Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 09, 2026

    2:07:10 PM

  • minister sanjeev arora arrested by ed

    ਵੱਡੀ ਖ਼ਬਰ : ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨੂੰ...

  • china on operation sindoor

    'ਆਪਰੇਸ਼ਨ ਸਿੰਦੂਰ' ਨੂੰ ਲੈ ਕੇ ਚੀਨ ਨੇ ਕੀਤਾ ਵੱਡਾ...

  • meteorological department predicts rain with thunderstorm in punjab

    ਮੌਸਮ ਵਿਭਾਗ ਵਲੋਂ ਪੰਜਾਬ 'ਚ ਗਰਜ-ਤੂਫ਼ਾਨ ਨਾਲ ਮੀਂਹ...

  • major accident in rcf complex boy dies due to drowning in swimming pool

    Punjab: RCF ਕੰਪਲੈਕਸ 'ਚ ਵੱਡਾ ਹਾਦਸਾ! ਪਹਿਲੀ ਵਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • 4 ਦਿਨਾਂ ’ਚ 5 ਜੱਜਾਂ ਦਾ ਸੁਣਵਾਈ ਤੋਂ ਵੱਖ ਹੋਣਾ ਹੈਰਾਨੀ ਭਰਿਆ

BLOG News Punjabi(ਬਲਾਗ)

4 ਦਿਨਾਂ ’ਚ 5 ਜੱਜਾਂ ਦਾ ਸੁਣਵਾਈ ਤੋਂ ਵੱਖ ਹੋਣਾ ਹੈਰਾਨੀ ਭਰਿਆ

  • Updated: 09 Oct, 2019 01:28 AM
Blog
surprise of 5 judges over 4 days is astonishing
  • Share
    • Facebook
    • Tumblr
    • Linkedin
    • Twitter
  • Comment

ਰਿਤੂਪਰਣ ਦਵੇ

ਯਕੀਨਨ ਦੇਸ਼ ਦੀ ਨਿਆਇਕ ਵਿਵਸਥਾ ’ਤੇ ਜ਼ਰਾ ਵੀ ਸ਼ੱਕ ਨਹੀਂ ਪਰ ਪਾਰਦਰਸ਼ਿਤਾ ਨੂੰ ਲੈ ਕੇ ਦੇਸ਼ਵਾਸੀਆਂ ਨੂੰ ਜਾਣਨ ਦਾ ਹੱਕ ਤਾਂ ਬਣਦਾ ਹੈ ਕਿ ਆਖਿਰ ਉਹ ਕਿਹੜੇ ਕਾਰਣ ਰਹੇ, ਜਿਨ੍ਹਾਂ ਨਾਲ ਇਕ-ਇਕ ਕਰ ਕੇ ਪੰਜ ਜੱਜਾਂ ਨੇ ਖੁਦ ਨੂੰ ਚਰਚਿਤ ਗੌਤਮ ਨਵਲਖਾ ਦੇ ਮਾਮਲੇ ਤੋਂ ਵੱਖ ਕਰ ਲਿਆ। ਘੱਟੋ-ਘੱਟ ਦੇਸ਼ ਦੀ ਸਰਵਉੱਚ ਅਦਾਲਤ ਦੇ ਜੱਜਾਂ ਦਾ ਬਿਨਾਂ ਕਾਰਣ ਦੱਸੇ ਵੱਖ ਹੋਣਾ ਸਭ ਲਈ ਹੈਰਾਨੀ ਨਾਲ ਭਰਿਆ ਹੋਣ ਦੇ ਨਾਲ-ਨਾਲ ਆਪਣੇ ਆਪ ’ਚ ਇਕਦਮ ਵੱਖਰਾ ਮਾਮਲਾ ਬਣ ਗਿਆ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਦੇਰ-ਸਵੇਰ ਇਨ੍ਹਾਂ ਕਾਰਣਾਂ ਦਾ ਵੀ ਪਤਾ ਲੱਗੇਗਾ ਪਰ ਸਭ ਦੇ ਮਨ ’ਚ ਫਿਲਹਾਲ ਤਾਂ ਇਹ ਸਵਾਲ ਆ ਹੀ ਰਿਹਾ ਹੈ ਕਿ ਆਖਿਰ ਲਗਾਤਾਰ 5 ਜੱਜ ਖੁਦ ਨੂੰ ਇਕ-ਇਕ ਕਰ ਕੇ ਕਿਉਂ ਵੱਖ ਕਰਦੇ ਚਲੇ ਗਏ।

ਇਹ ਵੀ ਸਹੀ ਹੈ ਕਿ ਜਨਤਕ ਤੌਰ ’ਤੇ ਜੱਜ ਕਾਰਣ ਦੱਸਣ ਲਈ ਮਜਬੂਰ ਨਹੀਂ ਹਨ ਪਰ ਕਈ ਅਜਿਹੀਆਂ ਉਦਾਹਰਣਾਂ ਦੇਈਏ ਜਾਂ ਦ੍ਰਿਸ਼ਤਾਂਤ, ਉਹ ਵੀ ਸੁਪਰੀਮ ਕੋਰਟ ’ਚੋਂ ਹੀ ਨਿਕਲ ਕੇ ਸਾਹਮਣੇ ਹਨ, ਜਿਨ੍ਹਾਂ ’ਚ ਕਾਰਣ ਦੱਸੇ ਗਏ। ਨੈਸ਼ਨਲ ਜੁਡੀਸ਼ੀਅਲ ਅਪੁਆਇੰਟਮੈਂਟਸ ਕਮਿਸ਼ਨ ਐਕਟ ਨੂੰ ਗੈਰ-ਸੰਵਿਧਾਨਿਕ ਕਰਾਰ ਦੇਣ ਵਾਲੀ ਜੱਜਮੈਂਟ ’ਚ ਜਸਟਿਸ ਜੌਸਫ ਕੁਰੀਅਨ ਨੇ ਜਦੋਂ ਇਹ ਲਿਖਿਆ ਸੀ–‘‘ਬਤੌਰ ਇਕ ਸੰਸਥਾ ਪਾਰਦਰਸ਼ਿਤਾ, ਜਿਸ ਦੀ ਪਛਾਣ ਹੈ, ਉਸ ਸੁਪਰੀਮ ਕੋਰਟ ’ਚ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਜੱਜਾਂ ਤੋਂ ਇੰਨੀ ਉਮੀਦ ਤਾਂ ਕੀਤੀ ਜਾਂਦੀ ਹੈ ਕਿ ਉਹ ਕਿਸੇ ਕੇਸ ਦੀ ਸੁਣਵਾਈ ਤੋਂ ਵੱਖ ਹੋਣ ਦਾ ਕਾਰਣ ਦੱਸਣ ਤਾਂ ਕਿ ਲੋਕਾਂ ਦੇ ਦਿਮਾਗ ’ਚ ਗਲਤਫਹਿਮੀ ਨਾ ਪੈਦਾ ਹੋਵੇ।’’ ਸੰਭਵ ਹੈ ਕਿ ਪਾਰਦਰਸ਼ਿਤਾ ਦੇ ਲਿਹਾਜ਼ ਨਾਲ ਕਾਰਣ ਦੱਸਣ ਦੀ ਉਮੀਦ ਕੀਤੀ ਗਈ ਹੋਵੇ ਪਰ ਕਿਸੇ ਨੂੰ ਇਸ ਤਰ੍ਹਾਂ ਦੀ ਉਮੀਦ ਨਹੀਂ ਰਹੀ ਹੋਵੇਗੀ ਕਿ ਇਕ ਦਿਨ ਉਹੀ ਸੁਪਰੀਮ ਕੋਰਟ ਗੌਤਮ ਨਵਲਖਾ ਮਾਮਲੇ ’ਚ ਹੈਰਾਨ ਕਰ ਦੇਣ ਵਾਲੇ ਸਵਾਲਾਂ ਨਾਲ ਘਿਰੇਗੀ, ਜਿਸ ’ਚ ਜੱਜ ਬਿਨਾਂ ਕਾਰਣ ਦੱਸੇ ਸੁਣਵਾਈ ਤੋਂ ਵੱਖ ਹੋ ਰਹੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਨਾ ਤਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਤੇ ਨਾ ਜਸਟਿਸ ਰਵਿੰਦਰ ਭੱਟ ਅਤੇ ਨਾ ਹੀ ਸੁਣਵਾਈ ਤੋਂ ਵੱਖ ਹੋਣ ਵਾਲੇ ਸੁਪਰੀਮ ਕੋਰਟ ਦੇ ਹੀ ਬਾਕੀ ਤਿੰਨ ਜੱਜਾਂ ਨੇ ਅਜਿਹਾ ਕਰਨ ਦਾ ਕੋਈ ਕਾਰਣ ਦੱਸਿਆ। ਕਿਸੇ ਮਾਮਲੇ ’ਚ ਸੁਣਵਾਈ ਤੋਂ ਕਿਸੇ ਜੱਜ ਦਾ ਵੱਖ ਹੋਣਾ ਕੋਈ ਨਵਾਂ ਅਤੇ ਅਨੋਖਾ ਮਾਮਲਾ ਨਹੀਂ ਹੈ ਪਰ ਇਸ ਦੀ ਨਿਆਇਕ ਪ੍ਰੰਪਰਾ ਰਹੀ ਹੈ, ਜਿਸ ’ਚ ਦਲੀਲਾਂ ਦੇ ਆਧਾਰ ’ਤੇ ਵੱਖ ਹੋਣ ਵਾਲੇ ਜ਼ਿਆਦਾਤਰ ਜੱਜਾਂ ਨੇ ਖੁਦ ਹੀ ਅੱਗੇ ਵਧ ਕੇ ਸਫਾਈ ਦਿੱਤੀ ਅਤੇ ਵਜ੍ਹਾ ਨੂੰ ਵਾਜਿਬ ਠਹਿਰਾਇਆ।

ਦੇਸ਼ ਦੀਆਂ ਤਮਾਮ ਅਦਾਲਤਾਂ ਦੇ ਕਈ ਵਕੀਲਾਂ ਦਾ ਕਹਿਣਾ ਹੈ ਕਿ ਮਾਮਲੇ ਤੋਂ ਖੁਦ ਨੂੰ ਵੱਖ ਕਰਦੇ ਸਮੇਂ ਜੱਜਾਂ ਨੂੰ ਇਸ ਦਾ ਕਾਰਣ ਦੱਸਣਾ ਚਾਹੀਦਾ ਹੈ। ਸਵੀਕਾਰਨਯੋਗ ਕਾਰਣਾਂ ’ਚ ਇਕ ਹਿੱਤਾਂ ਦਾ ਟਕਰਾਅ ਤਾਂ ਦੂਸਰਾ ਅਤੀਤ ’ਚ ਸਬੰਧਤ ਜੱਜ ਬਤੌਰ ਵਕੀਲ ਕਿਸੇ ਪਾਰਟੀ ਲਈ ਪੈਰਵੀ ਕਰ ਚੁੱਕੇ ਹੁੰਦੇ ਹਨ ਜਾਂ ਫਿਰ ਜੱਜ ਨੂੰ ਕਿਸੇ ਤੋਂ ਕੋਈ ਸੁਰੱਖਿਆ ਸਬੰਧੀ ਖਤਰਾ ਹੋਵੇ। ਇਸ ਤੋਂ ਇਲਾਵਾ ਮਾਮਲੇ ਨਾਲ ਕਿਸੇ ਤਰ੍ਹਾਂ ਦਾ ਜੁੜਾਅ ਜਾਂ ਇਸ ਨਾਲ ਜੁੜੀ ਕਿਸੇ ਪਾਰਟੀ ਨਾਲ ਕੋਈ ਸਬੰਧ ਹੋਵੇ ਤਾਂ ਇਹ ਵੀ ਕਾਰਣ ਬਣ ਸਕਦੇ ਹਨ ਪਰ ਇਸ ਮਾਮਲੇ ’ਚ ਇਸ ਦਾ ਕਾਰਣ ਨਹੀਂ ਪਤਾ ਹੈ, ਇਸ ਲਈ ਇਹ ਥੋੜ੍ਹਾ ਵੱਖਰਾ ਬਣ ਗਿਆ ਹੈ।

ਹਾਲਾਂਕਿ ਨਿਆਇਕ ਮਾਪਦੰਡ ਭਾਵ ਜੁਡੀਸ਼ੀਅਲ ਪ੍ਰੋਪਰਾਈਟੀ ਦੇ ਆਪਣੇ ਕਾਇਦੇ ਪਹਿਲਾਂ ਤੋਂ ਹੀ ਹਨ, ਜਿਸ ਕਾਰਣ ਵੀ ਜੱਜਾਂ ਤੋਂ ਇਹ ਉਮੀਦ ਬਣਦੀ ਹੈ ਕਿ ਜੇਕਰ ਉਹ ਪਾਰਟੀ ਜਾਂ ਮਾਮਲੇ ਨਾਲ ਕਿਸੇ ਵੀ ਤਰ੍ਹਾਂ ਨਾਲ ਜੁੜੇ ਹਨ ਜਾਂ ਸੀ ਤਾਂ ਇਸ ਬਾਰੇ ਪਹਿਲਾਂ ਹੀ ਦੱਸ ਦੇਣ ਅਤੇ ਵੱਖ ਹੋ ਜਾਣ। ਅਜਿਹਾ ਕਰਨ ਨਾਲ ਨਾ ਸਿਰਫ ਇਨਸਾਫ ਹੁੰਦਾ ਹੈ ਸਗੋਂ ਹੁੰਦੇ ਹੋਏ ਦਿਸਦਾ ਵੀ ਹੈ। ਮੁੰਬਈ ਹਾਈਕੋਰਟ ਦੇ ਜਸਟਿਸ (ਰਿਟਾਇਰਡ) ਪੀ. ਬੀ. ਸਾਵੰਤ ਦਾ ਵੀ ਕਹਿਣਾ ਹੈ ਕਿ ‘‘ਕੋਈ ਜੱਜ ਕਿਸੇ ਮਾਮਲੇ ਤੋਂ ਖੁਦ ਹੀ ਵੱਖ ਨਹੀਂ ਹੁੰਦੇ ਹਨ। ਜਦੋਂ ਤਕ ਕਿ ਇਸ ਦਾ ਕੋਈ ਕਾਰਣ ਨਾ ਹੋਵੇ। ਪਹਿਲਾਂ ਵੀ ਕਈ ਵਾਰ ਇਕ ਜਾਂ ਦੋ ਜੱਜਾਂ ਨੇ ਸੁਣਵਾਈ ਤੋਂ ਖੁਦ ਨੂੰ ਵੱਖ ਕੀਤਾ ਹੈ। ਇੰਨਾ ਜ਼ਰੂਰ ਹੈ ਕਿ ਪਹਿਲੀ ਵਾਰ ਕਿਸੇ ਮਾਮਲੇ ’ਚ 5 ਜੱਜਾਂ ਨੇ ਖੁਦ ਨੂੰ ਸੁਣਵਾਈ ਤੋਂ ਵੱਖ ਕਰ ਲਿਆ।’’ ਇਸ ਦਾ ਕੀ ਕਾਰਣ ਹੋ ਸਕਦਾ ਹੈ, ਇਸ ਸਵਾਲ ’ਤੇ ਜਸਟਿਸ ਸਾਵੰਤ ਕਹਿੰਦੇ ਹਨ ‘ਕਿਸੇ ਕੇਸ ਤੋਂ ਖੁਦ ਨੂੰ ਵੱਖ ਕਰਨ ਦੇ ਫੈਸਲੇ ਦੇ ਪਿੱਛੇ ਕੁਝ ਨਿੱਜੀ ਕਾਰਣ ਹੋ ਸਕਦੇ ਹਨ। ਸੰਭਵ ਹੈ ਕਿ ਜੱਜ ਇਸ ਬਾਰੇ ਕੋਈ ਜਾਣਕਾਰੀ ਜਨਤਕ ਨਾ ਕਰਨਾ ਚਾਹੁਣ। ਜੱਜਾਂ ਦੀ ਨਿੱਜੀ ਜ਼ਿੰਦਗੀ ’ਚ ਦਖਲ ਦਾ ਕਿਸੇ ਨੂੰ ਅਧਿਕਾਰ ਵੀ ਨਹੀਂ ਹੈ। ਸੰਭਵ ਹੈ ਕਿ ਇਸ ਮਾਮਲੇ ’ਚ ਜੱਜਾਂ ਦਾ ਪਾਰਟੀ ਨਾਲ ਪਹਿਲਾਂ ਤੋਂ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਰਿਹਾ ਹੋਵੇ। ਇਹ ਵੀ ਸੰਭਵ ਹੈ ਕਿ ਕੁਝ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੋਵੇ ਜਾਂ ਹੋਰ ਕਾਰਣ ਵੀ ਹੋ ਸਕਦੇ ਹਨ, ਜਿਸ ’ਚ ਜੱਜ ਇਹ ਵੀ ਕਹਿ ਸਕਦੇ ਹਨ ਕਿ ਉਹ ਇਸ ਦਾ ਕੋਈ ਕਾਰਣ ਨਹੀਂ ਦੱਸਣਾ ਚਾਹੁੰਦੇ ਤਾਂ ਕਿ ਮੁਲਜ਼ਮ ਦੇ ਨਾਲ ਕਿਸੇ ਤਰ੍ਹਾਂ ਦਾ ਪੱਖਪਾਤ ਹੋਵੇ।’’ ਹਾਲਾਂਕਿ ਗੌਤਮ ਨਵਲਖਾ ਨੂੰ ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ 15 ਅਕਤੂਬਰ ਤਕ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ ਦਿੰਦੇ ਹੋਏ ਮਹਾਰਾਸ਼ਟਰ ਪੁਲਸ ਨੂੰ ਮਾਮਲੇ ਨਾਲ ਜੁੜੇ ਜ਼ਰੂਰੀ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਹੈ। ਪੁਣੇ ਦੇ ਭੀਮਾ ਕੋਰੇਗਾਂਵ ਜ਼ਿਲੇ ’ਚ ਹਿੰਸਾ ਭੜਕਾਉਣ ਲਈ 31 ਦਸੰਬਰ 2017 ਨੂੰ ਐਲਗਾਰ ਪ੍ਰੀਸ਼ਦ ’ਤੇ ਦੋਸ਼ ਲੱਗਾ ਸੀ। ਇਸ ਤੋਂ ਬਾਅਦ ਜਨਵਰੀ 2018 ’ਚ ਇਸੇ ਮਾਮਲੇ ’ਚ ਨਵਲਖਾ ਅਤੇ 4 ਹੋਰਨਾਂ ਵਿਰੁੱਧ ਐੱਫ. ਆਈ. ਆਰ. ਦਰਜ ਹੋਈ ਸੀ।

ਬੇਸ਼ੱਕ ਭਾਰਤ ਵਾਸੀਆਂ ਨੂੰ ਜੇਕਰ ਸਭ ਤੋਂ ਜ਼ਿਆਦਾ ਭਰੋਸਾ ਕਿਸੇ ’ਤੇ ਹੈ ਤਾਂ ਉਹ ਹੈ ਅਦਾਲਤ, ਉਸ ’ਚ ਸੁਪਰੀਮ ਕੋਰਟ ਤਾਂ ਨਿਆਂ ਦਾ ਸਭ ਤੋਂ ਵੱਡਾ ਅਤੇ ਭਰੋਸੇਮੰਦ ਮੰਦਰ ਹੈ। ਅਜਿਹੀ ਹਾਲਤ ’ਚ ਜੱਜਾਂ ਦਾ ਲਗਾਤਾਰ ਵੱਖ ਹੋਣਾ, ਸਭ ਲਈ ਜਾਣਨ ਦੀ ਇੱਛਾ ਤਾਂ ਜ਼ਰੂਰ ਹੈ। ਖੈਰ, ਜਦੋਂ ਤੁਰੰਤ ਨਿਆਂ ਅਤੇ ਅਦਾਲਤ ਦੀ ਕਾਰਵਾਈ ਦੇ ਸਿੱਧੇ ਪ੍ਰਸਾਰਣ ਨੂੰ ਲੈ ਕੇ ਦੇਸ਼ ’ਚ ਬਹੁਤ ਤੇਜ਼ੀ ਨਾਲ ਮੰਥਨ ਚੱਲ ਰਿਹਾ ਹੈ ਤਾਂ ਉਥੇ ਹੀ ਤਕਨੀਕ ਦੇ ਪ੍ਰਯੋਗਾਂ ਨਾਲ ਪੇਸ਼ੀਆਂ ’ਚ ਹੋਣ ਵਾਲੀ ਦੇਰੀ ਨੂੰ ਵੀ ਟਾਲਣ ਦੀ ਮੁਹਿੰਮ ’ਤੇ ਵਿਚਾਰ ਅਤੇ ਕੰਮ ਦੋਨੋਂ ਹੋ ਰਹੇ ਹਨ। ਅਜਿਹੀ ਹਾਲਤ ’ਚ ਗੱਲ ਫਿਰ ਉੱਠਦੀ ਹੈ ਕਿ ਆਖਿਰ ਗੌਤਮ ਨਵਲਖਾ ਮਾਮਲੇ ’ਚ ਜੱਜਾਂ ਦੇ ਪਿੱਛੇ ਹਟਣ ਦਾ ਕਾਰਣ ਕੀ ਹੈ? ਕਿਉਂਕਿ ਇਹ ਪਹਿਲਾ ਮਾਮਲਾ ਨਹੀਂ ਸੀ, ਜਿਸ ’ਚ ਜੱਜਾਂ ਨੇ ਖੁਦ ਨੂੰ ਵੱਖ ਕੀਤਾ। ਕਈ ਹੋਰ ਉਦਾਹਰਣਾਂ ਹਨ, ਜਿਵੇਂ ਜਸਟਿਸ ਯੂਯੂ ਲਲਿਤ ਵੀ ਰਾਮ ਜਨਮ ਭੂਮੀ ਵਿਵਾਦ ਦੀ ਸੁਣਵਾਈ ਤੋਂ ਇਸ ਲਈ ਵੱਖ ਹੋਏ ਕਿਉਂਕਿ ਉਹ ਬਾਬਰੀ ਮਸਜਿਦ ਢਾਂਚਾ ਡੇਗਣ ਦੇ ਮੁਲਜ਼ਮ ਵਲੋਂ ਵਕੀਲ ਦੇ ਰੂਪ ’ਚ ਕੋਰਟ ’ਚ ਹਾਜ਼ਰ ਹੋਏ ਸਨ। ਉਥੇ ਹੀ ਸਾਬਕਾ ਚੀਫ ਜਸਟਿਸ ਐੱਚ. ਐੱਸ. ਕਪਾਡੀਆ ਨੇ ਮਾਈਨਿੰਗ ਕੰਪਨੀ ਵੇਦਾਂਤਾ ਦੇ ਇਕ ਮਾਮਲੇ ਦੀ ਸੁਣਵਾਈ ਤੋਂ ਖੁਦ ਨੂੰ ਵੱਖ ਕਰਨ ਦੀ ਇੱਛਾ ਜਤਾਈ ਸੀ ਕਿਉਂਕਿ ਉਨ੍ਹਾਂ ਕੋਲ ਕੰਪਨੀ ਦੇ ਕੁਝ ਸ਼ੇਅਰ ਸਨ। ਹਾਲਾਂਕਿ ਵਕੀਲਾਂ ਨੇ ਉਨ੍ਹਾਂ ’ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੈਂਚ ਦੀ ਸੁਣਵਾਈ ’ਤੇ ਕੋਈ ਇਤਰਾਜ਼ ਨਹੀਂ ਹੈ। ਇਸੇ ਤਰ੍ਹਾਂ ਜਸਟਿਸ ਮਾਰਕੰਡੇ ਕਾਟਜੂ ਵਲੋਂ ਵੀ ਖੁਦ ਨੂੰ ਨੋਵਾਰਟਿਸ ਮਾਮਲੇ ਤੋਂ ਵੱਖ ਕਰਨ ਦੀ ਵੀ ਉਦਾਹਰਣ ਹੈ ਕਿਉਂਕਿ ਉਨ੍ਹਾਂ ਨੇ ਫਾਰਮਾ ਪੇਟੈਂਟਸ ਦੇ ਗ੍ਰਾਂਟ ’ਤੇ ਇਕ ਆਰਟੀਕਲ ਲਿਖਿਆ ਸੀ ਭਾਵ ਵੱਖ ਹੋਣ ਵਾਲੇ ਜੱਜਾਂ ਨੇ ਕਾਰਣ ਜ਼ਰੂਰ ਦਿੱਤੇ ਸਨ।

ਪਰ ਗੌਤਮ ਨਵਲਖਾ ਮਾਮਲੇ ’ਚ 30 ਸਤੰਬਰ ਨੂੰ ਚੀਫ ਜਸਟਿਸ ਰੰਜਨ ਗੋਗੋਈ ਨੇ ਖੁਦ ਨੂੰ ਮਾਮਲੇ ਤੋਂ ਵੱਖ ਕੀਤਾ। ਉਨ੍ਹਾਂ ਤੋਂ ਬਾਅਦ ਜਸਟਿਸ ਐੱਨ. ਵੀ. ਰਮੰਨਾ, ਜਸਟਿਸ ਆਰ. ਸੁਭਾਸ਼ ਰੈੱਡੀ, ਜਸਟਿਸ ਬੀ. ਆਰ. ਗੋਵਈ ਦੇ ਬੈਂਚ ਸਾਹਮਣੇ ਪੇਸ਼ ਹੋਇਆ ਤਾਂ ਸਭ ਤੋਂ ਪਹਿਲਾਂ ਜਸਟਿਸ ਗੋਵਈ ਸੁਣਵਾਈ ਤੋਂ ਵੱਖ ਹੋਏ ਅਤੇ ਸ਼ਾਮ ਹੁੰਦੇ-ਹੁੰਦੇ ਬਾਕੀ ਦੋਵੇਂ ਜੱਜ ਵੀ ਵੱਖ ਹੋ ਗਏ। ਜਦੋਂ ਤੀਸਰੀ ਵਾਰ ਇਹ ਮਾਮਲਾ ਜਸਟਿਸ ਅਰੁਣ ਮਿਸ਼ਰਾ, ਜਸਟਿਸ ਵਿਨੀਤ ਸਰਨ ਅਤੇ ਜਸਟਿਸ ਰਵਿੰਦਰ ਭੱਟ ਦੇ ਬੈਂਚ ਸਾਹਮਣੇ ਪਹੁੰਚਿਆ ਤਾਂ ਇਸ ਵਾਰ ਜਸਟਿਸ ਰਵਿੰਦਰ ਭੱਟ ਨੇ ਸੁਣਵਾਈ ਤੋਂ ਖੁਦ ਨੂੰ ਵੱਖ ਕਰ ਲਿਆ। ਇਸ ਤਰ੍ਹਾਂ ਸਿਰਫ 4 ਦਿਨਾਂ ’ਚ 5 ਜੱਜਾਂ ਦਾ ਮਾਮਲੇ ਦੀ ਸੁਣਵਾਈ ਤੋਂ ਖੁਦ ਨੂੰ ਵੱਖ ਕਰ ਕੇ ਕਾਰਣ ਨਾ ਦੱਸਣਾ, ਜੱਜਾਂ ਦਾ ਵਿਸ਼ੇਸ਼ ਅਧਿਕਾਰ ਜ਼ਰੂਰ ਹੈ ਪਰ ਨਾਲ ਹੀ ਫਿਲਹਾਲ ਇਕ ਅਣਸੁਲਝੀ ਬੁਝਾਰਤ ਵੀ ਬਣ ਕੇ ਦੇਸ਼ ਦੇ ਨਿਆਇਕ ਇਤਿਹਾਸ ਦੀ ਪਹਿਲੀ ਉਦਾਹਰਣ ਬਣ ਗਿਆ ਹੈ, ਜਿਸ ’ਚ ਵਿਵਸਥਾ ’ਤੇ ਕਿਸੇ ਨੂੰ ਵੀ ਸ਼ੱਕ ਨਹੀਂ ਪਰ ਦੇਸ਼ ਦੀ ਸੁਪਰੀਮ ਅਦਾਲਤ ਦੇ ਜੱਜਾਂ ਦਾ ਕਾਰਣ ਦੱਸਣ ਤੋਂ ਪ੍ਰਹੇਜ਼ ਵੱਡੀ ਹੈਰਾਨੀ ਬਣੀ ਹੋਈ ਹੈ। ਇਹ ਇਕ ਅਜਿਹਾ ਵਿਸ਼ਾ ਬਣ ਗਿਆ ਹੈ, ਜੋ ਹੁਣ ਨਹੀਂ ਤਾਂ ਕਦੇ ਨਾ ਕਦੇ ਨਿਆਂ ਨੂੰ ਲੈ ਕੇ ਵੱਡੀ ਬਹਿਸ ਦਾ ਮੁੱਦਾ ਜ਼ਰੂਰ ਹੋਵੇਗਾ।

Ârituparndave@gmail.com

  • ਜੱਜਾਂ
  • ਸੁਣਵਾਈ
  • judges
  • astonishing

ਕਰਜ਼ਾ ਮੇਲੇ ਜਾਂ ਧਨ ਲੁਟਾਉਣ ਦੇ ਆਯੋਜਨ

NEXT STORY

Stories You May Like

  • 5 day forecast in punjab
    ਪੰਜਾਬ 'ਚ 5 ਦਿਨਾਂ ਦੀ ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਮੌਸਮ ਨਾਲ ਜੁੜੀ ਅਪਡੇਟ
  • get a passport made  now you will get a passport in just 5 days
    ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ
  • exiting opec is beneficial not only for the uae but also for india
    ਓਪੇਕ ਤੋਂ ਵੱਖ ਹੋਣਾ ਯੂ. ਏ. ਈ ਦੇ ਇਲਾਵਾ ਭਾਰਤ ਲਈ ਵੀ ਲਾਭਦਾਇਕ
  • 4 year  student  bike  collision
    ਊਨਾ 'ਚ ਭਿਆਨਕ ਹਾਦਸਾ: ਸਕੂਲ ਤੋਂ ਵਾਪਸ ਆ ਰਹੇ 4 ਸਾਲਾ ਬੱਚੇ ਨੂੰ ਬਾਈਕ ਨੇ ਮਾਰੀ ਟੱਕਰ, ਮੌਤ
  • prostitution den busted  5 people arrested
    ਦੇਹ ਵਪਾਰ ਦੇ ਅੱਡੇ ਦਾ ਪਰਦਾਫ਼ਾਸ, 5 ਲੋਕ ਗ੍ਰਿਫ਼ਤਾਰ
  • 4 day rally halted  gold and silver prices fall
    4 ਦਿਨਾਂ ਦੀ ਤੇਜ਼ੀ 'ਤੇ ਲੱਗੀ ਬ੍ਰੇਕ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ
  • crude oil left for only 5 7 days
    ਸਿਰਫ 5-7 ਦਿਨਾਂ ਲਈ ਬੱਚਿਆ ਕੱਚਾ ਤੇਲ! ਲਾਕਡਾਊਨ ਦੀ ਤਿਆਰੀ, ਪਾਕਿਸਤਾਨ ਦੇ ਮੰਤਰੀ ਦਾ ਵੱਡਾ ਬਿਆਨ
  • 4 arrested for supplying arms in punjab
    ਪੰਜਾਬ 'ਚ ਹਥਿਆਰ ਸਪਲਾਈ ਕਰਨ ਵਾਲੇ 4 ਜਣੇ ਗ੍ਰਿਫ਼ਤਾਰ, ਪਾਕਿ ਤਸਕਰਾਂ ਦੇ ਸੰਪਰਕ 'ਚ ਸਨ ਮੁਲਜ਼ਮ
  • robbers kolkata music owner cheated of lakhs in jalandhar
    ਜਲੰਧਰ 'ਚ ਕੋਲਕਾਤਾ ਮਿਊਜ਼ਿਕ ਦੇ ਮਾਲਕ ਨਾਲ ਲੱਖਾਂ ਦੀ ਲੁੱਟ! ਨਕਦੀ ਤੇ ਲੈਪਟਾਪ...
  • high alert in punjab security increased at all airports and sensitive places
    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
  • jalandhar bsf headquarters blast investigation
    3 ਦਿਨਾਂ ਬਾਅਦ ਵੀ BSF ਹੈੱਡਕੁਆਰਟਰ ਦੇ ਬਾਹਰ IED ਧਮਾਕਾ ਕਰਨ ਵਾਲਿਆਂ ਦਾ ਸੁਰਾਗ...
  • punjab pakistani gangster shahzad bhatti
    ਪੰਜਾਬ ’ਚ ਲੜੀਵਾਰ ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਦਾ ਧਿਆਨ ਪਾਕਿ ਗੈਂਗਸਟਰ...
  • chief vigilance officer seeks record of several illegal buildings
    ਚੀਫ ਵਿਜੀਲੈਂਸ ਅਫਸਰ ਨੇ ਮੰਗਿਆ ਕਈ ਗ਼ੈਰ-ਕਾਨੂੰਨੀ ਇਮਾਰਤਾਂ ਦਾ ਰਿਕਾਰਡ, 18 ਤੱਕ...
  • high alert in punjab after blasts
    ਧਮਾਕਿਆਂ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ: ਜਲੰਧਰ 'ਚ ਸਖ਼ਤ ਨਾਕਾਬੰਦੀ, ਕਮਿਸ਼ਨਰ...
  • robber flees after robbing female employee of jewellery showroom
    ਜਲੰਧਰ: ਜਿਊਲਰ ਸ਼ੋਰੂਮ ਦੀ ਮਹਿਲਾ ਕਰਮਚਾਰੀ ਤੋਂ ਲੁੱਟ, ਆਈਫੋਨ ਤੇ ਨਕਦੀ ਖੋਹ ਕੇ...
  • punjabi youth shot dead in manila
    ਮਨੀਲਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
Trending
Ek Nazar
bus conductor 6 feet 6 inches height shifted duty

6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

tvk vijay tamil nadu new cm

ਤਮਿਲਨਾਡੂ 'ਚ CM ਅਹੁਦੇ ’ਤੇ ਵਿਜੇ ਦੀ ਸਹੁੰ ’ਤੇ ਗ੍ਰਹਿਣ! VCK ਨੇ ਰੱਖੀ ਸ਼ਰਤ,...

wearing gold is not auspicious for everyone

Gold ਪਾਉਣਾ ਹਰ ਕਿਸੇ ਲਈ ਸ਼ੁੱਭ ਨਹੀਂ! ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਹੋ ਸਕਦੈ...

truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

hostage situation at bank

ਕੈਸ਼ ਲਿਜਾ ਰਹੇ ਬੈਂਕ ਵੈਨ ਦੇ ਡਰਾਈਵਰ ਨੂੰ ਬਣਾ ਲਿਆ ਗਿਆ ਬੰਧਕ! ਜਰਮਨ ਪੁਲਸ ਨੇ...

mortar shell hits civilian area

ਪਾਕਿਸਤਾਨ : ਰਿਹਾਇਸ਼ੀ ਖੇਤਰ 'ਚ ਡਿੱਗਿਆ ਮੋਰਟਾਰ ਸ਼ੈੱਲ, 6 ਲੋਕਾਂ ਦੀ ਮੌਤ ਤੇ...

cuba  us official statement

ਹਾਲੇ ਨਹੀਂ ਕਰਾਂਗੇ ਕਿਊਬਾ 'ਤੇ ਹਮਲਾ! ਅਮਰੀਕੀ ਅਧਿਕਾਰੀ ਦਾ ਵੱਡਾ ਬਿਆਨ

major restrictions imposed in nawanshahr district  orders till july 4

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਵੱਡੀਆਂ ਪਾਬੰਦੀਆਂ! 4 ਜੁਲਾਈ ਤੱਕ ਜਾਰੀ...

gurdwara sahib in canada

ਕੈਨੇਡਾ ਦੇ ਗੁਰੂਘਰ 'ਚ ਲੜ ਪਈਆਂ ਦੋ ਧਿਰਾਂ, ਵੀਡੀਓ ਵਾਇਰਲ

409 gold coins found destroyed home

ਮਿਲਿਆ ਵੱਡਾ ਖਜ਼ਾਨਾ! ਰੂਸ 'ਚ ਘਰ ਦੇ ਮਲਬੇ 'ਚੋਂ ਮਿਲੇ 100 ਸਾਲਾਂ ਤੋਂ ਲੁਕਾਏ...

explosion in two volcanoes

ਇੰਡੋਨੇਸ਼ੀਆ 'ਚ ਫਟੇ ਦੋ ਜਵਾਲਾਮੁਖੀ , ਤਿੰਨ ਪਰਬਤਾਰੋਹੀਆਂ ਦੀ ਮੌਤ

marriage unmarried voters bjp mla election guarantees

'ਵਿਆਹ ਨਹੀਂ ਹੋਇਆ ਤਾਂ ਕਰਵਾ ਦਿਆਂਗੇ', ਵੋਟਾਂ ਨੂੰ ਲੈ ਕੇ BJP ਵਿਧਾਇਕ ਨੇ ਕਰ...

3 days government holiday

3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਚੋਣਾਂ ਨੂੰ ਲੈ ਕੇ ਬੰਦ ਰਹਿਣਗੇ ਹਿਮਾਚਲ ਦੇ ਇਹ...

kidney health bad drinks for kidney

Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • election commission west bengal under suspicion
      ਪੱਛਮੀ ਬੰਗਾਲ ’ਚ ਚੋਣ ਕਮਿਸ਼ਨ ਦੀ ਭੂਮਿਕਾ ਹਮੇਸ਼ਾ ਸ਼ੱਕ ਦੇ ਘੇਰੇ ’ਚ ਰਹੇਗੀ
    • action necessary against traitors raising slogans of pakistan zindabad
      ‘ਭਾਰਤ ’ਚ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ’ ਦੇਸ਼ਧ੍ਰੋਹੀਆਂ ’ਤੇ ਕਾਰਵਾਈ...
    • punjab monoculture
      ਕਣਕ-ਝੋਨੇ ਦੇ ਮੋਨੋਕਲਚਰ ਤੋਂ ਪਰ੍ਹੇ, ਪੰਜਾਬ ਦੀ ਦੂਜੇ ਹਰੇ ਇਨਕਲਾਬ ਲਈ ਇਕ ਖਾਕਾ
    • change is good
      ਥੋੜ੍ਹਾ ਜਿਹਾ ਬਦਲਾਅ ਵੀ ਚੰਗਾ ਹੈ
    • geopolitical crisis a new opportunity for the manufacturing sector
      ਭੂ-ਰਾਜਨੀਤਿਕ ਸੰਕਟ ਮੈਨੂਫੈਕਚਰਿੰਗ ਸੈਕਟਰ ਦੇ ਲਈ ਨਵਾਂ ਮੌਕਾ
    • these elections have ignited a new spark
      ਇਨ੍ਹਾਂ ਚੋਣਾਂ ਨੇ ਇਕ ਨਵੀਂ ਚੰਗਿਆੜੀ ਜਲਾ ਦਿੱਤੀ ਹੈ
    • the punishment for acid attack perpetrators should be increased
      ‘ਤੇਜ਼ਾਬੀ ਹਮਲਾ ਕਰਨ ਵਾਲਿਆਂ ਦੀ ਸਜ਼ਾ ਵਧਾਈ ਜਾਵੇ’ ਸੁਪਰੀਮ ਕੋਰਟ ਦਾ ਸਹੀ ਸੁਝਾਅ!
    • textile and footwear
      ਟੈਕਨੀਕਲ ਟੈਕਸਟਾਈਲ ਬੁਣ ਰਹੇ ਹਨ ਫੁੱਟਵੀਅਰ ’ਚ ਭਾਰਤ ਦਾ ਭਵਿੱਖ
    • heavy bag on small shoulders
      ਨਾਜ਼ੁਕ ਮੋਢੇ, ਭਾਰੀ ਬੈਗ
    • saffron flag from ganga to ganges sagar
      ਗੰਗਾ ਤੋਂ ਲੈ ਕੇ ਗੰਗਾ ਸਾਗਰ ਤੱਕ ਭਗਵਾ ਝੰਡਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +