Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 01, 2025

    1:08:15 AM

  • india is making a bunker buster bomb more dangerous than the us

    ਭਾਰਤ ਬਣਾ ਰਿਹੈ US ਤੋਂ ਵੀ ਖ਼ਤਰਨਾਕ ਬੰਕਰ-ਬਸਟਰ...

  • 2 hours warning of heavy rain and lightning in these areas

    ਅਗਲੇ 2 ਘੰਟੇ ਬੇਹੱਦ ਅਹਿਮ! ਇਨ੍ਹਾਂ ਇਲਾਕਿਆਂ 'ਚ...

  • warning of thunderstorm and heavy rain in punjab

    ਪੰਜਾਬ 'ਚ ਹਨੇਰੀ-ਤੂਫ਼ਾਨ ਤੇ ਭਾਰੀ ਮੀਂਹ ਦੀ...

  • england announce playing xi for second test against india

    ਇੰਗਲੈਂਡ ਨੇ ਭਾਰਤ ਖਿਲਾਫ ਦੂਜੇ ਟੈਸਟ ਲਈ ਪਲੇਇੰਗ-11...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਖਰਚ ਕਰ ਰਹੇ ਹੋ, ਤਾਂ ਬੁਰੇ ਸਮੇਂ ਲਈ ਬਚਾਓ ਵੀ

BLOG News Punjabi(ਬਲਾਗ)

ਖਰਚ ਕਰ ਰਹੇ ਹੋ, ਤਾਂ ਬੁਰੇ ਸਮੇਂ ਲਈ ਬਚਾਓ ਵੀ

  • Edited By Disha,
  • Updated: 10 Dec, 2024 01:45 PM
Blog
spending bad time new technology business social media
  • Share
    • Facebook
    • Tumblr
    • Linkedin
    • Twitter
  • Comment

ਜਨਰੇਸ਼ਨ ਜ਼ੈੱਡ ਜਾਂ ਬੋਲਚਾਲ ਦੀ ਭਾਸ਼ਾ ਵਿਚ ਜਨਰੇਸ਼ਨ ਜੀ ਲੰਬੇ ਸਮੇਂ ਤੋਂ ਚਰਚਾ ਵਿਚ ਹੈ। ਇਹ ਉਹ ਪੀੜ੍ਹੀ ਹੈ ਜੋ 1995 ਤੋਂ 2010 ਤੱਕ ਦੀ ਹੈ। ਇਹ ਅਸਲ ਵਿਚ ਇਕ ਪੀੜ੍ਹੀ ਹੈ ਜੋ ਇਕੀਵੀਂ ਸਦੀ ਤੋਂ ਥੋੜ੍ਹਾ ਪਹਿਲਾਂ ਸ਼ੁਰੂ ਹੋਈ ਸੀ, ਜਿਸ ਦੀਆਂ ਸਮਰੱਥਾਵਾਂ ਬੇਅੰਤ ਹਨ। ਜਿਵੇਂ ਕਿ ਇਹ ਬਹੁਤ ਮਿਹਨਤੀ ਹੈ। ਕਈ ਕੰਮ ਇਕੋ ਸਮੇਂ ਕਰਨ ਵਿਚ ਮਾਹਿਰ ਜਿਵੇਂ ਕਿ ਮਲਟੀ-ਟਾਸਕਿੰਗ ਅਤੇ ਟੀਮ ਵਰਕ। ਉਹ ਟੈੱਕ ਸੈਵੀ ਹੈ ਅਤੇ ਨਵੀਂ ਤਕਨੀਕ ਨੂੰ ਬਹੁਤ ਛੇਤੀ ਸਿੱਖ ਸਕਦੀ ਹੈ ਜੋ ਹਰ ਰੋਜ਼ ਬਦਲਦੀ ਹੈ। ਇਨ੍ਹਾਂ ਵਿਚੋਂ ਬਹੁਤ ਸਾਰੇ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ। ਕਈਆਂ ਨੇ ਸ਼ੁਰੂਆਤ ਕੀਤੀ ਹੈ ਅਤੇ ਸਫਲਤਾ ਪ੍ਰਾਪਤ ਕੀਤੀ ਹੈ। ਉਹ ਨਵੀਆਂ ਚੀਜ਼ਾਂ ਸਿੱਖਣ ਲਈ ਬਹੁਤ ਉਤਸ਼ਾਹਿਤ ਰਹਿੰਦੀ ਹੈ ਅਤੇ ਨਿੱਜੀ ਤੌਰ ’ਤੇ ਅਤੇ ਪੇਸ਼ੇਵਰ ਗੁਣਾਂ ਦੀ ਪ੍ਰਾਪਤੀ ਕਰਨ ਵਿਚ ਬਹੁਤ ਅੱਗੇ ਹੈ। ਉਹ ਕਿਸੇ ਵੀ ਸਿਆਸੀ ਪਾਰਟੀ ਨੂੰ ਜਿਤਾਉਣ ਜਾਂ ਹਰਾਉਣ ਦੀ ਤਾਕਤ ਰੱਖਦੇ ਹਨ ਕਿਉਂਕਿ ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਹ ਸੋਸ਼ਲ ਮੀਡੀਆ ਯਾਨੀ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਵ੍ਹਟਸਐਪ, ਟਵਿੱਟਰ ਦੀ ਪੀੜ੍ਹੀ ਹੈ। ਇਸੇ ਲਈ ਹਰ ਪਾਰਟੀ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਇਸ ਪੀੜ੍ਹੀ ’ਤੇ ਹਰ ਸਮੇਂ ਸੂਚਨਾਵਾਂ ਦੀ ਬਰਸਾਤ ਹੁੰਦੀ ਰਹਿੰਦੀ ਹੈ, ਇਸ ਲਈ ਕਈ ਵਾਰ ਉਹ ਲੰਬੇ ਸਮੇਂ ਲਈ ਕਿਸੇ ਵੀ ਕੰਮ ’ਤੇ ਧਿਆਨ ਨਹੀਂ ਦੇ ਸਕਦੀ। ਤਕਨਾਲੋਜੀ ’ਤੇ ਜ਼ਿਆਦਾ ਭਰੋਸਾ ਕਰਦੀ ਹੈ। ਇਸੇ ਕਰ ਕੇ ਕਈ ਵਾਰ ਇਹ ਆਹਮੋ-ਸਾਹਮਣੇ ਗੱਲਬਾਤ ਅਤੇ ਸੰਵਾਦ ਵਿਚ ਕਮਜ਼ੋਰ ਸਾਬਤ ਹੁੰਦੇ ਹਨ। ਉਹ ਮਿਲਣ-ਜੁਲਣ, ਸੰਚਾਰ ਕਰਨ ਅਤੇ ਦੂਜਿਆਂ ਦਾ ਖਿਆਲ ਰੱਖਣ ਵਿਚ ਪਿੱਛੇ ਰਹਿ ਜਾਂਦੀ ਹੈ। ਕਿਸੇ ਵੀ ਸੰਸਥਾ ਪ੍ਰਤੀ ਲਾਇਲਟੀ ਜਾਂ ਵਫ਼ਾਦਾਰੀ ਘੱਟ ਹੁੰਦੀ ਹੈ।

ਇਸ ਪੀੜ੍ਹੀ ਦੇ 25 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਕ ਸਾਲ ਤੋਂ ਵੱਧ ਕਿਸੇ ਦਫ਼ਤਰ ਵਿਚ ਕੰਮ ਨਹੀਂ ਕਰਨਾ ਚਾਹੀਦਾ। ਇਸ ਕਾਰਨ ਕਰੀਅਰ ਦਾ ਵਿਕਾਸ ਰੁਕ ਜਾਂਦਾ ਹੈ। ਹਮੇਸ਼ਾ ਬਦਲਾਅ ਲਈ ਤਿਆਰ ਤਾਂ ਹੁੰਦੀ ਹੈ ਪਰ ਇਸ ਨਾਲ ਮਾਨਸਿਕ ਸਿਹਤ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ। ਤੇਜ਼ੀ ਨਾਲ ਬਦਲ ਰਹੀ ਦੁਨੀਆ ਅਤੇ ਤਕਨਾਲੋਜੀ ਵੀ ਉਨ੍ਹਾਂ ’ਤੇ ਭਾਰੀ ਦਬਾਅ ਬਣਾਉਂਦੀ ਹੈ। ਇਸ ਤੋਂ ਇਲਾਵਾ ਸੰਸਾਰ ਵਿਚ ਵਧ ਰਹੀਆਂ ਸਮੱਸਿਆਵਾਂ ਜਿਵੇਂ ਕਿ ਵਾਤਾਵਰਣ ਵਿਚ ਤਬਦੀਲੀਆਂ, ਯੁੱਧਾਂ, ਮਹਾਮਾਰੀ ਦਾ ਇਨ੍ਹਾਂ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। ਕੋਰੋਨਾ ਵਰਗੀ ਮਹਾਮਾਰੀ ਨੇ ਇਸ ਪੀੜ੍ਹੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਵਿਚੋਂ ਵੱਡੀ ਗਿਣਤੀ ਵਿਚ ਨੌਕਰੀਆਂ ਚਲੀਆਂ ਗਈਆਂ ਸਨ। ਇਸ ਤੋਂ ਇਲਾਵਾ ਨਿੱਜੀ ਜੀਵਨ ਅਤੇ ਦਫਤਰ ਦੇ ਜੀਵਨ ਨੂੰ ਸੰਤੁਲਿਤ ਕਰਨ ’ਚ ਦਿੱਕਤ ਆਉਂਦੀ ਹੈ। ਨੌਕਰੀ ਦਾ ਦਬਾਅ ਵੀ ਬਹੁਤ ਹੈ। ਉਨ੍ਹਾਂ ਕੋਲੋਂ 24/7 ਕੰਮ ਕਰਨ ਦੀ ਮੰਗ ਕੀਤੀ ਜਾਂਦੀ ਹੈ। ਜ਼ਿੰਦਗੀ ਜਿਊਣ ਵਿਚ ਵੀ ਚੁਣੌਤੀਆਂ ਹਨ। ਇਸ ਲਈ ਜ਼ਿਆਦਾਤਰ ਪਰਿਵਾਰ ਕਲੇਸ਼ ਦੇ ਸ਼ਿਕਾਰ ਹੁੰਦੇ ਹਨ ਜਾਂ ਟੁੱਟ ਜਾਂਦੇ ਹਨ।

ਉਂਝ ਵੀ ਨੌਜਵਾਨ ਭਾਵੇਂ ਕੁੜੀਆਂ ਹੋਣ ਜਾਂ ਲੜਕੇ, ਉਹ ਪਰਿਵਾਰ ਵਸਾਉਣ ਵਿਚ ਬਹੁਤੀ ਦਿਲਚਸਪੀ ਨਹੀਂ ਰੱਖਦੇ। ਉਹ ਜ਼ਿੰਦਗੀ ਨੂੰ ਮੌਜ-ਮਸਤੀ ਲਈ ਜਿਊਣਾ ਚਾਹੁੰਦੇ ਹਨ। ਇਸ ਲਈ ਜਦੋਂ ਵੀ ਥੋੜ੍ਹੇ ਜਿਹੇ ਪੈਸੇ ਇਕੱਠੇ ਹੋਏ ਤਾਂ ਚਲੇ ਗਏ ਘੁੰਮਣ-ਫਿਰਨ। ਦੇਸ਼-ਵਿਦੇਸ਼ ਕਿਸੇ ਦੀ ਵੀ ਕੋਈ ਸੀਮਾ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿੰਦਗੀ ’ਚ ਆਨੰਦ ਸਭ ਤੋਂ ਜ਼ਰੂਰੀ ਹੈ, ਇਸ ਲਈ ਜਦੋਂ ਵੀ ਤੁਹਾਡੇ ਕੋਲ ਸਮਾਂ ਹੋਵੇ ਅਤੇ ਪੈਸਾ ਹੋਵੇ ਤਾਂ ਬਾਹਰ ਜਾ ਕੇ ਮਹਿੰਗੇ ਕੰਸਰਟ ਦੇਖੋ। ਉਹ ਘਰ ਨਾਲੋਂ ਬਾਹਰ ਦਾ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਬਾਹਰ ਖਾਣ ਦਾ ਸ਼ੌਕ ਸਿਰਫ਼ ਮਹਾਨਗਰਾਂ ਤੱਕ ਹੀ ਸੀਮਤ ਨਹੀਂ ਹੈ, ਸਵਿਗੀ ਅਤੇ ਜ਼ੋਮੈਟੋ ਛੋਟੇ-ਛੋਟੇ ਸ਼ਹਿਰਾਂ ਤੱਕ ਵੀ ਪਹੁੰਚ ਚੁੱਕੇ ਹਨ। ਫਿਲਮਾਂ ਦਾ 100 ਕਰੋੜ, 200 ਕਰੋੜ, 300 ਕਰੋੜ ਰੁਪਏ ਦਾ ਮੁਨਾਫਾ ਇਸ ਪੀੜ੍ਹੀ ਦੀਆਂ ਜੇਬਾਂ ਵਿਚੋਂ ਆ ਰਿਹਾ ਹੈ। ਫ਼ਿਲਮਾਂ ਨੂੰ ਸਫ਼ਲ ਜਾਂ ਅਸਫ਼ਲ ਬਣਾਉਣ ਵਿਚ ਉਹ ਵੱਡੀ ਭੂਮਿਕਾ ਨਿਭਾਉਂਦੇ ਹਨ। ਉਹ ਜ਼ਿੰਦਗੀ ਵਿਚ ਹਰ ਤਰ੍ਹਾਂ ਦੀ ਆਜ਼ਾਦੀ ਪਸੰਦ ਕਰਦੇ ਹਨ। ਇਸੇ ਕਰ ਕੇ ਉਹ ਰਿਸ਼ਤੇ ਬਣਾਉਣ ਵਿਚ ਬਹੁਤੀ ਦਿਲਚਸਪੀ ਨਹੀਂ ਦਿਖਾਉਂਦੇ। ਭਾਵੇਂ ਵਿਆਹ ਹੋ ਰਹੇ ਹਨ ਪਰ ਉਹ ਵੱਡੀ ਗਿਣਤੀ ਵਿਚ ਵੀ ਟੁੱਟ ਰਹੇ ਹਨ। ਜੇਕਰ ਅਸੀਂ ਰਿਸ਼ਤੇ ਵਿਚ ਹਾਂ, ਅੱਜ ਅਸੀਂ ਇਕੱਠੇ ਹਾਂ, ਕੱਲ੍ਹ ਅਸੀਂ ਸਿੰਗਲ ਹਾਂ। ਵੈਸੇ ਵੀ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਘਰ ਨਹੀਂ ਸਗੋਂ ਹੋਟਲ ਚਾਹੀਦਾ ਹੈ, ਛੁੱਟੀਆਂ ਚਾਹੀਦੀਆਂ ਹਨ।

ਇਸ ਤੋਂ ਇਲਾਵਾ ਉਹ ਚੱਲ ਰਹੇ ਰੁਝਾਨ ਨੂੰ ਫਾਲੋ ਕਰਨਾ ਪਸੰਦ ਕਰਦੇ ਹਨ। ਵੱਡੇ ਹੀਰੋ ਅਤੇ ਹੀਰੋਇਨਾਂ ਕੀ ਪਹਿਨਦੀਆਂ ਹਨ, ਉਹ ਜਿਸ ਕਾਰ ਵਿਚ ਸਫਰ ਕਰਦੇ ਹਨ, ਉਹ ਕਿਹੜੀ ਕਰੀਮ ਦੀ ਵਰਤੋਂ ਕਰਦੇ ਹਨ, ਉਹ ਕਿਸ ਬਿਊਟੀ ਪਾਰਲਰ ਵਿਚ ਜਾਂਦੀਆਂ ਹਨ, ਜਿੱਥੇ ਜਾ ਕੇ ਉਹ ਵਿਆਹ ਕਰਦੀਆਂ ਹਨ, ਸਭ ਕੁਝ ਉਹੋ ਜਿਹਾ ਹੀ ਚਾਹੀਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਲਈ ਮਹਿੰਗੇ ਕਰਜ਼ੇ ਲੈਣੇ ਪੈਣ ਤਾਂ ਕੋਈ ਹਰਜ਼ ਨਹੀਂ। ਇਸ ਲਈ ਉਹ ਕੱਪੜੇ, ਜੁੱਤੀਆਂ, ਮਕਾਨ, ਐਨਕਾਂ, ਕਾਰ, ਫ਼ੋਨ, ਲੈਪਟਾਪ, ਬੈਗ, ਕੱਪੜੇ ਆਦਿ ਸਭ ਕੁਝ ਖਰੀਦਣ ਲਈ ਕਰਜ਼ਾ ਲੈਂਦੇ ਰਹਿੰਦੇ ਹਨ। ਕ੍ਰੈਡਿਟ ਕਾਰਡਾਂ ਨਾਲ ਆਨਲਾਈਨ ਖਰੀਦਦਾਰੀ ਕਰਦੇ ਹਨ। ਜੇਕਰ ਦੇਖਿਆ ਜਾਵੇ ਤਾਂ ਇਸ ਸਮੇਂ ਦੀ ਇਹ ਸਭ ਤੋਂ ਕਰਜ਼ਦਾਰ ਪੀੜ੍ਹੀ ਹੈ। ਅਤੇ ਦਿਲਚਸਪ ਗੱਲ ਇਹ ਹੈ ਕਿ ਭਾਵੇਂ ਪੁਰਾਣੇ ਕਰਜ਼ੇ ਅਦਾ ਹੋਣ ਨਾ ਹੋਣ, ਉਨ੍ਹਾਂ ਨੂੰ ਨਵੇਂ ਲੈਣ ਵਿਚ ਕੋਈ ਝਿਜਕ ਨਹੀਂ ਹੈ, ਜਦੋਂ ਕਿ ਅੱਜਕੱਲ੍ਹ ਨੌਕਰੀਆਂ ਦਾ ਕੋਈ ਭਰੋਸਾ ਨਹੀਂ ਹੈ। ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਜੋ ਸਟਾਰਟਅੱਪ ਸ਼ੁਰੂ ਕੀਤਾ ਹੈ ਉਹ ਚੱਲੇਗਾ ਜਾਂ ਨਹੀਂ। ਨੌਕਰੀਆਂ ਵਿਚ ਸਥਿਰਤਾ ਨਹੀਂ, ਇੱਥੋਂ ਤੱਕ ਕਿ ਰਿਸ਼ਤਿਆਂ ’ਚ ਵੀ ਨਹੀਂ ਪਰ ਕਰਜ਼ੇ ਵਿਚ ਕੋਈ ਕਮੀ ਨਹੀਂ। ਭਾਵੇਂ ਤੁਹਾਡੀ ਪੂਰੀ ਜ਼ਿੰਦਗੀ ਈ.ਐੱਮ.ਆਈ . ਦਾ ਭੁਗਤਾਨ ਕਰਨ ਵਿਚ ਨਿਕਲ ਜਾਵੇ, ਅੱਜ ਦੀ ਮੌਜ-ਮਸਤੀ ਵਿਚ ਭਵਿੱਖ ਲਈ ਕੁਝ ਬਚੇ ਜਾਂ ਨਾ ਬਚੇ, ਇਸਦੀ ਕੋਈ ਪਰਵਾਹ ਨਹੀਂ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਉਹ ਪੀੜ੍ਹੀ ਹੈ ਜੋ ਬਚਾਉਣਾ ਨਹੀਂ ਚਾਹੁੰਦੀ। ਜਦੋਂ ਵੀ ਉਸ ਦੇ ਹੱਥ ’ਚ ਥੋੜ੍ਹਾ ਜਿਹਾ ਪੈਸਾ ਆਵੇ, ਉਹ ਜਾਣਦੀ ਹੈ ਕਿ ਇਸ ਨੂੰ ਕਿਵੇਂ ਖਰਚਣਾ ਹੈ। ਸਾਡੇ ਨੌਜਵਾਨਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਜ਼ਿੰਦਗੀ ਵਿਚ ਸਭ ਕੁਝ ਮਹੱਤਵਪੂਰਨ ਹੈ। ਜੇ ਤੁਸੀਂ ਖਰਚ ਕਰ ਰਹੇ ਹੋ ਤਾਂ ਮਾੜੇ ਸਮੇਂ ਲਈ ਵੀ ਬਚਾਓ।

ਸ਼ਮਾ ਸ਼ਰਮਾ

  • Spending
  • bad time
  • new technology
  • business
  • social media
  • ਖਰਚ
  • ਬੁਰਾ ਸਮਾਂ
  • ਨਵੀਂ ਤਕਨੀਕ
  • ਕਾਰੋਬਾਰ
  • ਸੋਸ਼ਲ ਮੀਡੀਆ

‘ਇੰਡੀਆ’ ਗੱਠਜੋੜ ਦਾ ਹਸ਼ਰ ਯੂ.ਪੀ.ਏ ਵਰਗਾ ਨਾ ਹੋ ਜਾਵੇ

NEXT STORY

Stories You May Like

  • don  t make these mistakes while baking bread
    ਸਾਵਧਾਨ! ਰੋਟੀ ਪਕਾਉਂਦੇ ਸਮੇਂ ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀਆਂ, ਜਾਣੋ ਬਣਾਉਣ ਦਾ ਤਰੀਕਾ
  • if you are also receiving this sms on your phone  then it immediately
    ਜੇ ਤੁਹਾਨੂੰ ਵੀ ਆ ਰਹੇ ਨੇ ਫੋਨ 'ਤੇ ਇਹ SMS ਤਾਂ ਤੁਰੰਤ ਕਰ ਦਿਓ ਡਿਲੀਟ, ਬੈਂਕ ਖਾਤਾ ਹੋ ਸਕਦੈ ਖਾਲੀ
  • turmeric water trend reel astrologer inviting ghosts house
    'ਪਾਣੀ 'ਚ ਹਲਦੀ' ਪਾਉਣ ਦੀ ਜੇ ਤੁਸੀਂ ਵੀ ਬਣਾ ਰਹੇ ਹੋ Reel ਤਾਂ ਸਾਵਧਾਨ! ਘਰ 'ਚ ਭੂਤਾਂ ਨੂੰ ਦੇ ਰਹੇ ਹੋ ਸੱਦਾ
  • don  t make these mistakes while charging your phone
    Phone charge ਕਰਦੇ ਸਮੇਂ ਨਾ ਕਰੋ ਇਹ ਗਲਤੀਆਂ! ਨਹੀਂ ਤਾਂ ਹੋ ਸਕਦੈ ਵੱਡਾ ਧਮਾਕਾ
  • if you make mistakes while drinking milk  be careful
    ਦੁੱਧ ਪੀਂਦੇ ਸਮੇਂ ਕਰਦੇ ਹੋ ਗਲਤੀਆਂ ਤਾਂ ਹੋ ਜਾਓ ਸਾਵਧਾਨ! ਜਾਣੋ ਦੁੱਧ ਪੀਣ ਦਾ ਕੀ ਹੈ ਸਹੀ ਤਰੀਕਾ
  • white hair people
    ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਘਰੇਲੂ ਨੁਸਖਿਆਂ ਨਾਲ ਕਰੋ ਮੁੜ ਤੋਂ ‘ਕਾਲਾ’
  • summer high electricity bills reduce
    ਜ਼ਿਆਦਾ ਆ ਰਹੇ ਬਿਜਲੀ ਦੇ ਬਿੱਲ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ
  • eat pearl millet roti to reduce your weight gain
    ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ ਫ਼ਾਇਦਾ
  • warning of thunderstorm and heavy rain in punjab
    ਪੰਜਾਬ 'ਚ ਹਨੇਰੀ-ਤੂਫ਼ਾਨ ਤੇ ਭਾਰੀ ਮੀਂਹ ਦੀ ਚੇਤਾਵਨੀ, 15 ਜ਼ਿਲ੍ਹਿਆਂ ਲਈ ਅਲਰਟ...
  • raw onion is a superfood for men  a powerful health ally
    ਕੱਚਾ ਪਿਆਜ਼ ਹੈ ਮਰਦਾਂ ਲਈ ਸੂਪਰਫੂਡ, ਸਿਹਤ ਦਾ ਤਾਕਤਵਰ ਸਾਥੀ, ਜਾਣੋ ਖਾਣ ਦਾ ਸਹੀ...
  • commissionerate police jalandhar destroys seized narcotics
    ਕਮਿਸ਼ਨਰੇਟ ਪੁਲਸ ਜਲੰਧਰ ਨੇ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ
  • guru granth sahib ji decorated in the house was desecrated
    ਪੰਜਾਬ 'ਚ ਵੱਡੀ ਘਟਨਾ! ਘਰ 'ਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ
  • big drug racket busted in jalandhar
    ਜਲੰਧਰ 'ਚ ਵੱਡੇ ਡਰੱਗ ਰੈਕੇਟ ਦਾ ਪਰਦਾਫਾਸ਼, ਕਰੋੜਾਂ ਦੀ ਹੈਰੋਇਨ ਤੇ ਹਥਿਆਰਾਂ ਸਣੇ...
  • latest weather of punjab storm and heavy rain will come
    ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, 15 ਜ਼ਿਲ੍ਹਿਆਂ...
  • commissionerate police jalandhar  farewell to 15 retired police officers
    ਕਮਿਸ਼ਨਰੇਟ ਪੁਲਸ ਜਲੰਧਰ ਵੱਲੋਂ 15 ਸੇਵਾਮੁਕਤ ਪੁਲਸ ਅਧਿਕਾਰੀਆਂ ਨੂੰ ਨਿੱਘੀ...
  • big revelation in the case of firing at the house of nri brothers
    Punjab: NRI ਭਰਾਵਾਂ ਦੇ ਘਰ ’ਤੇ ਹੋਈ ਫਾਇਰਿੰਗ ਦੇ ਮਾਮਲੇ 'ਚ ਵੱਡਾ ਖ਼ੁਲਾਸਾ,...
Trending
Ek Nazar
latest weather of punjab storm and heavy rain will come

ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ, ਆਵੇਗਾ ਤੂਫ਼ਾਨ ਤੇ ਭਾਰੀ ਮੀਂਹ, 15 ਜ਼ਿਲ੍ਹਿਆਂ...

terrorist attacks in pakistan

ਪਾਕਿਸਤਾਨ 'ਚ ਅੱਤਵਾਦੀ ਹਮਲੇ, ਪੰਜ ਲੋਕਾਂ ਦੀ ਮੌਤ

man held for   raping   domestic help in arunachal

ਦੋ ਸਾਲ ਘਰ 'ਚ ਰੱਖੀ ਨੌਕਰਾਨੀ ਨਾਲ ਮਾਲਕ ਧੱਕੇ ਨਾਲ ਕਰਦਾ ਰਿਹਾ 'ਗੰਦਾ ਕੰਮ',...

german foreign minister visits kyiv

ਜਰਮਨ ਵਿਦੇਸ਼ ਮੰਤਰੀ ਨੇ ਕੀਵ ਦੌਰੇ 'ਤੇ, ਕੀਤਾ ਇਹ ਵਾਅਦਾ

pakistan army chief asim munir statement

ਪਾਕਿ ਫੌਜ ਮੁਖੀ ਨੇ ਜੰਮੂ-ਕਸ਼ਮੀਰ 'ਚ ਅੱਤਵਾਦ ਨੂੰ ਦੱਸਿਆ 'ਜਾਇਜ਼ ਸੰਘਰਸ਼'

big blow to iran nuclear program due to american attacks

ਅਮਰੀਕੀ ਹਮਲਿਆਂ ਨਾਲ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਵੱਡਾ ਝਟਕਾ

afghan refugee families returned

ਤਿੰਨ ਹਜ਼ਾਰ ਅਫਗਾਨ ਸ਼ਰਨਾਰਥੀ ਪਰਿਵਾਰ ਪਰਤੇ ਵਾਪਸ

sikh community in canada

ਕੈਨੇਡਾ 'ਚ ਸਿੱਖ ਭਾਈਚਾਰੇ ਨੂੰ ਸਾਵਧਾਨ ਰਹਿਣ ਦੀ ਅਪੀਲ, ਜਾਣੋ ਪੂਰਾ ਮਾਮਲਾ

weather has changed punjab

ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਜਾਣੋ ਅਗਲੇ...

large consignment of drugs seized

ਵੱਡੀ ਸਫਲਤਾ, ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ

pakistan closes border

ਸੁਰੱਖਿਆ ਖਤਰਾ! ਪਾਕਿਸਤਾਨ ਨੇ ਅਫਗਾਨਿਸਤਾਨ ਨਾਲ ਲੱਗਦੀ ਮੁੱਖ ਸਰਹੱਦ ਕੀਤੀ ਬੰਦ

6 year old teghbir singh conquers highest peak in russia sets world record

ਛੋਟੀ ਉਮਰ 'ਚ ਰੋਪੜ ਦੇ ਤੇਗਬੀਰ ਨੇ ਮਾਰੀਆਂ ਵੱਡੀਆਂ ਮੱਲ੍ਹਾਂ, ਰੂਸ ’ਚ ਹਾਸਲ...

terrorist attack attempt failed in pakistan

ਪਾਕਿਸਤਾਨ 'ਚ ਅੱਤਵਾਦੀ ਹਮਲੇ ਦੀ ਕੋਸ਼ਿਸ਼ ਅਸਫਲ, ਮਾਰੇ ਗਏ ਦੋ ਸ਼ੱਕੀ ਅੱਤਵਾਦੀ

eighth festival of faiths held in ohio

ੳਹਾਈੳ ਵਿਖੇ ਅੱਠਵਾਂ ਫੈਸਟੀਵਲ ਆਫ ਫੇਥਸ ਆਯੋਜਿਤ (ਤਸਵੀਰਾਂ)

plane shook during landing

ਯਾਤਰੀਆਂ ਨਾਲ ਭਰਿਆ ਜਹਾਜ਼ ਲੈਂਡਿੰਗ ਦੌਰਾਨ ਲੱਗਾ ਹਿੱਲਣ, ਵੀਡੀਓ ਵਾਇਰਲ

firing at firefighters

ਅਮਰੀਕਾ 'ਚ ਫਾਇਰਫਾਈਟਰਾਂ 'ਤੇ ਗੋਲੀਬਾਰੀ, ਦੋ ਮਾਰੇ ਗਏ

heavy rain for next 3 hours in punjab

ਪੰਜਾਬ 'ਚ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਪੰਜਾਬੀਆਂ ਦੇ ਫੋਨ ਦੀ ਘੰਟੀ, 11...

major accident in punjab team member dies during shooting

ਪੰਜਾਬ 'ਚ ਵੱਡਾ ਹਾਦਸਾ! ਸ਼ੂਟਿੰਗ ਦੌਰਾਨ ਟੀਮ ਮੈਂਬਰ ਦੀ ਮੌਤ, ਪੈ ਗਈਆਂ ਭਾਜੜਾਂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • easily get australia uk work visa
      ਆਸਟ੍ਰੇਲੀਆ ਅਤੇ UK 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਕਰੋ ਅਪਲਾਈ
    • bsf rajouri battalion apprehended pakistani
      ਘੁਸਪੈਠ ਦੀ ਕੋਸ਼ਿਸ਼ ਨਾਕਾਮ; ਫੌਜ ਨੇ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਗ੍ਰਿਫ਼ਤਾਰ
    • american tourists attacked with a knife and robbed  2 miscreants arrested
      ਅਮਰੀਕੀ ਸੈਲਾਨੀਆਂ 'ਤੇ ਚਾਕੂ ਨਾਲ ਹਮਲਾ ਕਰ ਕੀਤੀ ਲੁੱਟ-ਖੋਹ, ਪੁਲਸ ਐਨਕਾਊਂਟਰ...
    • 500 tariff will be imposed on india and china if they trade with russia
      ਅਮਰੀਕਾ ਦੀ ਧਮਕੀ : ਰੂਸ ਨਾਲ ਵਪਾਰ ਕੀਤਾ ਤਾਂ ਭਾਰਤ ਤੇ ਚੀਨ 'ਤੇ ਲੱਗੇਗਾ 500...
    • cartridges recovered from hakim salauddin s house
      ਹਕੀਮ ਸਲਾਊਦੀਨ ਦੇ ਘਰੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ
    • iran will soon make a nuclear bomb  un organization warns
      ਈਰਾਨ ਜਲਦੀ ਬਣਾ ਲਵੇਗਾ ਪ੍ਰਮਾਣੂ ਬੰਬ! ਸੰਯੁਕਤ ਰਾਸ਼ਟਰ ਦੇ ਸੰਗਠਨ ਨੇ ਦਿੱਤੀ...
    • is railways going to implement new rules  now reservation chart
      ਕੀ ਰੇਲਵੇ ਨਵਾਂ ਨਿਯਮ ਲਾਗੂ ਕਰਨ ਜਾ ਰਿਹੈ? ਹੁਣ 8 ਘੰਟੇ ਪਹਿਲਾਂ ਹੀ ਰਿਜ਼ਰਵੇਸ਼ਨ...
    • hpv key factor for rise in cancer cases among indian youth
      ਦੇਸ਼ ’ਚ ਕੈਂਸਰ ਦੇ ਮਾਮਲਿਆਂ ’ਚ ਵਾਧੇ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ ‘ਹਿਊਮਨ...
    • maoists should lay down arms and join mainstream  shah
      ਮਾਓਵਾਦੀ ਹਥਿਆਰ ਸੁੱਟਣ ਤੇ ਮੁੱਖ ਧਾਰਾ ’ਚ ਸ਼ਾਮਲ ਹੋਣ : ਸ਼ਾਹ
    • mumbai mosques launched mobile app
      ਮੁੰਬਈ ਦੇ ਲੋਕ ਐਪ ਰਾਹੀਂ ਅਜ਼ਾਨ ਸੁਣ ਸਕਣਗੇ
    • residents of karnail singh street forced to live a life of misery
      ਸੀਵਰੇਜ ਦੇ ਓਵਰਫਲੋਅ ਕਾਰਨ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਨੇ ਕਰਨੈਲ...
    • ਬਲਾਗ ਦੀਆਂ ਖਬਰਾਂ
    • bye elections
      ਜ਼ਿਮਨੀ ਚੋਣ ਨਤੀਜਾ : ਸਾਰੀਆਂ ਪਾਰਟੀਆਂ ਨੂੰ ਸਵੈ-ਪੜਚੋਲ ਦੀ ਲੋੜ
    • drug addiction trend growing among women
      ‘ਮਹਿਲਾਵਾਂ ’ਚ ਵਧ ਰਿਹਾ’ ਨਸ਼ਾਖੋਰੀ ਦਾ ਰੁਝਾਨ!
    • how did trump appease iran and israel
      ਟਰੰਪ ਨੇ ਈਰਾਨ ਅਤੇ ਇਜ਼ਰਾਈਲ ਨੂੰ ਕਿਵੇਂ ਬਹਿਲਾਇਆ?
    • a new people  s war for liberation from imperialism
      ਸਾਮਰਾਜ ਵਾਦ ਅਤੇ ਕਾਰਪੋਰੇਟ ਸੋਸ਼ਣ ਤੋਂ ਮੁਕਤੀ ਦਾ ਇਕ ਨਵਾਂ ਲੋਕ ਯੁੱਧ ਛਿੜੇਗਾ
    • emergency
      50 ਸਾਲ ਬਾਅਦ ਐਮਰਜੈਂਸੀ ਦੀ ਚਰਚਾ ਕਰਨ ਨਾਲ ਸਰਕਾਰ ਦੀ ਨੀਅਤ ਸਮਝਣਾ, ਸਮਝਦਾਰ ਦੇ...
    • iran  israel  donald trump
      ਟਰੰਪ ਨੇ ਈਰਾਨ ਅਤੇ ਇਜ਼ਰਾਈਲ ਨੂੰ ਕਿਵੇਂ ਵਰਗਲਾਇਆ?
    • emergency 50 years government
      50 ਸਾਲ ਬਾਅਦ ਐਮਰਜੈਂਸੀ ਦੀ ਚਰਚਾ ਕਰਨ ਨਾਲ ਸਰਕਾਰ ਦੀ ਨੀਅਤ ਸਮਝਣਾ, ਸਮਝਦਾਰ ਦੇ...
    • some traitors of india   are cutting the very branch they are sitting on
      ‘ਭਾਰਤ ਦੇ ਕੁਝ ਗੱਦਾਰ’ ਉਸੇ ਟਾਹਣੀ ਨੂੰ ਕੱਟ ਰਹੇ, ਜਿਸ ’ਤੇ ਬੈਠੇ ਹਨ!
    • judge yashwant verma  government bungalow
      ਜਸਟਿਸ ਵਰਮਾ ਦੇ ਮਾਮਲੇ ’ਚ ਰੁਕਾਵਟਾਂ
    • fashion wedding life
      ਫੈਸ਼ਨ ਬਣਦੇ ਜਾ ਰਹੇ ਹਨ ਵਿਆਹ ਤੋਂ ਪਹਿਲਾਂ ਅਤੇ ਵਿਆਹ ਤੋਂ ਬਾਹਰਲੇ ਮਾਮਲੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +