ਫਿਲਮ ਉਦਯੋਗ ਲਈ ਕਸ਼ਮੀਰ ਮੁੜ ਕੇ ਪਸੰਦੀਦਾ ਮੰਜ਼ਿਲ ਬਣਨੀ ਅਤੇ ਜੀ-20 ਸੈਲਾਨੀ ਕਾਰਜ ਸਮੂਹ ਦੀ ਸਫਲ ਬਹੁ-ਰਾਸ਼ਟਰੀ ਮੀਟਿੰਗ ਅਤੇ ਅੱਤਵਾਦੀ-ਪਥਰਾਅ ਦੀਆਂ ਘਟਨਾਵਾਂ ’ਚ ਤੁਲਨਾਤਮਕ ਕਮੀ ਆਦਿ ਦਾ ਗਵਾਹ ਬਣ ਰਿਹਾ ਹੈ ਪਰ ਕੀ ਇਹ ਜਿਹਾਦੀ ਮਾਨਸਿਕਤਾ ਨੂੰ ਖਤਮ ਕਰਨ ਲਈ ਕਾਫੀ ਹੈ?

ਇਹ ਇਤਿਹਾਸਕ ਪਲ ਹੈ ਕਿ ਆਜ਼ਾਦ ਭਾਰਤ ’ਚ ਪਹਿਲੀ ਵਾਰ ਕੰਟ੍ਰੋਲ ਰੇਖਾ ’ਤੇ ਟੀਟਵਾਲ ਪਿੰਡ ’ਚ ਮੁੜ ਉਸਾਰੇ ਸ਼ਾਰਦਾ ਮਾਤਾ ਮੰਦਰ ’ਚ ਵੱਡੀ ਗਿਣਤੀ ’ਚ ਤੀਰਥ ਯਾਤਰੀ ਸ਼ਾਮਲ ਹੋ ਰਹੇ ਹਨ। ਹੰਪੀ ਦੇ ਸਵਾਮੀ ਗੋਵਿੰਦਾਨੰਦ ਸਰਸਵਤੀ ਆਪਣੇ ਸ਼ਰਧਾਲੂਆਂ ਨਾਲ ਕਰਨਾਟਕ ’ਚ ਭਗਵਾਨ ਹਨੂੰਮਾਨ ਦੇ ਜਨਮ ਸਥਾਨ ਕਿਸ਼ਕਿੰਧਾ ਤੋਂ ਰੱਥ ’ਤੇ ਸਵਾਰ ਹੋ ਕੇ ਟੀਟਵਾਲ ਪਿੰਡ ਪਹੁੰਚੇ ਸਨ।

ਇਹ ਮੰਦਰ ਭਾਰਤੀ ਸਨਾਤਨ ਪ੍ਰੰਪਰਾ ’ਚ ਖਾਸ ਕਰ ਕੇ ਕਸ਼ਮੀਰੀ ਹਿੰਦੂਆਂ ਦੀ ਮਾਨਤਾ ’ਚ ਆਸਥਾ ਦਾ ਇਕ ਵੱਡਾ ਕੇਂਦਰ ਰਿਹਾ ਹੈ। 1947 ਤਕ ਟੀਟਵਾਲ ’ਚ ਬਣੇ ਮੰਦਰ ਤੋਂ ਹੀ ‘ਛੜੀ ਮੁਬਾਰਕ’ ਕਿਸ਼ਨਗੰਗਾ ਨਦੀ ਨੂੰ ਪਾਰ ਕਰ ਕੇ ਸ਼ਾਰਦਾ ਪੀਠ ਲਈ ਰਵਾਨਾ ਹੁੰਦੀ ਸੀ ਜੋ ਹੁਣ ਪੀ.ਓ.ਕੇ. (ਮਕਬੂਜਾ ਕਸ਼ਮੀਰ) ’ਚ ਸਥਿਤ ਹੈ ਅਤੇ 18 ਮਹਾਸ਼ਕਤੀ ਪੀਠਾਂ ’ਚੋਂ ਇਕ ਹੈ। ਜਦੋਂ 1947 ’ਚ ਭਾਰਤ ਦੀ ਵੰਡ ਹੋਈ ਤਦ ਪਾਕਿਸਤਾਨੀ ਹਮਲੇ ’ਚ ਕਬਾਇਲੀਆਂ ਨੇ ਇੱਥੇ ਗੁਰਦੁਆਰੇ ਦੇ ਨਾਲ ਇਸ ਮੰਦਰ ਨੂੰ ਖੰਡਿਤ ਕਰ ਦਿੱਤਾ ਪਰ ਮੁੱਢਲੀ ਭਾਰਤੀ ਲੀਡਰਸ਼ਿਪ ਨੇ ਆਪਣੀ ਚਿਰਾਂ ਤੋਂ ਜਾਣੀ ਜਾਂਦੀ ਸਨਾਤਨ ਵਿਰੋਧੀ ਮਾਨਸਿਕਤਾ ਕਾਰਨ ਕਾਸ਼ੀ, ਮਥੁਰਾ, ਅਯੁੱਧਿਆ ਵਾਂਗ ਇਸ ਮੰਦਰ ਦੀ ਸੁੱਧ ਵੀ ਨਹੀਂ ਲਈ।

ਸ਼ਾਰਦਾ ਪੀਠ ਦਾ ਅਰਥ-ਸ਼ਾਰਦਾ ਦੀ ਭੂਮੀ, ਜੋ ਹਿੰਦੂ ਦੇਵੀ ਮਾਂ ਸਰਸਵਤੀ ਦਾ ਇਕ ਕਸ਼ਮੀਰੀ ਨਾਂ ਵੀ ਹੈ। ਇਹ ਹਿੰਦੂ , ਬੁੱਧ ਅਤੇ ਜੈਨ ਗਿਆਨ-ਵਿੱਦਿਆ ਦਾ ਇਕ ਪੁਰਾਤਨ ਕੇਂਦਰ ਰਿਹਾ ਸੀ, ਜਿੱਥੇ ਪਾਣਿਨੀ ਅਤੇ ਹੋਰ ਵਿਆਕਰਣ ਲਿਖਣ ਵਾਲਿਆਂ ਨੇ ਗ੍ਰੰਥ ਸੰਗ੍ਰਹਿ ਕੀਤੇ ਸਨ।

ਉਸ ਸਮੇਂ ਇੱਥੇ ਇਕ ਵੱਡੀ ਲਾਇਬ੍ਰੇਰੀ ਵੀ ਸੀ। ਪੌਰਾਣਿਕ ਕਥਾ ਅਨੁਸਾਰ ਇਸ ਮੰਦਰ ਦਾ ਨਿਰਮਾਣ ਮੂਲ ਤੌਰ ’ਤੇ ਪਾਂਡਵਾ ਵੱਲੋਂ ਆਪਣੇ ਬਨਵਾਸ ਦੇ ਸਮੇਂ ਕੀਤਾ ਗਿਆ ਸੀ। ਆਦਿ ਸ਼ੰਕਰਾਚਾਰੀਆ ਵੀ ਕਸ਼ਮੀਰ ਭ੍ਰਮਣ ਦੌਰਾਨ ਮਾਂ ਸ਼ਾਰਦਾ ਦੇਵੀ ਦੇ ਦਰਸ਼ਨ ਲਈ ਸ਼ਾਰਦਾ ਪੀਠ ਆਏ ਸਨ ਅਤੇ ਉਨ੍ਹਾਂ ਨੇ 4 ਪੀਠਾਂ ਨਾਲ ਕਸ਼ਮੀਰ ’ਚ ਸਥਿਤ ਸਰਵਿਗਿਆ ਪੀਠ ’ਚ ਭਗਵਤੀ ਸ਼੍ਰੀ ਸ਼ਾਰਦਾ ਦੇਵੀ ਦੀ ਪੂਜਾ ਕੀਤੀ ਸੀ।

ਇਸ ਸ਼ਕਤੀ ਪੀਠ ਦਾ ਜ਼ਿਕਰ ਕਈ ਪ੍ਰਾਚੀਨ ਗ੍ਰੰਥਾਂ (ਰਾਜਤਰੰਗਿਣੀ ਸਮੇਤ) ’ਚ ਹੈ। 13ਵੀਂ-14ਵੀਂ ਸਦੀ ਤੋਂ ਕਸ਼ਮੀਰ ਇਸਲਾਮੀ ਅੱਤਵਾਦ ਤੋਂ ਪੀੜਤ ਹੈ, ਜਿਸ ’ਚ ਮਜ਼੍ਹਬੀ ਕਾਰਨਾਂ ਕਰ ਕੇ ਕਈ ਪ੍ਰਾਚੀਨ ਮੰਦਰਾਂ ਨੂੰ ਜ਼ਮੀਨਦੋਜ਼, ਹਿੰਦੂਆਂ ਦਾ ਕਤਲੇਆਮ ਅਤੇ ਸਮੇਂ ਦੇ ਬੀਤਣ ਨਾਲ ਉਨ੍ਹਾਂ ਦੀ ਜਬਰੀ ਧਰਮ ਤਬਦੀਲੀ ਜਾਂ ਹਿਜਰਤ ਲਈ ਮਜਬੂਰ ਕੀਤਾ ਗਿਆ।

ਸਦੀਆਂ ਪੁਰਾਣੀ ਇਸ ਤ੍ਰਾਸਦੀ ’ਚ ਹੁਣ ਭੁੱਲ-ਸੁਧਾਰ ਕੀਤਾ ਜਾ ਰਿਹਾ ਹੈ। ਖੰਡਿਤ ਸ਼ਾਰਦਾ ਮੰਦਰ ਅਤੇ ਗੁਰਦੁਆਰੇ ਦੇ ਨਵੀਨੀਕਰਨ ਦੀ ਸ਼ੁਰੂਆਤ 2 ਦਸੰਬਰ 2021 ’ਚ ਹੋਈ ਸੀ, ਜਿਸ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 23 ਮਾਰਚ 2023 ਨੂੰ ਕੀਤਾ ਸੀ।

ਮੰਦਰ ’ਚ 5 ਧਾਤੂ ਤੋਂ ਨਿਰਮਤ ਮੂਰਤੀ ਸਥਾਪਿਤ ਕੀਤੀ ਗਈ ਹੈ। ਉਸ ਵੇਲੇ ਤੋਂ ਟੀਟਵਾਲ ਦੇ ਗੁਰਦੁਆਰੇ ’ਚ ਸ਼ਬਦ ਕੀਰਤਨ ਅਤੇ ਗੁਰਬਾਣੀ ਪਾਠ ਅਤੇ ਸ਼ਾਰਦਾ ਮਾਤਾ ਮੰਦਰ ਦੀਆਂ ਘੰਟੀਆਂ ਦੀ ਗੂੰਝ ਪੀ.ਓ.ਕੇ. ਸਥਿਤ ਚਿਲਿਆਨਾ ਪਿੰਡ ਤਕ ਸੁਣਵਾਈ ਦੇ ਰਹੀ ਹੈ।

ਬਿਨਾਂ ਸ਼ੱਕ, ਧਾਰਾ 370-35ਏ ਨੂੰ ਖਤਮ ਕੀਤੇ ਜਾਣ ਪਿੱਛੋਂ ਵਾਦੀ ’ਚ ਜੋ ਸਾਕਾਰਾਤਮਕ ਤਬਦੀਲੀਆਂ ਦਿਖਾਈ ਦੇ ਰਹੀਆਂ ਹਨ, ਉਨ੍ਹਾਂ ਬਾਰੇ ਅਗਸਤ 2019 ਤੋਂ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬਦਲਾਅ ਦੇ ਇਸ ਦੌਰ ’ਚ ਮੱਧਕਾਲੀ ਇਸਲਾਮੀ ਸ਼ਕਤੀਆਂ ਸਭ ਤੋਂ ਵੱਧ ਔਖੀਆਂ ਅਤੇ ਬੌਖਲਾਈਆਂ ਹੋਈਆਂ ਹਨ। ਜਿਨ੍ਹਾਂ ਨੇ ਧਰਮ ਦੇ ਨਾਂ ’ਤੇ ਸਥਾਨਕ ਪ੍ਰਸ਼ਾਸਨ, ਕਸ਼ਮੀਰੀ ਸਿਆਸੀ ਸੰਸਥਾਵਾਂ ਅਤੇ ਜ਼ਹਿਰੀਲੇ ਪਾਕਿਸਤਾਨ ਦੀ ਸਿੱਧੀ-ਅਸਿੱਧੀ ਹਮਾਇਤ ਨਾਲ ਨਾ ਸਿਰਫ 1980-90 ਦੇ ਦਹਾਕੇ ’ਚ ਗੈਰ-ਮੁਸਲਮਾਨਾਂ ਖਾਸ ਕਰ ਕੇ ਕਸ਼ਮੀਰੀ ਪੰਡਿਤਾਂ ਦਾ ਕਤਲੇਆਮ ਅਤੇ ਉਨ੍ਹਾਂ ਦੀ ਜਬਰੀ ਹਿਜਰਤ ਦੀ ਪਟਕਥਾ ਲਿਖੀ ਸੀ, ਨਾਲ ਹੀ ਕਿਸੇ ਵੀ ‘ਦਾਰ-ਉਲ-ਇਸਲਾਮ’ ਇਲਾਕੇ ਵਾਂਗ ਉਸ ਨੇ ਕਸ਼ਮੀਰ ਦੀਆਂ ਮੂਲ ਸਨਾਤਨ ਬਹੁਗਿਣਤੀ ਕਦਰਾਂ-ਕੀਮਤਾਂ ਨੂੰ ਦਰੜ ਦਿੱਤਾ ਸੀ। ਇਸ ਦੇ ਮੁੜ ਪੈਦਾ ਹੋਣ ਦੇ ਯਤਨ ਫਿਰ ਤੋਂ ਹੋ ਰਹੇ ਹਨ।

ਬੀਤੇ ਕੁਝ ਸਮੇਂ ਤੋਂ ਜੰਮੂ-ਕਸ਼ਮੀਰ ’ਚ ਗੈਰ-ਮੁਸਲਮਾਨਾਂ ਅਤੇ ਭਾਰਤ ਹਮਾਇਤੀ ਮੁਸਲਮਾਨਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨ ਪਿੱਛੋਂ ਹੁਣ ਉਨ੍ਹਾਂ ਨੂੰ ਇਲਾਕਾ ਛੱਡਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਪੁੰਛ ’ਚ ਹਿੰਦੂ-ਸਿੱਖਾਂ ਦੇ ਘਰਾਂ ’ਤੇ ਊਰਦੂ ’ਚ ਲਿਖੇ ਪੋਸਟਰ ਲਾ ਕੇ ਜਾਂ ਸੁੱਟ ਕੇ ਧਮਕੀ ਦਿੱਤੀ ਗਈ ਹੈ ਕਿ ਜੇ ਉਹ ਇਲਾਕੇ ’ਚੋਂ ਨਹੀਂ ਜਾਂਦੇ ਤਾਂ ਉਨ੍ਹਾਂ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

ਮਾਮਲਾ ਪੁੰਛ ਦੇ ਦੇਗਵਾਰ ਮਲਦਿਆਲਾਂ ਪਿੰਡ ’ਚ 14 ਅਕਤੂਬਰ ਦਾ ਹੈ। ਇਨ੍ਹਾਂ ਪੋਸਟਰਾਂ ਦੀ ਕਿਸੇ ਵਿਅਕਤੀ ਜਾਂ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਫਿਰ ਵੀ ਇਨ੍ਹਾਂ ਧਮਕੀਆਂ ਨਾਲ ਹਿੰਦੂ ਅਤੇ ਸਿੱਖ ਪਰਿਵਾਰ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਦਿਖਾਈ ਦੇ ਰਹੇ ਹਨ।

ਜੰਮੂ-ਕਸ਼ਮੀਰ ਲਈ ਅਜਿਹੇ ਜਿਹਾਦੀ ਖਦਸ਼ੇ ਨਵੇਂ ਨਹੀਂ ਹਨ। ਜਦੋਂ ਸ਼ੇਖ ਅਬਦੁਲਾ ਵਰਗੇ ਕੱਟੜ ਫਿਰਕੂ ਪਰ ਪੰ. ਨਹਿਰੂ ਦੇ ਅੰਧ-ਵਿਸ਼ਵਾਸ ਨਾਲ ਕਸ਼ਮੀਰ ’ਚ ਨਿਜ਼ਾਮ-ਏ-ਮੁਸਤਫਾ ਦੀ ਮਜ਼੍ਹਬੀ ਮੰਗ ਨੂੰ ਰਫਤਾਰ ਮਿਲੀ ਅਤੇ ਸਾਲ 1975 ਦੇ ਇੰਦਰਾ ਸ਼ੇਖ ਸਮਝੌਤੇ ਨੇ ਸਮਾਂ ਪਾ ਕੇ ਸਥਾਨਕ ਮੁਸਲਮਾਨਾਂ ਨੂੰ ਜਿਹਾਦੀ ਜਨੂੰਨ ’ਚ ਹਿੰਦੂ ਮੰਦਰਾਂ ਨੂੰ ਜ਼ਮੀਨਦੋਜ਼ ਕਰਨ, ਕਸ਼ਮੀਰੀ ਪੰਡਿਤਾਂ ਦੀ ਦਿਨ ਦਿਹਾੜੇ ਹੱਤਿਆ ਅਤੇ ਉਨ੍ਹਾਂ ਦੀਆਂ ਔਰਤਾਂ ਨਾਲ ਜਬਰ-ਜ਼ਨਾਹ ਕਰਨ ਲਈ ਪ੍ਰੇਰਿਤ ਕੀਤਾ, ਤਦ ਅੱਤਵਾਦੀ ਸੰਗਠਨਾਂ ਨੇ ਸ਼੍ਰੀਨਗਰ ਦੀਆਂ ਸਥਾਨਕ ਅਖਬਾਰਾਂ ’ਚ ਅਜਿਹੇ ਹੀ ਇਸ਼ਤਿਹਾਰ ਦੇ ਕੇ ਹਿੰਦੂਆਂ ਨੂੰ ਕਸ਼ਮੀਰ ਛੱਡਣ ਜਾਂ ਮੌਤ ਦੇ ਘਾਟ ਉਤਾਰਨ ਦੀਆਂ ਖੁੱਲ੍ਹੇਆਮ ਧਮਕੀਆਂ ਦਿੱਤੀਆਂ ਸਨ।

ਤਦ ਜਿਨ੍ਹਾਂ ਆਪੇ ਬਣੇ ਧਰਮ ਨਿਰਪੱਖਤਾਵਾਦੀਆਂ, ਖੱਬੇਪੱਖੀਆਂ ਅਤੇ ਮੁਸਲਿਮ ਲੋਕ ਪ੍ਰਤੀਨਿਧੀਆਂ ਨੇ ਕਸ਼ਮੀਰੀ ਹਿੰਦੂਆਂ ’ਤੇ ਟੁੱਟੇ ਇਸ ਮਜ਼੍ਹਬੀ ਦਹਿਸ਼ਤ ਨੂੰ ਸ਼ੋਸ਼ਣ, ਗਰੀਬੀ, ਖੇਤਰੀ ਅਸੰਤੁਲਨ ਅਤੇ ਭੇਦਭਾਵ ਦਾ ਨਾਂ ਦੇ ਕੇ ਜਾਇਜ਼ ਠਹਿਰਾਉਣ ਦਾ ਯਤਨ ਕੀਤਾ ਸੀ, ਕਸ਼ਮੀਰੀ ਪੰਡਿਤਾਂ ਦੀ ਵੇਦਨਾ ’ਤੇ ਬਣੀ ਫਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਪ੍ਰਾਪੇਗੰਡਾ, ਇਸਲਾਮੋਫੋਬੀਆ, ਖਿਆਲੀ ਅਤੇ ਝੂਠਾ ਦੱਸਿਆ। ਉਹ ਅੱਜ ਪੁੰਛ ਦੇ ਹਿੰਦੂ ਸਿੱਖ ਵਿਰੋਧੀ ਪੋਸਟਰਾਂ ’ਤੇ ਚੁੱਪ ਹਨ।

ਆਖਿਰ ਭਾਰਤੀ ਸੱਭਿਅਕ ਸਮਾਜ ਕਸ਼ਮੀਰ ’ਚ ਇਸ ਚੁਣੌਤੀ ਨਾਲ ਕਿਵੇਂ ਨਜਿੱਠੇ? ਸੱਚ ਤਾਂ ਇਹ ਹੈ ਕਿ ਭਾਰਤ ਨੂੰ ਇਹ ਸੱਭਿਆਗਤ ਅਤੇ ਸੱਭਿਆਚਾਰਕ ਯੁੱਧ ਜਿੱਤਣਾ ਹੀ ਪਵੇਗਾ। ਇਹ ਕੰਮ ਸਿਰਫ ਸਰਕਾਰ ਜਾਂ ਫੌਜ ਨਹੀਂ ਕਰ ਸਕਦੀ, ਇਸ ’ਚ ਸਮਾਜ ਦਾ ਸਹਿਯੋਗ ਵੀ ਲਾਜ਼ਮੀ ਹੈ। 

ਬਲਬੀਰ ਪੁੰਜ

  • Jammu Kashmir
  • Pakistan Border
  • Sharda Mata Temple
  • Shardiya Navratri
  • Hindu Goddess

ਫਿਰ ਆਇਆ ਮੌਸਮ ਪਰਾਲੀ ਦੇ ਧੂੰਏਂ ’ਤੇ ਸਿਆਸਤ ਦਾ

NEXT STORY

Stories You May Like

  • jammu kashmir  ladakh  aadhaar card  separate identity  state field
    ਜੰਮੂ-ਕਸ਼ਮੀਰ ਨਹੀਂ, ਹੁਣ ਲਿਖਿਆ ਜਾਵੇਗਾ 'ਲੱਦਾਖ' ! 'ਆਧਾਰ' 'ਚ ਮਿਲੀ ਵੱਖਰੀ ਪਛਾਣ
  • jammu kashmir  manoj sinha  ganderbal encounter  magistrate inquiry
    ਜੰਮੂ ਕਸ਼ਮੀਰ ਦੇ LG ਮਨੋਜ ਸਿਨਹਾ ਨੇ ਗਾਂਦਰਬਲ ਮੁਕਾਬਲੇ ਦੀ ਮੈਜਿਸਟ੍ਰੇਟ ਜਾਂਚ ਦੇ ਦਿੱਤੇ ਆਦੇਸ਼
  • jammu kashmir  legislative assembly  ganderbal encounter  judicial inquiry
    ਜੰਮੂ ਕਸ਼ਮੀਰ ਵਿਧਾਨ ਸਭਾ 'ਚ ਗਾਂਦਰਬਲ ਮੁਕਾਬਲੇ 'ਤੇ ਹੰਗਾਮਾ, ਮੈਂਬਰਾਂ ਨੇ ਨਿਆਇਕ ਜਾਂਚ ਦੀ ਕੀਤੀ ਮੰਗ
  • trump on nato
    ਜੰਗਬੰਦੀ ਹੁੰਦਿਆਂ ਹੀ ਬਦਲ ਗਏ ਟਰੰਪ ਦੇ ਤੇਵਰ ! ਹੁਣ NATO ਨੂੰ ਦਿਖਾਉਣ ਲੱਗੇ 'ਅੱਖਾਂ'
  • weather conditions may change in punjab after april 15
    ਪੰਜਾਬ 'ਚ  15 ਅਪ੍ਰੈਲ ਤੋਂ ਬਾਅਦ ਬਦਲ ਸਕਦੈ ਮੌਸਮ ਦਾ ਮਿਜਾਜ਼, ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
  • toll plaza cash payment ban rule change
    ਟੋਲ ਪਲਾਜ਼ਾ 'ਤੇ ਹੁਣ ਨਹੀਂ ਚੱਲੇਗਾ 'ਕੈਸ਼', 10 ਅਪ੍ਰੈਲ ਤੋਂ ਬਦਲ ਜਾਣਗੇ ਕਈ ਨਿਯਮ
  • jammu kashmir  iran  victory  ceasefire  america  israel
    ਹੋ ਗਿਆ ਸੀਜ਼ਫਾਇਰ ! ਅਮਰੀਕਾ-ਇਰਾਨ ਦੀ ਜੰਗਬੰਦੀ ਦਾ ਕਸ਼ਮੀਰ 'ਚ ਮਨਾਇਆ ਜਾ ਰਿਹੈ ਜਸ਼ਨ
  • jammu and kashmir  drug free campaign  manoj sinha
    ਜੰਮੂ-ਕਸ਼ਮੀਰ ਨੂੰ ਨਸ਼ਾ ਮੁਕਤ ਬਣਾਉਣ ਲਈ ਉਪ ਰਾਜਪਾਲ ਮਨੋਜ ਸਿਨਹਾ ਨੇ ਖੁਦ ਸੰਭਾਲੀ ਕਮਾਨ
  • impact of gulf war visible in punjab  it became difficult for house builders
    ਖਾੜੀ ਜੰਗ ਦਾ ਪੰਜਾਬ 'ਚ ਦਿਸਿਆ ਅਸਰ! ਘਰ ਬਣਾਉਣ ਵਾਲਿਆਂ ਲਈ ਹੋਇਆ ਔਖਾ
  • 5 suppliers arrested for selling drugs
    ਕਪੂਰਥਲਾ ਤੋਂ ਜਲੰਧਰ ਚਿੱਟਾ ਵੇਚਣ ਆਉਣ ਵਾਲਿਆਂ ਸਮੇਤ 5 ਸਪਲਾਇਰ ਗ੍ਰਿਫ਼ਤਾਰ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • new in pnb bank robbery case jalandhar   one person arrested
    ਜਲੰਧਰ: PNB ਬੈਂਕ ’ਚ ਹੋਈ ਲੁੱਟ ਦੇ ਮਾਮਲੇ 'ਚ ਨਵੀਂ ਅਪਡੇਟ! ਸਾਬਕਾ DSP ਦੇ...
  • terror of robbers in jalandhar
    ਜਲੰਧਰ 'ਚ ਲੁਟੇਰਿਆਂ ਦੀ ਦਹਿਸ਼ਤ! ਈ-ਰਿਕਸ਼ਾ ਸਵਾਰ ਮਾਂ-ਧੀ 'ਤੇ ਹਮਲਾ, ਗਹਿਣੇ ਤੇ...
  • important news for pilgrims going on shri amarnath yatra
    ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ...
  • youth power should come forward for drug free punjab  dr  krishan gopal
    ਨਸ਼ਾ ਮੁਕਤ ਪੰਜਾਬ ਲਈ ਯੁਵਾ ਸ਼ਕਤੀ ਅੱਗੇ ਆਵੇ: ਡਾ. ਕ੍ਰਿਸ਼ਨ ਗੋਪਾਲ
  • punjab weather forecast till april 20 rain and thunderstorm alert
    ਪੰਜਾਬ ਦੇ 7 ਜ਼ਿਲ੍ਹਿਆਂ 'ਚ Alert! ਮੌਸਮ ਦੀ 20 ਅਪ੍ਰੈਲ ਤੱਕ ਵੱਡੀ ਭਵਿੱਖਬਾਣੀ,...
Trending
Ek Nazar
horrible accident on ludhiana jalandhar gt road  tipper collides with truck

ਲੁਧਿਆਣਾ-ਜਲੰਧਰ ਜੀ. ਟੀ. ਰੋਡ 'ਤੇ  ਭਿਆਨਕ ਹਾਦਸਾ, ਟਿੱਪਰ ਦੀ ਟਰੱਕ ਨਾਲ...

astronauts share experiences

‘ਆਰਟੇਮਿਸ-2’ ਮਿਸ਼ਨ: ਚੰਦਰਮਾ ਦੇ ਇਤਿਹਾਸਕ ਸਫ਼ਰ ਤੋਂ ਬਾਅਦ ਪੁਲਾੜ ਯਾਤਰੀਆਂ ਨੇ...

children eat rasgulla thrown tandoor

ਬਿਨਾਂ ਪੁੱਛੇ ਰਸਗੁੱਲਾ ਖਾਣ 'ਤੇ ਤਪਦੇ ਤਦੂੰਰ 'ਚ ਸੁੱਟ 'ਤਾ ਮੁੰਡਾ, ਹਿਲਾ...

increase prices of all s

ਹੁਣ ਇਸ ਕੰਪਨੀ ਨੇ ਗਾਹਕਾਂ ਨੂੰ ਦਿੱਤਾ ਝਟਕਾ! 1 ਮਈ ਤੋਂ ਮਹਿੰਗੀਆਂ ਹੋ ਜਾਣਗੀਆਂ...

ipl 2026

ਇੱਕੋ ਦਿਨ 'ਚ IPL 'ਚੋਂ 2 ਧਾਕੜ ਖਿਡਾਰੀ ਬਾਹਰ! ਹੁਣ ਇਸ ਟੀਮ ਨੂੰ ਲੱਗਾ ਵੱਡਾ ਝਟਕਾ

samsung smartphone price drop

ਧੜਮ ਡਿੱਗੀ Samsung ਦੇ ਧਾਕੜ ਫੋਨ ਦੀ ਕੀਮਤ! ਪਹਿਲੀ ਵਾਰ ਹੋਇਆ ਇੰਨਾ ਸਸਤਾ

star cricketer announces retirement

IPL ਵਿਚਾਲੇ ਧਾਕੜ ਖਿਡਾਰੀ ਨੇ ਅਚਾਨਕ ਲੈ ਲਿਆ ਸੰਨਿਆਸ!

casting couch moment debut salman khan

'ਮੈਨੂੰ ਕਮਰੇ 'ਚ ਬੁਲਾ ਕੇ...!' ਮਸ਼ਹੂਰ ਅਦਾਕਾਰਾ ਨੇ ਖੋਲ੍ਹੇ ਕਾਸਟਿੰਗ ਕਾਊਚ...

major on the 8th pay commission minimum salary

ਘੱਟੋ-ਘੱਟ ਤਨਖਾਹ 69000 ਰੁਪਏ...! ਮੁਲਾਜ਼ਮਾਂ ਦੀ ਲੱਗੇਗੀ ਲਾਟਰੀ, 8th Pay...

school principal caught by vigilance taking rs 6 000 bribe

6,000 ਰੁਪਏ ਰਿਸ਼ਵਤ ਲੈਂਦਾ ਸਕੂਲ ਦਾ ਪ੍ਰਿੰਸੀਪਲ ਵਿਜੀਲੈਂਸ ਵੱਲੋਂ ਕਾਬੂ

important news for pilgrims going on shri amarnath yatra

ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ...

punjabi man dies in dubai

ਮੰਦਭਾਗੀ ਖ਼ਬਰ: ਦੁਬਈ 'ਚ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖ਼ਾਂ...

bsnl 599 plan 70 days 3gb data daily offer

70 ਦਿਨਾਂ ਲਈ ਰੀਚਾਰਜ ਦੀ No Tension! Unlimited ਕਾਲਿੰਗ ਨਾਲ ਰੋਜ਼ ਮਿਲੇਗਾ 3...

zelensky honored with international award

ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਅੰਤਰਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

pm modi  s   blank cheque   offer to opposition over women  s quota bill

ਪੀਐੱਮ ਮੋਦੀ ਦੀ ਵਿਰੋਧੀ ਧਿਰ ਨੂੰ ‘ਬਲੈਂਕ ਚੈੱਕ’ ਪੇਸ਼ਕਸ਼! ਮਹਿਲਾ ਰਾਖਵਾਂਕਰਨ ਬਿੱਲ...

long power cut in punjab tomorrow

ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੱਤੀ ਬੰਦ, 6 ਘੰਟੇ ਕਰਨਾ ਪਵੇਗਾ ਇੰਤਜ਼ਾਰ

epfo 3 0 pf withdrawal via atm to get easier no impact on pension

EPFO 3.0: ਹੁਣ ATM ਵਾਂਗ ਨਿਕਲੇਗਾ PF ਦਾ ਪੈਸਾ, ਜਾਣੋ ਪੈਨਸ਼ਨ 'ਤੇ ਕੀ ਪਵੇਗਾ...

pakistan tests indigenous missile

ਪਾਕਿਸਤਾਨ ਨੇ ਸਵਦੇਸ਼ੀ ਮਿਜ਼ਾਈਲ ਦਾ ਕੀਤਾ ਸਫਲ ਪਰੀਖਣ;  ਸਮੁੰਦਰ ਅਤੇ ਜ਼ਮੀਨ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • women reservation
      ਹੱਦਬੰਦੀ ਸੰਵਿਧਾਨਕ ਲੋੜ ਹੈ, ਸਿਆਸੀ ਭਟਕਣਾ ਨਹੀਂ
    • fat loss study
      ਦਵਾਈਆਂ ਨਾਲ ਵੀ ਮੋਟਾਪਾ ਘੱਟ ਨਹੀਂ ਹੋ ਰਿਹਾ? ਕਾਰਨ ਤੁਹਾਡੇ ਜੀਨਸ ਹੋ ਸਕਦੇ ਹਨ
    • people are committing serious crimes   under the spell of witchcraft
      ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਭਾਰੀ ਅਪਰਾਧ!
    • india during iran escalation
      ਭਾਰਤ ਕਰ ਰਿਹਾ ਜੰਗ ਦੇ ਲੰਬੇ ਸਮੇਂ ਅਤੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ
    • dr bhim rao ambedkar
      ਡਾ. ਭੀਮ ਰਾਓ ਅੰਬੇਡਕਰ : ਇਕ ਯੁੱਗ-ਪੁਰਸ਼ ਦੀ ਅਮਰ ਵਿਰਾਸਤ ਅਤੇ ਮੋਦੀ ਸਰਕਾਰ ਦਾ...
    • self reliance of villages
      ਪਿੰਡਾਂ ਦੀ ਸਵੈ-ਨਿਰਭਰਤਾ
    • what is the surprise at the   failed fate   of the talks
      ਗੱਲਬਾਤ ਦੇ 'ਨਾਕਾਮ ਹਸ਼ਰ' ’ਤੇ ਹੈਰਾਨੀ ਕਿਹੋ ਜਿਹੀ
    • police verification of domestic servants necessary
      ‘ਚੋਰੀ ਅਤੇ ਹੱਤਿਆ ਦੇ ਮਾਮਲਿਆਂ ਤੋਂ ਬਚਣ ਲਈ’ ਘਰੇਲੂ ਨੌਕਰਾਂ ਦੀ ਪੁਲਸ...
    • jallianwala bagh massacre
      ਭਾਰਤ ਦੇ ਇਤਿਹਾਸ ਦਾ ਕਾਲਾ ਦਿਵਸ ਜਲਿਆਂਵਾਲਾ ਬਾਗ ਕਤਲੇਆਮ
    • indian youth
      ਬੇਯਕੀਨੀ ਦੇ ਮਾਹੌਲ ’ਚ ਵੀ ਭਾਰਤ ਦੇ ਨੌਜਵਾਨਾਂ ’ਚ ਆਤਮਵਿਸ਼ਵਾਸ ਦੀ ਲਹਿਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +