Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 15, 2026

    2:45:42 PM

  • ban imposed by china on fuel exports

    ਤੇਲ ਸੰਕਟ ਦੇ ਵਿਚਕਾਰ ਚੀਨ ਨੇ ਰੋਕ 'ਤਾ  fuel...

  • sukhbir singh badal rally

    ਪੰਜਾਬ ਬਚਾਉਣਾ ਹੈ ਤਾਂ ਨਸ਼ਾ ਖ਼ਤਮ ਕਰਨ ਦੇ ਨਾਲ-ਨਾਲ...

  • good news for kuwait

    ਜੰਗ ਵਿਚਾਲੇ ਕੁਵੈਤ ਲਈ ਹੋ ਗਿਆ ਵੱਡਾ ਐਲਾਨ ! Elon...

  • punjabis phones suddenly started ringing

    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੁਸ਼ਾਂਤ-ਰਿਆ ਦਾ ਮਾਮਲਾ-ਕਾਨੂੰਨ ਦੇ ਗਲੇ ਦੀ ਹੱਡੀ ਬਣ ਗਿਆ

BLOG News Punjabi(ਬਲਾਗ)

ਸੁਸ਼ਾਂਤ-ਰਿਆ ਦਾ ਮਾਮਲਾ-ਕਾਨੂੰਨ ਦੇ ਗਲੇ ਦੀ ਹੱਡੀ ਬਣ ਗਿਆ

  • Updated: 11 Aug, 2020 03:58 AM
Blog
sushant riya  s case became the bone of contention of the law
  • Share
    • Facebook
    • Tumblr
    • Linkedin
    • Twitter
  • Comment

ਵਿਰਾਗ ਗੁਪਤਾ, ਸੁਪਰੀਮ ਕੋਰਟ ਦੇ ਵਕੀਲ

ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਜਾਂ ਫਿਰ ਹੱਤਿਆ ਦਾ ਮਾਮਲਾ ਸਨਸਨੀਖੇਜ਼ ਹੋ ਕੇ ਇੰਨਾ ਵੱਡਾ ਬਣਾ ਦਿੱਤਾ ਗਿਆ ਕਿ ਉਸਦੇ ਅੱਗੇ ਹੁਣ ਕੋਰੋਨਾ ਸੰਕਟ ਵੀ ਛੋਟਾ ਦਿਸਣ ਲੱਗਾ ਹੈ। ਇਸ ਮਾਮਲੇ ’ਚ ਬਿਹਾਰ ਅਤੇ ਮਹਾਰਾਸ਼ਟਰ ਸਰਕਾਰ ਵਿਚਕਾਰ ਤਲਵਾਰਾਂ ਖਿੱਚਣ ਤੋਂ ਬਾਅਦ ਕੇਂਦਰ ਦੀ ਸੀ. ਬੀ. ਆਈ. ਅਤੇ ਈ. ਡੀ. ਵੀ ਮੈਦਾਨ ’ਚ ਕੁੱਦ ਪਈ। ਬਿਹਾਰ ਦੀ ਜ਼ਿਲਾ ਅਦਾਲਤ, ਬੰਬੇ ਹਾਈ ਕੋਰਟ ਅਤੇ ਸੁਪਰੀਮ ਕੋਰਟ ’ਚ ਵੀ ਇਸੇ ਮਸਲੇ ’ਤੇ ਵੱਖ-ਵੱਖ ਢੰਗ ਨਾਲ ਸੁਣਵਾਈ ਚੱਲ ਰਹੀ ਹੈ। ਅੱਜ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਦਾ ਕੋਈ ਵੀ ਫੈਸਲਾ ਅਾਵੇ ਪਰ ਇਸ ਮਾਮਲੇ ਦੀਆਂ ਉਲਝਣਾਂ ਘੱਟ ਹੁੰਦੀਆਂ ਨਹੀਂ ਦਿਸ ਰਹੀਆਂ।

ਬਿਹਾਰ ਅਤੇ ਮਹਾਰਾਸ਼ਟਰ ਵਿਚਕਾਰ ਅਧਿਕਾਰ ਖੇਤਰ ਦੀ ਜੰਗ-ਸੰਵਿਧਾਨ ਦੀ 7ਵੀਂ ਅਨੁਸੂਚੀ ਤਹਿਤ ਕਾਨੂੰਨ-ਵਿਵਸਥਾ ਅਤੇ ਪੁਲਸ ਦੇ ਮਾਮਲੇ ਸੂਬਾ ਸਰਕਾਰਾਂ ਅਧੀਨ ਰਹਿੰਦੇ ਹਨ। ਕੇਂਦਰ ਸਰਕਾਰ ਵਲੋਂ ਬਣਾਏ ਗਏ ਵਿਸ਼ੇਸ਼ ਕਾਨੂੰਨ ਤਹਿਤ ਸੀ. ਬੀ. ਆਈ. ਨੂੰ ਵੀ ਪੁਲਸ ਜਾਂਚ ਦੇ ਸਾਰੇ ਅਧਿਕਾਰ ਮਿਲੇ ਹੋਏ ਹਨ। ਪ੍ਰੰਪਰਾ ਅਨੁਸਾਰ ਸੂਬਾ ਸਰਕਾਰ ਦੀ ਸਿਫਾਰਿਸ਼ ਜਾਂ ਫਿਰ ਅਦਾਲਤ ਦੇ ਹੁਕਮ ਤੋਂ ਬਾਅਦ ਹੀ ਸੂਬਿਆਂ ਦੀ ਪੁਲਸ ਨਾਲ ਜੁੜੇ ਮਾਮਲਿਆਂ ਨੂੰ ਸੀ. ਬੀ. ਆਈ. ਹਵਾਲੇ ਕੀਤਾ ਜਾ ਸਕਦਾ ਹੈ ਪਰ ਇਸ ਮਾਮਲੇ ’ਚ ਅਜੀਬ ਸਥਿਤੀ ਬਣ ਗਈ ਹੈ। ਖੁਦਕੁਸ਼ੀ ਜਾਂ ਉਸ ਨਾਲ ਜੁੜੇ ਅਪਰਾਧ ਮਹਾਰਾਸ਼ਟਰ ’ਚ ਹੋਏ ਹਨ, ਜਿੱਥੇ ਮੁੰਬਈ ਪੁਲਸ ਜਾਂ ਮਹਾਰਾਸ਼ਟਰ ਦੀ ਸੂਬਾ ਸਰਕਾਰ ਦਾ ਅਧਿਕਾਰ ਖੇਤਰ ਹੈ। ਮੁੰਬਈ ਪੁਲਸ ਇਸ ਮਾਮਲੇ ’ਚ ਐੱਫ. ਆਈ. ਆਰ. ਦਰਜ ਕਰਨ ਦੀ ਬਜਾਏ ਸੀ. ਆਰ. ਪੀ. ਸੀ. ਦੀ ਧਾਰਾ 174 ਤਹਿਤ ਪਿਛਲੇ ਕਈ ਦਿਨਾਂ ਤੋਂ ਜਾਂਚ ਕਰ ਰਹੀ ਹੈ। ਅਜਿਹੀ ਜਾਂਚ ਜਲਦੀ ਹੀ ਖਤਮ ਕਰ ਕੇ ਉਸਦੀ ਰਿਪੋਰਟ ਸਥਾਨਕ ਐੱਸ. ਡੀ. ਐੱਮ. ਜਾਂ ਮੈਜਿਸਟ੍ਰੇਟ ਨੂੰ ਸੌਂਪ ਦਿੱਤੀ ਜਾਂਦੀ ਹੈ।

ਇਸਦੇ ਉਲਟ ਮੁੰਬਈ ਪੁਲਸ 40 ਵਿਅਕਤੀਆਂ ਕੋਲੋਂ ਪੁੱਛ-ਗਿੱਛ ਦੇ ਬਾਵਜੂਦ ਕਿਸੇ ਨਤੀਜੇ ’ਤੇ ਨਹੀਂ ਪਹੁੰਚੀ। ਸੁਸ਼ਾਂਤ ਦੇ ਪਿਤਾ ਦੀ ਸ਼ਿਕਾਇਤ ਅਤੇ ਦੇਸ਼ ਪੱਧਰੀ ਰੌਲੇ-ਗੌਲੇ ਦੇ ਬਾਵਜੂਦ ਮੁੰਬਈ ਪੁਲਸ ਵਲੋਂ ਐੱਫ. ਆਈ. ਆਰ. ਨਾ ਦਰਜ ਕਰਨ ਨਾਲ ਮਹਾਰਾਸ਼ਟਰ ਪੁਲਸ ਅਤੇ ਸਰਕਾਰ ਦੋਵੇਂ ਹੀ ਸ਼ੱਕ ਦੇ ਘੇਰੇ ’ਚ ਆ ਜਾਂਦੇ ਹਨ। ਮੁੰਬਈ ਪੁਲਸ ਦੀ ਜਾਂਚ ਵਿਚ ਅਨੇਕ ਖਾਮੀਆਂ ਹਨ। ਇਸਦੇ ਬਾਵਜੂਦ ਕਾਨੂੰਨ ਅਨੁਸਾਰ ਮੁੰਬਈ ’ਚ ਹੋਏ ਅਪਰਾਧ ਲਈ ਬਿਹਾਰ ਪੁਲਸ ਨੂੰ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਕਾਨੂੰਨ ਨੂੰ ਜੇਕਰ ਕਾਇਦੇ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਸੁਸ਼ਾਂਤ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਜ਼ੀਰੋ ਐੱਫ. ਆਈ. ਆਰ. ਦਰਜ ਕਰ ਕੇ ਉਸਨੂੰ ਕਾਰਵਾਈ ਲਈ ਮੁੰਬਈ ਪੁਲਸ ਕੋਲ ਭੇਜਿਆ ਜਾਣਾ ਚਾਹੀਦਾ ਸੀ। ਇਸਦੀ ਬਜਾਏ ਕਾਹਲੀ-ਕਾਹਲੀ ’ਚ ਮਾਮਲੇ ਨੂੰ ਸੀ. ਬੀ. ਆਈ. ਦੇ ਹਵਾਲੇ ਕਰਨ ਨਾਲ ਬਿਹਾਰ ਸਰਕਾਰ ਦਾ ਸਿਆਸੀ ਇਰਾਦਾ ਕਟਹਿਰੇ ’ਚ ਆ ਜਾਂਦਾ ਹੈ। ਬਿਹਾਰ ਪੁਲਸ ਦੇ ਅਧਿਕਾਰੀਆਂ ਨੇ ਬਰਾਬਰ ਜਾਂਚ ਸ਼ੁਰੂ ਕਰ ਦਿੱਤੀ ਅਤੇ ਬੀ. ਐੱਮ. ਸੀ. ਨੇ ਆਈ. ਪੀ. ਐੱਸ. ਅਧਿਕਾਰੀ ਨੂੰ ਕੁਆਰੰਟਾਈਨ ਭੇਜ ਦਿੱਤਾ, ਉਸ ਨਾਲ ਇਹ ਮਾਮਲਾ ਸਿਆਸਤ ਦੇ ਮੈਦਾਨ ਦਾ ਫੁੱਟਬਾਲ ਬਣ ਗਿਆ ਜਾਪਦਾ ਹੈ। ਦੋਵਾਂ ਸੂਬਿਆਂ ਦੇ ਪੁਲਸ ਅਧਿਕਾਰੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਖਿੱਚੋਤਾਣ ਨਾਲ ਪੁਲਸ ਦੇ ਅਕਸ ’ਚ ਗਿਰਾਵਟ ਆਈ ਹੈ, ਜੋ ਸਮਾਜ, ਦੇਸ਼ ਅਤੇ ਸੰਵਿਧਾਨ ਸਾਰਿਅਾਂ ਲਈ ਸ਼ੁੱਭ ਨਹੀਂ ਹੈ।

ਸੀ. ਬੀ. ਆਈ. ਜਾਂਚ ਹਰ ਮਰਜ਼ ਦੀ ਦਵਾ ਨਹੀਂ-ਸੁਸ਼ਾਂਤ ਸਿੰਘ ਤੋਂ ਪਹਿਲਾਂ ਉਸਦੀ ਮੈਨੇਜਰ ਦਿਸ਼ਾ ਸਾਲਿਆਨ ਦੀ ਸ਼ੱਕੀ ਹਾਲਾਤ ’ਚ ਮੌਤ ਨੂੰ ਖੁਦਕੁਸ਼ੀ ਦੱਸ ਕੇ ਮਾਮਲੇ ਨੂੰ ਰਫਾ-ਦਫਾ ਕਰ ਦਿੱਤਾ ਗਿਆ ਸੀ। ਸੁਸ਼ਾਂਤ ਸਿੰਘ ਤੋਂ ਬਾਅਦ ਟੀ. ਵੀ. ਕਲਾਕਾਰ ਸਮੀਰ ਸ਼ਰਮਾ, ਭੋਜਪੁਰੀ ਅਭਿਨੇਤਰੀ ਅਨੁਪਮਾ ਪਾਠਕ ਸਮੇਤ ਕਈ ਫਿਲਮੀ ਸਿਤਾਰਿਆਂ ਨੇ ਖੁਦਕੁਸ਼ੀ ਕੀਤੀ ਹੈ। ਕਾਲੇ ਧਨ, ਅਪਰਾਧ ਅਤੇ ਸਿਅਾਸਤ ਨਾਲ ਫਿਲਮੀ ਸਿਤਾਰਿਆਂ ਦਾ ਨਾਪਾਕ ਰਿਸ਼ਤਾ ਹਾਜੀ ਮਸਤਾਨ ਦੇ ਦਿਨਾਂ ਤੋਂ ਉਜਾਗਰ ਰਿਹਾ ਹੈ। ਫਿਲਮ ਇੰਡਸਟਰੀ ਤੋਂ ਜ਼ਿਆਦਾ ਵੰਸ਼ਵਾਦ ਤਾਂ ਸਿਆਸਤ ਅਤੇ ਨਿਆਪਾਲਿਕਾ ’ਚ ਹੈ, ਜੋ ਸਰਕਾਰੀ ਪੈਸੇ ਦੇ ਜ਼ੋਰ ’ਤੇ ਚੱਲ ਰਹੇ ਹਨ। ਬਿਹਤਰ ਹੈ ਕਿ ਬਾਲੀਵੁੱਡ ਅਤੇ ਅਪਰਾਧ ਦੇ ਨਾਪਾਕ ਰਿਸ਼ਤੇ ਦੀ ਸੀ. ਬੀ. ਆਈ. ਅਤੇ ਈ. ਡੀ. ਵਲੋਂ ਜਾਂਚ ਹੋਵੇ, ਜਿਸ ਨਾਲ ਸਮਾਜ ਅਤੇ ਦੇਸ਼ ਦਾ ਜ਼ਿਆਦਾ ਭਲਾ ਹੋਵੇਗਾ।

ਬਿਹਾਰ ’ਚ ਪਿਛਲੇ 7 ਸਾਲਾਂ ਤੋਂ ਸੀ. ਬੀ. ਆਈ. ਵਲੋਂ ਨਵਰੂਣਾ ਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸੇ ਦਰਮਿਆਨ ਸੀ. ਬੀ. ਆਈ. ਦੇ 6 ਡਾਇਰੈਕਟਰ ਬਦਲ ਗਏ। ਇਸ ਮਾਮਲੇ ’ਚ ਜਾਂਚ ਦੀ ਮਿਆਦ ਵਧਾਉਣ ਲਈ ਸੀ. ਬੀ. ਆਈ. ਨੇ ਸੁਪਰੀਮ ਕੋਰਟ ਤੋਂ 10 ਵਾਰ ਮੋਹਲਤ ਮੰਗੀ ਹੈ ਪਰ ਲਾਪਤਾ ਲੜਕੀ ਦਾ ਅਜੇ ਤਕ ਕੋਈ ਸੁਰਾਗ ਨਹੀਂ ਮਿਲਿਆ। ਸਿਵਾਨ ਦੇ ਪੱਤਰਕਾਰ ਰਾਜਦੇਵ ਰੰਜਨ ਦੀ ਹੱਤਿਆ ਦੇ ਦੂਸਰੇ ਮਾਮਲੇ ’ਚ ਵੀ ਸੀ. ਬੀ. ਆਈ. ਚਾਰ ਸਾਲਾਂ ਤੋਂ ਕੋਈ ਸੁਰਾਗ ਨਹੀਂ ਲਗਾ ਸਕੀ। ਬਿਹਾਰ ’ਚ ਕਈ 100 ਕਰੋੜ ਦੇ ਸਿਰਜਣ ਘਪਲੇ ’ਚ ਮੁੱਖ ਦੋਸ਼ੀਆਂ ਦਾ ਅਜੇ ਤਕ ਕੁਝ ਪਤਾ ਨਹੀਂ ਲੱਗਾ। ਮਹਾਰਾਸ਼ਟਰ ’ਚ ਪਾਲਘਰ ਮਾਮਲੇ ਦੀ ਸੀ. ਬੀ. ਆਈ. ਕੋਲੋਂ ਜਾਂਚ ਦੀ ਮੰਗ ਦਾ ਮਾਮਲਾ ਵੀ ਸੁਪਰੀਮ ਕੋਰਟ ’ਚ ਪੈਂਡਿੰਗ ਹੈ। ਇਸ ਪਿਛੋਕੜ ’ਚ ਸੁਸ਼ਾਂਤ ਮਾਮਲੇ ਦੀ ਸੀ. ਬੀ. ਆਈ. ਕੋਲੋਂ ਜਾਂਚ ਨਾਲ ਹੈਰਾਨੀਜਨਕ ਨਤੀਜੇ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਇਸ ਗੱਲ ਨੂੰ ਵੀ ਸਮਝਣ ਦੀ ਲੋੜ ਹੈ ਕਿ ਸੂਬਿਆਂ ਨਾਲ ਜੁੜੇ ਅਜਿਹੇ ਮਾਮਲਿਆਂ ’ਚ ਸਿਆਸਤਦਾਨਾਂ ਵਲੋਂ ਸੀ. ਬੀ. ਆਈ. ਜਾਂਚ ’ਤੇ ਜ਼ਿਆਦਾ ਜ਼ੋਰ ਦਿੱਤੇ ਜਾਣ ਨਾਲ ਆਮ ਜਨਤਾ ਦਾ ਪੁਲਸ ’ਤੇ ਭਰੋਸਾ ਹੋਰ ਵੀ ਘੱਟ ਹੋ ਜਾਂਦਾ ਹੈ।

ਰਿਆ ਚੱਕਰਵਤੀ ਅਤੇ ਦਿਸ਼ਾ ਸਾਲਿਆਨ ਦਾ ਮੀਡੀਆ ਟਰਾਇਲ-ਇਸ ਪੂਰੇ ਮਾਮਲੇ ’ਚ ਸੋਸ਼ਲ ਮੀਡੀਆ ਰਾਹੀਂ ਜਿਸ ਤਰ੍ਹਾਂ ਰਿਆ ਚੱਕਰਵਰਤੀ ਅਤੇ ਦਿਸ਼ਾ ਸਾਲਿਆਨ ਦੇ ਚਰਿੱਤਰ ’ਤੇ ਉਂਗਲੀ ਉਠਾਈ ਜਾ ਰਹੀ ਹੈ, ਉਸ ਨਾਲ ਇਕ ਖਤਰਨਾਕ ਨਜ਼ੀਰ ਬਣਦੀ ਹੈ। ਦਿਸ਼ਾ ਦੇ ਪਿਤਾ ਨੇ ਤਾਂ ਅਫਵਾਹਾਂ ਤੋਂ ਤੰਗ ਆ ਕੇ ਮੁੰਬਈ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸੀ. ਬੀ. ਆਈ. ਜਾਂਚ ਅਤੇ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਹੀ ਰਿਆ ਜਾਂ ਦਿਸ਼ਾ ਦਾ ਮੀਡੀਆ ਟਰਾਇਲ ਅਤੇ ਚਰਿੱਤਰ ਹਨਨ ਕਾਨੂੰਨਨ ਗਲਤ ਹੈ, ਜਿਸ ’ਤੇ ਸੁਪਰੀਮ ਕੋਰਟ ਨੂੰ ਸਖਤ ਹੁਕਮ ਪਾਸ ਕਰਨਾ ਚਾਹੀਦਾ ਹੈ।

ਰਿਆ ਚੱਕਰਵਤੀ ਨੇ ਸੁਪਰੀਮ ਕੋਰਟ ’ਚ ਆਪਣੇ ਇਕ ਹਲਫਨਾਮੇ ’ਚ ਖੁਦ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਲਿਵ-ਇਨ ਪਾਰਟਨਰ ਦੱਸਿਆ ਹੈ। ਭਾਰਤੀ ਕਾਨੂੰਨ ’ਚ ਲਿਵ-ਇਨ ਰਿਲੇਸ਼ਨਸ਼ਿਪ ਨੂੰ ਅਜੇ ਤੱਕ ਰਸਮੀ ਮਾਨਤਾ ਨਹੀਂ ਮਿਲੀ ਪਰ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਅਨੇਕ ਫੈਸਲਿਆਂ ਤਹਿਤ ਲਿਵ-ਇਨ ’ਚ ਰਹਿਣ ਵਾਲੀ ਮਹਿਲਾ ਪਾਰਟਨਰ ਅਤੇ ਉਸਦੇ ਬੱਚਿਆਂ ਨੂੰ ਅਨੇਕ ਅਧਿਕਾਰ ਹਾਸਲ ਹੋ ਜਾਂਦੇ ਹਨ। ਬਾਲੀਵੁੱਡ ’ਚ ਕਲਿਕ ਸਮੇਤ ਅਨੇਕ ਹੀਰੋਇਨਾਂ ਲਿਵ-ਇਨ ਰਿਲੇਸ਼ਨਸ਼ਿਪ ’ਚ ਮਾਂ ਵੀ ਬਣੀਆਂ ਹਨ। ਇਨ੍ਹਾਂ ਹਾਲਾਤ ’ਚ ਸੁਸ਼ਾਂਤ ਸਿੰਘ ਰਾਜਪੂਤ ਦੇ ਪੈਸਿਆਂ ’ਤੇ ਉਸਦੇ ਪਿਤਾ ਜਾਂ ਭੈਣ ਨਾਲੋਂ ਵੱਧ ਰਿਆ ਦਾ ਕਾਨੂੰਨੀ ਹੱਕ ਬਣਦਾ ਹੈ। ਅਜਿਹੇ ਨਿੱਜੀ ਮਾਮਲਿਆਂ ’ਚ ਪੀ. ਐੱਮ. ਐੱਲ. ਏ. ਕਾਨੂੰਨ ਤਹਿਤ ਈ. ਡੀ. ਦੀ ਜਾਂਚ ਦੀ ਕੋਈ ਤੁੱਕ ਨਹੀਂ ਬਣਦੀ। ਜੇਕਰ ਜਾਂਚ ਹੋ ਵੀ ਗਈ ਤਾਂ ਉਸ ਤੋਂ ਬਾਅਦ ਸੁਸ਼ਾਂਤ ਦੀ ਲਿਵ-ਇਨ ਪਾਰਟਨਰ ਯਾਨੀ ਪਤਨੀ ਰਿਆ ਉੱਪਰ ਸਾਇਫਨਿੰਗ ਜਾਂ ਮਨੀ ਲਾਂਡਰਿੰਗ ਦਾ ਅਪਰਾਧ ਕਿਵੇਂ ਸਾਬਤ ਹੋ ਸਕੇਗਾ? ਸੁਸ਼ਾਂਤ ਦੇ ਪਿਤਾ ਅਤੇ ਉਨ੍ਹਾਂ ਦੇ ਆਈ. ਪੀ. ਐੱਸ. ਜੀਜੇ ਨੇ ਫਰਵਰੀ ’ਚ ਹੀ ਮੁੰਬਈ ਪੁਲਸ ਦੇ ਡੀ. ਐੱਸ. ਪੀ. ਨੂੰ ਸੁਸ਼ਾਂਤ ਦੀ ਜਾਨ ਦੇ ਖਤਰੇ ਬਾਰੇ ਰਸਮੀ ਤੌਰ ’ਤੇ ਸ਼ਿਕਾਇਤ ਕੀਤੀ ਸੀ। ਇਥੇ ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਖਤਰਿਆਂ ਦੇ ਬਾਵਜੂਦ ਸੁਸ਼ਾਂਤ ਦੇ ਪਰਿਵਾਰਕ ਮੈਂਬਰਾਂ ਨੇ ਬਿਹਾਰ ਦੇ ਲਾਲ ਦੀ ਸੁਰੱਖਿਆ ਲਈ ਚਾਰ ਮਹੀਨਿਆਂ ਤਕ ਜ਼ਰੂਰੀ ਕਦਮ ਕਿਉਂ ਨਹੀਂ ਚੁੱਕੇ? ਸੁਸ਼ਾਂਤ ਦੇ ਮਨੋੋਰੋਗ ਅਤੇ ਉਸਦੇ ਡਾਕਟਰੀ ਇਲਾਜ ’ਤੇ ਵੀ ਕਈ ਸਵਾਲ ਉਠਾਏ ਜਾ ਰਹੇ ਹਨ। ਖੁਦਕੁਸ਼ੀ ਦੀ ਘਟਨਾ ਦੇ 2 ਮਹੀਨਿਆਂ ਬਾਅਦ ਵਧੇਰੇ ਸਬੂਤ ਖਤਮ ਹੋ ਜਾਣਗੇ। ਉਸ ਤੋਂ ਬਾਅਦ ਫਿਰ ਡਾਕਟਰਾਂ ਦੀ ਮਨਸ਼ਾ ਜਾਂ ਅਪਰਾਧਿਕਤਾ ਨੂੰ ਕਿਸ ਕਾਨੂੰਨ ਤਹਿਤ ਸਾਬਤ ਕੀਤਾ ਜਾ ਸਕਦਾ ਹੈ।

ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਵੀ ਮੁਸ਼ਕਲ ਬਣੀ ਰਹੇਗੀ-ਨਿੱਜੀ ਖੁਦਕੁਸ਼ੀ ਅਤੇ ਅਪਰਾਧ ਦੇ ਮਾਮਲਿਆਂ ’ਚ ਪੀ. ਆਈ. ਐੱਲ. ਦੀ ਦੁਰਵਰਤੋਂ ਨਾਲ ਨਿਆਇਕ ਵਿਵਸਥਾ ਵੀ ਵਿਵਾਦਾਂ ਦੇ ਘੇਰੇ ’ਚ ਆ ਗਈ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਸੀ. ਬੀ. ਆਈ. ਜਾਂਚ ਲਈ ਪੀ. ਆਈ. ਐੱਲ. ਨੂੰ ਡਿਸਮਿਸ ਕਰ ਦਿੱਤਾ ਸੀ ਪਰ ਇਸ ਮਾਮਲੇ ’ਚ ਬੰਬੇ ਹਾਈ ਕੋਰਟ ’ਚ ਬਰਾਬਰ ਸੁਣਵਾਈ ਹੋ ਰਹੀ ਹੈ। ਬਿਹਾਰ ਦੇ ਇਕ ਵਕੀਲ ਨੇ ਸੀ. ਜੇ. ਐੱਮ. ਦੀ ਅਦਾਲਤ ’ਚ ਸਲਮਾਨ ਖਾਨ, ਕਰਣ ਜੌਹਰ, ਏਕਤਾ ਕਪੂਰ, ਸੰਜੇ ਲੀਲਾ ਭੰਸਾਲੀ ਸਮੇਤ 8 ਵਿਅਕਤੀਅਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ।

ਬਿਹਾਰ ਸਰਕਾਰ ਦੀ ਸਿਫਾਰਿਸ਼ ’ਤੇ ਕੇਂਦਰ ਸਰਕਾਰ ਵਲੋਂ ਸੀ. ਬੀ. ਆਈ. ਜਾਂਚ ’ਤੇ ਜੇਕਰ ਸੁਪਰੀਮ ਕੋਰਟ ਦੀ ਮੋਹਰ ਲੱਗ ਵੀ ਗਈ ਤਾਂ ਆਉਣ ਵਾਲੇ ਸਮੇਂ ’ਚ ਮੁੰਬਈ ਪੁਲਸ ਇਸ ਮਾਮਲੇ ਦੀ ਬਰਾਬਰ ਜਾਂਚ ਜਾਰੀ ਰੱਖ ਕੇ ਅੜਿੱਕਾ ਪਾਈ ਰੱਖ ਸਕਦੀ ਹੈ। ਵਿਰੋਧੀ ਧਿਰ ਸ਼ਾਸਿਤ ਅਨੇਕ ਸੂਬਿਆਂ ਨੇ ਸੀ. ਬੀ. ਆਈ. ਦੇ ਅਧਿਕਾਰ ਖੇਤਰ ਨੂੰ ਖਤਮ ਕਰਨ ਲਈ ਪਿਛਲੇ ਕੁਝ ਸਾਲਾਂ ’ਚ ਅਨੇਕ ਹੁਕਮ ਜਾਰੀ ਕੀਤੇ ਹਨ। ਇਸ ਮਾਮਲੇ ’ਚ ਵੀ ਜੇਕਰ ਮਹਾਰਾਸ਼ਟਰ ਸਰਕਾਰ ਸੀ. ਬੀ. ਆਈ. ਦੀ ਟੀਮ ਨੂੰ ਪੂਰਾ ਸਹਿਯੋਗ ਮੁਹੱਈਆ ਨਾ ਕਰੇ ਤਾਂ ਫਿਰ ਮਾਮਲੇ ’ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਿਵੇਂ ਹੋਵੇਗਾ? ਸੁਸ਼ਾਂਤ ਦਾ ਮਾਮਲਾ ਬਿਹਾਰ ਅਤੇ ਮਹਾਰਾਸ਼ਟਰ ਦੀ ਸਿਆਸਤ ਨਾਲ ਜੁੜਿਆ ਹੈ ਜਾਂ ਫਿਰ ਉਸ ਜਾਂਚ ਨਾਲ ਬਾਲੀਵੁੱਡ ਦੀ ਗੰਦਗੀ ਸਾਫ ਹੋਵੇਗੀ? ਸੁਪਰੀਮ ਕੋਰਟ ਦੀ ਮੋਹਰ ਤੋਂ ਬਾਅਦ ਸੀ. ਬੀ. ਆਈ. ਦੀ ਸ਼ੁਰੂਆਤੀ ਜਾਂਚ ਨਾਲ ਇਨ੍ਹਾਂ ਸਵਾਲਾਂ ਦਾ ਜਵਾਬ ਸਾਹਮਣੇ ਆ ਜਾਵੇਗਾ।

  • Sushant-Riya
  • contention
  • ਸੁਸ਼ਾਂਤ-ਰਿਆ
  • ਮਾਮਲਾ

ਭਾਰਤ ਹਿੰਦੂ ਰਾਸ਼ਟਰ ਬਣੇ, ਇਸ ’ਚ ਹਰਜ਼ ਕੀ ਹੈ?

NEXT STORY

Stories You May Like

  • russia says international law ending us israel attacks on iran
    'ਅੰਤਰਰਾਸ਼ਟਰੀ ਕਾਨੂੰਨ ਹੁਣ ਖ਼ਤਮ...', ਈਰਾਨ-ਅਮਰੀਕਾ ਜੰਗ 'ਤੇ ਗਰਮ ਹੋ ਗਿਆ Russia
  • sukhjinder randhawa demands cm s resignation
    ਪੰਜਾਬ ‘ਚ ਵਿਗੜਦੀ ਕਾਨੂੰਨ-ਵਿਵਸਥਾ ਨੂੰ ਲੈ ਕੇ ਰੰਧਾਵਾ ਨੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਮੰਗ
  • fraud case in nawanshahr
    ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਏਜੰਟ ਖ਼ਿਲਾਫ਼ ਮਾਮਲਾ ਦਰਜ
  • rss  coordination meeting cm yogi
    RSS ਦੀ ਤਾਲਮੇਲ ਮੀਟਿੰਗ 'ਚ ਸ਼ਾਮਲ CM ਯੋਗੀ, ਕਾਨੂੰਨ-ਵਿਵਸਥਾ ਦਾ ਲਿਆ ਜਾਇਜ਼ਾ
  • budhaditya yoga
    5 ਰਾਸ਼ੀਆਂ ਦਾ ਆ ਗਿਆ ਗੋਲਡਨ ਟਾਈਮ, ਅੱਜ ਤੋਂ ਪੈਸੇ ਦੇ ਨਹੀਂ ਆਵੇਗੀ ਕਮੀ! ਬਣ ਰਿਹਾ 'ਬੁਧਾਦਿੱਤਿਆ ਯੋਗ'
  • serious allegations by the family against the police
    'ਧੱਕਾ ਦੇ ਕੇ ਸੁੱਟਿਆ, ਟੁੱਟੀ ਰੀੜ੍ਹ ਦੀ ਹੱਡੀ...', ਬੰਦਾ ਫੜਨ ਗਈ ਪੁਲਸ 'ਤੇ ਪਰਿਵਾਰ ਦੇ ਗੰਭੀਰ ਇਲਜ਼ਾਮ
  • fraud in the name of sending abroad
    ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਦੀ ਠੱਗੀ, ਪਤੀ-ਪਤਨੀ ਸਮੇਤ ਚਾਰ ਵਿਰੁੱਧ ਮਾਮਲਾ ਦਰਜ
  • man attacked with baseball bat  mobile phone stolen
    ਸੈਰ ਕਰਨ ਨਿਕਲੇ ਵਿਅਕਤੀ ’ਤੇ ਬੇਸਬੈਟ ਨਾਲ ਹਮਲਾ ਕਰਕੇ ਮੋਬਾਇਲ ਲੁੱਟਿਆ, ਨੱਕ ਦੀ ਹੱਡੀ ਟੁੱਟੀ
  • sukhbir singh badal rally
    ਪੰਜਾਬ ਬਚਾਉਣਾ ਹੈ ਤਾਂ ਨਸ਼ਾ ਖ਼ਤਮ ਕਰਨ ਦੇ ਨਾਲ-ਨਾਲ ਗੈਂਗਸਟਰ ਖ਼ਤਮ ਕਰਨੇ ਪੈਣਗੇ :...
  • commercial use of domestic gas cylinders is rampant
    ਪ੍ਰਸ਼ਾਸਨ ਦੀ ਚਿਤਾਵਨੀ ਦੇ ਬਾਵਜੂਦ ਧੜੱਲੇ ਨਾਲ ਹੋ ਰਹੀ ਘਰੇਲੂ ਗੈਸ ਸਿਲੰਡਰਾਂ ਦਾ...
  • 29 percent liquor vends in punjab allotted through tender
    ਪੰਜਾਬ ਦੇ ਸ਼ਰਾਬ ਠੇਕਿਆਂ ਨੂੰ ਲੈ ਕੇ ਅਹਿਮ ਖਬਰ, ਨਵੇਂ ਹੁਕਮ ਜਾਰੀ
  • punjabis phones suddenly started ringing
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! ਨਾ ਨਿਕਲਿਓ ਘਰੋਂ ਬਾਹਰ, ਅਗਲੇ 3 ਘੰਟੇ ਅਹਿਮ
  • delegation visits yfc  rurka kalan
    YFC ਰੁੜਕਾ ਕਲਾਂ ਵਿਖੇ ਮਿਸ ਇੰਗਲੈਂਡ 2025-26, ਸਾਬਕਾ ਮਿਸ ਇੰਗਲੈਂਡ ਵਰਲਡ ਤੇ...
  • days of the week song for kids pinkoo tv video
    ਬੱਚਿਆਂ ਨੂੰ ਜ਼ਰੂਰ ਵਿਖਾਓ ਇਹ Funny ਵੀਡੀਓ, ਆਸਾਨੀ ਨਾਲ ਯਾਦ ਹੋਣਗੇ ਹਫ਼ਤੇ ਦੇ...
  • amritsar rural police bust isi terror
    ISI ਦੇ ਮਨਸੂਬਿਆਂ ਦਾ ਪਰਦਾਫਾਸ਼! AK-47 ਰਾਈਫਲ, 3 ਪਿਸਤੌਲਾਂ ਤੇ 36 ਜ਼ਿੰਦਾ...
  • cold weather returns to punjab
    ਪੰਜਾਬ 'ਚ ਮੁੜ ਪਰਤੀ ਠੰਡ, ਕਈ ਇਲਾਕਿਆਂ 'ਚ ਪਿਆ ਮੀਂਹ, ਵਿਭਾਗ ਨੇ 18 ਮਾਰਚ ਤੱਕ...
Trending
Ek Nazar
ravi dubey reveals his sweet ritual with wife sargun mehta in the morning

ਰਵੀ ਦੁਬੇ ਤੇ ਸਰਗੁਣ ਮਹਿਤਾ ਦੀ ਲਵ ਸਟੋਰੀ ਦਾ ਨਵਾਂ ਕਿੱਸਾ; ਸਵੇਰੇ-ਸਵੇਰੇ ਜਗਾ ਕੇ...

now this star cricketer will hit fours and sixes on the film pitch

ਹੁਣ ਫ਼ਿਲਮੀ ਪਿੱਚ 'ਤੇ ਚੌਕੇ-ਛੱਕੇ ਮਾਰੇਗਾ ਇਹ ਸਟਾਰ ਕ੍ਰਿਕਟਰ ! 'ਰੱਬ ਦਾ...

netanyahu faces new challenge

ਈਰਾਨ 'ਚ ਸ਼ਾਸਨ ਤਬਦੀਲੀ ਦੀਆਂ ਉਮੀਦਾਂ ਮੱਧਮ; ਨੇਤਨਯਾਹੂ ਸਾਹਮਣੇ ਨਵੀਂ ਚੁਣੌਤੀ

10 people arrested in uae

ਈਰਾਨ ਜੰਗ ਵਿਚਾਲੇ ਗੁੰਮਰਾਹਕੁੰਨ ਵੀਡੀਓ ਕਲਿੱਪ ਜਾਰੀ, ਯੂ.ਏ.ਈ 'ਚ 10 ਵਿਅਕਤੀ...

this actress decided to remain single to raise her sister  s children

ਭੈਣ ਦੀ ਮੌਤ ਮਗਰੋਂ ਮਸ਼ਹੂਰ ਅਦਾਕਾਰਾ ਨੇ ਸਾਰੀ ਉਮਰ ਕੁਆਰੀ ਰਹਿਣ ਦਾ ਕੀਤਾ ਫ਼ੈਸਲਾ...

famous comedian admitted to hospital

ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਫੈਨਜ਼ ਦੀ...

delhi capitals

Delhi Capitals ਨੂੰ ਵੱਡਾ ਝਟਕਾ! IPL ਸ਼ੁਰੂ ਹੋਣ ਤੋਂ ਪਹਿਲਾਂ ਇਸ ਦਿੱਗਜ ਨੇ...

hat trick

ਲਗਾਤਾਰ 3 ਵਿਕਟਾਂ ਲੈਣ ਨੂੰ ਕਿਉਂ ਕਿਹਾ ਜਾਂਦਾ ਹੈ 'ਹੈਟ੍ਰਿਕ'? ਹੈਰਾਨ ਕਰ ਦੇਵੇਗਾ...

know these essential points before getting your car serviced otherwise

ਕਾਰ ਸਰਵਿਸ ਕਰਾਉਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ ਨਹੀਂ ਤਾਂ ਹੋ ਸਕਦੈ ਵੱਡਾ...

icc takes action against salman agha

ਸਲਮਾਨ ਆਗਾ ਨੂੰ ਮੈਦਾਨ 'ਤੇ ਗੁੱਸਾ ਦਿਖਾਉਣਾ ਪਿਆ ਮਹਿੰਗਾ! ICC ਨੇ ਦਿੱਤੀ ਸਖ਼ਤ...

girlfriend reaches baraat

"ਇਹ ਮੇਰਾ ਆਸ਼ਿਕ ਹੈ...!" ਪ੍ਰੇਮੀ ਦੇ ਵਿਆਹ 'ਚ ਪਹੁੰਚ ਗਈ ਪ੍ਰੇਮਿਕਾ, ਦਿਖਾਈਆਂ...

indian oil corporation cooking gas across the country

'ਡਿਸਟ੍ਰੀਬਿਊਟਰ ਕੋਲ ਜਾਣ ਦੀ ਲੋੜ ਨਹੀਂ', Indian Oil Corporation ਨੇ ਜਾਰੀ...

sanjay dutt gifted a gold iphone 17 by a pakistani fan

ਸੰਜੇ ਦੱਤ ਨੂੰ ਤੋਹਫ਼ੇ 'ਚ ਮਿਲਿਆ ਸੋਨੇ ਦਾ iPhone 17 ! ਜਾਣੋ ਕਿਸਨੇ ਦਿੱਤਾ...

kolkata  narendra modi  rally  bjp  tmc workers

ਕੋਲਕਾਤਾ 'ਚ PM ਮੋਦੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਤੇ TMC ਵਰਕਰਾਂ ਵਿਚਾਲੇ...

gas agency cylinder elderly death

ਗੈਸ ਏਜੰਸੀ 'ਤੇ ਸਿਲੰਡਰ ਲੈਣ ਆਏ ਬਜ਼ੁਰਗ ਦੀ ਅਚਾਨਕ ਮੌਤ, ਦੋ ਨੌਜਵਾਨਾਂ ਦੀ ਦਿੱਤੀ...

64 ips officers transferred

ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ : 64 IPS ਅਧਿਕਾਰੀਆਂ ਦੇ ਤਬਾਦਲੇ

police officers holidays cancel

ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, LPG ਗੈਸ ਦੀ ਕਿੱਲਤ ਕਾਰਨ ਦਿੱਲੀ ਪੁਲਸ ਨੇ...

nitish kumar helipad area cow entered

CM ਨਿਤੀਸ਼ ਕੁਮਾਰ ਦੀ ਸੁਰੱਖਿਆ 'ਚ ਵੱਡੀ ਚੂਕ! ਰੈਲੀ ਵਾਲੀ ਥਾਂ ਆ ਵੜਿਆ ਸਾਨ੍ਹ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • artcile on euthanasia
      ਇੱਛਾ ਮੌਤ : ਤਰਸ, ਸੰਵਿਧਾਨ ਅਤੇ ਕਾਨੂੰਨ ਦੀ ਕਸੌਟੀ ’ਤੇ ਇਕ ਇਤਿਹਾਸਕ ਸਵਾਲ
    • challenges in punjab
      ਅੱਜ ਪੰਜਾਬ ਚੌਤਰਫਾ ਗੰਭੀਰ ਸੰਕਟ ’ਚ ਘਿਰਿਆ
    • some police officers tarnishing the uniform with corruption
      ਭ੍ਰਿਸ਼ਟਾਚਾਰ ਨਾਲ ਵਰਦੀ ਨੂੰ ਦਾਗਦਾਰ ਕਰਦੇ ਪੁਲਸ ਦੇ ਕੁਝ ਅਧਿਕਾਰੀ!
    • use of induction in indian kitchen
      ਭਾਰਤੀ ਰਸੋਈ ’ਚ ਗੈਸ ਦੀ ਬਜਾਏ ਬਿਜਲੀ ਦੀ ਵਰਤੋਂ ਸ਼ੁਰੂ ਕਰਨ ਦੀ ਲੋੜ
    • india is with itself
      ਨਾ ਈਰਾਨ, ਨਾ ਹੀ ਅਮਰੀਕਾ : ਭਾਰਤ ਸਿਰਫ਼ ਆਪਣੇ ਹਿੱਤਾਂ ਦੇ ਨਾਲ
    • the end of the red terror
      ਲਾਲ ਅੱਤਵਾਦ ਦਾ ਅੰਤ
    • women should get equal opportunities not show off
      ਔਰਤਾਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ, ਨਾ ਕਿ ਦਿਖਾਵਾ
    • cases of drug and gold smuggling   increasing at airports
      ‘ਏਅਰਪੋਰਟਸ ’ਤੇ ਵਧ ਰਹੇ’ ਨਸ਼ੇ ਅਤੇ ਸੋਨੇ ਦੀ ਸਮੱਗਲਿੰਗ ਦੇ ਮਾਮਲੇ!
    • national security
      ਰਾਸ਼ਟਰੀ ਸੁਰੱਖਿਆ ਨੂੰ ਆਊਟਸੋਰਸ ਨਹੀਂ ਕੀਤਾ ਜਾ ਸਕਦਾ
    • punjab industrial policy
      ਨਵੀਂ ਇੰਡਸਟ੍ਰੀਅਲ ਪਾਲਿਸੀ ਨਾਲ ਪੰਜਾਬ ’ਚ ਨਿਵੇਸ਼ ਨੂੰ ਨਵੀਂ ਉਡਾਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +